Netbeans/C2/Handling-Images-in-a-Java-GUI-Application/Punjabi
From Script | Spoken-Tutorial
Revision as of 14:41, 7 February 2018 by Navdeep.dav (Talk | contribs)
“Time” | “Narration” |
00:01 | ਸਤਿ ਸ਼੍ਰੀ ਅਕਾਲ ਦੋਸਤੋ, |
00:02 | Netbeans IDE ਦੀ ਵਰਤੋਂ ਕਰਕੇ Handling Images in a Java GUI Application ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:10 | ਅਸੀਂ ਸਮਝਦੇ ਹਾਂ ਕਿ ਤੁਹਾਨੂੰ netbeans ਦੀ ਆਮ ਜਾਣਕਾਰੀ ਹੈ । |
00:15 | ਅਸੀਂ ਸਮਝਦੇ ਹਾਂ ਕਿ ਤੁਹਾਨੂੰ “JFrame form” ‘ਤੇ “text fields, buttons, menus” ਆਦਿ ਦਾ ਪਤਾ ਹੋਵੇਗਾ । |
00:22 | ਜੇ ਨਹੀਂ, ਤਾਂ ਕ੍ਰਿਪਾ ਕਰਕੇ Netbeans ‘ਤੇ ਸੰਬੰਧਿਤ ਟਿਊਟੋਰਿਅਲਸ ਦੇ ਲਈ ਸਪੋਕਨ ਟਿਊਟੋਰਿਅਲ ਦੀ ਵੈੱਬਸਾਈਟ ‘ਤੇ ਜਾਓ । |
00:29 | ਇਸ ਟਿਊਟੋਰਿਅਲ ਵਿੱਚ, ਅਸੀਂ ਇਮੇਜ਼ ਨੂੰ ਹੈਂਡਲ ਕਰਨ ਦੇ ਬਾਰੇ ਵਿੱਚ ਵਿਸਥਾਰ ਨਾਲ ਸਿੱਖਾਂਗੇ । |
00:34 | ਅਤੇ ਸਿੰਪਲ GUI ਐਪਲੀਕੇਸ਼ਨ ਵਿੱਚ ਉਨ੍ਹਾਂ ‘ਤੇ ਕੰਮ ਕਰਾਂਗੇ । |
00:39 | ਇਸ ਦੇ ਲਈ, ਮੈਂ ਲਿਨਕਸ ਓਪਰੇਟਿੰਗ ਸਿਸਟਮ ਊਬੰਟੁ v11.04 ਅਤੇ Netbeans IDE v7.1.1 ਦੀ ਵਰਤੋਂ ਕਰ ਰਿਹਾ ਹਾਂ । |
00:52 | ਜਾਵਾ ਐਪਲੀਕੇਸ਼ਨ ਵਿੱਚ ਇਮੇਜ਼ ਨੂੰ ਹੈਂਡਲ ਅਤੇ ਐਕਸੈੱਸ ਕਰਨ ਦੇ ਲਈ getResource () ਮੈਥਡ ਦੀ ਵਰਤੋਂ ਕਰਨਾ ਆਮ ਤਰੀਕਾ ਹੈ । |
00:59 | ਅਸੀਂ ਸਿੱਖਾਂਗੇ ਕਿ ਆਪਣੀ ਐਪਲੀਕੇਸ਼ਨ ਵਿੱਚ ਕੋਡ ਨੂੰ ਇਮੇਜ਼ ਦੇ ਨਾਲ ਤਿਆਰ ਕਰਨ ਦੇ ਲਈ IDEs GUI ਬਿਲਡਰ ਦੀ ਵਰਤੋਂ ਕਿਵੇਂ ਕਰੀਏ । |
01:07 | ਅਤੇ ਇੱਕ ਇਮੇਜ਼ ਦਿਖਾਉਣ ਦੇ ਲਈ Jlabel ਦੇ ਨਾਲ ਇੱਕ ਸਰਲ Jframe ਕਿਵੇਂ ਬਣਾਈਏ । |
01:13 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ |
01:15 | ਐਪਲੀਕੇਸ਼ਨ ਫ਼ਾਰਮ ਬਣਾਉਣਾ, |
01:18 | ਇਮੇਜ਼ ਦੇ ਲਈ ਪੈਕੇਜ ਨੂੰ ਜੋੜਨਾ, |
01:20 | ਲੇਬਲ ‘ਤੇ ਇਮੇਜ਼ ਨੂੰ ਦਿਖਾਉਣਾ |
01:22 | mouse - events ਅਤੇ pop - ups ਬਣਾਉਣਾ |
01:25 | ਐਪਲੀਕੇਸ਼ਨ ਨੂੰ ਬਣਾਉਣਾ ਅਤੇ ਰਨ ਕਰਨਾ । |
01:28 | ਹੁਣ ਆਪਣੀ ਸਿੰਪਲ ਐਪਲੀਕੇਸ਼ਨ ਨੂੰ ਬਣਾਉਣ ਦੇ ਲਈ IDE ‘ਤੇ ਜਾਂਦੇ ਹਾਂ । |
01:33 | File ਮੈਨਿਊ ਤੋਂ New Project ਚੁਣੋ । |
01:37 | Categories ਦੇ ਅੰਦਰ, Java ਚੁਣੋ, Projects ਦੇ ਅੰਦਰ Java Application ਚੁਣੋ ਅਤੇ Next ‘ਤੇ ਕਲਿਕ ਕਰੋ । |
01:46 | Project Name ਫੀਲਡ ਵਿੱਚ, ਟਾਈਪ ਕਰੋ Image Display App |
01:54 | Create Main Class ਚੈੱਕਬਾਕਸ ਨੂੰ ਖਾਲੀ ਕਰੋ । |
01:58 | ਯਕੀਨੀ ਬਣਾਓ ਕਿ Set as Main Project ਚੈੱਕਬਾਕਸ ਚੁਣਿਆ ਗਿਆ ਹੈ । |
02:03 | Finish ‘ਤੇ ਕਲਿਕ ਕਰੋ । ਪ੍ਰੋਜੈਕਟ ਤੁਹਾਡੇ IDE ਵਿੱਚ ਬਣ ਗਿਆ ਹੈ । |
02:08 | ਇਸ ਭਾਗ ਵਿੱਚ, ਅਸੀਂ Jframe form ਬਣਾਂਵਾਗੇ ਅਤੇ ਫ਼ਾਰਮ ਦੇ ਲਈ Jlabel ਜੋੜਾਂਗੇ । |
02:14 | ਪਹਿਲਾਂ Jframe form ਬਣਾਉਂਦੇ ਹਾਂ । |
02:17 | Projects ਵਿੰਡੋ ਵਿੱਚ, Image Display App ਨੋਡ ਨੂੰ ਖੋਲੋ । |
02:23 | Source Packages ਨੋਡ ‘ਤੇ ਰਾਇਟ ਕਲਿਕ ਕਰੋ ਅਤੇ New, Jframe form ਨੂੰ ਚੁਣੋ । |
02:30 | Class Name ਫੀਲਡ ਵਿੱਚ, ਟਾਈਪ ਕਰੋ Image Display |
02:37 | Package ਫੀਲਡ ਵਿੱਚ, ਟਾਈਪ ਕਰੋ org.me.myimageapp |
02:45 | ਅਤੇ Finish ‘ਤੇ ਕਲਿਕ ਕਰੋ । |
02:48 | ਹੁਣ Jlabel ਨੂੰ ਜੋੜਦੇ ਹਾਂ । |
02:52 | Palette ਵਿੱਚ, IDE ਦੇ ਸੱਜੇ ਪਾਸੇ Label ਕੰਪੋਨੇਂਟ ਨੂੰ ਚੁਣੋ ਅਤੇ Jframe ‘ਤੇ ਖਿੱਚੋ । |
03:01 | ਹੁਣ ਦੇ ਲਈ, ਤੁਹਾਡਾ ਫ਼ਾਰਮ ਕੁੱਝ ਇਸ ਤਰ੍ਹਾਂ ਦਾ ਦਿੱਸਣਾ ਚਾਹੀਦਾ ਹੈ । |
03:06 | ਜਦੋਂ ਤੁਸੀਂ ਐਪਲੀਕੇਸ਼ਨ ਵਿੱਚ ਇਮੇਜ਼ ਜਾਂ ਹੋਰ ਰਿਸੋਰਸ ਦੀ ਵਰਤੋਂ ਕਰਦੇ ਹੋ, ਆਮਤੌਰ ‘ਤੇ ਤੁਸੀਂ ਰਿਸੋਰਸ ਲਈ ਵੱਖ ਜਾਵਾ ਪੈਕੇਜ ਬਣਾਉਂਦੇ ਹੋ । |
03:15 | ਤੁਹਾਡੀ ਲੋਕਲ ਫਾਇਲ ਸਿਸਟਮ ਵਿੱਚ, ਪੈਕੇਜ ਫੋਲਡਰ ਦੇ ਨਾਲ ਮੇਲ ਖਾਂਦਾ ਹੈ । |
03:19 | Projects ਵਿੰਡੋ ਵਿੱਚ, org.me.myimageapp ਨੋਡ ‘ਤੇ ਰਾਇਟ ਕਲਿਕ ਕਰੋ ਅਤੇ New > Java Package. ਨੂੰ ਚੁਣੋ । |
03:30 | New Package Wizard, ਵਿੱਚ org.me.myimageapp ਦੇ ਲਈ resources ਨੂੰ ਜੋੜੋ । |
03:40 | ਇਸ ਲਈ: ਨਵੇਂ ਪੈਕੇਜ ਨੂੰ ਹੁਣ org.me.myimageapp.resources ਕਿਹਾ ਜਾਂਦਾ ਹੈ । |
03:47 | Finish ‘ਤੇ ਕਲਿਕ ਕਰੋ । |
03:49 | Projects ਵਿੰਡੋ ਵਿੱਚ, ਤੁਹਾਨੂੰ org.me.myimageapp.resources ਦੇ ਅੰਦਰ ਇਮੇਜ਼ ਵਿਖਾਈ ਦੇਣੀ ਚਾਹੀਦੀ ਹੈ । ਜਦੋਂ ਤੁਸੀਂ ਇਮੇਜ਼ ਜੋੜਦੇ ਹੋ । |
03:59 | ਐਪਲੀਕੇਸ਼ਨ ਵਿੱਚ, ਇਮੇਜ਼ ਨੂੰ Jlabel ਕੰਪੋਨੇਂਟ ਦੇ ਅੰਦਰ ਇਸ ਲਈ: ਸਥਾਪਿਤ ਕੀਤਾ ਜਾਵੇਗਾ । |
04:04 | ਹੁਣ ਲੇਬਲ ਵਿੱਚ ਇਮੇਜ਼ ਨੂੰ ਜੋੜਦੇ ਹਾਂ । |
04:08 | GUI designer ਵਿੱਚ, ਲੇਬਲ ਚੁਣੋ ਜਿਸ ਨੂੰ ਤੁਸੀਂ ਫ਼ਾਰਮ ਦੇ ਲਈ ਜੋੜਿਆ ਹੈ । |
04:14 | Properties ਵਿੰਡੋ ਵਿੱਚ, palette ਦੇ ਹੇਠਾਂ, ਵਿੰਡੋ ਦੇ ਸੱਜੇ ਪਾਸੇ, Icon ਪ੍ਰੋਪਰਟੀਜ ‘ਤੇ ਸਕਰੋਲ ਕਰੋ । |
04:23 | ellipsis (...) ਜਾਂ ਸੱਜੇ ਪਾਸੇ ਤਿੰਨ ਡੋਟਸ ‘ਤੇ ਕਲਿਕ ਕਰੋ । |
04:30 | Icon Property ਡਾਇਲਾਗ ਬਾਕਸ ਵਿੱਚ, Import to Project.‘ਤੇ ਕਲਿਕ ਕਰੋ । |
04:34 | file chooser ਵਿੱਚ, ਆਪਣੇ ਇਮੇਜ਼ ਵਾਲੇ ਫੋਲਡਰ ਵਿੱਚ ਨੇਵਿਗੇਟ ਕਰੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ । |
04:42 | Next.‘ਤੇ ਕਲਿਕ ਕਰੋ । |
04:45 | wizard ਦੇ Select Target Folder ਪੇਜ਼ ਵਿੱਚ, Resources ਫੋਲਡਰ ਨੂੰ ਚੁਣੋ । |
04:49 | ਅਤੇ Finish ‘ਤੇ ਕਲਿਕ ਕਰੋ । |
04:52 | Finish, ‘ਤੇ ਕਲਿਕ ਕਰਨ ਦੇ ਬਾਅਦ, IDE ਤੁਹਾਡੇ ਪ੍ਰੋਜੈਕਟ ਵਿੱਚ ਇਮੇਜ਼ ਨੂੰ ਕਾਪੀ ਕਰਦਾ ਹੈ । |
04:57 | ਇਸ ਲਈ, ਜਦੋਂ ਤੁਸੀਂ ਐਪਲੀਕੇਸ਼ਨ ਨੂੰ ਬਣਾਉਂਦੇ ਅਤੇ ਰਨ ਕਰਦੇ ਹੋ, ਇਮੇਜ਼ ਵੰਡਣ ਯੋਗ JAR ਫਾਇਲ ਵਿੱਚ ਸ਼ਾਮਿਲ ਹੋ ਜਾਂਦੀ ਹੈ । |
05:07 | ਇੱਥੇ OK ‘ਤੇ ਕਲਿਕ ਕਰੋ । |
05:11 | ਅਤੇ ਆਪਣੇ ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ ਅਤੇ Clean and Build ਵਿਕਲਪ ਜਾਂ ਓਪਸ਼ਨ ਚੁਣੋ । |
05:18 | ਹੁਣ ਤੁਸੀਂ Files ਮੈਨਿਊ ਵਿੱਚ ਜਾ ਸਕਦੇ ਹੋ, ਅਤੇ build ਫੋਲਡਰ ਦੇ ਅੰਦਰ, |
05:29 | dist ਫੋਲਡਰ ਦੇ ਅੰਦਰ, ਤੁਸੀਂ jar ਫਾਇਲ ਵੇਖ ਸਕਦੇ ਹੋ । |
05:33 | ਇਹ image display ਕਲਾਸ ਵਿੱਚ ਇਮੇਜ਼ ਨੂੰ ਐਕਸੈੱਸ ਕਰਨ ਦੇ ਲਈ ਕੋਡ ਨੂੰ ਤਿਆਰ ਕਰਦੀ ਹੈ । |
05:38 | ਇਹ ਤੁਹਾਡੇ ਫ਼ਾਰਮ ਦੇ Design view ਵਿੱਚ ਲੇਬਲ ‘ਤੇ ਤੁਹਾਡੇ ਇਮੇਜ਼ ਨੂੰ ਵੀ ਦਿਖਾਉਂਦੀ ਹੈ । |
05:43 | ਇਸ ਪੱਧਰ ‘ਤੇ, ਤੁਸੀਂ ਫ਼ਾਰਮ ਦੀ ਦਿੱਖ ਵਿੱਚ ਸੁਧਾਰ ਕਰਨ ਦੇ ਲਈ ਕੁੱਝ ਸਾਧਾਰਨ ਚੀਜ਼ਾਂ ਕਰ ਸਕਦੇ ਹੋ । |
05:48 | Properties ਵਿੰਡੋ ਵਿੱਚ, Text ਪ੍ਰੋਪਰਟੀ ਚੁਣੋ । |
05:56 | ਅਤੇ jLabel1 ਡਿਲੀਟ ਕਰੋ । |
06:04 | ਉਹ ਵੈਲਿਊ GUI Builder ਦੁਆਰਾ ਲੇਬਲ ਦੇ ਲਈ ਪ੍ਰਦਰਸ਼ਿਤ ਟੈਕਸਟ ਦੇ ਰੂਪ ਵਿੱਚ ਤਿਆਰ ਕੀਤੀ ਗਈ ਸੀ । |
06:10 | ਹਾਲਾਂਕਿ, ਤੁਸੀਂ ਟੈਕਸਟ ਦੇ ਬਜਾਏ ਇੱਕ ਇਮੇਜ਼ ਪ੍ਰਦਰਸ਼ਿਤ ਕਰਨ ਦੇ ਲਈ ਲੇਬਲ ਦੀ ਵਰਤੋਂ ਕਰ ਰਹੇ ਹੋ । |
06:15 | ਇਸ ਲਈ: ਇਸ ਟੈਕਸਟ ਦੀ ਲੋੜ ਨਹੀਂ ਹੈ । |
06:18 | ਹੁਣ label ਨੂੰ ਫ਼ਾਰਮ ‘ਤੇ ਮੱਧ ਵਿੱਚ ਲਿਆਉਣ ਦੇ ਲਈ ਖਿੱਚੋ । |
06:26 | GUI Designer ਵਿੱਚ, Source ਟੈਬ ਕਲਿਕ ਕਰੋ । |
06:30 | ਲਾਈਨ ਦੇ ਲਈ ਹੇਠਾਂ ਸਕਰੋਲ ਕਰੋ ਜੋ ਦਰਸਾਉਦੀਂ ਹੈ Generated Code |
06:33 | ਕੋਡ ਨੂੰ ਦਿਖਾਉਣ ਦੇ ਲਈ Generated Code ਲਾਈਨ ਦੇ ਖੱਬੇ ਪਾਸੇ plus sign (+) ‘ਤੇ ਕਲਿਕ ਕਰੋ, ਜਿਸ ਨੂੰ GUI Designer ਨੇ ਤਿਆਰ ਕੀਤਾ ਹੈ । |
06:42 | ਇੱਥੇ, ਦੀ - ਲਾਈਨ ਇਹ ਹੈ । |
06:49 | ਕਿਉਂਕਿ ਤੁਸੀਂ jLabel1 ਆਇਕਨ ਪ੍ਰੋਪਰਟੀ ਦੇ ਲਈ Property editor ਦੀ ਵਰਤੋਂ ਕੀਤੀ ਹੈ, ਤਾਂ IDE ਨੇ setIcon ਮੈਥਡ ਤਿਆਰ ਕੀਤਾ ਹੈ । |
06:57 | ਉਸ ਮੈਥਡ ਦਾ ਪੈਰਾਮੀਟਰ ImageIcon ਦੇ ਇੱਕ ਨਾਮ ਰਹਿਤ ਅੰਦਰੂਨੀ ਕਲਾਸ ‘ਤੇ getResource () ਮੈਥਡ ਦੇ ਲਈ ਇੱਕ ਕਾਲ ਸ਼ਾਮਿਲ ਕਰਦਾ ਹੈ । |
07:10 | ਇੱਕ ਵਾਰ ਤੁਹਾਡੀ ਇਮੇਜ਼ ਜੁੜ ਗਈ, Design view ਵਿੱਚ ਇਮੇਜ਼ ‘ਤੇ ਰਾਇਟ ਕਲਿਕ ਕਰੋ । |
07:19 | Events > Mouse > mouseClicked.‘ਤੇ ਕਲਿਕ ਕਰੋ । |
07:24 | ਵਿਊ Source ਮੋਡ ਵਿੱਚ ਚਲਾ ਜਾਂਦਾ ਹੈ । |
07:28 | ਇੱਥੇ ਤੁਸੀਂ ਮਾਉਸ ‘ਤੇ ਕਲਿਕ ਕਰਕੇ ਆਪਣੇ ਕੰਮ ਨੂੰ ਸੋਧ ਕਰਨ ਦੇ ਲਈ ਕੋਡ ਜੋੜ ਸਕਦੇ ਹੋ । |
07:33 | pop - up ਤਿਆਰ ਕਰਨ ਦੇ ਲਈ ਕੋਡ ਦੀਆਂ ਕੁੱਝ ਲਾਈਨਾਂ ਨੂੰ ਜੋੜੋ, ਜਦੋਂ ਇਮੇਜ਼ GUI ਵਿੱਚ ਕਲਿਕ ਕੀਤਾ ਜਾਂਦਾ ਹੈ । |
08:00 | ਮੈਂ ਹੁਣ ਪਾਪ - ਅਪ ਤਿਆਰ ਕਰਨ ਦੇ ਲਈ ਕੋਡ ਦੀਆਂ ਕੁੱਝ ਲਾਈਨਾਂ ਦਰਜ ਕੀਤੀਆਂ ਹਨ । |
08:05 | ਪਹਿਲਾਂ ਮੈਂ pop - up ਲਈ ਇੱਕ ਨਵਾਂ Jframe ਬਣਾਇਆ । |
08:12 | ਅਤੇ ਮੈਂ ਡਿਫਾਲਟ ਕਲੋਜ ਓਪਰੇਸ਼ਨ ਸੈੱਟ ਕੀਤਾ ਹੈ । |
08:15 | ਅਤੇ ਅਖੀਰ ਵਿੱਚ pop – up ਦੇ ਲਈ ਟੈਕਸਟ ਪ੍ਰਦਾਨ ਕੀਤਾ ਹੈ । |
08:24 | ਕੋਡ ਦੀਆਂ ਇਸ ਲਾਇਨਾਂ ਨੂੰ ਜੋੜਨ ਦੇ ਬਾਅਦ, ਫਾਇਲ ਦੀ ਸ਼ੁਰੁਆਤ ਵਿੱਚ ਦੋ ਸਟੇਟਮੈਂਟਸ ਨੂੰ ਜੋੜਕੇ ਜ਼ਰੂਰੀ ਪੈਕੇਜ ਇੰਪੋਰਟ ਕਰੋ । |
08:36 | import javax.swing.*; |
08:45 | ਅਤੇ import java.awt.*; ਜੋੜੋ । |
08:53 | ਇਹ ਇਸ ਪ੍ਰੋਗਰਾਮ ਦੇ ਲਈ ਜ਼ਰੂਰੀ ਪੈਕੇਜ ਨੂੰ ਇੰਪੋਰਟ ਕਰੇਗਾ । |
08:59 | ਹੁਣ ਐਪਲੀਕੇਸ਼ਨ ਨੂੰ ਬਣਾਓ ਅਤੇ ਰਨ ਕਰੋ । |
09:02 | ਅਸੀਂ ਇਮੇਜ਼ ਨੂੰ ਐਕਸੈੱਸ ਅਤੇ ਦਿਖਾਉਣ ਦੇ ਲਈ ਤਿਆਰ ਕੀਤਾ ਹੈ । |
09:07 | ਇਮੇਜ਼ ਐਕਸੈੱਸ ਹੋਈ ਹੈ ਕਿ ਨਹੀਂ ਸੁਨਿਸਚਿਤ ਕਰਨ ਦੇ ਲਈ ਐਪਲੀਕੇਸ਼ਨ ਨੂੰ ਬਣਾਓ ਅਤੇ ਰਨ ਕਰੋ । |
09:12 | ਸਭ ਤੋਂ ਪਹਿਲਾਂ, ਸਾਨੂੰ ਪ੍ਰੋਜੈਕਟ Main class ਸੈੱਟ ਕਰਨ ਦੀ ਲੋੜ ਹੈ । |
09:16 | ਜਦੋਂ ਤੁਸੀਂ Main class ਸੈੱਟ ਕਰਦੇ ਹੋ, ਤਾਂ IDE ਜਾਣਦਾ ਹੈ ਕਿ ਕਿਸ ਕਲਾਸ ਨੂੰ ਰਨ ਕਰਨਾ ਹੈ । ਜਦੋਂ ਤੁਸੀਂ ਪ੍ਰੋਜੈਕਟ ਨੂੰ ਰਨ ਕਰਦੇ ਹੋ । |
09:21 | ਇਸ ਦੇ ਇਲਾਵਾ, ਇਹ ਯਕੀਨੀ ਬਣਾਉਂਦਾ ਹੈ ਕਿ ਐਪਲੀਕੇਸ਼ਨ JAR ਫਾਇਲ ਵਿੱਚ Main class ਐਲੀਮੈਂਟ ਤਿਆਰ ਹੁੰਦੀ ਹੈ ਜਦੋਂ ਤੁਸੀਂ ਐਪਲੀਕੇਸ਼ਨ ਨੂੰ ਬਣਾਉਂਦੇ ਹੋ । |
09:33 | ਇੱਥੇ ਪ੍ਰੋਜੈਕਟ ਵਿੰਡੋ ਵਿੱਚ Image Display App ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ । ਅਤੇ Properties ਨੂੰ ਚੁਣੋ । |
09:41 | Project Properties ਡਾਇਲਾਗ ਬਾਕਸ ਵਿੱਚ, ਖੱਬੇ ਪਾਸੇ ਵੱਲ Run ਸ਼੍ਰੇਣੀ ਚੁਣੋ । |
09:47 | Browse ਬਟਨ ‘ਤੇ ਕਲਿਕ ਕਰੋ, ਜੋ ਕਿ Main Class ਫੀਲਡ ਦੇ ਬਾਅਦ ਹੈ । |
09:51 | org.me.myimageapp.ImageDisplay ਚੁਣੋ ਅਤੇ Select Main Class ‘ਤੇ ਕਲਿਕ ਕਰੋ । |
10:01 | ਇੱਥੇ OK ‘ਤੇ ਕਲਿਕ ਕਰੋ । |
10:05 | ਹੁਣ Project ਨੋਡ ‘ਤੇ ਰਾਇਟ ਕਲਿਕ ਕਰੋ ਅਤੇ Clean & Build ਚੁਣੋ । |
10:11 | ਤੁਸੀਂ Files ਵਿੰਡੋ ਵਿੱਚ ਐਪਲੀਕੇਸ਼ਨ ਦੀ Build ਪ੍ਰੋਪਰਟੀਜ ਨੂੰ ਵੇਖ ਸਕਦੇ ਹੋ । |
10:20 | Build ਫੋਲਡਰ compiled ਕਲਾਸ ਨੂੰ ਸ਼ਾਮਿਲ ਕਰਦਾ ਹੈ । |
10:23 | dist ਫੋਲਡਰ ਇੱਕ ਚਲਾਉਣ ਦੇ ਯੋਗ JAR ਫਾਇਲ ਸ਼ਾਮਿਲ ਕਰਦਾ ਹੈ, ਜਿਸ ਵਿੱਚ ਕੰਪਾਇਲ ਕਲਾਸ ਅਤੇ ਇਮੇਜ਼ ਸ਼ਾਮਿਲ ਹਨ । |
10:32 | ਹੁਣ ਟੂਲ ਬਾਰ ਤੋਂ Run ਚੁਣੋ । |
10:34 | ਸਾਡੀ ਆਉਟਪੁਟ ਵਿੰਡੋ ਇਮੇਜ਼ ਦੇ ਨਾਲ ਖੁੱਲਦੀ ਹੈ । |
10:39 | ਮੈਂ ਹੁਣ ਇਸ ਇਮੇਜ਼ ‘ਤੇ ਕਲਿਕ ਕਰਾਂਗਾ । |
10:42 | ਅਤੇ ਤੁਸੀਂ pop - up ਨੂੰ ਸਿਖਰ ‘ਤੇ ਵੇਖ ਸਕਦੇ ਹੋ, ਜੋ ਇਮੇਜ਼ ਦੇ ਵੇਰਵੇ ਨੂੰ ਵਿਖਾ ਰਿਹਾ ਹੈ । |
10:50 | ਹੁਣ, ਨਿਰਧਾਰਤ ਕੰਮ ਦੇ ਲਈ |
10:54 | ਚਾਰ ਇਮੇਜ਼ ਦੇ ਨਾਲ ਇੱਕ ਹੋਰ GUI ਬਣਾਓ, ਜਿਵੇਂ ਕਿ ਇਸ ਟਿਊਟੋਰਿਅਲ ਵਿੱਚ ਦਿਖਾਇਆ ਗਿਆ ਹੈ, |
11:01 | ਹਰੇਕ ਇਮੇਜ਼ ਦੇ ਲਈ, ਵੱਖ-ਵੱਖ events ਦਰਜ ਕਰੋ ਜਿਵੇਂ ਕਿ keyboard event, mouse - motion event, mouse - click event, mouse - wheel event |
11:12 | ਮੈਂ ਪਹਿਲਾਂ ਹੀ ਨਿਰਧਾਰਤ ਕੰਮ ਬਣਾ ਲਿਆ ਸੀ । |
11:17 | ਨਿਰਧਾਰਤ ਕੰਮ ਦੇ ਪ੍ਰੋਜੈਕਟ ਨੂੰ ਰਨ ਕਰੋ । |
11:20 | ਤੁਹਾਡਾ ਨਿਰਧਾਰਤ ਕੰਮ ਕੁੱਝ ਇਸ ਤਰ੍ਹਾਂ ਨਾਲ ਦਿਖਾਈ ਦੇਣਾ ਚਾਹੀਦਾ ਹੈ । |
11:26 | ਮੈਂ ਇੱਥੇ ਆਪਣੇ ਨਿਰਧਾਰਤ ਕੰਮ ਦੇ ਲਈ keyboard - events ਅਤੇ mouse events ਬਣਾਇਆ ਹੈ । |
11:34 | ਇਸ ਲਈ: ਸੰਖੇਪ ਵਿੱਚ |
11:36 | ਅਸੀਂ Jframe ਫ਼ਾਰਮ ਬਣਾਇਆ ਹੈ, |
11:39 | ਇਮੇਜ਼ ਦੇ ਲਈ ਪੈਕੇਜ ਜੋੜਿਆ ਹੈ |
11:41 | ਲੇਬਲ ‘ਤੇ ਇਮੇਜ਼ ਦਿਖਾਈ ਗਈ ਹੈ । |
11:44 | ਅਤੇ mouse events ਅਤੇ pop - ups ਵੀ ਬਣਾਇਆ ਹੈ । |
11:49 | ਸਕਰੀਨ ‘ਤੇ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । |
11:53 | ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ । |
11:56 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
12:02 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।। |
12:07 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
12:11 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
12:19 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
12:23 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
12:30 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
12:42 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । |
12:46 | ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । |