LibreOffice-Suite-Base/C2/Add-List-Box-form-control-to-a-form/Punjabi

From Script | Spoken-Tutorial
Revision as of 20:16, 7 September 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
’’’Visual Cues’’’ ’’’Narration’’’
00:03 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ਇੱਕ ਫ਼ਾਰਮ ਵਿੱਚ List Box form control ਨੂੰ ਜੋੜੀਏ ।
00:14 ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਕਿਵੇਂ ਲਿਬਰਔਫਿਸ ਬੇਸ ਦੀ ਵਰਤੋਂ ਕਰਦੇ ਹੋਏ ਫ਼ਾਰਮ ਨੂੰ ਬਦਲਦੇ ਹਾਂ ।
00:20 ਅਸੀਂ ਪਿਛਲੇ ਟਿਊਟੋਰਿਅਲ ਵਿੱਚ ਫ਼ਾਰਮ ਦੇ ਉਸ ਚਿੱਤਰ ਨੂੰ ਵੀ ਵੇਖਿਆ ਸੀ ਜਿਸ ਨੂੰ ਅਸੀਂ ਬਣਾਉਣਾ ਅਤੇ ਉਸ ਵਿੱਚ ਬਦਲਾਅ ਕਰਨਾ ਸ਼ੁਰੂ ਕੀਤਾ ਸੀ ।
00:34 ਅਤੇ ਜਦੋਂ ਸਾਡਾ ਡਿਜ਼ਾਇਨ ਪੂਰਾ ਹੋ ਜਾਂਦਾ ਹੈ, ਸਾਡਾ ਫ਼ਾਰਮ ਇਸ ਤਰ੍ਹਾਂ ਦਿੱਸਦਾ ਹੈ ।
00:45 ਇੱਥੇ ਨੋਟ ਕਰੋ, ਕਿ ਅਸੀਂ Books Issued ਟੇਬਲ ਵਿੱਚ ਪਹਿਲਾ ਰਿਕਾਰਡ ਵੇਖ ਰਹੇ ਹਾਂ ।
00:52 ਅਤੇ, ਅਸੀਂ ਲਿਸਟ ਬੋਕਸਸ ਵਿੱਚ book Ids ਅਤੇ member Ids ਦੇ ਬਜਾਏ ਅਸਲੀ book titles ਅਤੇ member names ਵੇਖ ਰਹੇ ਹਾਂ ।
01:01 ਇੱਥੇ ਰਿਕਾਰਡ ਨੂੰ ਸੇਵ ਕਰਨਾ, ਬਦਲਾਓ ਨੂੰ ਅੰਡੂ ਕਰਨਾ ਅਤੇ ਆਦਿ ਜਿਵੇਂ ਕੰਮਾਂ ਨੂੰ ਕਰਨ ਦੇ ਲਈ ਹੇਠਾਂ ਕੁੱਝ push ਬਟਨ ਹਨ ।
01:11 ਇਸ ਲਈ: ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ਆਪਣੇ ਫ਼ਾਰਮ ਵਿੱਚ List box form control ਨੂੰ ਜੋੜੀਏ ।
01:20 ਆਓ ਅਸੀਂ ਸਭ ਤੋਂ ਪਹਿਲਾਂ ਲਿਬਰਔਫਿਸ ਬੇਸ ਪ੍ਰੋਗਰਾਮ ਖੋਲ੍ਹਦੇ ਹਾਂ, ਜੇ ਉਹ ਪਹਿਲਾਂ ਤੋਂ ਨਹੀਂ ਖੁੱਲਿਆਂ ਹੋਇਆ ।
01:32 ਅਤੇ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ ।
01:35 ਜੇ ਬੇਸ ਪਹਿਲਾਂ ਤੋਂ ਹੀ ਖੁੱਲਿਆਂ ਹੈ, ਤਾਂ ਅਸੀਂ Library ਡਾਟਾਬੇਸ ਇੱਥੇ File ਮੈਨੁਇਊ ਦੇ ਅੰਦਰ Open ‘ਤੇ ਕਲਿਕ ਕਰਕੇ ਖੋਲ ਸਕਦੇ ਹਾਂ ।
01:45 ਜਾਂ File ਮੈਨੁਇਊ ਦੇ ਅੰਦਰ Recent Documents ‘ਤੇ ਕਲਿਕ ਕਰਕੇ ਖੋਲ ਸਕਦੇ ਹਾਂ ।
01:50 ਹੁਣ ਅਸੀਂ Library ਡਾਟਾਬੇਸ ਵਿੱਚ ਹਾਂ ।
01:54 ਆਓ ‘Books Issued to Members’ ਫ਼ਾਰਮ ਨੂੰ ਖੋਲ੍ਹਦੇ ਹਾਂ ਜਿਸ ਨੂੰ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਸੀ ।
02:01 ਇਸ ਨੂੰ ਕਰਨ ਦੇ ਲਈ, ਆਓ ਖੱਬੇ ਪਾਸੇ ਬਣੇ ਪੈਨੇਲ ‘ਤੇ Forms ਆਈਕਾਨ ‘ਤੇ ਕਲਿਕ ਕਰਦੇ ਹਾਂ ।
02:07 ਅਤੇ ਸੱਜੇ ਪਾਸੇ ਬਣੇ ਪੈਨੇਲ ‘ਤੇ ‘Books Issued to Members’ ਫ਼ਾਰਮ ‘ਤੇ ਰਾਈਟ ਕਲਿਕ, ਅਤੇ ਫਿਰ edit ‘ਤੇ ਕਲਿਕ ਕਰੋ ।
02:17 ਅਸੀਂ ਹੁਣ ਫ਼ਾਰਮ Design ਵਿੰਡੋ ਵਿੱਚ ਹਾਂ ।
02:21 ਆਓ ਸਭ ਤੋਂ ਪਹਿਲਾਂ ‘Book Title’ ਲੇਬਲ ਨੂੰ ਵੇਖਦੇ ਹਾਂ ।
02:25 ਨੋਟ ਕਰੋ ਟੈਕਸਟ ਬੋਕਸਸ ਇੱਥੇ ਕੇਵਲ Book Id ਅੰਕ ਦਿਖਾਏ ਜਾਣਗੇ ਜੋ ਕਿ ਸਾਡੇ ਅੱਖਰਾਂ ਦੇ ਅਨੁਕੂਲ ਨਹੀਂ ਹਨ ।
02:33 ਸਾਡੇ ਲਈ, books titles ਅਨੁਕੂਲ ਹਨ ।
02:37 ਅਤੇ ਇਸ ਲਈ, ਇਸ titles ਨੂੰ ਦਿਖਾਉਣ ਦੇ ਲਈ, ਬੇਸ ਕੁੱਝ ਤਰੀਕੇ ਦਿੰਦਾ ਹੈ, ਅਤੇ ਉਹਨਾਂ ਵਿਚੋਂ ਇੱਕ ਤਰੀਕਾ ਹੈ List box form control ਦੀ ਵਰਤੋਂ ਕਰਨਾ ।
02:48 ਆਓ ਵੇਖਦੇ ਹਾਂ ਕਿਵੇਂ ।
02:51 ਇਸ ਦੇ ਲਈ, ਆਓ ਸਭ ਤੋਂ ਪਹਿਲਾਂ Book Title label ਦੇ ਨਾਲ ਲੱਗਦੇ ਟੈਕਸਟ ਬਾਕਸ ਨੂੰ ਹਟਾਉਂਦੇ ਹਾਂ ।
02:59 ਅਸੀਂ ਇਸ ਟੈਕਸਟ ਬਾਕਸ ‘ਤੇ ਕਲਿਕ ਕਰਕੇ ਕਰ ਸਕਦੇ ਹਾਂ ਜੋ ਇਸਨੂੰ ਪਛਾਣ ਕੇ ਹਰੇ ਡੱਬੇ ਦੇ ਸਮੂਹ ਨਾਲ ਚੁਣੇਗਾ ।
03:09 ਅਤੇ ਫਿਰ ਰਾਈਟ ਕਲਿਕ ਅਤੇ ਫਿਰ ਹੇਠਾਂ ‘Cut’ ‘ਤੇ ਕਲਿਕ ਕਰਕੇ ।
03:16 ਇੱਥੇ, ਅਸੀਂ ਟੈਕਸਟ ਬਾਕਸ ਨੂੰ ਹਟਾ ਦਿੱਤਾ ਹੈ ।
03:20 ਹੁਣ, ਅਸੀਂ ਇੱਥੇ ਇੱਕ List box form control ਰੱਖਾਂਗੇ ।
03:26 ਇਸਨੂੰ Form Controls ਟੂਲਬਾਰ ਵਿੱਚ ਐਕਸੈਸ ਕਰ ਸਕਦੇ ਹਾਂ ।
03:31 ਅਸੀਂ ਇਸ ਨੂੰ View ਮੈਨੁਇਊ ਅਤੇ Form Controls ‘ਤੇ ਕਲਿਕ ਕਰਕੇ ਦੁਬਾਰਾ ਲਿਆ ਸਕਦੇ ਹਾਂ ।
03:39 ਨੋਟ ਕਰੋ ਕਿ ਬੇਸ ਸਾਨੂੰ ਕਈ ਤਰ੍ਹਾਂ ਦੇ form controls ਪ੍ਰਦਾਨ ਕਰਦਾ ਹੈ; ਆਓ ਟੂਲ ਟਿਪਸ ਨੂੰ ਪੜ੍ਹਣ ਦੇ ਲਈ ਆਪਣਾ ਕਰਸਰ ਇਸ ਆਇਕਾਨ ਦੇ ਉੱਪਰ ਰੱਖਦੇ ਹਾਂ ।
04:01 ਆਪਣੇ list box ਆਇਕਨ ਨੂੰ ਲੱਭਦੇ ਹਾਂ ।
04:04 ਉਹ ਇੱਥੇ ਹੈ, ਇਸ ਆਇਕਨ ‘ਤੇ ਕੇਵਲ ਇੱਕ ਵਾਰ ਕਲਿਕ ਕਰਦੇ ਹਾਂ ।
04:11 ਮਾਊਂਸ ਪੋਇੰਟਰ ਨੂੰ ਫਾਰਮ ਵਿੱਚ ਲੈਣਾ ਹੈ; ਨੋਟ ਕਰੋ ਕਿ ਇਹ ਇੱਕ ਪਤਲੇ ਪਲਸ ਨਿਸ਼ਾਨ ਵਿੱਚ ਬਦਲ ਗਿਆ ਹੈ ।
04:21 ਹੁਣ ਅਸੀਂ ਆਪਣੇ ਫ਼ਾਰਮ ਵਿੱਚ ਲਿਸਟ ਬਾਕਸ ਫ਼ਾਰਮ ਕੰਟਰੋਲ ਬਣਾ ਸਕਦੇ ਹਾਂ ।
04:26 ਇਸ ਦੇ ਲਈ, ਅਸੀਂ ਆਪਣੇ ਫ਼ਾਰਮ ਵਿੱਚ ਸਿਰਫ਼ ਕਲਿਕ, ਡਰੈਗ ਅਤੇ ਡ੍ਰੌਪ ਕਰਾਂਗੇ ।
04:34 ਇਸ ਨੂੰ ਉੱਥੇ ਰੱਖਦੇ ਹਾਂ ਜਿੱਥੋਂ ਅਸੀਂ ਪਹਿਲਾਂ ਟੈਕਸਟ ਬਾਕਸ ਹਟਾਇਆ ਸੀ ।
04:39 ਨੋਟ ਕਰੋ ਕਿ List Box Wizard ਨਾਂ ਵਾਲਾ ਇੱਕ ਨਵਾਂ ਵਿਜ਼ਰਡ, Form design ਵਿੰਡੋ ਦੇ ਉੱਤੇ ਖੁੱਲ ਗਿਆ ਹੈ ।
04:48 ਹੁਣ, ਇਹ ਵਿਜ਼ਰਡ ਸਾਨੂੰ Book title ਲੇਬਲ ਵਿੱਚ ਲਿਸਟ ਬਾਕਸ ਨੂੰ ਜੋੜਨ ਵਿੱਚ ਮਦਦ ਕਰੇਗਾ ।
04:56 ਆਓ ਵੇਖਦੇ ਹਾਂ ਕਿਵੇਂ ।
04:58 ਇਸ wizard ਵਿੱਚ, ਸਭ ਤੋਂ ਪਹਿਲਾਂ, ਟੇਬਲ ਚੁਣਦੇ ਹਾਂ ਜਿੱਥੋਂ ਸਾਨੂੰ book titles ਮਿਲੇਗਾ ।
05:07 ਅਸੀਂ ਸੂਚੀ ਤੋਂ Books table ਚੁਣਾਂਗੇ ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
05:15 ਹੁਣ, ਇਸ ਵਿੰਡੋ ਵਿੱਚ, ਸਾਨੂੰ ਫੀਲਡ ਚੁਣਨ ਦੀ ਲੋੜ ਹੈ ਜੋ ਕਿ List box ਵਿੱਚ ਦਿਖਾਈ ਜਾਵੇਗੀ ।
05:24 ਅਤੇ ਅਸੀਂ ਜਾਣਦੇ ਹਾਂ ਕਿ title ਫੀਲਡ book titles ਨੂੰ ਇੱਕਠਾ ਕਰਦਾ ਹੈ ।
05:29 ਇਸ ਲਈ: ਅਸੀਂ ਅਗਲੇ ਸਟੈਪ ‘ਤੇ ਜਾਂਦੇ ਹਾਂ ।
05:32 ਇਹ ਆਖਰੀ ਵਿੰਡੋ ਹੈ ਜਿੱਥੇ ਅਸੀਂ ਕੁੱਝ ਵਧੀਆ ਕੰਮ ਕਰਾਂਗੇ ।
05:36 ਅਸੀਂ ਸੰਬੰਧਿਤ tables ਅਤੇ fields ਨੂੰ ਜੋੜਾਂਗੇ ।
05:41 ਫੀਲਡ ਦੇ ਨਾਮ ਨੂੰ ਵੇਖੋ । ਖੱਬੇ ਪਾਸੇ ਵੱਲ ‘Fields in the Value table books Issued’ ਟੇਬਲ ਦੀਆਂ ਫੀਲਡਜ਼ ਹਨ ।
05:52 ਅਤੇ ਸੱਜੇ ਪਾਸੇ ਵੱਲ ‘Fields in the list table Books table’ ਦੀਆਂ ਫੀਲਡਜ਼ ਹਨ ।
05:59 ਅਸੀਂ ਇਹ ਵੀ ਜਾਣਦੇ ਹਾਂ ਕਿ book id books ਟੇਬਲ ਵਿੱਚ ਮੁੱਖ ਫੀਲਡ ਹੈ ਅਤੇ Books Issued table ਵਿੱਚ ਵਿਖਾਈ ਗਈ ਹੈ ।
06:10 ਇਸ ਲਈ: ਅਸੀਂ ਖੱਬੇ ਪਾਸੇ ਵਾਲੀ ਸੂਚੀ, ਜੋ ਹੈ ‘Field from the value table’ ਵਿੱਚੋਂ book id ‘ਤੇ ਕਲਿਕ ਕਰਾਂਗੇ ।
06:19 ਅੱਗੇ ਅਸੀਂ ਸੱਜੇ ਪਾਸੇ ਵਾਲੀ ਸੂਚੀ, ਜੋ ਹੈ ‘Field from the list table’ ਵਿੱਚੋਂ book id ‘ਤੇ ਕਲਿਕ ਕਰਾਂਗੇ ।
06:29 ਇਸ ਵਿਜ਼ਰਡ ਨੂੰ ਬੰਦ ਕਰਨ ਲਈ Finish ਬਟਨ ‘ਤੇ ਕਲਿਕ ਕਰੋ ।
06:34 ਇੱਥੇ ਅਸੀਂ ਸੰਬੰਧਿਤ tables ਅਤੇ fields ਨੂੰ ਜੋੜ ਲਿਆ ਹੈ ।
06:40 ਹੁਣ ਬੇਸ List Box ਵਿੱਚ ਆਪਣੇ-ਆਪ ਹੀ ਸਾਰੇ Book titles ਦਿਖਾਏਗਾ ।
06:46 ਹੁਣ ਫ਼ਾਰਮ ਸੇਵ ਕਰਦੇ ਹਾਂ ।
06:49 ਅਤੇ ਇਸ ਵਿੰਡੋ ਨੂੰ ਬੰਦ ਕਰਦੇ ਹਾਂ ।
06:52 ਬੇਸ ਟਿਊਟੋਰਿਅਲ ਦੇ ਅਗਲੇ ਭਾਗ ਵਿੱਚ, ਅਸੀਂ ਆਪਣੇ ਫ਼ਾਰਮ ਵਿੱਚ ਬਾਕੀ ਦੇ ਫ਼ਾਰਮ ਕੰਟਰੋਲਸ ਨੂੰ ਜੋੜਨਾ ਜਾਰੀ ਰੱਖਾਂਗੇ ।
07:00 ਅਤੇ ਸਾਡਾ ਫ਼ਾਰਮ ਇਸ ਤਰ੍ਹਾਂ ਨਾਲ ਵਿਖਾਈ ਦੇਵੇਗਾ, ਜਦੋਂ ਅਸੀਂ ਖ਼ਤਮ ਕਰ ਦੇਵਾਂਗੇ ।
07:06 ਇੱਥੇ ਇੱਕ ਨਿਸ਼ਚਿਤ ਕੰਮ ਹੈ ।
07:08 member Ids ਦੇ ਬਜਾਏ member names ਦੀ ਸੂਚੀ ਦੇਣ ਲਈ ਇੱਕ ਦੂਜਾ ਲਿਸਟ ਬਾਕਸ ਜੋੜੋ ।
07:17 ਲਿਸਟ ਬਾਕਸ ਦੀ ਸਥਿਤੀ ਬਾਰੇ ਹੁਣੇ ਫ਼ਿਕਰ ਨਾ ਕਰੋ । ਕੇਵਲ ਉਸ ਨੂੰ Member name ਲੇਬਲ ਦੇ ਖੱਬੇ ਪਾਸੇ ਰੱਖੋ ।
07:27 ਅਸੀਂ ਇਸ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ Member Name ਤੋਂ ਪਹਿਲਾਂ ਰੀਸਟੋਰ ਕਰਾਂਗੇ ।
07:34 ਹੁਣ ਅਸੀਂ ਲਿਬਰਔਫਿਸ ਬੇਸ ਵਿੱਚ ਲਿਸਟ ਬਾਕਸ ਕੰਟਰੋਲ ‘ਤੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਹਾਂ ।
07:40 ਸੰਖੇਪ ਵਿੱਚ: ਅਸੀਂ ਸਿੱਖਿਆ ਕਿ ਕਿਵੇਂ: ਇੱਕ ਫ਼ਾਰਮ ਵਿੱਚ ਇੱਕ ਲਿਸਟ ਬਾਕਸ ਫ਼ਾਰਮ ਕੰਟਰੋਲ ਜੋੜੀਏ ।
07:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:58 ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ ।
08:04 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:08 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya