Arduino/C2/Display-counter-using-Arduino/Punjabi

From Script | Spoken-Tutorial
Jump to: navigation, search
Time Narration
00:01 “Display counter using Arduino” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ
“LCD” ਅਤੇ “Push button” ਨੂੰ “Arduino” ਬੋਰਡ ਨਾਲ ਜੋੜਨਾ ਅਤੇ ਜਦੋਂ ਵੀ “pushbutton” ਦਬਿਆ ਹੋਵੇ, ਤਾਂ ਕਾਊਂਟ ਨੂੰ ਵਧਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਾਂਗੇ। 
00:22 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕ ਦਾ ਮੁੱਢਲਾ ਗਿਆਨ ਅਤੇ “C” ਜਾਂ “C + +” ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:34 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ “Arduino UNO Board”,

“Ubuntu Linux 14.04 operating system” ਅਤੇ “Arduino IDE” ਦੀ ਵਰਤੋਂ ਕਰ ਰਿਹਾ ਹਾਂ।

00:47 ਇਸ ਸ਼੍ਰੇਣੀ ਵਿੱਚ, ਪਹਿਲਾਂ ਦੇ ਇੱਕ ਟਿਊਟੋਰਿਅਲ ਵਿੱਚ, ਅਸੀਂ “Arduino” ਅਤੇ “LCD” ਦੀ ਵਰਤੋਂ ਕਰਕੇ ਸਰਕਿਟ ਬਣਾਇਆ ਸੀ। ਅਸੀਂ ਇਸ ਟਿਊਟੋਰਿਅਲ ਵਿੱਚ ਉਸੀ circuit ਦੀ ਵਰਤੋਂ ਕਰਾਂਗੇ।
01:00 ਇੱਥੇ, ਅਸੀਂ “pushbutton” ਜੋੜਾਂਗੇ ਅਤੇ ਆਸਾਨ “counter” ਬਣਾਵਾਂਗੇ।
01:06 ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ “pushbutton” ਦੇ ਕੰਮ ਦੇ ਬਾਰੇ ਵਿੱਚ ਸਿੱਖਿਆ ਹੈ।
01:12 ਹੁਣ ਕਨੈਕਸ਼ਨ “circuit” ਨੂੰ ਪੂਰਣ ਰੂਪ ਨਾਲ ਜਾਣਦੇ ਹਾਂ।
01:17 “pushbutton”, “100 ohm resistor” ਨਾਲ ਜੁੜਿਆ ਹੈ।
01:22 “pushbutton”, “pin number 7” ਨਾਲ ਜੁੜਿਆ ਹੈ ਅਤੇ “100 ohm resistor”, “ground” ਨਾਲ ਜੁੜਿਆ ਹੈ।
01:31 ਹੋਰ ਸਾਰੇ ਕਨੈਕਸ਼ਨ ਬਿਲਕੁਲ ਸਾਡੇ ਪਿਛਲੇ ਪ੍ਰਯੋਗ ਦੀ ਤਰ੍ਹਾਂ ਹੀ ਹਨ।
01:37 ਇਹ ਕਨੈਕਸ਼ਨ ਦਾ ਲਾਇਵ ਸੈੱਟਅਪ ਹੈ ਜਿਵੇਂ ਕਿਦ ਸਰਕਿਟ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ।
01:44 ਹੁਣ, ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ। ਤਾਂ, “Arduino IDE” ‘ਤੇ ਚਲਦੇ ਹਾਂ।
01:54 ਸਭ ਤੋਂ ਪਹਿਲਾਂ, ਸਾਨੂੰ “Liquid crystal library” ਨੂੰ ਸ਼ਾਮਲ ਕਰਨਾ ਹੋਵੇਗਾ।
01:59 ਦਿਖਾਏ ਗਏ ਅਨੁਸਾਰ “code” ਟਾਈਪ ਕਰੋ।
02:02 ਮੈਂ “LiquidCrystal” ਟਾਈਪ ਵੈਰੀਏਬਲ “lcd” ਨੂੰ ਇੰਨੀਸ਼ੀਅਲਾਇਜ ਕੀਤਾ ਹੈ।
02:08 ਇੱਥੇ, “pin” “number” “12” ਨੂੰ “Register Select” ਅਤੇ “pin” “number” “11” ਨੂੰ “Enable” ਦੇ ਰੂਪ ਵਿੱਚ ਇੰਨੀਸ਼ੀਅਲਾਇਜ ਕੀਤਾ ਗਿਆ ਹੈ।
02:19 ਅਗਲੇ 4 ਪੈਰਾਮੀਟਰ “LCD” ਦੀਆਂ “data lines” ਨੂੰ ਦਰਸਾਉਂਦੇ ਹਨ।
02:25 “void setup” ਫੰਕਸ਼ਨ ਵਿੱਚ, “lcd.begin 16 comma 2” ਟਾਈਪ ਕਰੋ, ਜਿਵੇਂ ਕਿ ਦਿਖਾਇਆ ਗਿਆ ਹੈ।

ਇਹ “command”, ਲਾਈਨ ਅਤੇ ਕਾਲਮ ਦੇ ਨਾਲ “LCD” ਨੂੰ ਇੰਨੀਸ਼ੀਅਲਾਇਜ ਕਰਦੀ ਹੈ।

02:41 ਅੱਗੇ ਅਸੀਂ “pin” “number” “7” ਨੂੰ “INPUT” ਦੇ ਰੂਪ ਵਿੱਚ ਸੈੱਟਅਪ ਕਰਾਂਗੇ। ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ।
02:49 ਦੂਜੇ ਤਰੀਕੇ ਨਾਲ, ਅਸੀਂ “pin” ਨੰਬਰ ਨੂੰ ਵੈਰੀਏਬਲ “pbutton” ਵਿੱਚ ਸਟੋਰ ਕਰ ਸਕਦੇ ਹਾਂ।

ਦਿਖਾਏ ਗਏ ਅਨੁਸਾਰ “pbutton” ਵੈਰੀਏਬਲ ਨੂੰ ਪਰਿਭਾਸ਼ਿਤ ਕਰਦੇ ਹਾਂ।

03:01 ਹੁਣ ਅਸੀਂ “void loop” ਦੇ ਲਈ ਕੋਡ ਲਿਖਾਂਗੇ। ਜਦੋਂ ਵੀ “pushbutton” ਨੂੰ ਦਬਾਇਆ ਜਾਂਦਾ ਹੈ, ਤਾਂ “LCD” ‘ਤੇ ਕਾਊਂਟ ਵੱਧ ਜਾਂਦਾ ਹੈ।
03:11 ਇਹ ਜਾਂਚਣ ਦੇ ਲਈ ਕਿ “pushbutton” ਦਬਿਆ ਹੋਇਆ ਹੈ ਜਾਂ ਨਹੀਂ, ਅਸੀਂ ਆਸਾਨ “if statement” ਲਿਖਾਂਗੇ।
03:19 ਕਾਊਂਟ ਦਿਖਾਉਣ ਤੋਂ ਪਹਿਲਾਂ, ਬਟਨ ਦੀ ਸਥਿਤੀ ਦੀ ਜਾਂਚ ਕਰਦੇ ਹਾਂ।
03:25 ਇਹ ਕਮਾਂਡ “LCD” ਵਿੱਚ ਕਰਸਰ ਦੀ ਸਥਿਤੀ ਨਿਰਧਾਰਤ ਕਰੇਗੀ।

“lcd.print” ਸੁਨੇਹੇ ਨੂੰ ਪ੍ਰਿੰਟ ਕਰੇਗਾ।

03:35 ਹੁਣ ਅਸੀਂ ਪ੍ਰੋਗਰਾਮ ਨੂੰ “compile” ਅਤੇ “upload” ਕਰਾਂਗੇ। ਹੁਣ, ਮੈਂ “pushbutton” ਦਬਾਊਂਗਾ।
03:43 ਇੱਥੇ, ਅਸੀਂ “LCD” ਵਿੱਚ “button pressed” ਸੁਨੇਹਾ ਵੇਖਦੇ ਹਾਂ।

ਇਹ ਦਰਸਾਉਂਦਾ ਹੈ ਕਿ “pushbutton” ਸਫਲਤਾਪੂਰਵਕ ਕੰਮ ਕਰ ਰਿਹਾ ਹੈ।

03:54 ਹੁਣ, ਅਸੀਂ “counter” ਸੈੱਟ ਕਰਨ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਾਂਗੇ।
03:58 ਸਾਨੂੰ ਕਾਊਂਟਰ ਦੇ ਲਈ ਵੈਰੀਏਬਲ ਦੀ ਲੋੜ ਹੈ। ਹੁਣ, ਅਸੀਂ ਜ਼ੀਰੋ ਦੇ ਵੈਰੀਏਬਲ “count” ਨੂੰ ਇੰਨੀਸ਼ੀਅਲਾਇਜ ਕਰਾਂਗੇ।
04:08 ਇੱਥੇ ਦਿਖਾਏ ਗਏ ਅਨੁਸਾਰ “print” ਸਟੇਟਮੈਂਟ ਨੂੰ ਸੋਧ ਕੇ ਕਰੋ।

ਹਰ ਵਾਰ ਬਟਨ ਨੂੰ ਦਬਾਉਣ ‘ਤੇ “count++”, ਕਾਊਂਟ ਨੂੰ ਵਧਾਏਗਾ।

04:21 ਹੁਣ ਪ੍ਰੋਗਰਾਮ ਨੂੰ “compile” ਅਤੇ “upload” ਕਰਦੇ ਹਾਂ। ਹੁਣ, ਮੈਂ “pushbutton” ਦਬਾਊਂਗਾ।
04:29 ਇਹ ਉਂਮੀਦ ਦੇ ਮੁਤਾਬਕ ਕੰਮ ਨਹੀਂ ਕਰਦਾ ਹੈ। ਅਸੀਂ ਇੱਥੇ ਦਿਖਾਏ ਗਏ ਵੱਖ – ਵੱਖ ਕਾਊਂਟ ਵੇਖਦੇ ਹਾਂ।

ਅਜਿਹਾ ਕਿਉਂ ਹੈ ?

04:37 ਅਜਿਹਾ ਇਸ ਲਈ ਹੈ, ਕਿਉਂਕਿ ਅਸੀਂ ਬਟਨ ਦਬਾਏ ਜਾਣ ਦੀ ਸਥਿਤੀ ਨਿਰਧਾਰਤ ਕੀਤੀ ਹੈ।

ਪਰ ਅਸੀਂ ਬਟਨ ਰਿਲੀਜ ਕਰਨ ਦੀ ਸਥਿਤੀ ਦਾ ਜ਼ਿਕਰ ਨਹੀਂ ਕੀਤਾ।

04:46 ਆਉਟਪੁਟ, ਬਟਨ ਦਬਾਏ ਗਏ ਸਮੇਂ ਦੇ ਆਧਾਰ ‘ਤੇ ਇੰਕਰੀਮੇਂਟੇਡ ਨੰਬਰ ਦਰਸਾਉਂਦਾ ਹੈ।
04:52 ਇਸ ਲਈ, ਇੱਥੇ ਦਿਖਾਏ ਗਏ ਅਨੁਸਾਰ ਅਸੀਂ “while statement” ਲਿਖਾਂਗੇ।
04:57 ਇਹ ਕਾਊਂਟ ਨੂੰ ਉਸ ਸਮੇਂ ਦਿਖਾਏਗਾ, ਜਦੋਂ “pushbutton” ਦਬਾਈ ਗਈ ਸਥਿਤੀ

ਵਿੱਚ ਹੋਵੇ। ਇਸਦਾ ਮਤਲੱਬ ਹੈ ਕਿ “pin 7”, “HIGH” ਮੋਡ ਵਿੱਚ ਹੈ।

05:07 ਜਦੋਂ ਤੁਸੀਂ ਬਟਨ ਨੂੰ ਰਿਲੀਜ ਕਰਦੇ ਹੋ, ਤਾਂ ਸਥਿਤੀ “LOW” ਹੁੰਦੀ ਹੈ ਅਤੇ ਇਹ “while loop” ਦੇ ਬਾਹਰ ਆਵੇਗਾ।
05:14 ਮੈਂ ਪ੍ਰੋਗਰਾਮ ਸਮਝਾਉਂਦਾ ਹਾਂ।
05:17 ਪ੍ਰੋਗਰਾਮ, “LCD” ਦੇ ਇੰਨੀਸ਼ੀਅਲਾਈਜੇਸ਼ਨ ਦੇ ਨਾਲ ਸ਼ੁਰੂ ਹੁੰਦਾ ਹੈ। ਸਾਡੇ ਕੋਲ ਵੈਰੀਏਬਲ “pbutton” ਅਤੇ “count” ਹੈ।
05:26 “void setup” ਫੰਕਸ਼ਨ ਦੇ ਅੰਦਰ, ਅਸੀਂ 16 ਕਾਲਮ ਅਤੇ 2 ਲਾਈਨਾਂ ਵਾਲੇ “LCD” ਨੂੰ ਇੰਨੀਸ਼ੀਅਲਾਇਜ ਕੀਤਾ ਹੈ।

ਇਸ ਲਈ: “pinMode”, “pin number” “7” ਦੇ ਲਈ ਇਨਪੁਟ ਹੈ।

05:42 “void loop” ਫੰਕਸ਼ਨ ਵਿੱਚ, ਅਸੀਂ ਇਸ ਸਥਿਤੀ ਦੀ ਜਾਂਚ ਕਰ ਰਹੇ ਹਾਂ ਕਿ “pushbutton” “HIGH” ਹੈ ਜਾਂ ਨਹੀਂ।
05:49 ਜਦੋਂ “pushbutton” ਦਬਾਇਆ ਜਾਂਦਾ ਹੈ, ਤਾਂ “cursor” ਜ਼ੀਰੋ ਕੋਮਾ ਜ਼ੀਰੋ ‘ਤੇ ਸਥਿਤ ਹੁੰਦਾ ਹੈ।
05:56 lcd.print ਸਟੇਟਮੈਂਟ ਕਾਊਂਟ ਵੈਲਿਊ ਨੂੰ ਪ੍ਰਿੰਟ ਕਰੇਗੀ। ਸ਼ੁਰੂਆਤ ਵਿੱਚ “count” ਜ਼ੀਰੋ ਹੈ। “Count plus” plus 1 ਹੋਵੇਗਾ।
06:09 ਜਦੋਂ ਬਟਨ ਨੂੰ ਛੱਡਿਆ ਜਾਂਦਾ ਹੈ, ਤਾਂ ਇਹ “while loop” ਨੂੰ ਬ੍ਰੇਕ ਕਰੇਗਾ ਅਤੇ ਲੂਪ ਤੋਂ ਬਾਹਰ ਆ ਜਾਵੇਗਾ।
06:15 ਫਿਰ, ਜੇਕਰ ਤੁਸੀਂ ਬਟਨ ਦਬਾਉਂਦੇ ਹੋ, ਤਾਂ ਅਗਲਾ ਇਟਰੇਸਨ ਸ਼ੁਰੂ ਹੁੰਦਾ ਹੈ ਅਤੇ ਇਹ ਕਾਊਂਟ ਨੂੰ ਵਧਾਉਂਦਾ ਹੈ।
06:23 ਪ੍ਰੋਗਰਾਮ ਨੂੰ “compile” ਅਤੇ “upload” ਕਰਦੇ ਹਾਂ।
06:27 ਹੁਣ, ਮੈਂ ਬਟਨ ਨੂੰ ਇੱਕ ਵਾਰ ਦਬਾਊਂਗਾ ਅਤੇ ਉਸਨੂੰ ਛੱਡ ਦੇਵਾਂਗਾ।
06:32 ਫਿਰ ਤੋਂ ਮੈਂ ਬਟਨ ਨੂੰ ਦਬਾਊਂਗਾ ਅਤੇ ਛੱਡ ਦੇਵਾਂਗਾ। ਤੁਸੀਂ ਵੇਖ ਸਕਦੇ ਹੋ ਕਿ ਜਦੋਂ ਵੀ ਬਟਨ ਦਬਾਇਆ ਜਾਂਦਾ ਹੈ ਤਾਂ ਕਾਊਂਟ ਵੱਧ ਜਾਂਦਾ ਹੈ।
06:42 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸਾਨੂੰ ਸੰਖੇਪ ਵਿੱਚ...।
06:47 ਇਸ ਟਿਊਟੋਰਿਅਲ ਵਿੱਚ, ਅਸੀਂ LCD ਅਤੇ pushbutton ਨੂੰ Arduino board ਨਾਲ ਜੋੜਨਾ ਅਤੇ ਜਦੋਂ ਵੀ pushbutton ਦਬਾਇਆ ਜਾਂਦਾ ਹੈ, ਤਾਂ ਕਾਊਂਟ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਿਆ।
07:03 ਹੇਠ ਲਿਖੇ ਨਿਰਧਾਰਤ ਕੰਮ ਨੂੰ ਕਰੋ।

ਕਾਊਂਟ ਨੂੰ 2, 4, 6 ਅਤੇ ਅੱਗੇ ਇਸੇ ਤਰ੍ਹਾਂ ਦਿਖਾਉਣ ਦੇ ਸਾਮਾਨ ਪ੍ਰੋਗਰਾਮ ਨੂੰ ਬਦਲੋ। ਪ੍ਰੋਗਰਾਮ ਨੂੰ “Compile” ਅਤੇ “upload” ਕਰੋ। “LCD” ਵਿੱਚ ਦਿਖਾਈ ਦੇ ਰਹੇ ਕਾਊਂਟ ਨੂੰ ਧਿਆਨ ਨਾਲ ਵੇਖੋ।

07:21 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
07:29 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
07:38 ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ –ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
07:42 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
07:53 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav