Digital-Divide/C2/How-to-apply-for-a-PAN-Card/Punjabi
From Script | Spoken-Tutorial
“Time” | “Narration” | |
00:01 | ‘How to apply for a PAN card’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ - | |
00:09 | ‘PAN’ ਕਾਰਡ ਲਈ ਅਰਜ਼ੀ ਦੇਣਾ । | |
00:12 | ਅਡੈਂਟਿਟੀ ਪਰੂਫ਼ ਭਾਵ ਕਿ ਪਛਾਣ ਦੀ ਪ੍ਰਮਾਣਿਕਤਾ ਦੇ ਲਈ ਡਾਕਿਊਮੈਂਟਸ | |
00:15 | ਐਪਲੀਕੇਸ਼ਨ ਦੇ ਸਟੇਟਸ ਦਾ ਪਤਾ ਲਗਾਉਣਾ । | |
00:18 | ‘Pan ਕਾਰਡ’ ਐਪਲੀਕੇਸ਼ਨ ਫ਼ਾਰਮ ਨੂੰ ‘ਫ਼ਾਰਮ 49A’ ਵੀ ਕਹਿੰਦੇ ਹਨ । | |
00:24 | ਇਹ ਫ਼ਾਰਮ ਹੇਠਾਂ ਦਿੱਤੇ ਗਏ ਲਿੰਕ ਤੋਂ ਡਾਊਂਨਲੋਡ ਕੀਤਾ ਜਾ ਸਕਦਾ ਹੈ । | |
00:28 | ਇੱਕ ਵਾਰ ਜਦੋਂ ਤੁਸੀਂ ਇਸ ਫ਼ਾਰਮ ਨੂੰ ਡਾਊਂਨਲੋਡ ਕਰ ਲਿਆ ਹੈ ਤਾਂ ਤੁਸੀਂ ਉਸਦਾ ਪ੍ਰਿੰਟ ਲੈ ਲਵੋਂ । | |
00:35 | ਅੱਗੇ ਫ਼ਾਰਮ ਨੂੰ ਭਰੋ । | |
00:38 | ਫ਼ਾਰਮ ਨੂੰ ਸਪਸ਼ਟਤਾ ਨਾਲ ਕੇਵਲ ਅੰਗਰੇਜ਼ੀ ਦੇ ‘ਬਲਾਕ ਲੈਟਰਸ ਭਾਵ ਕਿ ਵੱਡੇ ਅੱਖਰਾਂ’ ਵਿੱਚ ਭਰਿਆ ਜਾਣਾ ਹੈ । | |
00:45 | ਇਹ ਬਿਹਤਰ ਹੋਵੇਗਾ ਕਿ ਤੁਸੀਂ ਫ਼ਾਰਮ ਭਰਨ ਲਈ ਕਾਲੀ ਇੰਕ ਵਾਲੇ ਪੈਨ ਦੀ ਵਰਤੋਂ ਕਰੋ । | |
00:49 | ਹਰੇਕ ਬਾਕਸ ਵਿੱਚ, ਕੇਵਲ ਇੱਕ ਹੀ ਕੈਰੇਕਟਰ ਭਾਵ ਕਿ (ਅੱਖਰ/ਨੰਬਰ/ਪੰਗਕਚੂਐਸ਼ਨ ਸਾਇਨ) ਭਰੋ । | |
00: 58 | ਹਰੇਕ ਸ਼ਬਦ ਦੇ ਬਾਅਦ ਇੱਕ ਬਾਕਸ ਨੂੰ ਖਾਲੀ ਛੱਡਣਾ ਜ਼ਰੂਰੀ ਹੈ । | |
01:03 | ‘ਵਿਅਕਤੀਗਤ’ ਬਿਨੈਕਾਰਾਂ ਨੂੰ ਦੋ ਨਵੇਂ ਚਿੱਟੇ ਬੈਕਗ੍ਰਾਉਂਡਾਂ ਦੇ ਨਾਲ ਰੰਗਦਾਰ ਫੋਟੋਆਂ ਦੀ ਜ਼ਰੂਰਤ ਹੁੰਦੀ ਹੈ । | |
01:09 | ਇਹ ਫ਼ੋਟੋ ਫ਼ਾਰਮ ‘ਤੇ ਦਿੱਤੇ ਗਏ ਸਥਾਨਾਂ ਉੱਪਰ ਲਗਾਏ ਜਾਣ ਹਨ । | |
01:14 | ਫ਼ੋਟੋ ਦਾ ਸਾਇਜ਼ 3.5cm x 2.5cm ਹੋਣਾ ਚਾਹੀਦਾ ਹੈ । | |
01:21 | ਫ਼ੋਟੋ ਨੂੰ ਸਟੈਪਲ ਜਾਂ ਕਲਿੱਪ ਨਾਲ ਨਹੀਂ ਲਗਾਉਣਾ ਚਾਹੀਦਾ ਹੈ । | |
01:26 | ਖੱਬੇ ਪਾਸੇ ਵਾਲੇ ਫ਼ੋਟੋ ‘ਤੇ ਹਸਤਾਖਰ/ਅੰਗੂਠੇ ਦਾ ਨਿਸ਼ਾਨ ਇੱਕ ਸਿਰੇ ਤੋਂ ਦੂੱਜੇ ਸਿਰੇ ਤੱਕ ਹੋਣਾ ਚਾਹੀਦਾ ਹੈ । | |
01:32 | ਸੱਜੇ ਪਾਸੇ ਵਾਲੇ ਫ਼ੋਟੋ ‘ਤੇ ਹਸਤਾਖਰ/ਅੰਗੂਠੇ ਦਾ ਨਿਸ਼ਾਨ ਉਸਦੇ ਹੇਠਾਂ ਹੋਣਾ ਚਾਹੀਦਾ ਹੈ । | |
01:39 | ਅੰਗੂਠੇ ਦਾ ਨਿਸ਼ਾਨ ਨੋਟਰੀ ਪਬਲਿਕ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਅਧਿਕਾਰੀ ਦੇ ਦੁਆਰਾ ਆਧਿਕਾਰਿਕ ਸੀਲ ਅਤੇ ਮੋਹਰ ਨਾਲ ਪ੍ਰਮਾਣਿਤ ਹੋਣਾ ਚਾਹੀਦਾ ਹੈ । | |
01:48 | ਹੁਣ, ਫ਼ਾਰਮ ਭਰਨਾ ਸ਼ੁਰੂ ਕਰਦੇ ਹਾਂ । | |
01:51 | ਸਭ ਤੋਂ ਪਹਿਲਾਂ, ‘Assessing officer’ ਵੇਰਵਾ ਭਰੋ । | |
01:58 | ‘Assessing officer’ ਵੇਰਵਾ ਇਹਨਾਂ ਵੈੱਬਪੇਜ਼ਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । | |
02:08 | ਆਇਟਮ 1 ਸੈਕਸ਼ਨ ਵਿੱਚ, ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਭਰਨੀ ਹੈ । | |
02:13 | ਇੱਥੇ, ਆਪਣਾ ਟਾਇਟਲ ਚੁਣੋ ਜਿਵੇਂ Shri, Smt ਆਦਿ । | |
02:19 | ਆਪਣਾ ਸਰਨੇਮ, ਫਰਸਟ ਨੇਮ ਅਤੇ ਮਿਡਿਲ ਨੇਮ ਨੂੰ ਪੂਰੀ ਤਰ੍ਹਾਂ ਲਿਖੋ । | |
02:25 | ਇਹ ਇਨਿਸ਼ਿਅਲਸ ਦੇ ਬਿਨਾਂ ਭਰੇ ਜਾਣੇ ਹਨ । | |
02:29 | ਤੁਹਾਡੇ ਨਾਮ ਦੇ ਨਾਲ ਕੋਈ ਵੀ ਅਗੇਤਰ ਜਿਵੇਂ, Dr., Kumari, ਆਦਿ ਨਹੀਂ ਹੋਣਾ ਚਾਹੀਦਾ ਹੈ । | |
02:37 | ਵਿਅਕਤੀ, ਨਾ ਹੋਣ ਦੀ ਸਥਿਤੀ ਵਿੱਚ ਕੀ ਹੁੰਦਾ ਹੈ, ਜੇ ਨਾਮ ਦਿੱਤੇ ਗਏ ਸਥਾਨ ਤੋਂ ਵੱਡਾ ਹੋਵੇ ? | |
02:42 | ਉਸ ਸਥਿਤੀ ਵਿੱਚ, ਇਹ ਫਰਸਟ ਅਤੇ ਲਾਸਟ ਨੇਮ ਲਈ ਦਿੱਤੇ ਗਏ ਸਥਾਨ ਵਿੱਚ ਲਿਖਣਾ ਜਾਰੀ ਰੱਖੋ । | |
02:50 | ਕੰਪਨੀ ਦੀ ਸਥਿਤੀ ਵਿੱਚ, ਨਾਮ ਛੋਟੇ ਰੂਪ ਵਿੱਚ ਨਹੀਂ ਹੋਣਾ ਚਾਹੀਦਾ ਹੈ । | |
02:55 | ਉਦਾਹਰਣ: ‘Private Limited’ ਪੂਰਾ ਲਿਖਣਾ ਚਾਹੀਦਾ ਹੈ । | |
03:00 | ਤਬਦੀਲੀ ਜਿਵੇਂ Pvt Ltd, Private Ltd, P.Ltd ਆਦਿ ਮੰਨਣਯੋਗ ਨਹੀਂ ਹੈ । | |
03:10 | ਸਿੰਗਲ ਮਲਕੀਅਤ (sole proprietorship) ਦੀ ਸਥਿਤੀ ਵਿੱਚ, ਮਾਲਿਕ ਦੇ ਆਪਣੇ ਨਾਮ ਵਿੱਚ PAN ਕਾਰਡ ਦੀ ਅਰਜ਼ੀ ਹੋਣੀ ਚਾਹੀਦੀ ਹੈ । | |
03:16 | ਇਹ PAN ਕਾਰਡ ‘ਤੇ ਪ੍ਰਿੰਟ ਕੀਤਾ ਜਾਵੇਗਾ । | |
03:19 | ਧਿਆਨ ਦਿਓ ਕਿ ਲਾਸਟ ਨੇਮ ਪੂਰੀ ਤਰ੍ਹਾਂ ਨਾਲ ਲਿਖਿਆ ਹੋਣਾ ਚਾਹੀਦਾ ਹੈ । | |
03:24 | ਅਗਲਾ ਸੈਕਸ਼ਨ ਉਨ੍ਹਾਂ ਹੋਰ ਨਾਵਾਂ ਦੇ ਬਾਰੇ ਵਿੱਚ ਪੁੱਛਦਾ ਹੈ, ਜਿਨ੍ਹਾਂ ਤੋਂ ਉਹ ਵਿਅਕਤੀ ਜਾਣਿਆ ਜਾਂਦਾ ਹੈ ਜਾਂ ਜਾਣਿਆ ਜਾਂਦਾ ਸੀ । | |
03:30 | ਇੱਥੇ ਜੇ ਬਿਨੈਕਾਰ ‘yes’ ਚੁਣਦਾ ਹੈ, ਤਾਂ ਇਹ ਭਰਨਾ ਲਾਜ਼ਮੀ ਹੈ ਆਇਟਮ 1 ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ । | |
03:38 | ਆਇਟਮ 4, ਜੇਂਡਰ ਫੀਲਡ, ਸਿਰਫ ‘ਵਿਅਕਤੀਗਤ’ ਬਿਨੈਕਾਰ ਦੁਆਰਾ ਭਰਿਆ ਜਾਣਾ ਚਾਹੀਦਾ ਹੈ । | |
03:44 | ਆਇਟਮ 5 ਸੈਕਸ਼ਨ ਡੇਟ ਆਫ ਬਰਥ (ਜਨਮ ਤਾਰੀਖ) ਲਈ ਕਹਿੰਦਾ ਹੈ । | |
03:48 | ਵੱਖ-ਵੱਖ ਸ਼੍ਰੇਣੀਆਂ ਦੇ ਬਿਨੈਕਾਰਾਂ ਤੋਂ ਅਨੁਮਾਨਿਤ ਤਾਰੀਖਾਂ ਫਾਰਮ ਵਿੱਚ ਦਿੱਤੀਆਂ ਗਈਆਂ ਹਨ। | |
03:54 | ਉਦਾਹਰਣ: ਕੰਪਨੀ ਨੂੰ Date-of-Incorporation (ਸੰਚਾਲਨ ਦੀ ਤਾਰੀਖ) ਦੇਣੀ ਚਾਹੀਦੀ ਹੈ । | |
04:00 | ਅੱਗੇ, ‘ਵਿਅਕਤੀਗਤ’ ਬਿਨੈਕਾਰ ਨੂੰ ਆਪਣੇ ਪਿਤਾ ਦਾ ਨਾਮ ਭਰਨਾ ਚਾਹੀਦਾ ਹੈ । | |
04:05 | ਆਇਟਮ 1 ਵਿੱਚ ਨਾਮ ਭਰਨ ਦੇ ਲਈ ਦਿੱਤੇ ਗਏ ਨਿਰਦੇਸ਼ ਇੱਥੇ ਲਾਗੂ ਹੁੰਦੇ ਹਨ । | |
04:10 | ਧਿਆਨ ਦਿਓ, ਵਿਆਹੀ ਇਸਤਰੀ ਨੂੰ ਵੀ ਆਪਣੇ ਪਿਤਾ ਦਾ ਨਾਮ ਭਰਨਾ ਚਾਹੀਦਾ ਹੈ ਨਾ ਕਿ ਪਤੀ ਦਾ ਨਾਮ । | |
04:17 | ਆਇਟਮ 7 ਪਤੇ ਦੇ ਲਈ ਪੁੱਛਦਾ ਹੈ । | |
04:20 | ਘਰ ਦਾ ਪਤਾ ਕੇਵਲ ਆਦਮੀਆਂ ‘HUF, AOP, BOI ਜਾਂ AJP’ ਦੁਆਰਾ ਭਰਨਾ ਚਾਹੀਦਾ ਹੈ । | |
04:29 | ਆਦਮੀਆਂ ਨੂੰ ਆਫਿਸ ਦਾ ਪਤਾ ਵੀ ਭਰਨਾ ਚਾਹੀਦਾ ਹੈ । ਜੇ ਉਹ ਆਮਦਨੀ ਦਾ ਸਰੋਤ ਰੱਖਦੇ ਹੋਣ ਜਿਵੇਂ ਕਿ ਬਿਜ਼ਨਿਸ ਜਾਂ ਪ੍ਰੋਫੇਸ਼ਨ । | |
04:38 | Firm, LLP, Company, Local Authority ਜਾਂ Trust ਦੀ ਸਥਿਤੀ ਵਿੱਚ, ਸਾਰਾ ਪਤਾ ਭਰਨਾ ਲਾਜ਼ਮੀ ਹੈ । | |
04:49 | ਬਿਨੈਕਾਰਾਂ ਦੇ ਦੁਆਰਾ ਭਰੇ ਗਏ ਪਤੇ ਵਿੱਚ ਹੇਠ ਲਿਖੇ ਸ਼ਾਮਿਲ ਹੋਣੇ ਲਾਜ਼ਮੀ ਹਨ - | |
04:54 | ਨਗਰ/ਸ਼ਹਿਰ/ਜ਼ਿਲਾ | |
04:57 | ਰਾਜ/ਕੇਂਦਰ ਸ਼ਾਸਤ ਪ੍ਰਦੇਸ਼, ਅਤੇ | |
05:00 | ਪਿੰਨਕੋਡ | |
05:02 | ਵਿਦੇਸ਼ ਦੇ ਪਤੇ (Foreign addresses) ਵਿੱਚ ਦੇਸ਼ ਦੇ ਨਾਮ ਦੇ ਨਾਲ ਜਿਪ ਕੋਡ ਹੋਣਾ ਲਾਜ਼ਮੀ ਹੈ । | |
05:07 | ਆਇਟਮ 8 ਲਈ ਭਾਵ ‘ਕੰਮਿਉਨਿਕੇਸ਼ਨ ਦੇ ਲਈ ਪਤੇ’ ਵਿੱਚ | |
05:11 | ਆਦਮੀਆਂ/HUFs/AOP/BOI/AJP ਘਰ ਦੇ ਪਤੇ ਜਾਂ ਆਫਿਸ ਦੇ ਪਤੇ ‘ਤੇ ਟਿਕ ਕਰੋ । | |
05:21 | ਹੋਰ ਬਿਨੈਕਾਰਾਂ ਨੂੰ ਉਨ੍ਹਾਂ ਦਾ ਆਫਿਸ ਦਾ ਪਤਾ ਲਿਖਣਾ ਚਾਹੀਦਾ ਹੈ । | |
05:25 | ਸਾਰੇ ਪੱਤਰ-ਵਿਹਾਰ ਇੱਥੇ ਦਿੱਤੇ ਗਏ ਪਤੇ ਤੇ ਭੇਜੇ ਜਾਣਗੇ । | |
05:30 | ਆਇਟਮ 9 ਵਿੱਚ ‘ਟੈਲੀਫੋਨ ਨੰਬਰ ਅਤੇ ਈਮੇਲ Id ਦਾ ਵੇਰਵਾ ਭਰਿਆ ਜਾਣਾ ਹੈ । | |
05:37 | ਟੈਲੀਫੋਨ ਦੇ ਵੇਰਵੇ ਵਿੱਚ ‘ਕੰਟਰੀ ਕੋਡ’ ਭਾਵ ‘ISD ਕੋਡ’ ਅਤੇ ‘Area/STD ਕੋਡ’ ਸ਼ਾਮਿਲ ਹੋਣੇ ਚਾਹੀਦੇ ਹਨ । | |
05:46 | ਉਦਾਹਰਣ: ਦਿੱਲੀ ਦਾ ਟੈਲੀਫੋਨ ਨੰਬਰ 23557505 ਹੇਠ ਲਿਖੇ ਦੀ ਤਰ੍ਹਾਂ ਭਰਿਆ ਜਾਣਾ ਚਾਹੀਦਾ ਹੈ | |
05:54 | 9 1 ਜੋ ਕੰਟਰੀ ਕੋਡ ਹੈ । | |
05:56 | * 1 1 ਜੋ STD ਕੋਡ ਹੈ । | |
06:00 | ਨੰਬਰਸ ਅਤੇ ਈਮੇਲ ਲਾਜ਼ਮੀ ਹਨ, | |
06:04 | ਐਪਲੀਕੇਸ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਹਿਮਤੀ ਦੇ ਮਾਮਲੇ ਵਿੱਚ, ਬਿਨੈਕਾਰਾਂ ਨਾਲ ਸੰਪਰਕ ਕਰੋ | |
06:09 | PAN ਕਾਰਡ ਨੂੰ ਈਮੇਲ ਤੋਂ ਭੇਜਣ ਲਈ | |
06:12 | ਸਟੇਟਸ ਅਪਡੇਟ ਨੂੰ ਮੈਸੇਜ ਕਰਨ ਦੇ ਲਈ । | |
06:16 | ਆਇਟਮ 10 ਵਿੱਚ, ਕੈਟੇਗਰੀ ਸਟੇਟਸ ਚੁਣੋ ਜੋ ਲਾਗੂ ਹੁੰਦੀ ਹੈ । | |
06:21 | ‘Liability Partnership’ (ਸੀਮਿਤ ਜ਼ਿੰਮੇਵਾਰੀ ਸਾਂਝੇਦਾਰੀ) ਦੀ ਸਥਿਤੀ ਵਿੱਚ, ‘PAN’ ਫਰਮ ਦੀ ਸਟੇਟਸ ਦਿੱਤੀ ਜਾਵੇਗੀ । | |
06:28 | ਆਇਟਮ 11 ਕੰਪਨੀਆਂ ਦੇ ਰਜਿਸਟਰਾਰ ਦੇ ਦੁਆਰਾ ਇਸ਼ੂ ਕੀਤੇ ਗਏ, ਕੰਪਨੀਆਂ ਦੇ ਰਜਿਸਟਰੇਸ਼ਨ ਦੇ ਲਈ ਕਹਿੰਦਾ ਹੈ । | |
06:35 | ਹੋਰ ਬਿਨੈਕਾਰ ਰਾਜ ਜਾਂ ਕੇਂਦਰ ਸਰਕਾਰ ਦੇ ਅਧਿਕਾਰੀ ਦੁਆਰਾ ਇਸ਼ੂ ਕੀਤਾ ਗਿਆ ਰਜਿਸਟਰੇਸ਼ਨ ਨੰਬਰ ਭਰ ਸਕਦੇ ਹਨ । | |
06:42 | ਆਇਟਮ 12 - ਭਾਰਤੀ ਨਾਗਰਿਕਾਂ ਨੂੰ ਜੇ ‘AADHAAR’ ਨੰਬਰ ਮਿਲਿਆ ਹੈ ਤਾਂ ਭਰਨਾ ਲਾਜ਼ਮੀ ਹੈ । | |
06:48 | ਇਹ ‘AADHAAR’ ਕਾਰਡ ਦੀ ਇੱਕ ਕਾਪੀ ਦੇ ਸਹਿਯੋਗ ਨਾਲ ਕੀਤਾ ਜਾਣਾ ਚਾਹੀਦਾ ਹੈ । | |
06:53 | ਆਇਟਮ 13 ਵਿੱਚ, ਬਿਨੈਕਾਰਾਂ ਨੂੰ ਕਿਸੇ ਬਿਜ਼ਨਸ ਜਾਂ ਪ੍ਰੋਫੇਸ਼ਨ ਕੋਡ ਦੀ ਵਰਤੋਂ ਕਰਕੇ ਆਪਣੀ ਆਮਦਨੀ ਦਾ ਸਾਧਨ ਦਿਖਾਉਣਾ ਜ਼ਰੂਰੀ ਹੈ । | |
07:01 | ਕੋਡਸ ਫ਼ਾਰਮ ਦੇ ਪੇਜ਼ 3 ‘ਤੇ ਉਪਲੱਬਧ ਹਨ । | |
07:05 | ਉਦਾਹਰਣ: ਮੈਡੀਕਲ ਪ੍ਰੋਫੇਸ਼ਨ ਅਤੇ ਬਿਜ਼ਨਸ ਦਾ ਕੋਡ 01 ਹੈ । | |
07:10 | ਇੰਜੀਨਿਅਰਿੰਗ ਦਾ ਕੋਡ 02 | |
07:13 | ਆਇਟਮ 14 ਪ੍ਰਤਿਨਿੱਧੀ ਮੁਲਾਂਕਣ (representative assessees) ਦੇ ਨਿੱਜੀ ਵੇਰਵੇ ਲਈ ਪੁੱਛਦਾ ਹੈ ।
ਸਿਰਫ ਉਹ ਜਿਹੜੇ 'ਇਨਕਮ ਟੈਕਸ ਐਕਟ' ਦੇ 'ਸੈਕਸ਼ਨ 160' ਵਿੱਚ ਸਪੱਸ਼ਟ ਕੀਤੇ ਗਏ ਹਨ ਪ੍ਰਤਿਨਿੱਧੀ ਮੁਲਾਂਕਣਾਂ ਵਜੋਂ ਕੰਮ ਕਰਦੇ ਹਨ. | |
07:19 | ਸਿਰਫ ਉਹ ਜਿਹੜੇ 'ਇਨਕਮ ਟੈਕਸ ਐਕਟ' ਦੇ 'ਸੈਕਸ਼ਨ 160' ਵਿੱਚ ਸਪੱਸ਼ਟ ਕੀਤੇ ਗਏ ਹਨ ਪ੍ਰਤਿਨਿੱਧੀ ਮੁਲਾਂਕਣਾਂ (representative assessees) ਵਜੋਂ ਕੰਮ ਕਰਦੇ ਹਨ । | |
07:29 | ਉਹਨਾਂ ਵਿੱਚੋਂ ਕੁੱਝ ਹਨ - | |
07:31 | ਇੱਕ ਗੈਰ-ਨਿਵਾਸੀ ਦਾ ਇੱਕ ਏਜੰਟ | |
07:33 | ਇੱਕ ਨਾਬਾਲਗ, ਪਾਗਲ ਜਾਂ ਮੰਦ ਬੁੱਧੀ, court of wards ਭਾਵ ਨਾਬਾਲਗ ਵਾਰਿਸ ਆਦਿ ਦੇ ਸਰਪ੍ਰਸਤ ਜਾਂ ਮੈਨੇਜਰ, | |
07:41 | ਪ੍ਰਤਿਨਿੱਧੀ ਮੁਲਾਂਕਣ ਉਨ੍ਹਾਂ ਦੇ ਲਈ ਜ਼ਰੂਰੀ ਹਨ ਜੋ ਨਾਬਾਲਗ ਹਨ, ਮਾਨਸਿਕ ਤੌਰ ਤੇ ਹੌਲੇ ਹੁੰਦੇ ਹਨ, ਮਰ ਚੁੱਕੇ ਹੁੰਦੇ ਹਨ, ਮੰਦ ਬੁੱਧੀ ਜਾਂ ਪਾਗਲ ਹੁੰਦੇ ਹਨ । | |
07:54 | ਪ੍ਰਤਿਨਿੱਧੀ ਮੁਲਾਂਕਣ ਦਾ ਨਿੱਜੀ ਵੇਰਵਾ ਇੱਥੇ ਭਰਿਆ ਜਾਣਾ ਹੈ । | |
08:00 | ਆਇਟਮ 15, ਉਨ੍ਹਾਂ ਡਾਕਿਊਮੈਂਟਸ ਦੇ ਬਾਰੇ ਵਿੱਚ ਹੈ ਜਿਨ੍ਹਾਂ ਨੂੰ Pan ਕਾਰਡ ਐਪਲੀਕੇਸ਼ਨ ਦੇ ਲਈ ਜਮ੍ਹਾਂ ਕੀਤਾ ਜਾਣਾ ਹੈ । | |
08:06 | PAN ਕਾਰਡ ਐਪਲੀਕੇਸ਼ਨ ਦੇ ਨਾਲ ਪਤੇ ਦਾ ਪਰੂਫ਼ ਅਤੇ ਆਈਡੈਂਟਟੀ ਪਰੂਫ਼ ਲਗਾਉਣਾ ਲਾਜ਼ਮੀ ਹੈ । | |
08:13 | ਇਹ ਡਾਕਿਊਮੈਂਟਸ ਬਿਨੈਕਾਰ ਦੇ ਨਾਂ ਵਿੱਚ ਹੋਣਾ ਚਾਹੀਦਾ ਹੈ । | |
08:18 | ਪ੍ਰਤਿਨਿੱਧੀ ਮੁਲਾਂਕਣ ਨੂੰ ਵੀ ਇਹ ਡਾਕਿਊਮੈਂਟਸ ਲਗਾਉਣਾ ਲਾਜ਼ਮੀ ਹੈ । | |
08:24 | Pan ਐਪਲੀਕੇਸ਼ਨ ਫ਼ਾਰਮ ਦੇ ਪੇਜ਼ 4 ‘ਤੇ ਡਾਕਿਊਮੈਂਟਸ ਦੀ ਸੂਚੀ ਦਿੱਤੀ ਗਈ ਹੈ ਜੋ ਪਤਾ ਅਤੇ ਆਈਡੈਂਟਟੀ ਦਾ ਪਰੂਫ਼ ਦਿੰਦੇ ਹਨ । | |
08:33 | ਬਿਨੈਕਾਰ ਨੂੰ ਇਸ ਫ਼ਾਰਮ ਵਿੱਚ ਸੂਚੀਬੱਧ ਕਿਸੇ ਇੱਕ ਡਾਕਿਊਮੈਂਟ ਨੂੰ ਪੇਸ਼ ਕਰਨਾ ਲਾਜ਼ਮੀ ਹੈ । | |
08:39 | ਉਦਾਹਰਣ ‘ਵਿਅਕਤੀਗਤ’ ਬਿਨੈਕਾਰ ਅਤੇ ‘HUF’ ਲਈ ਆਈਡੈਂਟਟੀ ਪਰੂਫ਼ ਹੇਠ ਲਿਖੇ ਹਨ - | |
08:45 | ਸਕੂਲ ਛੱਡਣ ਦਾ ਪ੍ਰਮਾਣ ਪੱਤਰ | |
08:47 | ਰਾਸ਼ਨ ਕਾਰਡ | |
08:49 | ਡਰਾਈਵਿੰਗ ਲਾਇਸੈਂਸ ਆਦਿ । | |
08:53 | ਪਤੇ ਦੇ ਪਰੂਫ਼ ਲਈ ਡਾਕਿਊਮੈਂਟਸ ਹੇਠ ਲਿਖੇ ਹਨ - | |
08:56 | ਬਿਜਲੀ ਬਿਲ ਟੈਲੀਫੋਨ ਬਿਲ | |
08:59 | ਪਾਸਪੋਰਟ ਆਦਿ । | |
09:01 | ਹੁਣ ਅਸੀਂ ਐਪਲੀਕੇਸ਼ਨ ਨਾਲ ਸੰਬੰਧਿਤ ਕੁੱਝ ਆਮ ਜਾਣਕਾਰੀ ‘ਤੇ ਵਿਚਾਰ ਕਰਾਂਗੇ । | |
09:06 | PAN ਐਪਲੀਕੇਸ਼ਨ ਦੀ ਪਰਿਕ੍ਰੀਆ ਲਈ ਫੀਸ 96.00 ਰੁਪਏ ਭਾਵ 85.00 ਰੁਪਏ + 12.36 % ਸਰਵਿਸ ਟੈਕਸ । | |
09:18 | ਭੁਗਤਾਨ ਹੇਠ ਲਿਖੇ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ -
ਡਿਮਾਂਡ ਡਰਾਫਟ ਚੈੱਕ ਦੁਆਰਾ | |
09:23 | ਭਾਰਤ ਤੋਂ ਬਾਹਰ ਰਹਿਣ ਵਾਲਿਆਂ ਦੇ ਲਈ, ਪਰਿਕ੍ਰੀਆ ਦੀ ਫੀਸ 962.00 ਰੁਪਏ ਹੈ । | |
09:28 | ਭਾਵ (ਐਪਲੀਕੇਸ਼ਨ ਫੀਸ 85.00 ਰੁਪਏ + ਭੇਜਣ ਦਾ ਸ਼ੁਲਕ 771.00 + 12.36 % ਸਰਵਿਸ ਟੈਕਸ) | |
09:40 | ਵਿਦੇਸ਼ ਦੇ ਪਤੇ ਦੇ ਲਈ, ਭੁਗਤਾਨ ਸਿਰਫ ਡਿਮਾਂਡ ਡਰਾਫਟ ਤੋਂ ਹੀ ਹੋ ਸਕਦਾ ਹੈ ਜੋ ਮੁੰਬਈ ਤੋਂ ਹੀ ਕੀਤਾ ਜਾ ਸਕਦਾ ਹੈ । | |
09:48 | ਫ਼ਾਰਮ ਦੇ ਅਖੀਰ ਵਾਲਾ ਬਾਕਸ, ਬਿਨੈਕਾਰ ਦੇ ਹਸਤਾਖਰ ਜਾਂ ਅੰਗੂਠੇ ਦੇ ਨਿਸ਼ਾਨ ਲਈ ਹੈ । | |
09:54 | ਨਾਬਾਲਗ, ਮ੍ਰਿਤਕ, ਪਾਗਲ ਅਤੇ ਮਾਨਸਿਕ ਰੂਪ ਤੋਂ ਮੰਦ ਬੁੱਧੀ ਲਈ ਪ੍ਰਤਿਨਿੱਧੀ ਮੁਲਾਂਕਣ ਕਰਤਾ ਦੇ ਹਸਤਾਖਰ ਜਾਂ ਅੰਗੂਠੇ ਦਾ ਨਿਸ਼ਾਨ ਦਿੱਤਾ ਜਾਣਾ ਚਾਹੀਦਾ ਹੈ । | |
10:04 | ਬਿਨ੍ਹਾਂ ਹਸਤਾਖਰ ਜਾਂ ਅੰਗੂਠੇ ਦੇ ਨਿਸ਼ਾਨ ਵਾਲੀ ਐਪਲੀਕੇਸ਼ਨ ਬਰਖਾਸਤ ਕਰ ਦਿੱਤੀ ਜਾਵੇਗੀ । | |
10:09 | ਬਿਨੈਕਾਰ ਨੂੰ ਇਸ ਫ਼ਾਰਮ ਦੀ ਮਨਜ਼ੂਰੀ 'ਤੇ ਐਕਨਾਲਿਜ਼ਮੈਂਟ ਭਾਵ ਰਸੀਦ ਪ੍ਰਾਪਤ ਹੋਵੇਗੀ । | |
10:14 | ਇਸ ‘ਤੇ ਇੱਕ ਵਿਲੱਖਣ ਪਛਾਣ ਨੰਬਰ ਪ੍ਰਾਪਤ ਹੋਵੇਗਾ । | |
10:18 | ਇਹ ਨੰਬਰ ਐਪਲੀਕੇਸ਼ਨ ਦੀ ਸਥਿਤੀ ਦਾ ਪਤਾ ਲਗਾਉਣ ਲਈ ਵਰਤਿਆ ਜਾ ਸਕਦਾ ਹੈ । | |
10:23 | ਤੁਸੀਂ ਇਸਦੀ ਸਥਿਤੀ ਦਾ ਪਤਾ ਆਮਦਨ-ਕਰ ਵਿਭਾਗ ਦੀ ਵੈੱਬਸਾਈਟ ਜਾਂ ਇਹਨਾਂ ਵੈੱਬਸਾਈਟਸ ਤੋਂ ਵੀ ਲਗਾ ਸਕਦੇ ਹੋ । | |
10:32 | ਇਸ ਵੈੱਬਸਾਈਟ ‘ਤੇ, ‘ਸਟੇਟਸ ਟ੍ਰੈਕ’ ਸਰਚ ਇਸ ਕੰਮ ਨੂੰ ਕਰੇਗਾ । | |
10:38 | ਇਸ ਸਰਚ ਨੂੰ ਜਾਂ ਤਾਂ ਤੁਹਾਡੇ ਐਕਨਾਲਿਜ਼ਮੈਂਟ ਨੰਬਰ ਦੀ ਜਾਂ ਵੇਰਵਾ ਜਿਵੇਂ ਨਾਮ ਅਤੇ ਡੇਟ ਆਫ ਬਰਥ ਦੀ ਲੋੜ ਹੋਵੇਗੀ । | |
10:46 | ਤੁਹਾਨੂੰ PAN ਦੇ ਸਟੇਟਸ ਦਾ ਵੇਰਵਾ SMS ਦੇ ਦੁਆਰਾ ਵੀ ਪ੍ਰਾਪਤ ਹੋ ਸਕਦਾ ਹੈ । | |
10:50 | SMS NSDLPAN<space>15- ਡਿਜਿਟ ਐਕਨਾਲਿਜ਼ਮੈਂਟ ਨੰਬਰ ਅਤੇ ਇਸਨੂੰ 57575 ‘ਤੇ ਭੇਜ ਦਿਓ । | |
11:01 | ਡਾਕ ਦੇ ਪਤੇ ਹੇਠ ਲਿਖੇ ਦੀ ਤਰ੍ਹਾਂ ਦਰਸ਼ਾਏ ਗਏ ਹਨ । | |
11:05 | ਆਸ ਕਰਦੇ ਹਾਂ ਕਿ ਇਹ ਜਾਣਕਾਰੀ ਲਾਭਦਾਇਕ ਸੀ । | |
11:08 | ਹੁਣ ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖਿਆ ਸਿੱਖਿਆ - | |
11:13 | PAN ਕਾਰਡ ਦੀ ਅਰਜ਼ੀ ਦੇ ਲਈ ਪਰਿਕ੍ਰੀਆ | |
11:15 | ਅਡੈਂਟਿਟੀ ਪਰੂਫ਼ ਲਈ ਡਾਕਿਊਮੈਂਟਸ ਅਤੇ | |
11:19 | PAN ਕਾਰਡ ਦੇ ਸਟੇਟਸ ਦਾ ਪਤਾ ਲਗਾਉਣਾ । | |
11:22 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
11:25 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
11:28 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
11:33 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
11:35 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
11:38 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
11:42 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
11:49 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
11:53 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
12:01 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ । | |
12:11 | ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
12:13 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |