Arduino/C2/Display-counter-using-Arduino/Punjabi
From Script | Spoken-Tutorial
Time | Narration | |
00:01 | “Display counter using Arduino” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:07 | ਇਸ ਟਿਊਟੋਰਿਅਲ ਵਿੱਚ ਅਸੀਂ
“LCD” ਅਤੇ “Push button” ਨੂੰ “Arduino” ਬੋਰਡ ਨਾਲ ਜੋੜਨਾ ਅਤੇ ਜਦੋਂ ਵੀ “pushbutton” ਦਬਿਆ ਹੋਵੇ, ਤਾਂ ਕਾਊਂਟ ਨੂੰ ਵਧਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਾਂਗੇ। | |
00:22 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕ ਦਾ ਮੁੱਢਲਾ ਗਿਆਨ ਅਤੇ “C” ਜਾਂ “C + +” ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ। | |
00:34 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ “Arduino UNO Board”,
“Ubuntu Linux 14.04 operating system” ਅਤੇ “Arduino IDE” ਦੀ ਵਰਤੋਂ ਕਰ ਰਿਹਾ ਹਾਂ। | |
00:47 | ਇਸ ਸ਼੍ਰੇਣੀ ਵਿੱਚ, ਪਹਿਲਾਂ ਦੇ ਇੱਕ ਟਿਊਟੋਰਿਅਲ ਵਿੱਚ, ਅਸੀਂ “Arduino” ਅਤੇ “LCD” ਦੀ ਵਰਤੋਂ ਕਰਕੇ ਸਰਕਿਟ ਬਣਾਇਆ ਸੀ। ਅਸੀਂ ਇਸ ਟਿਊਟੋਰਿਅਲ ਵਿੱਚ ਉਸੀ circuit ਦੀ ਵਰਤੋਂ ਕਰਾਂਗੇ। | |
01:00 | ਇੱਥੇ, ਅਸੀਂ “pushbutton” ਜੋੜਾਂਗੇ ਅਤੇ ਆਸਾਨ “counter” ਬਣਾਵਾਂਗੇ। | |
01:06 | ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ “pushbutton” ਦੇ ਕੰਮ ਦੇ ਬਾਰੇ ਵਿੱਚ ਸਿੱਖਿਆ ਹੈ। | |
01:12 | ਹੁਣ ਕਨੈਕਸ਼ਨ “circuit” ਨੂੰ ਪੂਰਣ ਰੂਪ ਨਾਲ ਜਾਣਦੇ ਹਾਂ। | |
01:17 | “pushbutton”, “100 ohm resistor” ਨਾਲ ਜੁੜਿਆ ਹੈ। | |
01:22 | “pushbutton”, “pin number 7” ਨਾਲ ਜੁੜਿਆ ਹੈ ਅਤੇ “100 ohm resistor”, “ground” ਨਾਲ ਜੁੜਿਆ ਹੈ। | |
01:31 | ਹੋਰ ਸਾਰੇ ਕਨੈਕਸ਼ਨ ਬਿਲਕੁਲ ਸਾਡੇ ਪਿਛਲੇ ਪ੍ਰਯੋਗ ਦੀ ਤਰ੍ਹਾਂ ਹੀ ਹਨ। | |
01:37 | ਇਹ ਕਨੈਕਸ਼ਨ ਦਾ ਲਾਇਵ ਸੈੱਟਅਪ ਹੈ ਜਿਵੇਂ ਕਿਦ ਸਰਕਿਟ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ। | |
01:44 | ਹੁਣ, ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ। ਤਾਂ, “Arduino IDE” ‘ਤੇ ਚਲਦੇ ਹਾਂ। | |
01:54 | ਸਭ ਤੋਂ ਪਹਿਲਾਂ, ਸਾਨੂੰ “Liquid crystal library” ਨੂੰ ਸ਼ਾਮਲ ਕਰਨਾ ਹੋਵੇਗਾ। | |
01:59 | ਦਿਖਾਏ ਗਏ ਅਨੁਸਾਰ “code” ਟਾਈਪ ਕਰੋ। | |
02:02 | ਮੈਂ “LiquidCrystal” ਟਾਈਪ ਵੈਰੀਏਬਲ “lcd” ਨੂੰ ਇੰਨੀਸ਼ੀਅਲਾਇਜ ਕੀਤਾ ਹੈ। | |
02:08 | ਇੱਥੇ, “pin” “number” “12” ਨੂੰ “Register Select” ਅਤੇ “pin” “number” “11” ਨੂੰ “Enable” ਦੇ ਰੂਪ ਵਿੱਚ ਇੰਨੀਸ਼ੀਅਲਾਇਜ ਕੀਤਾ ਗਿਆ ਹੈ। | |
02:19 | ਅਗਲੇ 4 ਪੈਰਾਮੀਟਰ “LCD” ਦੀਆਂ “data lines” ਨੂੰ ਦਰਸਾਉਂਦੇ ਹਨ। | |
02:25 | “void setup” ਫੰਕਸ਼ਨ ਵਿੱਚ, “lcd.begin 16 comma 2” ਟਾਈਪ ਕਰੋ, ਜਿਵੇਂ ਕਿ ਦਿਖਾਇਆ ਗਿਆ ਹੈ।
ਇਹ “command”, ਲਾਈਨ ਅਤੇ ਕਾਲਮ ਦੇ ਨਾਲ “LCD” ਨੂੰ ਇੰਨੀਸ਼ੀਅਲਾਇਜ ਕਰਦੀ ਹੈ। | |
02:41 | ਅੱਗੇ ਅਸੀਂ “pin” “number” “7” ਨੂੰ “INPUT” ਦੇ ਰੂਪ ਵਿੱਚ ਸੈੱਟਅਪ ਕਰਾਂਗੇ। ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ। | |
02:49 | ਦੂਜੇ ਤਰੀਕੇ ਨਾਲ, ਅਸੀਂ “pin” ਨੰਬਰ ਨੂੰ ਵੈਰੀਏਬਲ “pbutton” ਵਿੱਚ ਸਟੋਰ ਕਰ ਸਕਦੇ ਹਾਂ।
ਦਿਖਾਏ ਗਏ ਅਨੁਸਾਰ “pbutton” ਵੈਰੀਏਬਲ ਨੂੰ ਪਰਿਭਾਸ਼ਿਤ ਕਰਦੇ ਹਾਂ। | |
03:01 | ਹੁਣ ਅਸੀਂ “void loop” ਦੇ ਲਈ ਕੋਡ ਲਿਖਾਂਗੇ। ਜਦੋਂ ਵੀ “pushbutton” ਨੂੰ ਦਬਾਇਆ ਜਾਂਦਾ ਹੈ, ਤਾਂ “LCD” ‘ਤੇ ਕਾਊਂਟ ਵੱਧ ਜਾਂਦਾ ਹੈ। | |
03:11 | ਇਹ ਜਾਂਚਣ ਦੇ ਲਈ ਕਿ “pushbutton” ਦਬਿਆ ਹੋਇਆ ਹੈ ਜਾਂ ਨਹੀਂ, ਅਸੀਂ ਆਸਾਨ “if statement” ਲਿਖਾਂਗੇ। | |
03:19 | ਕਾਊਂਟ ਦਿਖਾਉਣ ਤੋਂ ਪਹਿਲਾਂ, ਬਟਨ ਦੀ ਸਥਿਤੀ ਦੀ ਜਾਂਚ ਕਰਦੇ ਹਾਂ। | |
03:25 | ਇਹ ਕਮਾਂਡ “LCD” ਵਿੱਚ ਕਰਸਰ ਦੀ ਸਥਿਤੀ ਨਿਰਧਾਰਤ ਕਰੇਗੀ।
“lcd.print” ਸੁਨੇਹੇ ਨੂੰ ਪ੍ਰਿੰਟ ਕਰੇਗਾ। | |
03:35 | ਹੁਣ ਅਸੀਂ ਪ੍ਰੋਗਰਾਮ ਨੂੰ “compile” ਅਤੇ “upload” ਕਰਾਂਗੇ। ਹੁਣ, ਮੈਂ “pushbutton” ਦਬਾਊਂਗਾ। | |
03:43 | ਇੱਥੇ, ਅਸੀਂ “LCD” ਵਿੱਚ “button pressed” ਸੁਨੇਹਾ ਵੇਖਦੇ ਹਾਂ।
ਇਹ ਦਰਸਾਉਂਦਾ ਹੈ ਕਿ “pushbutton” ਸਫਲਤਾਪੂਰਵਕ ਕੰਮ ਕਰ ਰਿਹਾ ਹੈ। | |
03:54 | ਹੁਣ, ਅਸੀਂ “counter” ਸੈੱਟ ਕਰਨ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਾਂਗੇ। | |
03:58 | ਸਾਨੂੰ ਕਾਊਂਟਰ ਦੇ ਲਈ ਵੈਰੀਏਬਲ ਦੀ ਲੋੜ ਹੈ। ਹੁਣ, ਅਸੀਂ ਜ਼ੀਰੋ ਦੇ ਵੈਰੀਏਬਲ “count” ਨੂੰ ਇੰਨੀਸ਼ੀਅਲਾਇਜ ਕਰਾਂਗੇ। | |
04:08 | ਇੱਥੇ ਦਿਖਾਏ ਗਏ ਅਨੁਸਾਰ “print” ਸਟੇਟਮੈਂਟ ਨੂੰ ਸੋਧ ਕੇ ਕਰੋ।
ਹਰ ਵਾਰ ਬਟਨ ਨੂੰ ਦਬਾਉਣ ‘ਤੇ “count++”, ਕਾਊਂਟ ਨੂੰ ਵਧਾਏਗਾ। | |
04:21 | ਹੁਣ ਪ੍ਰੋਗਰਾਮ ਨੂੰ “compile” ਅਤੇ “upload” ਕਰਦੇ ਹਾਂ। ਹੁਣ, ਮੈਂ “pushbutton” ਦਬਾਊਂਗਾ। | |
04:29 | ਇਹ ਉਂਮੀਦ ਦੇ ਮੁਤਾਬਕ ਕੰਮ ਨਹੀਂ ਕਰਦਾ ਹੈ। ਅਸੀਂ ਇੱਥੇ ਦਿਖਾਏ ਗਏ ਵੱਖ – ਵੱਖ ਕਾਊਂਟ ਵੇਖਦੇ ਹਾਂ।
ਅਜਿਹਾ ਕਿਉਂ ਹੈ ? | |
04:37 | ਅਜਿਹਾ ਇਸ ਲਈ ਹੈ, ਕਿਉਂਕਿ ਅਸੀਂ ਬਟਨ ਦਬਾਏ ਜਾਣ ਦੀ ਸਥਿਤੀ ਨਿਰਧਾਰਤ ਕੀਤੀ ਹੈ।
ਪਰ ਅਸੀਂ ਬਟਨ ਰਿਲੀਜ ਕਰਨ ਦੀ ਸਥਿਤੀ ਦਾ ਜ਼ਿਕਰ ਨਹੀਂ ਕੀਤਾ। | |
04:46 | ਆਉਟਪੁਟ, ਬਟਨ ਦਬਾਏ ਗਏ ਸਮੇਂ ਦੇ ਆਧਾਰ ‘ਤੇ ਇੰਕਰੀਮੇਂਟੇਡ ਨੰਬਰ ਦਰਸਾਉਂਦਾ ਹੈ। | |
04:52 | ਇਸ ਲਈ, ਇੱਥੇ ਦਿਖਾਏ ਗਏ ਅਨੁਸਾਰ ਅਸੀਂ “while statement” ਲਿਖਾਂਗੇ। | |
04:57 | ਇਹ ਕਾਊਂਟ ਨੂੰ ਉਸ ਸਮੇਂ ਦਿਖਾਏਗਾ, ਜਦੋਂ “pushbutton” ਦਬਾਈ ਗਈ ਸਥਿਤੀ
ਵਿੱਚ ਹੋਵੇ। ਇਸਦਾ ਮਤਲੱਬ ਹੈ ਕਿ “pin 7”, “HIGH” ਮੋਡ ਵਿੱਚ ਹੈ। | |
05:07 | ਜਦੋਂ ਤੁਸੀਂ ਬਟਨ ਨੂੰ ਰਿਲੀਜ ਕਰਦੇ ਹੋ, ਤਾਂ ਸਥਿਤੀ “LOW” ਹੁੰਦੀ ਹੈ ਅਤੇ ਇਹ “while loop” ਦੇ ਬਾਹਰ ਆਵੇਗਾ। | |
05:14 | ਮੈਂ ਪ੍ਰੋਗਰਾਮ ਸਮਝਾਉਂਦਾ ਹਾਂ। | |
05:17 | ਪ੍ਰੋਗਰਾਮ, “LCD” ਦੇ ਇੰਨੀਸ਼ੀਅਲਾਈਜੇਸ਼ਨ ਦੇ ਨਾਲ ਸ਼ੁਰੂ ਹੁੰਦਾ ਹੈ। ਸਾਡੇ ਕੋਲ ਵੈਰੀਏਬਲ “pbutton” ਅਤੇ “count” ਹੈ। | |
05:26 | “void setup” ਫੰਕਸ਼ਨ ਦੇ ਅੰਦਰ, ਅਸੀਂ 16 ਕਾਲਮ ਅਤੇ 2 ਲਾਈਨਾਂ ਵਾਲੇ “LCD” ਨੂੰ ਇੰਨੀਸ਼ੀਅਲਾਇਜ ਕੀਤਾ ਹੈ।
ਇਸ ਲਈ: “pinMode”, “pin number” “7” ਦੇ ਲਈ ਇਨਪੁਟ ਹੈ। | |
05:42 | “void loop” ਫੰਕਸ਼ਨ ਵਿੱਚ, ਅਸੀਂ ਇਸ ਸਥਿਤੀ ਦੀ ਜਾਂਚ ਕਰ ਰਹੇ ਹਾਂ ਕਿ “pushbutton” “HIGH” ਹੈ ਜਾਂ ਨਹੀਂ। | |
05:49 | ਜਦੋਂ “pushbutton” ਦਬਾਇਆ ਜਾਂਦਾ ਹੈ, ਤਾਂ “cursor” ਜ਼ੀਰੋ ਕੋਮਾ ਜ਼ੀਰੋ ‘ਤੇ ਸਥਿਤ ਹੁੰਦਾ ਹੈ। | |
05:56 | lcd.print ਸਟੇਟਮੈਂਟ ਕਾਊਂਟ ਵੈਲਿਊ ਨੂੰ ਪ੍ਰਿੰਟ ਕਰੇਗੀ। ਸ਼ੁਰੂਆਤ ਵਿੱਚ “count” ਜ਼ੀਰੋ ਹੈ। “Count plus” plus 1 ਹੋਵੇਗਾ। | |
06:09 | ਜਦੋਂ ਬਟਨ ਨੂੰ ਛੱਡਿਆ ਜਾਂਦਾ ਹੈ, ਤਾਂ ਇਹ “while loop” ਨੂੰ ਬ੍ਰੇਕ ਕਰੇਗਾ ਅਤੇ ਲੂਪ ਤੋਂ ਬਾਹਰ ਆ ਜਾਵੇਗਾ। | |
06:15 | ਫਿਰ, ਜੇਕਰ ਤੁਸੀਂ ਬਟਨ ਦਬਾਉਂਦੇ ਹੋ, ਤਾਂ ਅਗਲਾ ਇਟਰੇਸਨ ਸ਼ੁਰੂ ਹੁੰਦਾ ਹੈ ਅਤੇ ਇਹ ਕਾਊਂਟ ਨੂੰ ਵਧਾਉਂਦਾ ਹੈ। | |
06:23 | ਪ੍ਰੋਗਰਾਮ ਨੂੰ “compile” ਅਤੇ “upload” ਕਰਦੇ ਹਾਂ। | |
06:27 | ਹੁਣ, ਮੈਂ ਬਟਨ ਨੂੰ ਇੱਕ ਵਾਰ ਦਬਾਊਂਗਾ ਅਤੇ ਉਸਨੂੰ ਛੱਡ ਦੇਵਾਂਗਾ। | |
06:32 | ਫਿਰ ਤੋਂ ਮੈਂ ਬਟਨ ਨੂੰ ਦਬਾਊਂਗਾ ਅਤੇ ਛੱਡ ਦੇਵਾਂਗਾ। ਤੁਸੀਂ ਵੇਖ ਸਕਦੇ ਹੋ ਕਿ ਜਦੋਂ ਵੀ ਬਟਨ ਦਬਾਇਆ ਜਾਂਦਾ ਹੈ ਤਾਂ ਕਾਊਂਟ ਵੱਧ ਜਾਂਦਾ ਹੈ। | |
06:42 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸਾਨੂੰ ਸੰਖੇਪ ਵਿੱਚ...। | |
06:47 | ਇਸ ਟਿਊਟੋਰਿਅਲ ਵਿੱਚ, ਅਸੀਂ LCD ਅਤੇ pushbutton ਨੂੰ Arduino board ਨਾਲ ਜੋੜਨਾ ਅਤੇ ਜਦੋਂ ਵੀ pushbutton ਦਬਾਇਆ ਜਾਂਦਾ ਹੈ, ਤਾਂ ਕਾਊਂਟ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਿਆ। | |
07:03 | ਹੇਠ ਲਿਖੇ ਨਿਰਧਾਰਤ ਕੰਮ ਨੂੰ ਕਰੋ।
ਕਾਊਂਟ ਨੂੰ 2, 4, 6 ਅਤੇ ਅੱਗੇ ਇਸੇ ਤਰ੍ਹਾਂ ਦਿਖਾਉਣ ਦੇ ਸਾਮਾਨ ਪ੍ਰੋਗਰਾਮ ਨੂੰ ਬਦਲੋ। ਪ੍ਰੋਗਰਾਮ ਨੂੰ “Compile” ਅਤੇ “upload” ਕਰੋ। “LCD” ਵਿੱਚ ਦਿਖਾਈ ਦੇ ਰਹੇ ਕਾਊਂਟ ਨੂੰ ਧਿਆਨ ਨਾਲ ਵੇਖੋ। | |
07:21 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। | |
07:29 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
07:38 | ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ –ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ। | |
07:42 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। | |
07:53 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |