C-and-C++/C2/Scope-Of-Variables/Punjabi

From Script | Spoken-Tutorial
Revision as of 20:59, 11 December 2013 by Gagan (Talk | contribs)

Jump to: navigation, search
Time NARRATION
00.01 C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00.08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00.11 ਵੈਰੀਏਬਲ ਦੇ ਸਕੋਪ ਕੀ ਹੈ?
00.13 ਗਲੋਬਲ ਵੈਰੀਏਬਲ ਕੀ ਹੈ?
00.16 ਲੋਕਲ ਵੈਰੀਏਬਲ ਕੀ ਹੈ?
00.19 ਕੁਝ ਉਦਾਹਰਣ।
00.22 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00.27 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
00.30 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.04, gcc ਅਤੇ g++ ਕੰਪਾਇਲਰ ਵਰਜ਼ਨ 4.6.1 ।
00.41 ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00.47 ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
00.54 ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:
00.59 Global Variable (ਗਲੋਬਲ ਵੈਰੀਏਬਲ) ਅਤੇ
01.02 Local Variable (ਲੋਕਲ ਵੈਰੀਏਬਲ)
01.05 ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
01.07 ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
01.10 ਮੈਨੂੰ ਇਹ ਖੋਲ੍ਹਣ ਦਿਉ।
01.14 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scope.c ਹੈ।
01.19 ਮੈਂ ਹੁਣ ਕੋਡ ਦਸਾਂਗੀ।
01.23 ਇਹ ਸਾਡੀ ਹੈਡਰ ਫਾਈਲ ਹੈ।
01.26 ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ।
01.32 ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ।
01.32 Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।
01.44 ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
01.51 ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
01.53 ਇਥੇ ਅਸੀਂ function add without arguments ਘੋਸ਼ਿਤ ਕੀਤਾ ਹੈ ।
01.59 ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
02.07 Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
02.13 ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
02.16 ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ।
02.19 a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।
02.29 ਇਹ ਸਾਡਾ ਮੇਨ ਫੰਕਸ਼ਨ ਹੈ।
02.33 ਪਹਿਲਾਂ add ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
02.38 ਅਤੇ ਇਹ ਰਿਟਰਨ ਸਟੇਟਮੈਂਟ ਹੈ।
02.40 ਹੁਣ ਸੇਵ ਤੇ ਕਲਿਕ ਕਰੋ।
02.43 ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
02.45 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾਉ।
02.55 ਕੰਪਾਇਲ ਕਰਨ ਲਈ ਟਾਈਪ ਕਰੋ।
02.56 gcc scope.c -o sco ਅਤੇ ਐਂਟਰ ਦਬਾਉ ।
03.05 ਐਕਜ਼ੀਕਿਯੂਟ ਕਰਨ ਲਈ,
03.06 ./sco ਟਾਈਪ ਕਰਕੇ ਐਂਟਰ ਦਬਾਉ।
03.10 ਆਉਟਪੁਟ ਇੰਝ ਦਰਸਾਏਗਾ ।
03.13 a ਅਤੇ b ਦਾ ਜੋੜ 7 ਹੈ (Sum of a and b is 7 )
03.16 ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
03.20 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift, Ctrl ਅਤੇ S ਬਟਨ ਇੱਕਠੇ ਦਬਾਉ।
03.31 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
03.41 ਆਉ ਹੈਡਰ ਫਾਈਲ ਨੂੰ ਬਦਲ ਕੇ iostream ਪਾਈਏ।
03.47 ਹੁਣ us using ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
03.58 C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।
04.03 ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।
04.07 ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ ।
04.13 ਫੋਰਮੇਟ ਸਪੇਸੀਫਾਇਰ ਅਤੇ \n ਨੂੰ ਡਿਲੀਟ ਕਰੋ।
04.17 ਕੋਮਾ, ਡਿਲੀਟ ਕਰੋ।
04.19 ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04.22 ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04.26 ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
04.35 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04.39 ਟਰਮਿਨਲ ਤੇ ਵਾਪਸ ਆਉ।
04.42 ਕੰਪਾਇਲ ਕਰਨ ਲਈ, g++ scope.cpp -o sco1 ਟਾਈਪ ਕਰੋ।
04.52 ਇਥੇ ਅਸੀਂ ./sco1 ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
05.07 ਐਕਜ਼ੀਕਿਯੂਟ ਕਰਨ ਲਈ ./sco1 ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
05.17 a ਅਤੇ b ਦਾ ਜੋੜ 7 ਹੈ (Sum of a and b is 7)
05.19 ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
05.31 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।
05.41 int a ; ਟਾਈਪ ਕਰੋ।
05.45 ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।
05.57 ਆਪਣੇ ਟਰਮਿਨਲ ਤੇ ਵਾਪਸ ਆਉ।
06.01 ਪਹਿਲਾਂ ਵਾਂਗ ਕੰਪਾਇਲ ਕਰੋ।
06.05 ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
06.18 a ਇਕ ਗਲੋਬਲ ਵੈਰੀਏਬਲ ਹੈ।
06.20 ਇਸਦਾ ਸਕੋਪ ਗਲੋਬਲ ਹੈ।
06.22 ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
06.27 ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।
06.34 ਆਉ ਗਲਤੀ ਨੂੰ ਠੀਕ ਕਰੀਏ।
06.34 ਇਸ ਨੂੰ ਡਿਲੀਟ ਕਰ ਦਿਉ ।
06.39 ਸੇਵ ਤੇ ਕਲਿਕ ਕਰੋ।
06.41 ਚਲੋ ਐਕਜ਼ੀਕਿਯੂਟ ਕਰੀਏ।
06.42 ਆਪਣੇ ਟਰਮਿਨਲ ਤੇ ਵਾਪਸ ਆਉ।
06.45 ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।
06.49 ਹਾਂ, ਇਹ ਕੰਮ ਕਰ ਰਿਹਾ ਹੈ।
06.52 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
06.56 ਆਉ ਸੰਖੇਪ ਕਰੀਏ।
06.58 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
07.00 ਵੈਰੀਏਬਲ ਦਾ ਸਕੋਪ।
07.02 ਗਲੋਬਲ ਵੈਰੀਏਬਲ, ਜਿਵੇਂ ਕਿ int a = 5
07.07 ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
07.12 ਇਕ ਅਸਾਈਨਮੈਂਟ ਵਜੋਂ,
07.14 ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
07.19 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।
07.22 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
07.25 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07.30 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
07.32 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
07.35 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
07.40 ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
07.47 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
07.52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
08.00 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
08.04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
08.08 ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble