BASH/C3/More-on-Redirection/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ’More on redirection’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਕੁੱਝ ਉਦਾਹਰਣਾਂ ਦੀ ਮੱਦਦ ਨਾਲ ’standard error’ ਅਤੇ ’output’
00:13 ਦੋਨਾਂ ਦਾ ’Redirection’ ਅਤੇ
00:15 ’redirected output’ ਨੂੰ ਜੋੜਨਾ ਸਿਖਾਂਗੇ ।
00:19 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ BASH ਵਿੱਚ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ ।
00:25 ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਵੈਬਸਾਈਟ ਉੱਤੇ ਜਾਓ । ‘http://www.spoken-tutorial.org’
00:30 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ
00:35 ’GNU BASH’ ਵਰਜਨ 4.2
00:39 ਕਿਰਪਾ ਕਰਕੇ ਧਿਆਨ ਦਿਓ, ’GNU Bash’ ’ਵਰਜਨ 4’ ਜਾਂ ਉਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:46 ਪਿਛਲੇ ਟਿਊਟੋਰਿਅਲ ਵਿੱਚ, ਅਸੀਂ, ’standard output’ ਅਤੇ ’standard errors’ ਦੇ ਬਾਰੇ ਵਿੱਚ ਸਿੱਖਿਆ ਸੀ ।
00:52 stderr ਅਤੇ ਨਾਲ ਹੀ stdout ਦੋਨਾਂ ਨੂੰ ਇੱਕੋ ਫ਼ਾਇਲ ਉੱਤੇ redirect ਕੀਤਾ ਜਾ ਸਕਦਾ ਹੈ ।
00:58 ਇਹ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ।
01:01 ਇਸ ਟਿਊਟੋਰਿਅਲ ਵਿੱਚ ਅਸੀਂ redirections ਦੇ ਦੋ ਸਭ ਤੋਂ ਅਹਿਮ ਤਰੀਕਿਆਂ ਨੂੰ ਕਵਰ ਕਰਾਂਗੇ ।
01:08 ’standard output’ ਅਤੇ ’error’ ਦੋਨਾਂ ਨੂੰ redirect ਕਰਨ ਕੇ ਲਈ ਪਹਿਲੀ ਵਿਧੀ ਹੈ ’&>’ ampersand ਦੇ ਬਾਅਦ greater-than ਚਿੰਨ੍ਹ ਦੀ ਵਰਤੋਂ ਕਰਨਾ ।
01:18 ਸੰਟੈਕਸ ਹੈ: ’Command space ampersand greater than’ space ਫ਼ਾਇਲ ਦਾ ਨਾਮ ਹੈ ।
01:25 ਅਸੀਂ redirect.sh ਫ਼ਾਇਲ ਨੂੰ ਖੋਲ੍ਹਦੇ ਹਾਂ ।
01:30 ਅਸੀਂ ਇਸ ਫ਼ਾਇਲ ਵਿੱਚ ਕੁੱਝ ਕੋਡ ਟਾਈਪ ਕੀਤੇ ਹਨ ।
01:32 ਇਹ shebang ਲਾਈਨ ਹੈ ।
01:36 ’ls’ 2 ਡਾਇਰੈਕਟਰੀਆਂ ਦੇ ਡਾਇਰੈਕਟਰੀ ਦੇ ਕੰਟੈਂਟ ਨੂੰ ਸੂਚੀਬੱਧ ਕਰਦਾ ਹੈ ਜਿਵੇਂ ਕਿ /usr ਅਤੇ /user
01:44 ਧਿਆਨ ਦਿਓ ਕਿ ‘/user’ ਡਾਇਰੈਕਟਰੀ ਮੌਜੂਦ ਨਹੀਂ ਹੈ ।
01:48 ਇਸ ਲਈ ਕਮਾਂਡ ’ls’ ਇੱਕ ਐਰ੍ਰ ਨੂੰ ਦਿਖਾਵੇਗਾ ।
01:52 ’&’ (ampersand) ਦੇ ਬਾਅਦ ‘greater than’ ‘stdout’ ਅਤੇ ‘stderr’ ਨੂੰ ‘out_(underscore) file.txt’ ਵਿੱਚ ਰੀਡਾਇਰੈਕਟ ਕਰੇਗਾ ।
02:03 ਹੁਣ ਫ਼ਾਇਲ ਨੂੰ ਸੇਵ ਕਰੋ ।
02:05 ਫ਼ਾਇਲ ‘redirect.sh’ ਨੂੰ ਰਨ ਕਰਦੇ ਹਾਂ ।
02:07 ਆਪਣੇ ਕੀਬੋਰਡ ਉੱਤੇ ਇਕੋ ਸਮੇਂ ’CTRL+ALT+T’ ਕੀਜ ਦੀ ਵਰਤੋਂ ਕਰਕੇ ਟਰਮੀਨਲ ਨੂੰ ਖੋਲੋ ।
02:15 ਟਾਈਪ ਕਰੋ: ‘chmod space plus x space redirect dot sh’
02:23 ਐਂਟਰ ਦਬਾਓ ।
02:25 ਟਾਈਪ ਕਰੋ: ‘dot slash redirect dot sh’
02:28 ਐਂਟਰ ਦਬਾਓ ।
02:30 ਅਸੀਂ ‘out_(underscore) file.(dot) txt’ ਖੋਲਕੇ ਆਉਟਪੁਟ ਵੇਖ ਸਕਦੇ ਹਾਂ ।
02:36 ਟਾਈਪ ਕਰੋ: ’cat space out_(underscore) file.(dot)txt’
02:42 ਅਸੀਂ error ਅਤੇ output ਦੋਨਾਂ ਨੂੰ ਵੇਖ ਸਕਦੇ ਹਾਂ ।
02:48 ਡਾਇਰੈਕਟਰੀ ‘/user’ ਦੇ ਲਈ ਐਰ੍ਰ ਇਸ ਫ਼ਾਇਲ ਵਿੱਚ ਦਰਜ ਹੋ ਗਈ ਹੈ ।
02:51 ਇਹ ਦਿਖਾਉਂਦਾ ਹੈ ਕਿ ਇੱਥੇ ਕੋਈ ‘/user’ ਡਾਇਰੈਕਟਰੀ ਨਹੀਂ ਪਾਈ ਗਈ ਸੀ ।
02:56 ’/ user’ ਦੇ ਲਈ ਡਾਇਰੈਕਟਰੀ ਕੰਟੈਂਟ ਦਿਖਾਈ ਦਿੰਦੀ ਹੈ ।
03:00 ਕਿਰਪਾ ਕਰਕੇ ਧਿਆਨ ਦਿਓ, ਸਾਡੇ ਸਿਸਟਮ ਉੱਤੇ ‘/usr’ ਡਾਇਰੈਕਟਰੀ ਲਈ ਕੰਟੈਂਟ ਵੱਖਰਾ ਹੋ ਸਕਦਾ ਹੈ ।
03:06 ਹੁਣ ਇਸ ਫ਼ਾਇਲ ਨੂੰ ਡਿਲੀਟ ਕਰਦੇ ਹਾਂ । ਇਸ ਲਈ: ਟਰਮੀਨਲ ਉੱਤੇ ਟਾਈਪ ਕਰੋ ‘rm space out_ (underscore) file.(dot) txt’
03:15 ਹੋਰ ਮੇਥਡ ਹੈ, ਫ਼ਾਇਲ ਨਾਮ ਦੇ ਬਾਅਦ ‘2 greater than ampersand 1' ਦੀ ਵਰਤੋਂ ਕਰਨਾ ।
03:24 ਸੰਟੈਕਸ ਹੈ ‘command space greater than’ ‘ਫ਼ਾਇਲ ਦਾ ਨਾਮ space 2 greater than ampersand 1'
03:33 ਅਸੀਂ ‘slash dev slash null(/dev/null)’ ਫ਼ਾਇਲ ਵਿੱਚ ਵੀ redirect ਕਰ ਸਕਦੇ ਹਾਂ ।
03:39 ‘slash dev slash null (/dev/null)’ ਫ਼ਾਇਲ ਦੇ ਬਾਰੇ ਵਿੱਚ ਹੋਰ ਸਿੱਖਦੇ ਹਾਂ ।
03:45 ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਫ਼ਾਇਲ ਹੈ ।
03:48 ਇਹ ਇੱਕ ਨਲ ਫ਼ਾਇਲ ਜਾਂ ਇੱਕ ਅਜਿਹਾ ਸਥਾਨ ਹੈ ਜਿੱਥੇ ਅਸੀਂ ਕੁੱਝ ਵੀ ਰੱਖ ਕਰ ਸਕਦੇ ਹਾਂ ।
03:52 ਇਸ ਵਿੱਚ ਆਉਟਪੁਟ ਅਤੇ ਐਰ੍ਰ ਮੈਸੇਜ ਸ਼ਾਮਿਲ ਹਨ ।
03:57 ਇਸ ਨੂੰ ‘bit bucket’ ਵੀ ਕਿਹਾ ਜਾਂਦਾ ਹੈ ।
04:00 ਹੁਣ ਅਸੀਂ ‘gedit’ ਵਿੱਚ ਆਪਣੇ ਕੋਡ ਉੱਤੇ ਦੁਬਾਰਾ ਆਉਂਦੇ ਹਾਂ ।
04:04 ਹੁਣ ਅਸੀਂ ‘null file’ ਵਿੱਚ standard ਆਉਟਪੁਟ ਅਤੇ ਐਰ੍ਰ ਦੋਨਾਂ ਨੂੰ redirect ਕਰਦੇ ਹਾਂ ।
04:11 ਅਸੀਂ ਕੋਡ ਦੀ ਇਸ ਲਾਈਨ ਨੂੰ ਕਾਪੀ ਕਰਾਂਗੇ ਅਤੇ ਇਸ ਨੂੰ ਇੱਥੇ ਹੇਠਾਂ ਪੇਸਟ ਕਰਾਂਗੇ ।
04:16 ਅਸੀਂ ਆਉਟਪੁਟ ਅਤੇ ਐਰ੍ਰ ਮੈਸੇਜ ਦੋਨਾਂ ਨੂੰ ਵੱਖ ਕਰਨਾ ਚਾਹੁੰਦੇ ਹਾਂ ।
04:21 ਇਸ ਲਈ: ਅਸੀਂ ਕਾਪੀ ਕੋਡ ਦੇ ਇਸ ਭਾਗ ਨੂੰ ਬਦਲਾਂਗੇ ‘> (greater than) ਜਿਵੇਂ ਕਿ ‘truncate’ or ‘write’
04:30 ‘slash dev slash null’ ਨਲ ਫ਼ਾਇਲ ਹੈ ‘2 >&1' ‘(2 greater than ampersand 1)’
04:37 ਨੰਬਰ “2” ‘standard error’ ਨੂੰ ‘standard output’ ਵਿੱਚ ਰੀਡਾਇਰੈਕਟ ਕਰੇਗਾ, ਜੋ ਨੰਬਰ ‘‘1'’ ਦੁਆਰਾ ਦਰਸਾਈ ਗਈ ਹੋਵੇਗੀ ।
04:45 ਹੁਣ ‘Save’ ਉੱਤੇ ਕਲਿੱਕ ਕਰੋ । ਕੋਡ ਨੂੰ ਸੇਵ ਕਰੋ ।
04:48 ਫ਼ਾਇਲ ‘redirect.sh’ ਨੂੰ ਰਨ ਕਰੋ ।
04:52 ਟਰਮੀਨਲ ਉੱਤੇ ਜਾਓ ।
04:54 ’up-arrow’ ਕੀ ਦੇ ਦੁਆਰਾ ਪਿਛਲੀ ਕਮਾਂਡ ਨੂੰ ਰੀਕਾਲ ਕਰੋ । ‘dot slash redirect.sh’ ਅਤੇ ਐਂਟਰ ਦਬਾਓ ।
05:03 ਅਸੀਂ ‘cat out_(underscore) file.(dot)txt ਟਾਈਪ ਕਰਕੇ ਆਉਟਪੁਟ ਵੇਖ ਸਕਦੇ ਹਾਂ ।
05:11 ਆਪਣੀ ਸਲਾਇਡਸ ਉੱਤੇ ਦੁਬਾਰਾ ਆਓ ।
05:15 ਅਸੀਂ ਇੱਕ ਫ਼ਾਇਲ ਦੇ ਲਈ ‘standard output’ ਜਾਂ ‘error’ ਨੂੰ ਜੋੜਣ ਦੇ ਨਾਲ-ਨਾਲ ਕੈਪਚਰ ਵੀ ਕਰ ਸਕਦੇ ਹਾਂ ।
05:21 ਆਉਟਪੁਟ ਜਾਂ ਐਰ੍ਰ ਨੂੰ ਫ਼ਾਇਲ ਦੇ ਆਖੀਰ ਵਿੱਚ ਜੋੜਿਆ ਜਾਵੇਗਾ ।
05:26 ਜੇਕਰ ਫ਼ਾਇਲ ਮੌਜੂਦ ਨਹੀਂ ਹੈ, ਤਾਂ ਇਹ ਇੱਕ ਨਵੀਂ ਫ਼ਾਇਲ ਬਣਾਏਗੀ ।
05:31 ਸੰਟੈਕਸ ਹੈ:’command’ ‘space greater than greater than space’ ਦੇ ਬਾਅਦ ਫ਼ਾਇਲ ਦਾ ਨਾਮ ।
05:41 ਇਸ ਨੂੰ ਇੱਕ ਉਦਾਹਰਣ ਦੇ ਦੁਆਰਾ ਸਮਝਦੇ ਹਾਂ ।
05:45 ਅਸੀਂ ਫ਼ਾਇਲ ‘redirect.(dot)sh’ ਖੋਲ੍ਹਦੇ ਹਾਂ ।
05:49 ਹੁਣ, ਇੱਥੇ ਟਾਈਪ ਕਰੋ: ‘date space greater than greater than space out_(underscore)file.(dot)txt’.
06:00 ‘date’ ਕਮਾਂਡ ਆਉਟਪੁਟ ਦੇ ਰੂਪ ਵਿੱਚ ਸਿਰਫ਼:ਸਿਸਟਮ ਦੀ ਤਾਰੀਖ ਨੂੰ ਹੀ ਦਿਖਾਏਗੀ ।
06:06 ਅਸੀਂ ਇਸ ਕਮਾਂਡ ਨੂੰ ਟਰਮੀਨਲ ਉੱਤੇ ‘date’ ਟਾਈਪ ਕਰਕੇ ਚੈੱਕ ਕਰ ਸਕਦੇ ਹਾਂ ।
06:11 ਟਰਮੀਨਲ ਉੱਤੇ ਆਓ । ਟਾਈਪ ਕਰੋ ‘date’ ਤੁਸੀਂ ਸਿਸਟਮ ਦੀ ਤਾਰੀਖ ਨੂੰ ਵੇਖ ਸਕਦੇ ਹੋ । ਭਾਵ ਸਿਸਟਮ ਤੁਹਾਨੂੰ ਵਰਤਮਾਨ ਤਾਰੀਖ ਹੀ ਦਿਖਾਏਗਾ ।
06:23 ‘date’ ਕਮਾਂਡ ਦਾ ਆਉਟਪੁਟ ‘out_(underscore)file.(dot)txt’ ਫ਼ਾਇਲ ਵਿੱਚ ਜੋੜਿਆ ਜਾਵੇਗਾ ।
06:31 ਅਸੀਂ ਇਸ ਫ਼ਾਇਲ ਦੀ ਵਰਤੋਂ ‘ls’ ਕਮਾਂਡ ਦੇ standard ਆਉਟਪੁਟ ਤੇ ਹੋਰ ਐਰ੍ਰ ਨੂੰ ਕੈਪਚਰ ਕਰਨ ਲਈ ਕਰ ਰਹੇ ਹਾਂ ।
06:39 Save ਉੱਤੇ ਕਲਿੱਕ ਕਰੋ । ਟਰਮੀਨਲ ਉੱਤੇ ਦੁਬਾਰਾ ਜਾਓ ।
06:43 ‘uparrow’ ਕਿ ਦਬਾਓ । ਪਿਛਲੀ ਕਮਾਂਡ ‘dot slash redirect dot sh’ ਨੂੰ ਰੀਕਾਲ ਕਰੋ ।
06:50 ਅਤੇ ਐਂਟਰ ਦਬਾਓ ।
06:52 ‘out_(underscore)file.(dot)txt’ ਨੂੰ ਖੋਲ ਕੇ ਆਉਟਪੁਟ ਵੇਖਦੇ ਹਾਂ ।
06:59 ਟਾਈਪ ਕਰੋ: ‘cat space out_(underscore)file.(dot)txt’
07:05 ਧਿਆਨ ਦਿਓ, ਕਿ ‘date’ ਕਮਾਂਡ ਦੀ ਆਉਟਪੁਟ ਫ਼ਾਇਲ ਦੇ ਅਖੀਰ ਵਿੱਚ ਜੋੜੀ ਗਈ ਹੈ ।
07:12 ਇਹ ਸਾਨੂੰ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ ।
07:15 ਸੰਖੇਪ ਵਿੱਚ,
07:17 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ।
07:19 ‘standard error’ ਅਤੇ output ਦੋਨਾਂ ਦਾ Redirection ਅਤੇ ਰੀਡਾਇਰੈਕਟ output ਨੂੰ ਜੋੜਣਾ ।
07:27 ਨਿਰਧਾਰਤ ਕੰਮ ਦੇ ਰੂਪ ਵਿੱਚ,
07:29 ਕੁੱਝ ਕੰਟੈਂਟ ਦੇ ਨਾਲ ‘X_ (underscore)file.(dot)txt’ ਫ਼ਾਇਲ ਬਣਾਓ ।
07:34 ‘out_(underscore)file.(dot)txt’ ਅਤੇ ‘X_(underscore)file.(dot)txt’ ਦੋਨਾਂ ਦੇ ਕੰਟੈਂਟ ਨੂੰ ਨਵੀਂ ਫ਼ਾਇਲ ਵਿੱਚ Redirect ਕਰੋ ।
07:44 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ ।
07:47 ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕੱਢਦਾ ਹੈ ।
07:51 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੇਖ ਸਕਦੇ ਹੋ ।
07:56 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀਆਂ ਹਨ । ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
08:06 ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਜਾਓ ।
08:13 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:17 ਇਹ ਭਾਰਤ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ http://spoken-tutorial.org\NMEICT-Intro
08:30 ਇਸ ਸਕਰਿਪਟ ਨੂੰ FOSSEE ਅਤੇ ਸਪੋਕਨ ਟਿਊਟੋਰਿਅਲ ਦੀਆਂ ਟੀਮਾਂ ਦੁਆਰਾ ਤਿਆਰ ਕੀਤਾ ਗਿਆ ਹੈ ।
08:37 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya