Arduino/C2/Arduino-components-and-IDE/Punjabi

From Script | Spoken-Tutorial
Jump to: navigation, search
“Time” “Narration”
00:01 “Arduino components and IDE” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ, ਅਸੀਂ ਇਸ ਬਾਰੇ ਵਿੱਚ ਸਿੱਖਾਂਗੇ ਕਿ: “Arduino” ਅਤੇ ਕੰਪਿਊਟਰ ਦੇ ਵਿਚਕਾਰ ਫਿਜ਼ੀਕਲ ਕਨੈਕਸ਼ਨ ਕਿਵੇਂ ਸਥਾਪਿਤ ਕਰੀਏ,
00:16 “Arduino” ਹਾਰਡਵੇਅਰ ਅਤੇ “Arduino” ਪ੍ਰੋਗਰਾਮਿੰਗ ਭਾਸ਼ਾ। programming language.
00:21 ਇੱਥੇ ਮੈਂ ਵਰਤੋਂ ਕਰ ਰਿਹਾ ਹਾਂ:

“Arduino UNO Board”,

“Ubuntu Linux 14.04 operating system” ਅਤੇ “Arduino IDE”.

00:31 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਹੋਣਾ ਚਾਹੀਦਾ ਹੈ: ਇਲੈਕਟ੍ਰਾਨਿਕਸ ਦਾ ਮੁੱਢਲਾ ਗਿਆਨ,

“Arduino UNO Board”, “USB power cable” ਅਤੇ ਇੱਕ ਕੰਪਿਊਟਰ।

00:43 ਸਭ ਤੋਂ ਪਹਿਲਾਂ, ਸਾਨੂੰ ਇੱਥੇ ਦਿਖਾਈ ਗਈ “USB” ਕੇਬਲ ਦੀ ਵਰਤੋਂ ਕਰਕੇ “Arduino board” ਨੂੰ ਕੰਪਿਊਟਰ ਨਾਲ ਜੋੜਨਾ ਹੈ।
00:51 ਹਰੇ ਰੰਗ ਦਾ “power LED” “ON” ਹੋ ਜਾਂਦਾ ਹੈ, ਇਹ ਸੰਕੇਤ ਕਰਦਾ ਹੈ ਕਿ ਕਨੈਕਸ਼ਨ ਕੰਮ ਕਰ ਰਿਹਾ ਹੈ।
00:59 ਹੁਣ, ਵੱਖ-ਵੱਖ ਭਾਗਾਂ ਨੂੰ ਵੇਖਦੇ ਹਾਂ ਜੋ “Arduino” ਹਾਰਡਵੇਅਰ ਵਿੱਚ ਉਪਲੱਬਧ ਹਨ।
01:06 ਸਭ ਤੋਂ ਮਹੱਤਵਪੂਰਣ ਭਾਗ ਹੈ “ATMEGA 328 microcontroller chip.”
01:13 ਇਹ “Arduino” ਦਾ ਦਿਲ ਹੈ ਜਿੱਥੇ ਤੁਸੀਂ ਇਸਨੂੰ ਵੱਖ - ਵੱਖ ਕੰਮ ਕਰਨ ਦੇ ਲਈ ਪ੍ਰੋਗਰਾਮ ਕਰ ਸਕਦੇ ਹੋ।
01:20 ਇਸ “microcontroller” ਵਿੱਚ ਅੰਦਰੂਨੀ “ROM, RAM” ਅਤੇ ਇੱਕ “Arduino BootLoader” ਵੀ ਹੁੰਦਾ ਹੈ।
01:29 “Arduino BootLoader” ਕੀ ਹੈ ?

ਇਹ ਪਹਿਲਾ ਪ੍ਰੋਗਰਾਮ ਹੈ ਜੋ ਡਿਵਾਇਸ ਨੂੰ ਬਿਜਲੀ ਦੀ ਸਪਲਾਈ ਨਾਲ ਜੋੜਨ ‘ਤੇ ਚਲਾਉਂਦਾ ਹੈ।

01:40 ਇਹ “digital pins” ਹਨ। ਇਹਨਾਂ ਵਿਚੋਂ ਹਰੇਕ ਨੂੰ “input” ਜਾਂ “output” ਦੇ ਰੂਪ ਵਿੱਚ ਪ੍ਰੋਗਰਾਮ ਕੀਤਾ ਜਾ ਸਕਦਾ ਹੈ।
01:49 “Digital” ਅਰਥਾਤ ਉਹ “ON” ਜਾਂ “OFF”, ਉੱਚੇ ਜਾਂ ਹੇਠਾਂ ਹੋ ਸਕਦੇ ਹਨ।
01:55 ਉਦਾਹਰਣ ਵਜੋਂ, “LED” ਨੂੰ ਮੱਧਮ ਕਰਨਾ, “audio signals” ਆਦਿ ਨੂੰ ਪੈਦਾ ਕਰਨਾ।
02:02 “pin” ਨੰਬਰ 0 ਅਤੇ 1 ਦੀ ਵਰਤੋਂ ਹੋਰ ਸਮੱਗਰੀਆਂ ਦੇ ਨਾਲ “serial communication” ਦੇ ਲਈ ਕੀਤੀ ਜਾ ਸਕਦੀ ਹੈ।
02:10 Here, ਇੱਥੇ “0 – RX” ਦਾ ਮਤਲੱਬ ਪ੍ਰਾਪਤੀ ਹੈ,

“1 – TX” ਦਾ ਮਤਲੱਬ ਪ੍ਰਸਾਰਣ ਹੈ।

02:20 ਇਹ “Analog pins” ਹਨ ਜੋ “A0” ਤੋਂ “A5” ਤੱਕ ਚੁਣੇ ਹੋਏ ਹਨ। ਇਨ੍ਹਾਂ ਦੀ ਵਰਤੋਂ ਕੇਵਲ ਇਨਪੁੱਟ ਦੇ ਲਈ ਕੀਤੀ ਜਾਂਦੀ ਹੈ।
02:31 ਉਹ “analog signals” ਲੈਂਦੇ ਹਨ ਅਤੇ ਉਨ੍ਹਾਂ ਨੂੰ “digital signals” ਵਿੱਚ ਤਬਦੀਲ ਕਰਦੇ ਹਨ, ਜਿਸ ਨੂੰ ਕੰਪਿਊਟਰ ਸਮਝ ਸਕਦਾ ਹੈ।
02:40 ਇਨ੍ਹਾਂ ਵਿੱਚ ਪ੍ਰਸਾਰਣ ਅਤੇ ਪ੍ਰਾਪਤੀ “LED” ਹਨ ਜੋ ਬੋਰਡ ‘ਤੇ ਸ਼ਾਮਿਲ ਹਨ।

ਸਾਡੇ ਦੁਆਰਾ ਡਾਟਾ ਭੇਜਣ ਜਾਂ ਪ੍ਰਾਪਤ ਕਰਨ ‘ਤੇ ਇਹ ਚਮਕਣਗੇ।

02:51 “troubleshooting” ਦੇ ਲਈ ਇਹ ਬਹੁਤ ਸਹਾਇਕ ਹਨ।
02:55 ਜਦੋਂ ਤੁਸੀਂ ਇਸ “reset” ਬਟਨ ਨੂੰ ਦਬਾਉਂਦੇ ਹੋ, ਤਾਂ ਪ੍ਰੋਗਰਾਮ ਬੰਦ ਹੋ ਜਾਂਦਾ ਹੈ ਅਤੇ ਫਿਰ ਤੋਂ ਚਾਲੂ ਹੋ ਜਾਂਦਾ ਹੈ।
03:03 ਇਹ “board” ਤੋਂ ਕੁੱਝ ਵੀ ਨਹੀਂ ਮਿਟਾਏਗਾ।
03:08 ਜਦੋਂ ਇਹ ਬਾਹਰਲੀ ਸ਼ਕਤੀ ਸਰੋਤ ਦੀ ਵਰਤੋਂ ਕਰ ਰਿਹਾ ਹੁੰਦਾ ਹੈ ਤਾਂ “Arduino board” ਵਿੱਚ ਇਹ ਇਨਪੁੱਟ ਵੋਲਟੇਜ ਹੁੰਦਾ ਹੈ।
03:16 ਇਹ “Ground pins” ਹਨ ਜੋ “board” ‘ਤੇ ਸਭ ਤੋਂ ਘੱਟ ਵੋਲਟੇਜ ਨੂੰ ਐਕਸੈੱਸ ਦਿੰਦੇ ਹਨ।
03:23 “board” ਪ੍ਰੋਗਰਾਮਿੰਗ ਦੇ ਲਈ “USB interface” ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅਤੇ, “board” ਅਤੇ ਕੰਪਿਊਟਰ ਦੇ ਵਿਚਕਾਰ ਸੀਰੀਅਲ ਸੰਚਾਰ ਦੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

03:35 ਸਾਡੇ ਕੋਲ “board” ਨੂੰ ਪਾਵਰ ਦੇਣ ਦੇ ਲਈ ਇਹ ਬਾਹਰਲਾ “power adapter” ਹੈ।
03:41 ਅੱਗੇ, ਅਸੀਂ Arduino ਪ੍ਰੋਗਰਾਮਿੰਗ ਭਾਸ਼ਾ ਦੇ ਬਾਰੇ ਵਿੱਚ ਸਿੱਖਾਂਗੇ।
03:46 “Arduino” ਪ੍ਰੋਗਰਾਮ ਨੂੰ ਤਿੰਨ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।

“Control Structure statements”, “Operators, variables” ਅਤੇ “constants”,

03:57 ਅਤੇ, “Functions”.
04:00 control statements ਹਨ: “if, if.. else, for, while, do.. while, switch case” ਆਦਿ।
04:11 ਇਹ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੀ ਤਰ੍ਹਾਂ ਹੀ ਹੁੰਦੇ ਹਨ।
04:16 ਫਿਰ, ਸਾਡੇ ਕੋਲ ਹਨ ਅਰਿਥਮੈਟਿਕ ਓਪਰੇਟਰਸ, ਕੰਮਪੈਰੀਜ਼ਨ ਓਪਰੇਟਰਸ ਅਤੇ “boolean operators”
04:24 ਸਾਡੇ ਕੋਲ ਹੋਰ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਤਰ੍ਹਾਂ “variable” ਅਤੇ “constant” ਹਨ।
04:31 ਇਹ “built - in functions” ਹਨ, ਜਿਵੇਂ ਕਿ “pinMode (), digitalWrite (), digitalRead (), delay (), analogRead (), analogWrite ()” ਆਦਿ।
04:46 ਇਹ ਮਹੱਤਵਪੂਰਣ “functions” ਹਨ, ਜੋ ਜ਼ਿਆਦਾਤਰ “Arduino” ਪ੍ਰੋਜੈਕਟਸ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ।
04:52 ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ “Arduino IDE” ਦੀ ਇਸ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਿਵੇਂ ਕਰੀਏ।
04:58 “Arduino IDE” ਖੋਲੋ।
05:01 “Arduino IDE” ਵਿੱਚ “Help” ਮੀਨੂ ‘ਤੇ ਕਲਿਕ ਕਰੋ। ਫਿਰ “Reference” ‘ਤੇ ਕਲਿਕ ਕਰੋ।
05:08 ਇਹ ਤੁਹਾਡੇ ਬਰਾਊਜਰ ਵਿੱਚ ਇੱਕ “offline page” ਖੋਲ੍ਹਦਾ ਹੈ।
05:12 ਉਦਾਹਰਣ ਵਜੋਂ, ਜੇਕਰ ਤੁਸੀਂ “digitalWrite ( ) built - in function” ਦੀ ਵਰਤੋਂ ਕਰਨਾ ਚਾਹੁੰਦੇ ਹੋ, ਕੇਵਲ “function” ਨਾਮ ‘ਤੇ ਕਲਿਕ ਕਰੋ। name.
05:22 ਇੱਥੇ ਤੁਸੀਂ “digitalWrite () function” ਦਾ ਵੇਰਵਾ, ਵਾਕ ਵਿਧੀ ਅਤੇ ਇੱਕ ਨਮੂਨਾ ਪ੍ਰੋਗਰਾਮ ਵੇਖ ਸਕਦੇ ਹੋ।
05:31 ਇੱਥੇ ਕਈ “built - in functions” ਹਨ ਅਤੇ ਅਸੀਂ ਆਪਣੀ ਲੋੜ ਦੇ ਆਧਾਰ ‘ਤੇ ਇਸ ਮੈਨੂਅਲ ਦੀ ਵਰਤੋਂ ਕਰ ਸਕਦੇ ਹਾਂ।
05:39 ਅਸੀਂ ਬਾਅਦ ਦੇ ਟਿਊਟੋਰਿਅਲ ਵਿੱਚ ਕੁੱਝ ਮਹੱਤਵਪੂਰਣ “built - in functions” ਦੇ ਬਾਰੇ ਵਿੱਚ ਸਿੱਖਾਂਗੇ।
05:47 ਇਸ ਦੇ ਨਾਲ ਅਸੀਂ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ, ਸੰਖੇਪ ਵਿੱਚ।
05:52 ਇਸ ਟਿਊਟੋਰਿਅਲ ਵਿੱਚ, ਅਸੀਂ ਇਸ ਬਾਰੇ ਵਿੱਚ ਸਿੱਖਿਆ: “Arduino” ਅਤੇ ਕੰਪਿਊਟਰ ਦੇ ਵਿੱਚ ਫਿਜ਼ੀਕਲ ਸੰਬੰਧ ਕਿਵੇਂ ਸਥਾਪਿਤ ਕਰੀਏ
06:00 “Arduino” ਹਾਰਡਵੇਅਰ, Arduino ਪ੍ਰੋਗਰਾਮਿੰਗ ਭਾਸ਼ਾ।
06:05 ਨਿਰਧਾਰਤ ਕੰਮ ਦੇ ਰੂਪ ਵਿੱਚ – “Arduino IDE” ਖੋਲੋ।
06:09 “Help” ਮੀਨੂ ‘ਤੇ ਕਲਿਕ ਕਰੋ ਅਤੇ “Reference” ਚੁਣੋ।
06:14 “built - in functions” ਵੇਖੋ, ਜਿਵੇਂ ਕਿ “delay (), pinMode () ਅਤੇ digitalRead ()” ਆਦਿ
06:22 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
06:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
06:42 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?

ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।

06:47 ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।

ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ।

06:57 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
07:07 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav