Difference between revisions of "Scilab/C4/ODE-Applications/Punjabi"

From Script | Spoken-Tutorial
Jump to: navigation, search
(Created page with "{| Border = 1 | “Time” | “Narration” |- | 00:01 | ਸਤਿ ਸ੍ਰੀ ਅਕਾਲ ਦੋਸਤੋ! |- | 00:02 | ‘Scilab ode function’ ਦੀ ਵਰਤੋ...")
 
 
Line 377: Line 377:
 
|-  
 
|-  
 
| 08:13
 
| 08:13
| | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
+
| | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
  
 
|-  
 
|-  

Latest revision as of 10:48, 26 April 2018

“Time” “Narration”
00:01 ਸਤਿ ਸ੍ਰੀ ਅਕਾਲ ਦੋਸਤੋ!
00:02 ‘Scilab ode function’ ਦੀ ਵਰਤੋਂ ਕਰਕੇ ODEs ਹੱਲ ਕਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ
00:12 * Scilab ode ਫੰਕਸ਼ਨ ਦੀ ਵਰਤੋਂ ਕਿਵੇਂ ਕਰਦੇ ਹਨ ।
00:15 * ODEs ਦੀਆਂ ਵਿਸ਼ੇਸ਼ ਉਦਾਹਰਣਾਂ ਕਿਵੇਂ ਹੱਲ ਕਰਦੇ ਹਨ ਅਤੇ
00:18 * ਸਾਲਿਊਸ਼ਨ ਨੂੰ ਪਲਾਟ ਕਿਵੇਂ ਕਰਦੇ ਹਨ ।
00:21 ਵਿਸ਼ੇਸ਼ ਉਦਾਹਰਣਾਂ ਹੇਠ ਲਿਖੀਆਂ ਹੋਣਗੀਆਂ:
00:24 * ‘simple pendulum (ਸਧਾਰਨ ਲੌਲੀਕ) ਦੀ ਰਫ਼ਤਾਰ’
00:26 * ‘Van der Pol ਇਕਵੇਸ਼ਨ’
00:28 * ਅਤੇ ‘Lorenz system’
00:30 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ
00:33 ‘ਉਬੰਟੁ 12.04’ ਓਪਰੇਟਿੰਗ ਸਿਸਟਮ
00:36 ਅਤੇ ‘Scilab 5.3.3’ ਵਰਜ਼ਨ
00:40 ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ ‘Scilab’ ਦੀ ਮੁੱਢਲੀ ਜਾਣਕਾਰੀ ਅਤੇ ‘ODEs’ ਨੂੰ ਕਿਵੇਂ ਹੱਲ ਕਰਦੇ ਹਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ।
00:48 ‘Scilab’ ਸਿੱਖਣ ਦੇ ਲਈ, ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ ।
00:56 ‘ode’ ਫੰਕਸ਼ਨ ਇੱਕ ‘'ਔਰਡੀਨੀਰੀ ਡਿਫਰੈਂਸ਼ੀਅਲ ਇਕਵੇਸ਼ਨ ਸੋਲਵਰ’ ਹੈ ।
01:01 ਸੰਟੈਕਸ ਹੈ ‘y ਇਜ ਇਕਵਲ ਟੂ ode ਬਰੈਕੇਟ ਵਿੱਚ y0, t0, t ਅਤੇ f’
01:10 ਇੱਥੇ ‘y0’ ‘ODEs’ ਦੀ ਇਨੀਸ਼ਿਅਲ ਕੰਡੀਸ਼ਨ ਹੈ,
01:15 ‘t0’ ‘ਇਨੀਸ਼ਿਅਲ ਟਾਇਮ’ ਹੈ,
01:17 ‘t’ ‘ਟਾਇਮ ਰੇਂਜ’ ਹੈ,
01:19 ਅਤੇ ‘f’ ਫੰਕਸ਼ਨ ਹੈ ।
01:22 ਇੱਕ ‘ਸਿੰਪਲ ਪੈਂਡੁਲਮ’ ਦੀ ਰਫ਼ਤਾਰ ‘ਤੇ ਵਿਚਾਰ ਕਰਦੇ ਹਾਂ ।
01:25 ਮੰਨ ਲਓ ਟਾਇਮ t ‘ਤੇ ਵਰਟੀਕਲ ਅਰਥ ਲੰਬਕਾਰੀ ਦੇ ਨਾਲ ਪੈਂਡੁਲਮ ਦੁਆਰਾ ਬਣਾਇਆ ਗਿਆ ਐਂਗਲ ‘theta t’ ਹੈ ।
01:33 ਸਾਨੂੰ ਇਨੀਸ਼ਿਅਲ ਕੰਡੀਸ਼ਨਸ ਦਿੱਤੀਆਂ ਗਈਆਂ ਹਨ -
01:36 ‘theta of zero’ ਇਜ ਇਕਵਲ ਟੂ ‘pi by 4’ ਅਤੇ
01:39 ‘theta dash of zero’ ਇਜ ਇਕਵਲ ਟੂ 0
01:44 ਫਿਰ ‘ਪੈਂਡੁਲਮ’ ਦੀ ਸਥਿਤੀ ਇਸ ਤਰ੍ਹਾਂ ਨਾਲ ਦਿੱਤੀ ਜਾਂਦੀ ਹੈ:
01:47 ‘theta ਡਬਲ ਡੈਸ਼ t ਮਾਈਨਸ g by l ਇਨਟੂ sin of theta t ਇਕਵਲ ਟੂ 0’
01:56 ਇੱਥੇ ‘g = 9.8 ਮੀਟਰ ‘ਤੇ ਸੈਕਿੰਡ ਸਕਵਾਇਰ ਹੈ, ਜੋ ਗ੍ਰੇਵੀਟੀ ਦੇ ਕਾਰਨ ਐਕਸਲੇਰਸ਼ਨ ਅਰਥ ਗਰੂਤਾਕਰਸ਼ਣ ਦੇ ਕਾਰਨ ਐਕਸਲੇਰਸ਼ਨ ਹੈ ਅਤੇ
02:03 ‘l = 0.5 ਮੀਟਰ’ ‘ਪੈਂਡੁਲਮ’ ਦੀ ਲੰਬਾਈ ਹੈ ।
02:11 ਦਿੱਤੀ ਗਈ ਇਨੀਸ਼ਿਅਲ ਕੰਡੀਸ਼ਨਸ ਦੇ ਲਈ, ਸਾਨੂੰ ਟਾਇਮ ਰੇਂਜ ‘0 ਲੈਸ ਦੈਨ ਇਕਵਲ ਟੂ t ਲੈਸ ਦੈਨ ਇਕਵਲ ਟੂ 5’ ਵਿੱਚ ‘ODE’ ਨੂੰ ਹੱਲ ਕਰਨਾ ਹੈ ।
02:22 ਸਾਨੂੰ ਸਾਲਿਊਸ਼ਨ ਨੂੰ ਪਲਾਟ ਵੀ ਕਰਨਾ ਹੈ ।
02:25 ਹੁਣ ਇਸ ਪ੍ਰਾਬਲਮ ਨੂੰ ਹੱਲ ਕਰਨ ਲਈ ਕੋਡ ਵੇਖਦੇ ਹਾਂ ।
02:29 ‘Scilab ਐਡੀਟਰ’ ‘ਤੇ ‘Pendulum ਡਾਟ sci’ ਨੂੰ ਖੋਲ੍ਹਦੇ ਹਾਂ ।
02:34 ਕੋਡ ਦੀ ਪਹਿਲੀ ਲਾਈਨ ‘ODE’ ਦੀ ਇਨੀਸ਼ਿਅਲ ਕੰਡੀਸ਼ਨਸ ਨੂੰ ਪਰਿਭਾਸ਼ਿਤ ਕਰਦੀ ਹੈ ।
02:40 ਫਿਰ ਅਸੀਂ ਇਨੀਸ਼ਿਅਲ (ਸ਼ੁਰੁਆਤੀ) ਟਾਇਮ ਵੈਲਿਊ ਪਰਿਭਾਸ਼ਿਤ ਕਰਦੇ ਹਾਂ ਅਤੇ ‘ਟਾਇਮ ਰੇਂਜ’ ਦਿੰਦੇ ਹਾਂ ।
02:46 ਅੱਗੇ, ਅਸੀਂ ਦਿੱਤੀ ਗਈ ਇਕਵੇਸ਼ਨ ਨੂੰ ‘ਫਰਸਟ ਆਰਡਰ ODEs’ ਦੇ ਸਿਸਟਮ ਵਿੱਚ ਬਦਲਦੇ ਹਾਂ ।
02:52 ਅਸੀਂ ‘g’ ਅਤੇ ‘l’ ਦੀ ਵੈਲਿਊਜ਼ ਨੂੰ ਬਦਲਦੇ ਹਾਂ ।
02:56 ਇੱਥੇ ਅਸੀਂ ‘y’ ਨੂੰ ਦਿੱਤਾ ਗਿਆ ਵੈਰੀਏਬਲ ‘ਥੀਟਾ’ ਅਤੇ ‘y ਡੈਸ਼’ ਨੂੰ ‘ਥੀਟਾ ਡੈਸ਼’ ਲੈਂਦੇ ਹਾਂ ।
03:03 ਫਿਰ ਅਸੀਂ ਆਰਗਿਉਮੈਂਟਸ ‘y 0, t 0, t’ ਅਤੇ ਫੰਕਸ਼ਨ ‘ਪੈਂਡੁਲਮ’ ਦੇ ਨਾਲ ‘ode’ ਫੰਕਸ਼ਨ ਨੂੰ ਕਾਲ ਕਰਦੇ ਹਾਂ ।
03:12 ਇਕਵੇਸ਼ਨ ਦਾ ਸਾਲਿਊਸ਼ਨ ਦੋ ‘ਰੋਜ਼’ ਵਾਲੀ ‘ਮੈਟਰਿਕਸ’ ਹੋਵੇਗਾ ।
03:17 ਪਹਿਲੀ ਰੋ ‘ਦਿੱਤੇ ਹੋਏ ਟਾਇਮ ਰੇਂਜ’ ਵਿੱਚ ‘y’ ਦੀ ਵੈਲਿਊਜ਼ ਰੱਖੇਗੀ ।
03:21 ਦੂਜੀ ‘ਰੋ’ ‘ਟਾਇਮ ਰੇਂਜ’ ਵਿੱਚ ‘y ਡੈਸ਼’ ਦੀ ਵੈਲਿਊਜ਼ ਰੱਖੇਗੀ ।
03:27 ਇਸ ਲਈ ਅਸੀਂ ‘ਟਾਇਮ’ ਦੇ ਨਾਲ ਦੋਵੇਂ ਰੋਜ਼ ਨੂੰ ਪਲਾਟ ਕਰਦੇ ਹਾਂ ।
03:31 ‘Pendulum ਡਾਟ sci ‘ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰੋ ।
03:37 ਪਲਾਟ ਦਿਖਾਉਂਦਾ ਹੈ ਕਿ ‘y’ ਅਤੇ ‘y ਡੈਸ਼’ ਦੀ ਵੈਲਿਊਜ਼ ‘ਟਾਇਮ’ ਦੇ ਨਾਲ ਕਿਵੇਂ ਬਦਲਦੀ ਹੈ ।
03:44 ‘Scilab ਕੰਸੋਲ’ ਖੋਲੋ ।
03:47 ਜੇ ਤੁਸੀਂ ‘y’ ਦੀ ਵੈਲਿਊਜ਼ ਵੇਖਣਾ ਚਾਹੁੰਦੇ ਹੋ ਤਾਂ ‘ਕੰਸੋਲ’ ‘ਤੇ ਟਾਈਪ ਕਰੋ ‘y’ ਅਤੇ ਐਂਟਰ ਦਬਾਓ ।
03:54 ‘y’ ਅਤੇ ‘y ਡੈਸ਼’ ਦੀ ਵੈਲਿਊਜ਼ ਦਿਖਾਈ ਦਿੰਦੀ ਹੈ ।
03:58 ਹੁਣ ‘ode’ ਫੰਕਸ਼ਨ ਦੀ ਵਰਤੋਂ ਕਰਕੇ ‘Van der Pol ਇਕਵੇਸ਼ਨ’ ਨੂੰ ਹੱਲ ਕਰਦੇ ਹਾਂ ।
04:03 ਦਿੱਤੀ ਗਈ ਇਕਵੇਸ਼ਨ ਹੈ -
04:06 ‘v ਡਬਲ ਡੈਸ਼ ਆਫ t ਪਲਸ epsilon ਇਨਟੂ v ਆਫ t ਸਕਵਾਇਰ ਮਾਈਨਸ 1 ਇਨਟੂ v ਡੈਸ਼ ਆਫ t ਪਲਸ v ਆਫ t ਇਕਵਲ ਟੂ 0’
04:20 ਇਨੀਸ਼ਿਅਲ ਕੰਡੀਸ਼ਨਸ ਹਨ ‘v ਆਫ 2 ਇਕਵਲ ਟੂ 1 ਅਤੇ v ਡੈਸ਼ ਆਫ 2 ਇਕਵਲ ਟੂ 0’
04:28 ਮੰਨ ਲਓ ‘epsilon ਇਕਵਲਸ ਟੂ 0.897’
04:32 ਸਾਨੂੰ ਟਾਇਮ ਰੇਂਜ ‘2 ਲੈਸ ਦੈਨ t ਲੈਸ ਦੈਨ 10’ ਵਿੱਚ ਸਾਲਿਊਸ਼ਨ ਨੂੰ ਜਾਣਨਾ ਹੈ ਅਤੇ ਫਿਰ ਸਾਲਿਊਸ਼ਨ ਨੂੰ ਪਲਾਟ ਕਰਨਾ ਹੈ ।
04:42 ਹੁਣ ‘Van der Pol ਇਕਵੇਸ਼ਨ’ ਦੇ ਲਈ ਕੋਡ ਵੇਖਦੇ ਹਾਂ ।
04:47 ‘Scilab ਐਡੀਟਰ’ ‘ਤੇ ਜਾਂਦੇ ਹਾਂ ਅਤੇ ‘Vander pol ਡਾਟ sci’ ਨੂੰ ਖੋਲ੍ਹਦੇ ਹਾਂ ।
04:53 ਅਸੀਂ ‘ODEs’ ਅਤੇ ‘ਟਾਇਮ’ ਦੀ ਇਨੀਸ਼ਿਅਲ ਕੰਡੀਸ਼ਨਸ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ਫਿਰ ਟਾਇਮ ਰੇਂਜ ਨੂੰ ਪਰਿਭਾਸ਼ਿਤ ਕਰਦੇ ਹਾਂ ।
05:01 ਕਿਉਂਕਿ ਇਨੀਸ਼ਿਅਲ ਟਾਇਮ ਵੈਲਿਊ ‘2’ ਦਿੱਤੀ ਗਈ ਹੈ, ਤਾਂ ਅਸੀਂ ਟਾਇਮ ਰੇਂਜ 2 ਤੋਂ ਸ਼ੁਰੂ ਕਰਦੇ ਹਾਂ ।
05:07 ਫਿਰ ਫੰਕਸ਼ਨ ‘Vander pol’ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ‘ਫਰਸਟ ਆਰਡਰ ODEs’ ਦਾ ਸਿਸਟਮ ਬਣਾਉਂਦੇ ਹਾਂ ।
05:15 ਅਸੀਂ ‘epsilon’ ਦੀ ਵੈਲਿਊ ‘0.897’ ਰੱਖਦੇ ਹਾਂ ।
05:21 ਇੱਥੇ ‘y’, ‘voltage v’ ਨੂੰ ਦਿਖਾਉਂਦਾ ਹੈ ।
05:25 ਫਿਰ ਅਸੀਂ ‘ode’ ਫੰਕਸ਼ਨ ਕਾਲ ਕਰਦੇ ਹਾਂ ਅਤੇ ਇਕਵੇਸ਼ਨ ਦੇ ਸਿਸਟਮ ਨੂੰ ਹੱਲ ਕਰਦੇ ਹਾਂ ।
05:30 ਅਖੀਰ ਵਿਚ ਅਸੀਂ ‘y’ ਅਤੇ ‘y ਡੈਸ਼’ ਅਤੇ ‘t’ ਪਲਾਟ ਕਰਦੇ ਹਾਂ ।
05:35 ਫਾਇਲ ‘Vander pol ਡਾਟ sci’ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ ।
05:41 ‘ਵੋਲਟੇਜ਼ ਅਤੇ ਟਾਇਮ’ ਦਾ ‘ਪਲਾਟ’ ਦਿਸਦਾ ਹੈ ।
05:45 ਹੁਣ ‘Lorenz system of equations’ ‘ਤੇ ਜਾਂਦੇ ਹਾਂ ।
05:50 ‘Lorenz system of equations’ ਇਸ ਪ੍ਰਕਾਰ ਹੈ:
05:53 ‘x 1 ਡੈਸ਼ ਇਕਵਲ ਟੂ ਸਿਗਮਾ ਇਨਟੂ x 2 ਮਾਈਨਸ x 1’,
06:00 ‘x 2 ਡੈਸ਼ ਇਜ ਇਕਵਲ ਟੂ 1 ਪਲਸ r ਮਾਈਨਸ x 3 ਇਨਟੂ x 1 ਮਾਈਨਸ x 2’ ਅਤੇ
06:08 ‘x 3 ਡੈਸ਼ ਇਜ ਇਕਵਲ ਟੂ x 1 ਇਨਟੂ x 2 ਮਾਈਨਸ b ਇਨਟੂ x 3’
06:16 ਇਨੀਸ਼ਿਅਲ ਕੰਡੀਸ਼ਨ ਹਨ ‘x 1 ਜ਼ੀਰੋ ਇਕਵਲਸ ਟੂ ਮਾਈਨਸ 10, x 2 ਜ਼ੀਰੋ ਇਕਵਲਸ ਟੂ 10 ਅਤੇ x 3 ਜ਼ੀਰੋ ਇਕਵਲਸ ਟੂ 25’
06:29 ਮੰਨ ਲਓ ‘ਸਿਗਮਾ’ ਇਕਵਲਸ ਟੂ ‘10’, ‘r ‘ਇਕਵਲਸ ਟੂ ‘28’ ਅਤੇ ‘b’ ਇਕਵਲਸ ਟੂ ‘8 / 3’
06:37 ‘Scilab ਐਡੀਟਰ ‘ਤੇ ਜਾਂਦੇ ਹਾਂ ਅਤੇ Lorenz ਡਾਟ sci ਖੋਲ੍ਹਦੇ ਹਾਂ ।
06:44 ਅਸੀਂ ‘ODEs’ ਦੀ ਇਨੀਸ਼ਿਅਲ ਕੰਡੀਸ਼ਨਸ ਨੂੰ ਪਰਿਭਾਸ਼ਿਤ ਕਰਨ ਨਾਲ ਸ਼ੁਰੂ ਕਰਦੇ ਹਾਂ ।
06:48 ਕਿਉਂਕਿ ਤਿੰਨ ਵੱਖਰੀਆਂ ‘ODEs’ ਹਨ ਇਸ ਲਈ ਤਿੰਨ ਇਨੀਸ਼ਿਅਲ ਕੰਡੀਸ਼ਨਸ ਹਨ ।
06:54 ਫਿਰ ਅਸੀਂ ‘ਇਨੀਸ਼ਿਅਲ ਟਾਇਮ’ ਕੰਡੀਸ਼ਨ ਅਤੇ ਅੱਗੇ ‘ਟਾਇਮ ਰੇਂਜ’ ਨੂੰ ਪਰਿਭਾਸ਼ਿਤ ਕਰਦੇ ਹਾਂ ।
07:00 ਅਸੀਂ ਫੰਕਸ਼ਨ ‘Lorenz’ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ਫਿਰ ਦਿੱਤੇ ਗਏ ਕੰਸਟੇਂਟਸ ‘ਸਿਗਮਾ, r ਅਤੇ b’ ਨੂੰ ਪਰਿਭਾਸ਼ਿਤ ਕਰਦੇ ਹਾਂ ।
07:08 ਫਿਰ ਅਸੀਂ ‘ਫਰਸਟ ਆਰਡਰ ODEs’ ਨੂੰ ਪਰਿਭਾਸ਼ਿਤ ਕਰਦੇ ਹਾਂ ।
07:12 ਫਿਰ ਅਸੀਂ ‘Lorenz system of equations’ ਨੂੰ ਹੱਲ ਕਰਨ ਲਈ ‘ode’ ਫੰਕਸ਼ਨ ਨੂੰ ਕਾਲ ਕਰਦੇ ਹਾਂ ।
07:18 ਅਸੀਂ ਸਾਲਿਊਸ਼ਨ ਨੂੰ ‘x’ ਦੇ ਬਰਾਬਰ ਕਰਦੇ ਹਾਂ ।
07:21 ਫਿਰ ਅਸੀਂ ‘x 1, x 2 ਅਤੇ x 3’ ਨੂੰ ‘ਟਾਇਮ’ ਦੇ ਅਤੇ ਪਲਾਟ ਕਰਦੇ ਹਾਂ ।
07:28 ‘Lorenz ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ ।
07:33 ‘ਟਾਇਮ’ ਅਤੇ ‘x 1, x 2 ਅਤੇ x 3’ ਦਾ ਪਲਾਟ ਦਿਸਦਾ ਹੈ ।
07:39 ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ ।
07:41 ਇਸ ਟਿਊਟੋਰਿਅਲ ਵਿੱਚ ਅਸੀਂ ‘Scilab ode ਫੰਕਸ਼ਨ’ ਦੀ ਵਰਤੋਂ ਕਰਕੇ ‘ODE’ ਨੂੰ ਹੱਲ ਕਰਨ ਲਈ ‘Scilab ਕੋਡ’ ਬਣਾਉਣਾ ਸਿੱਖਿਆ ।
07:50 ਫਿਰ ਅਸੀਂ ਸਾਲਿਊਸ਼ਨ ਨੂੰ ‘ਪਲਾਟ’ ਕਰਨਾ ਸਿੱਖਿਆ ।
07:53 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
07:56 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
07:59 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
08:04 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
08:06 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
08:09 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
08:13 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:20 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
08:23 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:31 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:36 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
08:38 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya