Scilab/C4/Calling-User-Defined-Functions-in-XCOS/Punjabi

From Script | Spoken-Tutorial
Revision as of 14:36, 7 October 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ‘Xcos’ ਵਿੱਚ ‘Calling user - defined functions’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਾਂਗੇ:
00:09 * ‘Scilab’ ਵਿੱਚ ਸਕਵੈਰਿੰਗ ਫੰਕਸ਼ਨ ਲਿਖਣਾ
00:12 * ‘Xcos’ ਵਿੱਚ ‘scifunc’ ਬਲਾਕ ਦੀ ਵਰਤੋਂ ਕਰਨਾ
00:15 * ਵੱਖ-ਵੱਖ ਪਲਾਟਸ ਬਣਾਉਣ ਲਈ MUX ਬਲਾਕ ਦੀ ਵਰਤੋਂ ਕਰਨਾ
00:19 * ਵੱਖ-ਵੱਖ ਇਨਪੁਟਸ ਅਤੇ ਆਉਟਪੁਟਸ ਰੱਖਣ ਵਾਲੇ ਫੰਕਸ਼ਨਸ ਨੂੰ ਕਾਲ ਕਰਨਾ
00:24 ਉਬੰਟੁ 12.04 ਓਪਰੇਟਿੰਗ ਸਿਸਟਮ ਹੈ ਜੋ ਇੰਸਟਾਲ Scilab ਵਰਜ਼ਨ 5.3.3 ਦੇ ਨਾਲ ਵਰਤੋਂ ਕੀਤਾ ਜਾਂਦਾ ਹੈ ।
00:32 ਤੁਹਾਨੂੰ Scilab ਅਤੇ Xcos ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:38 ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ‘spoken hyphen tutorial dot org’ ‘ਤੇ ਜਾਓ ।
00:44 ਆਪਣੇ ਕੰਪਿਊਟਰ ‘ਤੇ ‘Scilab’ ਸ਼ੁਰੂ ਕਰੋ ।
00:47 ‘Scilab’ ਕੰਸੋਲ ਵਿੱਚ, ਟਾਈਪ ਕਰੋ editor ਅਤੇ ਐਂਟਰ ਦਬਾਓ ।
00:53 ਫਿਰ ਹੇਠ ਦਿੱਤੇ ਕੋਡ ਨੂੰ ਟਾਈਪ ਕਰੋ:
00:55 ‘function ਸਪੇਸ y ਇਜ ਇਕਵਲ ਟੂ square it ਬਰੈਕੇਟ ਖੋਲੋ a ਬਰੈਕੇਟ ਬੰਦ ਕਰੋ’
01:07 ਐਂਟਰ ਕੀ ਦਬਾਓ ਅਤੇ ਟਾਈਪ ਕਰੋ:
01:10 ‘y ਇਜ ਇਕਵਲ ਟੂ ‘a’ ਦੀ ਪਾਵਰ ‘2’
01:14 ਅਖੀਰ ਵਿੱਚ ਇੱਕ ਸੈਮੀਕੋਲਨ ਲਗਾਓ ।
01:17 ਫੰਕਸ਼ਨ ਇੱਕ ਇਨਪੁਟ ਵੈਰੀਏਬਲ ‘a’ ਅਤੇ ਇੱਕ ਆਉਟਪੁਟ ਵੈਰੀਏਬਲ ‘y’ ਰੱਖਦਾ ਹੈ ।
01:24 ਫੰਕਸ਼ਨ ਦਾ ਨਾਮ ‘square it’ ਹੈ ।
01:27 ਇਹ ਫੰਕਸ਼ਨ ਵੈਰੀਏਬਲ ‘a’ ਨੂੰ ਸਕਵਾਇਰ ਕਰਨ ਦਾ ਕੰਮ ਕਰੇਗਾ ।
01:31 ਇਹ ਨਤੀਜੇ ਨੂੰ ‘y’ ਵਿੱਚ ਇੱਕਠਾ ਕਰੇਗਾ ।
01:34 ਹੁਣ ਇਸ ਫਾਇਲ ਨੂੰ ਲੋੜੀਂਦੀ ਡਾਇਰੈਕਟਰੀ ਵਿੱਚ ਸੇਵ ਕਰਦੇ ਹਾਂ ।
01:38 ਅਸੀਂ ਇਸ ਫਾਇਲ ਨੂੰ ‘square it’ ਦੇ ਨਾਮ ਨਾਲ ਅਤੇ ‘.sci’ ਐਕਸਟੇਂਸ਼ਨ ਦੇ ਨਾਲ ਸੇਵ ਕਰਾਂਗੇ ।
01:44 ਇੱਥੇ ਅਸੀਂ ਫੰਕਸ਼ਨਸ ਨੂੰ ‘.sci’ ਫਾਰਮੈਟ ਵਿੱਚ ਸੇਵ ਕਰਨ ਦੀ ਪਾਲਣਾ ਕਰਦੇ ਆ ਰਹੇ ਹਾਂ ।
01:50 ‘Scilab’ ਕੰਸੋਲ ਖੋਲੋ ।
01:53 ਹੁਣ, ਟਾਈਪ ਕਰੋ ‘Xcos’ ਅਤੇ ਐਂਟਰ ਦਬਾਓ ।
01:57 ਦੋ ਵਿੰਡੋਜ਼ ‘Palette browser’ ਅਤੇ ‘Untitled Xcos’ ਵਿੰਡੋ ਖੁਲਾਂਗੇ ।
02:04 ਹੁਣ ਅਸੀਂ ‘Xcos’ ਡਾਇਗਰਾਮ ਬਣਾਵਾਂਗੇ ।
02:06 ਇਹ ‘square it’ ਫੰਕਸ਼ਨ ਨੂੰ ਐਕਸੇਸ ਕਰੇਗਾ ਜੋ ਅਸੀਂ ਹੁਣੇ ਬਣਿਆ ਹੈ ।
02:10 ਇਹ ‘scifunc’ ਬਲਾਕ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ ।
02:14 ‘Palette browser’ ਵਿੰਡੋ ‘ਤੇ ਜਾਓ ।
02:17 ਪੈਲੇਟ ਬਰਾਉਜਰ ਵਿੱਚ ‘User – Defined’ ਫੰਕਸ਼ਨ ‘ਤੇ ਕਲਿਕ ਕਰੋ ।
02:21 ਇਸ ਸੈਸ਼ਨ ਵਿੱਚ ‘scifunc_block_m’ ਬਲਾਕ ਨੂੰ ਲੱਭੋ ।
02:27 ਇਸ ਨੂੰ ‘untitled Xcos’ ਵਿੰਡੋ ਵਿੱਚ ਖਿੱਚੋਂ ਅਤੇ ਛੱਡੋ ।
02:32 ਬਿਹਤਰ ਦ੍ਰਿਸ਼ ਦੇ ਲਈ ਅਸੀਂ ‘untitled Xcos’ ਵਿੰਡੋ ਨੂੰ ਜੂਮ ਕਰਾਂਗੇ ।
02:36 ਜਿਵੇਂ ਕੀ ਤੁਸੀਂ ਵੇਖਦੇ ਹੋ ਅਸੀਂ ਜੂਮ ਬਟਨ ਦੀ ਵਰਤੋਂ ਕਰਾਂਗੇ ।
02:40 ਹੁਣ ਇਸਨੂੰ ਕੰਨਫਿਗਰ ਕਰਨ ਦੇ ਲਈ ‘scifunc’ ਬਲਾਕ ‘ਤੇ ਡਬਲ ਕਲਿਕ ਕਰੋ ।
02:44 ‘Scilab Multiple Values Request’ ਨਾਂ ਵਾਲੀ ਇੱਕ ਵਿੰਡੋ ਖੁਲੇਗੀ ।
02:49 ਇਹ ਵਿੰਡੋ ਤੁਹਾਨੂੰ ‘scifunc’ ਬਲਾਕ ਦੇ ਇਨਪੁਟ ਅਤੇ ਆਉਟਪੁਟ ਪੋਰਟਸ ਦੀ ਗਿਣਤੀ ਨੂੰ ਬਦਲਣ ਦੀ ਆਗਿਆ ਦੇਵੇਗੀ ।
02:56 ਸਾਡੇ ਫੰਕਸ਼ਨ ‘square it’ ਦੇ ਕੋਲ ਕੇਵਲ ਇੱਕ ਇਨਪੁਟ ਅਤੇ ਆਉਟਪੁਟ ਵੈਰੀਏਬਲ ਹੈ ।
03:00 ਇਸ ਲਈ: ਅਸੀਂ ਸੈਟਿੰਗਸ ਨੂੰ ਇਸੇ ਤਰ੍ਹਾਂ ਹੀ ਰਹਿਣ ਦੇਵਾਂਗੇ ।
03:03 OK ‘ਤੇ ਕਲਿਕ ਕਰੋ ।
03:05 ਇੱਕ ਨਵੀਂ ‘Scilab Input Value Request’ ਵਿੰਡੋ ਖੁਲੇਗੀ ।
03:09 ਟੈਕਸਟ ਬਾਕਸ ਵਿੱਚ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਦੇ ਨਾਲ ਫੰਕਸ਼ਨ ਦਾ ਨਾਮ ਟਾਈਪ ਕਰਦੇ ਹਾਂ ।
03:14 ਇਹ ਫੰਕਸ਼ਨ ‘scifunc’ ਬਲਾਕ ਦੁਆਰਾ ਕਾਲ ਕੀਤਾ ਜਾਵੇਗਾ ।
03:18 ਉਪਲੱਬਧ ਟੈਕਸਟ ਬਾਕਸ ਵਿੱਚ,
03:20 ਡਿਫਾਲਟ ਫੰਕਸ਼ਨ ਦੇ ਨਾਮ ਨੂੰ ਐਡਿਟ ਕਰੋ ।
03:22 ਟਾਈਪ ਕਰੋ: ‘y1’ ਇਕਵਲਸ ਟੂ ‘square it’ ਬਰੈਕੇਟ ਖੋਲੋ ‘u1’ ਬਰੈਕੇਟ ਬੰਦ ਕਰੋ ।
03:31 ਨੋਟ ਕਰੋ ਕਿ ਇੱਥੇ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਕ੍ਰਮਵਾਰ ‘u1’ ਅਤੇ ‘y1’ ਹਨ ।
03:37 ਇਹ ਅਸਲੀ ਫੰਕਸ਼ਨ ਵਿੱਚ ਵਰਤੋਂ ਹੋਏ ਵੈਰੀਏਬਲਸ ਨਾਮਾਂ ਦੀ ਤਰ੍ਹਾਂ ਨਹੀਂ ਸਗੋਂ ਸਿਰਫ ‘u’ ਅਤੇ ‘y’ ਦੀ ਫ਼ਾਰਮ ਵਿੱਚ ਹੋਣੇ ਚਾਹੀਦੇ ਹਨ ।
03:45 OK ‘ਤੇ ਕਲਿਕ ਕਰੋ ।
03:47 ਇੱਕ ਹੋਰ ‘Scilab Input Value Request’ ਵਿੰਡੋ ਖੁਲੇਗੀ ।
03:51 ਅੱਗੇ ਤਿੰਨੇ ਵਿੰਡੋ ਜੋ ਖੁੱਲਣਗੀਆਂ ਉਨ੍ਹਾਂ ‘ਤੇ OK ‘ਤੇ ਕਲਿਕ ਕਰਦੇ ਰਹੋ ।
03:56 ‘scifunc’ ਬਲਾਕ ਹੁਣ ਕੰਨਫਿਗਰ ਕੀਤਾ ਜਾਂਦਾ ਹੈ ।
04:00 ਅੱਗੇ ਅਸੀਂ ‘sinusoid’ ਜੇਨਰੇਟਰ ਬਲਾਕ ਨੂੰ ਸ਼ਾਮਿਲ ਕਰਾਂਗੇ ।
04:04 ‘Palette browser’ ਵਿੰਡੋ ਵਿੱਚ, ‘Sources’ ਸੈਕਸ਼ਨ ‘ਤੇ ਕਲਿਕ ਕਰੋ ।
04:08 ‘Untitled Xcos’ ਵਿੰਡੋ ਵਿੱਚ ‘sinusoid’ ਜੇਨਰੇਟਰ ਬਲਾਕ ਨੂੰ ਖਿੱਚੋਂ ਅਤੇ ਛੱਡੋ ।
04:14 ਸਹੂਲਤ ਦੇ ਲਈ, ਉਸ ਬਲਾਕ ਨੂੰ ‘scifunc’ ਬਲਾਕ ਦੇ ਖੱਬੇ ਪਾਸੇ ਵੱਲ ਰੱਖੋ ।
04:20 ਹੁਣ ਸਾਨੂੰ ਆਉਟਪੁਟ ਵੈਰੀਏਬਲ ਪਲਾਟ ਕਰਨ ਦੇ ਲਈ ਇੱਕ ਬਲਾਕ ਦੀ ਜ਼ਰੂਰਤ ਹੈ ।
04:23 ‘Palette browser’ ਵਿੰਡੋ ਵਿੱਚ, ‘Sinks’ ਸੈਕਸ਼ਨ ‘ਤੇ ਕਲਿਕ ਕਰੋ ।
04:29 ‘Untitled Xcos’ ਵਿੰਡੋ ਵਿੱਚ ‘CScope’ ਬਲਾਕ ਨੂੰ ਖਿੱਚੋਂ ਅਤੇ ਛੱਡੋ ।
04:34 ਬਲਾਕ ਨੂੰ ‘scifunc’ ਬਲਾਕ ਦੇ ਸੱਜੇ ਪਾਸੇ ਵੱਲ ਰੱਖੋ ।
04:38 ਸਹੂਲਤ ਦੇ ਲਈ, ਇਸਨੂੰ ‘scifunc’ ਬਲਾਕ ਤੋਂ ਦੂਰ ਰੱਖੋ ।
04:43 ਨੋਟ ਕਰੋ ਕਿ ‘CScope’ ਬਲਾਕ ਇੱਕ ਲਾਲ ਇਨਪੁਟ ਪੋਰਟ ਰੱਖਦਾ ਹੈ ।
04:47 ਇਹ ਇੱਕ ਇਵੇਂਟ ਇਨਪੁਟ ਹੈ ।
04:49 ਸਾਨੂੰ ਇੱਕ ਇਵੇਂਟ ਜੇਨਰੇਟਰ ਬਲਾਕ ਦੀ ਜ਼ਰੂਰਤ ਹੈ ।
04:52 ‘Palette ਬਰਾਉਜਰ ਵਿੰਡੋ’ ਵਿੱਚ, ‘Sources’ ਸੈਕਸ਼ਨ ‘ਤੇ ਕਲਿਕ ਕਰੋ ।
04:57 ‘CLOCK ਅੰਡਰਸਕੋਰ c’ ਬਲਾਕ ਨੂੰ ‘Untitled Xco’s ਵਿੰਡੋ ਵਿੱਚ ਖਿੱਚੋਂ ਅਤੇ ਛੱਡੋ ।
05:05 ਇਸਨੂੰ ‘CScope’ ਬਲਾਕ ਦੇ ਉੱਪਰ ਸਥਿਤ ਕਰੋ ।
05:08 ਨੋਟ ਕਰੋ ਕਿ ‘CScope’ ਬਲਾਕ ਕੇਵਲ ਇੱਕ ਇਨਪੁਟ ਪੋਰਟ ਰੱਖਦਾ ਹੈ ।
05:13 ਪਰ ਅਸੀਂ ਇਨਪੁਟ ਅਤੇ ਆਉਟਪੁਟ ਦੋਵੇਂ ਵੈਰੀਏਬਲਸ ਨੂੰ ਇੱਕ ਹੀ ਪਲਾਟ ਵਿੰਡੋ ਵਿੱਚ ਪਲਾਟ ਕਰਨਾ ਚਾਹੁੰਦੇ ਹਾਂ ।
05:18 ਇਸ ਲਈ: ਸਾਨੂੰ ਇੱਕ ‘multiplexer’ ਬਲਾਕ ਦੀ ਜ਼ਰੂਰਤ ਹੈ ।
05:22 ਇਹ ਬਲਾਕ ਦੋ ਇਨਪੁਟਸ ਲਵੇਗਾ ਅਤੇ ਇੱਕ ਆਉਟਪੁਟ ਪੋਰਟ ‘ਤੇ ਆਉਟਪੁਟ ਦੇਵੇਗਾ ।
05:28 ‘Palette ਬਰਾਉਜਰ ਵਿੰਡੋ’ ਵਿੱਚ, ‘Signal Routing’ ਸੈਕਸ਼ਨ ‘ਤੇ ਕਲਿਕ ਕਰੋ ।
05:33 ‘MUX’ ਬਲਾਕ ਨੂੰ ‘Untitled Xcos’ ਵਿੰਡੋ ਵਿੱਚ ਖਿੱਚੋਂ ਅਤੇ ਛੱਡੋ ।
05:39 ਬਲਾਕ ਨੂੰ ‘scifunc’ ਬਲਾਕ ਅਤੇ ‘CScope’ ਬਲਾਕ ਦੇ ਵਿੱਚ ਰੱਖੋ ।
05:43 ਹੁਣ ਅਸੀਂ ‘Mux’ ਬਲਾਕ ਨੂੰ ਰੀਸਾਇਜ਼ ਅਤੇ ਦੁਬਾਰਾ ਅਲਾਇਨ ਕਰਦੇ ਹਾਂ ।
05:47 ਹੁਣ ਅਸੀਂ ਬਲਾਕਸ ਨੂੰ ਇਕੱਠੇ ਜੋੜਦੇ ਹਾਂ ।
05:51 ‘Sinusoid generator’ ਬਲਾਕ ਦੇ ਆਉਟਪੁਟ ਪੋਰਟ ਨੂੰ ‘scifunc’ ਬਲਾਕ ਦੇ ਇਨਪੁਟ ਪੋਰਟ ਨਾਲ ਜੋੜਦੇ ਹਾਂ ।
05:57 ਹੁਣ ‘scifunc’ ਬਲਾਕ ਦੇ ਆਉਟਪੁਟ ਪੋਰਟ ਨੂੰ ‘MUX’ ਦੇ ਲੋਅਰ ਇਨਪੁਟ ਨਾਲ ਜੋੜਦੇ ਹਾਂ ।
06:04 ‘MUX’ ਬਲਾਕ ਦੇ ਆਉਟਪੁਟ ਪੋਰਟ ਨੂੰ ‘CScope’ ਬਲਾਕ ਦੇ ਇਨਪੁਟ ਪੋਰਟ ਨਾਲ ਜੋੜਦੇ ਹਾਂ ।
06:10 ‘CLOCK ਅੰਡਰਸਕੋਰ c’ ਬਲਾਕ ਦੇ ਆਉਟਪੁਟ ਪੋਰਟ ਨੂੰ ‘CScope’ ਬਲਾਕ ਦੇ ਇਵੇਂਟ ਇਨਪੁਟ ਪੋਰਟ ਨਾਲ ਜੋੜਦੇ ਹਾਂ ।
06:19 ਸਾਨੂੰ ‘sine’ ਇਨਪੁਟ ਨੂੰ ਵੀ ਪਲਾਟ ਕਰਨਾ ਹੈ ।
06:22 ਸਾਨੂੰ ‘Sinusoid’ ਜੇਨਰੇਟਰ ਬਲਾਕ ਨੂੰ ‘MUX’ ਨਾਲ ਜੋੜਨਾ ਹੈ ।
06:26 ‘MUX’ ਬਲਾਕ ਦੇ ਉੱਪਰੀ ਇਨਪੁਟ ਪੋਰਟ ‘ਤੇ ਕਲਿਕ ਕਰੋ ।
06:30 ਫਿਰ ਬਿਨਾਂ ਛੱਡੇ ਹੋਏ, ਆਪਣੇ ਮਾਉਸ ਪੁਆਇੰਟਰ ਨੂੰ ‘Sinusoid generator’ ਬਲਾਕ ਅਤੇ ‘scifunc’ ਬਲਾਕ ਦੇ ਵਿੱਚ ਵਾਲੇ ਲਿੰਕ ਦੇ ਵੱਲ ਲੈ ਜਾਓ ।
06:39 ਲਿੰਕ ਨੂੰ ਮੋੜਣ ਦੇ ਲਈ, ਮਾਉਸ ਬਟਨ ਨੂੰ ਛੱਡ ਦਿਓ ਜਾਂ ਵੱਖ - ਵੱਖ ਥਾਂਵਾਂ ‘ਤੇ ਕਲਿਕ ਕਰੋ ।
06:44 ਜਿਵੇਂ ਹੀ ਤੁਸੀਂ ਲਿੰਕ ‘ਤੇ ਪੁਆਇੰਟਰ ਲਿਆਉਂਦੇ ਹੋ, ਲਿੰਕ ਹਰਾ ਹੋ ਜਾਂਦਾ ਹੈ ।
06:49 ਇਨ੍ਹਾਂ ਦੋਵੇਂ ਬਲਾਕਸ ਦੇ ਵਿੱਚ ਲਿੰਕ ਬਣਾਉਣ ਲਈ ਮਾਉਸ ਬਟਨ ਨੂੰ ਛੱਡ ਦਿਓ ਜਾਂ ਇੱਕ ਵਾਰ ਕਲਿਕ ਕਰੋ ।
06:55 ਹੁਣ ਅਸੀਂ ਹੋਰ ਬਲਾਕਸ ਦੀ ਸੰਰਚਨਾਵਾਂ ਨੂੰ ਵੇਖਦੇ ਹਾਂ ।
06:59 ਅਸੀਂ ‘sinusoid generator’ ਬਲਾਕ ਦੀ ਫ੍ਰੀਕਿਊਂਸੀ (ਆਵਰਤੀ), ਮੈਗਨੀਟਿਊਡ (ਮਾਪ) ਅਤੇ ਫੇਜ (ਦਸ਼ਾ) ਬਦਲ ਸਕਦੇ ਹਾਂ ।
07:04 ਇਸ ਤਰ੍ਹਾਂ ਕਰਨ ਦੇ ਲਈ, ‘Sinusoid generator’ ਬਲਾਕ ‘ਤੇ ਡਬਲ ਕਲਿਕ ਕਰੋ ।
07:09 ‘ਕੰਨਫਿਗਰੇਸ਼ਨ ਵਿੰਡੋ’ ਖੁਲੇਗੀ ।
07:11 ਅਸੀਂ ‘Magnitude’ ਅਤੇ ‘Frequency’ ਨੂੰ ‘1’ ਅਤੇ ‘Phase’ ਨੂੰ ‘0’ ਰੱਖਾਂਗੇ ।
07:18 ‘ਕੰਨਫਿਗਰੇਸ਼ਨ ਵਿੰਡੋ’ ਨੂੰ ਬੰਦ ਕਰਨ ਲਈ OK ‘ਤੇ ਕਲਿਕ ਕਰੋ ।
07:21 ਹੁਣ ‘CScope’ ਬਲਾਕ ਨੂੰ ਕੰਨਫਿਗਰ ਕਰਦੇ ਹਾਂ ।
07:25 ਇਸ ਦੀ ਕੰਨਫਿਗਰੇਸ਼ਨ ਵਿੰਡੋ ਨੂੰ ਖੋਲ੍ਹਣ ਲਈ ‘CScope’ ਬਲਾਕ ‘ਤੇ ਡਬਲ ਕਲਿਕ ਕਰੋ ।
07:30 ‘Ymin’ ਪੈਰਾਮੀਟਰ ਨੂੰ ‘ਮਾਈਨਸ 2’ ਅਤੇ ‘Ymax’ ਪੈਰਾਮੀਟਰ ਨੂੰ ‘2’ ਕਰੋ ।
07:37 ‘Refresh period’ ਵੈਲਿਊ ਨੂੰ ‘10’ ਕਰੋ ।
07:41 ਇਸ ਵੈਲਿਊ ਨੂੰ ਨੋਟ ਕਰੋ ।
07:44 ‘Buffer size’ ਵੈਲਿਊ ਨੂੰ ‘2’ ਕਰੋ ।
07:47 OK ‘ਤੇ ਕਲਿਕ ਕਰੋ ।
07:50 ਹੁਣ ‘CLOCK_c’ ਬਲਾਕ ਨੂੰ ਕੰਨਫਿਗਰ ਕਰਦੇ ਹਾਂ ।
07:54 ਇਸਦੀ ਕੰਨਫਿਗਰੇਸ਼ਨ ਵਿੰਡੋ ਨੂੰ ਖੋਲ੍ਹਣ ਲਈ ਬਲਾਕ ‘ਤੇ ਡਬਲ ਕਲਿਕ ਕਰੋ ।
07:58 ‘Period’ ਦੀ ਵੈਲਿਊ ਨੂੰ ‘0.1’ ਰਹਿਣ ਦਿਓ ।
08:02 ‘Initialisation Time’ ਨੂੰ ‘0’ ਕਰੋ ।
08:06 OK ‘ਤੇ ਕਲਿਕ ਕਰੋ ।
08:08 ਹੁਣ ‘Simulation’ ਪੈਰਾਮੀਟਰਸ ਨੂੰ ਬਦਲਦੇ ਹਾਂ ।
08:12 ‘Untitled Xcos’ ਵਿੰਡੋ ਦੇ ਮੀਨੂ ਬਾਰ ‘ਤੇ ‘Simulation’ ਟੈਬ ‘ਤੇ ਕਲਿਕ ਕਰੋ ।
08:17 ਹੁਣ ਡਰਾਪ ਡਾਉਨ ਮੀਨੂ ਨਾਲ ‘Setup’ ‘ਤੇ ਕਲਿਕ ਕਰੋ ।
08:22 ‘CScope’ ਬਲਾਕ ਦੇ ‘Refresh period’ ਨਾਲ ਮਿਲਾਣ ਕਰਨ ਲਈ ‘Final Integration time’ ਨੂੰ ਬਦਲੋ ।
08:28 ‘Refresh period’ ਦੀ ਵੈਲਿਊ ‘10’ ਸੀ ।
08:32 ਇਸ ਲਈ: ‘Final integration time’ ਦੀ ਵੈਲਿਊ ਨੂੰ ‘10’ ਕਰੋ ।
08:36 OK ‘ਤੇ ਕਲਿਕ ਕਰੋ ।
08:38 ਹੁਣ, File ‘ਤੇ ਕਲਿਕ ਕਰੋ ਅਤੇ ਫਿਰ ‘Xcos’ ਡਾਇਗਰਾਮ ਨੂੰ ਸੇਵ ਕਰਨ ਲਈ Save ‘ਤੇ ਕਲਿਕ ਕਰੋ ।
08:44 Xcos ਡਾਇਗਰਾਮ ਨੂੰ ਸੇਵ ਕਰਨ ਲਈ ਇੱਕ ਇੱਛਤ ਡਿਰੈਕਟਰੀ ਨੂ ਚੁਣੋ ।
08:48 ਕਿਉਂਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸਨੂੰ ਤੁਸੀਂ ਉਸੇ ਫੋਲਡਰ ਵਿੱਚ ਸੇਵ ਕਰੋ ਜਿੱਥੇ ਤੁਸੀਂ ‘squareit.sci’ ਫਾਇਲ ਸੇਵ ਕੀਤੀ ਸੀ ।
08:56 OK ‘ਤੇ ਕਲਿਕ ਕਰੋ ।
08:58 ਨੋਟ ਕਰੋ ਕਿ ‘scifunc’ ਬਲਾਕ ‘square it’ ਫੰਕਸ਼ਨ ਨੂੰ ਕਾਲ ਕਰੇਗਾ ।
09:02 ਇਸਦਾ ਮਤਲੱਬ ਹੈ ਕਿ Xcos ਡਾਇਗਰਾਮ ਨੂੰ ਚਲਾਉਣ ਤੋਂ ਪਹਿਲਾਂ ਸਾਨੂੰ square it ਫੰਕਸ਼ਨ ਨੂੰ ਲੋਡ ਕਰਨਾ ਚਾਹੀਦਾ ਹੈ ।
09:09 Scilab ਐਡੀਟਰ ਵਿੰਡੋ ‘ਤੇ ਜਾਓ, ਜਿੱਥੇ ‘squareit.sci’ ਫਾਇਲ ਖੁੱਲੀ ਹੋਈ ਹੈ ।
09:16 ਐਡੀਟਰ ਦੇ ਮੀਨੂ ਬਾਰ ‘ਤੇ ਉਪਲੱਬਧ ‘Execute’ ਬਟਨ ‘ਤੇ ਕਲਿਕ ਕਰੋ ।
09:21 ਇਹ ‘square it’ ਫੰਕਸ਼ਨ ਨੂੰ ਲੋਡ ਕਰੇਗਾ ।
09:24 ਹੁਣ ਅਸੀਂ ‘Xcos’ ਡਾਇਗਰਾਮ ਨੂੰ ਚਲਾ ਸਕਦੇ ਹਾਂ ।
09:28 ‘Xcos’ ਡਾਇਗਰਾਮ ਫਾਇਲ ਨੂੰ ਖੋਲੋ ।
09:31 ‘Xcos’ ਵਿੰਡੋ ਦੇ ਮੀਨੂ ਬਾਰ ‘ਤੇ ਉਪਲੱਬਧ Start ਬਟਨ ‘ਤੇ ਕਲਿਕ ਕਰੋ ।
09:37 ਇੱਕ ਗਰਾਫਿਕ ਵਿੰਡੋ ਖੁਲੇਗੀ ।
09:39 ਇਹ ਵਿੰਡੋ ਦੋ ਪਲਾਟਸ ਰੱਖੇਗੀ ।
09:42 ਕਾਲੇ ਰੰਗ ਵਿੱਚ ਇਨਪੁਟ ‘sine wave’ ਅਤੇ ਹਰੇ ਰੰਗ ਵਿੱਚ ਆਉਟਪੁਟ ‘sine wave’
09:47 ਨੋਟ ਕਰੋ ਕਿ ‘square it’ ਫੰਕਸ਼ਨ ਵਿੱਚ ਲਾਗੂ ਕੀਤੇ ਹੋਏ ਸਕਵੈਰਿੰਗ ਫੰਕਸ਼ਨ ਨੇ ਨਿਸ਼ਚਿਤ ਹੀ ਸਾਇਨ ਵੇਵ ਦਾ ਸਕਵਾਇਰ ਕੀਤਾ ਹੈ ।
09:55 ਇਸ ਲਈ: ਆਉਟਪੁਟ ‘ਸਾਇਨ’ ਵੇਵ ਪੋਜ਼ਟਿਵ ਐਕਸਿਸ ‘ਤੇ ਤਬਦੀਲ ਕੀਤੀ ਗਈ ਹੈ ।
10:00 ‘plot’ ਵਿੰਡੋ ਨੂੰ ਬੰਦ ਕਰੋ ।
10:02 ਹੁਣ ਵੇਖਦੇ ਹਾਂ ਕਿ ਇੱਕ ਫੰਕਸ਼ਨ ਜੋ ਇੱਕ ਤੋਂ ਜ਼ਿਆਦਾ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਰੱਖਦਾ ਹੈ ਉਸਨੂੰ ਕਾਲ ਕਰਨ ਲਈ ‘scifunc’ ਬਲਾਕ ਨੂੰ ਕਿਵੇਂ ਐਡਿਟ ਕਰਦੇ ਹਨ ।
10:10 ‘scilab’ ਐਡੀਟਰ ਵਿੰਡੋ ‘ਤੇ ਜਾਂਦੇ ਹਾਂ ।
10:13 ਦੋ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਰੱਖਣ ਲਈ ‘square it’ ਫੰਕਸ਼ਨ ਨੂੰ ਐਡਿਟ ਕਰੋ ।
10:19 ਆਉਟਪੁਟ ਵੈਰੀਏਬਲ ਨੂੰ ਹੇਠ ਦਿੱਤੇ ਦੀ ਤਰ੍ਹਾਂ ਐਡਿਟ ਕਰੋ ਸਕਵਾਇਰ ਬਰੈਕੇਟ ਖੋਲੋ ‘y’ ਕੋਮਾਂ ‘z’ ਸਕਵਾਇਰ ਬਰੈਕੇਟ ਬੰਦ ਕਰੋ ।
10:28 ਇਨਪੁਟ ਵੈਰੀਏਬਲਸ ਨੂੰ ਹੇਠ ਦਿੱਤੇ ਦੀ ਤਰ੍ਹਾਂ ਐਡਿਟ ਕਰੋ ਬਰੈਕੇਟ ਖੋਲੋ ‘a’ ਕੋਮਾਂ ‘b’ ਬਰੈਕੇਟ ਬੰਦ ਕਰੋ ।
10:36 ਅਸੀਂ ਸਕਵਾਇਰ ਕੀਤੇ ਹੋਏ ਆਉਟਪੁਟ ਨੂੰ 1 ਯੂਨਿਟ ਨੂੰ ਤਬਦੀਲ ਕਰਕੇ ਫੰਕਸ਼ਨ ਨੂੰ ਬਦਲਾਂਗੇ ।
10:41 ਮੇਨ ਫੰਕਸ਼ਨ ਲਾਈਨ ਨੂੰ ਹੇਠ ਦਿੱਤੇ ਦੀ ਤਰ੍ਹਾਂ ਐਡਿਟ ਕਰੋ:
10:44 ‘y’ ਇਜ ਇਕਵਲ ਟੂ ‘b’ ਪਲਸ ‘a’ ਦੀ ਪਾਵਰ 2 ਅਖੀਰ ਵਿੱਚ ਇੱਕ ਸੈਮੀਕੋਲਨ ਲਗਾਓ ।
10:51 ਇੱਕ ਆਉਟਪੁਟ ਵੀ ਬਣਾਓ ਜਿਸਦਾ ਐਪਲੀਟਿਊਡ (ਨਿਯਮ) ਇਨਪੁਟ ਦਾ ਅੱਧਾ ਹੋਵੇਗਾ ।
10:56 ਐਂਟਰ ਕੀ ਦਬਾਕੇ ਅਗਲੀ ਲਾਈਨ ‘ਤੇ ਜਾਓ ਅਤੇ ਟਾਈਪ ਕਰੋ:
11:01 ‘z’ ਇਜ ਇਕਵਲ ਟੂ 0.5 ਮਲਟੀਪਲਾਇਡ ਬਾਏ a ਅਖੀਰ ਵਿੱਚ ਇੱਕ ਸੈਮੀਕੋਲਨ ਲਗਾਓ ।
11:10 ਹੁਣ ਫਾਇਲ ਨੂੰ ਸੇਵ ਕਰੋ ।
11:12 ‘Xcos’ ਵਿੰਡੋ ਖੋਲੋ ।
11:15 ਇਸਨੂੰ ਕੰਨਫਿਗਰ ਕਰਨ ਲਈ ‘scifunc’ ਬਲਾਕ ‘ਤੇ ਡਬਲ ਕਲਿਕ ਕਰੋ ।
11:19 ‘input port size’ ਫੀਲਡ ਵਿੱਚ, 1 ਕੋਮਾਂ 1 ਦੇ ਬਾਅਦ ਇੱਕ ਸੈਮੀਕੋਲਨ ਲਗਾਓ ਅਤੇ ਦੁਬਾਰਾ 1 ਕੋਮਾਂ 1 ਟਾਈਪ ਕਰੋ ।
11:27 ਇਸ ਤਰ੍ਹਾਂ ਨਾਲ, ‘output port size’ ਫੀਲਡ ਵਿੱਚ, 1 ਕੋਮਾਂ 1 ਦੇ ਬਾਅਦ ਇੱਕ ਸੈਮੀਕੋਲਨ ਲਗਾਓ ਅਤੇ ਦੁਬਾਰਾ 1 ਕੋਮਾਂ 1 ਟਾਈਪ ਕਰੋ ।
11:36 OK ‘ਤੇ ਕਲਿਕ ਕਰੋ ।
11:38 ਇੱਕ ਨਵੀਂ ‘Scilab Input Value Request’ ਵਿੰਡੋ ਖੁਲੇਗੀ ।
11:41 ਟੈਕਸਟ ਬਾਕਸ ਵਿੱਚ,
11:43 y1 ਦੇ ਬਾਅਦ ਇੱਕ ਕੋਮਾਂ ਲਗਾਓ ਅਤੇ ਟਾਈਪ ਕਰੋ y2,
11:48 y1 ਅਤੇ y2 ਨੂੰ ਸਕਵਾਇਰ ਬਰੈਕੇਟਸ ਵਿੱਚ ਰੱਖੋ ।
11:52 ਹੁਣ ‘u1’ ਦੇ ਬਾਅਦ ਇੱਕ ਕੋਮਾਂ ਲਗਾਓ ਅਤੇ ਟਾਈਪ ਕਰੋ ‘u2’
11:57 OK ‘ਤੇ ਕਲਿਕ ਕਰੋ ।
11:59 ਇੱਕ ਹੋਰ ‘Scilab Input Value Request’ ਵਿੰਡੋ ਖੁਲੇਗੀ ।
12:03 ਅੱਗੇ ਦਿਸਣ ਵਾਲੀਆਂ ਤਿੰਨੇ ਵਿੰਡੋਜ਼ ਵਿੱਚ OK ‘ਤੇ ਕਲਿਕ ਕਰਦੇ ਰਹੋ ।
12:08 ਹੁਣ ‘scifunc’ ਬਲਾਕ ਕੰਨਫਿਗਰ ਹੁੰਦਾ ਹੈ ।
12:11 ਹੁਣ ਅਸੀਂ ‘scifunc’ ਬਲਾਕ ਨੂੰ ਦੁਬਾਰਾ ਅਲਾਇਨ ਕਰਦੇ ਹਾਂ ।
12:14 ‘Palette browser’ ਵਿੰਡੋ ਖੋਲੋ ।
12:17 ‘Sources’ ਸੈਕਸ਼ਨ ਵਿੱਚ, ‘Constant ਅੰਡਰਸਕੋਰ m’ ਬਲਾਕ ਨੂੰ ‘Xcos’ ਵਿੰਡੋ ਵਿੱਚ ਖਿੱਚੋਂ ਅਤੇ ਛੱਡੋ ।
12:24 ਇਸਨੂੰ ‘Sinusoid generator’ ਬਲਾਕ ਦੇ ਹੇਠਾਂ ਸਥਿਤ ਕਰੋ ।
12:28 ‘Constant ਅੰਡਰਸਕੋਰ m’ ਬਲਾਕ ਨੂੰ ‘scifunc’ ਬਲਾਕ ਦੇ ਹੇਠਲੇ ਇਨਪੁਟ ਨਾਲ ਜੋੜੋ ।
12:36 ਇਸ ਬਲਾਕ ਦੀ ਡਿਫਾਲਟ ਵੈਲਿਊ 1 ਹੈ ।
12:39 ਇਸਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ ।
12:41 ‘MUX’ ਬਲਾਕ ‘ਤੇ ਡਬਲ ਕਲਿਕ ਕਰੋ ।
12:44 ‘input port size’ ਨੂੰ 3 ਕਰੋ ।
12:47 OK ‘ਤੇ ਕਲਿਕ ਕਰੋ ।
12:48 ਹੁਣ ਅਸੀਂ ‘MUX’ ਬਲਾਕ ਨੂੰ ਰੀਸਾਇਜ਼ ਕਰਦੇ ਹਾਂ ਅਤੇ ਅਸੀਂ ‘MUX’ ਅਤੇ ‘CSCOPE’ ਬਲਾਕ ਨੂੰ ਠੀਕ ਤਰ੍ਹਾਂ ਨਾਲ ਜੋੜਾਂਗੇ ।
12:59 ‘scifunc’ ਬਲਾਕ ਦੇ ਹੇਠਲੇ ਆਉਟਪੁਟ ਪੋਰਟ ਨੂੰ ‘MUX’ ਬਲਾਕ ਦੇ ਹੇਠਲੇ ਇਨਪੁਟ ਪੋਰਟ ਨਾਲ ਜੋੜੋ ।
13:07 ‘File’ ‘ਤੇ ਕਲਿਕ ਕਰੋ ਅਤੇ ‘xcos’ ਫਾਇਲ ਨੂੰ ਸੇਵ ਕਰਨ ਲਈ Save ਨੂੰ ਚੁਣੋ ।
13:12 ਉਸ ‘Scilab editor’ ‘ਤੇ ਜਾਓ ਜਿਸ ਵਿੱਚ ‘squareit.sci’ ਫਾਇਲ ਖੁੱਲੀ ਹੋਈ ਹੈ ।
13:18 ਐਡੀਟਰ ਦੇ ਮੀਨੂ ਬਾਰ ‘ਤੇ ਉਪਲੱਬਧ ‘Execute’ ਬਟਨ ‘ਤੇ ਕਲਿਕ ਕਰੋ ।
13:23 ਇਹ ‘square it’ ਫੰਕਸ਼ਨ ਨੂੰ ਲੋਡ ਕਰੇਗਾ ।
13:26 ਹੁਣ ਅਸੀਂ ‘Xcos’ ਡਾਇਗਰਾਮ ਨੂੰ ਚਲਾ ਸਕਦੇ ਹਾਂ ।
13:30 ‘Xcos’ ਵਿੰਡੋ ਦੇ ਮੀਨੂ ਬਾਰ ‘ਤੇ ਉਪਲੱਬਧ ‘Start’ ਬਟਨ ‘ਤੇ ਕਲਿਕ ਕਰੋ ।
13:35 ਇੱਕ ਗਰਾਫਿਕ ਵਿੰਡੋ ਦਿਖਾਈ ਦੇਵੇਗੀ ।
13:38 ਇਹ ਵਿੰਡੋ ਤਿੰਨ ਪਲਾਟਸ ਰੱਖੇਗੀ ।
13:40 ਕਾਲੇ ਰੰਗ ਵਿੱਚ ਇਨਪੁਟ ‘sine wave’,
13:43 ਹਰੇ ਰੰਗ ਵਿੱਚ ਆਉਟਪੁਟ ‘sine wave’ ਅਤੇ
13:45 ਲਾਲ ਰੰਗ ਵਿੱਚ ‘amplitude scaled input’.
13:49 ਨੋਟ ਕਰੋ ਕਿ ਫੰਕਸ਼ਨ ਨੇ ਇਨਪੁਟ ‘sine wave’ ਨੂੰ ਨਿਸ਼ਚਿਤ ਹੀ ਸਕਵਾਇਰ ਕੀਤਾ ਹੈ ਅਤੇ ੧ ਯੂਨਿਟ ਆਫਸੈਟ ਤੋਂ ਤਬਦੀਲ ਵੀ ਕੀਤਾ ਹੈ, ਜਿਵੇਂ ਕਿ ਲੋੜ ਹੈ ।
13:59 ਸਾਨੂੰ ਇਨਪੁਟ ‘sine wave’ ਦਾ ਵਧਿਆ ਹੋਇਆ ਨਿਯਮ ਵੀ ਮਿਲਦਾ ਹੈ, ਜਿਵੇਂ ਕਿ ਲੋੜ ਹੈ ।
14:05 ਪਲਾਟ ਵਿੰਡੋ ਨੂੰ ਬੰਦ ਕਰੋ ।
14:08 ਹੁਣ ਇਸ ਦਾ ਸੰਖੇਪ ਕਰਦੇ ਹਾਂ ।
14:10 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
14:12 * Scilab ਵਿੱਚ ਸਕਵੈਰਿੰਗ ਫੰਕਸ਼ਨ ਲਿਖਣਾ
14:15 * Xcos ਵਿੱਚ scifunc ਬਲਾਕ ਦੀ ਵਰਤੋਂ ਕਰਨਾ
14:19 * ਵੱਖ-ਵੱਖ ਪਲਾਟਸ ਬਣਾਉਣ ਲਈ MUX ਬਲਾਕ ਦੀ ਵਰਤੋਂ ਕਰਨਾ
14:22 * ਕਈ ਤਰ੍ਹਾਂ ਦੀਆਂ ਇਨਪੁਟ ਅਤੇ ਆਉਟਪੁਟ ਰੱਖਣ ਵਾਲੇ ਫੰਕਸ਼ਨਸ ਨੂੰ ਕਾਲ ਕਰਨਾ
14:26 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
14:29 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
14:33 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
14:37 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
14:40 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
14:43 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
14:47 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
14:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
14:57 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
15:05 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
15:15 ਉਮੀਦ ਕਰਦੇ ਹਾਂ ਇਹ ਟਿਊਟੋਰਿਅਲ ਤੁਹਾਡੇ ਲਈ ਲਾਭਦਾਇਕ ਸੀ ।
15:19 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav