Arduino/C2/First-Arduino-Program/Punjabi

From Script | Spoken-Tutorial
Jump to: navigation, search
Time Narration
00:01 “First Arduino Program” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ:

Arduino ਪ੍ਰੋਗਰਾਮ ਕਿਵੇਂ ਲਿਖੀਏ, ਪ੍ਰੋਗਰਾਮ ਨੂੰ Compile ਅਤੇ upload ਕਿਵੇਂ ਕਰੀਏ ਅਤੇ LED ਕਿਵੇਂ ਚਮਕਾਈਏ।

00:19 ਇੱਥੇ ਮੈਂ ਵਰਤੋਂ ਕਰ ਰਿਹਾ ਹਾਂ:

“Arduino UNO Board”,

00:23 “Ubuntu Linux 14.04 operating system” ਅਤੇ

“Arduino IDE.”

00:30 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਹੋਣਾ ਚਾਹੀਦਾ ਹੈ: ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ,
00:36 “C” ਜਾਂ “C++” ਪ੍ਰੋਗਰਾਮ ਲਿਖਣ ਦਾ ਮੁੱਢਲਾ ਗਿਆਨ,
00:41 ਅਤੇ, “USB power cable” ਦੇ ਨਾਲ “Arduino UNO Board”
00:46 ਆਪਣਾ ਪਹਿਲਾ ਪ੍ਰੋਗਰਾਮ ਲਿਖਣ ਦੇ ਲਈ “Arduino IDE” ਖੋਲੋ।
00:52 ਇੱਥੇ, ਅਸੀਂ Menu ਬਾਰ ਵਿੱਚ ਵੱਖ-ਵੱਖ ਮੀਨੂ ਵੇਖ ਸਕਦੇ ਹਾਂ।
00:57 “Arduino” ਵਿੱਚ, ਹਰੇਕ ਪ੍ਰੋਗਰਾਮ “Sketch” ਦੇ ਰੂਪ ਵਿੱਚ ਸੇਵ ਹੁੰਦਾ ਹੈ।
01:03 ਡਿਫਾਲਟ ਰੂਪ ਨਾਲ, ਇਹ ਨਾਮ “Sketch underscore” ਅਤੇ ਇੱਕ ਨਾਮ ਦੇ ਰੂਪ ਵਿੱਚ ਬਣਾਉਂਦਾ ਹੈ।
01:11 ਤੁਸੀਂ “File” ਅਤੇ ਫਿਰ “Save” ‘ਤੇ ਕਲਿਕ ਕਰਕੇ ਨਾਮ ਬਦਲ ਸਕਦੇ ਹੋ।
01:18 ਫਾਇਲ ਦਾ ਨਾਮ “BlinkLed” ਟਾਈਪ ਕਰੋ।

ਹੁਣ “Save” ਬਟਨ ‘ਤੇ ਕਲਿਕ ਕਰੋ।

01:26 ਇਹ ਦੋ ਖਾਲੀ ਫੰਕਸ਼ਨਸ “void setup” ਅਤੇ “void loop” ਦੇ ਨਾਲ ਡਿਫਾਲਟ ਪ੍ਰੋਗਰਾਮ ਇੰਵਾਇਰਮੈਂਟ ਹੈ।
01:35 ਹੁਣ, ਅਸੀਂ “LED” ਨੂੰ ਚਮਕਾਉਣ ਦੇ ਲਈ ਇੱਕ “Arduino” ਪ੍ਰੋਗਰਾਮ ਲਿਖਾਂਗੇ।
01:41 ਮੈਂ ਆਪਣਾ “IDE” ਅਤੇ “Arduino board” ਨੂੰ ਨਾਲ - ਨਾਲ ਰੱਖਿਆ ਹੈ।
01:47 ਇਸ ਨਾਲ ਸਾਨੂੰ “board” ਵਿੱਚ ਪ੍ਰੋਗਰਾਮ ਨੂੰ ਚਲਾਉਣ ਅਤੇ ਆਉਟਪੁਟ ਨੂੰ ਦੇਖਣ ਦੇ ਲਈ ਮੱਦਦ ਮਿਲੇਗੀ।
01:54 ਇਸ “LED” ਪ੍ਰੋਗਰਾਮ ਦੇ ਲਈ, ਮੈਂ “pin” ਨੰਬਰ 13 ਨੂੰ ਚਮਕਾਉਣਾ ਚਾਹੁੰਦਾ ਹਾਂ।
02:00 ਇਹ ਅੰਦਰੂਨੀ ਰੂਪ ਨਾਲ ਇਸ “LED” ਨਾਲ ਜੁੜਿਆ ਇੱਕ “digital input / output pin” ਹੈ।
02:07 ਮਾਰਕਰ ਦੇ ਨਾਲ ਹਾਈਲਾਈਟ ‘ਤੇ ਧਿਆਨ ਦਿਓ।
02:10 ਹੁਣ, ਸਾਨੂੰ ਆਪਣਾ ਕੋਡ ਲਿਖਣਾ ਹੋਵੇਗਾ।
02:13 “void setup” ਫੰਕਸ਼ਨ ਇੱਕ “microcontroller” ਦੇ ਸੈੱਟਅਪ ਦੇ ਲਈ ਹੈ।
02:18 ਸਾਡੇ ਮਾਮਲੇ ਵਿੱਚ, “pin” ਨੰਬਰ 13 ਨੂੰ ਪਹਿਲਾਂ ਸੈੱਟ ਕਰਨਾ ਹੋਵੇਗਾ।
02:24 ਅਜਿਹਾ ਕਰਨ ਦੇ ਲਈ, ਅਸੀਂ “pinMode” ਨਾਮ ਵਾਲੇ ਇੱਕ ਇੰਨ - ਬਿਲਟ ਫੰਕਸ਼ਨ ਦੀ ਵਰਤੋਂ ਕਰਾਂਗੇ।
02:31 ਇਸ ਵਿੱਚ ਦੋ ਪੈਰਾਮੀਟਰਸ – “pin number” “comma” “mode” ਹਨ।
02:36 ਇਸ ਲਈ ਟਾਈਪ ਕਰੋ: “pinMode open brackets 13 comma output close brackets semicolon”.
02:48 ਸਾਨੂੰ ਮੋਡ ਨੂੰ “output” ਦੇ ਰੂਪ ਵਿੱਚ ਕਿਉਂ ਰੱਖਣਾ ਚਾਹੀਦਾ ਹੈ?
02:51 ਅਜਿਹਾ ਇਸ ਲਈ ਹੈ ਕਿਉਂਕਿ ਪਿਨ ਨੰਬਰ 13 ਅੰਦਰੂਨੀ ਰੂਪ ਨਾਲ “LED” ਨਾਲ ਜੁੜਿਆ ਹੈ।
02:58 ਵੋਲਟੇਜ ਜ਼ਿਆਦਾ ਹੋਣ ‘ਤੇ ਇਹ ਚਮਕ ਜਾਵੇਗਾ ਪਰ ਵੋਲਟੇਜ ਜ਼ੀਰੋ ਹੋਣ ‘ਤੇ ਇਹ ਚਮਕ ਨਹੀਂ ਪਾਵੇਗਾ।
03:05 ਸਾਨੂੰ “LED” ਵਿੱਚ ਵੋਲਟੇਜ ਦੇਣ ਦੇ ਲਈ ‘output’ ਦੇ ਰੂਪ ਵਿੱਚ ਮੋਡ ਨੂੰ ਕਾਂਫਿਗਰ ਕਰਨਾ ਹੋਵੇਗਾ।
03:12 ਹੁਣ ਅਸੀਂ “void loop” ਫੰਕਸ਼ਨ ਵਿੱਚ “code” ਲਿਖਾਂਗੇ।
03:17 “LED” ਬਲਿੰਕ ਹੋਣ ਤੋਂ ਪਹਿਲਾਂ, “LED” ਚਮਕਣ ਦਿਓ।
03:22 ਇੱਥੇ “digitalWrite” ਨਾਮ ਵਾਲਾ ਇੱਕ ਫੰਕਸ਼ਨ ਹੈ, ਜਿਸ ਨੂੰ “digital pin” ਦੇ ਲਈ ਲਿਖਾਂਗੇ।
03:29 ਇਸ ਫੰਕਸ਼ਨ ਵਿੱਚ ਦੋ ਪੈਰਾਮੀਟਰਸ ਹਨ, ਜਿਵੇਂ “pin number” ਅਤੇ “value” or “state”
03:36 ਪਹਿਲਾਂ ਤੋਂ ਹੀ, ਅਸੀਂ ਪਿਨ ਨੰਬਰ ਨੂੰ 13 ਦੇ ਰੂਪ ਵਿੱਚ ਜਾਣਦੇ ਹਾਂ। ਮੁੱਲ HIGH ਜਾਂ LOW ਹੋਣਾ ਚਾਹੀਦਾ ਹੈ।
03:44 ਇਸ ਲਈ ਟਾਈਪ ਕਰੋ: “digitalWrite open brackets 13 comma HIGH close brackets semicolon”.
03:55 ਅਸੀਂ “LED” ਨੂੰ ਚਮਕਾਉਣਾ ਚਾਹੁੰਦੇ ਹਾਂ। ਇਸ ਲਈ: ਵੋਲਟੇਜ “HIGH” ਹੋਣਾ ਚਾਹੀਦਾ ਹੈ।
04:00 ਬਸ ਇੰਨਾ ਹੀ। ਕੋਡ ਬਹੁਤ ਆਸਾਨ ਹੈ।
04:04 ਅਗਲਾ ਪੜਾਅ ਪ੍ਰੋਗਰਾਮ ਨੂੰ ਕੰਪਾਇਲ ਕਰਨਾ ਹੈ।
04:08 ਪ੍ਰੋਗਰਾਮ ਨੂੰ ਤਸਦੀਕ ਕਰਨ ਦੇ ਲਈ ਮੀਨੂ ਬਾਰ ਵਿੱਚ “Tick icon” ‘ਤੇ ਕਲਿਕ ਕਰੋ।
04:14 ਇਹ ਸਾਡੇ ਪ੍ਰੋਗਰਾਮ ਨੂੰ “binary format” ਵਿੱਚ ਕੰਪਾਇਲ ਕਰੇਗਾ ਜੋ “microcontroller” ਦੁਆਰਾ ਸਮਝਿਆ ਜਾ ਸਕਦਾ ਹੈ।
04:22 ਤੁਸੀਂ “IDE” ਦੇ ਤਲ ਵਿੱਚ ਕੰਪਾਇਲੇਸ਼ਨ ਸਥਿਤੀ ਵੇਖ ਸਕਦੇ ਹੋ।
04:27 ਇਸਦੇ ਬਾਅਦ ਸਾਨੂੰ ਪ੍ਰੋਗਰਾਮ ਨੂੰ “microcontroller” ‘ਤੇ ਅਪਲੋਡ ਕਰਨਾ ਹੋਵੇਗਾ।
04:32 “upload” ਕਰਨ ਦੇ ਲਈ “menu bar” ‘ਤੇ ਸੱਜੇ ਐਰੋ ਬਟਨ ‘ਤੇ ਕਲਿਕ ਕਰੋ।

ਵਿਕਲਪਿਕ ਰੂਪ ਨਾਲ, ਤੁਸੀਂ Sketch ਮੀਨੂ ਦੀ ਚੋਣ ਅਤੇ ਫਿਰ upload ਕਰ ਸਕਦੇ ਹੋ।

04:48 ਤੁਸੀਂ ਥੋੜ੍ਹੀ ਦੇਰ ਦੇ ਲਈ “TX RX” ਬਲਿੰਕ ਵੇਖ ਸਕਦੇ ਹੋ। ਇਹ ਸੰਕੇਤ ਕਰਦਾ ਹੈ ਕਿ ਸੰਚਰਣ “ON” ਹੈ।
04:57 ਹੁਣ ਤੁਸੀਂ ਵੇਖ ਸਕਦੇ ਹੋ ਕਿ “LED” ਚਮਕ ਰਿਹਾ ਹੈ।
05:01 “LED” ਨੂੰ ਬੰਦ ਕਿਵੇਂ ਕਰੀਏ ?

ਸਾਨੂੰ ਇਸ ਪ੍ਰੋਗਰਾਮ ਨੂੰ ਸੋਧ ਕੇ ਕਰਨਾ ਹੋਵੇਗਾ, ਜਿਵੇਂ ਕਿ ਦੂਜੇ ਪੈਰਾਮੀਟਰ ਦਾ ਮੁੱਲ “LOW” ਹੈ।

05:11 ਹੁਣ, ਇਸ ਪ੍ਰੋਗਰਾਮ ਨੂੰ “compile” ਅਤੇ “upload” ਕਰੋ।
05:16 ਤੁਸੀਂ ਵੇਖ ਸਕਦੇ ਹੋ ਕਿ “LED” ਹੁਣ ਬੰਦ ਹੈ।
05:20 ਅਸੀਂ ਜਾਣਦੇ ਹਾਂ ਕਿ “LED” ਨੂੰ “ON” ਅਤੇ “OFF” ਕਿਵੇਂ ਕਰਨਾ ਹੈ।
05:25 ਹੁਣ, ਅਸੀਂ “LED” ਨੂੰ ਚਮਕਾਉਣ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਾਂਗੇ,
05:31 ਉਹ ਹੈ, ਇੱਕ ਸੈਕਿੰਡ ਦੇ ਅੰਤਰਾਲ ਦੇ ਨਾਲ “ON” ਅਤੇ “OFF”।
05:36 ਅਸੀਂ ਦਿਖਾਏ ਗਏ ਅਨੁਸਾਰ ਪ੍ਰੋਗਰਾਮ ਨੂੰ ਬਦਲ ਦੇਵਾਂਗੇ। “Delay” ਇੱਕ “built - in function” ਹੈ ਜੋ ਨਿਸ਼ਚਿਤ ਸਮੇਂ ਲਈ ਪ੍ਰੋਗਰਾਮ ਨੂੰ ਰੋਕ ਦਿੰਦਾ ਹੈ।
05:46 ਮੈਂ ਟਾਈਪ ਕਰਾਂਗਾ: “delay open brackets 500 close brackets semicolon”.

ਇੱਥੇ, 500 ਅਰਥਾਤ 500 ਮਿਲੀਸੈਕਿੰਡ, ਉਹ ਦੇਰੀ ਦਾ ਅੱਧਾ ਸੈਕਿੰਡ ਹੈ।

06:01 ਹੁਣ, ਟਾਈਪ ਕਰੋ “digitalWrite open brackets 13 comma LOW close brackets semicolon”.
06:12 ਇਹ “digital pin 13” ਨੂੰ “OFF” ਮੋਡ ਬਣਾਉਂਦਾ ਹੈ।
06:17 ਅਸੀਂ ਕਦੋਂ ਤੱਕ ਇਸ ਨੂੰ “OFF” ਕਰਨਾ ਚਾਹੁੰਦੇ ਹਾਂ ?

ਟਾਈਪ ਕਰੋ: “delay open brackets 500 close brackets semicolon”.

06:28 ਫਿਰ ਤੋਂ, ਅਸੀਂ ਇਸਨੂੰ 500 ਮਿਲੀਸੈਕਿੰਡ ਦੇ ਲਈ “OFF” ਕਰਨਾ ਚਾਹੁੰਦੇ ਹਾਂ।
06:34 ਮੈਂ ਫਿਰ ਤੋਂ ਲਾਈਨ ਦਰ ਲਾਈਨ “Void loop” ਪ੍ਰੋਗਰਾਮ ਸਮਝਾਉਂਦਾ ਹਾਂ।
06:40 Void loop ਇੱਕ ਅਨੰਤ ਲੂਪ ਹੈ ਅਤੇ ਇਹ ਲਗਾਤਾਰ ਚੱਲਦਾ ਰਹੇਗਾ।
06:45

LED ਨਾਲ ਜੁੜਿਆ ਪਿਨ ਨੰਬਰ 13, 500 ਮਿਲੀਸੈਕਿੰਡ ਦੇ ਲਈ HIGH ਦਸ਼ਾ ਵਿੱਚ ਹੋਵੇਗਾ। ਅਤੇ ਫਿਰ, 500 ਮਿਲੀ ਸੈਕਿੰਡ ਦੇ ਲਈ LOW ਦਸ਼ਾ ਵਿੱਚ ਹੋਵੇਗਾ।

06:57 ਇਹ ਪ੍ਰੋਗਰਾਮ ਲੂਪ ਵਿੱਚ ਵਾਰ - ਵਾਰ ਚਲਾਇਆ ਜਾਂਦਾ ਹੈ।
07:02 ਪ੍ਰੋਗਰਾਮ ਨੂੰ ਅੱਪਲੋਡ ਕਰੋ।
07:05 ਅਸੀਂ ਵੇਖ ਸਕਦੇ ਹਾਂ ਕਿ ਸਾਡਾ LED ਚਮਕ ਰਿਹਾ ਹੈ।
07:10 ਇਸ ਦੇ ਨਾਲ ਅਸੀਂ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ, ਸੰਖੇਪ ਵਿੱਚ।
07:16 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ: Arduino ਪ੍ਰੋਗਰਾਮ ਕਿਵੇਂ ਲਿਖੀਏ,
07:21 ਪ੍ਰੋਗਰਾਮ ਨੂੰ Compile ਅਤੇ upload ਅਤੇ ਇੱਕ LED ਕਿਵੇਂ ਚਮਕਾਈਏ।
07:27 ਹੇਠ ਲਿਖੇ ਨਿਰਧਾਰਤ ਕੰਮ ਨੂੰ ਕਰੋ। ਉਪਰੋਕਤ Blink LED ਪ੍ਰੋਗਰਾਮ ਵਿੱਚ ਦੇਰੀ ਦੇ ਸਮੇਂ ਨੂੰ 1500 ਵਿੱਚ ਬਦਲੋ।
07:37 ਪ੍ਰੋਗਰਾਮ ਨੂੰ ਕੰਪਾਇਲ ਕਰੋ ਅਤੇ ਅਪਲੋਡ ਕਰੋ ਅਤੇ ਐਲਈਡੀ ਵਿੱਚ ਚਮਕ ਦੀ ਜਾਂਚ ਕਰੋ।
07:45 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
07:53 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
08:06 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?

ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।

08:13 ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।

ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ।

08:24 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
08:35 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav