Arduino/C2/First-Arduino-Program/Punjabi
From Script | Spoken-Tutorial
Revision as of 14:41, 28 January 2020 by Navdeep.dav (Talk | contribs)
Time | Narration |
00:01 | “First Arduino Program” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ:
Arduino ਪ੍ਰੋਗਰਾਮ ਕਿਵੇਂ ਲਿਖੀਏ, ਪ੍ਰੋਗਰਾਮ ਨੂੰ Compile ਅਤੇ upload ਕਿਵੇਂ ਕਰੀਏ ਅਤੇ LED ਕਿਵੇਂ ਚਮਕਾਈਏ। |
00:19 | ਇੱਥੇ ਮੈਂ ਵਰਤੋਂ ਕਰ ਰਿਹਾ ਹਾਂ:
“Arduino UNO Board”, |
00:23 | “Ubuntu Linux 14.04 operating system” ਅਤੇ
“Arduino IDE.” |
00:30 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਹੋਣਾ ਚਾਹੀਦਾ ਹੈ: ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ, |
00:36 | “C” ਜਾਂ “C++” ਪ੍ਰੋਗਰਾਮ ਲਿਖਣ ਦਾ ਮੁੱਢਲਾ ਗਿਆਨ, |
00:41 | ਅਤੇ, “USB power cable” ਦੇ ਨਾਲ “Arduino UNO Board” |
00:46 | ਆਪਣਾ ਪਹਿਲਾ ਪ੍ਰੋਗਰਾਮ ਲਿਖਣ ਦੇ ਲਈ “Arduino IDE” ਖੋਲੋ। |
00:52 | ਇੱਥੇ, ਅਸੀਂ Menu ਬਾਰ ਵਿੱਚ ਵੱਖ-ਵੱਖ ਮੀਨੂ ਵੇਖ ਸਕਦੇ ਹਾਂ। |
00:57 | “Arduino” ਵਿੱਚ, ਹਰੇਕ ਪ੍ਰੋਗਰਾਮ “Sketch” ਦੇ ਰੂਪ ਵਿੱਚ ਸੇਵ ਹੁੰਦਾ ਹੈ। |
01:03 | ਡਿਫਾਲਟ ਰੂਪ ਨਾਲ, ਇਹ ਨਾਮ “Sketch underscore” ਅਤੇ ਇੱਕ ਨਾਮ ਦੇ ਰੂਪ ਵਿੱਚ ਬਣਾਉਂਦਾ ਹੈ। |
01:11 | ਤੁਸੀਂ “File” ਅਤੇ ਫਿਰ “Save” ‘ਤੇ ਕਲਿਕ ਕਰਕੇ ਨਾਮ ਬਦਲ ਸਕਦੇ ਹੋ। |
01:18 | ਫਾਇਲ ਦਾ ਨਾਮ “BlinkLed” ਟਾਈਪ ਕਰੋ।
ਹੁਣ “Save” ਬਟਨ ‘ਤੇ ਕਲਿਕ ਕਰੋ। |
01:26 | ਇਹ ਦੋ ਖਾਲੀ ਫੰਕਸ਼ਨਸ “void setup” ਅਤੇ “void loop” ਦੇ ਨਾਲ ਡਿਫਾਲਟ ਪ੍ਰੋਗਰਾਮ ਇੰਵਾਇਰਮੈਂਟ ਹੈ। |
01:35 | ਹੁਣ, ਅਸੀਂ “LED” ਨੂੰ ਚਮਕਾਉਣ ਦੇ ਲਈ ਇੱਕ “Arduino” ਪ੍ਰੋਗਰਾਮ ਲਿਖਾਂਗੇ। |
01:41 | ਮੈਂ ਆਪਣਾ “IDE” ਅਤੇ “Arduino board” ਨੂੰ ਨਾਲ - ਨਾਲ ਰੱਖਿਆ ਹੈ। |
01:47 | ਇਸ ਨਾਲ ਸਾਨੂੰ “board” ਵਿੱਚ ਪ੍ਰੋਗਰਾਮ ਨੂੰ ਚਲਾਉਣ ਅਤੇ ਆਉਟਪੁਟ ਨੂੰ ਦੇਖਣ ਦੇ ਲਈ ਮੱਦਦ ਮਿਲੇਗੀ। |
01:54 | ਇਸ “LED” ਪ੍ਰੋਗਰਾਮ ਦੇ ਲਈ, ਮੈਂ “pin” ਨੰਬਰ 13 ਨੂੰ ਚਮਕਾਉਣਾ ਚਾਹੁੰਦਾ ਹਾਂ। |
02:00 | ਇਹ ਅੰਦਰੂਨੀ ਰੂਪ ਨਾਲ ਇਸ “LED” ਨਾਲ ਜੁੜਿਆ ਇੱਕ “digital input / output pin” ਹੈ। |
02:07 | ਮਾਰਕਰ ਦੇ ਨਾਲ ਹਾਈਲਾਈਟ ‘ਤੇ ਧਿਆਨ ਦਿਓ। |
02:10 | ਹੁਣ, ਸਾਨੂੰ ਆਪਣਾ ਕੋਡ ਲਿਖਣਾ ਹੋਵੇਗਾ। |
02:13 | “void setup” ਫੰਕਸ਼ਨ ਇੱਕ “microcontroller” ਦੇ ਸੈੱਟਅਪ ਦੇ ਲਈ ਹੈ। |
02:18 | ਸਾਡੇ ਮਾਮਲੇ ਵਿੱਚ, “pin” ਨੰਬਰ 13 ਨੂੰ ਪਹਿਲਾਂ ਸੈੱਟ ਕਰਨਾ ਹੋਵੇਗਾ। |
02:24 | ਅਜਿਹਾ ਕਰਨ ਦੇ ਲਈ, ਅਸੀਂ “pinMode” ਨਾਮ ਵਾਲੇ ਇੱਕ ਇੰਨ - ਬਿਲਟ ਫੰਕਸ਼ਨ ਦੀ ਵਰਤੋਂ ਕਰਾਂਗੇ। |
02:31 | ਇਸ ਵਿੱਚ ਦੋ ਪੈਰਾਮੀਟਰਸ – “pin number” “comma” “mode” ਹਨ। |
02:36 | ਇਸ ਲਈ ਟਾਈਪ ਕਰੋ: “pinMode open brackets 13 comma output close brackets semicolon”. |
02:48 | ਸਾਨੂੰ ਮੋਡ ਨੂੰ “output” ਦੇ ਰੂਪ ਵਿੱਚ ਕਿਉਂ ਰੱਖਣਾ ਚਾਹੀਦਾ ਹੈ? |
02:51 | ਅਜਿਹਾ ਇਸ ਲਈ ਹੈ ਕਿਉਂਕਿ ਪਿਨ ਨੰਬਰ 13 ਅੰਦਰੂਨੀ ਰੂਪ ਨਾਲ “LED” ਨਾਲ ਜੁੜਿਆ ਹੈ। |
02:58 | ਵੋਲਟੇਜ ਜ਼ਿਆਦਾ ਹੋਣ ‘ਤੇ ਇਹ ਚਮਕ ਜਾਵੇਗਾ ਪਰ ਵੋਲਟੇਜ ਜ਼ੀਰੋ ਹੋਣ ‘ਤੇ ਇਹ ਚਮਕ ਨਹੀਂ ਪਾਵੇਗਾ। |
03:05 | ਸਾਨੂੰ “LED” ਵਿੱਚ ਵੋਲਟੇਜ ਦੇਣ ਦੇ ਲਈ ‘output’ ਦੇ ਰੂਪ ਵਿੱਚ ਮੋਡ ਨੂੰ ਕਾਂਫਿਗਰ ਕਰਨਾ ਹੋਵੇਗਾ। |
03:12 | ਹੁਣ ਅਸੀਂ “void loop” ਫੰਕਸ਼ਨ ਵਿੱਚ “code” ਲਿਖਾਂਗੇ। |
03:17 | “LED” ਬਲਿੰਕ ਹੋਣ ਤੋਂ ਪਹਿਲਾਂ, “LED” ਚਮਕਣ ਦਿਓ। |
03:22 | ਇੱਥੇ “digitalWrite” ਨਾਮ ਵਾਲਾ ਇੱਕ ਫੰਕਸ਼ਨ ਹੈ, ਜਿਸ ਨੂੰ “digital pin” ਦੇ ਲਈ ਲਿਖਾਂਗੇ। |
03:29 | ਇਸ ਫੰਕਸ਼ਨ ਵਿੱਚ ਦੋ ਪੈਰਾਮੀਟਰਸ ਹਨ, ਜਿਵੇਂ “pin number” ਅਤੇ “value” or “state” |
03:36 | ਪਹਿਲਾਂ ਤੋਂ ਹੀ, ਅਸੀਂ ਪਿਨ ਨੰਬਰ ਨੂੰ 13 ਦੇ ਰੂਪ ਵਿੱਚ ਜਾਣਦੇ ਹਾਂ। ਮੁੱਲ HIGH ਜਾਂ LOW ਹੋਣਾ ਚਾਹੀਦਾ ਹੈ। |
03:44 | ਇਸ ਲਈ ਟਾਈਪ ਕਰੋ: “digitalWrite open brackets 13 comma HIGH close brackets semicolon”. |
03:55 | ਅਸੀਂ “LED” ਨੂੰ ਚਮਕਾਉਣਾ ਚਾਹੁੰਦੇ ਹਾਂ। ਇਸ ਲਈ: ਵੋਲਟੇਜ “HIGH” ਹੋਣਾ ਚਾਹੀਦਾ ਹੈ। |
04:00 | ਬਸ ਇੰਨਾ ਹੀ। ਕੋਡ ਬਹੁਤ ਆਸਾਨ ਹੈ। |
04:04 | ਅਗਲਾ ਪੜਾਅ ਪ੍ਰੋਗਰਾਮ ਨੂੰ ਕੰਪਾਇਲ ਕਰਨਾ ਹੈ। |
04:08 | ਪ੍ਰੋਗਰਾਮ ਨੂੰ ਤਸਦੀਕ ਕਰਨ ਦੇ ਲਈ ਮੀਨੂ ਬਾਰ ਵਿੱਚ “Tick icon” ‘ਤੇ ਕਲਿਕ ਕਰੋ। |
04:14 | ਇਹ ਸਾਡੇ ਪ੍ਰੋਗਰਾਮ ਨੂੰ “binary format” ਵਿੱਚ ਕੰਪਾਇਲ ਕਰੇਗਾ ਜੋ “microcontroller” ਦੁਆਰਾ ਸਮਝਿਆ ਜਾ ਸਕਦਾ ਹੈ। |
04:22 | ਤੁਸੀਂ “IDE” ਦੇ ਤਲ ਵਿੱਚ ਕੰਪਾਇਲੇਸ਼ਨ ਸਥਿਤੀ ਵੇਖ ਸਕਦੇ ਹੋ। |
04:27 | ਇਸਦੇ ਬਾਅਦ ਸਾਨੂੰ ਪ੍ਰੋਗਰਾਮ ਨੂੰ “microcontroller” ‘ਤੇ ਅਪਲੋਡ ਕਰਨਾ ਹੋਵੇਗਾ। |
04:32 | “upload” ਕਰਨ ਦੇ ਲਈ “menu bar” ‘ਤੇ ਸੱਜੇ ਐਰੋ ਬਟਨ ‘ਤੇ ਕਲਿਕ ਕਰੋ।
ਵਿਕਲਪਿਕ ਰੂਪ ਨਾਲ, ਤੁਸੀਂ Sketch ਮੀਨੂ ਦੀ ਚੋਣ ਅਤੇ ਫਿਰ upload ਕਰ ਸਕਦੇ ਹੋ। |
04:48 | ਤੁਸੀਂ ਥੋੜ੍ਹੀ ਦੇਰ ਦੇ ਲਈ “TX RX” ਬਲਿੰਕ ਵੇਖ ਸਕਦੇ ਹੋ। ਇਹ ਸੰਕੇਤ ਕਰਦਾ ਹੈ ਕਿ ਸੰਚਰਣ “ON” ਹੈ। |
04:57 | ਹੁਣ ਤੁਸੀਂ ਵੇਖ ਸਕਦੇ ਹੋ ਕਿ “LED” ਚਮਕ ਰਿਹਾ ਹੈ। |
05:01 | “LED” ਨੂੰ ਬੰਦ ਕਿਵੇਂ ਕਰੀਏ ?
ਸਾਨੂੰ ਇਸ ਪ੍ਰੋਗਰਾਮ ਨੂੰ ਸੋਧ ਕੇ ਕਰਨਾ ਹੋਵੇਗਾ, ਜਿਵੇਂ ਕਿ ਦੂਜੇ ਪੈਰਾਮੀਟਰ ਦਾ ਮੁੱਲ “LOW” ਹੈ। |
05:11 | ਹੁਣ, ਇਸ ਪ੍ਰੋਗਰਾਮ ਨੂੰ “compile” ਅਤੇ “upload” ਕਰੋ। |
05:16 | ਤੁਸੀਂ ਵੇਖ ਸਕਦੇ ਹੋ ਕਿ “LED” ਹੁਣ ਬੰਦ ਹੈ। |
05:20 | ਅਸੀਂ ਜਾਣਦੇ ਹਾਂ ਕਿ “LED” ਨੂੰ “ON” ਅਤੇ “OFF” ਕਿਵੇਂ ਕਰਨਾ ਹੈ। |
05:25 | ਹੁਣ, ਅਸੀਂ “LED” ਨੂੰ ਚਮਕਾਉਣ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਾਂਗੇ, |
05:31 | ਉਹ ਹੈ, ਇੱਕ ਸੈਕਿੰਡ ਦੇ ਅੰਤਰਾਲ ਦੇ ਨਾਲ “ON” ਅਤੇ “OFF”। |
05:36 | ਅਸੀਂ ਦਿਖਾਏ ਗਏ ਅਨੁਸਾਰ ਪ੍ਰੋਗਰਾਮ ਨੂੰ ਬਦਲ ਦੇਵਾਂਗੇ। “Delay” ਇੱਕ “built - in function” ਹੈ ਜੋ ਨਿਸ਼ਚਿਤ ਸਮੇਂ ਲਈ ਪ੍ਰੋਗਰਾਮ ਨੂੰ ਰੋਕ ਦਿੰਦਾ ਹੈ। |
05:46 | ਮੈਂ ਟਾਈਪ ਕਰਾਂਗਾ: “delay open brackets 500 close brackets semicolon”.
ਇੱਥੇ, 500 ਅਰਥਾਤ 500 ਮਿਲੀਸੈਕਿੰਡ, ਉਹ ਦੇਰੀ ਦਾ ਅੱਧਾ ਸੈਕਿੰਡ ਹੈ। |
06:01 | ਹੁਣ, ਟਾਈਪ ਕਰੋ “digitalWrite open brackets 13 comma LOW close brackets semicolon”. |
06:12 | ਇਹ “digital pin 13” ਨੂੰ “OFF” ਮੋਡ ਬਣਾਉਂਦਾ ਹੈ। |
06:17 | ਅਸੀਂ ਕਦੋਂ ਤੱਕ ਇਸ ਨੂੰ “OFF” ਕਰਨਾ ਚਾਹੁੰਦੇ ਹਾਂ ?
ਟਾਈਪ ਕਰੋ: “delay open brackets 500 close brackets semicolon”. |
06:28 | ਫਿਰ ਤੋਂ, ਅਸੀਂ ਇਸਨੂੰ 500 ਮਿਲੀਸੈਕਿੰਡ ਦੇ ਲਈ “OFF” ਕਰਨਾ ਚਾਹੁੰਦੇ ਹਾਂ। |
06:34 | ਮੈਂ ਫਿਰ ਤੋਂ ਲਾਈਨ ਦਰ ਲਾਈਨ “Void loop” ਪ੍ਰੋਗਰਾਮ ਸਮਝਾਉਂਦਾ ਹਾਂ। |
06:40 | Void loop ਇੱਕ ਅਨੰਤ ਲੂਪ ਹੈ ਅਤੇ ਇਹ ਲਗਾਤਾਰ ਚੱਲਦਾ ਰਹੇਗਾ। |
06:45 |
LED ਨਾਲ ਜੁੜਿਆ ਪਿਨ ਨੰਬਰ 13, 500 ਮਿਲੀਸੈਕਿੰਡ ਦੇ ਲਈ HIGH ਦਸ਼ਾ ਵਿੱਚ ਹੋਵੇਗਾ। ਅਤੇ ਫਿਰ, 500 ਮਿਲੀ ਸੈਕਿੰਡ ਦੇ ਲਈ LOW ਦਸ਼ਾ ਵਿੱਚ ਹੋਵੇਗਾ। |
06:57 | ਇਹ ਪ੍ਰੋਗਰਾਮ ਲੂਪ ਵਿੱਚ ਵਾਰ - ਵਾਰ ਚਲਾਇਆ ਜਾਂਦਾ ਹੈ। |
07:02 | ਪ੍ਰੋਗਰਾਮ ਨੂੰ ਅੱਪਲੋਡ ਕਰੋ। |
07:05 | ਅਸੀਂ ਵੇਖ ਸਕਦੇ ਹਾਂ ਕਿ ਸਾਡਾ LED ਚਮਕ ਰਿਹਾ ਹੈ। |
07:10 | ਇਸ ਦੇ ਨਾਲ ਅਸੀਂ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ, ਸੰਖੇਪ ਵਿੱਚ। |
07:16 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ: Arduino ਪ੍ਰੋਗਰਾਮ ਕਿਵੇਂ ਲਿਖੀਏ, |
07:21 | ਪ੍ਰੋਗਰਾਮ ਨੂੰ Compile ਅਤੇ upload ਅਤੇ ਇੱਕ LED ਕਿਵੇਂ ਚਮਕਾਈਏ। |
07:27 | ਹੇਠ ਲਿਖੇ ਨਿਰਧਾਰਤ ਕੰਮ ਨੂੰ ਕਰੋ। ਉਪਰੋਕਤ Blink LED ਪ੍ਰੋਗਰਾਮ ਵਿੱਚ ਦੇਰੀ ਦੇ ਸਮੇਂ ਨੂੰ 1500 ਵਿੱਚ ਬਦਲੋ। |
07:37 | ਪ੍ਰੋਗਰਾਮ ਨੂੰ ਕੰਪਾਇਲ ਕਰੋ ਅਤੇ ਅਪਲੋਡ ਕਰੋ ਅਤੇ ਐਲਈਡੀ ਵਿੱਚ ਚਮਕ ਦੀ ਜਾਂਚ ਕਰੋ। |
07:45 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
07:53 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
08:06 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?
ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ। |
08:13 | ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ। |
08:24 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
08:35 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |