Linux-AWK/C2/More-on-Single-Dimensional-Array-in-awk/Punjabi
From Script | Spoken-Tutorial
Revision as of 15:31, 23 July 2019 by Navdeep.dav (Talk | contribs)
|
|
00:01 | ਸਤਿ ਸ਼੍ਰੀ ਅਕਾਲ ਦੋਸਤੋ, “More on single dimensional array” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ:
ਫਾਇਲ ਦੇ ਨਾਲ “awk array” ਦੀ ਵਰਤੋਂ ਕਰਨਾ । |
00:13 | ਇੱਕ “array” ਦੇ ਐਲੀਮੈਂਟਸ ਨੂੰ ਸਕੈਨ ਕਰਨਾ । |
00:16 | “Delete statement” |
00:18 | “ARGV array” ਅਤੇ “ENVIRON array” |
00:22 | ਅਸੀਂ ਇਸਨੂੰ ਕੁੱਝ ਉਦਾਹਰਣਾਂ ਦੇ ਰਾਹੀਂ ਕਰਾਂਗੇ । |
00:25 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ, “Ubuntu Linux 16.04 Operating System” ਅਤੇ “gedit text editor 3.20.1” |
00:37 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ । |
00:41 | ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ, ਤੁਹਾਨੂੰ ਸਾਡੀ ਵੈੱਬਸਾਈਟ ਵਿੱਚ “array” ‘ਤੇ ਪਿਛਲਾ “awk” ਟਿਊਟੋਰਿਅਲ ਵੇਖਣਾ ਚਾਹੀਦਾ ਹੈ । |
00:48 | ਤੁਹਾਨੂੰ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦਾ ਕੁੱਝ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ਜਿਵੇਂ “C” ਜਾਂ “C++” |
00:55 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ । |
01:00 | ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਇਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ । |
01:10 | ਪਹਿਲਾਂ ਅਸੀਂ “awk arrays” ਦੇ ਕੁੱਝ ਪਹਿਲੂਆਂ ਨੂੰ ਕਵਰ ਕੀਤਾ ਸੀ । |
01:14 | ਹੁਣ ਅਸੀਂ ਵੇਖਦੇ ਹਾਂ ਕਿ ਫਾਇਲ ਦੇ ਨਾਲ “awk array” ਦੀ ਵਰਤੋਂ ਕਿਵੇਂ ਕਰੀਏ । |
01:19 | ਅਸੀਂ ਉਸੀ ਫਾਇਲ “awkdemo.txt” ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਪਹਿਲਾਂ ਸੇਵ ਕੀਤਾ ਸੀ । |
01:25 | ਇੱਥੇ ਪਹਿਲਾ ਫ਼ੀਲਡ ਵਿਦਿਆਰਥੀਆਂ ਦਾ ਰੋਲ ਨੰਬਰ ਅਤੇ ਛੇਵਾਂ ਫ਼ੀਲਡ ਸਟਾਇਪੇਂਡ ਹੈ । |
01:32 | ਪਹਿਲਾਂ ਸਾਰੇ ਵਿਦਿਆਰਥੀਆਂ ਲਈ “HRA” ਦੀ ਗਿਣਤੀ ਕਰੋ । |
01:36 | ਇੱਥੇ “HRA” ਉਨ੍ਹਾਂ ਦੇ ਸਟਾਇਪੇਂਡ ਦੀ ਰਾਸ਼ੀ ਦਾ 30 % ਹੈ । |
01:41 | ਮੈਂ ਕੋਡ ਪਹਿਲਾਂ ਹੀ ਲਿਖਿਆ ਹੈ ਅਤੇ ਇਸਨੂੰ “calculate_hra.awk” ਦੇ ਰੂਪ ਵਿੱਚ ਸੇਵ ਕੀਤਾ ਹੈ । ਹੁਣ ਉਸ ਫਾਇਲ ਵਿੱਚ ਵੇਖਦੇ ਹਾਂ । |
01:51 | “BEGIN” ਸੈਕਸ਼ਨ ਵਿੱਚ “field separator” “Pipe” ਸਿੰਬਲ ਦੇ ਨਾਲ ਇਨੀਸ਼ੀਲਾਇਜ ਹੈ । |
01:57 | ਫਿਰ “action” ਸੈਕਸ਼ਨ ਵਿੱਚ ਅਸੀਂ “array elements” ਇਨੀਸ਼ੀਲਾਇਜ ਕਰ ਰਹੇ ਹਾਂ । |
02:02 | ਇਹ ਸੈਕਸ਼ਨ ਇੱਕ ਇਨਪੁਟ ਫਾਇਲ ਦੀ ਹਰੇਕ ਲਾਈਨ ਦੇ ਲਈ ਇੱਕ ਵਾਰ ਚੱਲੇਗਾ । |
02:08 | ਮੈਂ ਇੱਕ “array” ਵੈਰੀਏਬਲ ਦੇ ਰੂਪ ਵਿੱਚ “HRA” ਅਤੇ “index” ਦੇ ਰੂਪ ਵਿੱਚ “dollar one” ਘੋਸ਼ਿਤ ਕੀਤਾ ਹੈ । |
02:14 | ਇੱਥੇ “dollar 1” ਪਹਿਲਾ ਫ਼ੀਲਡ ਦਰਸਾਉਂਦਾ ਹੈ, ਜੋ ਕਿ ਰੋਲ ਨੰਬਰ ਹੈ । ਅਤੇ ਵੈਲਿਊ ਹੈ “dollar 6” multiplied by zero point 3 ਜਿੱਥੇ “dollar six” ਸਟਾਇਪੇਂਡ ਵੈਲਿਊ ਹੈ । |
02:27 | ਇਸ ਲਈ: “index” ਰੋਲ ਨੰਬਰ ਵਿੱਚ “array HRA” ਵੈਲਿਊ ਦੇ ਰੂਪ ਵਿੱਚ ਸਮਰੂਪੀ “HRA” ਰਾਸ਼ੀ ਰੱਖੇਗਾ । |
02:35 | ਅਸੀਂ ਇਸ “array” ਦੇ ਸਾਰੇ ਐਲੀਮੈਂਟਸ ਨੂੰ ਸਕੈਨ ਕਿਵੇਂ ਕਰ ਸਕਦੇ ਹਾਂ ? |
02:39 | ਤੁਹਾਨੂੰ “for loop” ਦੇ ਇਸ ਪਰਿਵਰਤਨ ਦੀ ਵਰਤੋਂ ਕਰਨੀ ਚਾਹੀਦੀ ਹੈ । |
02:43 | ਇਹ “loop” “array” ਵਿੱਚ ਹਰੇਕ “index” ਦੇ ਲਈ ਇੱਕ ਵਾਰ “statements” ਚਲਾਉਂਦਾ ਹੈ । |
02:48 | ਵੈਰੀਏਬਲ “var” ਇੱਕ ਇੱਕ ਕਰਕੇ “index” ਵੈਲਿਊ ਵਿੱਚ ਸੈੱਟ ਹੋਵੇਗਾ । |
02:53 | ਕੋਡ “END” ਸੈਕਸ਼ਨ ਵਿੱਚ ਲਿਖਿਆ ਹੈ । |
02:57 | ਇਹ ਸੈਕਸ਼ਨ, “awk” ਦੀਆਂ ਇਨਪੁਟ ਫਾਇਲ ਦੀਆਂ ਸਾਰੀਆਂ ਲਾਇਨਸ ਨੂੰ ਸੋਧ ਕੇ ਕਰਨ ਦੇ ਬਾਅਦ ਚੱਲੇਗਾ । |
03:04 | ਵੈਰੀਏਬਲ “i” ਇੱਕ ਇੱਕ ਕਰਕੇ ਹਰੇਕ “index” ਵੈਲਿਊ ਜਾਂ ਰੋਲ ਨੰਬਰ ‘ਤੇ ਇਨੀਸ਼ੀਲਾਇਜ ਹੋਵੇਗਾ । |
03:10 | “for loop” ਦੀ ਹਰੇਕ ਪੁਨਰਾਵ੍ਰਤੀ ਵਿੱਚ, ਵਿਸ਼ੇਸ਼ ਰੋਲ ਨੰਬਰ ਲਈ HRA ਪ੍ਰਿੰਟ ਹੋਵੇਗਾ । |
03:16 | ਟਰਮੀਨਲ ‘ਤੇ ਜਾਓ । ਫਾਇਲ ਨੂੰ ਚਲਾਓ । “Ctrl, Alt” ਅਤੇ “T” ਕੀਜ ਦਬਾਕੇ ਟਰਮੀਨਲ ਖੋਲੋ । |
03:24 | “cd command” ਦੀ ਵਰਤੋਂ ਕਰਕੇ ਉਪ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ “Code Files” ਡਾਊਂਨਲੋਡ ਅਤੇ ਐਕਸਟਰੈਕਟ ਕੀਤੀ ਹੈ । |
03:31 | ਹੁਣ ਟਾਈਪ ਕਰੋ: “awk space hyphen small f space calculate_hra.awk space awkdemo.txt”
ਐਂਟਰ ਦਬਾਓ । |
03:45 | ਆਉਟਪੁਟ ਸਾਰੇ ਵਿਦਿਆਰਥੀਆਂ ਦੇ ਲਈ ਰੋਲ ਨੰਬਰ ਅਤੇ “HRA” ਦਿਖਾਉਂਦੀ ਹੈ । |
03:50 | ਮੰਨ ਲਓ, ਮੈਂ roll S02 ਵਾਲੇ ਵਿਦਿਆਰਥੀਆਂ ਦੇ ਲਈ ਰਿਕਾਰਡ ਡਿਲੀਟ ਕਰਨਾ ਚਾਹੁੰਦਾ ਹਾਂ । |
03:56 | ਤਾਂ ਸਾਨੂੰ “index S02” ਵਿੱਚ “array element” ਡਿਲੀਟ ਕਰਨਾ ਹੋਵੇਗਾ । |
04:01 | “calculate_hra.awk” ਕੋਡ ਦੀ ਵਰਤੋਂ ਕਰਕੇ ਮੈਂ ਇਸਨੂੰ ਕਰਦਾ ਹਾਂ । |
04:06 | “for loop” ਤੋਂ ਪਹਿਲਾਂ ਐਂਟਰ ਦਬਾਓ ਅਤੇ ਹੇਠਾਂ ਦਿੱਤਾ ਕੋਡ ਟਾਈਪ ਕਰੋ
“delete space hra” square brackets ਵਿੱਚ double quotes ਵਿੱਚ “S02” |
04:19 | ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ । |
04:23 | ਟਰਮੀਨਲ ਸਾਫ਼ ਕਰੋ । |
04:26 | ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ । ਐਂਟਰ ਦਬਾਓ । |
04:33 | ਆਉਟਪੁਟ ਵਿੱਚ ਰੋਲ ਨੰਬਰ S02 ਵਾਲੇ ਵਿਦਿਆਰਥੀਆਂ ਦਾ ਰਿਕਾਰਡ ਪ੍ਰਿੰਟ ਨਹੀਂ ਹੋਇਆ ਹੈ । |
04:39 | ਇਸ ਲਈ: “delete command” ਦੀ ਵਰਤੋਂ ਕਰਕੇ ਕਿਸੇ ਵੀ “array element” ਨੂੰ ਡਿਲੀਟ ਕੀਤਾ ਜਾ ਸਕਦਾ ਹੈ । |
04:44 | ਤੁਹਾਨੂੰ “index” ਦੇ ਨਾਲ “array” ਦੇ ਨਾਮ ਨੂੰ ਦਰਸਾਉਣਾ ਹੋਵੇਗਾ । |
04:48 | ਕੀ ਹੋਵੇਗਾ, ਜੇਕਰ ਮੈਂ ਪੂਰੇ “array” ਨੂੰ ਡਿਲੀਟ ਕਰਨਾ ਚਾਹੁੰਦਾ ਹਾਂ ?
ਇਸਨੂੰ “delete statement” ਵਿੱਚ ਕੇਵਲ “array” ਦੇ ਨਾਮ ਨੂੰ ਨਿਰਧਾਰਤ ਕਰਕੇ ਕੀਤਾ ਜਾ ਸਕਦਾ ਹੈ । |
04:56 | ਅਜਿਹਾ ਕਰਨ ਲਈ ਕੋਡ ‘ਤੇ ਜਾਓ । |
04:59 | “delete statement” ਤੋਂ quotes ਅਤੇ square brackets ਦੇ ਨਾਲ “index S02” ਡਿਲੀਟ ਕਰੋ । |
05:07 | ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ । |
05:10 | ਟਰਮੀਨਲ ਸਾਫ਼ ਕਰੋ । ਪਿਛਲੀ ਚਲਾਈ ਗਈ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ । ਐਂਟਰ ਦਬਾਓ । |
05:19 | ਵੇਖੋ, ਸਾਨੂੰ ਕੋਈ ਆਉਟਪੁਟ ਨਹੀਂ ਮਿਲ ਰਹੀ ਹੈ । ਪੂਰਾ “array” ਡਿਲੀਟ ਹੋ ਗਿਆ ਹੈ । |
05:25 | ਯਾਦ ਰੱਖੋ, “awk built - in variables” ‘ਤੇ ਪਹਿਲਾਂ ਦੇ ਟਿਊਟੋਰਿਅਲ ਵਿੱਚ ਅਸੀਂ ਕਿਹਾ -
“ARGC” “command line arguments” ਦੀ ਗਿਣਤੀ ਸੂਚਿਤ ਕਰਦਾ ਹੈ । |
05:36 | “ARGV” ਇੱਕ array ਹੈ ਜੋ “command line arguments” ਇਕੱਠਾ ਕਰਦਾ ਹੈ ।
ਅਸੀਂ ਉਨ੍ਹਾਂ ਦੀ ਵੈਲਿਊਜ ਕਿਵੇਂ ਵਿਖਾ ਸਕਦੇ ਹਾਂ ? ਵੇਖਦੇ ਹਾਂ । |
05:45 | ਮੈਂ “argc_argv.awk” ਵਿੱਚ ਕੋਡ ਪਹਿਲਾਂ ਹੀ ਲਿਖਿਆ ਹੈ ।
ਕੰਟੇਂਟਸ ਦੀ ਜਾਂਚ ਕਰੋ । |
05:53 | ਕੋਡ “awk BEGIN section” ਵਿੱਚ ਲਿਖਿਆ ਹੈ । |
05:57 | ਪਹਿਲਾਂ ਅਸੀਂ “arguments” ਦੀ ਗਿਣਤੀ ਪ੍ਰਿੰਟ ਕਰ ਰਹੇ ਹਾਂ, ਜੋ “ARGC” ਦੀ ਵੈਲਿਊ ਹੈ । |
06:03 | ਫਿਰ “for loop” ਦੀ ਵਰਤੋਂ ਕਰਕੇ ਅਸੀਂ 0 ਤੋਂ ARGC - 1 ਤੱਕ i ਦੀ ਵੈਲਿਊ ਦੇ ਲਈ ਲੂਪ ਕਰ ਰਹੇ ਹਾਂ । |
06:11 | ਅਤੇ ਅਸੀਂ “index i” ਵਿੱਚ “ARGV” ਪ੍ਰਿੰਟ ਕਰ ਰਹੇ ਹਾਂ । ਟਰਮੀਨਲ ‘ਤੇ ਜਾਓ ਅਤੇ ਫਾਇਲ ਚਲਾਓ । |
06:19 | ਹੁਣ ਟਰਮੀਨਲ ‘ਤੇ ਟਾਈਪ ਕਰੋ – “awk space hyphen small f space argc underscore argv dot awk space one space two space three” |
06:35 | ਇੱਥੇ “one two three” “command line arguments” ਹਨ ।
ਕਮਾਂਡ ਨੂੰ ਚਲਾਉਣ ਦੇ ਲਈ ਐਂਟਰ ਦਬਾਓ । |
06:43 | ਸਾਨੂੰ “arguments” ਦੀ ਗਿਣਤੀ 4 ਮਿਲੀ । ਪਰ ਯਾਦ ਰੱਖੋ ਅਸੀਂ ਕੇਵਲ 3 “arguments” ਦਿੱਤੇ ਸਨ । |
06:50 | ਨਿੱਜੀ “arguments” ਵੇਖੋ । “index 0” ਵਿੱਚ ਪਹਿਲਾ “argument” ਜਾਂ “argv” ਵਾਸਤਵ ਵਿੱਚ “awk”, ਕਮਾਂਡ ਦਾ ਨਾਮ ਹੈ । |
07:02 | ਫਿਰ ਸਾਡੇ ਕੋਲ ਤਿੰਨ “arguments” ਹਨ, ਜਿਨ੍ਹਾਂ ਨੂੰ ਅਸੀਂ “command line” ਵਿੱਚ ਦਿੱਤਾ ਸੀ । |
07:07 | ਇਹੀ ਕਾਰਨ ਹੈ ਕਿ “ARGC” ਦੀ ਵੈਲਿਊ, ਹਮੇਸ਼ਾ “command line” ਦੀ ਗਿਣਤੀ ਤੋਂ “arguments” ਇੱਕ ਤੋਂ ਜ਼ਿਆਦਾ ਦਿੱਤਾ ਜਾਂਦਾ ਹੈ । |
07:16 | ਇੱਕ ਹੋਰ ਉਦਾਹਰਣ ਲੈਂਦੇ ਹਾਂ ।
“Built - in variable ENVIRON” “environment variables” ਦਾ “associative array” ਹੈ । |
07:24 | “array element indices” “environment variable” ਦੇ ਨਾਮ ਹਨ । “array element” ਵੈਲਿਊਜ ਵਿਸ਼ੇਸ਼ “environment variable” ਦੀ ਵੈਲਿਊਜ ਹੈ । |
07:35 | ਹੁਣ ਵੇਖਦੇ ਹਾਂ ਕਿ ਅਸੀਂ ਵੱਖ-ਵੱਖ “environment variables” ਦੀ ਵੈਲਿਊਜ ਕਿਵੇਂ ਵੇਖ ਸਕਦੇ ਹਾਂ । |
07:40 | ਪਹਿਲਾਂ, ਆਪਣਾ “username” ਪ੍ਰਿੰਟ ਕਰਦੇ ਹਾਂ । |
07:43 | ਸਾਨੂੰ “environment variable USER” ਦੀ ਵੈਲਿਊ ਪ੍ਰਿੰਟ ਕਰਨੀ ਹੋਵੇਗੀ । |
07:48 | “command prompt” ‘ਤੇ ਹੇਠਾਂ ਦਿੱਤੀ ਕਮਾਂਡ ਟਾਈਪ ਕਰੋ । |
07:53 | ਐਂਟਰ ਦਬਾਓ । |
07:55 | ਆਉਟਪੁਟ ਲਾਗ - ਇਨ ਹੋਏ ਯੂਜਰ ਦਾ ਨਾਮ ਦਿਖਾਏਗੀ । |
08:00 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਸੰਖੇਪ ਵਿੱਚ । |
08:05 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ - ਫਾਇਲ ਦੇ ਨਾਲ awk array ਦੀ ਵਰਤੋਂ ਕਰਨਾ । |
08:11 | ਇੱਕ array ਦੇ elements ਸਕੈਨ ਕਰਨਾ । |
08:14 | Delete statement
ARGV array ਅਤੇ ENVIRON array |
08:20 | ਨਿਰਧਾਰਤ ਕੰਮ ਦੇ ਰੂਪ ਵਿੱਚ, ਜੋ ਵਿਦਿਆਰਥੀ ਪਾਸ ਹੋਏ ਹਨ ਉਨ੍ਹਾਂ ਦੇ ਲਈ ਕੁੱਝ ਭੱਤਿਆਂ ਦੀ ਗਿਣਤੀ ਕਰੋ । |
08:25 | ਪੇਪਰ ਪ੍ਰਸਤੁਤੀ ਭੱਤਾ, ਜੋ ਸਟਾਇਪੇਂਡ ਦਾ 80 % ਹੈ |
08:30 | ਕਾਰਗੁਜ਼ਾਰੀ ਪ੍ਰੋਤਸਾਹਨ, ਜੋ ਸਟਾਇਪੇਂਡ ਦਾ 20 % ਹੈ |
08:35 | ਦੋ ਵੱਖ –ਵੱਖ arrays ਵਿੱਚ ਭੱਤੇ ਇਕੱਠੇ ਕਰੋ । |
08:38 | ਹਰੇਕ ਭੱਤੇ ਅਤੇ ਔਸਤ ਦੇ ਲਈ ਲੋੜੀਂਦੀ ਕੁੱਲ ਰਾਸ਼ੀ ਪ੍ਰਿੰਟ ਕਰੋ । |
08:43 | awk ਪ੍ਰੋਗਰਾਮ ਤੋਂ environment variable PATH ਦੀ ਵੈਲਿਊ ਪ੍ਰਿੰਟ ਕਰੋ । |
08:48 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
08:56 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। |
09:05 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
09:08 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੀ ਸਮੇਂਬੱਧ ਕਵੇਰੀ ਪੋਸਟ ਕਰੋ । |
09:12 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
09:24 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |