Java/C3/Custom-Exceptions/Punjabi

From Script | Spoken-Tutorial
Revision as of 19:53, 22 December 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 “Custom exceptions” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਦੇ ਬਾਰੇ ਵਿੱਚ ਸਿੱਖਾਂਗੇ:”Custom exceptions” ਅਤੇ “throw” ਅਤੇ “throws keywords” ਦੀ ਵਰਤੋਂ ਕਰਨਾ ।
00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ: “Ubuntu Linux 16.04 OS” “JDK 1.7” ਅਤੇ “Eclipse 4.3.1”
00:26 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ Java ਵਿੱਚ Exceptions Handling ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । ਜੇ ਨਹੀਂ ਹੈ ਤਾਂ ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ ਕ੍ਰਿਪਾ ਕਰਕੇ ਹੇਠ ਲਿਖੇ ਲਿੰਕ ‘ਤੇ ਜਾਓ ।
00:38 ਪਹਿਲਾਂ “custom exceptions” ਦੇ ਬਾਰੇ ਵਿੱਚ ਸਿੱਖਦੇ ਹਾਂ ।
00:42 “Custom exception” ਇੱਕ “user defined exception class” ਹੈ, ਇਸ ਨੂੰ ਆਮਤੌਰ ‘ਤੇ “checked exceptions” ਦੇ ਰੂਪ ਵਿੱਚ ਬਣਾਇਆ ਜਾਂਦਾ ਹੈ ।
00:51 ਇਸ ਦੀ ਵਰਤੋਂ ਯੂਜਰ ਦੀ ਲੋੜ ਦੇ ਅਨੁਸਾਰ exception ਕਸਟਮਾਇਜ ਕਰਨ ਲਈ ਕੀਤੀ ਜਾਂਦੀ ਹੈ ।
00:57 ਅਸੀਂ “eclipse” ਖੋਲ੍ਹਾਂਗੇ ਅਤੇ “Custom Exception Demo” ਨਾਂ ਵਾਲਾ ਇੱਕ ਨਵਾਂ ਪ੍ਰੋਜੈਕਟ ਬਣਾਵਾਂਗੇ ।
01:04 “custom exceptions” ਦੇ ਪ੍ਰਦਰਸ਼ਨ ਦੇ ਲਈ ਇਸ ਪ੍ਰੋਜੈਕਟ ਵਿੱਚ ਅਸੀਂ ਜ਼ਰੂਰੀ classes ਬਣਾਵਾਂਗੇ ।
01:11 ਅਸੀਂ ਨਵੀਂ “class Invalid Mark Exception” ਬਣਾਵਾਂਗੇ ।
01:15 ਇਸਨੂੰ exception class ਦੀ ਕਿਸਮ ਬਣਾਉਣ ਦੇ ਲਈ, ਇਹ Java exception class ਦੀ subclass ਹੋਣੀ ਚਾਹੀਦੀ ਹੈ ।
01:22 ਅਜਿਹਾ ਕਰਨ ਦੇ ਲਈ ਟਾਈਪ ਕਰੋ “extends Exception”
01:27 “Source” ਮੇਨਿਊ ‘ਤੇ ਕਲਿਕ ਕਰੋ ਅਤੇ ਫਿਰ “Generate constructors from Super class” ਨੂੰ ਚੁਣੋ ।
01:34 ਹੁਣ ਸੱਜੇ ਪਾਸੇ ‘ਤੇ “Deselect All” ਬਟਨ ‘ਤੇ ਕਲਿਕ ਕਰੋ ।
01:38 ਫਿਰ “single string argument” ਦੇ ਨਾਲ “constructor” ਨੂੰ ਚੁਣੋ ਅਤੇ ਹੇਠਾਂ OK ਬਟਨ ‘ਤੇ ਕਲਿਕ ਕਰੋ ।
01:45 ਇਸ “string argument” ਦੀ ਵਰਤੋਂ ਦਿਖਾਈ ਦੇ ਰਹੇ ਮੈਸੇਜ਼ ਨੂੰ ਕਸਟਮਾਇਜ ਕਰਨ ਲਈ ਕੀਤੀ ਜਾ ਸਕਦੀ ਹੈ ਜਦੋਂ ਇਹ “exception” ਆਉਂਦੀ ਹੈ ।
01:52 Student Marks ਨਾਂ ਵਾਲੀ ਹੋਰ class ਜੋੜੋ ।
01:57 ਫਿਰ ਹੇਠ ਲਿਖੇ ਕੋਡ ਨੂੰ ਟਾਈਪ ਕਰੋ,
02:00 ਇਸ “class” ਵਿੱਚ “marks” ਨਾਂ ਵਾਲਾ ਕੇਵਲ ਇੱਕ “variable” ਹੈ ।
02:04 ਇਹ “constructor marks” ਦੀ ਵੈਲਿਊ ਇਨਿਸਿਲਾਇਜ ਕਰਦਾ ਹੈ ।
02:09 ਮਾਰਕਸ ਨੂੰ ਪ੍ਰਮਾਣਿਤ ਕਰਨ ਦੇ ਲਈ “method” ਜੋੜੋ ।
02:13 ਮਾਰਕਸ ਦੀ ਸਾਧਾਰਣ ਸ਼੍ਰੇਣੀ 0 ਤੋਂ 100 ਤੱਕ ਹੁੰਦੀ ਹੈ ।
02:18 ਜੇ “marks less than 0 or greater than 100” ਰਿਫਾਈਨਡ ਹੈ “Invalid Mark Exception” ਆਵੇਗਾ ।
02:25 ਇਸਦੇ ਲਈ ਸਾਨੂੰ “custom exception” ਨੂੰ ਹਟਾਉਣ ਦੇ ਲਈ “throw keyword” ਦੀ ਵਰਤੋਂ ਕਰਨ ਦੀ ਲੋੜ ਹੈ ।
02:33 ਜੇ ਮਾਰਕ ਠੀਕ ਹੈ, ਤਾਂ “Entry OK” ਦਿਖਾਈ ਦੇਵੇਗਾ ।
02:39 ਅਸੀਂ ਵੇਖ ਸਕਦੇ ਹਾਂ ਕਿ ਇੱਥੇ ਇੱਕ “Invalid Mark Exception” ਐਰਰ ਹੈ ।
02:43 ਇਸ ਨੂੰ ਚੈੱਕ ਕਰੋ ਅਤੇ ਦੁਬਾਰਾ ਹੱਲ ਕਰੋ ।
02:46 ਐਰਰ ‘ਤੇ ਕਲਿਕ ਕਰੋ ਅਤੇ “Add throws declaration” ‘ਤੇ ਡਬਲ ਕਲਿਕ ਕਰੋ ।
02:51 ਅਸੀਂ ਵੇਖ ਸਕਦੇ ਹਾਂ ਕਿ “method signature” ਵਿੱਚ “throws Invalid Mark Exception” ਜੋੜਨ ‘ਤੇ ਐਰਰ ਗਾਇਬ ਹੋ ਜਾਂਦੀ ਹੈ ।
03:00 ਇੱਥੇ ਅਸੀਂ ਵੇਖ ਸਕਦੇ ਹਾਂ ਕਿ “throws keyword” ਦੀ ਵਰਤੋਂ “methods” ਦੇ ਨਾਲ ਕੀਤੀ ਜਾਂਦੀ ਹੈ ।
03:06 ਇਹ ਦਰਸਾਉਂਦਾ ਹੈ ਕਿ ਮੈਥਡ “specified exception” ਨੂੰ ਵਧਾਏਗਾ ।
03:11 ਸਾਨੂੰ “exception handling” ਲਾਗੂ ਕਰਨਾ ਹੋਵੇਗਾ ਜਦੋਂ ਇਸ ਮੈਥਡ ਨੂੰ ਕਾਲ ਕੀਤੀ ਜਾਂਦੀ ਹੈ ।
03:16 ਹੁਣ “file access operation” ਦਰਸਾਉਂਦੇ ਹਾਂ, ਜੋ “File Not Found Exception ਨੂੰ ਵਧਾਏਗਾ ।
03:23 “File Reader class” ਦੀ ਇੱਕ ਉਦਾਹਰਣ ਬਣਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
03:29 “Eclipse” ਕੁੱਝ ਐਰਰਸ ਦਿਖਾਵੇਗਾ ਕਿਉਂਕਿ ਅਸੀਂ ਸੰਬੰਧਿਤ “Java packages” ਨੂੰ ਇੰਪੋਰਟ ਨਹੀਂ ਕੀਤਾ ਹੈ ।
03:36 ਉਸ ਨੂੰ ਠੀਕ ਕਰਨ ਦੇ ਲਈ ਐਰਰ ‘ਤੇ ਕਲਿਕ ਕਰੋ ਅਤੇ ਫਿਰ “import File Reader (java.io)” ‘ਤੇ ਡਬਲ ਕਲਿਕ ਕਰੋ ।
03:44 ਅਸੀਂ “package” ਅਤੇ ਉਸ ਦੀ ਵਰਤੋਂ ਦੇ ਬਾਰੇ ਵਿੱਚ ਬਾਅਦ ਦੇ ਟਿਊਟੋਰਿਅਲ ਵਿੱਚ ਸਿੱਖਾਂਗੇ ।
03:50 ਹੋਮ ਫੋਲਡਰ ਵਿੱਚ “Marks” ਨਾਂ ਵਾਲੀ ਫਾਇਲ ਨੂੰ ਐਕਸੈੱਸ ਕਰਨ ਦੇ ਲਈ “fr” ਨੂੰ ਆਗਿਆ ਦੇਣ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
03:59 ਇੱਥੇ ਦਿਖਾਏ ਗਏ ਪਾਥ ਨੂੰ ਆਪਣੇ ਸਿਸਟਮ ਦੇ ਹੋਮ ਫੋਲਡਰ ਦੇ ਨਾਲ ਬਦਲੋ ।
04:05 ਇੱਕ ਐਰਰ ਦਰਸਾਉਦੀਂ ਹੈ ਕਿ ਕੋਡ ਦੀ ਇਹ ਲਾਈਨ “File Not Found Exception” ਨੂੰ ਵਧਾ ਸਕਦੀ ਹੈ ।
04:10 ਅਸੀਂ “throws clause” ਵਿੱਚ ਇਸ ਐਕਸੇਪਸ਼ਨ ਨੂੰ ਜੋੜ ਕੇ ਇਸ ਨੂੰ ਠੀਕ ਕਰ ਸਕਦੇ ਹਾਂ ।
04:16 ਅਸੀਂ ਵੇਖ ਸਕਦੇ ਹਾਂ ਕਿ “File Not Found Exception” ਵੀ “throws clause” ਵਿੱਚ ਜੁੜ ਗਿਆ ਹੈ ।
04:22 ਜਿਵੇਂ ਕਿ ਦਿਖਾਇਆ ਗਿਆ ਹੈ ਅਸੀਂ ਇਸ ਦੀ ਵਰਤੋਂ “throws” ਕਰਕੇ ਕਈ “exceptions” ਨੂੰ ਕੰਟਰੋਲ ਕਰ ਸਕਦੇ ਹਾਂ ।
04:28 ਹੁਣ ਅਸੀਂ “Student Marks class” ਵਿੱਚ “main method” ਬਣਾਵਾਂਗੇ ਅਤੇ ਨਤੀਜਿਆਂ ਨੂੰ ਪੁਸ਼ਟੀ ਕਰਾਂਗੇ ।
04:34 ਇੱਥੇ ਅਸੀਂ “marks” ਦੇ ਲਈ ਵੈਲਿਊ ਦੇ ਰੂਪ ਵਿੱਚ 40 ਇਨਿਸੀਲਾਇਜ ਕਰਨ ਦੇ ਨਾਲ ਇੱਕ ਆਬਜੈਕਟ “m1” ਬਣਾਇਆ ਹੈ ।
04:41 ਅਗਲੀ ਲਾਈਨ ਵਿੱਚ ਅਸੀਂ “m1” ਆਬਜੈਕਟ ਦੀ ਵਰਤੋਂ ਕਰਕੇ “validate” ਮੈਥਡ ਲਾਗੂ ਕਰਦੇ ਹਾਂ ।
04:47 ਅਸੀਂ ਵੇਖ ਸਕਦੇ ਹਾਂ ਕਿ ਇੱਥੇ ਇੱਕ ਐਰਰ ਹੈ ਜਦੋਂ “validate method” ਲਾਗੂ ਹੁੰਦਾ ਹੈ ।
04:52 ਇਹ ਦਰਸਾਉਂਦਾ ਹੈ ਕਿ ਇਹ ਮੈਥਡ “Invalid Mark Exception” ਅਤੇ “File Not Found Exception” ਨੂੰ ਵਧਾਏਗਾ ।
04:59 ਐਰਰ ਨੂੰ ਠੀਕ ਕਰਨ ਦੇ ਲਈ ਅਸੀਂ “main method” ਵਿੱਚ “throws clause” ਜੋੜ ਸਕਦੇ ਹਾਂ । ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ ।
05:05 ਪਰ “try” ਅਤੇ “catch block” ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
05:10 ਇਸ ਲਈ: “Surround with try/catch” ‘ਤੇ ਕਲਿਕ ਕਰੋ ।
05:14 ਹੁਣ ਜ਼ਰੂਰੀ “try - catch blocks” ਜੋੜੇ ਗਏ ਹਨ ਅਤੇ are added and the exception ਨੂੰ ਕੰਟਰੋਲ ਕੀਤਾ ਗਿਆ ਹੈ ।
05:20 ਹੁਣ ਪ੍ਰੋਗਰਾਮ ਰਨ ਕਰੋ ।
05:23 ਇਹ ਦਰਸਾਉਂਦਾ ਹੈ “Entry OK” ਅਤੇ “rest of the code”
05:27 ਇਹ ਇਸ ਲਈ ਹੁੰਦਾ ਹੈ ਕਿਉਂਕਿ “marks” ਦੀ ਵੈਲਿਊ 40 ਇੱਕ ਠੀਕ ਐਂਟਰੀ ਹੈ ।
05:32 ਹੁਣ ਵੈਲਿਊ ਨੂੰ - 10 ਕਰੋ ਜੋ ਠੀਕ ਐਂਟਰੀ ਨਹੀਂ ਹੈ ।
05:37 ਅਸੀਂ ਪ੍ਰੋਗਰਾਮ ਨੂੰ ਫਿਰ ਤੋਂ ਰਨ ਕਰਾਂਗੇ ।
05:40 ਹੁਣ ਅਸੀਂ ਵੇਖ ਸਕਦੇ ਹਾਂ ਕਿ “Invalid Mark Exception” ਨੂੰ ਹਟਾਉਂਦਾ ਹੈ ਕਿਉਂਕਿ - 10 ਠੀਕ ਐਂਟਰੀ ਨਹੀਂ ਹੈ ।
05:47 ਹਾਲਾਂਕਿ ਅਸੀਂ “exception” ਨੂੰ ਕੰਟਰੋਲ ਕਰ ਦਿੱਤਾ ਹੈ, ਅਸੀਂ “rest of the code” ਮੈਸੇਜ ਵੇਖ ਸਕਦੇ ਹਾਂ ।
05:53 ਇਸਦੇ ਬਜਾਏ ਜੇ ਅਸੀਂ “throws” clause ਦੀ ਵਰਤੋਂ ਕਰਦੇ ਹਾਂ, ਤਾਂ ਇਹ ਮੈਸੇਜ “rest of the code” ਪ੍ਰਿੰਟ ਨਹੀਂ ਹੋਵੇਗਾ ।
06:00 ਅਤੇ ਪ੍ਰੋਗਰਾਮ ਟਰਮੀਨੇਟ ਹੋ ਜਾਵੇਗਾ ।
06:03 ਇਸ ਲਈ: “try catch block” ਦੀ ਵਰਤੋਂ ਕਰਨਾ ਬਿਹਤਰ ਹੈ, ਜਦੋਂ “main method” ਵਿੱਚ ਇੱਕ ਮੈਥਡ ਕਾਲ ਕੀਤੀ ਜਾਂਦੀ ਹੈ ।
06:10 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
06:13 ਸੰਖੇਪ ਵਿੱਚ . .
06:15 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: “Custom Exception” ਕੀ ਹੈ “throw” ਅਤੇ “throws keywords” ਦੀ ਵਰਤੋਂ, “custom exceptions” ਨੂੰ ਕਿਵੇਂ ਬਣਾਈਏ ਅਤੇ ਵਰਤੋਂ ਕਰੀਏ ।
06:26 ਨਿਰਧਾਰਤ ਕੰਮ ਦੇ ਰੂਪ ਵਿੱਚ: “Invalid Age Exception” ਨਾਂ ਵਾਲਾ “custom exception class” ਬਣਾਓ ।
06:33 ਹੋਰ “class Age” ਬਣਾਓ ਅਤੇ age ਦੀ ਵੈਲਿਊ ਨੂੰ ਇਨਿਸੀਲਾਇਜ ਕਰਨ ਦੇ ਲਈ “constructor” ਬਣਾਓ ।
06:39 ਇੱਕ “exception” ਨੂੰ ਹਟਾਉਣ ਦੇ ਲਈ “method validate” ਵੀ ਬਣਾਓ, ਜੇ ਉਮਰ 18 ਤੋਂ ਘੱਟ ਹੈ ।
06:45 “main method” ਵਿੱਚ ਆਬਜੈਕਟ ਬਣਾਓ ਅਤੇ “validate () method” ਲਾਗੂ ਕਰੋ ।
06:51 ਜਦੋਂ ਵੀ ਜ਼ਰੂਰੀ ਹੋਵੇ “try - catch blocks” ਦੀ ਵਰਤੋਂ ਕਰਕੇ “exception handling” ਲਾਗੂ ਕਰੋ ।
06:56 “custom exception class” ਦੀ ਪੁਸ਼ਟੀ ਕਰੋ ।
07:00 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਕ੍ਰਿਪਾ ਕਰਕੇ ਇਸਨੂੰ ਵੇਖੋ ।
07:06 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
07:18 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।

ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ

07:29 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
07:36 IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet