LibreOffice-Suite-Base/C2/Add-List-Box-form-control-to-a-form/Punjabi
From Script | Spoken-Tutorial
Time | Narration |
---|---|
00:03 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ਇੱਕ ਫ਼ਾਰਮ ਵਿੱਚ List Box form control ਨੂੰ ਜੋੜੀਏ । |
00:14 | ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਕਿਵੇਂ ਲਿਬਰਔਫਿਸ ਬੇਸ ਦੀ ਵਰਤੋਂ ਕਰਦੇ ਹੋਏ ਫ਼ਾਰਮ ਨੂੰ ਬਦਲਦੇ ਹਾਂ । |
00:20 | ਅਸੀਂ ਪਿਛਲੇ ਟਿਊਟੋਰਿਅਲ ਵਿੱਚ ਫ਼ਾਰਮ ਦੇ ਉਸ ਚਿੱਤਰ ਨੂੰ ਵੀ ਵੇਖਿਆ ਸੀ ਜਿਸ ਨੂੰ ਅਸੀਂ ਬਣਾਉਣਾ ਅਤੇ ਉਸ ਵਿੱਚ ਬਦਲਾਅ ਕਰਨਾ ਸ਼ੁਰੂ ਕੀਤਾ ਸੀ । |
00:34 | ਅਤੇ ਜਦੋਂ ਸਾਡਾ ਡਿਜ਼ਾਇਨ ਪੂਰਾ ਹੋ ਜਾਂਦਾ ਹੈ, ਸਾਡਾ ਫ਼ਾਰਮ ਇਸ ਤਰ੍ਹਾਂ ਦਿੱਸਦਾ ਹੈ । |
00:45 | ਇੱਥੇ ਨੋਟ ਕਰੋ, ਕਿ ਅਸੀਂ Books Issued ਟੇਬਲ ਵਿੱਚ ਪਹਿਲਾ ਰਿਕਾਰਡ ਵੇਖ ਰਹੇ ਹਾਂ । |
00:52 | ਅਤੇ, ਅਸੀਂ ਲਿਸਟ ਬੋਕਸਸ ਵਿੱਚ book Ids ਅਤੇ member Ids ਦੇ ਬਜਾਏ ਅਸਲੀ book titles ਅਤੇ member names ਵੇਖ ਰਹੇ ਹਾਂ । |
01:01 | ਇੱਥੇ ਰਿਕਾਰਡ ਨੂੰ ਸੇਵ ਕਰਨਾ, ਬਦਲਾਓ ਨੂੰ ਅੰਡੂ ਕਰਨਾ ਅਤੇ ਆਦਿ ਜਿਵੇਂ ਕੰਮਾਂ ਨੂੰ ਕਰਨ ਦੇ ਲਈ ਹੇਠਾਂ ਕੁੱਝ push ਬਟਨ ਹਨ । |
01:11 | ਇਸ ਲਈ: ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ਆਪਣੇ ਫ਼ਾਰਮ ਵਿੱਚ List box form control ਨੂੰ ਜੋੜੀਏ । |
01:20 | ਆਓ ਅਸੀਂ ਸਭ ਤੋਂ ਪਹਿਲਾਂ ਲਿਬਰਔਫਿਸ ਬੇਸ ਪ੍ਰੋਗਰਾਮ ਖੋਲ੍ਹਦੇ ਹਾਂ, ਜੇ ਉਹ ਪਹਿਲਾਂ ਤੋਂ ਨਹੀਂ ਖੁੱਲਿਆਂ ਹੋਇਆ । |
01:32 | ਅਤੇ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ । |
01:35 | ਜੇ ਬੇਸ ਪਹਿਲਾਂ ਤੋਂ ਹੀ ਖੁੱਲਿਆਂ ਹੈ, ਤਾਂ ਅਸੀਂ Library ਡਾਟਾਬੇਸ ਇੱਥੇ File ਮੈਨੁਇਊ ਦੇ ਅੰਦਰ Open ‘ਤੇ ਕਲਿਕ ਕਰਕੇ ਖੋਲ ਸਕਦੇ ਹਾਂ । |
01:45 | ਜਾਂ File ਮੈਨੁਇਊ ਦੇ ਅੰਦਰ Recent Documents ‘ਤੇ ਕਲਿਕ ਕਰਕੇ ਖੋਲ ਸਕਦੇ ਹਾਂ । |
01:50 | ਹੁਣ ਅਸੀਂ Library ਡਾਟਾਬੇਸ ਵਿੱਚ ਹਾਂ । |
01:54 | ਆਓ ‘Books Issued to Members’ ਫ਼ਾਰਮ ਨੂੰ ਖੋਲ੍ਹਦੇ ਹਾਂ ਜਿਸ ਨੂੰ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਸੀ । |
02:01 | ਇਸ ਨੂੰ ਕਰਨ ਦੇ ਲਈ, ਆਓ ਖੱਬੇ ਪਾਸੇ ਬਣੇ ਪੈਨੇਲ ‘ਤੇ Forms ਆਈਕਾਨ ‘ਤੇ ਕਲਿਕ ਕਰਦੇ ਹਾਂ । |
02:07 | ਅਤੇ ਸੱਜੇ ਪਾਸੇ ਬਣੇ ਪੈਨੇਲ ‘ਤੇ ‘Books Issued to Members’ ਫ਼ਾਰਮ ‘ਤੇ ਰਾਈਟ ਕਲਿਕ, ਅਤੇ ਫਿਰ edit ‘ਤੇ ਕਲਿਕ ਕਰੋ । |
02:17 | ਅਸੀਂ ਹੁਣ ਫ਼ਾਰਮ Design ਵਿੰਡੋ ਵਿੱਚ ਹਾਂ । |
02:21 | ਆਓ ਸਭ ਤੋਂ ਪਹਿਲਾਂ ‘Book Title’ ਲੇਬਲ ਨੂੰ ਵੇਖਦੇ ਹਾਂ । |
02:25 | ਨੋਟ ਕਰੋ ਟੈਕਸਟ ਬੋਕਸਸ ਇੱਥੇ ਕੇਵਲ Book Id ਅੰਕ ਦਿਖਾਏ ਜਾਣਗੇ ਜੋ ਕਿ ਸਾਡੇ ਅੱਖਰਾਂ ਦੇ ਅਨੁਕੂਲ ਨਹੀਂ ਹਨ । |
02:33 | ਸਾਡੇ ਲਈ, books titles ਅਨੁਕੂਲ ਹਨ । |
02:37 | ਅਤੇ ਇਸ ਲਈ, ਇਸ titles ਨੂੰ ਦਿਖਾਉਣ ਦੇ ਲਈ, ਬੇਸ ਕੁੱਝ ਤਰੀਕੇ ਦਿੰਦਾ ਹੈ, ਅਤੇ ਉਹਨਾਂ ਵਿਚੋਂ ਇੱਕ ਤਰੀਕਾ ਹੈ List box form control ਦੀ ਵਰਤੋਂ ਕਰਨਾ । |
02:48 | ਆਓ ਵੇਖਦੇ ਹਾਂ ਕਿਵੇਂ । |
02:51 | ਇਸ ਦੇ ਲਈ, ਆਓ ਸਭ ਤੋਂ ਪਹਿਲਾਂ Book Title label ਦੇ ਨਾਲ ਲੱਗਦੇ ਟੈਕਸਟ ਬਾਕਸ ਨੂੰ ਹਟਾਉਂਦੇ ਹਾਂ । |
02:59 | ਅਸੀਂ ਇਸ ਟੈਕਸਟ ਬਾਕਸ ‘ਤੇ ਕਲਿਕ ਕਰਕੇ ਕਰ ਸਕਦੇ ਹਾਂ ਜੋ ਇਸਨੂੰ ਪਛਾਣ ਕੇ ਹਰੇ ਡੱਬੇ ਦੇ ਸਮੂਹ ਨਾਲ ਚੁਣੇਗਾ । |
03:09 | ਅਤੇ ਫਿਰ ਰਾਈਟ ਕਲਿਕ ਅਤੇ ਫਿਰ ਹੇਠਾਂ ‘Cut’ ‘ਤੇ ਕਲਿਕ ਕਰਕੇ । |
03:16 | ਇੱਥੇ, ਅਸੀਂ ਟੈਕਸਟ ਬਾਕਸ ਨੂੰ ਹਟਾ ਦਿੱਤਾ ਹੈ । |
03:20 | ਹੁਣ, ਅਸੀਂ ਇੱਥੇ ਇੱਕ List box form control ਰੱਖਾਂਗੇ । |
03:26 | ਇਸਨੂੰ Form Controls ਟੂਲਬਾਰ ਵਿੱਚ ਐਕਸੈਸ ਕਰ ਸਕਦੇ ਹਾਂ । |
03:31 | ਅਸੀਂ ਇਸ ਨੂੰ View ਮੈਨੁਇਊ ਅਤੇ Form Controls ‘ਤੇ ਕਲਿਕ ਕਰਕੇ ਦੁਬਾਰਾ ਲਿਆ ਸਕਦੇ ਹਾਂ । |
03:39 | ਨੋਟ ਕਰੋ ਕਿ ਬੇਸ ਸਾਨੂੰ ਕਈ ਤਰ੍ਹਾਂ ਦੇ form controls ਪ੍ਰਦਾਨ ਕਰਦਾ ਹੈ; ਆਓ ਟੂਲ ਟਿਪਸ ਨੂੰ ਪੜ੍ਹਣ ਦੇ ਲਈ ਆਪਣਾ ਕਰਸਰ ਇਸ ਆਇਕਾਨ ਦੇ ਉੱਪਰ ਰੱਖਦੇ ਹਾਂ । |
04:01 | ਆਪਣੇ list box ਆਇਕਨ ਨੂੰ ਲੱਭਦੇ ਹਾਂ । |
04:04 | ਉਹ ਇੱਥੇ ਹੈ, ਇਸ ਆਇਕਨ ‘ਤੇ ਕੇਵਲ ਇੱਕ ਵਾਰ ਕਲਿਕ ਕਰਦੇ ਹਾਂ । |
04:11 | ਮਾਊਂਸ ਪੋਇੰਟਰ ਨੂੰ ਫਾਰਮ ਵਿੱਚ ਲੈਣਾ ਹੈ; ਨੋਟ ਕਰੋ ਕਿ ਇਹ ਇੱਕ ਪਤਲੇ ਪਲਸ ਨਿਸ਼ਾਨ ਵਿੱਚ ਬਦਲ ਗਿਆ ਹੈ । |
04:21 | ਹੁਣ ਅਸੀਂ ਆਪਣੇ ਫ਼ਾਰਮ ਵਿੱਚ ਲਿਸਟ ਬਾਕਸ ਫ਼ਾਰਮ ਕੰਟਰੋਲ ਬਣਾ ਸਕਦੇ ਹਾਂ । |
04:26 | ਇਸ ਦੇ ਲਈ, ਅਸੀਂ ਆਪਣੇ ਫ਼ਾਰਮ ਵਿੱਚ ਸਿਰਫ਼ ਕਲਿਕ, ਡਰੈਗ ਅਤੇ ਡ੍ਰੌਪ ਕਰਾਂਗੇ । |
04:34 | ਇਸ ਨੂੰ ਉੱਥੇ ਰੱਖਦੇ ਹਾਂ ਜਿੱਥੋਂ ਅਸੀਂ ਪਹਿਲਾਂ ਟੈਕਸਟ ਬਾਕਸ ਹਟਾਇਆ ਸੀ । |
04:39 | ਨੋਟ ਕਰੋ ਕਿ List Box Wizard ਨਾਂ ਵਾਲਾ ਇੱਕ ਨਵਾਂ ਵਿਜ਼ਰਡ, Form design ਵਿੰਡੋ ਦੇ ਉੱਤੇ ਖੁੱਲ ਗਿਆ ਹੈ । |
04:48 | ਹੁਣ, ਇਹ ਵਿਜ਼ਰਡ ਸਾਨੂੰ Book title ਲੇਬਲ ਵਿੱਚ ਲਿਸਟ ਬਾਕਸ ਨੂੰ ਜੋੜਨ ਵਿੱਚ ਮਦਦ ਕਰੇਗਾ । |
04:56 | ਆਓ ਵੇਖਦੇ ਹਾਂ ਕਿਵੇਂ । |
04:58 | ਇਸ wizard ਵਿੱਚ, ਸਭ ਤੋਂ ਪਹਿਲਾਂ, ਟੇਬਲ ਚੁਣਦੇ ਹਾਂ ਜਿੱਥੋਂ ਸਾਨੂੰ book titles ਮਿਲੇਗਾ । |
05:07 | ਅਸੀਂ ਸੂਚੀ ਤੋਂ Books table ਚੁਣਾਂਗੇ ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ । |
05:15 | ਹੁਣ, ਇਸ ਵਿੰਡੋ ਵਿੱਚ, ਸਾਨੂੰ ਫੀਲਡ ਚੁਣਨ ਦੀ ਲੋੜ ਹੈ ਜੋ ਕਿ List box ਵਿੱਚ ਦਿਖਾਈ ਜਾਵੇਗੀ । |
05:24 | ਅਤੇ ਅਸੀਂ ਜਾਣਦੇ ਹਾਂ ਕਿ title ਫੀਲਡ book titles ਨੂੰ ਇੱਕਠਾ ਕਰਦਾ ਹੈ । |
05:29 | ਇਸ ਲਈ: ਅਸੀਂ ਅਗਲੇ ਸਟੈਪ ‘ਤੇ ਜਾਂਦੇ ਹਾਂ । |
05:32 | ਇਹ ਆਖਰੀ ਵਿੰਡੋ ਹੈ ਜਿੱਥੇ ਅਸੀਂ ਕੁੱਝ ਵਧੀਆ ਕੰਮ ਕਰਾਂਗੇ । |
05:36 | ਅਸੀਂ ਸੰਬੰਧਿਤ tables ਅਤੇ fields ਨੂੰ ਜੋੜਾਂਗੇ । |
05:41 | ਫੀਲਡ ਦੇ ਨਾਮ ਨੂੰ ਵੇਖੋ । ਖੱਬੇ ਪਾਸੇ ਵੱਲ ‘Fields in the Value table books Issued’ ਟੇਬਲ ਦੀਆਂ ਫੀਲਡਜ਼ ਹਨ । |
05:52 | ਅਤੇ ਸੱਜੇ ਪਾਸੇ ਵੱਲ ‘Fields in the list table Books table’ ਦੀਆਂ ਫੀਲਡਜ਼ ਹਨ । |
05:59 | ਅਸੀਂ ਇਹ ਵੀ ਜਾਣਦੇ ਹਾਂ ਕਿ book id books ਟੇਬਲ ਵਿੱਚ ਮੁੱਖ ਫੀਲਡ ਹੈ ਅਤੇ Books Issued table ਵਿੱਚ ਵਿਖਾਈ ਗਈ ਹੈ । |
06:10 | ਇਸ ਲਈ: ਅਸੀਂ ਖੱਬੇ ਪਾਸੇ ਵਾਲੀ ਸੂਚੀ, ਜੋ ਹੈ ‘Field from the value table’ ਵਿੱਚੋਂ book id ‘ਤੇ ਕਲਿਕ ਕਰਾਂਗੇ । |
06:19 | ਅੱਗੇ ਅਸੀਂ ਸੱਜੇ ਪਾਸੇ ਵਾਲੀ ਸੂਚੀ, ਜੋ ਹੈ ‘Field from the list table’ ਵਿੱਚੋਂ book id ‘ਤੇ ਕਲਿਕ ਕਰਾਂਗੇ । |
06:29 | ਇਸ ਵਿਜ਼ਰਡ ਨੂੰ ਬੰਦ ਕਰਨ ਲਈ Finish ਬਟਨ ‘ਤੇ ਕਲਿਕ ਕਰੋ । |
06:34 | ਇੱਥੇ ਅਸੀਂ ਸੰਬੰਧਿਤ tables ਅਤੇ fields ਨੂੰ ਜੋੜ ਲਿਆ ਹੈ । |
06:40 | ਹੁਣ ਬੇਸ List Box ਵਿੱਚ ਆਪਣੇ-ਆਪ ਹੀ ਸਾਰੇ Book titles ਦਿਖਾਏਗਾ । |
06:46 | ਹੁਣ ਫ਼ਾਰਮ ਸੇਵ ਕਰਦੇ ਹਾਂ । |
06:49 | ਅਤੇ ਇਸ ਵਿੰਡੋ ਨੂੰ ਬੰਦ ਕਰਦੇ ਹਾਂ । |
06:52 | ਬੇਸ ਟਿਊਟੋਰਿਅਲ ਦੇ ਅਗਲੇ ਭਾਗ ਵਿੱਚ, ਅਸੀਂ ਆਪਣੇ ਫ਼ਾਰਮ ਵਿੱਚ ਬਾਕੀ ਦੇ ਫ਼ਾਰਮ ਕੰਟਰੋਲਸ ਨੂੰ ਜੋੜਨਾ ਜਾਰੀ ਰੱਖਾਂਗੇ । |
07:00 | ਅਤੇ ਸਾਡਾ ਫ਼ਾਰਮ ਇਸ ਤਰ੍ਹਾਂ ਨਾਲ ਵਿਖਾਈ ਦੇਵੇਗਾ, ਜਦੋਂ ਅਸੀਂ ਖ਼ਤਮ ਕਰ ਦੇਵਾਂਗੇ । |
07:06 | ਇੱਥੇ ਇੱਕ ਨਿਸ਼ਚਿਤ ਕੰਮ ਹੈ । |
07:08 | member Ids ਦੇ ਬਜਾਏ member names ਦੀ ਸੂਚੀ ਦੇਣ ਲਈ ਇੱਕ ਦੂਜਾ ਲਿਸਟ ਬਾਕਸ ਜੋੜੋ । |
07:17 | ਲਿਸਟ ਬਾਕਸ ਦੀ ਸਥਿਤੀ ਬਾਰੇ ਹੁਣੇ ਫ਼ਿਕਰ ਨਾ ਕਰੋ । ਕੇਵਲ ਉਸ ਨੂੰ Member name ਲੇਬਲ ਦੇ ਖੱਬੇ ਪਾਸੇ ਰੱਖੋ । |
07:27 | ਅਸੀਂ ਇਸ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ Member Name ਤੋਂ ਪਹਿਲਾਂ ਰੀਸਟੋਰ ਕਰਾਂਗੇ । |
07:34 | ਹੁਣ ਅਸੀਂ ਲਿਬਰਔਫਿਸ ਬੇਸ ਵਿੱਚ ਲਿਸਟ ਬਾਕਸ ਕੰਟਰੋਲ ‘ਤੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਹਾਂ । |
07:40 | ਸੰਖੇਪ ਵਿੱਚ: ਅਸੀਂ ਸਿੱਖਿਆ ਕਿ ਕਿਵੇਂ: ਇੱਕ ਫ਼ਾਰਮ ਵਿੱਚ ਇੱਕ ਲਿਸਟ ਬਾਕਸ ਫ਼ਾਰਮ ਕੰਟਰੋਲ ਜੋੜੀਏ । |
07:47 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
07:58 | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । |
08:04 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
08:08 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |