C-and-C++/C2/Scope-Of-Variables/Punjabi

From Script | Spoken-Tutorial
Jump to: navigation, search
Time Narration
00:01 C ਅਤੇ C++ ਦੇ ਵੈਰੀਏਬਲਸ ਦੇ ਸਕੋਪ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:08 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:11 ਵੈਰੀਏਬਲ ਦੇ ਸਕੋਪ ਕੀ ਹੈ?
00:13 ਗਲੋਬਲ ਵੈਰੀਏਬਲ ਕੀ ਹੈ?
00:16 ਲੋਕਲ ਵੈਰੀਏਬਲ ਕੀ ਹੈ?
00:19 ਕੁਝ ਉਦਾਹਰਣ।
00:22 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00:27 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ
00:30 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.04, gcc ਅਤੇ g++ ਕੰਪਾਇਲਰ ਵਰਜ਼ਨ 4.6.1 ।
00:41 ਆਉ ਵੈਰੀਏਬਲਸ ਦੇ ਸਕੋਪ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00:47 ਇਹ ਕੋਡ ਦਾ ਰਿਜ਼ਨ ਹੈ ਜਿਸ ਵਿਚ ਵੈਰੀਏਬਲ ਅਕਸੈਸ ਕੀਤੇ ਜਾ ਸਕਦੇ ਹਨ।
00:54 ਟਾਈਪ ਅਤੇ ਡੇਕਲੇਰੇਸ਼ਨ ਦੀ ਜਗਾਹ ਤੇ ਨਿਰਭਰ ਕਰਦਿਆਂ ਇਸ ਨੂੰ ਦੋ ਕੈਟਾਗਰੀਸ ਵਿਚ ਵੰਡਿਆ ਗਿਆ ਹੈ:
00:59 Global Variable (ਗਲੋਬਲ ਵੈਰੀਏਬਲ) ਅਤੇ
01:02 Local Variable (ਲੋਕਲ ਵੈਰੀਏਬਲ)
01:05 ਹੁਣ ਅਸੀਂ ਇਕ ਉਦਾਹਰਣ ਵੇਖਾਂਗੇ।
01:07 ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
01:10 ਮੈਨੂੰ ਇਹ ਖੋਲ੍ਹਣ ਦਿਉ।
01:14 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ scope.c ਹੈ।
01:19 ਮੈਂ ਹੁਣ ਕੋਡ ਦਸਾਂਗੀ।
01:23 ਇਹ ਸਾਡੀ ਹੈਡਰ ਫਾਈਲ ਹੈ।
01:26 ਇਥੇ ਅਸੀਂ ਦੋ ਗਲੋਬਲ ਵੈਰੀਏਬਲ a ਅਤੇ b ਘੋਸ਼ਿਤ ਕੀਤੇ ਹਨ।
01:32 ਅਤੇ ਅਸੀਂ ਇਹਨਾਂ ਨੂੰ 5 ਅਤੇ 2 ਵੈਲਯੂ ਦੇ ਕੇ ਸ਼ੁਰੂ ਕਰ ਦਿਤਾ ਹੈ।
01:39 Global Variable ਤੁਹਾਡੇ ਪ੍ਰੋਗਰਾਮ ਵਿਚ ਸਾਰੇ ਫੰਕਸ਼ਨਸ ਲਈ ਉਪਲੱਭਦ ਹੁੰਦਾ ਹੈ।
01:44 ਇਹ ਫੰਕਸ਼ਨ ਮੇਨ () ਫੰਕਸ਼ਨ ਤੋਂ ਪਹਿਲਾਂ ਕਿਸੇ ਵੀ ਫੰਕਸ਼ਨ ਤੋਂ ਬਾਹਰ ਘੋਸ਼ਿਤ ਕੀਤੇ ਜਾਂਦੇ ਹਨ।
01:51 ਇਹਨਾਂ ਦਾ ਸਕੋਪ ਗਲੋਬਲ ਹੁੰਦਾ ਹੈ।
01:53 ਇਥੇ ਅਸੀਂ function add without arguments ਘੋਸ਼ਿਤ ਕੀਤਾ ਹੈ ।
01:59 ਇਥੇ sum ਇਕ local variable ਹੈ ਜੋ ਕਿ ਐਡ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਗਿਆ ਹੈ।
02:07 Local Variable ਸਿਰਫ ਉਸੇ ਫੰਕਸ਼ਨ ਵਿਚ ੳਪਲੱਭਦ ਹੁੰਦਾ ਹੈ ਜਿਸ ਵਿਚ ਇਹ ਘੋਸ਼ਿਤ ਕੀਤਾ ਗਿਆ ਹੈ।
02:13 ਇਹ ਵੈਰੀਏਬਲ ਬਲੋਕ ਦੇ ਅੰਦਰ ਘੋਸ਼ਿਤ ਕੀਤੇ ਜਾਂਦੇ ਹਨ।
02:16 ਇਹਨਾਂ ਦਾ ਸਕੋਪ ਲੋਕਲ ਹੁੰਦਾ ਹੈ।
02:19 a ਅਤੇ b ਦਾ ਜੋੜ, ਵੈਰੀਏਬਲ sum ਵਿਚ ਸਟੋਰ ਹੋ ਜਾਏਗਾ। ਇਥੇ ਅਸੀਂ sum ਨੂੰ ਪਰਿੰਟ ਕਰਾਂਗੇ ।
02:29 ਇਹ ਸਾਡਾ ਮੇਨ ਫੰਕਸ਼ਨ ਹੈ।
02:33 ਪਹਿਲਾਂ add ਫੰਕਸ਼ਨ ਨੂੰ ਕਾਲ ਕਰਨਾ ਅਤੇ ਫੇਰ ਇਸਨੂੰ ਐਕਜ਼ੀਕਿਯੂਟ ਕਰਨਾ ਹੈ।
02:38 ਅਤੇ ਇਹ ਰਿਟਰਨ ਸਟੇਟਮੈਂਟ ਹੈ।
02:40 ਹੁਣ ਸੇਵ ਤੇ ਕਲਿਕ ਕਰੋ।
02:43 ਆਉ ਅਸੀਂ ਪ੍ਰੋਗਰਾਮ ਨੂੰ ਐਕਜ਼ੀਕਿਯੂਟ ਕਰੀਏ।
02:45 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ਤੇ Ctrl, Alt ਅਤੇ T ਬਟਨ ਇੱਕਠੇ ਦਬਾਉ।
02:55 ਕੰਪਾਇਲ ਕਰਨ ਲਈ ਟਾਈਪ ਕਰੋ। gcc scope.c -o sco ਅਤੇ ਐਂਟਰ ਦਬਾਉ ।
03:05 ਐਕਜ਼ੀਕਿਯੂਟ ਕਰਨ ਲਈ, ./sco ਟਾਈਪ ਕਰਕੇ ਐਂਟਰ ਦਬਾਉ।
03:10 ਆਉਟਪੁਟ ਇੰਝ ਦਰਸਾਏਗਾ ।
03:13 a ਅਤੇ b ਦਾ ਜੋੜ 7 ਹੈ (Sum of a and b is 7 )
03:16 ਆਉ ਹੁਣ ਅਸੀਂ ਵੇਖੀਏ ਕਿ ਇਹੀ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਹੁੰਦਾ ਹੈ।
03:20 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਪਹਿਲਾਂ ਆਪਣੇ ਕੀ-ਬੋਰਡ ’ਤੇ Shift, Ctrl ਅਤੇ S ਬਟਨ ਇੱਕਠੇ ਦਬਾਉ।
03:31 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ।
03:41 ਆਉ ਹੈਡਰ ਫਾਈਲ ਨੂੰ ਬਦਲ ਕੇ iostream ਪਾਈਏ।
03:47 ਹੁਣ us using ਸਟੇਟਮੈਂਟ ਸ਼ਾਮਿਲ ਕਰੋ। ਸੇਵ ਤੇ ਕਲਿਕ ਕਰੋ।
03:58 C++ ਵਿਚ ਵੀ ਗਲੋਬਲ ਵੈਰੀਏਬਲ ਅਤੇ ਲੋਕਲ ਵੈਰੀਏਬਲ ਡੇਕਲੇਰੇਸ਼ਨ ਉਸ ਤਰ੍ਹਾਂ ਹੀ ਹੈ।
04:03 ਇਸ ਲਈ ਇਥੇ ਕੁਝ ਵੀ ਬਦਲਣ ਦੀ ਜਰੂਰਤ ਨਹੀਂ ਹੈ।
04:07 ਹੁਣ printf ਸਟੇਟਮੈਂਟ ਦੀ ਜਗਾ੍ਹ ਤੇ cout ਸਟੇਟਮੈਂਟ ਕਰੋ ।
04:13 ਫੋਰਮੇਟ ਸਪੇਸੀਫਾਇਰ ਅਤੇ \n ਨੂੰ ਡਿਲੀਟ ਕਰੋ।
04:17 ਕੋਮਾ, ਡਿਲੀਟ ਕਰੋ।
04:19 ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04:22 ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ। ਦੁਬਾਰਾ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
04:26 ਅਤੇ ਡਬਲ ਕੋਟਸ ਵਿਚ backslash n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
04:35 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04:39 ਟਰਮਿਨਲ ਤੇ ਵਾਪਸ ਆਉ।
04:42 ਕੰਪਾਇਲ ਕਰਨ ਲਈ, g++ scope.cpp -o sco1 ਟਾਈਪ ਕਰੋ।
04:52 ਇਥੇ ਅਸੀਂ ./sco1 ਕੀਤਾ ਹੈ ਕਿਉਂਕਿ ਅਸੀਂ scope .c ਦੇ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ।
05:07 ਐਕਜ਼ੀਕਿਯੂਟ ਕਰਨ ਲਈ ./sco1 ਟਾਈਪ ਕਰੋ ਅਤੇ ਐਂਟਰ ਦਬਾਉ। ਆਉਟਪੁਟ ਇੰਝ ਦਰਸਾਏਗਾ :
05:17 a ਅਤੇ b ਦਾ ਜੋੜ 7 ਹੈ (Sum of a and b is 7)
05:19 ਅਸੀਂ ਵੇਖਦੇ ਹਾਂ ਕਿ ਆਉਟਪੁਟ ਸਾਡੇ C ਕੋਡ ਵਰਗੀ ਹੀ ਹੈ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
05:31 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। ਮੰਨ ਲਉ ਕਿ ਇਥੇ ਮੈਂ ਵੈਰੀਏਬਲ a ਦੁਬਾਰਾ ਘੋਸ਼ਿਤ ਕਰਦੀ ਹਾਂ।
05:41 int a ; ਟਾਈਪ ਕਰੋ।
05:45 ਸੇਵ ਤੇ ਕਲਿਕ ਕਰੋ। ਅਸੀਂ ਵੈਰੀਏਬਲ a ਮੇਨ ਫੰਕਸ਼ਨ ਤੋਂ ਪਹਿਲਾਂ ਅਤੇ ਐਡ ਫੰਕਸ਼ਨ ਤੋਂ ਬਾਅਦ ਘੋਸ਼ਿਤ ਕੀਤਾ ਹੈ, ਆਉ ਵੇਖੀਏ ਕੀ ਹੁੰਦਾ ਹੈ।
05:57 ਆਪਣੇ ਟਰਮਿਨਲ ਤੇ ਵਾਪਸ ਆਉ।
06:01 ਪਹਿਲਾਂ ਵਾਂਗ ਕੰਪਾਇਲ ਕਰੋ।
06:05 ਅਸੀਂ ਗਲਤੀਆਂ ਵੇਖੀਏ:“ਆਈਐਨਟੀ ਦੀ ਰੀਡੈਫੀਨੇਸ਼ਨ, ਆਈਐਨਟੀ ਪਹਿਲਾਂ ਇਥੇ ਡਿਫਾਈਨ ਕੀਤਾ ਗਿਆ” (Redefinition of int a, int a previously defined here) । ਆਪਣੇ ਪ੍ਰੋਗਰਾਮ ਤੇ ਵਾਪਸ ਆਉ।
06:18 a ਇਕ ਗਲੋਬਲ ਵੈਰੀਏਬਲ ਹੈ।
06:20 ਇਸਦਾ ਸਕੋਪ ਗਲੋਬਲ ਹੈ।
06:22 ਅਸੀਂ ਵੈਰੀਏਬਲ ਦੋ ਵਾਰ ਘੋਸ਼ਿਤ ਨਹੀਂ ਕਰ ਸਕਦੇ ਕਿਉਂਕਿ ਇਹ ਪਹਿਲਾਂ ਹੀ ਗਲੋਬਲ ਘੋਸ਼ਿਤ ਹੋ ਚੁੱਕਾ ਹੈ।
06:27 ਅਸੀਂ ਵੈਰੀਏਬਲ a ਨੂੰ ਸਿਰਫ ਲੋਕਲ ਵੈਰੀਏਬਲ ਦੀ ਤਰ੍ਹਾਂ ਘੋਸ਼ਿਤ ਕਰ ਸਕਦੇ ਹਾਂ।
06:34 ਆਉ ਗਲਤੀ ਨੂੰ ਠੀਕ ਕਰੀਏ। ਇਸ ਨੂੰ ਡਿਲੀਟ ਕਰ ਦਿਉ ।
06:39 ਸੇਵ ਤੇ ਕਲਿਕ ਕਰੋ।
06:41 ਚਲੋ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉ।
06:45 ਹੁਣ ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।
06:49 ਹਾਂ, ਇਹ ਕੰਮ ਕਰ ਰਿਹਾ ਹੈ।
06:52 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
06:56 ਆਉ ਸੰਖੇਪ ਕਰੀਏ।
06:58 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
07:00 ਵੈਰੀਏਬਲ ਦਾ ਸਕੋਪ।
07:02 ਗਲੋਬਲ ਵੈਰੀਏਬਲ, ਜਿਵੇਂ ਕਿ int a = 5
07:07 ਅਤੇ ਲੋਕਲ ਵੈਰੀਏਬਲ, ਜਿਵੇਂ ਕਿ int sum
07:12 ਇਕ ਅਸਾਈਨਮੈਂਟ ਵਜੋਂ,
07:14 ਦੋ ਨੰਬਰ ਦੇ ਅੰਤਰ ਨੂੰ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
07:19 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ।
07:22 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
07:25 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
07:30 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
07:32 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
07:35 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
07:40 ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
07:47 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
07:52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
08:00 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
08:04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
08:08 ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble