BASH/C3/More-on-Redirection/Punjabi
From Script | Spoken-Tutorial
Time | Narration |
00:01 | ਸਤਿ ਸ਼੍ਰੀ ਅਕਾਲ ਦੋਸਤੋ, ’More on redirection’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਕੁੱਝ ਉਦਾਹਰਣਾਂ ਦੀ ਮੱਦਦ ਨਾਲ ’standard error’ ਅਤੇ ’output’ |
00:13 | ਦੋਨਾਂ ਦਾ ’Redirection’ ਅਤੇ |
00:15 | ’redirected output’ ਨੂੰ ਜੋੜਨਾ ਸਿਖਾਂਗੇ । |
00:19 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ BASH ਵਿੱਚ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ । |
00:25 | ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਵੈਬਸਾਈਟ ਉੱਤੇ ਜਾਓ । ‘http://www.spoken-tutorial.org’ |
00:30 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ |
00:35 | ’GNU BASH’ ਵਰਜਨ 4.2 |
00:39 | ਕਿਰਪਾ ਕਰਕੇ ਧਿਆਨ ਦਿਓ, ’GNU Bash’ ’ਵਰਜਨ 4’ ਜਾਂ ਉਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । |
00:46 | ਪਿਛਲੇ ਟਿਊਟੋਰਿਅਲ ਵਿੱਚ, ਅਸੀਂ, ’standard output’ ਅਤੇ ’standard errors’ ਦੇ ਬਾਰੇ ਵਿੱਚ ਸਿੱਖਿਆ ਸੀ । |
00:52 | stderr ਅਤੇ ਨਾਲ ਹੀ stdout ਦੋਨਾਂ ਨੂੰ ਇੱਕੋ ਫ਼ਾਇਲ ਉੱਤੇ redirect ਕੀਤਾ ਜਾ ਸਕਦਾ ਹੈ । |
00:58 | ਇਹ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ । |
01:01 | ਇਸ ਟਿਊਟੋਰਿਅਲ ਵਿੱਚ ਅਸੀਂ redirections ਦੇ ਦੋ ਸਭ ਤੋਂ ਅਹਿਮ ਤਰੀਕਿਆਂ ਨੂੰ ਕਵਰ ਕਰਾਂਗੇ । |
01:08 | ’standard output’ ਅਤੇ ’error’ ਦੋਨਾਂ ਨੂੰ redirect ਕਰਨ ਕੇ ਲਈ ਪਹਿਲੀ ਵਿਧੀ ਹੈ ’&>’ ampersand ਦੇ ਬਾਅਦ greater-than ਚਿੰਨ੍ਹ ਦੀ ਵਰਤੋਂ ਕਰਨਾ । |
01:18 | ਸੰਟੈਕਸ ਹੈ: ’Command space ampersand greater than’ space ਫ਼ਾਇਲ ਦਾ ਨਾਮ ਹੈ । |
01:25 | ਅਸੀਂ redirect.sh ਫ਼ਾਇਲ ਨੂੰ ਖੋਲ੍ਹਦੇ ਹਾਂ । |
01:30 | ਅਸੀਂ ਇਸ ਫ਼ਾਇਲ ਵਿੱਚ ਕੁੱਝ ਕੋਡ ਟਾਈਪ ਕੀਤੇ ਹਨ । |
01:32 | ਇਹ shebang ਲਾਈਨ ਹੈ । |
01:36 | ’ls’ 2 ਡਾਇਰੈਕਟਰੀਆਂ ਦੇ ਡਾਇਰੈਕਟਰੀ ਦੇ ਕੰਟੈਂਟ ਨੂੰ ਸੂਚੀਬੱਧ ਕਰਦਾ ਹੈ ਜਿਵੇਂ ਕਿ /usr ਅਤੇ /user |
01:44 | ਧਿਆਨ ਦਿਓ ਕਿ ‘/user’ ਡਾਇਰੈਕਟਰੀ ਮੌਜੂਦ ਨਹੀਂ ਹੈ । |
01:48 | ਇਸ ਲਈ ਕਮਾਂਡ ’ls’ ਇੱਕ ਐਰ੍ਰ ਨੂੰ ਦਿਖਾਵੇਗਾ । |
01:52 | ’&’ (ampersand) ਦੇ ਬਾਅਦ ‘greater than’ ‘stdout’ ਅਤੇ ‘stderr’ ਨੂੰ ‘out_(underscore) file.txt’ ਵਿੱਚ ਰੀਡਾਇਰੈਕਟ ਕਰੇਗਾ । |
02:03 | ਹੁਣ ਫ਼ਾਇਲ ਨੂੰ ਸੇਵ ਕਰੋ । |
02:05 | ਫ਼ਾਇਲ ‘redirect.sh’ ਨੂੰ ਰਨ ਕਰਦੇ ਹਾਂ । |
02:07 | ਆਪਣੇ ਕੀਬੋਰਡ ਉੱਤੇ ਇਕੋ ਸਮੇਂ ’CTRL+ALT+T’ ਕੀਜ ਦੀ ਵਰਤੋਂ ਕਰਕੇ ਟਰਮੀਨਲ ਨੂੰ ਖੋਲੋ । |
02:15 | ਟਾਈਪ ਕਰੋ: ‘chmod space plus x space redirect dot sh’ |
02:23 | ਐਂਟਰ ਦਬਾਓ । |
02:25 | ਟਾਈਪ ਕਰੋ: ‘dot slash redirect dot sh’ |
02:28 | ਐਂਟਰ ਦਬਾਓ । |
02:30 | ਅਸੀਂ ‘out_(underscore) file.(dot) txt’ ਖੋਲਕੇ ਆਉਟਪੁਟ ਵੇਖ ਸਕਦੇ ਹਾਂ । |
02:36 | ਟਾਈਪ ਕਰੋ: ’cat space out_(underscore) file.(dot)txt’ |
02:42 | ਅਸੀਂ error ਅਤੇ output ਦੋਨਾਂ ਨੂੰ ਵੇਖ ਸਕਦੇ ਹਾਂ । |
02:48 | ਡਾਇਰੈਕਟਰੀ ‘/user’ ਦੇ ਲਈ ਐਰ੍ਰ ਇਸ ਫ਼ਾਇਲ ਵਿੱਚ ਦਰਜ ਹੋ ਗਈ ਹੈ । |
02:51 | ਇਹ ਦਿਖਾਉਂਦਾ ਹੈ ਕਿ ਇੱਥੇ ਕੋਈ ‘/user’ ਡਾਇਰੈਕਟਰੀ ਨਹੀਂ ਪਾਈ ਗਈ ਸੀ । |
02:56 | ’/ user’ ਦੇ ਲਈ ਡਾਇਰੈਕਟਰੀ ਕੰਟੈਂਟ ਦਿਖਾਈ ਦਿੰਦੀ ਹੈ । |
03:00 | ਕਿਰਪਾ ਕਰਕੇ ਧਿਆਨ ਦਿਓ, ਸਾਡੇ ਸਿਸਟਮ ਉੱਤੇ ‘/usr’ ਡਾਇਰੈਕਟਰੀ ਲਈ ਕੰਟੈਂਟ ਵੱਖਰਾ ਹੋ ਸਕਦਾ ਹੈ । |
03:06 | ਹੁਣ ਇਸ ਫ਼ਾਇਲ ਨੂੰ ਡਿਲੀਟ ਕਰਦੇ ਹਾਂ । ਇਸ ਲਈ: ਟਰਮੀਨਲ ਉੱਤੇ ਟਾਈਪ ਕਰੋ ‘rm space out_ (underscore) file.(dot) txt’ |
03:15 | ਹੋਰ ਮੇਥਡ ਹੈ, ਫ਼ਾਇਲ ਨਾਮ ਦੇ ਬਾਅਦ ‘2 greater than ampersand 1' ਦੀ ਵਰਤੋਂ ਕਰਨਾ । |
03:24 | ਸੰਟੈਕਸ ਹੈ ‘command space greater than’ ‘ਫ਼ਾਇਲ ਦਾ ਨਾਮ space 2 greater than ampersand 1' |
03:33 | ਅਸੀਂ ‘slash dev slash null(/dev/null)’ ਫ਼ਾਇਲ ਵਿੱਚ ਵੀ redirect ਕਰ ਸਕਦੇ ਹਾਂ । |
03:39 | ‘slash dev slash null (/dev/null)’ ਫ਼ਾਇਲ ਦੇ ਬਾਰੇ ਵਿੱਚ ਹੋਰ ਸਿੱਖਦੇ ਹਾਂ । |
03:45 | ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਫ਼ਾਇਲ ਹੈ । |
03:48 | ਇਹ ਇੱਕ ਨਲ ਫ਼ਾਇਲ ਜਾਂ ਇੱਕ ਅਜਿਹਾ ਸਥਾਨ ਹੈ ਜਿੱਥੇ ਅਸੀਂ ਕੁੱਝ ਵੀ ਰੱਖ ਕਰ ਸਕਦੇ ਹਾਂ । |
03:52 | ਇਸ ਵਿੱਚ ਆਉਟਪੁਟ ਅਤੇ ਐਰ੍ਰ ਮੈਸੇਜ ਸ਼ਾਮਿਲ ਹਨ । |
03:57 | ਇਸ ਨੂੰ ‘bit bucket’ ਵੀ ਕਿਹਾ ਜਾਂਦਾ ਹੈ । |
04:00 | ਹੁਣ ਅਸੀਂ ‘gedit’ ਵਿੱਚ ਆਪਣੇ ਕੋਡ ਉੱਤੇ ਦੁਬਾਰਾ ਆਉਂਦੇ ਹਾਂ । |
04:04 | ਹੁਣ ਅਸੀਂ ‘null file’ ਵਿੱਚ standard ਆਉਟਪੁਟ ਅਤੇ ਐਰ੍ਰ ਦੋਨਾਂ ਨੂੰ redirect ਕਰਦੇ ਹਾਂ । |
04:11 | ਅਸੀਂ ਕੋਡ ਦੀ ਇਸ ਲਾਈਨ ਨੂੰ ਕਾਪੀ ਕਰਾਂਗੇ ਅਤੇ ਇਸ ਨੂੰ ਇੱਥੇ ਹੇਠਾਂ ਪੇਸਟ ਕਰਾਂਗੇ । |
04:16 | ਅਸੀਂ ਆਉਟਪੁਟ ਅਤੇ ਐਰ੍ਰ ਮੈਸੇਜ ਦੋਨਾਂ ਨੂੰ ਵੱਖ ਕਰਨਾ ਚਾਹੁੰਦੇ ਹਾਂ । |
04:21 | ਇਸ ਲਈ: ਅਸੀਂ ਕਾਪੀ ਕੋਡ ਦੇ ਇਸ ਭਾਗ ਨੂੰ ਬਦਲਾਂਗੇ ‘> (greater than) ਜਿਵੇਂ ਕਿ ‘truncate’ or ‘write’ |
04:30 | ‘slash dev slash null’ ਨਲ ਫ਼ਾਇਲ ਹੈ ‘2 >&1' ‘(2 greater than ampersand 1)’ |
04:37 | ਨੰਬਰ “2” ‘standard error’ ਨੂੰ ‘standard output’ ਵਿੱਚ ਰੀਡਾਇਰੈਕਟ ਕਰੇਗਾ, ਜੋ ਨੰਬਰ ‘‘1'’ ਦੁਆਰਾ ਦਰਸਾਈ ਗਈ ਹੋਵੇਗੀ । |
04:45 | ਹੁਣ ‘Save’ ਉੱਤੇ ਕਲਿੱਕ ਕਰੋ । ਕੋਡ ਨੂੰ ਸੇਵ ਕਰੋ । |
04:48 | ਫ਼ਾਇਲ ‘redirect.sh’ ਨੂੰ ਰਨ ਕਰੋ । |
04:52 | ਟਰਮੀਨਲ ਉੱਤੇ ਜਾਓ । |
04:54 | ’up-arrow’ ਕੀ ਦੇ ਦੁਆਰਾ ਪਿਛਲੀ ਕਮਾਂਡ ਨੂੰ ਰੀਕਾਲ ਕਰੋ । ‘dot slash redirect.sh’ ਅਤੇ ਐਂਟਰ ਦਬਾਓ । |
05:03 | ਅਸੀਂ ‘cat out_(underscore) file.(dot)txt ਟਾਈਪ ਕਰਕੇ ਆਉਟਪੁਟ ਵੇਖ ਸਕਦੇ ਹਾਂ । |
05:11 | ਆਪਣੀ ਸਲਾਇਡਸ ਉੱਤੇ ਦੁਬਾਰਾ ਆਓ । |
05:15 | ਅਸੀਂ ਇੱਕ ਫ਼ਾਇਲ ਦੇ ਲਈ ‘standard output’ ਜਾਂ ‘error’ ਨੂੰ ਜੋੜਣ ਦੇ ਨਾਲ-ਨਾਲ ਕੈਪਚਰ ਵੀ ਕਰ ਸਕਦੇ ਹਾਂ । |
05:21 | ਆਉਟਪੁਟ ਜਾਂ ਐਰ੍ਰ ਨੂੰ ਫ਼ਾਇਲ ਦੇ ਆਖੀਰ ਵਿੱਚ ਜੋੜਿਆ ਜਾਵੇਗਾ । |
05:26 | ਜੇਕਰ ਫ਼ਾਇਲ ਮੌਜੂਦ ਨਹੀਂ ਹੈ, ਤਾਂ ਇਹ ਇੱਕ ਨਵੀਂ ਫ਼ਾਇਲ ਬਣਾਏਗੀ । |
05:31 | ਸੰਟੈਕਸ ਹੈ:’command’ ‘space greater than greater than space’ ਦੇ ਬਾਅਦ ਫ਼ਾਇਲ ਦਾ ਨਾਮ । |
05:41 | ਇਸ ਨੂੰ ਇੱਕ ਉਦਾਹਰਣ ਦੇ ਦੁਆਰਾ ਸਮਝਦੇ ਹਾਂ । |
05:45 | ਅਸੀਂ ਫ਼ਾਇਲ ‘redirect.(dot)sh’ ਖੋਲ੍ਹਦੇ ਹਾਂ । |
05:49 | ਹੁਣ, ਇੱਥੇ ਟਾਈਪ ਕਰੋ: ‘date space greater than greater than space out_(underscore)file.(dot)txt’. |
06:00 | ‘date’ ਕਮਾਂਡ ਆਉਟਪੁਟ ਦੇ ਰੂਪ ਵਿੱਚ ਸਿਰਫ਼:ਸਿਸਟਮ ਦੀ ਤਾਰੀਖ ਨੂੰ ਹੀ ਦਿਖਾਏਗੀ । |
06:06 | ਅਸੀਂ ਇਸ ਕਮਾਂਡ ਨੂੰ ਟਰਮੀਨਲ ਉੱਤੇ ‘date’ ਟਾਈਪ ਕਰਕੇ ਚੈੱਕ ਕਰ ਸਕਦੇ ਹਾਂ । |
06:11 | ਟਰਮੀਨਲ ਉੱਤੇ ਆਓ । ਟਾਈਪ ਕਰੋ ‘date’ ਤੁਸੀਂ ਸਿਸਟਮ ਦੀ ਤਾਰੀਖ ਨੂੰ ਵੇਖ ਸਕਦੇ ਹੋ । ਭਾਵ ਸਿਸਟਮ ਤੁਹਾਨੂੰ ਵਰਤਮਾਨ ਤਾਰੀਖ ਹੀ ਦਿਖਾਏਗਾ । |
06:23 | ‘date’ ਕਮਾਂਡ ਦਾ ਆਉਟਪੁਟ ‘out_(underscore)file.(dot)txt’ ਫ਼ਾਇਲ ਵਿੱਚ ਜੋੜਿਆ ਜਾਵੇਗਾ । |
06:31 | ਅਸੀਂ ਇਸ ਫ਼ਾਇਲ ਦੀ ਵਰਤੋਂ ‘ls’ ਕਮਾਂਡ ਦੇ standard ਆਉਟਪੁਟ ਤੇ ਹੋਰ ਐਰ੍ਰ ਨੂੰ ਕੈਪਚਰ ਕਰਨ ਲਈ ਕਰ ਰਹੇ ਹਾਂ । |
06:39 | Save ਉੱਤੇ ਕਲਿੱਕ ਕਰੋ । ਟਰਮੀਨਲ ਉੱਤੇ ਦੁਬਾਰਾ ਜਾਓ । |
06:43 | ‘uparrow’ ਕਿ ਦਬਾਓ । ਪਿਛਲੀ ਕਮਾਂਡ ‘dot slash redirect dot sh’ ਨੂੰ ਰੀਕਾਲ ਕਰੋ । |
06:50 | ਅਤੇ ਐਂਟਰ ਦਬਾਓ । |
06:52 | ‘out_(underscore)file.(dot)txt’ ਨੂੰ ਖੋਲ ਕੇ ਆਉਟਪੁਟ ਵੇਖਦੇ ਹਾਂ । |
06:59 | ਟਾਈਪ ਕਰੋ: ‘cat space out_(underscore)file.(dot)txt’ |
07:05 | ਧਿਆਨ ਦਿਓ, ਕਿ ‘date’ ਕਮਾਂਡ ਦੀ ਆਉਟਪੁਟ ਫ਼ਾਇਲ ਦੇ ਅਖੀਰ ਵਿੱਚ ਜੋੜੀ ਗਈ ਹੈ । |
07:12 | ਇਹ ਸਾਨੂੰ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ । |
07:15 | ਸੰਖੇਪ ਵਿੱਚ, |
07:17 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ । |
07:19 | ‘standard error’ ਅਤੇ output ਦੋਨਾਂ ਦਾ Redirection ਅਤੇ ਰੀਡਾਇਰੈਕਟ output ਨੂੰ ਜੋੜਣਾ । |
07:27 | ਨਿਰਧਾਰਤ ਕੰਮ ਦੇ ਰੂਪ ਵਿੱਚ, |
07:29 | ਕੁੱਝ ਕੰਟੈਂਟ ਦੇ ਨਾਲ ‘X_ (underscore)file.(dot)txt’ ਫ਼ਾਇਲ ਬਣਾਓ । |
07:34 | ‘out_(underscore)file.(dot)txt’ ਅਤੇ ‘X_(underscore)file.(dot)txt’ ਦੋਨਾਂ ਦੇ ਕੰਟੈਂਟ ਨੂੰ ਨਵੀਂ ਫ਼ਾਇਲ ਵਿੱਚ Redirect ਕਰੋ । |
07:44 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । |
07:47 | ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕੱਢਦਾ ਹੈ । |
07:51 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੇਖ ਸਕਦੇ ਹੋ । |
07:56 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀਆਂ ਹਨ । ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । |
08:06 | ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਜਾਓ । |
08:13 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
08:17 | ਇਹ ਭਾਰਤ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ http://spoken-tutorial.org\NMEICT-Intro |
08:30 | ਇਸ ਸਕਰਿਪਟ ਨੂੰ FOSSEE ਅਤੇ ਸਪੋਕਨ ਟਿਊਟੋਰਿਅਲ ਦੀਆਂ ਟੀਮਾਂ ਦੁਆਰਾ ਤਿਆਰ ਕੀਤਾ ਗਿਆ ਹੈ । |
08:37 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |