Linux-AWK/C2/Conditional-statements-in-awk/Punjabi
From Script | Spoken-Tutorial
Revision as of 19:08, 17 July 2019 by Navdeep.dav (Talk | contribs)
00:01 | ਸਤਿ ਸ਼੍ਰੀ ਅਕਾਲ conditional statements in awk ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ awk ਵਿੱਚ if, else, else if ਦੇ ਬਾਰੇ ਵਿੱਚ ਸਿੱਖਾਂਗੇ । |
00:15 | ਅਸੀਂ ਇਹਨਾਂ ਨੂੰ ਕੁੱਝ ਉਦਾਹਰਣਾਂ ਦੇ ਮਾਧਿਅਮ ਨਾਲ ਸਿੱਖਾਂਗੇ । |
00:19 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04 Operating System” ਅਤੇ “gedit text editor 3.20.1” |
00:32 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ । |
00:36 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਸਾਡੀ ਵੈੱਬਸਾਈਟ ‘ਤੇ ਪਿਛਲੇ “awk” ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ । |
00:43 | ਤੁਹਾਨੂੰ ਕਿਸੇ ਪ੍ਰੋਗਰਾਮਿੰਗ ਭਾਸ਼ਾ, ਜਿਵੇਂ C ਜਾਂ C + + ਦੇ ਨਾਲ ਜਾਣੂ ਹੋਣਾ ਚਾਹੀਦਾ ਹੈ । |
00:50 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਨੂੰ ਵੇਖੋ । |
00:56 | ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ । |
01:06 | “conditional statement” ਸਾਨੂੰ ਕੰਮ ਦੇ ਲਾਗੂ ਹੋਣ ਤੋਂ ਪਹਿਲਾਂ ਇੱਕ ਨਿਰਧਾਰਤ “condition” ਦੀ ਜਾਂਚ ਕਰਨ ਦੀ ਆਗਿਆ ਦਿੰਦਾ ਹੈ । |
01:14 | ਵੇਖਦੇ ਹਾਂ ਕਿ “conditional statements” ਜਿਵੇਂ “if, else, else – if” “awk” ਵਿੱਚ ਕੰਮ ਕਿਵੇਂ ਕਰਦੇ ਹਨ । |
01:22 | ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੀ ਤਰ੍ਹਾਂ “if - else statement” ਦਾ ਸਿੰਟੈਕਸ ਹੈ: |
01:28 | “if conditional - expression1” “true” ਹੈ, ਤਾਂ “action1” ਲਾਗੂ ਹੁੰਦਾ ਹੈ । |
01:34 | “else if conditional - expression2” “true” ਹੈ, ਤਾਂ “action 2” ਲਾਗੂ ਹੁੰਦਾ ਹੈ । |
01:41 | ਇਸਦੇ ਬਾਅਦ ਹੋਰ ਵੀ “else if statements” ਹੋ ਸਕਦੀਆਂ ਹਨ । |
01:46 | ਅਖੀਰ ਵਿੱਚ ਜੇਕਰ ਕੋਈ ਵੀ ਨਿਰਧਾਰਤ “conditional expressions” “true” ਨਹੀਂ ਹੈ ਤਾਂ “action n” ਲਾਗੂ ਹੁੰਦਾ ਹੈ । |
01:54 | “else” ਅਤੇ “else – if” ਪਾਰਸ਼ਨ ਓਪਸ਼ਨਲ ਹੈ । ਇੱਕ ਉਦਾਹਰਣ ਦੇ ਮਾਧਿਅਨ ਨਾਲ ਵੇਖਦੇ ਹਾਂ । |
02:02 | ਅਸੀਂ ਉਸੀ “awkdemo.txt” ਫਾਇਲ ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਪਹਿਲਾਂ ਸੇਵ ਕੀਤਾ ਸੀ । |
02:10 | ਮੰਨ ਲਓ, ਸਾਨੂੰ 8000 ਰੁਪਏ ਤੋਂ ਜ਼ਿਆਦਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸਟਾਇਪੇਂਡ ਵਿੱਚ 50 % ਵਾਧਾ ਕਰਨ ਦੀ ਲੋੜ ਹੈ । |
02:19 | ਇਸ “condition” ਦੇ ਲਈ ਇੱਕ “awk” ਫਾਇਲ ਬਣਾਓ । |
02:23 | ਟੈਕਸਟ ਐਡੀਟਰ ਵਿੱਚ ਦਿਖਾਏ ਗਏ ਅਨੁਸਾਰ ਹੇਠ ਦਿੱਤੇ ਕੋਡ ਨੂੰ ਟਾਈਪ ਕਰੋ ਅਤੇ “cond” “dot” “awk” ਦੇ ਰੂਪ ਵਿੱਚ ਇਸਨੂੰ ਸੇਵ ਕਰੋ । ਪਹਿਲਾਂ ਇਹ ਪਹਿਲਾਂ ਹੀ ਕੀਤਾ ਹੈ । |
02:34 | ਸਮਾਨ ਫਾਇਲ “Code Files” ਲਿੰਕ ਵਿੱਚ ਵੀ ਉਪਲੱਬਧ ਹੈ । |
02:39 | ਇਸ ਕੋਡ ਵਿੱਚ, ਅਸੀਂ “Output Field Separator” ਨੂੰ “colon” ਸੈੱਟ ਕੀਤਾ ਹੈ । |
02:45 | ਪਹਿਲਾ “print statement” “field headings” ਪ੍ਰਿੰਟ ਕਰਦਾ ਹੈ । |
02:50 | ਅੱਗੇ, “if statement” ਜਾਂਚ ਕਰਦਾ ਹੈ ਕਿ ਕੀ ਛੇਵੀਂ ਫ਼ੀਲਡਸ ਦੀ ਵੈਲਿਊ 8000 ਤੋਂ ਜ਼ਿਆਦਾ ਹੈ । |
02:58 | ਜੇਕਰ ਹਾਂ, ਦੂਜੀ “print statement” ਚਲਾਈ ਜਾਵੇਗੀ । |
03:03 | “$ 6 into 1.5” ਇਸ “print statement” ਵਿੱਚ ਛੇਵੀਂ ਫ਼ੀਲਡ ਵੈਲਿਊ ਨੂੰ 1.5 % ਨਾਲ ਗੁਣਾ ਕਰੇਗਾ । |
03:13 | ਹੁਣ ਇਸ ਕੋਡ ਨੂੰ ਚਲਾਓ । |
03:16 | “CTRL, ALT” ਅਤੇ “T” ਕੀਜ ਦਬਾਕੇ ਟਰਮੀਨਲ ਖੋਲੋ । |
03:22 | “cd” ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ “Code Files” ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕੀਤਾ ਹੈ । |
03:29 | ਹੁਣ ਟਾਈਪ ਕਰੋ: “awk space hyphen capital F pipe symbol double quotes ਵਿੱਚ space hyphen small f space cond dot awk space awkdemo dot txt” ਐਂਟਰ ਦਬਾਓ । |
03:49 | ਆਉਟਪੁਟ ਕੇਵਲ ਇੱਕ ਵਿਦਿਆਰਥੀ ਦੇ ਵੱਧਦੇ ਸਟਾਇਪੇਂਡ ਦੇ ਨਾਲ ਰਿਕਾਰਡ ਦਿਖਾਉਂਦੀ ਹੈ, ਜਿਸ ਨੇ “condition” ਪੂਰੀ ਕੀਤੀ ਸੀ । |
03:57 | ਹੁਣ, ਮੰਨ ਲਓ ਕਿ ਨਿਯਮ ਬਦਲਦਾ ਹੈ, 8000 ਰੁਪਏ ਤੋਂ ਜ਼ਿਆਦਾ ਪਾਉਣ ਵਾਲੇ ਵਿਦਿਆਰਥੀਆਂ ਦੇ ਲਈ ਸਟਾਇਪੇਂਡ ਵਿੱਚ 50 % ਦਾ ਵਾਧਾ । |
04:07 | ਨਹੀਂ ਤਾਂ 30 % ਵਾਧਾ ਦਿਓ ।
ਅਸੀਂ ਇਹ ਕਿਵੇਂ ਕਰ ਸਕਦੇ ਹਾਂ ? |
04:13 | ਸਾਨੂੰ ਇੱਕ “else block” ਜੋੜਨ ਦੀ ਲੋੜ ਹੈ । |
04:16 | ਇੱਕ ਵਾਰ ਫਿਰ ਤੋਂ “cond dot awk” ਫਾਇਲ ‘ਤੇ ਜਾਓ । |
04:21 | ਆਖਰੀ ਕਲੋਜਿੰਗ “curly brace” ਦੇ ਪਹਿਲਾਂ ਹੇਠਾਂ ਦਿੱਤੇ ਕੋਡ ਦੀ ਲਾਈਨ ਜੋੜੋ । ਐਂਟਰ ਦਬਾਓ । |
04:30 | else ਐਂਟਰ ਦਬਾਓ । |
04:33 | “print space dollar 2 comma dollar 6 comma dollar 6 into 1.3” |
04:42 | ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ । |
04:46 | ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ ਅਤੇ ਐਂਟਰ ਦਬਾਓ । |
04:53 | ਹੁਣ ਆਉਟਪੁਟ ਵੇਖੋ ।
ਯੋਜਨਾ ਚੌਧਰੀ ਨੂੰ ਪਹਿਲਾਂ 1000 ਮਿਲ ਰਹੇ ਸਨ । ਹੁਣ ਉਸ ਨੂੰ 1300 ਮਿਲ ਰਹੇ ਹਨ । |
05:04 | ਫਿਰ ਤੋਂ ਨਿਯਮ ਬਦਲੋ । 8000 ਰੁਪਏ ਤੋਂ ਜ਼ਿਆਦਾ ਪਾਉਣ ਵਾਲੇ ਵਿਦਿਆਰਥੀਆਂ ਦੇ ਲਈ 50 % ਦਾ ਵਾਧਾ, |
05:13 | 4000 ਰੁਪਏ ਤੋਂ ਜ਼ਿਆਦਾ ਪਾਉਣ ਵਾਲੇ ਵਿਦਿਆਰਥੀਆਂ ਦੇ ਲਈ 40 % ਵਾਧਾ । ਨਹੀਂ ਤਾਂ 30 % ਵਾਧਾ ਦਿਓ । |
05:23 | ਕੋਡ ‘ਤੇ ਜਾਓ । ਦਿਖਾਏ ਗਏ ਅਨੁਸਾਰ ਕੋਡ ਨੂੰ ਅਪਡੇਟ ਕਰੋ । |
05:29 | ਫਾਇਲ ਨੂੰ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ । |
05:33 | ਟਰਮੀਨਲ ਸਾਫ਼ ਕਰੋ । |
05:36 | ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ਅਤੇ ਐਂਟਰ ਦਬਾਓ । |
05:44 | ਇਸ ਸਮੇਂ ਧਿਆਨ ਦਿਓ ਕਿ ਵਿਦਿਆਰਥੀ ਮੀਰਾ ਨਾਇਰ ਨੂੰ 40 % ਦਾ ਵਾਧਾ ਹੋਇਆ ਹੈ । |
05:51 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
05:54 | ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “Conditional statements” ਜਿਵੇਂ “if”, “else”, “else if” ਦੇ ਬਾਰੇ ਵਿੱਚ ਸਿੱਖਿਆ । |
06:05 | ਇੱਕ ਨਿਰਧਾਰਤ ਕੰਮ ਦੇ ਰੂਪ ਵਿੱਚ ਨਿਯਮਾਂ ਦੇ ਆਧਾਰ ‘ਤੇ ਗਰੇਡਸ ਦਿਓ : ਜੇਕਰ ਮਾਰਕ 90 ਤੋਂ ਜ਼ਿਆਦਾ ਜਾਂ ਬਰਾਬਰ ਹਨ, ਤਾਂ ਗਰੇਡ A ਹੋਵੇਗਾ । |
06:15 | ਜੇਕਰ ਮਾਰਕ 80 ਤੋਂ ਜ਼ਿਆਦਾ ਜਾਂ ਬਰਾਬਰ ਪਰ 90 ਤੋਂ ਘੱਟ ਹਨ, ਤਾਂ ਗਰੇਡ B ਹੋਵੇਗਾ । |
06:23 | ਜੇਕਰ ਮਾਰਕ 70 ਤੋਂ ਜ਼ਿਆਦਾ ਜਾਂ ਬਰਾਬਰ ਪਰ 80 ਤੋਂ ਘੱਟ ਹਨ ਤਾਂ ਗਰੇਡ C ਹੋਵੇਗਾ । |
06:30 | ਜੇਕਰ ਮਾਰਕ 60 ਤੋਂ ਜ਼ਿਆਦਾ ਜਾਂ ਬਰਾਬਰ ਪਰ 70 ਤੋਂ ਘੱਟ ਹਨ, ਤਾਂ ਗਰੇਡ D ਹੋਵੇਗਾ । ਨਹੀਂ ਤਾਂ ਗਰੇਡ F ਹੋਵੇਗਾ । |
06:41 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
06:49 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। |
06:58 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
07:02 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ‘ਤੇ ਕੋਈ ਪ੍ਰਸ਼ਨ ਹਨ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ। |
07:08 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
07:20 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |