Java/C3/Custom-Exceptions/Punjabi
From Script | Spoken-Tutorial
|
| |
00:01 | “Custom exceptions” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:05 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਦੇ ਬਾਰੇ ਵਿੱਚ ਸਿੱਖਾਂਗੇ:”Custom exceptions” ਅਤੇ “throw” ਅਤੇ “throws keywords” ਦੀ ਵਰਤੋਂ ਕਰਨਾ । | |
00:14 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ: “Ubuntu Linux 16.04 OS” “JDK 1.7” ਅਤੇ “Eclipse 4.3.1” | |
00:26 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ Java ਵਿੱਚ Exceptions Handling ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । ਜੇ ਨਹੀਂ ਹੈ ਤਾਂ ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ ਕ੍ਰਿਪਾ ਕਰਕੇ ਹੇਠ ਲਿਖੇ ਲਿੰਕ ‘ਤੇ ਜਾਓ । | |
00:38 | ਪਹਿਲਾਂ “custom exceptions” ਦੇ ਬਾਰੇ ਵਿੱਚ ਸਿੱਖਦੇ ਹਾਂ । | |
00:42 | “Custom exception” ਇੱਕ “user defined exception class” ਹੈ, ਇਸ ਨੂੰ ਆਮਤੌਰ ‘ਤੇ “checked exceptions” ਦੇ ਰੂਪ ਵਿੱਚ ਬਣਾਇਆ ਜਾਂਦਾ ਹੈ । | |
00:51 | ਇਸ ਦੀ ਵਰਤੋਂ ਯੂਜਰ ਦੀ ਲੋੜ ਦੇ ਅਨੁਸਾਰ exception ਕਸਟਮਾਇਜ ਕਰਨ ਲਈ ਕੀਤੀ ਜਾਂਦੀ ਹੈ । | |
00:57 | ਅਸੀਂ “eclipse” ਖੋਲ੍ਹਾਂਗੇ ਅਤੇ “Custom Exception Demo” ਨਾਂ ਵਾਲਾ ਇੱਕ ਨਵਾਂ ਪ੍ਰੋਜੈਕਟ ਬਣਾਵਾਂਗੇ । | |
01:04 | “custom exceptions” ਦੇ ਪ੍ਰਦਰਸ਼ਨ ਦੇ ਲਈ ਇਸ ਪ੍ਰੋਜੈਕਟ ਵਿੱਚ ਅਸੀਂ ਜ਼ਰੂਰੀ classes ਬਣਾਵਾਂਗੇ । | |
01:11 | ਅਸੀਂ ਨਵੀਂ “class Invalid Mark Exception” ਬਣਾਵਾਂਗੇ । | |
01:15 | ਇਸਨੂੰ exception class ਦੀ ਕਿਸਮ ਬਣਾਉਣ ਦੇ ਲਈ, ਇਹ Java exception class ਦੀ subclass ਹੋਣੀ ਚਾਹੀਦੀ ਹੈ । | |
01:22 | ਅਜਿਹਾ ਕਰਨ ਦੇ ਲਈ ਟਾਈਪ ਕਰੋ “extends Exception” | |
01:27 | “Source” ਮੇਨਿਊ ‘ਤੇ ਕਲਿਕ ਕਰੋ ਅਤੇ ਫਿਰ “Generate constructors from Super class” ਨੂੰ ਚੁਣੋ । | |
01:34 | ਹੁਣ ਸੱਜੇ ਪਾਸੇ ‘ਤੇ “Deselect All” ਬਟਨ ‘ਤੇ ਕਲਿਕ ਕਰੋ । | |
01:38 | ਫਿਰ “single string argument” ਦੇ ਨਾਲ “constructor” ਨੂੰ ਚੁਣੋ ਅਤੇ ਹੇਠਾਂ OK ਬਟਨ ‘ਤੇ ਕਲਿਕ ਕਰੋ । | |
01:45 | ਇਸ “string argument” ਦੀ ਵਰਤੋਂ ਦਿਖਾਈ ਦੇ ਰਹੇ ਮੈਸੇਜ਼ ਨੂੰ ਕਸਟਮਾਇਜ ਕਰਨ ਲਈ ਕੀਤੀ ਜਾ ਸਕਦੀ ਹੈ ਜਦੋਂ ਇਹ “exception” ਆਉਂਦੀ ਹੈ । | |
01:52 | Student Marks ਨਾਂ ਵਾਲੀ ਹੋਰ class ਜੋੜੋ । | |
01:57 | ਫਿਰ ਹੇਠ ਲਿਖੇ ਕੋਡ ਨੂੰ ਟਾਈਪ ਕਰੋ, | |
02:00 | ਇਸ “class” ਵਿੱਚ “marks” ਨਾਂ ਵਾਲਾ ਕੇਵਲ ਇੱਕ “variable” ਹੈ । | |
02:04 | ਇਹ “constructor marks” ਦੀ ਵੈਲਿਊ ਇਨਿਸਿਲਾਇਜ ਕਰਦਾ ਹੈ । | |
02:09 | ਮਾਰਕਸ ਨੂੰ ਪ੍ਰਮਾਣਿਤ ਕਰਨ ਦੇ ਲਈ “method” ਜੋੜੋ । | |
02:13 | ਮਾਰਕਸ ਦੀ ਸਾਧਾਰਣ ਸ਼੍ਰੇਣੀ 0 ਤੋਂ 100 ਤੱਕ ਹੁੰਦੀ ਹੈ । | |
02:18 | ਜੇ “marks less than 0 or greater than 100” ਰਿਫਾਈਨਡ ਹੈ “Invalid Mark Exception” ਆਵੇਗਾ । | |
02:25 | ਇਸਦੇ ਲਈ ਸਾਨੂੰ “custom exception” ਨੂੰ ਹਟਾਉਣ ਦੇ ਲਈ “throw keyword” ਦੀ ਵਰਤੋਂ ਕਰਨ ਦੀ ਲੋੜ ਹੈ । | |
02:33 | ਜੇ ਮਾਰਕ ਠੀਕ ਹੈ, ਤਾਂ “Entry OK” ਦਿਖਾਈ ਦੇਵੇਗਾ । | |
02:39 | ਅਸੀਂ ਵੇਖ ਸਕਦੇ ਹਾਂ ਕਿ ਇੱਥੇ ਇੱਕ “Invalid Mark Exception” ਐਰਰ ਹੈ । | |
02:43 | ਇਸ ਨੂੰ ਚੈੱਕ ਕਰੋ ਅਤੇ ਦੁਬਾਰਾ ਹੱਲ ਕਰੋ । | |
02:46 | ਐਰਰ ‘ਤੇ ਕਲਿਕ ਕਰੋ ਅਤੇ “Add throws declaration” ‘ਤੇ ਡਬਲ ਕਲਿਕ ਕਰੋ । | |
02:51 | ਅਸੀਂ ਵੇਖ ਸਕਦੇ ਹਾਂ ਕਿ “method signature” ਵਿੱਚ “throws Invalid Mark Exception” ਜੋੜਨ ‘ਤੇ ਐਰਰ ਗਾਇਬ ਹੋ ਜਾਂਦੀ ਹੈ । | |
03:00 | ਇੱਥੇ ਅਸੀਂ ਵੇਖ ਸਕਦੇ ਹਾਂ ਕਿ “throws keyword” ਦੀ ਵਰਤੋਂ “methods” ਦੇ ਨਾਲ ਕੀਤੀ ਜਾਂਦੀ ਹੈ । | |
03:06 | ਇਹ ਦਰਸਾਉਂਦਾ ਹੈ ਕਿ ਮੈਥਡ “specified exception” ਨੂੰ ਵਧਾਏਗਾ । | |
03:11 | ਸਾਨੂੰ “exception handling” ਲਾਗੂ ਕਰਨਾ ਹੋਵੇਗਾ ਜਦੋਂ ਇਸ ਮੈਥਡ ਨੂੰ ਕਾਲ ਕੀਤੀ ਜਾਂਦੀ ਹੈ । | |
03:16 | ਹੁਣ “file access operation” ਦਰਸਾਉਂਦੇ ਹਾਂ, ਜੋ “File Not Found Exception ਨੂੰ ਵਧਾਏਗਾ । | |
03:23 | “File Reader class” ਦੀ ਇੱਕ ਉਦਾਹਰਣ ਬਣਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
03:29 | “Eclipse” ਕੁੱਝ ਐਰਰਸ ਦਿਖਾਵੇਗਾ ਕਿਉਂਕਿ ਅਸੀਂ ਸੰਬੰਧਿਤ “Java packages” ਨੂੰ ਇੰਪੋਰਟ ਨਹੀਂ ਕੀਤਾ ਹੈ । | |
03:36 | ਉਸ ਨੂੰ ਠੀਕ ਕਰਨ ਦੇ ਲਈ ਐਰਰ ‘ਤੇ ਕਲਿਕ ਕਰੋ ਅਤੇ ਫਿਰ “import File Reader (java.io)” ‘ਤੇ ਡਬਲ ਕਲਿਕ ਕਰੋ । | |
03:44 | ਅਸੀਂ “package” ਅਤੇ ਉਸ ਦੀ ਵਰਤੋਂ ਦੇ ਬਾਰੇ ਵਿੱਚ ਬਾਅਦ ਦੇ ਟਿਊਟੋਰਿਅਲ ਵਿੱਚ ਸਿੱਖਾਂਗੇ । | |
03:50 | ਹੋਮ ਫੋਲਡਰ ਵਿੱਚ “Marks” ਨਾਂ ਵਾਲੀ ਫਾਇਲ ਨੂੰ ਐਕਸੈੱਸ ਕਰਨ ਦੇ ਲਈ “fr” ਨੂੰ ਆਗਿਆ ਦੇਣ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
03:59 | ਇੱਥੇ ਦਿਖਾਏ ਗਏ ਪਾਥ ਨੂੰ ਆਪਣੇ ਸਿਸਟਮ ਦੇ ਹੋਮ ਫੋਲਡਰ ਦੇ ਨਾਲ ਬਦਲੋ । | |
04:05 | ਇੱਕ ਐਰਰ ਦਰਸਾਉਦੀਂ ਹੈ ਕਿ ਕੋਡ ਦੀ ਇਹ ਲਾਈਨ “File Not Found Exception” ਨੂੰ ਵਧਾ ਸਕਦੀ ਹੈ । | |
04:10 | ਅਸੀਂ “throws clause” ਵਿੱਚ ਇਸ ਐਕਸੇਪਸ਼ਨ ਨੂੰ ਜੋੜ ਕੇ ਇਸ ਨੂੰ ਠੀਕ ਕਰ ਸਕਦੇ ਹਾਂ । | |
04:16 | ਅਸੀਂ ਵੇਖ ਸਕਦੇ ਹਾਂ ਕਿ “File Not Found Exception” ਵੀ “throws clause” ਵਿੱਚ ਜੁੜ ਗਿਆ ਹੈ । | |
04:22 | ਜਿਵੇਂ ਕਿ ਦਿਖਾਇਆ ਗਿਆ ਹੈ ਅਸੀਂ ਇਸ ਦੀ ਵਰਤੋਂ “throws” ਕਰਕੇ ਕਈ “exceptions” ਨੂੰ ਕੰਟਰੋਲ ਕਰ ਸਕਦੇ ਹਾਂ । | |
04:28 | ਹੁਣ ਅਸੀਂ “Student Marks class” ਵਿੱਚ “main method” ਬਣਾਵਾਂਗੇ ਅਤੇ ਨਤੀਜਿਆਂ ਨੂੰ ਪੁਸ਼ਟੀ ਕਰਾਂਗੇ । | |
04:34 | ਇੱਥੇ ਅਸੀਂ “marks” ਦੇ ਲਈ ਵੈਲਿਊ ਦੇ ਰੂਪ ਵਿੱਚ 40 ਇਨਿਸੀਲਾਇਜ ਕਰਨ ਦੇ ਨਾਲ ਇੱਕ ਆਬਜੈਕਟ “m1” ਬਣਾਇਆ ਹੈ । | |
04:41 | ਅਗਲੀ ਲਾਈਨ ਵਿੱਚ ਅਸੀਂ “m1” ਆਬਜੈਕਟ ਦੀ ਵਰਤੋਂ ਕਰਕੇ “validate” ਮੈਥਡ ਲਾਗੂ ਕਰਦੇ ਹਾਂ । | |
04:47 | ਅਸੀਂ ਵੇਖ ਸਕਦੇ ਹਾਂ ਕਿ ਇੱਥੇ ਇੱਕ ਐਰਰ ਹੈ ਜਦੋਂ “validate method” ਲਾਗੂ ਹੁੰਦਾ ਹੈ । | |
04:52 | ਇਹ ਦਰਸਾਉਂਦਾ ਹੈ ਕਿ ਇਹ ਮੈਥਡ “Invalid Mark Exception” ਅਤੇ “File Not Found Exception” ਨੂੰ ਵਧਾਏਗਾ । | |
04:59 | ਐਰਰ ਨੂੰ ਠੀਕ ਕਰਨ ਦੇ ਲਈ ਅਸੀਂ “main method” ਵਿੱਚ “throws clause” ਜੋੜ ਸਕਦੇ ਹਾਂ । ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ । | |
05:05 | ਪਰ “try” ਅਤੇ “catch block” ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
05:10 | ਇਸ ਲਈ: “Surround with try/catch” ‘ਤੇ ਕਲਿਕ ਕਰੋ । | |
05:14 | ਹੁਣ ਜ਼ਰੂਰੀ “try - catch blocks” ਜੋੜੇ ਗਏ ਹਨ ਅਤੇ are added and the exception ਨੂੰ ਕੰਟਰੋਲ ਕੀਤਾ ਗਿਆ ਹੈ । | |
05:20 | ਹੁਣ ਪ੍ਰੋਗਰਾਮ ਰਨ ਕਰੋ । | |
05:23 | ਇਹ ਦਰਸਾਉਂਦਾ ਹੈ “Entry OK” ਅਤੇ “rest of the code” | |
05:27 | ਇਹ ਇਸ ਲਈ ਹੁੰਦਾ ਹੈ ਕਿਉਂਕਿ “marks” ਦੀ ਵੈਲਿਊ 40 ਇੱਕ ਠੀਕ ਐਂਟਰੀ ਹੈ । | |
05:32 | ਹੁਣ ਵੈਲਿਊ ਨੂੰ - 10 ਕਰੋ ਜੋ ਠੀਕ ਐਂਟਰੀ ਨਹੀਂ ਹੈ । | |
05:37 | ਅਸੀਂ ਪ੍ਰੋਗਰਾਮ ਨੂੰ ਫਿਰ ਤੋਂ ਰਨ ਕਰਾਂਗੇ । | |
05:40 | ਹੁਣ ਅਸੀਂ ਵੇਖ ਸਕਦੇ ਹਾਂ ਕਿ “Invalid Mark Exception” ਨੂੰ ਹਟਾਉਂਦਾ ਹੈ ਕਿਉਂਕਿ - 10 ਠੀਕ ਐਂਟਰੀ ਨਹੀਂ ਹੈ । | |
05:47 | ਹਾਲਾਂਕਿ ਅਸੀਂ “exception” ਨੂੰ ਕੰਟਰੋਲ ਕਰ ਦਿੱਤਾ ਹੈ, ਅਸੀਂ “rest of the code” ਮੈਸੇਜ ਵੇਖ ਸਕਦੇ ਹਾਂ । | |
05:53 | ਇਸਦੇ ਬਜਾਏ ਜੇ ਅਸੀਂ “throws” clause ਦੀ ਵਰਤੋਂ ਕਰਦੇ ਹਾਂ, ਤਾਂ ਇਹ ਮੈਸੇਜ “rest of the code” ਪ੍ਰਿੰਟ ਨਹੀਂ ਹੋਵੇਗਾ । | |
06:00 | ਅਤੇ ਪ੍ਰੋਗਰਾਮ ਟਰਮੀਨੇਟ ਹੋ ਜਾਵੇਗਾ । | |
06:03 | ਇਸ ਲਈ: “try catch block” ਦੀ ਵਰਤੋਂ ਕਰਨਾ ਬਿਹਤਰ ਹੈ, ਜਦੋਂ “main method” ਵਿੱਚ ਇੱਕ ਮੈਥਡ ਕਾਲ ਕੀਤੀ ਜਾਂਦੀ ਹੈ । | |
06:10 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
06:13 | ਸੰਖੇਪ ਵਿੱਚ . . | |
06:15 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: “Custom Exception” ਕੀ ਹੈ “throw” ਅਤੇ “throws keywords” ਦੀ ਵਰਤੋਂ, “custom exceptions” ਨੂੰ ਕਿਵੇਂ ਬਣਾਈਏ ਅਤੇ ਵਰਤੋਂ ਕਰੀਏ । | |
06:26 | ਨਿਰਧਾਰਤ ਕੰਮ ਦੇ ਰੂਪ ਵਿੱਚ: “Invalid Age Exception” ਨਾਂ ਵਾਲਾ “custom exception class” ਬਣਾਓ । | |
06:33 | ਹੋਰ “class Age” ਬਣਾਓ ਅਤੇ age ਦੀ ਵੈਲਿਊ ਨੂੰ ਇਨਿਸੀਲਾਇਜ ਕਰਨ ਦੇ ਲਈ “constructor” ਬਣਾਓ । | |
06:39 | ਇੱਕ “exception” ਨੂੰ ਹਟਾਉਣ ਦੇ ਲਈ “method validate” ਵੀ ਬਣਾਓ, ਜੇ ਉਮਰ 18 ਤੋਂ ਘੱਟ ਹੈ । | |
06:45 | “main method” ਵਿੱਚ ਆਬਜੈਕਟ ਬਣਾਓ ਅਤੇ “validate () method” ਲਾਗੂ ਕਰੋ । | |
06:51 | ਜਦੋਂ ਵੀ ਜ਼ਰੂਰੀ ਹੋਵੇ “try - catch blocks” ਦੀ ਵਰਤੋਂ ਕਰਕੇ “exception handling” ਲਾਗੂ ਕਰੋ । | |
06:56 | “custom exception class” ਦੀ ਪੁਸ਼ਟੀ ਕਰੋ । | |
07:00 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਕ੍ਰਿਪਾ ਕਰਕੇ ਇਸਨੂੰ ਵੇਖੋ । | |
07:06 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
07:18 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ | |
07:29 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । | |
07:36 | IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । | } |