LibreOffice-Suite-Base/C3/Create-tables/Punjabi
From Script | Spoken-Tutorial
Time | Narration |
---|---|
00:00 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:04 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ । |
00:07 | ਇਨ੍ਹਾਂ ਦੇ ਦੁਆਰਾ ਟੇਬਲ ਕਿਵੇਂ ਬਣਾਈਏ । |
00:09 | a) ਵਿਯੂਜ਼ ਬਣਾਕੇ ਅਤੇ |
00:11 | b) ਕਾਪੀ ਵਿਧੀ ਦੀ ਵਰਤੋਂ ਕਰਕੇ |
00:13 | ਆਪਣੀ library ਡਾਟਾਬੇਸ ਵਿੱਚ ਚਲਦੇ ਹਾਂ । |
00:16 | ਖੱਬੇ ਪਾਸੇ ਬਣੇ ਪੈਨਲ ‘ਤੇ Tables ਆਈਕਾਨ ‘ਤੇ ਕਲਿਕ ਕਰਦੇ ਹਾਂ । |
00:21 | ਸੱਜੇ ਪਾਸੇ ਬਣੇ ਪੈਨਲ ‘ਤੇ, ਅਸੀਂ ਟੇਬਲ ਬਣਾਉਣ ਦੇ ਤਿੰਨ ਤਰੀਕੇ ਵੇਖ ਸਕਦੇ ਹਾਂ । |
00:26 | ਅਸੀਂ ਹੁਣ ‘Create View’ ਓਪਸ਼ਨ ਦੇ ਨਾਲ ਜਾਵਾਂਗੇ । |
00:30 | ਇਸ ਤੋਂ ਪਹਿਲਾਂ, Views ਦੇ ਬਾਰੇ ਵਿੱਚ ਸਿੱਖਦੇ ਹਾਂ । View ਕੀ ਹੈ ? |
00:36 | view ਟੇਬਲ ਦੇ ਸਮਾਨ ਹੈ, ਪਰ ਇਹ ਡਾਟਾ ਨਹੀਂ ਰੱਖਦਾ ਹੈ । |
00:43 | ਇਹ ਕਵੇਰੀ ਸਮੀਕਰਣ ਦੀ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ, ਜੋਕਿ ਕੇਵਲ ਟੇਬਲਸ ਜਾਂ ਡਾਟਾਬੇਸ ਦੇ ਹੋਰ ਵਿਯੂਜ਼ ਤੋਂ ਡਾਟਾ ਪ੍ਰਾਪਤ ਕਰਦਾ ਹੈ । |
00:54 | ਇਸ ਲਈ; ਜਦੋਂ ਅਸੀਂ ਵੇਖਦੇ ਹਾਂ, ਕਿ ਇਸ ਵਿੱਚ ਟੇਬਲ ਦੀ ਤਰ੍ਹਾਂ ਡਾਟਾ ਦੇ ਕਾਲਮ ਅਤੇ ਰੋਜ਼ ਹੁੰਦੀਆਂ ਹਨ । |
01:00 | ਸੀਮਾ ਤਕ ਪਹੁੰਚਣ ਦੀ ਆਗਿਆ ਦੇਣ ਲਈ ਵਿਯੂਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। |
01:06 | ਜਾਂ ਅਨਿਨਹਿਤ (ਅੰਡਰਲਾਇੰਗ) ਟੇਬਲ ਕਾਲਮ ਅਤੇ ਟੇਬਲ ਡਾਟਾ ਦੀ ਬਣਤਰ ਅਤੇ ਨਾਵਾਂ ਨੂੰ ਓਹਲੇ ਕਰ ਸਕਦਾ ਹੈ । |
01:13 | ਉਦਾਹਰਣ ਦੇ ਤੋਰ ‘ਤੇ, ਅਸੀਂ ਇੱਕ ਸਰਲ ਵਿਯੂ ਬਣਾ ਸਕਦੇ ਹਾਂ ਜੋ library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰੇਗਾ । |
01:21 | ਅਤੇ ਗੁਪਤ ਰੱਖਣ ਲਈ ਅਸੀਂ ਉਨ੍ਹਾਂ ਦੇ ਫੋਨ ਨੰਬਰ ਛੱਡ ਸਕਦੇ ਹਾਂ । |
01:27 | ਇੱਥੇ ਅਨਿਨਹਿਤ (ਅੰਡਰਲਾਇੰਗ) ਟੇਬਲ Members ਹੋਵੇਗਾ । |
01:32 | Library ਡਾਟਾਬੇਸ ਦੇ ਹੋਰ ਉਪਭੋਗਤਾਵਾਂ (ਯੂਜ਼ਰ) ਨੂੰ ਵਿਯੂ ਵਿੱਚ ਦਾਖਲੇ ਦੀ ਆਗਿਆ ਦੇ ਸਕਦੇ ਹਾਂ ਪਰ Members table ਵਿੱਚ ਨਹੀਂ । |
01:40 | ਇਸ ਤਰ੍ਹਾਂ ਨਾਲ, ਅਸੀਂ ਕੇਵਲ ਮੈਬਰਾਂ ਦੇ ਨਾਮ ਵੇਖ ਸਕਦੇ ਹਾਂ ਅਤੇ ਉਨ੍ਹਾਂ ਦੇ ਫੋਨ ਨੰਬਰ ਨਹੀਂ । |
01:46 | ਠੀਕ ਹੈ, ਮੁੱਖ Base ਵਿੰਡੋ ‘ਤੇ ਦੁਬਾਰਾ ਜਾਂਦੇ ਹਾਂ, ਅਤੇ ਇਸ view ਨੂੰ ਬਣਾਉਂਦੇ ਹਾਂ । |
01:53 | ਸੱਜੇ ਪਾਸੇ ਬਣੇ ਪੈਨਲ ਤੇ ‘Create View’ ‘ਤੇ ਕਲਿਕ ਕਰਦੇ ਹਾਂ । |
01:58 | ਅਸੀਂ view Design ਨਾਂ ਵਾਲੀ ਇੱਕ ਨਵੀਂ ਵਿੰਡੋ ਵੇਖਦੇ ਹਾਂ ਅਤੇ ਇੱਕ ਪੌਪਅਪ ਵਿੰਡੋ ਜੋ ਕਹਿੰਦਾ ਹੈ Add tables, |
02:06 | Members ‘ਤੇ ਕਲਿਕ ਕਰਦੇ ਹਾਂ । |
02:09 | ਅਤੇ ਪੌਪਅਪ ਵਿੰਡੋ ਬੰਦ ਕਰੋ । |
02:12 | ਹੁਣ, ਅਸੀਂ View design ਵਿੰਡੋ ‘ਤੇ ਹਾਂ । |
02:16 | ਅਤੇ ਅਸੀਂ Member Id ਅਤੇ Name ਫੀਲਡਸ ‘ਤੇ ਡਬਲ ਕਲਿਕ ਕਰਾਂਗੇ । |
02:21 | Id ਫੀਲਡ ਨੂੰ ਜੋੜਨਾ ਹਮੇਸ਼ਾ ਲਾਹੇਵੰਦ ਹੁੰਦਾ ਹੈ । |
02:25 | ਕਿਉਂਕਿ ਇਹ ਸਾਨੂੰ ਇਸ view ਨੂੰ ਕਿਸੇ ਹੋਰ ਸੰਬੰਧਿਤ ਟੇਬਲ ਨਾਲ ਜੋੜਨ ਵਿੱਚ ਮਦਦ ਕਰਦਾ ਹੈ, ਉਦਾਹਰਣ ਦੇ ਤੋਰ ‘ਤੇ Books Issued Table |
02:34 | ਅਸੀਂ ਫੰਕਸ਼ਨਸ, ਮਾਪਦੰਡ ਜੋੜ ਸਕਦੇ ਹਾਂ ਅਤੇ ਇਸ ਨੂੰ ਅਸੀਂ ਆਦੇਸ਼ (order) ਦੇ ਰੂਪ ਵਿੱਚ ਰੱਖ ਸਕਦੇ ਹਾਂ । |
02:40 | ਪਰ ਇਸ ਸਮੇਂ, ਅਸੀਂ member names ਨੂੰ ਵੱਧਦੇ ਕ੍ਰਮ ਵਿੱਚ ਲਗਾਵਾਂਗੇ । |
02:45 | ਇਸਦੇ ਲਈ, Sort ਰੋਅ ਦੇ ਅੰਦਰ Name ਕਾਲਮ ਵਿੱਚ ਸਭ ਤੋਂ ਹੇਠਾਂ ਭਾਗ ਦੇ ਖਾਲੀ ਸੈਲ ‘ਤੇ ਕਲਿਕ ਕਰਦੇ ਹਾਂ । |
02:54 | ਅਤੇ ਫਿਰ ‘ascending’ ‘ਤੇ ਕਲਿਕ ਕਰਦੇ ਹਾਂ । |
02:58 | ਆਓ ਆਪਣਾ ਪਹਿਲਾ view ਸੇਵ ਕਰਦੇ ਹਾਂ । |
03:01 | ਇੱਥੇ, ਇਸ view ਦੇ ਲਈ ਇੱਕ ਵਿਆਖਿਆਤਮਕ ਨਾਮ ਟਾਈਪ ਕਰਦੇ ਹਾਂ: View: Members Name Only. |
03:10 | ਅਤੇ Ok ਬਟਨ ‘ਤੇ ਕਲਿਕ ਕਰਦੇ ਹਾਂ । |
03:14 | ਅਨਿਨਹਿਤ (ਅੰਡਰਲਾਇੰਗ) ਡਾਟਾ ਦੇਖਣ ਦੇ ਲਈ, ਸਭ ਤੋਂ ਉੱਪਰ Edit ਮੀਨੂ ‘ਤੇ ਕਲਿਕ ਕਰਦੇ ਹਾਂ । |
03:22 | ਅਤੇ ਫਿਰ ਸਭ ਤੋਂ ਹੇਠਾਂ Run Query ‘ਤੇ ਕਲਿਕ ਕਰਦੇ ਹਾਂ । |
03:27 | ਅਤੇ ਉੱਪਰ ਅਸੀਂ ਇੱਕ ਨਵਾਂ ਭਾਗ ਵੇਖਦੇ ਹਾਂ ਜੋ Library ਦੇ ਸਾਰੇ ਮੈਬਰਾਂ ਨੂੰ ਵੱਧਦੇ - ਕ੍ਰਮ ਵਿੱਚ ਸੂਚੀਬੱਧ ਕਰਦਾ ਹੈ । |
03:36 | ਨੋਟ ਕਰੋ ਕਿ ਅਸੀਂ ਕੋਈ ਫੋਨ ਨੰਬਰ ਨਹੀਂ ਵੇਖ ਰਹੇ ਹਾਂ । |
03:40 | ਅਤੇ ਇਹ ਸਾਡਾ ਸਾਧਾਰਨ view ਹੈ । |
03:43 | ਅਸੀਂ ਆਪਣੀਆਂ ਲੋੜਾਂ ਦੇ ਅਨੁਸਾਰ views ਨੂੰ ਬਣਾ ਸਕਦੇ ਹਾਂ ਅਤੇ ਉਸ ਨੂੰ ਬਦਲ ਸਕਦੇ ਹਾਂ । |
03:48 | ਅਗਲੇ ਵਿਸ਼ੇ ‘ਤੇ ਜਾਣ ਤੋਂ ਪਹਿਲਾਂ, ਇੱਥੇ ਇੱਕ ਨਿਸ਼ਚਿਤ ਕੰਮ ਹੈ । |
03:53 | ਮੈਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦਾ ਇੱਕ View ਬਣਾਓ ਅਤੇ ਕੇਵਲ ਉਹ ਕਿਤਾਬ ਜੋ ਕਿ ਚੈੱਕਡ ਇੰਨ ਨਹੀਂ ਹੈ । |
04:01 | view ਵਿੱਚ ਹੇਠਾਂ ਦਿੱਤੇ ਫੀਲਡਸ ਸ਼ਾਮਿਲ ਕਰੋ: Book Titles, Member Names, Issue Date, ਅਤੇ Return Date. |
04:12 | view ਨੂੰ ਨਾਂ ਦਿਓ ‘View: List of Books not checked in’. |
04:20 | ਠੀਕ ਹੈ, copy ਤਰੀਕੇ ਦੀ ਵਰਤੋਂ ਕਰਕੇ ਟੇਬਲਸ ਬਣਾਉਣਾ ਸਿੱਖਦੇ ਹਾਂ । |
04:25 | ਇਹ ਟੇਬਲਸ ਬਣਾਉਣ ਦਾ ਇੱਕ ਸਾਧਾਰਨ ਤਰੀਕਾ ਹੈ, ਜੇ ਸਾਨੂੰ ਪਤਾ ਹੈ ਕਿ ਟੇਬਲ ਦਾ ਢਾਂਚਾ ਕਾਫ਼ੀ ਸਮਾਨ ਹੋਣ ਜਾ ਰਿਹਾ ਹੈ । |
04:33 | ਇਸ ਦੇ ਲਈ, ਮੰਨਦੇ ਹਾਂ ਕਿ ਸਾਡੀ Library ਦੇ ਕੋਲ DVDs ਅਤੇ CDs ਹਨ । |
04:39 | ਅਤੇ ਅਸੀਂ ਇਸ ਡਾਟਾ ਨੂੰ Media ਨਾਂ ਵਾਲੇ ਇੱਕ ਨਵੇਂ ਟੇਬਲ ਵਿੱਚ ਇਕੱਤਰ ਕਰ ਸਕਦੇ ਹਾਂ । |
04:44 | ਇੱਕ CD ਜਾਂ ਇੱਕ DVD ਦੇ ਕੋਲ ਇੱਕ ਸਿਰਲੇਖ ਹੈ ਅਤੇ ਇੱਕ ਪ੍ਰਕਾਸ਼ਿਤ- ਸਾਲ ਹੋ ਸਕਦਾ ਹੈ ਉਦਾਹਰਣ ਦੇ ਰੂਪ ਵਿੱਚ । |
04:51 | ਇੱਕ audio (ਆਡੀਓ) ਅਤੇ ਇੱਕ video (ਵੀਡਿਓ) ਵਿੱਚ ਫ਼ਰਕ ਕਰਨ ਦੇ ਲਈ, ਅਸੀਂ ਇੱਕ Media Type ਫੀਲਡ ਦੀ ਵਰਤੋਂ ਕਰਾਂਗੇ । |
05:00 | ਹੁਣ ਕਿਉਂਕਿ Books ਟੇਬਲ ਦੇ ਕੋਲ ਲੱਗਭੱਗ ਉਹੀ ਫੀਲਡਸ ਹਨ, ਅਸੀਂ Books ਟੇਬਲ ਨੂੰ ਕਾਪੀ-ਪੇਸਟ ਕਰ ਸਕਦੇ ਹਾਂ । |
05:08 | ਅਤੇ ਫਿਰ ਪ੍ਰਕਿਰਿਆ ਵਿੱਚ ਅਸੀਂ ਫੀਲਡਸ ਅਤੇ ਟੇਬਲ ਨੂੰ ਦੁਬਾਰਾ ਨਾਂ ਦੇ ਸਕਦੇ ਹਾਂ । |
05:14 | ਅਸੀਂ ਵੇਖਾਂਗੇ ਕਿ ਕਿਵੇਂ । |
05:16 | ਮੁੱਖ ਬੇਸ ਵਿੰਡੋ ਵਿੱਚ ਜਾਂਦੇ ਹਾਂ । |
05:19 | ਇੱਥੇ Books ਟੇਬਲ ‘ਤੇ ਰਾਈਟ ਕਲਿਕ ਕਰਦੇ ਹਾਂ, |
05:23 | ਅਤੇ ਅਸੀਂ copy ਓਪਸ਼ਨ ਵੇਖਾਂਗੇ । ਇਸ ‘ਤੇ ਕਲਿਕ ਕਰਦੇ ਹਾਂ; |
05:28 | ਅਤੇ ਦੁਬਾਰਾ ਫਿਰ ਇਸ ‘ਤੇ ਰਾਈਟ ਕਲਿਕ ਕਰਦੇ ਹਾਂ । |
05:31 | ਇੱਥੇ ਨੋਟ ਕਰੋ ਕਿ ਵੱਖ-ਵੱਖ ਓਪਸ਼ਨ ਹਨ । ਇੱਥੇ ਇੱਕ paste ਹੈ ਅਤੇ ਨਾਲ ਹੀ ਇੱਥੇ ਇੱਕ Paste Special ਵੀ ਹੈ । |
05:39 | ਅਸੀਂ ਇੱਕ ਖ਼ਾਸ ਤਰੀਕੇ ਨਾਲ ਕਾਪੀ ਅਤੇ ਪੇਸਟ ਦੀ ਵਰਤੋਂ ਕਰ ਸਕਦੇ ਹਾਂ । |
05:44 | ਸੰਭਵ ਤੌਰ 'ਤੇ ਹਨ Formatted text, HTML ਜਾਂ ਇੱਕ ਡਾਟਾਬੇਸ ਟੇਬਲ । |
05:51 | ਇਸ ਲਈ: ਅਸੀਂ ਇੱਥੇ ਡਾਟਾਬੇਸ ਟੇਬਲ ਚੁਣ ਸਕਦੇ ਹਾਂ । |
05:55 | ਜਾਂ ਅਸੀਂ ਰਾਈਟ ਕਲਿਕ ਮੀਨੂ ਤੋਂ Paste ਚੁਣ ਸਕਦੇ ਹਾਂ । |
05:59 | ਇਹ ਇੱਕ wizard ਖੋਲ੍ਹਦਾ ਹੈ ਅਤੇ ਇਸ ਵਿੰਡੋ ਵਿੱਚ, |
06:03 | ਅਸੀਂ ਸਭ ਤੋਂ ਪਹਿਲਾਂ table name ਦੇ ਸਾਹਮਣੇ ‘Media’ ਟਾਈਪ ਕਰਕੇ ਆਪਣੇ ਟੇਬਲ ਨੂੰ ਫਿਰ ਤੋਂ ਨਾਂ ਦੇਵਾਂਗੇ । |
06:11 | ਇਸ ਓਪਸ਼ਨਸ ਵਿੱਚ, ਅਸੀਂ Definition ਅਤੇ Data ‘ਤੇ ਕਲਿਕ ਕਰਾਂਗੇ । |
06:16 | Next ਬਟਨ ‘ਤੇ ਕਲਿਕ ਕਰਦੇ ਹਾਂ । |
06:19 | ਅਗਲੀ ਵਿੰਡੋ ਵਿੱਚ, ਅਸੀਂ ਕਾਲਮ ਜੋੜਾਂਗੇ । |
06:23 | ਇਸ ਨਮੂਨੇ ਲਈ Book Id, title ਅਤੇ publish-year ਚੁਣਦੇ ਹਾਂ । |
06:29 | ਹੁਣ ਅਸੀਂ ਖੱਬੇ ਪਾਸੇ ਵਾਲੀਆਂ ਇਹਨਾਂ ਫੀਲਡਸ ਨੂੰ ਚੁਣਾਂਗੇ ਅਤੇ ਇਨ੍ਹਾਂ ਨੂੰ ਸਿੰਗਲ ਐਰੋ ਬਟਨ ਦੀ ਵਰਤੋ ਕਰਕੇ ਸੱਜੇ ਪਾਸੇ ਲੈ ਕੇ ਜਾਵਾਂਗੇ । |
06:39 | ਅਤੇ Next ਬਟਨ ‘ਤੇ ਕਲਿਕ ਕਰੋ । |
06:42 | ਅਗਲੀ ਵਿੰਡੋ ਵਿੱਚ, ਅਸੀਂ ਆਪਣੇ ਕਾਲਮ ਵੇਖਦੇ ਹਾਂ । |
06:46 | ਇੱਥੇ ਫੀਲਡਸ ਨੂੰ ਫਿਰ ਤੋਂ ਨਾਂ ਦੇ ਸਕਦੇ ਹਾਂ ਅਤੇ ਉਨ੍ਹਾਂ ਦੇ ਡਾਟਾ ਟਾਈਪਸ ਬਦਲ ਸਕਦੇ ਹਾਂ । |
06:51 | ਅਸੀਂ Book Id ਦਾ ਨਾਂ Media Id ਵਿੱਚ ਬਦਲਾਂਗੇ । |
06:55 | ਅਤੇ ਅਸੀਂ Create ਬਟਨ ‘ਤੇ ਕਲਿਕ ਕਰਾਂਗੇ । |
06:59 | ਮੁੱਖ ਬੇਸ ਵਿੰਡੋ ਵਿੱਚ, ਇੱਥੇ ਇੱਕ ਨਵੀਂ Media ਟੇਬਲ ਹੈ । |
07:05 | ਹੁਣ ਟੇਬਲ ਨੂੰ ਬਦਲਕੇ ਉਸ ਵਿੱਚ ਇੱਕ ਨਵੀਂ ਫੀਲਡ Media Type ਜੋੜਦੇ ਹਾਂ, ਜੋ audio ਜਾਂ video ਦੀ ਸੂਚਨਾ ਰੱਖੇਗਾ । |
07:15 | ਅਸੀਂ ਹੁਣ table design ਵਿੰਡੋ ਵਿੱਚ ਹਾਂ । |
07:19 | ਇੱਥੇ ਆਖਰੀ ਕਾਲਮ ਵਿੱਚ Media Type ਦਾਖਲ ਕਰਦੇ ਹਾਂ । |
07:24 | Publish year ਦੇ ਹੇਠਾਂ ਸੈਲ ‘ਤੇ ਕਲਿਕ ਕਰਦੇ ਹਾਂ । |
07:27 | ਅਤੇ Field Name ਦੇ ਰੂਪ ਵਿੱਚ ‘Media Type’ ਦਾਖਲ ਕਰਦੇ ਹਾਂ ਅਤੇ ਫਿਰ Text ਜਾਂ Field Type ਚੁਣਦੇ ਹਾਂ । |
07:36 | ਹੁਣ table design ਨੂੰ ਸੇਵ ਕਰਦੇ ਹਾਂ ਅਤੇ ਅਸੀਂ ਕਰ ਲਿਆ । |
07:41 | ਠੀਕ ਹੈ, ਅਸੀਂ ਹੁਣ Copy ਵਿਧੀ ਦੀ ਵਰਤੋਂ ਕਰਕੇ ਆਪਣਾ Media table ਬਣਾਇਆ । |
07:48 | ਠੀਕ ਹੈ, ਇੱਥੇ ਇੱਕ ਹੋਰ ਨਿਸ਼ਚਿਤ ਕੰਮ ਹੈ । |
07:51 | ‘Use Wizard to Create table’ ਵਿਧੀ ਦੀ ਵਰਤੋਂ ਕਰਕੇ ਇੱਕ ਟੇਬਲ ਬਣਾਓ । |
07:57 | ਇੱਥੇ, ‘Assets’ sample table ਦੀ ਵਰਤੋਂ ਕਰੋ ਅਤੇ ਇਸ ਨੂੰ ਫਿਰ ਤੋਂ ਨਾਂ ਦਿਓ ‘Assets Copy’ |
08:04 | ਅਤੇ ਇਸ ਵਿਧੀ ਵਿੱਚ ਵੱਖ-ਵੱਖ ਓਪਸ਼ਨਸ ਦੀ ਖੋਜ ਕਰੋ । |
08:08 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਟੇਬਲਸ ਬਣਾਉਣ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
08:14 | ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ: |
08:17 | ਇਨ੍ਹਾਂ ਦੇ ਦੁਆਰਾ ਇੱਕ ਟੇਬਲ ਬਣਾਓ ।
a) ਵਿਯੂਜ਼ ਬਣਾਕੇ ਅਤੇ b) ਕਾਪੀ ਵਿਧੀ ਦੀ ਵਰਤੋਂ ਕਰਕੇ |
08:23 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
ਇਹ ਪ੍ਰੋਜੇਕਟ http://spoken-tutorial.org. ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । |
08:44 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |