Arduino/C2/Arduino-components-and-IDE/Punjabi
From Script | Spoken-Tutorial
Revision as of 11:48, 28 January 2020 by Navdeep.dav (Talk | contribs)
“Time” | “Narration” |
00:01 | “Arduino components and IDE” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ, ਅਸੀਂ ਇਸ ਬਾਰੇ ਵਿੱਚ ਸਿੱਖਾਂਗੇ ਕਿ: “Arduino” ਅਤੇ ਕੰਪਿਊਟਰ ਦੇ ਵਿਚਕਾਰ ਫਿਜ਼ੀਕਲ ਕਨੈਕਸ਼ਨ ਕਿਵੇਂ ਸਥਾਪਿਤ ਕਰੀਏ, |
00:16 | “Arduino” ਹਾਰਡਵੇਅਰ ਅਤੇ “Arduino” ਪ੍ਰੋਗਰਾਮਿੰਗ ਭਾਸ਼ਾ। programming language. |
00:21 | ਇੱਥੇ ਮੈਂ ਵਰਤੋਂ ਕਰ ਰਿਹਾ ਹਾਂ:
“Arduino UNO Board”, “Ubuntu Linux 14.04 operating system” ਅਤੇ “Arduino IDE”. |
00:31 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਹੋਣਾ ਚਾਹੀਦਾ ਹੈ: ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ,
“Arduino UNO Board”, “USB power cable” ਅਤੇ ਇੱਕ ਕੰਪਿਊਟਰ। |
00:43 | ਸਭ ਤੋਂ ਪਹਿਲਾਂ, ਸਾਨੂੰ ਇੱਥੇ ਦਿਖਾਈ ਗਈ “USB” ਕੇਬਲ ਦੀ ਵਰਤੋਂ ਕਰਕੇ “Arduino board” ਨੂੰ ਕੰਪਿਊਟਰ ਨਾਲ ਜੋੜਨਾ ਹੈ। |
00:51 | ਹਰੇ ਰੰਗ ਦਾ “power LED” “ON” ਹੋ ਜਾਂਦਾ ਹੈ, ਇਹ ਸੰਕੇਤ ਕਰਦਾ ਹੈ ਕਿ ਕਨੈਕਸ਼ਨ ਕੰਮ ਕਰ ਰਿਹਾ ਹੈ। |
00:59 | ਹੁਣ, ਵੱਖ-ਵੱਖ ਭਾਗਾਂ ਨੂੰ ਵੇਖਦੇ ਹਾਂ ਜੋ “Arduino” ਹਾਰਡਵੇਅਰ ਵਿੱਚ ਉਪਲੱਬਧ ਹਨ। |
01:06 | ਸਭ ਤੋਂ ਮਹੱਤਵਪੂਰਣ ਭਾਗ ਹੈ “ATMEGA 328 microcontroller chip.” |
01:13 | ਇਹ “Arduino” ਦਾ ਦਿਲ ਹੈ ਜਿੱਥੇ ਤੁਸੀਂ ਇਸਨੂੰ ਵੱਖ - ਵੱਖ ਕੰਮ ਕਰਨ ਦੇ ਲਈ ਪ੍ਰੋਗਰਾਮ ਕਰ ਸਕਦੇ ਹੋ। |
01:20 | ਇਸ “microcontroller” ਵਿੱਚ ਅੰਦਰੂਨੀ “ROM, RAM” ਅਤੇ ਇੱਕ “Arduino BootLoader” ਵੀ ਹੁੰਦਾ ਹੈ। |
01:29 | “Arduino BootLoader” ਕੀ ਹੈ ?
ਇਹ ਪਹਿਲਾ ਪ੍ਰੋਗਰਾਮ ਹੈ ਜੋ ਡਿਵਾਇਸ ਨੂੰ ਬਿਜਲੀ ਦੀ ਸਪਲਾਈ ਨਾਲ ਜੋੜਨ ‘ਤੇ ਚਲਾਉਂਦਾ ਹੈ। |
01:40 | ਇਹ “digital pins” ਹਨ। ਇਹਨਾਂ ਵਿਚੋਂ ਹਰੇਕ ਨੂੰ “input” ਜਾਂ “output” ਦੇ ਰੂਪ ਵਿੱਚ ਪ੍ਰੋਗਰਾਮ ਕੀਤਾ ਜਾ ਸਕਦਾ ਹੈ। |
01:49 | “Digital” ਅਰਥਾਤ ਉਹ “ON” ਜਾਂ “OFF”, ਉੱਚੇ ਜਾਂ ਹੇਠਾਂ ਹੋ ਸਕਦੇ ਹਨ। |
01:55 | ਉਦਾਹਰਣ ਵਜੋਂ, “LED” ਨੂੰ ਮੱਧਮ ਕਰਨਾ, “audio signals” ਆਦਿ ਨੂੰ ਪੈਦਾ ਕਰਨਾ। |
02:02 | “pin” ਨੰਬਰ 0 ਅਤੇ 1 ਦੀ ਵਰਤੋਂ ਹੋਰ ਸਮੱਗਰੀਆਂ ਦੇ ਨਾਲ “serial communication” ਦੇ ਲਈ ਕੀਤੀ ਜਾ ਸਕਦੀ ਹੈ। |
02:10 | Here, ਇੱਥੇ “0 – RX” ਦਾ ਮਤਲੱਬ ਪ੍ਰਾਪਤੀ ਹੈ,
“1 – TX” ਦਾ ਮਤਲੱਬ ਪ੍ਰਸਾਰਣ ਹੈ। |
02:20 | ਇਹ “Analog pins” ਹਨ ਜੋ “A0” ਤੋਂ “A5” ਤੱਕ ਚੁਣੇ ਹੋਏ ਹਨ। ਇਨ੍ਹਾਂ ਦੀ ਵਰਤੋਂ ਕੇਵਲ ਇਨਪੁੱਟ ਦੇ ਲਈ ਕੀਤੀ ਜਾਂਦੀ ਹੈ। |
02:31 | ਉਹ “analog signals” ਲੈਂਦੇ ਹਨ ਅਤੇ ਉਨ੍ਹਾਂ ਨੂੰ “digital signals” ਵਿੱਚ ਤਬਦੀਲ ਕਰਦੇ ਹਨ, ਜਿਸ ਨੂੰ ਕੰਪਿਊਟਰ ਸਮਝ ਸਕਦਾ ਹੈ। |
02:40 | ਇਨ੍ਹਾਂ ਵਿੱਚ ਪ੍ਰਸਾਰਣ ਅਤੇ ਪ੍ਰਾਪਤੀ “LED” ਹਨ ਜੋ ਬੋਰਡ ‘ਤੇ ਸ਼ਾਮਿਲ ਹਨ।
ਸਾਡੇ ਦੁਆਰਾ ਡਾਟਾ ਭੇਜਣ ਜਾਂ ਪ੍ਰਾਪਤ ਕਰਨ ‘ਤੇ ਇਹ ਚਮਕਣਗੇ। |
02:51 | “troubleshooting” ਦੇ ਲਈ ਇਹ ਬਹੁਤ ਸਹਾਇਕ ਹਨ। |
02:55 | ਜਦੋਂ ਤੁਸੀਂ ਇਸ “reset” ਬਟਨ ਨੂੰ ਦਬਾਉਂਦੇ ਹੋ, ਤਾਂ ਪ੍ਰੋਗਰਾਮ ਬੰਦ ਹੋ ਜਾਂਦਾ ਹੈ ਅਤੇ ਫਿਰ ਤੋਂ ਚਾਲੂ ਹੋ ਜਾਂਦਾ ਹੈ। |
03:03 | ਇਹ “board” ਤੋਂ ਕੁੱਝ ਵੀ ਨਹੀਂ ਮਿਟਾਏਗਾ। |
03:08 | ਜਦੋਂ ਇਹ ਬਾਹਰਲੀ ਸ਼ਕਤੀ ਸਰੋਤ ਦੀ ਵਰਤੋਂ ਕਰ ਰਿਹਾ ਹੁੰਦਾ ਹੈ ਤਾਂ “Arduino board” ਵਿੱਚ ਇਹ ਇਨਪੁੱਟ ਵੋਲਟੇਜ ਹੁੰਦਾ ਹੈ। |
03:16 | ਇਹ “Ground pins” ਹਨ ਜੋ “board” ‘ਤੇ ਸਭ ਤੋਂ ਘੱਟ ਵੋਲਟੇਜ ਨੂੰ ਐਕਸੈੱਸ ਦਿੰਦੇ ਹਨ। |
03:23 | “board” ਪ੍ਰੋਗਰਾਮਿੰਗ ਦੇ ਲਈ “USB interface” ਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਤੇ, “board” ਅਤੇ ਕੰਪਿਊਟਰ ਦੇ ਵਿਚਕਾਰ ਸੀਰੀਅਲ ਸੰਚਾਰ ਦੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। |
03:35 | ਸਾਡੇ ਕੋਲ “board” ਨੂੰ ਪਾਵਰ ਦੇਣ ਦੇ ਲਈ ਇਹ ਬਾਹਰਲਾ “power adapter” ਹੈ। |
03:41 | ਅੱਗੇ, ਅਸੀਂ Arduino ਪ੍ਰੋਗਰਾਮਿੰਗ ਭਾਸ਼ਾ ਦੇ ਬਾਰੇ ਵਿੱਚ ਸਿੱਖਾਂਗੇ। |
03:46 | “Arduino” ਪ੍ਰੋਗਰਾਮ ਨੂੰ ਤਿੰਨ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
“Control Structure statements”, “Operators, variables” ਅਤੇ “constants”, |
03:57 | ਅਤੇ, “Functions”. |
04:00 | control statements ਹਨ: “if, if.. else, for, while, do.. while, switch case” ਆਦਿ। |
04:11 | ਇਹ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੀ ਤਰ੍ਹਾਂ ਹੀ ਹੁੰਦੇ ਹਨ। |
04:16 | ਫਿਰ, ਸਾਡੇ ਕੋਲ ਹਨ ਅਰਿਥਮੈਟਿਕ ਓਪਰੇਟਰਸ, ਕੰਮਪੈਰੀਜ਼ਨ ਓਪਰੇਟਰਸ ਅਤੇ “boolean operators” |
04:24 | ਸਾਡੇ ਕੋਲ ਹੋਰ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਤਰ੍ਹਾਂ “variable” ਅਤੇ “constant” ਹਨ। |
04:31 | ਇਹ “built - in functions” ਹਨ, ਜਿਵੇਂ ਕਿ “pinMode (), digitalWrite (), digitalRead (), delay (), analogRead (), analogWrite ()” ਆਦਿ। |
04:46 | ਇਹ ਮਹੱਤਵਪੂਰਣ “functions” ਹਨ, ਜੋ ਜ਼ਿਆਦਾਤਰ “Arduino” ਪ੍ਰੋਜੈਕਟਸ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ। |
04:52 | ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ “Arduino IDE” ਦੀ ਇਸ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਿਵੇਂ ਕਰੀਏ। |
04:58 | “Arduino IDE” ਖੋਲੋ। |
05:01 | “Arduino IDE” ਵਿੱਚ “Help” ਮੀਨੂ ‘ਤੇ ਕਲਿਕ ਕਰੋ। ਫਿਰ “Reference” ‘ਤੇ ਕਲਿਕ ਕਰੋ। |
05:08 | ਇਹ ਤੁਹਾਡੇ ਬਰਾਊਜਰ ਵਿੱਚ ਇੱਕ “offline page” ਖੋਲ੍ਹਦਾ ਹੈ। |
05:12 | ਉਦਾਹਰਣ ਵਜੋਂ, ਜੇਕਰ ਤੁਸੀਂ “digitalWrite ( ) built - in function” ਦੀ ਵਰਤੋਂ ਕਰਨਾ ਚਾਹੁੰਦੇ ਹੋ, ਕੇਵਲ “function” ਨਾਮ ‘ਤੇ ਕਲਿਕ ਕਰੋ। name. |
05:22 | ਇੱਥੇ ਤੁਸੀਂ “digitalWrite () function” ਦਾ ਵੇਰਵਾ, ਵਾਕ ਵਿਧੀ ਅਤੇ ਇੱਕ ਨਮੂਨਾ ਪ੍ਰੋਗਰਾਮ ਵੇਖ ਸਕਦੇ ਹੋ। |
05:31 | ਇੱਥੇ ਕਈ “built - in functions” ਹਨ ਅਤੇ ਅਸੀਂ ਆਪਣੀ ਲੋੜ ਦੇ ਆਧਾਰ ‘ਤੇ ਇਸ ਮੈਨੂਅਲ ਦੀ ਵਰਤੋਂ ਕਰ ਸਕਦੇ ਹਾਂ। |
05:39 | ਅਸੀਂ ਬਾਅਦ ਦੇ ਟਿਊਟੋਰਿਅਲ ਵਿੱਚ ਕੁੱਝ ਮਹੱਤਵਪੂਰਣ “built - in functions” ਦੇ ਬਾਰੇ ਵਿੱਚ ਸਿੱਖਾਂਗੇ। |
05:47 | ਇਸ ਦੇ ਨਾਲ ਅਸੀਂ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ, ਸੰਖੇਪ ਵਿੱਚ। |
05:52 | ਇਸ ਟਿਊਟੋਰਿਅਲ ਵਿੱਚ, ਅਸੀਂ ਇਸ ਬਾਰੇ ਵਿੱਚ ਸਿੱਖਿਆ: “Arduino” ਅਤੇ ਕੰਪਿਊਟਰ ਦੇ ਵਿੱਚ ਫਿਜ਼ੀਕਲ ਸੰਬੰਧ ਕਿਵੇਂ ਸਥਾਪਿਤ ਕਰੀਏ |
06:00 | “Arduino” ਹਾਰਡਵੇਅਰ, Arduino ਪ੍ਰੋਗਰਾਮਿੰਗ ਭਾਸ਼ਾ। |
06:05 | ਨਿਰਧਾਰਤ ਕੰਮ ਦੇ ਰੂਪ ਵਿੱਚ – “Arduino IDE” ਖੋਲੋ। |
06:09 | “Help” ਮੀਨੂ ‘ਤੇ ਕਲਿਕ ਕਰੋ ਅਤੇ “Reference” ਚੁਣੋ। |
06:14 | “built - in functions” ਵੇਖੋ, ਜਿਵੇਂ ਕਿ “delay (), pinMode () ਅਤੇ digitalRead ()” ਆਦਿ |
06:22 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
06:30 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
06:42 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?
ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ। |
06:47 | ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ। |
06:57 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
07:07 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |