Scilab/C4/Calling-User-Defined-Functions-in-XCOS/Punjabi
From Script | Spoken-Tutorial
“Time” | “Narration” | |
00:01 | ‘Xcos’ ਵਿੱਚ ‘Calling user - defined functions’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਾਂਗੇ: | |
00:09 | * ‘Scilab’ ਵਿੱਚ ਸਕਵੈਰਿੰਗ ਫੰਕਸ਼ਨ ਲਿਖਣਾ | |
00:12 | * ‘Xcos’ ਵਿੱਚ ‘scifunc’ ਬਲਾਕ ਦੀ ਵਰਤੋਂ ਕਰਨਾ | |
00:15 | * ਵੱਖ-ਵੱਖ ਪਲਾਟਸ ਬਣਾਉਣ ਲਈ MUX ਬਲਾਕ ਦੀ ਵਰਤੋਂ ਕਰਨਾ | |
00:19 | * ਵੱਖ-ਵੱਖ ਇਨਪੁਟਸ ਅਤੇ ਆਉਟਪੁਟਸ ਰੱਖਣ ਵਾਲੇ ਫੰਕਸ਼ਨਸ ਨੂੰ ਕਾਲ ਕਰਨਾ | |
00:24 | ਉਬੰਟੁ 12.04 ਓਪਰੇਟਿੰਗ ਸਿਸਟਮ ਹੈ ਜੋ ਇੰਸਟਾਲ Scilab ਵਰਜ਼ਨ 5.3.3 ਦੇ ਨਾਲ ਵਰਤੋਂ ਕੀਤਾ ਜਾਂਦਾ ਹੈ । | |
00:32 | ਤੁਹਾਨੂੰ Scilab ਅਤੇ Xcos ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:38 | ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ‘spoken hyphen tutorial dot org’ ‘ਤੇ ਜਾਓ । | |
00:44 | ਆਪਣੇ ਕੰਪਿਊਟਰ ‘ਤੇ ‘Scilab’ ਸ਼ੁਰੂ ਕਰੋ । | |
00:47 | ‘Scilab’ ਕੰਸੋਲ ਵਿੱਚ, ਟਾਈਪ ਕਰੋ editor ਅਤੇ ਐਂਟਰ ਦਬਾਓ । | |
00:53 | ਫਿਰ ਹੇਠ ਦਿੱਤੇ ਕੋਡ ਨੂੰ ਟਾਈਪ ਕਰੋ: | |
00:55 | ‘function ਸਪੇਸ y ਇਜ ਇਕਵਲ ਟੂ square it ਬਰੈਕੇਟ ਖੋਲੋ a ਬਰੈਕੇਟ ਬੰਦ ਕਰੋ’ | |
01:07 | ਐਂਟਰ ਕੀ ਦਬਾਓ ਅਤੇ ਟਾਈਪ ਕਰੋ: | |
01:10 | ‘y ਇਜ ਇਕਵਲ ਟੂ ‘a’ ਦੀ ਪਾਵਰ ‘2’ | |
01:14 | ਅਖੀਰ ਵਿੱਚ ਇੱਕ ਸੈਮੀਕੋਲਨ ਲਗਾਓ । | |
01:17 | ਫੰਕਸ਼ਨ ਇੱਕ ਇਨਪੁਟ ਵੈਰੀਏਬਲ ‘a’ ਅਤੇ ਇੱਕ ਆਉਟਪੁਟ ਵੈਰੀਏਬਲ ‘y’ ਰੱਖਦਾ ਹੈ । | |
01:24 | ਫੰਕਸ਼ਨ ਦਾ ਨਾਮ ‘square it’ ਹੈ । | |
01:27 | ਇਹ ਫੰਕਸ਼ਨ ਵੈਰੀਏਬਲ ‘a’ ਨੂੰ ਸਕਵਾਇਰ ਕਰਨ ਦਾ ਕੰਮ ਕਰੇਗਾ । | |
01:31 | ਇਹ ਨਤੀਜੇ ਨੂੰ ‘y’ ਵਿੱਚ ਇੱਕਠਾ ਕਰੇਗਾ । | |
01:34 | ਹੁਣ ਇਸ ਫਾਇਲ ਨੂੰ ਲੋੜੀਂਦੀ ਡਾਇਰੈਕਟਰੀ ਵਿੱਚ ਸੇਵ ਕਰਦੇ ਹਾਂ । | |
01:38 | ਅਸੀਂ ਇਸ ਫਾਇਲ ਨੂੰ ‘square it’ ਦੇ ਨਾਮ ਨਾਲ ਅਤੇ ‘.sci’ ਐਕਸਟੇਂਸ਼ਨ ਦੇ ਨਾਲ ਸੇਵ ਕਰਾਂਗੇ । | |
01:44 | ਇੱਥੇ ਅਸੀਂ ਫੰਕਸ਼ਨਸ ਨੂੰ ‘.sci’ ਫਾਰਮੈਟ ਵਿੱਚ ਸੇਵ ਕਰਨ ਦੀ ਪਾਲਣਾ ਕਰਦੇ ਆ ਰਹੇ ਹਾਂ । | |
01:50 | ‘Scilab’ ਕੰਸੋਲ ਖੋਲੋ । | |
01:53 | ਹੁਣ, ਟਾਈਪ ਕਰੋ ‘Xcos’ ਅਤੇ ਐਂਟਰ ਦਬਾਓ । | |
01:57 | ਦੋ ਵਿੰਡੋਜ਼ ‘Palette browser’ ਅਤੇ ‘Untitled Xcos’ ਵਿੰਡੋ ਖੁਲਾਂਗੇ । | |
02:04 | ਹੁਣ ਅਸੀਂ ‘Xcos’ ਡਾਇਗਰਾਮ ਬਣਾਵਾਂਗੇ । | |
02:06 | ਇਹ ‘square it’ ਫੰਕਸ਼ਨ ਨੂੰ ਐਕਸੇਸ ਕਰੇਗਾ ਜੋ ਅਸੀਂ ਹੁਣੇ ਬਣਿਆ ਹੈ । | |
02:10 | ਇਹ ‘scifunc’ ਬਲਾਕ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ । | |
02:14 | ‘Palette browser’ ਵਿੰਡੋ ‘ਤੇ ਜਾਓ । | |
02:17 | ਪੈਲੇਟ ਬਰਾਉਜਰ ਵਿੱਚ ‘User – Defined’ ਫੰਕਸ਼ਨ ‘ਤੇ ਕਲਿਕ ਕਰੋ । | |
02:21 | ਇਸ ਸੈਸ਼ਨ ਵਿੱਚ ‘scifunc_block_m’ ਬਲਾਕ ਨੂੰ ਲੱਭੋ । | |
02:27 | ਇਸ ਨੂੰ ‘untitled Xcos’ ਵਿੰਡੋ ਵਿੱਚ ਖਿੱਚੋਂ ਅਤੇ ਛੱਡੋ । | |
02:32 | ਬਿਹਤਰ ਦ੍ਰਿਸ਼ ਦੇ ਲਈ ਅਸੀਂ ‘untitled Xcos’ ਵਿੰਡੋ ਨੂੰ ਜੂਮ ਕਰਾਂਗੇ । | |
02:36 | ਜਿਵੇਂ ਕੀ ਤੁਸੀਂ ਵੇਖਦੇ ਹੋ ਅਸੀਂ ਜੂਮ ਬਟਨ ਦੀ ਵਰਤੋਂ ਕਰਾਂਗੇ । | |
02:40 | ਹੁਣ ਇਸਨੂੰ ਕੰਨਫਿਗਰ ਕਰਨ ਦੇ ਲਈ ‘scifunc’ ਬਲਾਕ ‘ਤੇ ਡਬਲ ਕਲਿਕ ਕਰੋ । | |
02:44 | ‘Scilab Multiple Values Request’ ਨਾਂ ਵਾਲੀ ਇੱਕ ਵਿੰਡੋ ਖੁਲੇਗੀ । | |
02:49 | ਇਹ ਵਿੰਡੋ ਤੁਹਾਨੂੰ ‘scifunc’ ਬਲਾਕ ਦੇ ਇਨਪੁਟ ਅਤੇ ਆਉਟਪੁਟ ਪੋਰਟਸ ਦੀ ਗਿਣਤੀ ਨੂੰ ਬਦਲਣ ਦੀ ਆਗਿਆ ਦੇਵੇਗੀ । | |
02:56 | ਸਾਡੇ ਫੰਕਸ਼ਨ ‘square it’ ਦੇ ਕੋਲ ਕੇਵਲ ਇੱਕ ਇਨਪੁਟ ਅਤੇ ਆਉਟਪੁਟ ਵੈਰੀਏਬਲ ਹੈ । | |
03:00 | ਇਸ ਲਈ: ਅਸੀਂ ਸੈਟਿੰਗਸ ਨੂੰ ਇਸੇ ਤਰ੍ਹਾਂ ਹੀ ਰਹਿਣ ਦੇਵਾਂਗੇ । | |
03:03 | OK ‘ਤੇ ਕਲਿਕ ਕਰੋ । | |
03:05 | ਇੱਕ ਨਵੀਂ ‘Scilab Input Value Request’ ਵਿੰਡੋ ਖੁਲੇਗੀ । | |
03:09 | ਟੈਕਸਟ ਬਾਕਸ ਵਿੱਚ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਦੇ ਨਾਲ ਫੰਕਸ਼ਨ ਦਾ ਨਾਮ ਟਾਈਪ ਕਰਦੇ ਹਾਂ । | |
03:14 | ਇਹ ਫੰਕਸ਼ਨ ‘scifunc’ ਬਲਾਕ ਦੁਆਰਾ ਕਾਲ ਕੀਤਾ ਜਾਵੇਗਾ । | |
03:18 | ਉਪਲੱਬਧ ਟੈਕਸਟ ਬਾਕਸ ਵਿੱਚ, | |
03:20 | ਡਿਫਾਲਟ ਫੰਕਸ਼ਨ ਦੇ ਨਾਮ ਨੂੰ ਐਡਿਟ ਕਰੋ । | |
03:22 | ਟਾਈਪ ਕਰੋ: ‘y1’ ਇਕਵਲਸ ਟੂ ‘square it’ ਬਰੈਕੇਟ ਖੋਲੋ ‘u1’ ਬਰੈਕੇਟ ਬੰਦ ਕਰੋ । | |
03:31 | ਨੋਟ ਕਰੋ ਕਿ ਇੱਥੇ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਕ੍ਰਮਵਾਰ ‘u1’ ਅਤੇ ‘y1’ ਹਨ । | |
03:37 | ਇਹ ਅਸਲੀ ਫੰਕਸ਼ਨ ਵਿੱਚ ਵਰਤੋਂ ਹੋਏ ਵੈਰੀਏਬਲਸ ਨਾਮਾਂ ਦੀ ਤਰ੍ਹਾਂ ਨਹੀਂ ਸਗੋਂ ਸਿਰਫ ‘u’ ਅਤੇ ‘y’ ਦੀ ਫ਼ਾਰਮ ਵਿੱਚ ਹੋਣੇ ਚਾਹੀਦੇ ਹਨ । | |
03:45 | OK ‘ਤੇ ਕਲਿਕ ਕਰੋ । | |
03:47 | ਇੱਕ ਹੋਰ ‘Scilab Input Value Request’ ਵਿੰਡੋ ਖੁਲੇਗੀ । | |
03:51 | ਅੱਗੇ ਤਿੰਨੇ ਵਿੰਡੋ ਜੋ ਖੁੱਲਣਗੀਆਂ ਉਨ੍ਹਾਂ ‘ਤੇ OK ‘ਤੇ ਕਲਿਕ ਕਰਦੇ ਰਹੋ । | |
03:56 | ‘scifunc’ ਬਲਾਕ ਹੁਣ ਕੰਨਫਿਗਰ ਕੀਤਾ ਜਾਂਦਾ ਹੈ । | |
04:00 | ਅੱਗੇ ਅਸੀਂ ‘sinusoid’ ਜੇਨਰੇਟਰ ਬਲਾਕ ਨੂੰ ਸ਼ਾਮਿਲ ਕਰਾਂਗੇ । | |
04:04 | ‘Palette browser’ ਵਿੰਡੋ ਵਿੱਚ, ‘Sources’ ਸੈਕਸ਼ਨ ‘ਤੇ ਕਲਿਕ ਕਰੋ । | |
04:08 | ‘Untitled Xcos’ ਵਿੰਡੋ ਵਿੱਚ ‘sinusoid’ ਜੇਨਰੇਟਰ ਬਲਾਕ ਨੂੰ ਖਿੱਚੋਂ ਅਤੇ ਛੱਡੋ । | |
04:14 | ਸਹੂਲਤ ਦੇ ਲਈ, ਉਸ ਬਲਾਕ ਨੂੰ ‘scifunc’ ਬਲਾਕ ਦੇ ਖੱਬੇ ਪਾਸੇ ਵੱਲ ਰੱਖੋ । | |
04:20 | ਹੁਣ ਸਾਨੂੰ ਆਉਟਪੁਟ ਵੈਰੀਏਬਲ ਪਲਾਟ ਕਰਨ ਦੇ ਲਈ ਇੱਕ ਬਲਾਕ ਦੀ ਜ਼ਰੂਰਤ ਹੈ । | |
04:23 | ‘Palette browser’ ਵਿੰਡੋ ਵਿੱਚ, ‘Sinks’ ਸੈਕਸ਼ਨ ‘ਤੇ ਕਲਿਕ ਕਰੋ । | |
04:29 | ‘Untitled Xcos’ ਵਿੰਡੋ ਵਿੱਚ ‘CScope’ ਬਲਾਕ ਨੂੰ ਖਿੱਚੋਂ ਅਤੇ ਛੱਡੋ । | |
04:34 | ਬਲਾਕ ਨੂੰ ‘scifunc’ ਬਲਾਕ ਦੇ ਸੱਜੇ ਪਾਸੇ ਵੱਲ ਰੱਖੋ । | |
04:38 | ਸਹੂਲਤ ਦੇ ਲਈ, ਇਸਨੂੰ ‘scifunc’ ਬਲਾਕ ਤੋਂ ਦੂਰ ਰੱਖੋ । | |
04:43 | ਨੋਟ ਕਰੋ ਕਿ ‘CScope’ ਬਲਾਕ ਇੱਕ ਲਾਲ ਇਨਪੁਟ ਪੋਰਟ ਰੱਖਦਾ ਹੈ । | |
04:47 | ਇਹ ਇੱਕ ਇਵੇਂਟ ਇਨਪੁਟ ਹੈ । | |
04:49 | ਸਾਨੂੰ ਇੱਕ ਇਵੇਂਟ ਜੇਨਰੇਟਰ ਬਲਾਕ ਦੀ ਜ਼ਰੂਰਤ ਹੈ । | |
04:52 | ‘Palette ਬਰਾਉਜਰ ਵਿੰਡੋ’ ਵਿੱਚ, ‘Sources’ ਸੈਕਸ਼ਨ ‘ਤੇ ਕਲਿਕ ਕਰੋ । | |
04:57 | ‘CLOCK ਅੰਡਰਸਕੋਰ c’ ਬਲਾਕ ਨੂੰ ‘Untitled Xco’s ਵਿੰਡੋ ਵਿੱਚ ਖਿੱਚੋਂ ਅਤੇ ਛੱਡੋ । | |
05:05 | ਇਸਨੂੰ ‘CScope’ ਬਲਾਕ ਦੇ ਉੱਪਰ ਸਥਿਤ ਕਰੋ । | |
05:08 | ਨੋਟ ਕਰੋ ਕਿ ‘CScope’ ਬਲਾਕ ਕੇਵਲ ਇੱਕ ਇਨਪੁਟ ਪੋਰਟ ਰੱਖਦਾ ਹੈ । | |
05:13 | ਪਰ ਅਸੀਂ ਇਨਪੁਟ ਅਤੇ ਆਉਟਪੁਟ ਦੋਵੇਂ ਵੈਰੀਏਬਲਸ ਨੂੰ ਇੱਕ ਹੀ ਪਲਾਟ ਵਿੰਡੋ ਵਿੱਚ ਪਲਾਟ ਕਰਨਾ ਚਾਹੁੰਦੇ ਹਾਂ । | |
05:18 | ਇਸ ਲਈ: ਸਾਨੂੰ ਇੱਕ ‘multiplexer’ ਬਲਾਕ ਦੀ ਜ਼ਰੂਰਤ ਹੈ । | |
05:22 | ਇਹ ਬਲਾਕ ਦੋ ਇਨਪੁਟਸ ਲਵੇਗਾ ਅਤੇ ਇੱਕ ਆਉਟਪੁਟ ਪੋਰਟ ‘ਤੇ ਆਉਟਪੁਟ ਦੇਵੇਗਾ । | |
05:28 | ‘Palette ਬਰਾਉਜਰ ਵਿੰਡੋ’ ਵਿੱਚ, ‘Signal Routing’ ਸੈਕਸ਼ਨ ‘ਤੇ ਕਲਿਕ ਕਰੋ । | |
05:33 | ‘MUX’ ਬਲਾਕ ਨੂੰ ‘Untitled Xcos’ ਵਿੰਡੋ ਵਿੱਚ ਖਿੱਚੋਂ ਅਤੇ ਛੱਡੋ । | |
05:39 | ਬਲਾਕ ਨੂੰ ‘scifunc’ ਬਲਾਕ ਅਤੇ ‘CScope’ ਬਲਾਕ ਦੇ ਵਿੱਚ ਰੱਖੋ । | |
05:43 | ਹੁਣ ਅਸੀਂ ‘Mux’ ਬਲਾਕ ਨੂੰ ਰੀਸਾਇਜ਼ ਅਤੇ ਦੁਬਾਰਾ ਅਲਾਇਨ ਕਰਦੇ ਹਾਂ । | |
05:47 | ਹੁਣ ਅਸੀਂ ਬਲਾਕਸ ਨੂੰ ਇਕੱਠੇ ਜੋੜਦੇ ਹਾਂ । | |
05:51 | ‘Sinusoid generator’ ਬਲਾਕ ਦੇ ਆਉਟਪੁਟ ਪੋਰਟ ਨੂੰ ‘scifunc’ ਬਲਾਕ ਦੇ ਇਨਪੁਟ ਪੋਰਟ ਨਾਲ ਜੋੜਦੇ ਹਾਂ । | |
05:57 | ਹੁਣ ‘scifunc’ ਬਲਾਕ ਦੇ ਆਉਟਪੁਟ ਪੋਰਟ ਨੂੰ ‘MUX’ ਦੇ ਲੋਅਰ ਇਨਪੁਟ ਨਾਲ ਜੋੜਦੇ ਹਾਂ । | |
06:04 | ‘MUX’ ਬਲਾਕ ਦੇ ਆਉਟਪੁਟ ਪੋਰਟ ਨੂੰ ‘CScope’ ਬਲਾਕ ਦੇ ਇਨਪੁਟ ਪੋਰਟ ਨਾਲ ਜੋੜਦੇ ਹਾਂ । | |
06:10 | ‘CLOCK ਅੰਡਰਸਕੋਰ c’ ਬਲਾਕ ਦੇ ਆਉਟਪੁਟ ਪੋਰਟ ਨੂੰ ‘CScope’ ਬਲਾਕ ਦੇ ਇਵੇਂਟ ਇਨਪੁਟ ਪੋਰਟ ਨਾਲ ਜੋੜਦੇ ਹਾਂ । | |
06:19 | ਸਾਨੂੰ ‘sine’ ਇਨਪੁਟ ਨੂੰ ਵੀ ਪਲਾਟ ਕਰਨਾ ਹੈ । | |
06:22 | ਸਾਨੂੰ ‘Sinusoid’ ਜੇਨਰੇਟਰ ਬਲਾਕ ਨੂੰ ‘MUX’ ਨਾਲ ਜੋੜਨਾ ਹੈ । | |
06:26 | ‘MUX’ ਬਲਾਕ ਦੇ ਉੱਪਰੀ ਇਨਪੁਟ ਪੋਰਟ ‘ਤੇ ਕਲਿਕ ਕਰੋ । | |
06:30 | ਫਿਰ ਬਿਨਾਂ ਛੱਡੇ ਹੋਏ, ਆਪਣੇ ਮਾਉਸ ਪੁਆਇੰਟਰ ਨੂੰ ‘Sinusoid generator’ ਬਲਾਕ ਅਤੇ ‘scifunc’ ਬਲਾਕ ਦੇ ਵਿੱਚ ਵਾਲੇ ਲਿੰਕ ਦੇ ਵੱਲ ਲੈ ਜਾਓ । | |
06:39 | ਲਿੰਕ ਨੂੰ ਮੋੜਣ ਦੇ ਲਈ, ਮਾਉਸ ਬਟਨ ਨੂੰ ਛੱਡ ਦਿਓ ਜਾਂ ਵੱਖ - ਵੱਖ ਥਾਂਵਾਂ ‘ਤੇ ਕਲਿਕ ਕਰੋ । | |
06:44 | ਜਿਵੇਂ ਹੀ ਤੁਸੀਂ ਲਿੰਕ ‘ਤੇ ਪੁਆਇੰਟਰ ਲਿਆਉਂਦੇ ਹੋ, ਲਿੰਕ ਹਰਾ ਹੋ ਜਾਂਦਾ ਹੈ । | |
06:49 | ਇਨ੍ਹਾਂ ਦੋਵੇਂ ਬਲਾਕਸ ਦੇ ਵਿੱਚ ਲਿੰਕ ਬਣਾਉਣ ਲਈ ਮਾਉਸ ਬਟਨ ਨੂੰ ਛੱਡ ਦਿਓ ਜਾਂ ਇੱਕ ਵਾਰ ਕਲਿਕ ਕਰੋ । | |
06:55 | ਹੁਣ ਅਸੀਂ ਹੋਰ ਬਲਾਕਸ ਦੀ ਸੰਰਚਨਾਵਾਂ ਨੂੰ ਵੇਖਦੇ ਹਾਂ । | |
06:59 | ਅਸੀਂ ‘sinusoid generator’ ਬਲਾਕ ਦੀ ਫ੍ਰੀਕਿਊਂਸੀ (ਆਵਰਤੀ), ਮੈਗਨੀਟਿਊਡ (ਮਾਪ) ਅਤੇ ਫੇਜ (ਦਸ਼ਾ) ਬਦਲ ਸਕਦੇ ਹਾਂ । | |
07:04 | ਇਸ ਤਰ੍ਹਾਂ ਕਰਨ ਦੇ ਲਈ, ‘Sinusoid generator’ ਬਲਾਕ ‘ਤੇ ਡਬਲ ਕਲਿਕ ਕਰੋ । | |
07:09 | ‘ਕੰਨਫਿਗਰੇਸ਼ਨ ਵਿੰਡੋ’ ਖੁਲੇਗੀ । | |
07:11 | ਅਸੀਂ ‘Magnitude’ ਅਤੇ ‘Frequency’ ਨੂੰ ‘1’ ਅਤੇ ‘Phase’ ਨੂੰ ‘0’ ਰੱਖਾਂਗੇ । | |
07:18 | ‘ਕੰਨਫਿਗਰੇਸ਼ਨ ਵਿੰਡੋ’ ਨੂੰ ਬੰਦ ਕਰਨ ਲਈ OK ‘ਤੇ ਕਲਿਕ ਕਰੋ । | |
07:21 | ਹੁਣ ‘CScope’ ਬਲਾਕ ਨੂੰ ਕੰਨਫਿਗਰ ਕਰਦੇ ਹਾਂ । | |
07:25 | ਇਸ ਦੀ ਕੰਨਫਿਗਰੇਸ਼ਨ ਵਿੰਡੋ ਨੂੰ ਖੋਲ੍ਹਣ ਲਈ ‘CScope’ ਬਲਾਕ ‘ਤੇ ਡਬਲ ਕਲਿਕ ਕਰੋ । | |
07:30 | ‘Ymin’ ਪੈਰਾਮੀਟਰ ਨੂੰ ‘ਮਾਈਨਸ 2’ ਅਤੇ ‘Ymax’ ਪੈਰਾਮੀਟਰ ਨੂੰ ‘2’ ਕਰੋ । | |
07:37 | ‘Refresh period’ ਵੈਲਿਊ ਨੂੰ ‘10’ ਕਰੋ । | |
07:41 | ਇਸ ਵੈਲਿਊ ਨੂੰ ਨੋਟ ਕਰੋ । | |
07:44 | ‘Buffer size’ ਵੈਲਿਊ ਨੂੰ ‘2’ ਕਰੋ । | |
07:47 | OK ‘ਤੇ ਕਲਿਕ ਕਰੋ । | |
07:50 | ਹੁਣ ‘CLOCK_c’ ਬਲਾਕ ਨੂੰ ਕੰਨਫਿਗਰ ਕਰਦੇ ਹਾਂ । | |
07:54 | ਇਸਦੀ ਕੰਨਫਿਗਰੇਸ਼ਨ ਵਿੰਡੋ ਨੂੰ ਖੋਲ੍ਹਣ ਲਈ ਬਲਾਕ ‘ਤੇ ਡਬਲ ਕਲਿਕ ਕਰੋ । | |
07:58 | ‘Period’ ਦੀ ਵੈਲਿਊ ਨੂੰ ‘0.1’ ਰਹਿਣ ਦਿਓ । | |
08:02 | ‘Initialisation Time’ ਨੂੰ ‘0’ ਕਰੋ । | |
08:06 | OK ‘ਤੇ ਕਲਿਕ ਕਰੋ । | |
08:08 | ਹੁਣ ‘Simulation’ ਪੈਰਾਮੀਟਰਸ ਨੂੰ ਬਦਲਦੇ ਹਾਂ । | |
08:12 | ‘Untitled Xcos’ ਵਿੰਡੋ ਦੇ ਮੀਨੂ ਬਾਰ ‘ਤੇ ‘Simulation’ ਟੈਬ ‘ਤੇ ਕਲਿਕ ਕਰੋ । | |
08:17 | ਹੁਣ ਡਰਾਪ ਡਾਉਨ ਮੀਨੂ ਨਾਲ ‘Setup’ ‘ਤੇ ਕਲਿਕ ਕਰੋ । | |
08:22 | ‘CScope’ ਬਲਾਕ ਦੇ ‘Refresh period’ ਨਾਲ ਮਿਲਾਣ ਕਰਨ ਲਈ ‘Final Integration time’ ਨੂੰ ਬਦਲੋ । | |
08:28 | ‘Refresh period’ ਦੀ ਵੈਲਿਊ ‘10’ ਸੀ । | |
08:32 | ਇਸ ਲਈ: ‘Final integration time’ ਦੀ ਵੈਲਿਊ ਨੂੰ ‘10’ ਕਰੋ । | |
08:36 | OK ‘ਤੇ ਕਲਿਕ ਕਰੋ । | |
08:38 | ਹੁਣ, File ‘ਤੇ ਕਲਿਕ ਕਰੋ ਅਤੇ ਫਿਰ ‘Xcos’ ਡਾਇਗਰਾਮ ਨੂੰ ਸੇਵ ਕਰਨ ਲਈ Save ‘ਤੇ ਕਲਿਕ ਕਰੋ । | |
08:44 | Xcos ਡਾਇਗਰਾਮ ਨੂੰ ਸੇਵ ਕਰਨ ਲਈ ਇੱਕ ਇੱਛਤ ਡਿਰੈਕਟਰੀ ਨੂ ਚੁਣੋ । | |
08:48 | ਕਿਉਂਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸਨੂੰ ਤੁਸੀਂ ਉਸੇ ਫੋਲਡਰ ਵਿੱਚ ਸੇਵ ਕਰੋ ਜਿੱਥੇ ਤੁਸੀਂ ‘squareit.sci’ ਫਾਇਲ ਸੇਵ ਕੀਤੀ ਸੀ । | |
08:56 | OK ‘ਤੇ ਕਲਿਕ ਕਰੋ । | |
08:58 | ਨੋਟ ਕਰੋ ਕਿ ‘scifunc’ ਬਲਾਕ ‘square it’ ਫੰਕਸ਼ਨ ਨੂੰ ਕਾਲ ਕਰੇਗਾ । | |
09:02 | ਇਸਦਾ ਮਤਲੱਬ ਹੈ ਕਿ Xcos ਡਾਇਗਰਾਮ ਨੂੰ ਚਲਾਉਣ ਤੋਂ ਪਹਿਲਾਂ ਸਾਨੂੰ square it ਫੰਕਸ਼ਨ ਨੂੰ ਲੋਡ ਕਰਨਾ ਚਾਹੀਦਾ ਹੈ । | |
09:09 | Scilab ਐਡੀਟਰ ਵਿੰਡੋ ‘ਤੇ ਜਾਓ, ਜਿੱਥੇ ‘squareit.sci’ ਫਾਇਲ ਖੁੱਲੀ ਹੋਈ ਹੈ । | |
09:16 | ਐਡੀਟਰ ਦੇ ਮੀਨੂ ਬਾਰ ‘ਤੇ ਉਪਲੱਬਧ ‘Execute’ ਬਟਨ ‘ਤੇ ਕਲਿਕ ਕਰੋ । | |
09:21 | ਇਹ ‘square it’ ਫੰਕਸ਼ਨ ਨੂੰ ਲੋਡ ਕਰੇਗਾ । | |
09:24 | ਹੁਣ ਅਸੀਂ ‘Xcos’ ਡਾਇਗਰਾਮ ਨੂੰ ਚਲਾ ਸਕਦੇ ਹਾਂ । | |
09:28 | ‘Xcos’ ਡਾਇਗਰਾਮ ਫਾਇਲ ਨੂੰ ਖੋਲੋ । | |
09:31 | ‘Xcos’ ਵਿੰਡੋ ਦੇ ਮੀਨੂ ਬਾਰ ‘ਤੇ ਉਪਲੱਬਧ Start ਬਟਨ ‘ਤੇ ਕਲਿਕ ਕਰੋ । | |
09:37 | ਇੱਕ ਗਰਾਫਿਕ ਵਿੰਡੋ ਖੁਲੇਗੀ । | |
09:39 | ਇਹ ਵਿੰਡੋ ਦੋ ਪਲਾਟਸ ਰੱਖੇਗੀ । | |
09:42 | ਕਾਲੇ ਰੰਗ ਵਿੱਚ ਇਨਪੁਟ ‘sine wave’ ਅਤੇ ਹਰੇ ਰੰਗ ਵਿੱਚ ਆਉਟਪੁਟ ‘sine wave’ | |
09:47 | ਨੋਟ ਕਰੋ ਕਿ ‘square it’ ਫੰਕਸ਼ਨ ਵਿੱਚ ਲਾਗੂ ਕੀਤੇ ਹੋਏ ਸਕਵੈਰਿੰਗ ਫੰਕਸ਼ਨ ਨੇ ਨਿਸ਼ਚਿਤ ਹੀ ਸਾਇਨ ਵੇਵ ਦਾ ਸਕਵਾਇਰ ਕੀਤਾ ਹੈ । | |
09:55 | ਇਸ ਲਈ: ਆਉਟਪੁਟ ‘ਸਾਇਨ’ ਵੇਵ ਪੋਜ਼ਟਿਵ ਐਕਸਿਸ ‘ਤੇ ਤਬਦੀਲ ਕੀਤੀ ਗਈ ਹੈ । | |
10:00 | ‘plot’ ਵਿੰਡੋ ਨੂੰ ਬੰਦ ਕਰੋ । | |
10:02 | ਹੁਣ ਵੇਖਦੇ ਹਾਂ ਕਿ ਇੱਕ ਫੰਕਸ਼ਨ ਜੋ ਇੱਕ ਤੋਂ ਜ਼ਿਆਦਾ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਰੱਖਦਾ ਹੈ ਉਸਨੂੰ ਕਾਲ ਕਰਨ ਲਈ ‘scifunc’ ਬਲਾਕ ਨੂੰ ਕਿਵੇਂ ਐਡਿਟ ਕਰਦੇ ਹਨ । | |
10:10 | ‘scilab’ ਐਡੀਟਰ ਵਿੰਡੋ ‘ਤੇ ਜਾਂਦੇ ਹਾਂ । | |
10:13 | ਦੋ ਇਨਪੁਟ ਅਤੇ ਆਉਟਪੁਟ ਵੈਰੀਏਬਲਸ ਰੱਖਣ ਲਈ ‘square it’ ਫੰਕਸ਼ਨ ਨੂੰ ਐਡਿਟ ਕਰੋ । | |
10:19 | ਆਉਟਪੁਟ ਵੈਰੀਏਬਲ ਨੂੰ ਹੇਠ ਦਿੱਤੇ ਦੀ ਤਰ੍ਹਾਂ ਐਡਿਟ ਕਰੋ ਸਕਵਾਇਰ ਬਰੈਕੇਟ ਖੋਲੋ ‘y’ ਕੋਮਾਂ ‘z’ ਸਕਵਾਇਰ ਬਰੈਕੇਟ ਬੰਦ ਕਰੋ । | |
10:28 | ਇਨਪੁਟ ਵੈਰੀਏਬਲਸ ਨੂੰ ਹੇਠ ਦਿੱਤੇ ਦੀ ਤਰ੍ਹਾਂ ਐਡਿਟ ਕਰੋ ਬਰੈਕੇਟ ਖੋਲੋ ‘a’ ਕੋਮਾਂ ‘b’ ਬਰੈਕੇਟ ਬੰਦ ਕਰੋ । | |
10:36 | ਅਸੀਂ ਸਕਵਾਇਰ ਕੀਤੇ ਹੋਏ ਆਉਟਪੁਟ ਨੂੰ 1 ਯੂਨਿਟ ਨੂੰ ਤਬਦੀਲ ਕਰਕੇ ਫੰਕਸ਼ਨ ਨੂੰ ਬਦਲਾਂਗੇ । | |
10:41 | ਮੇਨ ਫੰਕਸ਼ਨ ਲਾਈਨ ਨੂੰ ਹੇਠ ਦਿੱਤੇ ਦੀ ਤਰ੍ਹਾਂ ਐਡਿਟ ਕਰੋ: | |
10:44 | ‘y’ ਇਜ ਇਕਵਲ ਟੂ ‘b’ ਪਲਸ ‘a’ ਦੀ ਪਾਵਰ 2 ਅਖੀਰ ਵਿੱਚ ਇੱਕ ਸੈਮੀਕੋਲਨ ਲਗਾਓ । | |
10:51 | ਇੱਕ ਆਉਟਪੁਟ ਵੀ ਬਣਾਓ ਜਿਸਦਾ ਐਪਲੀਟਿਊਡ (ਨਿਯਮ) ਇਨਪੁਟ ਦਾ ਅੱਧਾ ਹੋਵੇਗਾ । | |
10:56 | ਐਂਟਰ ਕੀ ਦਬਾਕੇ ਅਗਲੀ ਲਾਈਨ ‘ਤੇ ਜਾਓ ਅਤੇ ਟਾਈਪ ਕਰੋ: | |
11:01 | ‘z’ ਇਜ ਇਕਵਲ ਟੂ 0.5 ਮਲਟੀਪਲਾਇਡ ਬਾਏ a ਅਖੀਰ ਵਿੱਚ ਇੱਕ ਸੈਮੀਕੋਲਨ ਲਗਾਓ । | |
11:10 | ਹੁਣ ਫਾਇਲ ਨੂੰ ਸੇਵ ਕਰੋ । | |
11:12 | ‘Xcos’ ਵਿੰਡੋ ਖੋਲੋ । | |
11:15 | ਇਸਨੂੰ ਕੰਨਫਿਗਰ ਕਰਨ ਲਈ ‘scifunc’ ਬਲਾਕ ‘ਤੇ ਡਬਲ ਕਲਿਕ ਕਰੋ । | |
11:19 | ‘input port size’ ਫੀਲਡ ਵਿੱਚ, 1 ਕੋਮਾਂ 1 ਦੇ ਬਾਅਦ ਇੱਕ ਸੈਮੀਕੋਲਨ ਲਗਾਓ ਅਤੇ ਦੁਬਾਰਾ 1 ਕੋਮਾਂ 1 ਟਾਈਪ ਕਰੋ । | |
11:27 | ਇਸ ਤਰ੍ਹਾਂ ਨਾਲ, ‘output port size’ ਫੀਲਡ ਵਿੱਚ, 1 ਕੋਮਾਂ 1 ਦੇ ਬਾਅਦ ਇੱਕ ਸੈਮੀਕੋਲਨ ਲਗਾਓ ਅਤੇ ਦੁਬਾਰਾ 1 ਕੋਮਾਂ 1 ਟਾਈਪ ਕਰੋ । | |
11:36 | OK ‘ਤੇ ਕਲਿਕ ਕਰੋ । | |
11:38 | ਇੱਕ ਨਵੀਂ ‘Scilab Input Value Request’ ਵਿੰਡੋ ਖੁਲੇਗੀ । | |
11:41 | ਟੈਕਸਟ ਬਾਕਸ ਵਿੱਚ, | |
11:43 | y1 ਦੇ ਬਾਅਦ ਇੱਕ ਕੋਮਾਂ ਲਗਾਓ ਅਤੇ ਟਾਈਪ ਕਰੋ y2, | |
11:48 | y1 ਅਤੇ y2 ਨੂੰ ਸਕਵਾਇਰ ਬਰੈਕੇਟਸ ਵਿੱਚ ਰੱਖੋ । | |
11:52 | ਹੁਣ ‘u1’ ਦੇ ਬਾਅਦ ਇੱਕ ਕੋਮਾਂ ਲਗਾਓ ਅਤੇ ਟਾਈਪ ਕਰੋ ‘u2’ | |
11:57 | OK ‘ਤੇ ਕਲਿਕ ਕਰੋ । | |
11:59 | ਇੱਕ ਹੋਰ ‘Scilab Input Value Request’ ਵਿੰਡੋ ਖੁਲੇਗੀ । | |
12:03 | ਅੱਗੇ ਦਿਸਣ ਵਾਲੀਆਂ ਤਿੰਨੇ ਵਿੰਡੋਜ਼ ਵਿੱਚ OK ‘ਤੇ ਕਲਿਕ ਕਰਦੇ ਰਹੋ । | |
12:08 | ਹੁਣ ‘scifunc’ ਬਲਾਕ ਕੰਨਫਿਗਰ ਹੁੰਦਾ ਹੈ । | |
12:11 | ਹੁਣ ਅਸੀਂ ‘scifunc’ ਬਲਾਕ ਨੂੰ ਦੁਬਾਰਾ ਅਲਾਇਨ ਕਰਦੇ ਹਾਂ । | |
12:14 | ‘Palette browser’ ਵਿੰਡੋ ਖੋਲੋ । | |
12:17 | ‘Sources’ ਸੈਕਸ਼ਨ ਵਿੱਚ, ‘Constant ਅੰਡਰਸਕੋਰ m’ ਬਲਾਕ ਨੂੰ ‘Xcos’ ਵਿੰਡੋ ਵਿੱਚ ਖਿੱਚੋਂ ਅਤੇ ਛੱਡੋ । | |
12:24 | ਇਸਨੂੰ ‘Sinusoid generator’ ਬਲਾਕ ਦੇ ਹੇਠਾਂ ਸਥਿਤ ਕਰੋ । | |
12:28 | ‘Constant ਅੰਡਰਸਕੋਰ m’ ਬਲਾਕ ਨੂੰ ‘scifunc’ ਬਲਾਕ ਦੇ ਹੇਠਲੇ ਇਨਪੁਟ ਨਾਲ ਜੋੜੋ । | |
12:36 | ਇਸ ਬਲਾਕ ਦੀ ਡਿਫਾਲਟ ਵੈਲਿਊ 1 ਹੈ । | |
12:39 | ਇਸਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ । | |
12:41 | ‘MUX’ ਬਲਾਕ ‘ਤੇ ਡਬਲ ਕਲਿਕ ਕਰੋ । | |
12:44 | ‘input port size’ ਨੂੰ 3 ਕਰੋ । | |
12:47 | OK ‘ਤੇ ਕਲਿਕ ਕਰੋ । | |
12:48 | ਹੁਣ ਅਸੀਂ ‘MUX’ ਬਲਾਕ ਨੂੰ ਰੀਸਾਇਜ਼ ਕਰਦੇ ਹਾਂ ਅਤੇ ਅਸੀਂ ‘MUX’ ਅਤੇ ‘CSCOPE’ ਬਲਾਕ ਨੂੰ ਠੀਕ ਤਰ੍ਹਾਂ ਨਾਲ ਜੋੜਾਂਗੇ । | |
12:59 | ‘scifunc’ ਬਲਾਕ ਦੇ ਹੇਠਲੇ ਆਉਟਪੁਟ ਪੋਰਟ ਨੂੰ ‘MUX’ ਬਲਾਕ ਦੇ ਹੇਠਲੇ ਇਨਪੁਟ ਪੋਰਟ ਨਾਲ ਜੋੜੋ । | |
13:07 | ‘File’ ‘ਤੇ ਕਲਿਕ ਕਰੋ ਅਤੇ ‘xcos’ ਫਾਇਲ ਨੂੰ ਸੇਵ ਕਰਨ ਲਈ Save ਨੂੰ ਚੁਣੋ । | |
13:12 | ਉਸ ‘Scilab editor’ ‘ਤੇ ਜਾਓ ਜਿਸ ਵਿੱਚ ‘squareit.sci’ ਫਾਇਲ ਖੁੱਲੀ ਹੋਈ ਹੈ । | |
13:18 | ਐਡੀਟਰ ਦੇ ਮੀਨੂ ਬਾਰ ‘ਤੇ ਉਪਲੱਬਧ ‘Execute’ ਬਟਨ ‘ਤੇ ਕਲਿਕ ਕਰੋ । | |
13:23 | ਇਹ ‘square it’ ਫੰਕਸ਼ਨ ਨੂੰ ਲੋਡ ਕਰੇਗਾ । | |
13:26 | ਹੁਣ ਅਸੀਂ ‘Xcos’ ਡਾਇਗਰਾਮ ਨੂੰ ਚਲਾ ਸਕਦੇ ਹਾਂ । | |
13:30 | ‘Xcos’ ਵਿੰਡੋ ਦੇ ਮੀਨੂ ਬਾਰ ‘ਤੇ ਉਪਲੱਬਧ ‘Start’ ਬਟਨ ‘ਤੇ ਕਲਿਕ ਕਰੋ । | |
13:35 | ਇੱਕ ਗਰਾਫਿਕ ਵਿੰਡੋ ਦਿਖਾਈ ਦੇਵੇਗੀ । | |
13:38 | ਇਹ ਵਿੰਡੋ ਤਿੰਨ ਪਲਾਟਸ ਰੱਖੇਗੀ । | |
13:40 | ਕਾਲੇ ਰੰਗ ਵਿੱਚ ਇਨਪੁਟ ‘sine wave’, | |
13:43 | ਹਰੇ ਰੰਗ ਵਿੱਚ ਆਉਟਪੁਟ ‘sine wave’ ਅਤੇ | |
13:45 | ਲਾਲ ਰੰਗ ਵਿੱਚ ‘amplitude scaled input’. | |
13:49 | ਨੋਟ ਕਰੋ ਕਿ ਫੰਕਸ਼ਨ ਨੇ ਇਨਪੁਟ ‘sine wave’ ਨੂੰ ਨਿਸ਼ਚਿਤ ਹੀ ਸਕਵਾਇਰ ਕੀਤਾ ਹੈ ਅਤੇ ੧ ਯੂਨਿਟ ਆਫਸੈਟ ਤੋਂ ਤਬਦੀਲ ਵੀ ਕੀਤਾ ਹੈ, ਜਿਵੇਂ ਕਿ ਲੋੜ ਹੈ । | |
13:59 | ਸਾਨੂੰ ਇਨਪੁਟ ‘sine wave’ ਦਾ ਵਧਿਆ ਹੋਇਆ ਨਿਯਮ ਵੀ ਮਿਲਦਾ ਹੈ, ਜਿਵੇਂ ਕਿ ਲੋੜ ਹੈ । | |
14:05 | ਪਲਾਟ ਵਿੰਡੋ ਨੂੰ ਬੰਦ ਕਰੋ । | |
14:08 | ਹੁਣ ਇਸ ਦਾ ਸੰਖੇਪ ਕਰਦੇ ਹਾਂ । | |
14:10 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: | |
14:12 | * Scilab ਵਿੱਚ ਸਕਵੈਰਿੰਗ ਫੰਕਸ਼ਨ ਲਿਖਣਾ | |
14:15 | * Xcos ਵਿੱਚ scifunc ਬਲਾਕ ਦੀ ਵਰਤੋਂ ਕਰਨਾ | |
14:19 | * ਵੱਖ-ਵੱਖ ਪਲਾਟਸ ਬਣਾਉਣ ਲਈ MUX ਬਲਾਕ ਦੀ ਵਰਤੋਂ ਕਰਨਾ | |
14:22 | * ਕਈ ਤਰ੍ਹਾਂ ਦੀਆਂ ਇਨਪੁਟ ਅਤੇ ਆਉਟਪੁਟ ਰੱਖਣ ਵਾਲੇ ਫੰਕਸ਼ਨਸ ਨੂੰ ਕਾਲ ਕਰਨਾ | |
14:26 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
14:29 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
14:33 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
14:37 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
14:40 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
14:43 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
14:47 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
14:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
14:57 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
15:05 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
15:15 | ਉਮੀਦ ਕਰਦੇ ਹਾਂ ਇਹ ਟਿਊਟੋਰਿਅਲ ਤੁਹਾਡੇ ਲਈ ਲਾਭਦਾਇਕ ਸੀ । | |
15:19 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |