Netbeans/C2/Handling-Images-in-a-Java-GUI-Application/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ,
00:02 Netbeans IDE ਦੀ ਵਰਤੋਂ ਕਰਕੇ Handling Images in a Java GUI Application ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:10 ਅਸੀਂ ਸਮਝਦੇ ਹਾਂ ਕਿ ਤੁਹਾਨੂੰ netbeans ਦੀ ਆਮ ਜਾਣਕਾਰੀ ਹੈ ।
00:15 ਅਸੀਂ ਸਮਝਦੇ ਹਾਂ ਕਿ ਤੁਹਾਨੂੰ “JFrame form” ‘ਤੇ “text fields, buttons, menus” ਆਦਿ ਦਾ ਪਤਾ ਹੋਵੇਗਾ ।
00:22 ਜੇ ਨਹੀਂ, ਤਾਂ ਕ੍ਰਿਪਾ ਕਰਕੇ Netbeans ‘ਤੇ ਸੰਬੰਧਿਤ ਟਿਊਟੋਰਿਅਲਸ ਦੇ ਲਈ ਸਪੋਕਨ ਟਿਊਟੋਰਿਅਲ ਦੀ ਵੈੱਬਸਾਈਟ ‘ਤੇ ਜਾਓ ।
00:29 ਇਸ ਟਿਊਟੋਰਿਅਲ ਵਿੱਚ, ਅਸੀਂ ਇਮੇਜ਼ ਨੂੰ ਹੈਂਡਲ ਕਰਨ ਦੇ ਬਾਰੇ ਵਿੱਚ ਵਿਸਥਾਰ ਨਾਲ ਸਿੱਖਾਂਗੇ ।
00:34 ਅਤੇ ਸਿੰਪਲ GUI ਐਪਲੀਕੇਸ਼ਨ ਵਿੱਚ ਉਨ੍ਹਾਂ ‘ਤੇ ਕੰਮ ਕਰਾਂਗੇ ।
00:39 ਇਸ ਦੇ ਲਈ, ਮੈਂ ਲਿਨਕਸ ਓਪਰੇਟਿੰਗ ਸਿਸਟਮ ਊਬੰਟੁ v11.04 ਅਤੇ Netbeans IDE v7.1.1 ਦੀ ਵਰਤੋਂ ਕਰ ਰਿਹਾ ਹਾਂ ।
00:52 ਜਾਵਾ ਐਪਲੀਕੇਸ਼ਨ ਵਿੱਚ ਇਮੇਜ਼ ਨੂੰ ਹੈਂਡਲ ਅਤੇ ਐਕਸੈੱਸ ਕਰਨ ਦੇ ਲਈ getResource () ਮੈਥਡ ਦੀ ਵਰਤੋਂ ਕਰਨਾ ਆਮ ਤਰੀਕਾ ਹੈ ।
00:59 ਅਸੀਂ ਸਿੱਖਾਂਗੇ ਕਿ ਆਪਣੀ ਐਪਲੀਕੇਸ਼ਨ ਵਿੱਚ ਕੋਡ ਨੂੰ ਇਮੇਜ਼ ਦੇ ਨਾਲ ਤਿਆਰ ਕਰਨ ਦੇ ਲਈ IDEs GUI ਬਿਲਡਰ ਦੀ ਵਰਤੋਂ ਕਿਵੇਂ ਕਰੀਏ ।
01:07 ਅਤੇ ਇੱਕ ਇਮੇਜ਼ ਦਿਖਾਉਣ ਦੇ ਲਈ Jlabel ਦੇ ਨਾਲ ਇੱਕ ਸਰਲ Jframe ਕਿਵੇਂ ਬਣਾਈਏ ।
01:13 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ
01:15 ਐਪਲੀਕੇਸ਼ਨ ਫ਼ਾਰਮ ਬਣਾਉਣਾ,
01:18 ਇਮੇਜ਼ ਦੇ ਲਈ ਪੈਕੇਜ ਨੂੰ ਜੋੜਨਾ,
01:20 ਲੇਬਲ ‘ਤੇ ਇਮੇਜ਼ ਨੂੰ ਦਿਖਾਉਣਾ
01:22 mouse - events ਅਤੇ pop - ups ਬਣਾਉਣਾ
01:25 ਐਪਲੀਕੇਸ਼ਨ ਨੂੰ ਬਣਾਉਣਾ ਅਤੇ ਰਨ ਕਰਨਾ ।
01:28 ਹੁਣ ਆਪਣੀ ਸਿੰਪਲ ਐਪਲੀਕੇਸ਼ਨ ਨੂੰ ਬਣਾਉਣ ਦੇ ਲਈ IDE ‘ਤੇ ਜਾਂਦੇ ਹਾਂ ।
01:33 File ਮੈਨਿਊ ਤੋਂ New Project ਚੁਣੋ ।
01:37 Categories ਦੇ ਅੰਦਰ, Java ਚੁਣੋ, Projects ਦੇ ਅੰਦਰ Java Application ਚੁਣੋ ਅਤੇ Next ‘ਤੇ ਕਲਿਕ ਕਰੋ ।
01:46 Project Name ਫੀਲਡ ਵਿੱਚ, ਟਾਈਪ ਕਰੋ Image Display App
01:54 Create Main Class ਚੈੱਕਬਾਕਸ ਨੂੰ ਖਾਲੀ ਕਰੋ ।
01:58 ਯਕੀਨੀ ਬਣਾਓ ਕਿ Set as Main Project ਚੈੱਕਬਾਕਸ ਚੁਣਿਆ ਗਿਆ ਹੈ ।
02:03 Finish ‘ਤੇ ਕਲਿਕ ਕਰੋ । ਪ੍ਰੋਜੈਕਟ ਤੁਹਾਡੇ IDE ਵਿੱਚ ਬਣ ਗਿਆ ਹੈ ।
02:08 ਇਸ ਭਾਗ ਵਿੱਚ, ਅਸੀਂ Jframe form ਬਣਾਂਵਾਗੇ ਅਤੇ ਫ਼ਾਰਮ ਦੇ ਲਈ Jlabel ਜੋੜਾਂਗੇ ।
02:14 ਪਹਿਲਾਂ Jframe form ਬਣਾਉਂਦੇ ਹਾਂ ।
02:17 Projects ਵਿੰਡੋ ਵਿੱਚ, Image Display App ਨੋਡ ਨੂੰ ਖੋਲੋ ।
02:23 Source Packages ਨੋਡ ‘ਤੇ ਰਾਇਟ ਕਲਿਕ ਕਰੋ ਅਤੇ New, Jframe form ਨੂੰ ਚੁਣੋ ।
02:30 Class Name ਫੀਲਡ ਵਿੱਚ, ਟਾਈਪ ਕਰੋ Image Display
02:37 Package ਫੀਲਡ ਵਿੱਚ, ਟਾਈਪ ਕਰੋ org.me.myimageapp
02:45 ਅਤੇ Finish ‘ਤੇ ਕਲਿਕ ਕਰੋ ।
02:48 ਹੁਣ Jlabel ਨੂੰ ਜੋੜਦੇ ਹਾਂ ।
02:52 Palette ਵਿੱਚ, IDE ਦੇ ਸੱਜੇ ਪਾਸੇ Label ਕੰਪੋਨੇਂਟ ਨੂੰ ਚੁਣੋ ਅਤੇ Jframe ‘ਤੇ ਖਿੱਚੋ ।
03:01 ਹੁਣ ਦੇ ਲਈ, ਤੁਹਾਡਾ ਫ਼ਾਰਮ ਕੁੱਝ ਇਸ ਤਰ੍ਹਾਂ ਦਾ ਦਿੱਸਣਾ ਚਾਹੀਦਾ ਹੈ ।
03:06 ਜਦੋਂ ਤੁਸੀਂ ਐਪਲੀਕੇਸ਼ਨ ਵਿੱਚ ਇਮੇਜ਼ ਜਾਂ ਹੋਰ ਰਿਸੋਰਸ ਦੀ ਵਰਤੋਂ ਕਰਦੇ ਹੋ, ਆਮਤੌਰ ‘ਤੇ ਤੁਸੀਂ ਰਿਸੋਰਸ ਲਈ ਵੱਖ ਜਾਵਾ ਪੈਕੇਜ ਬਣਾਉਂਦੇ ਹੋ ।
03:15 ਤੁਹਾਡੀ ਲੋਕਲ ਫਾਇਲ ਸਿਸਟਮ ਵਿੱਚ, ਪੈਕੇਜ ਫੋਲਡਰ ਦੇ ਨਾਲ ਮੇਲ ਖਾਂਦਾ ਹੈ ।
03:19 Projects ਵਿੰਡੋ ਵਿੱਚ, org.me.myimageapp ਨੋਡ ‘ਤੇ ਰਾਇਟ ਕਲਿਕ ਕਰੋ ਅਤੇ New > Java Package. ਨੂੰ ਚੁਣੋ ।
03:30 New Package Wizard, ਵਿੱਚ org.me.myimageapp ਦੇ ਲਈ resources ਨੂੰ ਜੋੜੋ ।
03:40 ਇਸ ਲਈ: ਨਵੇਂ ਪੈਕੇਜ ਨੂੰ ਹੁਣ org.me.myimageapp.resources ਕਿਹਾ ਜਾਂਦਾ ਹੈ ।
03:47 Finish ‘ਤੇ ਕਲਿਕ ਕਰੋ ।
03:49 Projects ਵਿੰਡੋ ਵਿੱਚ, ਤੁਹਾਨੂੰ org.me.myimageapp.resources ਦੇ ਅੰਦਰ ਇਮੇਜ਼ ਵਿਖਾਈ ਦੇਣੀ ਚਾਹੀਦੀ ਹੈ । ਜਦੋਂ ਤੁਸੀਂ ਇਮੇਜ਼ ਜੋੜਦੇ ਹੋ ।
03:59 ਐਪਲੀਕੇਸ਼ਨ ਵਿੱਚ, ਇਮੇਜ਼ ਨੂੰ Jlabel ਕੰਪੋਨੇਂਟ ਦੇ ਅੰਦਰ ਇਸ ਲਈ: ਸਥਾਪਿਤ ਕੀਤਾ ਜਾਵੇਗਾ ।
04:04 ਹੁਣ ਲੇਬਲ ਵਿੱਚ ਇਮੇਜ਼ ਨੂੰ ਜੋੜਦੇ ਹਾਂ ।
04:08 GUI designer ਵਿੱਚ, ਲੇਬਲ ਚੁਣੋ ਜਿਸ ਨੂੰ ਤੁਸੀਂ ਫ਼ਾਰਮ ਦੇ ਲਈ ਜੋੜਿਆ ਹੈ ।
04:14 Properties ਵਿੰਡੋ ਵਿੱਚ, palette ਦੇ ਹੇਠਾਂ, ਵਿੰਡੋ ਦੇ ਸੱਜੇ ਪਾਸੇ, Icon ਪ੍ਰੋਪਰਟੀਜ ‘ਤੇ ਸਕਰੋਲ ਕਰੋ ।
04:23 ellipsis (...) ਜਾਂ ਸੱਜੇ ਪਾਸੇ ਤਿੰਨ ਡੋਟਸ ‘ਤੇ ਕਲਿਕ ਕਰੋ ।
04:30 Icon Property ਡਾਇਲਾਗ ਬਾਕਸ ਵਿੱਚ, Import to Project.‘ਤੇ ਕਲਿਕ ਕਰੋ ।
04:34 file chooser ਵਿੱਚ, ਆਪਣੇ ਇਮੇਜ਼ ਵਾਲੇ ਫੋਲਡਰ ਵਿੱਚ ਨੇਵਿਗੇਟ ਕਰੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ ।
04:42 Next.‘ਤੇ ਕਲਿਕ ਕਰੋ ।
04:45 wizard ਦੇ Select Target Folder ਪੇਜ਼ ਵਿੱਚ, Resources ਫੋਲਡਰ ਨੂੰ ਚੁਣੋ ।
04:49 ਅਤੇ Finish ‘ਤੇ ਕਲਿਕ ਕਰੋ ।
04:52 Finish, ‘ਤੇ ਕਲਿਕ ਕਰਨ ਦੇ ਬਾਅਦ, IDE ਤੁਹਾਡੇ ਪ੍ਰੋਜੈਕਟ ਵਿੱਚ ਇਮੇਜ਼ ਨੂੰ ਕਾਪੀ ਕਰਦਾ ਹੈ ।
04:57 ਇਸ ਲਈ, ਜਦੋਂ ਤੁਸੀਂ ਐਪਲੀਕੇਸ਼ਨ ਨੂੰ ਬਣਾਉਂਦੇ ਅਤੇ ਰਨ ਕਰਦੇ ਹੋ, ਇਮੇਜ਼ ਵੰਡਣ ਯੋਗ JAR ਫਾਇਲ ਵਿੱਚ ਸ਼ਾਮਿਲ ਹੋ ਜਾਂਦੀ ਹੈ ।
05:07 ਇੱਥੇ OK ‘ਤੇ ਕਲਿਕ ਕਰੋ ।
05:11 ਅਤੇ ਆਪਣੇ ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ ਅਤੇ Clean and Build ਵਿਕਲਪ ਜਾਂ ਓਪਸ਼ਨ ਚੁਣੋ ।
05:18 ਹੁਣ ਤੁਸੀਂ Files ਮੈਨਿਊ ਵਿੱਚ ਜਾ ਸਕਦੇ ਹੋ, ਅਤੇ build ਫੋਲਡਰ ਦੇ ਅੰਦਰ,
05:29 dist ਫੋਲਡਰ ਦੇ ਅੰਦਰ, ਤੁਸੀਂ jar ਫਾਇਲ ਵੇਖ ਸਕਦੇ ਹੋ ।
05:33 ਇਹ image display ਕਲਾਸ ਵਿੱਚ ਇਮੇਜ਼ ਨੂੰ ਐਕਸੈੱਸ ਕਰਨ ਦੇ ਲਈ ਕੋਡ ਨੂੰ ਤਿਆਰ ਕਰਦੀ ਹੈ ।
05:38 ਇਹ ਤੁਹਾਡੇ ਫ਼ਾਰਮ ਦੇ Design view ਵਿੱਚ ਲੇਬਲ ‘ਤੇ ਤੁਹਾਡੇ ਇਮੇਜ਼ ਨੂੰ ਵੀ ਦਿਖਾਉਂਦੀ ਹੈ ।
05:43 ਇਸ ਪੱਧਰ ‘ਤੇ, ਤੁਸੀਂ ਫ਼ਾਰਮ ਦੀ ਦਿੱਖ ਵਿੱਚ ਸੁਧਾਰ ਕਰਨ ਦੇ ਲਈ ਕੁੱਝ ਸਾਧਾਰਨ ਚੀਜ਼ਾਂ ਕਰ ਸਕਦੇ ਹੋ ।
05:48 Properties ਵਿੰਡੋ ਵਿੱਚ, Text ਪ੍ਰੋਪਰਟੀ ਚੁਣੋ ।
05:56 ਅਤੇ jLabel1 ਡਿਲੀਟ ਕਰੋ ।
06:04 ਉਹ ਵੈਲਿਊ GUI Builder ਦੁਆਰਾ ਲੇਬਲ ਦੇ ਲਈ ਪ੍ਰਦਰਸ਼ਿਤ ਟੈਕਸਟ ਦੇ ਰੂਪ ਵਿੱਚ ਤਿਆਰ ਕੀਤੀ ਗਈ ਸੀ ।
06:10 ਹਾਲਾਂਕਿ, ਤੁਸੀਂ ਟੈਕਸਟ ਦੇ ਬਜਾਏ ਇੱਕ ਇਮੇਜ਼ ਪ੍ਰਦਰਸ਼ਿਤ ਕਰਨ ਦੇ ਲਈ ਲੇਬਲ ਦੀ ਵਰਤੋਂ ਕਰ ਰਹੇ ਹੋ ।
06:15 ਇਸ ਲਈ: ਇਸ ਟੈਕਸਟ ਦੀ ਲੋੜ ਨਹੀਂ ਹੈ ।
06:18 ਹੁਣ label ਨੂੰ ਫ਼ਾਰਮ ‘ਤੇ ਮੱਧ ਵਿੱਚ ਲਿਆਉਣ ਦੇ ਲਈ ਖਿੱਚੋ ।
06:26 GUI Designer ਵਿੱਚ, Source ਟੈਬ ਕਲਿਕ ਕਰੋ ।
06:30 ਲਾਈਨ ਦੇ ਲਈ ਹੇਠਾਂ ਸਕਰੋਲ ਕਰੋ ਜੋ ਦਰਸਾਉਦੀਂ ਹੈ Generated Code
06:33 ਕੋਡ ਨੂੰ ਦਿਖਾਉਣ ਦੇ ਲਈ Generated Code ਲਾਈਨ ਦੇ ਖੱਬੇ ਪਾਸੇ plus sign (+) ‘ਤੇ ਕਲਿਕ ਕਰੋ, ਜਿਸ ਨੂੰ GUI Designer ਨੇ ਤਿਆਰ ਕੀਤਾ ਹੈ ।
06:42 ਇੱਥੇ, ਦੀ - ਲਾਈਨ ਇਹ ਹੈ ।
06:49 ਕਿਉਂਕਿ ਤੁਸੀਂ jLabel1 ਆਇਕਨ ਪ੍ਰੋਪਰਟੀ ਦੇ ਲਈ Property editor ਦੀ ਵਰਤੋਂ ਕੀਤੀ ਹੈ, ਤਾਂ IDE ਨੇ setIcon ਮੈਥਡ ਤਿਆਰ ਕੀਤਾ ਹੈ ।
06:57 ਉਸ ਮੈਥਡ ਦਾ ਪੈਰਾਮੀਟਰ ImageIcon ਦੇ ਇੱਕ ਨਾਮ ਰਹਿਤ ਅੰਦਰੂਨੀ ਕਲਾਸ ‘ਤੇ getResource () ਮੈਥਡ ਦੇ ਲਈ ਇੱਕ ਕਾਲ ਸ਼ਾਮਿਲ ਕਰਦਾ ਹੈ ।
07:10 ਇੱਕ ਵਾਰ ਤੁਹਾਡੀ ਇਮੇਜ਼ ਜੁੜ ਗਈ, Design view ਵਿੱਚ ਇਮੇਜ਼ ‘ਤੇ ਰਾਇਟ ਕਲਿਕ ਕਰੋ ।
07:19 Events > Mouse > mouseClicked.‘ਤੇ ਕਲਿਕ ਕਰੋ ।
07:24 ਵਿਊ Source ਮੋਡ ਵਿੱਚ ਚਲਾ ਜਾਂਦਾ ਹੈ ।
07:28 ਇੱਥੇ ਤੁਸੀਂ ਮਾਉਸ ‘ਤੇ ਕਲਿਕ ਕਰਕੇ ਆਪਣੇ ਕੰਮ ਨੂੰ ਸੋਧ ਕਰਨ ਦੇ ਲਈ ਕੋਡ ਜੋੜ ਸਕਦੇ ਹੋ ।
07:33 pop - up ਤਿਆਰ ਕਰਨ ਦੇ ਲਈ ਕੋਡ ਦੀਆਂ ਕੁੱਝ ਲਾਈਨਾਂ ਨੂੰ ਜੋੜੋ, ਜਦੋਂ ਇਮੇਜ਼ GUI ਵਿੱਚ ਕਲਿਕ ਕੀਤਾ ਜਾਂਦਾ ਹੈ ।
08:00 ਮੈਂ ਹੁਣ ਪਾਪ - ਅਪ ਤਿਆਰ ਕਰਨ ਦੇ ਲਈ ਕੋਡ ਦੀਆਂ ਕੁੱਝ ਲਾਈਨਾਂ ਦਰਜ ਕੀਤੀਆਂ ਹਨ ।
08:05 ਪਹਿਲਾਂ ਮੈਂ pop - up ਲਈ ਇੱਕ ਨਵਾਂ Jframe ਬਣਾਇਆ ।
08:12 ਅਤੇ ਮੈਂ ਡਿਫਾਲਟ ਕਲੋਜ ਓਪਰੇਸ਼ਨ ਸੈੱਟ ਕੀਤਾ ਹੈ ।
08:15 ਅਤੇ ਅਖੀਰ ਵਿੱਚ pop – up ਦੇ ਲਈ ਟੈਕਸਟ ਪ੍ਰਦਾਨ ਕੀਤਾ ਹੈ ।
08:24 ਕੋਡ ਦੀਆਂ ਇਸ ਲਾਇਨਾਂ ਨੂੰ ਜੋੜਨ ਦੇ ਬਾਅਦ, ਫਾਇਲ ਦੀ ਸ਼ੁਰੁਆਤ ਵਿੱਚ ਦੋ ਸਟੇਟਮੈਂਟਸ ਨੂੰ ਜੋੜਕੇ ਜ਼ਰੂਰੀ ਪੈਕੇਜ ਇੰਪੋਰਟ ਕਰੋ ।
08:36 import javax.swing.*;
08:45 ਅਤੇ import java.awt.*; ਜੋੜੋ ।
08:53 ਇਹ ਇਸ ਪ੍ਰੋਗਰਾਮ ਦੇ ਲਈ ਜ਼ਰੂਰੀ ਪੈਕੇਜ ਨੂੰ ਇੰਪੋਰਟ ਕਰੇਗਾ ।
08:59 ਹੁਣ ਐਪਲੀਕੇਸ਼ਨ ਨੂੰ ਬਣਾਓ ਅਤੇ ਰਨ ਕਰੋ ।
09:02 ਅਸੀਂ ਇਮੇਜ਼ ਨੂੰ ਐਕਸੈੱਸ ਅਤੇ ਦਿਖਾਉਣ ਦੇ ਲਈ ਤਿਆਰ ਕੀਤਾ ਹੈ ।
09:07 ਇਮੇਜ਼ ਐਕਸੈੱਸ ਹੋਈ ਹੈ ਕਿ ਨਹੀਂ ਸੁਨਿਸਚਿਤ ਕਰਨ ਦੇ ਲਈ ਐਪਲੀਕੇਸ਼ਨ ਨੂੰ ਬਣਾਓ ਅਤੇ ਰਨ ਕਰੋ ।
09:12 ਸਭ ਤੋਂ ਪਹਿਲਾਂ, ਸਾਨੂੰ ਪ੍ਰੋਜੈਕਟ Main class ਸੈੱਟ ਕਰਨ ਦੀ ਲੋੜ ਹੈ ।
09:16 ਜਦੋਂ ਤੁਸੀਂ Main class ਸੈੱਟ ਕਰਦੇ ਹੋ, ਤਾਂ IDE ਜਾਣਦਾ ਹੈ ਕਿ ਕਿਸ ਕਲਾਸ ਨੂੰ ਰਨ ਕਰਨਾ ਹੈ । ਜਦੋਂ ਤੁਸੀਂ ਪ੍ਰੋਜੈਕਟ ਨੂੰ ਰਨ ਕਰਦੇ ਹੋ ।
09:21 ਇਸ ਦੇ ਇਲਾਵਾ, ਇਹ ਯਕੀਨੀ ਬਣਾਉਂਦਾ ਹੈ ਕਿ ਐਪਲੀਕੇਸ਼ਨ JAR ਫਾਇਲ ਵਿੱਚ Main class ਐਲੀਮੈਂਟ ਤਿਆਰ ਹੁੰਦੀ ਹੈ ਜਦੋਂ ਤੁਸੀਂ ਐਪਲੀਕੇਸ਼ਨ ਨੂੰ ਬਣਾਉਂਦੇ ਹੋ ।
09:33 ਇੱਥੇ ਪ੍ਰੋਜੈਕਟ ਵਿੰਡੋ ਵਿੱਚ Image Display App ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ । ਅਤੇ Properties ਨੂੰ ਚੁਣੋ ।
09:41 Project Properties ਡਾਇਲਾਗ ਬਾਕਸ ਵਿੱਚ, ਖੱਬੇ ਪਾਸੇ ਵੱਲ Run ਸ਼੍ਰੇਣੀ ਚੁਣੋ ।
09:47 Browse ਬਟਨ ‘ਤੇ ਕਲਿਕ ਕਰੋ, ਜੋ ਕਿ Main Class ਫੀਲਡ ਦੇ ਬਾਅਦ ਹੈ ।
09:51 org.me.myimageapp.ImageDisplay ਚੁਣੋ ਅਤੇ Select Main Class ‘ਤੇ ਕਲਿਕ ਕਰੋ ।
10:01 ਇੱਥੇ OK ‘ਤੇ ਕਲਿਕ ਕਰੋ ।
10:05 ਹੁਣ Project ਨੋਡ ‘ਤੇ ਰਾਇਟ ਕਲਿਕ ਕਰੋ ਅਤੇ Clean & Build ਚੁਣੋ ।
10:11 ਤੁਸੀਂ Files ਵਿੰਡੋ ਵਿੱਚ ਐਪਲੀਕੇਸ਼ਨ ਦੀ Build ਪ੍ਰੋਪਰਟੀਜ ਨੂੰ ਵੇਖ ਸਕਦੇ ਹੋ ।
10:20 Build ਫੋਲਡਰ compiled ਕਲਾਸ ਨੂੰ ਸ਼ਾਮਿਲ ਕਰਦਾ ਹੈ ।
10:23 dist ਫੋਲਡਰ ਇੱਕ ਚਲਾਉਣ ਦੇ ਯੋਗ JAR ਫਾਇਲ ਸ਼ਾਮਿਲ ਕਰਦਾ ਹੈ, ਜਿਸ ਵਿੱਚ ਕੰਪਾਇਲ ਕਲਾਸ ਅਤੇ ਇਮੇਜ਼ ਸ਼ਾਮਿਲ ਹਨ ।
10:32 ਹੁਣ ਟੂਲ ਬਾਰ ਤੋਂ Run ਚੁਣੋ ।
10:34 ਸਾਡੀ ਆਉਟਪੁਟ ਵਿੰਡੋ ਇਮੇਜ਼ ਦੇ ਨਾਲ ਖੁੱਲਦੀ ਹੈ ।
10:39 ਮੈਂ ਹੁਣ ਇਸ ਇਮੇਜ਼ ‘ਤੇ ਕਲਿਕ ਕਰਾਂਗਾ ।
10:42 ਅਤੇ ਤੁਸੀਂ pop - up ਨੂੰ ਸਿਖਰ ‘ਤੇ ਵੇਖ ਸਕਦੇ ਹੋ, ਜੋ ਇਮੇਜ਼ ਦੇ ਵੇਰਵੇ ਨੂੰ ਵਿਖਾ ਰਿਹਾ ਹੈ ।
10:50 ਹੁਣ, ਨਿਰਧਾਰਤ ਕੰਮ ਦੇ ਲਈ
10:54 ਚਾਰ ਇਮੇਜ਼ ਦੇ ਨਾਲ ਇੱਕ ਹੋਰ GUI ਬਣਾਓ, ਜਿਵੇਂ ਕਿ ਇਸ ਟਿਊਟੋਰਿਅਲ ਵਿੱਚ ਦਿਖਾਇਆ ਗਿਆ ਹੈ,
11:01 ਹਰੇਕ ਇਮੇਜ਼ ਦੇ ਲਈ, ਵੱਖ-ਵੱਖ events ਦਰਜ ਕਰੋ ਜਿਵੇਂ ਕਿ keyboard event, mouse - motion event, mouse - click event, mouse - wheel event
11:12 ਮੈਂ ਪਹਿਲਾਂ ਹੀ ਨਿਰਧਾਰਤ ਕੰਮ ਬਣਾ ਲਿਆ ਸੀ ।
11:17 ਨਿਰਧਾਰਤ ਕੰਮ ਦੇ ਪ੍ਰੋਜੈਕਟ ਨੂੰ ਰਨ ਕਰੋ ।
11:20 ਤੁਹਾਡਾ ਨਿਰਧਾਰਤ ਕੰਮ ਕੁੱਝ ਇਸ ਤਰ੍ਹਾਂ ਨਾਲ ਦਿਖਾਈ ਦੇਣਾ ਚਾਹੀਦਾ ਹੈ ।
11:26 ਮੈਂ ਇੱਥੇ ਆਪਣੇ ਨਿਰਧਾਰਤ ਕੰਮ ਦੇ ਲਈ keyboard - events ਅਤੇ mouse events ਬਣਾਇਆ ਹੈ ।
11:34 ਇਸ ਲਈ: ਸੰਖੇਪ ਵਿੱਚ
11:36 ਅਸੀਂ Jframe ਫ਼ਾਰਮ ਬਣਾਇਆ ਹੈ,
11:39 ਇਮੇਜ਼ ਦੇ ਲਈ ਪੈਕੇਜ ਜੋੜਿਆ ਹੈ
11:41 ਲੇਬਲ ‘ਤੇ ਇਮੇਜ਼ ਦਿਖਾਈ ਗਈ ਹੈ ।
11:44 ਅਤੇ mouse events ਅਤੇ pop - ups ਵੀ ਬਣਾਇਆ ਹੈ ।
11:49 ਸਕਰੀਨ ‘ਤੇ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
11:53 ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ ।
11:56 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
12:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।।
12:07 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
12:11 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
12:19 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
12:23 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
12:30 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
12:42 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
12:46 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav