LibreOffice-Suite-Base/C3/Create-tables/Punjabi

From Script | Spoken-Tutorial
Jump to: navigation, search
Time Narration
00:00 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ।
00:07 ਇਨ੍ਹਾਂ ਦੇ ਦੁਆਰਾ ਟੇਬਲ ਕਿਵੇਂ ਬਣਾਈਏ ।
00:09 a) ਵਿਯੂਜ਼ ਬਣਾਕੇ ਅਤੇ
00:11 b) ਕਾਪੀ ਵਿਧੀ ਦੀ ਵਰਤੋਂ ਕਰਕੇ
00:13 ਆਪਣੀ library ਡਾਟਾਬੇਸ ਵਿੱਚ ਚਲਦੇ ਹਾਂ ।
00:16 ਖੱਬੇ ਪਾਸੇ ਬਣੇ ਪੈਨਲ ‘ਤੇ Tables ਆਈਕਾਨ ‘ਤੇ ਕਲਿਕ ਕਰਦੇ ਹਾਂ ।
00:21 ਸੱਜੇ ਪਾਸੇ ਬਣੇ ਪੈਨਲ ‘ਤੇ, ਅਸੀਂ ਟੇਬਲ ਬਣਾਉਣ ਦੇ ਤਿੰਨ ਤਰੀਕੇ ਵੇਖ ਸਕਦੇ ਹਾਂ ।
00:26 ਅਸੀਂ ਹੁਣ ‘Create View’ ਓਪਸ਼ਨ ਦੇ ਨਾਲ ਜਾਵਾਂਗੇ ।
00:30 ਇਸ ਤੋਂ ਪਹਿਲਾਂ, Views ਦੇ ਬਾਰੇ ਵਿੱਚ ਸਿੱਖਦੇ ਹਾਂ । View ਕੀ ਹੈ ?
00:36 view ਟੇਬਲ ਦੇ ਸਮਾਨ ਹੈ, ਪਰ ਇਹ ਡਾਟਾ ਨਹੀਂ ਰੱਖਦਾ ਹੈ ।
00:43 ਇਹ ਕਵੇਰੀ ਸਮੀਕਰਣ ਦੀ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ, ਜੋਕਿ ਕੇਵਲ ਟੇਬਲਸ ਜਾਂ ਡਾਟਾਬੇਸ ਦੇ ਹੋਰ ਵਿਯੂਜ਼ ਤੋਂ ਡਾਟਾ ਪ੍ਰਾਪਤ ਕਰਦਾ ਹੈ ।
00:54 ਇਸ ਲਈ; ਜਦੋਂ ਅਸੀਂ ਵੇਖਦੇ ਹਾਂ, ਕਿ ਇਸ ਵਿੱਚ ਟੇਬਲ ਦੀ ਤਰ੍ਹਾਂ ਡਾਟਾ ਦੇ ਕਾਲਮ ਅਤੇ ਰੋਜ਼ ਹੁੰਦੀਆਂ ਹਨ ।
01:00 ਸੀਮਾ ਤਕ ਪਹੁੰਚਣ ਦੀ ਆਗਿਆ ਦੇਣ ਲਈ ਵਿਯੂਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
01:06 ਜਾਂ ਅਨਿਨਹਿਤ (ਅੰਡਰਲਾਇੰਗ) ਟੇਬਲ ਕਾਲਮ ਅਤੇ ਟੇਬਲ ਡਾਟਾ ਦੀ ਬਣਤਰ ਅਤੇ ਨਾਵਾਂ ਨੂੰ ਓਹਲੇ ਕਰ ਸਕਦਾ ਹੈ ।
01:13 ਉਦਾਹਰਣ ਦੇ ਤੋਰ ‘ਤੇ, ਅਸੀਂ ਇੱਕ ਸਰਲ ਵਿਯੂ ਬਣਾ ਸਕਦੇ ਹਾਂ ਜੋ library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰੇਗਾ ।
01:21 ਅਤੇ ਗੁਪਤ ਰੱਖਣ ਲਈ ਅਸੀਂ ਉਨ੍ਹਾਂ ਦੇ ਫੋਨ ਨੰਬਰ ਛੱਡ ਸਕਦੇ ਹਾਂ ।
01:27 ਇੱਥੇ ਅਨਿਨਹਿਤ (ਅੰਡਰਲਾਇੰਗ) ਟੇਬਲ Members ਹੋਵੇਗਾ ।
01:32 Library ਡਾਟਾਬੇਸ ਦੇ ਹੋਰ ਉਪਭੋਗਤਾਵਾਂ (ਯੂਜ਼ਰ) ਨੂੰ ਵਿਯੂ ਵਿੱਚ ਦਾਖਲੇ ਦੀ ਆਗਿਆ ਦੇ ਸਕਦੇ ਹਾਂ ਪਰ Members table ਵਿੱਚ ਨਹੀਂ ।
01:40 ਇਸ ਤਰ੍ਹਾਂ ਨਾਲ, ਅਸੀਂ ਕੇਵਲ ਮੈਬਰਾਂ ਦੇ ਨਾਮ ਵੇਖ ਸਕਦੇ ਹਾਂ ਅਤੇ ਉਨ੍ਹਾਂ ਦੇ ਫੋਨ ਨੰਬਰ ਨਹੀਂ ।
01:46 ਠੀਕ ਹੈ, ਮੁੱਖ Base ਵਿੰਡੋ ‘ਤੇ ਦੁਬਾਰਾ ਜਾਂਦੇ ਹਾਂ, ਅਤੇ ਇਸ view ਨੂੰ ਬਣਾਉਂਦੇ ਹਾਂ ।
01:53 ਸੱਜੇ ਪਾਸੇ ਬਣੇ ਪੈਨਲ ਤੇ ‘Create View’ ‘ਤੇ ਕਲਿਕ ਕਰਦੇ ਹਾਂ ।
01:58 ਅਸੀਂ view Design ਨਾਂ ਵਾਲੀ ਇੱਕ ਨਵੀਂ ਵਿੰਡੋ ਵੇਖਦੇ ਹਾਂ ਅਤੇ ਇੱਕ ਪੌਪਅਪ ਵਿੰਡੋ ਜੋ ਕਹਿੰਦਾ ਹੈ Add tables,
02:06 Members ‘ਤੇ ਕਲਿਕ ਕਰਦੇ ਹਾਂ ।
02:09 ਅਤੇ ਪੌਪਅਪ ਵਿੰਡੋ ਬੰਦ ਕਰੋ ।
02:12 ਹੁਣ, ਅਸੀਂ View design ਵਿੰਡੋ ‘ਤੇ ਹਾਂ ।
02:16 ਅਤੇ ਅਸੀਂ Member Id ਅਤੇ Name ਫੀਲਡਸ ‘ਤੇ ਡਬਲ ਕਲਿਕ ਕਰਾਂਗੇ ।
02:21 Id ਫੀਲਡ ਨੂੰ ਜੋੜਨਾ ਹਮੇਸ਼ਾ ਲਾਹੇਵੰਦ ਹੁੰਦਾ ਹੈ ।
02:25 ਕਿਉਂਕਿ ਇਹ ਸਾਨੂੰ ਇਸ view ਨੂੰ ਕਿਸੇ ਹੋਰ ਸੰਬੰਧਿਤ ਟੇਬਲ ਨਾਲ ਜੋੜਨ ਵਿੱਚ ਮਦਦ ਕਰਦਾ ਹੈ, ਉਦਾਹਰਣ ਦੇ ਤੋਰ ‘ਤੇ Books Issued Table
02:34 ਅਸੀਂ ਫੰਕਸ਼ਨਸ, ਮਾਪਦੰਡ ਜੋੜ ਸਕਦੇ ਹਾਂ ਅਤੇ ਇਸ ਨੂੰ ਅਸੀਂ ਆਦੇਸ਼ (order) ਦੇ ਰੂਪ ਵਿੱਚ ਰੱਖ ਸਕਦੇ ਹਾਂ ।
02:40 ਪਰ ਇਸ ਸਮੇਂ, ਅਸੀਂ member names ਨੂੰ ਵੱਧਦੇ ਕ੍ਰਮ ਵਿੱਚ ਲਗਾਵਾਂਗੇ ।
02:45 ਇਸਦੇ ਲਈ, Sort ਰੋਅ ਦੇ ਅੰਦਰ Name ਕਾਲਮ ਵਿੱਚ ਸਭ ਤੋਂ ਹੇਠਾਂ ਭਾਗ ਦੇ ਖਾਲੀ ਸੈਲ ‘ਤੇ ਕਲਿਕ ਕਰਦੇ ਹਾਂ ।
02:54 ਅਤੇ ਫਿਰ ‘ascending’ ‘ਤੇ ਕਲਿਕ ਕਰਦੇ ਹਾਂ ।
02:58 ਆਓ ਆਪਣਾ ਪਹਿਲਾ view ਸੇਵ ਕਰਦੇ ਹਾਂ ।
03:01 ਇੱਥੇ, ਇਸ view ਦੇ ਲਈ ਇੱਕ ਵਿਆਖਿਆਤਮਕ ਨਾਮ ਟਾਈਪ ਕਰਦੇ ਹਾਂ: View: Members Name Only.
03:10 ਅਤੇ Ok ਬਟਨ ‘ਤੇ ਕਲਿਕ ਕਰਦੇ ਹਾਂ ।
03:14 ਅਨਿਨਹਿਤ (ਅੰਡਰਲਾਇੰਗ) ਡਾਟਾ ਦੇਖਣ ਦੇ ਲਈ, ਸਭ ਤੋਂ ਉੱਪਰ Edit ਮੀਨੂ ‘ਤੇ ਕਲਿਕ ਕਰਦੇ ਹਾਂ ।
03:22 ਅਤੇ ਫਿਰ ਸਭ ਤੋਂ ਹੇਠਾਂ Run Query ‘ਤੇ ਕਲਿਕ ਕਰਦੇ ਹਾਂ ।
03:27 ਅਤੇ ਉੱਪਰ ਅਸੀਂ ਇੱਕ ਨਵਾਂ ਭਾਗ ਵੇਖਦੇ ਹਾਂ ਜੋ Library ਦੇ ਸਾਰੇ ਮੈਬਰਾਂ ਨੂੰ ਵੱਧਦੇ - ਕ੍ਰਮ ਵਿੱਚ ਸੂਚੀਬੱਧ ਕਰਦਾ ਹੈ ।
03:36 ਨੋਟ ਕਰੋ ਕਿ ਅਸੀਂ ਕੋਈ ਫੋਨ ਨੰਬਰ ਨਹੀਂ ਵੇਖ ਰਹੇ ਹਾਂ ।
03:40 ਅਤੇ ਇਹ ਸਾਡਾ ਸਾਧਾਰਨ view ਹੈ ।
03:43 ਅਸੀਂ ਆਪਣੀਆਂ ਲੋੜਾਂ ਦੇ ਅਨੁਸਾਰ views ਨੂੰ ਬਣਾ ਸਕਦੇ ਹਾਂ ਅਤੇ ਉਸ ਨੂੰ ਬਦਲ ਸਕਦੇ ਹਾਂ ।
03:48 ਅਗਲੇ ਵਿਸ਼ੇ ‘ਤੇ ਜਾਣ ਤੋਂ ਪਹਿਲਾਂ, ਇੱਥੇ ਇੱਕ ਨਿਸ਼ਚਿਤ ਕੰਮ ਹੈ ।
03:53 ਮੈਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦਾ ਇੱਕ View ਬਣਾਓ ਅਤੇ ਕੇਵਲ ਉਹ ਕਿਤਾਬ ਜੋ ਕਿ ਚੈੱਕਡ ਇੰਨ ਨਹੀਂ ਹੈ ।
04:01 view ਵਿੱਚ ਹੇਠਾਂ ਦਿੱਤੇ ਫੀਲਡਸ ਸ਼ਾਮਿਲ ਕਰੋ: Book Titles, Member Names, Issue Date, ਅਤੇ Return Date.
04:12 view ਨੂੰ ਨਾਂ ਦਿਓ ‘View: List of Books not checked in’.
04:20 ਠੀਕ ਹੈ, copy ਤਰੀਕੇ ਦੀ ਵਰਤੋਂ ਕਰਕੇ ਟੇਬਲਸ ਬਣਾਉਣਾ ਸਿੱਖਦੇ ਹਾਂ ।
04:25 ਇਹ ਟੇਬਲਸ ਬਣਾਉਣ ਦਾ ਇੱਕ ਸਾਧਾਰਨ ਤਰੀਕਾ ਹੈ, ਜੇ ਸਾਨੂੰ ਪਤਾ ਹੈ ਕਿ ਟੇਬਲ ਦਾ ਢਾਂਚਾ ਕਾਫ਼ੀ ਸਮਾਨ ਹੋਣ ਜਾ ਰਿਹਾ ਹੈ ।
04:33 ਇਸ ਦੇ ਲਈ, ਮੰਨਦੇ ਹਾਂ ਕਿ ਸਾਡੀ Library ਦੇ ਕੋਲ DVDs ਅਤੇ CDs ਹਨ ।
04:39 ਅਤੇ ਅਸੀਂ ਇਸ ਡਾਟਾ ਨੂੰ Media ਨਾਂ ਵਾਲੇ ਇੱਕ ਨਵੇਂ ਟੇਬਲ ਵਿੱਚ ਇਕੱਤਰ ਕਰ ਸਕਦੇ ਹਾਂ ।
04:44 ਇੱਕ CD ਜਾਂ ਇੱਕ DVD ਦੇ ਕੋਲ ਇੱਕ ਸਿਰਲੇਖ ਹੈ ਅਤੇ ਇੱਕ ਪ੍ਰਕਾਸ਼ਿਤ- ਸਾਲ ਹੋ ਸਕਦਾ ਹੈ ਉਦਾਹਰਣ ਦੇ ਰੂਪ ਵਿੱਚ ।
04:51 ਇੱਕ audio (ਆਡੀਓ) ਅਤੇ ਇੱਕ video (ਵੀਡਿਓ) ਵਿੱਚ ਫ਼ਰਕ ਕਰਨ ਦੇ ਲਈ, ਅਸੀਂ ਇੱਕ Media Type ਫੀਲਡ ਦੀ ਵਰਤੋਂ ਕਰਾਂਗੇ ।
05:00 ਹੁਣ ਕਿਉਂਕਿ Books ਟੇਬਲ ਦੇ ਕੋਲ ਲੱਗਭੱਗ ਉਹੀ ਫੀਲਡਸ ਹਨ, ਅਸੀਂ Books ਟੇਬਲ ਨੂੰ ਕਾਪੀ-ਪੇਸਟ ਕਰ ਸਕਦੇ ਹਾਂ ।
05:08 ਅਤੇ ਫਿਰ ਪ੍ਰਕਿਰਿਆ ਵਿੱਚ ਅਸੀਂ ਫੀਲਡਸ ਅਤੇ ਟੇਬਲ ਨੂੰ ਦੁਬਾਰਾ ਨਾਂ ਦੇ ਸਕਦੇ ਹਾਂ ।
05:14 ਅਸੀਂ ਵੇਖਾਂਗੇ ਕਿ ਕਿਵੇਂ ।
05:16 ਮੁੱਖ ਬੇਸ ਵਿੰਡੋ ਵਿੱਚ ਜਾਂਦੇ ਹਾਂ ।
05:19 ਇੱਥੇ Books ਟੇਬਲ ‘ਤੇ ਰਾਈਟ ਕਲਿਕ ਕਰਦੇ ਹਾਂ,
05:23 ਅਤੇ ਅਸੀਂ copy ਓਪਸ਼ਨ ਵੇਖਾਂਗੇ । ਇਸ ‘ਤੇ ਕਲਿਕ ਕਰਦੇ ਹਾਂ;
05:28 ਅਤੇ ਦੁਬਾਰਾ ਫਿਰ ਇਸ ‘ਤੇ ਰਾਈਟ ਕਲਿਕ ਕਰਦੇ ਹਾਂ ।
05:31 ਇੱਥੇ ਨੋਟ ਕਰੋ ਕਿ ਵੱਖ-ਵੱਖ ਓਪਸ਼ਨ ਹਨ । ਇੱਥੇ ਇੱਕ paste ਹੈ ਅਤੇ ਨਾਲ ਹੀ ਇੱਥੇ ਇੱਕ Paste Special ਵੀ ਹੈ ।
05:39 ਅਸੀਂ ਇੱਕ ਖ਼ਾਸ ਤਰੀਕੇ ਨਾਲ ਕਾਪੀ ਅਤੇ ਪੇਸਟ ਦੀ ਵਰਤੋਂ ਕਰ ਸਕਦੇ ਹਾਂ ।
05:44 ਸੰਭਵ ਤੌਰ 'ਤੇ ਹਨ Formatted text, HTML ਜਾਂ ਇੱਕ ਡਾਟਾਬੇਸ ਟੇਬਲ ।
05:51 ਇਸ ਲਈ: ਅਸੀਂ ਇੱਥੇ ਡਾਟਾਬੇਸ ਟੇਬਲ ਚੁਣ ਸਕਦੇ ਹਾਂ ।
05:55 ਜਾਂ ਅਸੀਂ ਰਾਈਟ ਕਲਿਕ ਮੀਨੂ ਤੋਂ Paste ਚੁਣ ਸਕਦੇ ਹਾਂ ।
05:59 ਇਹ ਇੱਕ wizard ਖੋਲ੍ਹਦਾ ਹੈ ਅਤੇ ਇਸ ਵਿੰਡੋ ਵਿੱਚ,
06:03 ਅਸੀਂ ਸਭ ਤੋਂ ਪਹਿਲਾਂ table name ਦੇ ਸਾਹਮਣੇ ‘Media’ ਟਾਈਪ ਕਰਕੇ ਆਪਣੇ ਟੇਬਲ ਨੂੰ ਫਿਰ ਤੋਂ ਨਾਂ ਦੇਵਾਂਗੇ ।
06:11 ਇਸ ਓਪਸ਼ਨਸ ਵਿੱਚ, ਅਸੀਂ Definition ਅਤੇ Data ‘ਤੇ ਕਲਿਕ ਕਰਾਂਗੇ ।
06:16 Next ਬਟਨ ‘ਤੇ ਕਲਿਕ ਕਰਦੇ ਹਾਂ ।
06:19 ਅਗਲੀ ਵਿੰਡੋ ਵਿੱਚ, ਅਸੀਂ ਕਾਲਮ ਜੋੜਾਂਗੇ ।
06:23 ਇਸ ਨਮੂਨੇ ਲਈ Book Id, title ਅਤੇ publish-year ਚੁਣਦੇ ਹਾਂ ।
06:29 ਹੁਣ ਅਸੀਂ ਖੱਬੇ ਪਾਸੇ ਵਾਲੀਆਂ ਇਹਨਾਂ ਫੀਲਡਸ ਨੂੰ ਚੁਣਾਂਗੇ ਅਤੇ ਇਨ੍ਹਾਂ ਨੂੰ ਸਿੰਗਲ ਐਰੋ ਬਟਨ ਦੀ ਵਰਤੋ ਕਰਕੇ ਸੱਜੇ ਪਾਸੇ ਲੈ ਕੇ ਜਾਵਾਂਗੇ ।
06:39 ਅਤੇ Next ਬਟਨ ‘ਤੇ ਕਲਿਕ ਕਰੋ ।
06:42 ਅਗਲੀ ਵਿੰਡੋ ਵਿੱਚ, ਅਸੀਂ ਆਪਣੇ ਕਾਲਮ ਵੇਖਦੇ ਹਾਂ ।
06:46 ਇੱਥੇ ਫੀਲਡਸ ਨੂੰ ਫਿਰ ਤੋਂ ਨਾਂ ਦੇ ਸਕਦੇ ਹਾਂ ਅਤੇ ਉਨ੍ਹਾਂ ਦੇ ਡਾਟਾ ਟਾਈਪਸ ਬਦਲ ਸਕਦੇ ਹਾਂ ।
06:51 ਅਸੀਂ Book Id ਦਾ ਨਾਂ Media Id ਵਿੱਚ ਬਦਲਾਂਗੇ ।
06:55 ਅਤੇ ਅਸੀਂ Create ਬਟਨ ‘ਤੇ ਕਲਿਕ ਕਰਾਂਗੇ ।
06:59 ਮੁੱਖ ਬੇਸ ਵਿੰਡੋ ਵਿੱਚ, ਇੱਥੇ ਇੱਕ ਨਵੀਂ Media ਟੇਬਲ ਹੈ ।
07:05 ਹੁਣ ਟੇਬਲ ਨੂੰ ਬਦਲਕੇ ਉਸ ਵਿੱਚ ਇੱਕ ਨਵੀਂ ਫੀਲਡ Media Type ਜੋੜਦੇ ਹਾਂ, ਜੋ audio ਜਾਂ video ਦੀ ਸੂਚਨਾ ਰੱਖੇਗਾ ।
07:15 ਅਸੀਂ ਹੁਣ table design ਵਿੰਡੋ ਵਿੱਚ ਹਾਂ ।
07:19 ਇੱਥੇ ਆਖਰੀ ਕਾਲਮ ਵਿੱਚ Media Type ਦਾਖਲ ਕਰਦੇ ਹਾਂ ।
07:24 Publish year ਦੇ ਹੇਠਾਂ ਸੈਲ ‘ਤੇ ਕਲਿਕ ਕਰਦੇ ਹਾਂ ।
07:27 ਅਤੇ Field Name ਦੇ ਰੂਪ ਵਿੱਚ ‘Media Type’ ਦਾਖਲ ਕਰਦੇ ਹਾਂ ਅਤੇ ਫਿਰ Text ਜਾਂ Field Type ਚੁਣਦੇ ਹਾਂ ।
07:36 ਹੁਣ table design ਨੂੰ ਸੇਵ ਕਰਦੇ ਹਾਂ ਅਤੇ ਅਸੀਂ ਕਰ ਲਿਆ ।
07:41 ਠੀਕ ਹੈ, ਅਸੀਂ ਹੁਣ Copy ਵਿਧੀ ਦੀ ਵਰਤੋਂ ਕਰਕੇ ਆਪਣਾ Media table ਬਣਾਇਆ ।
07:48 ਠੀਕ ਹੈ, ਇੱਥੇ ਇੱਕ ਹੋਰ ਨਿਸ਼ਚਿਤ ਕੰਮ ਹੈ ।
07:51 ‘Use Wizard to Create table’ ਵਿਧੀ ਦੀ ਵਰਤੋਂ ਕਰਕੇ ਇੱਕ ਟੇਬਲ ਬਣਾਓ ।
07:57 ਇੱਥੇ, ‘Assets’ sample table ਦੀ ਵਰਤੋਂ ਕਰੋ ਅਤੇ ਇਸ ਨੂੰ ਫਿਰ ਤੋਂ ਨਾਂ ਦਿਓ ‘Assets Copy’
08:04 ਅਤੇ ਇਸ ਵਿਧੀ ਵਿੱਚ ਵੱਖ-ਵੱਖ ਓਪਸ਼ਨਸ ਦੀ ਖੋਜ ਕਰੋ ।
08:08 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਟੇਬਲਸ ਬਣਾਉਣ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
08:14 ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ:
08:17 ਇਨ੍ਹਾਂ ਦੇ ਦੁਆਰਾ ਇੱਕ ਟੇਬਲ ਬਣਾਓ ।

a) ਵਿਯੂਜ਼ ਬਣਾਕੇ ਅਤੇ b) ਕਾਪੀ ਵਿਧੀ ਦੀ ਵਰਤੋਂ ਕਰਕੇ

08:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।

ਇਹ ਪ੍ਰੋਜੇਕਟ http://spoken-tutorial.org. ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।

08:44 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya