Linux-AWK/C2/Conditional-statements-in-awk/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ conditional statements in awk ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ awk ਵਿੱਚ if, else, else if ਦੇ ਬਾਰੇ ਵਿੱਚ ਸਿੱਖਾਂਗੇ ।
00:15 ਅਸੀਂ ਇਹਨਾਂ ਨੂੰ ਕੁੱਝ ਉਦਾਹਰਣਾਂ ਦੇ ਮਾਧਿਅਮ ਨਾਲ ਸਿੱਖਾਂਗੇ ।
00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04 Operating System” ਅਤੇ “gedit text editor 3.20.1”
00:32 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
00:36 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਸਾਡੀ ਵੈੱਬਸਾਈਟ ‘ਤੇ ਪਿਛਲੇ “awk” ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ ।
00:43 ਤੁਹਾਨੂੰ ਕਿਸੇ ਪ੍ਰੋਗਰਾਮਿੰਗ ਭਾਸ਼ਾ, ਜਿਵੇਂ C ਜਾਂ C + + ਦੇ ਨਾਲ ਜਾਣੂ ਹੋਣਾ ਚਾਹੀਦਾ ਹੈ ।
00:50 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਨੂੰ ਵੇਖੋ ।
00:56 ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ ।
01:06 “conditional statement” ਸਾਨੂੰ ਕੰਮ ਦੇ ਲਾਗੂ ਹੋਣ ਤੋਂ ਪਹਿਲਾਂ ਇੱਕ ਨਿਰਧਾਰਤ “condition” ਦੀ ਜਾਂਚ ਕਰਨ ਦੀ ਆਗਿਆ ਦਿੰਦਾ ਹੈ ।
01:14 ਵੇਖਦੇ ਹਾਂ ਕਿ “conditional statements” ਜਿਵੇਂ “if, else, else – if” “awk” ਵਿੱਚ ਕੰਮ ਕਿਵੇਂ ਕਰਦੇ ਹਨ ।
01:22 ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੀ ਤਰ੍ਹਾਂ “if - else statement” ਦਾ ਸਿੰਟੈਕਸ ਹੈ:
01:28 “if conditional - expression1” “true” ਹੈ, ਤਾਂ “action1” ਲਾਗੂ ਹੁੰਦਾ ਹੈ ।
01:34 “else if conditional - expression2” “true” ਹੈ, ਤਾਂ “action 2” ਲਾਗੂ ਹੁੰਦਾ ਹੈ ।
01:41 ਇਸਦੇ ਬਾਅਦ ਹੋਰ ਵੀ “else if statements” ਹੋ ਸਕਦੀਆਂ ਹਨ ।
01:46 ਅਖੀਰ ਵਿੱਚ ਜੇਕਰ ਕੋਈ ਵੀ ਨਿਰਧਾਰਤ “conditional expressions” “true” ਨਹੀਂ ਹੈ ਤਾਂ “action n” ਲਾਗੂ ਹੁੰਦਾ ਹੈ ।
01:54 “else” ਅਤੇ “else – if” ਪਾਰਸ਼ਨ ਓਪਸ਼ਨਲ ਹੈ । ਇੱਕ ਉਦਾਹਰਣ ਦੇ ਮਾਧਿਅਨ ਨਾਲ ਵੇਖਦੇ ਹਾਂ ।
02:02 ਅਸੀਂ ਉਸੀ “awkdemo.txt” ਫਾਇਲ ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਪਹਿਲਾਂ ਸੇਵ ਕੀਤਾ ਸੀ ।
02:10 ਮੰਨ ਲਓ, ਸਾਨੂੰ 8000 ਰੁਪਏ ਤੋਂ ਜ਼ਿਆਦਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸਟਾਇਪੇਂਡ ਵਿੱਚ 50 % ਵਾਧਾ ਕਰਨ ਦੀ ਲੋੜ ਹੈ ।
02:19 ਇਸ “condition” ਦੇ ਲਈ ਇੱਕ “awk” ਫਾਇਲ ਬਣਾਓ ।
02:23 ਟੈਕਸਟ ਐਡੀਟਰ ਵਿੱਚ ਦਿਖਾਏ ਗਏ ਅਨੁਸਾਰ ਹੇਠ ਦਿੱਤੇ ਕੋਡ ਨੂੰ ਟਾਈਪ ਕਰੋ ਅਤੇ “cond” “dot” “awk” ਦੇ ਰੂਪ ਵਿੱਚ ਇਸਨੂੰ ਸੇਵ ਕਰੋ । ਪਹਿਲਾਂ ਇਹ ਪਹਿਲਾਂ ਹੀ ਕੀਤਾ ਹੈ ।
02:34 ਸਮਾਨ ਫਾਇਲ “Code Files” ਲਿੰਕ ਵਿੱਚ ਵੀ ਉਪਲੱਬਧ ਹੈ ।
02:39 ਇਸ ਕੋਡ ਵਿੱਚ, ਅਸੀਂ “Output Field Separator” ਨੂੰ “colon” ਸੈੱਟ ਕੀਤਾ ਹੈ ।
02:45 ਪਹਿਲਾ “print statement” “field headings” ਪ੍ਰਿੰਟ ਕਰਦਾ ਹੈ ।
02:50 ਅੱਗੇ, “if statement” ਜਾਂਚ ਕਰਦਾ ਹੈ ਕਿ ਕੀ ਛੇਵੀਂ ਫ਼ੀਲਡਸ ਦੀ ਵੈਲਿਊ 8000 ਤੋਂ ਜ਼ਿਆਦਾ ਹੈ ।
02:58 ਜੇਕਰ ਹਾਂ, ਦੂਜੀ “print statement” ਚਲਾਈ ਜਾਵੇਗੀ ।
03:03 “$ 6 into 1.5” ਇਸ “print statement” ਵਿੱਚ ਛੇਵੀਂ ਫ਼ੀਲਡ ਵੈਲਿਊ ਨੂੰ 1.5 % ਨਾਲ ਗੁਣਾ ਕਰੇਗਾ ।
03:13 ਹੁਣ ਇਸ ਕੋਡ ਨੂੰ ਚਲਾਓ ।
03:16 “CTRL, ALT” ਅਤੇ “T” ਕੀਜ ਦਬਾਕੇ ਟਰਮੀਨਲ ਖੋਲੋ ।
03:22 “cd” ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ “Code Files” ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕੀਤਾ ਹੈ ।
03:29 ਹੁਣ ਟਾਈਪ ਕਰੋ: “awk space hyphen capital F pipe symbol double quotes ਵਿੱਚ space hyphen small f space cond dot awk space awkdemo dot txt” ਐਂਟਰ ਦਬਾਓ ।
03:49 ਆਉਟਪੁਟ ਕੇਵਲ ਇੱਕ ਵਿਦਿਆਰਥੀ ਦੇ ਵੱਧਦੇ ਸਟਾਇਪੇਂਡ ਦੇ ਨਾਲ ਰਿਕਾਰਡ ਦਿਖਾਉਂਦੀ ਹੈ, ਜਿਸ ਨੇ “condition” ਪੂਰੀ ਕੀਤੀ ਸੀ ।
03:57 ਹੁਣ, ਮੰਨ ਲਓ ਕਿ ਨਿਯਮ ਬਦਲਦਾ ਹੈ, 8000 ਰੁਪਏ ਤੋਂ ਜ਼ਿਆਦਾ ਪਾਉਣ ਵਾਲੇ ਵਿਦਿਆਰਥੀਆਂ ਦੇ ਲਈ ਸਟਾਇਪੇਂਡ ਵਿੱਚ 50 % ਦਾ ਵਾਧਾ ।
04:07 ਨਹੀਂ ਤਾਂ 30 % ਵਾਧਾ ਦਿਓ ।

ਅਸੀਂ ਇਹ ਕਿਵੇਂ ਕਰ ਸਕਦੇ ਹਾਂ ?

04:13 ਸਾਨੂੰ ਇੱਕ “else block” ਜੋੜਨ ਦੀ ਲੋੜ ਹੈ ।
04:16 ਇੱਕ ਵਾਰ ਫਿਰ ਤੋਂ “cond dot awk” ਫਾਇਲ ‘ਤੇ ਜਾਓ ।
04:21 ਆਖਰੀ ਕਲੋਜਿੰਗ “curly brace” ਦੇ ਪਹਿਲਾਂ ਹੇਠਾਂ ਦਿੱਤੇ ਕੋਡ ਦੀ ਲਾਈਨ ਜੋੜੋ । ਐਂਟਰ ਦਬਾਓ ।
04:30 else ਐਂਟਰ ਦਬਾਓ ।
04:33 “print space dollar 2 comma dollar 6 comma dollar 6 into 1.3”
04:42 ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ ।
04:46 ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ ਅਤੇ ਐਂਟਰ ਦਬਾਓ ।
04:53 ਹੁਣ ਆਉਟਪੁਟ ਵੇਖੋ ।

ਯੋਜਨਾ ਚੌਧਰੀ ਨੂੰ ਪਹਿਲਾਂ 1000 ਮਿਲ ਰਹੇ ਸਨ । ਹੁਣ ਉਸ ਨੂੰ 1300 ਮਿਲ ਰਹੇ ਹਨ ।

05:04 ਫਿਰ ਤੋਂ ਨਿਯਮ ਬਦਲੋ । 8000 ਰੁਪਏ ਤੋਂ ਜ਼ਿਆਦਾ ਪਾਉਣ ਵਾਲੇ ਵਿਦਿਆਰਥੀਆਂ ਦੇ ਲਈ 50 % ਦਾ ਵਾਧਾ,
05:13 4000 ਰੁਪਏ ਤੋਂ ਜ਼ਿਆਦਾ ਪਾਉਣ ਵਾਲੇ ਵਿਦਿਆਰਥੀਆਂ ਦੇ ਲਈ 40 % ਵਾਧਾ । ਨਹੀਂ ਤਾਂ 30 % ਵਾਧਾ ਦਿਓ ।
05:23 ਕੋਡ ‘ਤੇ ਜਾਓ । ਦਿਖਾਏ ਗਏ ਅਨੁਸਾਰ ਕੋਡ ਨੂੰ ਅਪਡੇਟ ਕਰੋ ।
05:29 ਫਾਇਲ ਨੂੰ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ ।
05:33 ਟਰਮੀਨਲ ਸਾਫ਼ ਕਰੋ ।
05:36 ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ਅਤੇ ਐਂਟਰ ਦਬਾਓ ।
05:44 ਇਸ ਸਮੇਂ ਧਿਆਨ ਦਿਓ ਕਿ ਵਿਦਿਆਰਥੀ ਮੀਰਾ ਨਾਇਰ ਨੂੰ 40 % ਦਾ ਵਾਧਾ ਹੋਇਆ ਹੈ ।
05:51 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
05:54 ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “Conditional statements” ਜਿਵੇਂ “if”, “else”, “else if” ਦੇ ਬਾਰੇ ਵਿੱਚ ਸਿੱਖਿਆ ।
06:05 ਇੱਕ ਨਿਰਧਾਰਤ ਕੰਮ ਦੇ ਰੂਪ ਵਿੱਚ ਨਿਯਮਾਂ ਦੇ ਆਧਾਰ ‘ਤੇ ਗਰੇਡਸ ਦਿਓ : ਜੇਕਰ ਮਾਰਕ 90 ਤੋਂ ਜ਼ਿਆਦਾ ਜਾਂ ਬਰਾਬਰ ਹਨ, ਤਾਂ ਗਰੇਡ A ਹੋਵੇਗਾ ।
06:15 ਜੇਕਰ ਮਾਰਕ 80 ਤੋਂ ਜ਼ਿਆਦਾ ਜਾਂ ਬਰਾਬਰ ਪਰ 90 ਤੋਂ ਘੱਟ ਹਨ, ਤਾਂ ਗਰੇਡ B ਹੋਵੇਗਾ ।
06:23 ਜੇਕਰ ਮਾਰਕ 70 ਤੋਂ ਜ਼ਿਆਦਾ ਜਾਂ ਬਰਾਬਰ ਪਰ 80 ਤੋਂ ਘੱਟ ਹਨ ਤਾਂ ਗਰੇਡ C ਹੋਵੇਗਾ ।
06:30 ਜੇਕਰ ਮਾਰਕ 60 ਤੋਂ ਜ਼ਿਆਦਾ ਜਾਂ ਬਰਾਬਰ ਪਰ 70 ਤੋਂ ਘੱਟ ਹਨ, ਤਾਂ ਗਰੇਡ D ਹੋਵੇਗਾ । ਨਹੀਂ ਤਾਂ ਗਰੇਡ F ਹੋਵੇਗਾ ।
06:41 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
06:49 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
06:58 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
07:02 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ‘ਤੇ ਕੋਈ ਪ੍ਰਸ਼ਨ ਹਨ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।
07:08 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
07:20 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav