Linux-AWK/C2/Loops-in-awk/Punjabi
From Script | Spoken-Tutorial
Revision as of 19:04, 17 July 2019 by Navdeep.dav (Talk | contribs)
|
|
00:01 | ਸਤਿ ਸ਼੍ਰੀ ਅਕਾਲ “Loops” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “while”, “do – while”, “for” ਅਤੇ ਹੋਰ ਜ਼ਿਆਦਾ “looping constructs” ਦੇ ਬਾਰੇ ਵਿੱਚ ਸਿਖਾਂਗੇ । |
00:16 | ਅਸੀਂ ਇਹ ਕੁੱਝ ਉਦਾਹਰਣਾਂ ਦੇ ਮਾਧਿਅਮ ਨਾਲ ਸਿੱਖਾਂਗੇ । |
00:20 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
“Ubuntu Linux 16.04 Operating System” ਅਤੇ “gedit text editor 3.20.1” |
00:32 | ਤੁਸੀ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ । |
00:36 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ ਤੁਹਾਨੂੰ ਸਾਡੀ ਵੈੱਬਸਾਈਟ ‘ਤੇ ਪਿਛਲੇ awk ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ । |
00:43 | ਤੁਹਾਨੂੰ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਜਿਵੇਂ “C” ਜਾਂ “C + +” ਦੇ ਨਾਲ ਜਾਣੂ ਹੋਣਾ ਚਾਹੀਦਾ ਹੈ । |
00:50 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ । |
00:56 | ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ Code Files ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ । |
01:06 | “loop” ਸਾਨੂੰ ਇੱਕ ਜਾਂ ਜ਼ਿਆਦਾ ਕੰਮ ਵਾਰ –ਵਾਰ ਕਰਨ ਦੀ ਆਗਿਆ ਦਿੰਦਾ ਹੈ । |
01:12 | “while, do – while” ਅਤੇ “for” “awk” ਵਿੱਚ ਉਪਲੱਬਧ “loops” ਹਨ । |
01:18 | “while” “loop” ਦਾ ਸਿੰਟੈਕਸ ਇੱਥੇ ਵੇਖਿਆ ਜਾ ਸਕਦਾ ਹੈ । |
01:22 | While loop ਪਹਿਲਾਂ ਜਾਂਚ ਕਰਦਾ ਹੈ ਕਿ ਕੀ ਨਿਰਧਾਰਤ “condition” ਟਰੂ ਹੈ । |
01:27 | ਜੇਕਰ ਹਾਂ, ਤਾਂ ਇਹ ਕੋਡ ਨੂੰ body ਵਿੱਚ ਚਲਾਉਂਦਾ ਹੈ । ਇਹ “loop” ਦੁਹਰਾਇਆ ਜਾਵੇਗਾ ਜਦੋਂ ਤੱਕ ਨਿਰਧਾਰਤ “while condition” ਟਰੂ ਹੈ । |
01:37 | ਅਸੀਂ ਉਸੀ “awkdemo.txt” ਫਾਇਲ ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਪਹਿਲਾਂ ਸੇਵ ਕੀਤਾ ਸੀ । |
01:43 | ਮੈਂ “while_loop.awk” ਨਾਮ ਵਾਲੀ ਸਕਰਿਪਟ ਪਹਿਲਾਂ ਹੀ ਲਿਖੀ ਸੀ । |
01:48 | ਉਹੀ ਫਾਇਲ ਇਸ ਟਿਊਟੋਰਿਅਲ ਦੇ “Code Files” ਲਿੰਕ ਵਿੱਚ ਉਪਲੱਬਧ ਹੈ । |
01:53 | ਇੱਥੇ ਅਸੀਂ “Pipe symbol” ਦੇ ਰੂਪ ਵਿੱਚ “field separator” ਸੈਟ ਕੀਤਾ ਹੈ । |
01:58 | ਸ਼ੁਰੂ ਵਿੱਚ, ਸਾਨੂੰ “loop variable i” ਦੀ ਵੈਲਿਊ 1 ਸੈਟ ਕਰਨੀ ਹੋਵੇਗੀ । |
02:04 | ਇੱਥੇ ਅਸੀਂ ਇੱਕ ਹੋਰ ਵੈਰੀਏਬਲ “f” ਲਿਆ ਹੈ ਇਸ ਨੂੰ 1 ਤੋਂ ਸ਼ੁਰੂ ਕੀਤਾ ਹੈ । |
02:10 | “Variable f” ਹਰੇਕ ਰਿਕਾਰਡ ਦੇ ਲਈ “field counter” ਜਾਂ ਫ਼ੀਲਡਸ ਦੀ ਪੋਜੀਸ਼ਨ ਦੀ ਨੁਮਾਇੰਦਗੀ ਕਰਦਾ ਹੈ । |
02:17 | ਹੁਣ while condition ਵਿੱਚ, ਅਸੀਂ ਜਾਂਚ ਕਰਦੇ ਹਾਂ ਕਿ i 3 ਤੋਂ ਘੱਟ ਜਾਂ ਬਰਾਬਰ ਹੈ । |
02:23 | ਜੇਕਰ ਹਾਂ, ਤਾਂ ਇਹ “awkdemo.txt” ਫਾਇਲ ਵਿੱਚ ਉਸ ਰਿਕਾਰਡ ਲਈ fth ਫ਼ੀਲਡ ਵਿੱਚ ਵੈਲਿਊ ਪ੍ਰਿੰਟ ਕਰੇਗਾ । |
02:31 | ਫਿਰ ਅਸੀਂ field counter f ਨੂੰ 1 ਵਧਾਵਾਂਗੇ । |
02:36 | ਉਸਦੇ ਬਾਅਦ, ਅਸੀਂ “loop variable i” ਦੀ ਵੈਲਿਊ ਨੂੰ ਵੀ 1 ਵਧਾਵਾਂਗੇ । |
02:43 | ਇਹ “printf” ਹਰੇਕ ਰੋ ਦੇ ਅਖੀਰ ਵਿੱਚ “newline character” ਪ੍ਰਿੰਟ ਕਰਨ ਦੇ ਲਈ ਹੈ । |
02:49 | ਇਹ “loop” “awkdemo.txt” ਫਾਇਲ ਵਿੱਚ ਸਾਰੇ ਰਿਕਾਰਡ ਦੇ ਲਈ ਚੱਲੇਗਾ । |
02:55 | ਜਿਸਦਾ ਮਤਲੱਬ ਹੈ ਕਿ ਪਹਿਲੇ 3 ਫ਼ੀਲਡਸ ਸਾਰੇ ਰਿਕਾਰਡ ਲਈ ਪ੍ਰਿੰਟ ਹੋਣਗੇ । |
03:00 | ਹੁਣ ਇਸ ਕੋਡ ਨੂੰ ਚਲਾਉਂਦੇ ਹਾਂ । |
03:03 | Ctrl, Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ । |
03:09 | cd ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਿਸ ਵਿੱਚ ਤੁਸੀਂ Code Files ਡਾਊਂਨਲੋਡ ਅਤੇ ਐਕਸਟਰੈਕਟ ਕੀਤੀਆਂ ਹਨ । |
03:16 | ਹੁਣ ਟਾਈਪ ਕਰੋ: “awk space hyphen small f space while_loop.awk space awkdemo.txt”
ਐਂਟਰ ਦਬਾਓ । |
03:29 | ਧਿਆਨ ਦਿਓ ਕਿ ਸਾਨੂੰ ਆਉਟਪੁਟ ਵਿੱਚ ਸਾਰੇ ਰੋਜ ਦੇ ਪਹਿਲੇ ਤਿੰਨ ਫ਼ੀਲਡਸ ਪ੍ਰਾਪਤ ਹੁੰਦੇ ਹਨ । |
03:35 | ਅਜਿਹਾ ਹੀ do - while loop ਦੇ ਨਾਲ ਕਰੋ । |
03:38 | do - while loop ਦਾ ਸਿੰਟੈਕਸ ਇੱਥੇ ਵੇਖਿਆ ਜਾ ਸਕਦਾ ਹੈ । |
03:42 | do - while loop ਹਮੇਸ਼ਾ ਇੱਕ ਵਾਰ body ਵਿੱਚ ਕੋਡ ਨੂੰ ਚਲਾਉਂਦਾ ਹੈ । |
03:47 | ਫਿਰ ਇਹ ਨਿਰਧਾਰਤ condition ਜਾਂਚ ਕਰਦਾ ਹੈ । ਅਤੇ ਜਦੋਂ ਤੱਕ ਨਿਰਧਾਰਤ condition ਟਰੂ ਹੁੰਦੀ ਹੈ, ਕੋਡ ਨੂੰ body ਵਿੱਚ ਦੁਹਰਾਉਂਦਾ ਹੈ । |
03:56 | ਮੈਂ ਪਹਿਲਾਂ ਹੀ ਇੱਕ ਸਕਰਿਪਟ ਲਿਖੀ ਹੈ ਅਤੇ ਇਸਨੂੰ do_loop.awk ਨਾਮ ਦਿੱਤਾ ਹੈ ।
ਸਮਾਨ ਫਾਇਲ Code Files ਲਿੰਕ ਵਿੱਚ ਉਪਲੱਬਧ ਹੈ । |
04:06 | ਇਸ ਕੋਡ ਵਿੱਚ, ਇਹ “do loop” ਵਿੱਚ “statements” ਹਨ ਜੋ ਪਹਿਲਾਂ ਚੱਲਣਗੀਆਂ । ਇਹ “condition” ਹੈ ਜੋ ਜਾਂਚੀ ਜਾਵੇਗੀ । |
04:15 | ਉਸਦੇ ਬਾਅਦ, “loop” ਵਿੱਚ “statements” ਵਾਰ ਵਾਰ ਚਲਾਈ ਜਾਵੇਗੀ, ਜਦੋਂ ਤੱਕ “condition” ਟਰੂ ਹੈ । |
04:23 | ਇਹ “loop” “awkdemo.txt” ਫਾਇਲ ਵਿੱਚ ਸਾਰੇ ਰਿਕਾਰਡਸ ਦੇ ਲਈ ਦੁਬਾਰਾ ਦਿਖਾਇਆ ਜਾਵੇਗਾ, ਜਿਸਦਾ ਮਤਲੱਬ ਹੈ ਸਾਰੇ ਰਿਕਾਰਡਸ ਲਈ ਪਹਿਲਾਂ 3 ਫ਼ੀਲਡਸ ਪ੍ਰਿੰਟ ਹੋਣਗੇ । |
04:33 | ਟਰਮੀਨਲ ‘ਤੇ ਜਾਓ । ਟਰਮੀਨਲ ਸਾਫ਼ ਕਰੋ । |
04:38 | ਹੁਣ ਟਾਈਪ ਕਰੋ: ‘awk space hyphen small f space do underscore loop dot awk space awkdemo dot txt”
ਐਂਟਰ ਦਬਾਓ । |
04:52 | ਸਾਨੂੰ ਸਮਾਨ ਆਉਟਪੁਟ ਮਿਲਦੀ ਹੈ । ਫਿਰ ਸਾਡੇ ਕੋਲ ਦੋਵੇਂ “while” ਅਤੇ “do - while loops” ਕਿਉਂ ਹਨ ? |
04:58 | ਅੰਤਰ ਸਮਝਦੇ ਹਾਂ । |
05:00 | ਫਾਇਲ “while underscore loop dot awk” ‘ਤੇ ਜਾਓ । |
05:05 | ਹੁਣ, “loop counter i” ਦੀ ਵੈਲਿਊ 1 ਤੋਂ 4 ਕਰੋ । |
05:11 | ਇਹ ਸ਼ੁਰੂਆਤ ਤੋਂ ਨਿਰਧਾਰਤ “condition” “false” ਦਰਸਾਉਂਦਾ ਹੈ । ਜਿਸਦਾ ਮਤਲੱਬ ਹੈ ਸਾਨੂੰ ਕੋਈ ਵੀ ਆਉਟਪੁਟ ਨਹੀਂ ਮਿਲਣੀ ਚਾਹੀਦੀ ਹੈ । |
05:19 | ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ । |
05:22 | ਟਰਮੀਨਲ ਸਾਫ਼ ਕਰੋ ।
ਹੁਣ ਅਪ ਐਰੋ ਕੀ ਨੂੰ ਉਸ ਸਮੇਂ ਤੱਕ ਦਬਾਓ, ਜਦੋਂ ਤੱਕ ਤੁਹਾਨੂੰ “while loop” ਚਲਾਉਣ ਦੇ ਲਈ ਕਮਾਂਡ ਨਾ ਮਿਲ ਜਾਵੇ । |
05:30 | ਹੁਣ ਐਂਟਰ ਦਬਾਓ । |
05:32 | ਵੇਖੋ, ਸਾਨੂੰ ਖਾਲੀ ਲਾਇਨਸ ਦੇ ਇਲਾਵਾ ਕੋਈ ਆਉਟਪੁਟ ਨਹੀਂ ਮਿਲ ਰਹੀ ਹੈ । |
05:37 | “awkdemo.txt” ਫਾਇਲ ਵਿੱਚ ਹਰੇਕ ਰਿਕਾਰਡ ਦੇ ਲਈ, ਆਉਟਪੁਟ ਵਿੱਚ ਖਾਲੀ ਲਾਇਨਸ ਪ੍ਰਿੰਟ ਹੋ ਰਹੀਆਂ ਹਨ । |
05:44 | ਹੁਣ, “do loop” ਫਾਇਲ ਵਿੱਚ ਕੁੱਝ ਬਦਲਾਵ ਕਰਦੇ ਹਾਂ । |
05:48 | ਫਾਇਲ “do underscore loop dot awk” ‘ਤੇ ਜਾਓ । |
05:53 | “i” ਦੀ ਵੈਲਿਊ 1 ਤੋਂ 4 ਕਰੋ । |
05:57 | ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ । |
06:01 | ਟਰਮੀਨਲ ਸਾਫ਼ ਕਰੋ । ਅਪ ਐਰੋ ਕੀ ਦਬਾਓ ਜਦੋਂ ਤੱਕ ਤੁਹਾਨੂੰ do loop ਲਈ ਕਮਾਂਡ ਨਾ ਮਿਲ ਜਾਵੇ । ਐਂਟਰ ਦਬਾਓ । |
06:10 | ਆਉਟਪੁਟ ਵਿੱਚ, ਪਹਿਲੀ ਰੋ ਦੇ ਲਈ ਕੇਵਲ ਪਹਿਲਾ ਫ਼ੀਲਡ ਪ੍ਰਿੰਟ ਹੁੰਦਾ ਹੈ । ਕੀ ਕਾਰਨ ਹੈ ? |
06:16 | ਹਰੇਕ ਰੋ ਦੇ ਲਈ “awk” ਪਹਿਲੇ ਫ਼ੀਲਡ ਵਿੱਚ ਵੈਲਿਊ ਪ੍ਰਿੰਟ ਕਰਦਾ ਹੈ, ਕਿਉਂਕਿ “variable f” ਦੀ ਵੈਲਿਊ “1” ਤੋਂ ਇਨੀਸ਼ਿਲਾਇਜ ਕੀਤੀ ਜਾਂਦੀ ਹੈ ਫਿਰ “condition” ਦੀ ਜਾਂਚ ਕੀਤੀ ਜਾਂਦੀ ਹੈ । |
06:28 | ਹਾਲਾਂਕਿ “loop counter i” ਦੀ ਵੈਲਿਊ 4 ਹੈ, ਤਾਂ “condition” “false” ਹੈ । ਇਸ ਲਈ “loop” ਉਸ ਰਿਕਾਰਡ ਦੇ ਲਈ ਉਥੇ ਹੀ ਖ਼ਤਮ ਹੋ ਜਾਂਦਾ ਹੈ । |
06:39 | ਇਹ “loop” “awkdemo.txt” ਫਾਇਲ ਵਿੱਚ ਸਾਰੇ ਰਿਕਾਰਡਸ ਦੇ ਲਈ ਦੁਬਾਰਾ ਦਿਖਾਇਆ ਜਾਵੇਗਾ । |
06:44 | ਜਿਸਦਾ ਮਤਲੱਬ ਹੈ ਹਰੇਕ ਰਿਕਾਰਡ ਦੇ ਲਈ ਪਹਿਲਾ ਫ਼ੀਲਡ ਪ੍ਰਿੰਟ ਹੋਵੇਗਾ । |
06:49 | ਸਾਨੂੰ ਹਰੇਕ ਰਿਕਾਰਡ ਦੇ ਲਈ ਘੱਟ ਤੋਂ ਘੱਟ ਇੱਕ ਵਾਰ ਆਉਟਪੁਟ ਪ੍ਰਾਪਤ ਹੋ ਰਹੀ ਹੈ । |
06:53 | ਕਿਸੇ ਹੋਰ “condition” ਦੇ ਬਾਵਜੂਦ ਘੱਟ - ਤੋਂ - ਘੱਟ ਇੱਕ ਵਾਰ ਚੱਲਣ ਵਾਲੇ ਕੰਮ ਦੇ ਲਈ “do - while loop” ਦੀ ਵਰਤੋਂ ਕਰੋ । |
07:01 | ਅਸੀਂ ਇਹ “for loop” ਦੇ ਨਾਲ ਵੀ ਕਰ ਸਕਦੇ ਹਾਂ । |
07:05 | for loop ਲਈ ਸਿੰਟੈਕਸ ਇੱਥੇ ਵੇਖਿਆ ਜਾ ਸਕਦਾ ਹੈ । |
07:09 | “for statement” “initialization” ਚੱਲਣ ਦੇ ਬਾਅਦ ਸ਼ੁਰੂ ਹੁੰਦਾ ਹੈ । |
07:14 | ਫਿਰ ਜਦੋਂ ਤੱਕ “condition” ਟਰੂ ਹੈ, ਉਸ ਸਮੇਂ ਤੱਕ ਉਹ ਵਾਰ - ਵਾਰ “statements” ਨੂੰ ਚਲਾਉਂਦਾ ਹੈ ਅਤੇ ਫਿਰ ਵਾਧਾ ਕਰਦਾ ਹੈ । |
07:23 | “C” ਜਾਂ “C + +” ਵਰਗੀਆਂ ਭਾਸ਼ਾਵਾਂ ਦੇ ਨਾਲ ਤੁਹਾਨੂੰ ਜਾਣੂ ਸਮਝ ਕੇ ਮੈਂ ਸਿੰਟੈਕਸ ਨੂੰ ਵਿਸਥਾਰ ਵਿੱਚ ਨਹੀਂ ਸਮਝਾ ਰਿਹਾ ਹਾਂ । |
07:30 | ਇਸ “condition” ਦੇ ਲਈ “for loop” ਇਸ ਤਰ੍ਹਾਂ ਦਿਸਦਾ ਹੈ । |
07:35 | ਇੱਥੇ “initialization, condition” ਦੀ ਜਾਂਚ ਅਤੇ ਵੈਰੀਏਬਲ ਵਾਧੇ ਸਮਾਨ ਲਾਈਨ ਵਿੱਚ ਹੁੰਦੇ ਹਨ । |
07:43 | ਆਪਣੇ ਆਪ ਇਸਦਾ ਅਭਿਆਸ ਕਰੋ । |
07:46 | ਇੱਥੇ ਕੁੱਝ ਹੋਰ “looping constructs” ਹਨ ।
“Break”, “continue”, “exit” |
07:53 | ਅਸੀਂ ਇਹਨਾਂ ‘ਤੇ ਕੁੱਝ ਸੰਬੰਧਿਤ ਉਦਾਹਰਣਾਂ ਅੱਗੇ ਦੇ ਟਿਊਟੋਰਿਅਲਸ ਵਿੱਚ ਵੇਖਾਂਗੇ । |
07:58 | ਸਾਡੇ ਕੋਲ ਸਾਡੀ ਫਾਇਲ ਵਿੱਚ ਸਿੰਗਲ ਅਤੇ ਮਲਟੀਲਾਇਨ “comments” ਹੋ ਸਕਦੇ ਹਨ । |
08:03 | ਇੱਥੇ ਧਿਆਨ ਦਿਓ ਕਿ ਸਿੰਗਲ ਲਾਈਨ “comments” ਸਿੰਗਲ “hash” (#) ਸਿੰਬਲ ਦੇ ਨਾਲ ਘੋਸ਼ਿਤ ਹੁੰਦੇ ਹਨ । |
08:10 | ਮਲਟੀਲਾਇਨ “comments” ਡਬਲ “hash” (##) ਸਿੰਬਲ ਦੀ ਮਦਦ ਨਾਲ ਘੋਸ਼ਿਤ ਹੁੰਦੇ ਹਨ । |
08:16 | ਹੁਣ, ਆਉਟਪੁਟ ਵਿੱਚ ਇਹਨਾਂ “comments” ਨੂੰ ਜਾਂਚਣ ਅਤੇ ਪ੍ਰਿੰਟ ਕਰਨ ਦਾ ਕੋਈ ਮਤਲੱਬ ਨਹੀਂ ਹੈ । |
08:22 | ਸਾਨੂੰ “hash” (##) ਸਿੰਬਲ ਨਾਲ ਸ਼ੁਰੂਆਤ ਹੋਣ ਵਾਲੀ ਲਾਈਨ ਨੂੰ ਛੱਡਣਾ ਹੋਵੇਗਾ ।
ਅਸੀਂ ਇਹ ਕਿਵੇਂ ਕਰ ਸਕਦੇ ਹਾਂ ? |
08:28 | 8000 ਰੁਪਏ ਤੋਂ ਜ਼ਿਆਦਾ ਪਾਉਣ ਵਾਲਿਆਂ ਦੇ ਲਈ ਸਟਾਇਪੇਂਡ ਵਿੱਚ 50 % ਵਾਧਾ ਦੇਣ ਦੇ ਮਾਮਲੇ ਨੂੰ ਯਾਦ ਕਰੋ । |
08:36 | ਅਸੀਂ “comments” ਨੂੰ ਛੱਡਣ ਦੇ ਲਈ ਉਸੀ ਉਦਾਹਰਣ ਦੀ ਵਰਤੋਂ ਕਰਾਂਗੇ । |
08:40 | ਮੈਂ ਇਸ ਨੂੰ ਚਲਾਉਣ ਦੇ ਲਈ “next.awk” ਨਾਮ ਵਾਲੀ ਫਾਇਲ ਬਣਾਈ ਹੈ ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ । |
08:47 | ਹੁਣ, ਇਸ ਕਮਾਂਡ ਦਾ ਮਤਲੱਬ ਕੀ ਹੈ ? |
08:50 | “awk” ਪੈਟਰਨ ਦੇ ਲਈ ਲੱਭੇਗਾ, ਜਿਸਦੀ ਹਰੇਕ ਲਾਈਨ ਦੀ ਸ਼ੁਰੂਆਤ ਵਿੱਚ “caret sign hash symbol (^#)” ਹੋਵੇਗਾ । |
08:57 | ਜੇਕਰ ਪੈਟਰਨ ਮਿਲਦਾ ਹੈ, ਤਾਂ ਕੀਵਰਡ “next” “awk” ਨੂੰ ਤੁਰੰਤ ਵਰਤਮਾਨ ਲਾਈਨ ਨੂੰ ਛੱਡਣ ਲਈ ਕਹਿੰਦਾ ਹੈ । |
09:04 | ਫਿਰ “awk” ਫਾਇਲ ਵਿੱਚ ਅਗਲੀ ਲਾਈਨ ਤੋਂ ਪ੍ਰੋਸੈਸਿੰਗ ਸ਼ੁਰੂ ਕਰ ਦੇਵੇਗਾ । ਇਹ ਪ੍ਰੋਸੈਸਿੰਗ ਦਾ ਸਮਾਂ ਬਚਾਏਗਾ । |
09:12 | ਟਰਮੀਨਲ ‘ਤੇ ਜਾਓ ਅਤੇ ਇੱਥੇ ਦਿਖਾਏ ਗਏ ਅਨੁਸਾਰ ਕਮਾਂਡ ਟਾਈਪ ਕਰੋ ਅਤੇ ਐਂਟਰ ਦਬਾਓ । |
09:20 | ਸਾਨੂੰ ਬਿਨਾਂ ਕਿਸੇ “comments” ਦੇ ਆਉਟਪੁਟ ਮਿਲਦੀ ਹੈ । |
09:24 | ਮੰਨ ਲਓ, ਸਾਡੇ ਕੋਲ ਵਿਦਿਆਰਥੀਆਂ ਦੇ ਰਿਕਾਰਡ ਸਮਾਨ ਫਾਰਮੈਟ ਵਿੱਚ ਕਈ ਫਾਇਲਸ ਵਿੱਚ ਹਨ । ਜਿਵੇਂ “awkdemo_mod.txt” ਅਤੇ “awkdemo2.txt” |
09:37 | ਵੇਖੋ, ਇਹ ਸਾਡੀ ਪਿਛਲੀ ਫਾਇਲ ਦੇ ਸਮਾਨ ਹੈ । |
09:41 | ਇਸ ਵਿੱਚ “hash” ਸਿੰਬਲ ਦੇ ਅੱਗੇ ਹੋਣ ਦੇ ਨਾਲ “comments” ਵੀ ਹਨ । |
09:45 | ਅਤੇ ਇਸ ਵਿੱਚ ਅਖੀਰ ਵਿੱਚ ਡਬਲ “hash # #” ਸਿੰਬਲ ਦੇ ਨਾਲ ਕਾਫ਼ੀ ਟੈਕਸਟ ਹਨ । |
09:50 | ਇਸ ਲਈ: ਸਾਡਾ ਡਾਟਾ ਦੋ ਵੱਖ –ਵੱਖ ਫਾਇਲਸ ਵਿੱਚ ਹੈ ।
“awk” ਨੂੰ ਸਾਰੇ ਵਿਦਿਆਰਥੀਆਂ ਨੂੰ ਇੱਕ ਵਾਧਾ ਦੇਣ ਦੇ ਲਈ ਦੋਵੇਂ ਫਾਇਲਸ ਨੂੰ ਪ੍ਰੋਸੈਸ ਕਰਨਾ ਚਾਹੀਦਾ ਹੈ । |
09:59 | ਇੱਕ ਵਾਰ ਜਦੋਂ ਅਸੀਂ ਪਹਿਲੀ ਫਾਇਲ ਦੇ ਡਬਲ “hash” (# #) ਸਿੰਬਲ ‘ਤੇ ਪਹੁੰਚ ਜਾਂਦੇ ਹਾਂ, ਤਾਂ “awk” ਨੂੰ ਉਸ ਫਾਇਲ ਨੂੰ ਪੂਰੀ ਤਰ੍ਹਾਂ ਨਾਲ ਪ੍ਰੋਸੈਸ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ । |
10:06 | ਤਾਂ ਇਸਨੂੰ ਅਗਲੀ ਫਾਇਲ ਤੋਂ ਚੱਲਣਾ ਸ਼ੁਰੂ ਕਰਨਾ ਹੋਵੇਗਾ ।
ਇਹ ਪ੍ਰੋਸੈਸ ਦਾ ਸਮਾਂ ਬਚਾਏਗਾ । |
10:13 | ਇੱਥੇ ਦਿਖਾਏ ਗਏ ਅਨੁਸਾਰ “next.awk” ਨੂੰ ਸੋਧ ਕੇ ਕਰੋ । |
10:17 | ਮੈਂ “begin statement” ਦੇ ਹੇਠਾਂ “dollar zero tilde slash caret symbol double hash slash braces ਵਿੱਚ nextfile semicolon” ਜੋੜਿਆ ਹੈ । |
10:29 | ਇਹ ਹਰੇਕ ਲਾਈਨ ਦੀ ਸ਼ੁਰੂਆਤ ਵਿੱਚ ਡਬਲ hash # ਸਿੰਬਲ ਲੱਭੇਗਾ । |
10:34 | ਜੇਕਰ ਮਿਲਦਾ ਹੈ, ਤਾਂ “awk” ਅਗਲੀ ਫਾਇਲ ਨੂੰ ਪ੍ਰੋਸੈਸ ਕਰਨ ਲਈ ਵਰਤਮਾਨ ਫਾਇਲ ਨੂੰ ਛੱਡਦਾ ਹੈ । |
10:39 | ਇਸ ਫਾਇਲ ਨੂੰ ਸੇਵ ਕਰੋ । |
10:41 | ਟਰਮੀਨਲ ‘ਤੇ ਜਾਓ ਅਤੇ ਹੇਠਾਂ ਦਿੱਤੀ ਕਮਾਂਡ ਨੂੰ ਟਾਈਪ ਕਰੋ । ਐਂਟਰ ਦਬਾਓ । |
10:48 | ਵੇਖੋ, ਸਾਨੂੰ ਦੋਵੇਂ ਫਾਇਲਸ ਤੋਂ ਆਉਟਪੁਟ ਪ੍ਰਾਪਤ ਹੋ ਰਹੀ ਹੈ । |
10:53 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਸੰਖੇਪ ਵਿੱਚ । |
10:58 | ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “while”, “do… while”, “for”, “next”, “nextfile” ਦੇ ਬਾਰੇ ਵਿੱਚ ਸਿੱਖਿਆ । |
11:06 | ਨਿਰਧਾਰਤ ਕੰਮ ਦੇ ਰੂਪ ਵਿੱਚ, “awkdemo2.txt” ਦੇ ਵਿਦਿਆਰਥੀਆਂ ਦੇ ਰਿਕਾਰਡਸ ਲਈ ਕੇਵਲ ਸਮ ਫ਼ੀਲਡਸ ਪ੍ਰਿੰਟ ਕਰੋ (ਯਾਨੀਕਿ ਫ਼ੀਲਡ 2, ਫ਼ੀਲਡ 4 ਆਦਿ) ਭਾਵੇਂ ਇੱਥੇ ਇਨਪੁਟ ਫਾਇਲ ਵਿੱਚ ਕਿੰਨੇ ਵੀ ਫ਼ੀਲਡਸ ਹੋਣ । |
11:22 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
11:30 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
11:43 | ਕੀ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡੇ ਕੋਲ ਕੋਈ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ । |
11:49 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
12:01 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |