Drupal/C3/Installing-an-Advanced-Theme/Punjabi

From Script | Spoken-Tutorial
Jump to: navigation, search
Time Narration
00:01 Installing an Advanced Theme ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰੀਅਲ ਵਿੱਚ ਅਸੀ advanced theme ਇੰਸਟਾਲ ਕਰਨਾ ਸਿਖਾਂਗੇ।
00:11 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* Ubuntu Linux ਆਪਰੇਟਿੰਗ ਸਿਸਟਮ 
* Drupal 8 ਅਤੇ Firefox ਵੈਬ ਬਰਾਊਜਰ 

ਤੁਸੀ ਆਪਣੀ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ।

00:26 Adaptive theme ਅਤੇ Omega, 2 ਹੈਰਾਨੀਜਨਕ Theme frameworks ਹਨ।
00:32 Adaptive theme ਉੱਤੇ ਇੱਕ ਨਜ਼ਰ ਪਾਉਂਦੇ ਹਾਂ।
00:35 ਧਿਆਨ ਦਿਓ Adaptive theme ਇੱਕ Basic (ਬੁਨਿਆਦੀ) ਥੀਮ ਹੈ।
00:39 ਤੁਹਾਨੂੰ Adaptive Theme ਲਈ ਇੱਕ ਸਬ-ਥੀਮ ਦੀ ਵਰਤੋ ਕਰਨ ਦੀ ਜਰੂਰਤ ਹੈ।
00:42 ਹੁਣ Adaptive Theme ਇੰਸਟਾਲ ਕਰਦੇ ਹਨ।
00:46 ਤੁਸੀ ਜਦੋਂ ਇਹ ਵੀਡੀਓ ਵੇਖ ਰਹੇ ਹੋ ਉਸਦੇ ਆਧਾਰ ਉੱਤੇ ਤੁਸੀ ਇੱਥੇ ਹਰੇ ਵਿੱਚ Drupal 8 ਵੀ ਵੇਖ ਸਕਦੇ ਹੋ।
00:52 ਹਰੇ ਵਾਲੇ Drupal 8 ਨੂੰ ਲਵੋ ਅਤੇ ਲਾਲ ਵਾਲੇ ਨੂੰ ਨਹੀਂ।
00:57 tar.gz ਲਿੰਕ ਉੱਤੇ ਰਾਈਟ-ਕਲਿਕ ਕਰੋ।
01:01 Copy link ਵਿਕਲਪ ਚੁਣੋ।
01:04 ਹੁਣ ਆਪਣੀ ਵੈਬਸਾਈਟ ਉੱਤੇ ਵਾਪਸ ਆਉਂਦੇ ਹਾਂ।
01:06 Appearance ਅਤੇ Install new theme ਉੱਤੇ ਕਲਿਕ ਕਰੋ।
01:11 ਇੱਥੇ ਲਿੰਕ ਪੇਸਟ ਕਰੋ ਅਤੇ Install ਉੱਤੇ ਕਲਿਕ ਕਰੋ।
01:15 ਹੁਣ ਅਸੀ ਇਸਨੂੰ on ਨਹੀਂ ਕਰਦੇ ਹਾਂ ਕਿਉਂਕਿ Adaptive Theme Base Theme ਹੈ।
01:21 ਹੁਣ ਸਬ-ਥੀਮ Pixture Reloaded ਪ੍ਰਾਪਤ ਕਰਦੇ ਹਾਂ।
01:25 ਹੇਠਾਂ ਸਕਰਾਲ ਕਰੋ ਅਤੇ Drupal 8 ਵਰਜਨ ਉੱਤੇ ਜਾਓ।
01:29 ਜਦੋਂ ਤੁਸੀ ਇਹ ਟਿਊਟੋਰੀਅਲ ਵੇਖਦੇ ਹੋ ਤਾਂ ਇਹ ਇੱਥੇ ਹਰੇ ਸੈਕਸ਼ਨ ਵਿੱਚ ਆਵੇਗਾ।
01:34 tar.gz link ਲਿੰਕ ਉੱਤੇ ਰਾਈਟ-ਕਲਿਕ ਕਰੋ ਅਤੇ Copy link ਚੁਣੋ।
01:40 ਸਾਈਟ ਉੱਤੇ ਵਾਪਸ ਜਾਓ।
01:42 Install new theme ਬਟਨ ਉੱਤੇ ਕਲਿਕ ਕਰੋ।
01:45 ਇੱਥੇ ਲਿੰਕ ਪੇਸਟ ਕਰੋ ਅਤੇ Install ਉੱਤੇ ਕਲਿਕ ਕਰੋ।
01:50 ਹੁਣ Install newly added themes ਉੱਤੇ ਕਲਿਕ ਕਰੋ।
01:55 ਹੇਠਾਂ ਜਾਓ।
01:56 ਹੁਣ ਸਾਨੂੰ Adaptive Generator ਅਤੇ Adaptive Sub-theme ਮਿਲਣਗੇ ਜੋ Pixture Reloaded ਕਹਾਉਂਦੇ ਹਨ।
02:03 Install and set as default ਉੱਤੇ ਕਲਿਕ ਕਰੋ।
02:07 Settings ਉੱਤੇ ਕਲਿਕ ਕਰੋ।
02:09 ਇਸਦੀ ਆਪਣੀ ਸਬ-ਥੀਮ ਦੇ ਨਾਲ ਸਿੰਪਲ ਥੀਮ ਅਤੇ ਬੇਸ-ਥੀਮ ਵਿੱਚ ਅੰਤਰ ਹੁੰਦਾ ਹੈ।
02:15 ਇੱਥੇ ਲੱਗਭਗ ਸਾਰਿਆਂ ਲਈ ਸੈਟਿੰਗਸ ਹਨ।
02:19 ਅਸੀ ਕਿਸੇ ਵੀ ਬਾਰੇ ਵਿੱਚ ਬਦਲ ਸਕਦੇ ਹਾਂ।
02:22 ਉਦਾਹਰਣ ਲਈ ਸਾਡੇ ਕੋਲ ਹੋ ਸਕਦੇ ਹਨ Responsive menus
02:26 Google ਜਾਂ Typekit ਵਿਚੋਂ Fonts,
02:30 Titles ਲਈ ਵੱਖ- ਵੱਖ styles
02:32 Image alignment
02:35 Shortcode CSS Classes
02:38 Mobile Blocks - ਜੋ ਮੋਬਾਇਲ ਯੰਤਰਾਂ ਉੱਤੇ ਬਲਾਕਸ ਨੂੰ ਛੁਪਾਉਣ ਦੀ ਆਗਿਆ ਦਿੰਦਾ ਹੈ।
02:42 Slideshows ਦਾ ਸਮਰਥਨ ਕੀਤਾ ਜਾਂਦਾ ਹੈ।
02:45 Touch icons, Custom CSS, ਜਿਆਦਾ Developer tools ਅਤੇ IE 6 ਤੋਂ 8 ਲਈ Legacy browser ਸੈਟਿੰਗਸ।
02:55 ਇਹਨਾਂ ਨੂੰ ਸਾਵਧਾਨੀ ਨਾਲ ਵਰਤੋ। ਜਦੋਂ ਤੱਕ ਜਰੂਰਤ ਨਾ ਹੋਵੇ ਉਨ੍ਹਾਂ ਨੂੰ ਇਨੇਬਲ ਨਾ ਕਰੋ।
03:01 ਖੱਬੇ ਪੈਨਲ ਉੱਤੇ Extensions ਵਿੱਚ, ਸਾਡੇ ਕੋਲ ਹਨ Responsive menus, Fonts ,
03:08 * ARTICLE
*  BOOK PAGE
*  EVENTS ਲਈ Image Settings
03:13 ਇਹ ਉਨ੍ਹਾਂ ਸਾਰੇ Content types ਨੂੰ ਪਛਾਣਦਾ ਹੈ।
03:17 ਹੁਣ ਮੈਂ EVENTS ਉੱਤੇ ਕਲਿਕ ਕਰਦਾ ਹਾਂ।
03:20 ਇਹ ਸਾਡੇ Events Content type ਵਿੱਚ ਇਮੇਜਸ ਨੂੰ ਅਲਾਈਨ ਕਰਨ ਦੀ ਆਗਿਆ ਦਿੰਦਾ ਹੈ।
03:25 ਉਦਾਹਰਣ ਲਈ ਕੀ ਅਸੀ ਉਨ੍ਹਾਂ ਨੂੰ ਹਮੇਸ਼ਾ ਖੱਬੇ ਵੱਲ ਜਾਂ ਸੱਜੇ ਵੱਲ ਰੱਖਣਾ ਚਾਹੁੰਦੇ ਹਾਂ।
03:32 ਖੱਬੇ ਪੈਨਲ ਉੱਤੇ ਜਾਓ। Shortcodes ਅਤੇ Markup Overrides
03:37 ਇੱਥੇ ਹੇਠਾਂ ਬਹੁਤ ਸਾਰੇ ਵਿਕਲਪ ਹਨ।
03:40 LAYOUTS ਅਤੇ ਫਿਰ PAGE (DEFAULT) ਉੱਤੇ ਕਲਿਕ ਕਰੋ।
03:44 WIDE ਵਿਕਲਪ ਉੱਤੇ ਕਲਿਕ ਕਰੋ।
03:47 ਇਹ ਸਾਨੂੰ Block regions ਦੇ ਨਾਲ ਸਾਰੇ ਲੇਆਊਟਸ ਦਾ ਸੈੱਟ-ਅਪ ਕਰਨ ਅਤੇ ਇੱਥੇ theme ਵਿੱਚ Media queries ਪ੍ਰਭਾਸ਼ਿਤ ਕਰਨ ਦੀ ਵੀ ਆਗਿਆ ਦਿੰਦਾ ਹੈ।
03:56 ਸਾਨੂੰ ਇਸਨੂੰ ਠੀਕ ਤਰ੍ਹਾਂ ਨਾਲ ਸੈੱਟ-ਅਪ ਕਰਨ ਲਈ ਕੁੱਝ ਸਮਾਂ ਚਾਹੀਦਾ ਹੈ।
04:01 COLOR SCHEME ਉੱਤੇ ਕਲਿਕ ਕਰੋ।
04:03 ਬਹੁਤ ਸਾਰੀਆਂ ਪੂਰਵ-ਪ੍ਰਭਾਸ਼ਿਤ ਕਲਰ ਸਕੀਮਾਂ ਹਨ।
04:07 ਲੇਕਿਨ ਜੇਕਰ ਤੁਹਾਨੂੰ ਇਸਦੇ ਨਾਲ ਵਾਲੀ ਥੀਮ ਪਸੰਦ ਨਹੀਂ ਹੈ ਤਾਂ ਤੁਸੀ ਖੁਦ ਦੀ ਕਲਰ ਸਕੀਮ ਬਣਾ ਸਕਦੇ ਹੋ।
04:13 ਅਖੀਰ ਵਿੱਚ ਇੱਥੇ ਸਧਾਰਨ Basic settings ਹਨ।
04:17 ਇਹ ਸਾਡੀ Drupal site ਲਈ ਹੈਰਾਨੀਜਨਕ base theme ਅਤੇ sub-theme ਹੈ।
04:23 ਅਸੀਂ ਇੱਥੇ ਵਾਸਤਵ ਵਿੱਚ ਕੋਈ ਬਦਲਾਵ ਨਹੀਂ ਕੀਤੇ ਹਨ।
04:26 ਲੇਕਿਨ ਆਪਣੇ ਹੋਮਪੇਜ ਉੱਤੇ ਇੱਕ ਨਜ਼ਰ ਪਾਉਂਦੇ ਹਾਂ।
04:30 ਅਸੀ ਆਪਣੇ ਹੋਮਪੇਜ ਦੀ ਇੱਕਦਮ ਨਵੀਂ ਦਿਖਾਵਟ ਵੇਖਦੇ ਹਾਂ।
04:33 ਸਾਨੂੰ Structure ਵਿੱਚ ਜਾਣ ਦੀ ਅਤੇ Block layout ਜਾਂਚਣ ਦੀ ਜਰੂਰਤ ਹੈ।
04:38 ਅਸੀਂ ਸਬ-ਥੀਮ Pixture Reloaded ਦੀ ਵਰਤੋ ਕੀਤੀ ਹੈ।
04:42 ਇੱਥੇ ਕੋਈ ਵੀ Sidebar regions ਨਹੀਂ ਹਨ।
04:45 ਜੋ ਕੁੱਝ ਵੀ Pixture Reloaded ਵਿੱਚ ਹੈ ਕੇਵਲ ਇਸ ਤਰ੍ਹਾਂ ਸੂਚੀਬੱਧ ਹੁੰਦੇ ਹਨ।
04:50 ਹੋ ਸਕਦਾ ਹੈ ਕਿ ਇਹ ਸਾਡੀ ਨੁਮਾਇਸ਼ ਲਈ ਬਿਹਤਰ ਪਸੰਦ ਹੁੰਦੀ। ਲੇਕਿਨ ਤੁਹਾਨੂੰ ਇੱਕ ਅੰਦਾਜਾ ਮਿਲਦਾ ਹੈ ਕਿ ਇਹ ਕਿੰਨਾ ਸ਼ਕਤੀਸ਼ਾਲੀ ਹੈ।
04:58 ਅਸੀ ਬਸ ਅੰਦਰ ਜਾ ਕੇ ਅਤੇ advanced theming engine ਦੀ ਵਰਤੋ ਕਰਕੇ ਉਨ੍ਹਾਂ ਸਾਰੇ ਵਿਕਲਪਾਂ ਦਾ ਸੈੱਟ-ਅਪ ਕਰ ਸਕਦੇ ਹਾਂ।
05:04 ਉਹ ਉਹ theme framework ਹੈ - Adaptive theme ਅਤੇ Pixture Reloaded
05:10 ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਤੁਸੀ ਇਨ੍ਹਾਂ ਦੇ ਨਾਲ ਕੋਸ਼ਿਸ਼ ਕਰ ਸਕਦੇ ਹੋ।
05:15 ਇਸਦੇ ਨਾਲ ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ।
05:17 ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰੀਅਲ ਵਿੱਚ ਅਸੀਂ ਇੱਕ advanced theme ਇੰਸਟਾਲ ਕਰਨਾ ਸਿੱਖਿਆ।
05:33 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਆਈ ਆਈ ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
05:42 ਇਸ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰਕੇ ਵੇਖੋ।
05:49 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ।
05:57 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
06:08 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet