Linux-AWK/C2/More-on-Single-Dimensional-Array-in-awk/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, “More on single dimensional array” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ:

ਫਾਇਲ ਦੇ ਨਾਲ “awk array” ਦੀ ਵਰਤੋਂ ਕਰਨਾ ।

00:13 ਇੱਕ “array” ਦੇ ਐਲੀਮੈਂਟਸ ਨੂੰ ਸਕੈਨ ਕਰਨਾ ।
00:16 “Delete statement”
00:18 “ARGV array” ਅਤੇ “ENVIRON array”
00:22 ਅਸੀਂ ਇਸਨੂੰ ਕੁੱਝ ਉਦਾਹਰਣਾਂ ਦੇ ਰਾਹੀਂ ਕਰਾਂਗੇ ।
00:25 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ, “Ubuntu Linux 16.04 Operating System” ਅਤੇ “gedit text editor 3.20.1”
00:37 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
00:41 ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ, ਤੁਹਾਨੂੰ ਸਾਡੀ ਵੈੱਬਸਾਈਟ ਵਿੱਚ “array” ‘ਤੇ ਪਿਛਲਾ “awk” ਟਿਊਟੋਰਿਅਲ ਵੇਖਣਾ ਚਾਹੀਦਾ ਹੈ ।
00:48 ਤੁਹਾਨੂੰ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦਾ ਕੁੱਝ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ਜਿਵੇਂ “C” ਜਾਂ “C++”
00:55 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ ।
01:00 ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਇਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ ।
01:10 ਪਹਿਲਾਂ ਅਸੀਂ “awk arrays” ਦੇ ਕੁੱਝ ਪਹਿਲੂਆਂ ਨੂੰ ਕਵਰ ਕੀਤਾ ਸੀ ।
01:14 ਹੁਣ ਅਸੀਂ ਵੇਖਦੇ ਹਾਂ ਕਿ ਫਾਇਲ ਦੇ ਨਾਲ “awk array” ਦੀ ਵਰਤੋਂ ਕਿਵੇਂ ਕਰੀਏ ।
01:19 ਅਸੀਂ ਉਸੀ ਫਾਇਲ “awkdemo.txt” ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਪਹਿਲਾਂ ਸੇਵ ਕੀਤਾ ਸੀ ।
01:25 ਇੱਥੇ ਪਹਿਲਾ ਫ਼ੀਲਡ ਵਿਦਿਆਰਥੀਆਂ ਦਾ ਰੋਲ ਨੰਬਰ ਅਤੇ ਛੇਵਾਂ ਫ਼ੀਲਡ ਸਟਾਇਪੇਂਡ ਹੈ ।
01:32 ਪਹਿਲਾਂ ਸਾਰੇ ਵਿਦਿਆਰਥੀਆਂ ਲਈ “HRA” ਦੀ ਗਿਣਤੀ ਕਰੋ ।
01:36 ਇੱਥੇ “HRA” ਉਨ੍ਹਾਂ ਦੇ ਸਟਾਇਪੇਂਡ ਦੀ ਰਾਸ਼ੀ ਦਾ 30 % ਹੈ ।
01:41 ਮੈਂ ਕੋਡ ਪਹਿਲਾਂ ਹੀ ਲਿਖਿਆ ਹੈ ਅਤੇ ਇਸਨੂੰ “calculate_hra.awk” ਦੇ ਰੂਪ ਵਿੱਚ ਸੇਵ ਕੀਤਾ ਹੈ । ਹੁਣ ਉਸ ਫਾਇਲ ਵਿੱਚ ਵੇਖਦੇ ਹਾਂ ।
01:51 “BEGIN” ਸੈਕਸ਼ਨ ਵਿੱਚ “field separator” “Pipe” ਸਿੰਬਲ ਦੇ ਨਾਲ ਇਨੀਸ਼ੀਲਾਇਜ ਹੈ ।
01:57 ਫਿਰ “action” ਸੈਕਸ਼ਨ ਵਿੱਚ ਅਸੀਂ “array elements” ਇਨੀਸ਼ੀਲਾਇਜ ਕਰ ਰਹੇ ਹਾਂ ।
02:02 ਇਹ ਸੈਕਸ਼ਨ ਇੱਕ ਇਨਪੁਟ ਫਾਇਲ ਦੀ ਹਰੇਕ ਲਾਈਨ ਦੇ ਲਈ ਇੱਕ ਵਾਰ ਚੱਲੇਗਾ ।
02:08 ਮੈਂ ਇੱਕ “array” ਵੈਰੀਏਬਲ ਦੇ ਰੂਪ ਵਿੱਚ “HRA” ਅਤੇ “index” ਦੇ ਰੂਪ ਵਿੱਚ “dollar one” ਘੋਸ਼ਿਤ ਕੀਤਾ ਹੈ ।
02:14 ਇੱਥੇ “dollar 1” ਪਹਿਲਾ ਫ਼ੀਲਡ ਦਰਸਾਉਂਦਾ ਹੈ, ਜੋ ਕਿ ਰੋਲ ਨੰਬਰ ਹੈ । ਅਤੇ ਵੈਲਿਊ ਹੈ “dollar 6” multiplied by zero point 3 ਜਿੱਥੇ “dollar six” ਸਟਾਇਪੇਂਡ ਵੈਲਿਊ ਹੈ ।
02:27 ਇਸ ਲਈ: “index” ਰੋਲ ਨੰਬਰ ਵਿੱਚ “array HRA” ਵੈਲਿਊ ਦੇ ਰੂਪ ਵਿੱਚ ਸਮਰੂਪੀ “HRA” ਰਾਸ਼ੀ ਰੱਖੇਗਾ ।
02:35 ਅਸੀਂ ਇਸ “array” ਦੇ ਸਾਰੇ ਐਲੀਮੈਂਟਸ ਨੂੰ ਸਕੈਨ ਕਿਵੇਂ ਕਰ ਸਕਦੇ ਹਾਂ ?
02:39 ਤੁਹਾਨੂੰ “for loop” ਦੇ ਇਸ ਪਰਿਵਰਤਨ ਦੀ ਵਰਤੋਂ ਕਰਨੀ ਚਾਹੀਦੀ ਹੈ ।
02:43 ਇਹ “loop” “array” ਵਿੱਚ ਹਰੇਕ “index” ਦੇ ਲਈ ਇੱਕ ਵਾਰ “statements” ਚਲਾਉਂਦਾ ਹੈ ।
02:48 ਵੈਰੀਏਬਲ “var” ਇੱਕ ਇੱਕ ਕਰਕੇ “index” ਵੈਲਿਊ ਵਿੱਚ ਸੈੱਟ ਹੋਵੇਗਾ ।
02:53 ਕੋਡ “END” ਸੈਕਸ਼ਨ ਵਿੱਚ ਲਿਖਿਆ ਹੈ ।
02:57 ਇਹ ਸੈਕਸ਼ਨ, “awk” ਦੀਆਂ ਇਨਪੁਟ ਫਾਇਲ ਦੀਆਂ ਸਾਰੀਆਂ ਲਾਇਨਸ ਨੂੰ ਸੋਧ ਕੇ ਕਰਨ ਦੇ ਬਾਅਦ ਚੱਲੇਗਾ ।
03:04 ਵੈਰੀਏਬਲ “i” ਇੱਕ ਇੱਕ ਕਰਕੇ ਹਰੇਕ “index” ਵੈਲਿਊ ਜਾਂ ਰੋਲ ਨੰਬਰ ‘ਤੇ ਇਨੀਸ਼ੀਲਾਇਜ ਹੋਵੇਗਾ ।
03:10 “for loop” ਦੀ ਹਰੇਕ ਪੁਨਰਾਵ੍ਰਤੀ ਵਿੱਚ, ਵਿਸ਼ੇਸ਼ ਰੋਲ ਨੰਬਰ ਲਈ HRA ਪ੍ਰਿੰਟ ਹੋਵੇਗਾ ।
03:16 ਟਰਮੀਨਲ ‘ਤੇ ਜਾਓ । ਫਾਇਲ ਨੂੰ ਚਲਾਓ । “Ctrl, Alt” ਅਤੇ “T” ਕੀਜ ਦਬਾਕੇ ਟਰਮੀਨਲ ਖੋਲੋ ।
03:24 “cd command” ਦੀ ਵਰਤੋਂ ਕਰਕੇ ਉਪ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ “Code Files” ਡਾਊਂਨਲੋਡ ਅਤੇ ਐਕਸਟਰੈਕਟ ਕੀਤੀ ਹੈ ।
03:31 ਹੁਣ ਟਾਈਪ ਕਰੋ: “awk space hyphen small f space calculate_hra.awk space awkdemo.txt”

ਐਂਟਰ ਦਬਾਓ ।

03:45 ਆਉਟਪੁਟ ਸਾਰੇ ਵਿਦਿਆਰਥੀਆਂ ਦੇ ਲਈ ਰੋਲ ਨੰਬਰ ਅਤੇ “HRA” ਦਿਖਾਉਂਦੀ ਹੈ ।
03:50 ਮੰਨ ਲਓ, ਮੈਂ roll S02 ਵਾਲੇ ਵਿਦਿਆਰਥੀਆਂ ਦੇ ਲਈ ਰਿਕਾਰਡ ਡਿਲੀਟ ਕਰਨਾ ਚਾਹੁੰਦਾ ਹਾਂ ।
03:56 ਤਾਂ ਸਾਨੂੰ “index S02” ਵਿੱਚ “array element” ਡਿਲੀਟ ਕਰਨਾ ਹੋਵੇਗਾ ।
04:01 “calculate_hra.awk” ਕੋਡ ਦੀ ਵਰਤੋਂ ਕਰਕੇ ਮੈਂ ਇਸਨੂੰ ਕਰਦਾ ਹਾਂ ।
04:06 “for loop” ਤੋਂ ਪਹਿਲਾਂ ਐਂਟਰ ਦਬਾਓ ਅਤੇ ਹੇਠਾਂ ਦਿੱਤਾ ਕੋਡ ਟਾਈਪ ਕਰੋ

“delete space hra” square brackets ਵਿੱਚ double quotes ਵਿੱਚ “S02”

04:19 ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ ।
04:23 ਟਰਮੀਨਲ ਸਾਫ਼ ਕਰੋ ।
04:26 ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ । ਐਂਟਰ ਦਬਾਓ ।
04:33 ਆਉਟਪੁਟ ਵਿੱਚ ਰੋਲ ਨੰਬਰ S02 ਵਾਲੇ ਵਿਦਿਆਰਥੀਆਂ ਦਾ ਰਿਕਾਰਡ ਪ੍ਰਿੰਟ ਨਹੀਂ ਹੋਇਆ ਹੈ ।
04:39 ਇਸ ਲਈ: “delete command” ਦੀ ਵਰਤੋਂ ਕਰਕੇ ਕਿਸੇ ਵੀ “array element” ਨੂੰ ਡਿਲੀਟ ਕੀਤਾ ਜਾ ਸਕਦਾ ਹੈ ।
04:44 ਤੁਹਾਨੂੰ “index” ਦੇ ਨਾਲ “array” ਦੇ ਨਾਮ ਨੂੰ ਦਰਸਾਉਣਾ ਹੋਵੇਗਾ ।
04:48 ਕੀ ਹੋਵੇਗਾ, ਜੇਕਰ ਮੈਂ ਪੂਰੇ “array” ਨੂੰ ਡਿਲੀਟ ਕਰਨਾ ਚਾਹੁੰਦਾ ਹਾਂ ?

ਇਸਨੂੰ “delete statement” ਵਿੱਚ ਕੇਵਲ “array” ਦੇ ਨਾਮ ਨੂੰ ਨਿਰਧਾਰਤ ਕਰਕੇ ਕੀਤਾ ਜਾ ਸਕਦਾ ਹੈ ।

04:56 ਅਜਿਹਾ ਕਰਨ ਲਈ ਕੋਡ ‘ਤੇ ਜਾਓ ।
04:59 “delete statement” ਤੋਂ quotes ਅਤੇ square brackets ਦੇ ਨਾਲ “index S02” ਡਿਲੀਟ ਕਰੋ ।
05:07 ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ ।
05:10 ਟਰਮੀਨਲ ਸਾਫ਼ ਕਰੋ । ਪਿਛਲੀ ਚਲਾਈ ਗਈ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ । ਐਂਟਰ ਦਬਾਓ ।
05:19 ਵੇਖੋ, ਸਾਨੂੰ ਕੋਈ ਆਉਟਪੁਟ ਨਹੀਂ ਮਿਲ ਰਹੀ ਹੈ । ਪੂਰਾ “array” ਡਿਲੀਟ ਹੋ ਗਿਆ ਹੈ ।
05:25 ਯਾਦ ਰੱਖੋ, “awk built - in variables” ‘ਤੇ ਪਹਿਲਾਂ ਦੇ ਟਿਊਟੋਰਿਅਲ ਵਿੱਚ ਅਸੀਂ ਕਿਹਾ -

“ARGC” “command line arguments” ਦੀ ਗਿਣਤੀ ਸੂਚਿਤ ਕਰਦਾ ਹੈ ।

05:36 “ARGV” ਇੱਕ array ਹੈ ਜੋ “command line arguments” ਇਕੱਠਾ ਕਰਦਾ ਹੈ ।

ਅਸੀਂ ਉਨ੍ਹਾਂ ਦੀ ਵੈਲਿਊਜ ਕਿਵੇਂ ਵਿਖਾ ਸਕਦੇ ਹਾਂ ? ਵੇਖਦੇ ਹਾਂ ।

05:45 ਮੈਂ “argc_argv.awk” ਵਿੱਚ ਕੋਡ ਪਹਿਲਾਂ ਹੀ ਲਿਖਿਆ ਹੈ ।

ਕੰਟੇਂਟਸ ਦੀ ਜਾਂਚ ਕਰੋ ।

05:53 ਕੋਡ “awk BEGIN section” ਵਿੱਚ ਲਿਖਿਆ ਹੈ ।
05:57 ਪਹਿਲਾਂ ਅਸੀਂ “arguments” ਦੀ ਗਿਣਤੀ ਪ੍ਰਿੰਟ ਕਰ ਰਹੇ ਹਾਂ, ਜੋ “ARGC” ਦੀ ਵੈਲਿਊ ਹੈ ।
06:03 ਫਿਰ “for loop” ਦੀ ਵਰਤੋਂ ਕਰਕੇ ਅਸੀਂ 0 ਤੋਂ ARGC - 1 ਤੱਕ i ਦੀ ਵੈਲਿਊ ਦੇ ਲਈ ਲੂਪ ਕਰ ਰਹੇ ਹਾਂ ।
06:11 ਅਤੇ ਅਸੀਂ “index i” ਵਿੱਚ “ARGV” ਪ੍ਰਿੰਟ ਕਰ ਰਹੇ ਹਾਂ । ਟਰਮੀਨਲ ‘ਤੇ ਜਾਓ ਅਤੇ ਫਾਇਲ ਚਲਾਓ ।
06:19 ਹੁਣ ਟਰਮੀਨਲ ‘ਤੇ ਟਾਈਪ ਕਰੋ – “awk space hyphen small f space argc underscore argv dot awk space one space two space three”
06:35 ਇੱਥੇ “one two three” “command line arguments” ਹਨ ।

ਕਮਾਂਡ ਨੂੰ ਚਲਾਉਣ ਦੇ ਲਈ ਐਂਟਰ ਦਬਾਓ ।

06:43 ਸਾਨੂੰ “arguments” ਦੀ ਗਿਣਤੀ 4 ਮਿਲੀ । ਪਰ ਯਾਦ ਰੱਖੋ ਅਸੀਂ ਕੇਵਲ 3 “arguments” ਦਿੱਤੇ ਸਨ ।
06:50 ਨਿੱਜੀ “arguments” ਵੇਖੋ । “index 0” ਵਿੱਚ ਪਹਿਲਾ “argument” ਜਾਂ “argv” ਵਾਸਤਵ ਵਿੱਚ “awk”, ਕਮਾਂਡ ਦਾ ਨਾਮ ਹੈ ।
07:02 ਫਿਰ ਸਾਡੇ ਕੋਲ ਤਿੰਨ “arguments” ਹਨ, ਜਿਨ੍ਹਾਂ ਨੂੰ ਅਸੀਂ “command line” ਵਿੱਚ ਦਿੱਤਾ ਸੀ ।
07:07 ਇਹੀ ਕਾਰਨ ਹੈ ਕਿ “ARGC” ਦੀ ਵੈਲਿਊ, ਹਮੇਸ਼ਾ “command line” ਦੀ ਗਿਣਤੀ ਤੋਂ “arguments” ਇੱਕ ਤੋਂ ਜ਼ਿਆਦਾ ਦਿੱਤਾ ਜਾਂਦਾ ਹੈ ।
07:16 ਇੱਕ ਹੋਰ ਉਦਾਹਰਣ ਲੈਂਦੇ ਹਾਂ ।

“Built - in variable ENVIRON” “environment variables” ਦਾ “associative array” ਹੈ ।

07:24 “array element indices” “environment variable” ਦੇ ਨਾਮ ਹਨ । “array element” ਵੈਲਿਊਜ ਵਿਸ਼ੇਸ਼ “environment variable” ਦੀ ਵੈਲਿਊਜ ਹੈ ।
07:35 ਹੁਣ ਵੇਖਦੇ ਹਾਂ ਕਿ ਅਸੀਂ ਵੱਖ-ਵੱਖ “environment variables” ਦੀ ਵੈਲਿਊਜ ਕਿਵੇਂ ਵੇਖ ਸਕਦੇ ਹਾਂ ।
07:40 ਪਹਿਲਾਂ, ਆਪਣਾ “username” ਪ੍ਰਿੰਟ ਕਰਦੇ ਹਾਂ ।
07:43 ਸਾਨੂੰ “environment variable USER” ਦੀ ਵੈਲਿਊ ਪ੍ਰਿੰਟ ਕਰਨੀ ਹੋਵੇਗੀ ।
07:48 “command prompt” ‘ਤੇ ਹੇਠਾਂ ਦਿੱਤੀ ਕਮਾਂਡ ਟਾਈਪ ਕਰੋ ।
07:53 ਐਂਟਰ ਦਬਾਓ ।
07:55 ਆਉਟਪੁਟ ਲਾਗ - ਇਨ ਹੋਏ ਯੂਜਰ ਦਾ ਨਾਮ ਦਿਖਾਏਗੀ ।
08:00 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਸੰਖੇਪ ਵਿੱਚ ।
08:05 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ - ਫਾਇਲ ਦੇ ਨਾਲ awk array ਦੀ ਵਰਤੋਂ ਕਰਨਾ ।
08:11 ਇੱਕ array ਦੇ elements ਸਕੈਨ ਕਰਨਾ ।
08:14 Delete statement

ARGV array ਅਤੇ ENVIRON array

08:20 ਨਿਰਧਾਰਤ ਕੰਮ ਦੇ ਰੂਪ ਵਿੱਚ, ਜੋ ਵਿਦਿਆਰਥੀ ਪਾਸ ਹੋਏ ਹਨ ਉਨ੍ਹਾਂ ਦੇ ਲਈ ਕੁੱਝ ਭੱਤਿਆਂ ਦੀ ਗਿਣਤੀ ਕਰੋ ।
08:25 ਪੇਪਰ ਪ੍ਰਸਤੁਤੀ ਭੱਤਾ, ਜੋ ਸਟਾਇਪੇਂਡ ਦਾ 80 % ਹੈ
08:30 ਕਾਰਗੁਜ਼ਾਰੀ ਪ੍ਰੋਤਸਾਹਨ, ਜੋ ਸਟਾਇਪੇਂਡ ਦਾ 20 % ਹੈ
08:35 ਦੋ ਵੱਖ –ਵੱਖ arrays ਵਿੱਚ ਭੱਤੇ ਇਕੱਠੇ ਕਰੋ ।
08:38 ਹਰੇਕ ਭੱਤੇ ਅਤੇ ਔਸਤ ਦੇ ਲਈ ਲੋੜੀਂਦੀ ਕੁੱਲ ਰਾਸ਼ੀ ਪ੍ਰਿੰਟ ਕਰੋ ।
08:43 awk ਪ੍ਰੋਗਰਾਮ ਤੋਂ environment variable PATH ਦੀ ਵੈਲਿਊ ਪ੍ਰਿੰਟ ਕਰੋ ।
08:48 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
08:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
09:05 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
09:08 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੀ ਸਮੇਂਬੱਧ ਕਵੇਰੀ ਪੋਸਟ ਕਰੋ ।
09:12 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
09:24 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav