Linux-AWK/C2/Loops-in-awk/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ “Loops” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “while”, “do – while”, “for” ਅਤੇ ਹੋਰ ਜ਼ਿਆਦਾ “looping constructs” ਦੇ ਬਾਰੇ ਵਿੱਚ ਸਿਖਾਂਗੇ ।
00:16 ਅਸੀਂ ਇਹ ਕੁੱਝ ਉਦਾਹਰਣਾਂ ਦੇ ਮਾਧਿਅਮ ਨਾਲ ਸਿੱਖਾਂਗੇ ।
00:20 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

“Ubuntu Linux 16.04 Operating System” ਅਤੇ “gedit text editor 3.20.1”

00:32 ਤੁਸੀ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
00:36 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ ਤੁਹਾਨੂੰ ਸਾਡੀ ਵੈੱਬਸਾਈਟ ‘ਤੇ ਪਿਛਲੇ awk ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ ।
00:43 ਤੁਹਾਨੂੰ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਜਿਵੇਂ “C” ਜਾਂ “C + +” ਦੇ ਨਾਲ ਜਾਣੂ ਹੋਣਾ ਚਾਹੀਦਾ ਹੈ ।
00:50 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ ।
00:56 ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ Code Files ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ ।
01:06 “loop” ਸਾਨੂੰ ਇੱਕ ਜਾਂ ਜ਼ਿਆਦਾ ਕੰਮ ਵਾਰ –ਵਾਰ ਕਰਨ ਦੀ ਆਗਿਆ ਦਿੰਦਾ ਹੈ ।
01:12 “while, do – while” ਅਤੇ “for” “awk” ਵਿੱਚ ਉਪਲੱਬਧ “loops” ਹਨ ।
01:18 “while” “loop” ਦਾ ਸਿੰਟੈਕਸ ਇੱਥੇ ਵੇਖਿਆ ਜਾ ਸਕਦਾ ਹੈ ।
01:22 While loop ਪਹਿਲਾਂ ਜਾਂਚ ਕਰਦਾ ਹੈ ਕਿ ਕੀ ਨਿਰਧਾਰਤ “condition” ਟਰੂ ਹੈ ।
01:27 ਜੇਕਰ ਹਾਂ, ਤਾਂ ਇਹ ਕੋਡ ਨੂੰ body ਵਿੱਚ ਚਲਾਉਂਦਾ ਹੈ । ਇਹ “loop” ਦੁਹਰਾਇਆ ਜਾਵੇਗਾ ਜਦੋਂ ਤੱਕ ਨਿਰਧਾਰਤ “while condition” ਟਰੂ ਹੈ ।
01:37 ਅਸੀਂ ਉਸੀ “awkdemo.txt” ਫਾਇਲ ਦੀ ਵਰਤੋਂ ਕਰਾਂਗੇ, ਜਿਸ ਨੂੰ ਅਸੀਂ ਪਹਿਲਾਂ ਸੇਵ ਕੀਤਾ ਸੀ ।
01:43 ਮੈਂ “while_loop.awk” ਨਾਮ ਵਾਲੀ ਸਕਰਿਪਟ ਪਹਿਲਾਂ ਹੀ ਲਿਖੀ ਸੀ ।
01:48 ਉਹੀ ਫਾਇਲ ਇਸ ਟਿਊਟੋਰਿਅਲ ਦੇ “Code Files” ਲਿੰਕ ਵਿੱਚ ਉਪਲੱਬਧ ਹੈ ।
01:53 ਇੱਥੇ ਅਸੀਂ “Pipe symbol” ਦੇ ਰੂਪ ਵਿੱਚ “field separator” ਸੈਟ ਕੀਤਾ ਹੈ ।
01:58 ਸ਼ੁਰੂ ਵਿੱਚ, ਸਾਨੂੰ “loop variable i” ਦੀ ਵੈਲਿਊ 1 ਸੈਟ ਕਰਨੀ ਹੋਵੇਗੀ ।
02:04 ਇੱਥੇ ਅਸੀਂ ਇੱਕ ਹੋਰ ਵੈਰੀਏਬਲ “f” ਲਿਆ ਹੈ ਇਸ ਨੂੰ 1 ਤੋਂ ਸ਼ੁਰੂ ਕੀਤਾ ਹੈ ।
02:10 “Variable f” ਹਰੇਕ ਰਿਕਾਰਡ ਦੇ ਲਈ “field counter” ਜਾਂ ਫ਼ੀਲਡਸ ਦੀ ਪੋਜੀਸ਼ਨ ਦੀ ਨੁਮਾਇੰਦਗੀ ਕਰਦਾ ਹੈ ।
02:17 ਹੁਣ while condition ਵਿੱਚ, ਅਸੀਂ ਜਾਂਚ ਕਰਦੇ ਹਾਂ ਕਿ i 3 ਤੋਂ ਘੱਟ ਜਾਂ ਬਰਾਬਰ ਹੈ ।
02:23 ਜੇਕਰ ਹਾਂ, ਤਾਂ ਇਹ “awkdemo.txt” ਫਾਇਲ ਵਿੱਚ ਉਸ ਰਿਕਾਰਡ ਲਈ fth ਫ਼ੀਲਡ ਵਿੱਚ ਵੈਲਿਊ ਪ੍ਰਿੰਟ ਕਰੇਗਾ ।
02:31 ਫਿਰ ਅਸੀਂ field counter f ਨੂੰ 1 ਵਧਾਵਾਂਗੇ ।
02:36 ਉਸਦੇ ਬਾਅਦ, ਅਸੀਂ “loop variable i” ਦੀ ਵੈਲਿਊ ਨੂੰ ਵੀ 1 ਵਧਾਵਾਂਗੇ ।
02:43 ਇਹ “printf” ਹਰੇਕ ਰੋ ਦੇ ਅਖੀਰ ਵਿੱਚ “newline character” ਪ੍ਰਿੰਟ ਕਰਨ ਦੇ ਲਈ ਹੈ ।
02:49 ਇਹ “loop” “awkdemo.txt” ਫਾਇਲ ਵਿੱਚ ਸਾਰੇ ਰਿਕਾਰਡ ਦੇ ਲਈ ਚੱਲੇਗਾ ।
02:55 ਜਿਸਦਾ ਮਤਲੱਬ ਹੈ ਕਿ ਪਹਿਲੇ 3 ਫ਼ੀਲਡਸ ਸਾਰੇ ਰਿਕਾਰਡ ਲਈ ਪ੍ਰਿੰਟ ਹੋਣਗੇ ।
03:00 ਹੁਣ ਇਸ ਕੋਡ ਨੂੰ ਚਲਾਉਂਦੇ ਹਾਂ ।
03:03 Ctrl, Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ ।
03:09 cd ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਿਸ ਵਿੱਚ ਤੁਸੀਂ Code Files ਡਾਊਂਨਲੋਡ ਅਤੇ ਐਕਸਟਰੈਕਟ ਕੀਤੀਆਂ ਹਨ ।
03:16 ਹੁਣ ਟਾਈਪ ਕਰੋ: “awk space hyphen small f space while_loop.awk space awkdemo.txt”

ਐਂਟਰ ਦਬਾਓ ।

03:29 ਧਿਆਨ ਦਿਓ ਕਿ ਸਾਨੂੰ ਆਉਟਪੁਟ ਵਿੱਚ ਸਾਰੇ ਰੋਜ ਦੇ ਪਹਿਲੇ ਤਿੰਨ ਫ਼ੀਲਡਸ ਪ੍ਰਾਪਤ ਹੁੰਦੇ ਹਨ ।
03:35 ਅਜਿਹਾ ਹੀ do - while loop ਦੇ ਨਾਲ ਕਰੋ ।
03:38 do - while loop ਦਾ ਸਿੰਟੈਕਸ ਇੱਥੇ ਵੇਖਿਆ ਜਾ ਸਕਦਾ ਹੈ ।
03:42 do - while loop ਹਮੇਸ਼ਾ ਇੱਕ ਵਾਰ body ਵਿੱਚ ਕੋਡ ਨੂੰ ਚਲਾਉਂਦਾ ਹੈ ।
03:47 ਫਿਰ ਇਹ ਨਿਰਧਾਰਤ condition ਜਾਂਚ ਕਰਦਾ ਹੈ । ਅਤੇ ਜਦੋਂ ਤੱਕ ਨਿਰਧਾਰਤ condition ਟਰੂ ਹੁੰਦੀ ਹੈ, ਕੋਡ ਨੂੰ body ਵਿੱਚ ਦੁਹਰਾਉਂਦਾ ਹੈ ।
03:56 ਮੈਂ ਪਹਿਲਾਂ ਹੀ ਇੱਕ ਸਕਰਿਪਟ ਲਿਖੀ ਹੈ ਅਤੇ ਇਸਨੂੰ do_loop.awk ਨਾਮ ਦਿੱਤਾ ਹੈ ।

ਸਮਾਨ ਫਾਇਲ Code Files ਲਿੰਕ ਵਿੱਚ ਉਪਲੱਬਧ ਹੈ ।

04:06 ਇਸ ਕੋਡ ਵਿੱਚ, ਇਹ “do loop” ਵਿੱਚ “statements” ਹਨ ਜੋ ਪਹਿਲਾਂ ਚੱਲਣਗੀਆਂ । ਇਹ “condition” ਹੈ ਜੋ ਜਾਂਚੀ ਜਾਵੇਗੀ ।
04:15 ਉਸਦੇ ਬਾਅਦ, “loop” ਵਿੱਚ “statements” ਵਾਰ ਵਾਰ ਚਲਾਈ ਜਾਵੇਗੀ, ਜਦੋਂ ਤੱਕ “condition” ਟਰੂ ਹੈ ।
04:23 ਇਹ “loop” “awkdemo.txt” ਫਾਇਲ ਵਿੱਚ ਸਾਰੇ ਰਿਕਾਰਡਸ ਦੇ ਲਈ ਦੁਬਾਰਾ ਦਿਖਾਇਆ ਜਾਵੇਗਾ, ਜਿਸਦਾ ਮਤਲੱਬ ਹੈ ਸਾਰੇ ਰਿਕਾਰਡਸ ਲਈ ਪਹਿਲਾਂ 3 ਫ਼ੀਲਡਸ ਪ੍ਰਿੰਟ ਹੋਣਗੇ ।
04:33 ਟਰਮੀਨਲ ‘ਤੇ ਜਾਓ । ਟਰਮੀਨਲ ਸਾਫ਼ ਕਰੋ ।
04:38 ਹੁਣ ਟਾਈਪ ਕਰੋ: ‘awk space hyphen small f space do underscore loop dot awk space awkdemo dot txt”

ਐਂਟਰ ਦਬਾਓ ।

04:52 ਸਾਨੂੰ ਸਮਾਨ ਆਉਟਪੁਟ ਮਿਲਦੀ ਹੈ । ਫਿਰ ਸਾਡੇ ਕੋਲ ਦੋਵੇਂ “while” ਅਤੇ “do - while loops” ਕਿਉਂ ਹਨ ?
04:58 ਅੰਤਰ ਸਮਝਦੇ ਹਾਂ ।
05:00 ਫਾਇਲ “while underscore loop dot awk” ‘ਤੇ ਜਾਓ ।
05:05 ਹੁਣ, “loop counter i” ਦੀ ਵੈਲਿਊ 1 ਤੋਂ 4 ਕਰੋ ।
05:11 ਇਹ ਸ਼ੁਰੂਆਤ ਤੋਂ ਨਿਰਧਾਰਤ “condition” “false” ਦਰਸਾਉਂਦਾ ਹੈ । ਜਿਸਦਾ ਮਤਲੱਬ ਹੈ ਸਾਨੂੰ ਕੋਈ ਵੀ ਆਉਟਪੁਟ ਨਹੀਂ ਮਿਲਣੀ ਚਾਹੀਦੀ ਹੈ ।
05:19 ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ ।
05:22 ਟਰਮੀਨਲ ਸਾਫ਼ ਕਰੋ ।

ਹੁਣ ਅਪ ਐਰੋ ਕੀ ਨੂੰ ਉਸ ਸਮੇਂ ਤੱਕ ਦਬਾਓ, ਜਦੋਂ ਤੱਕ ਤੁਹਾਨੂੰ “while loop” ਚਲਾਉਣ ਦੇ ਲਈ ਕਮਾਂਡ ਨਾ ਮਿਲ ਜਾਵੇ ।

05:30 ਹੁਣ ਐਂਟਰ ਦਬਾਓ ।
05:32 ਵੇਖੋ, ਸਾਨੂੰ ਖਾਲੀ ਲਾਇਨਸ ਦੇ ਇਲਾਵਾ ਕੋਈ ਆਉਟਪੁਟ ਨਹੀਂ ਮਿਲ ਰਹੀ ਹੈ ।
05:37 “awkdemo.txt” ਫਾਇਲ ਵਿੱਚ ਹਰੇਕ ਰਿਕਾਰਡ ਦੇ ਲਈ, ਆਉਟਪੁਟ ਵਿੱਚ ਖਾਲੀ ਲਾਇਨਸ ਪ੍ਰਿੰਟ ਹੋ ਰਹੀਆਂ ਹਨ ।
05:44 ਹੁਣ, “do loop” ਫਾਇਲ ਵਿੱਚ ਕੁੱਝ ਬਦਲਾਵ ਕਰਦੇ ਹਾਂ ।
05:48 ਫਾਇਲ “do underscore loop dot awk” ‘ਤੇ ਜਾਓ ।
05:53 “i” ਦੀ ਵੈਲਿਊ 1 ਤੋਂ 4 ਕਰੋ ।
05:57 ਫਾਇਲ ਸੇਵ ਕਰੋ ਅਤੇ ਟਰਮੀਨਲ ‘ਤੇ ਜਾਓ ।
06:01 ਟਰਮੀਨਲ ਸਾਫ਼ ਕਰੋ । ਅਪ ਐਰੋ ਕੀ ਦਬਾਓ ਜਦੋਂ ਤੱਕ ਤੁਹਾਨੂੰ do loop ਲਈ ਕਮਾਂਡ ਨਾ ਮਿਲ ਜਾਵੇ । ਐਂਟਰ ਦਬਾਓ ।
06:10 ਆਉਟਪੁਟ ਵਿੱਚ, ਪਹਿਲੀ ਰੋ ਦੇ ਲਈ ਕੇਵਲ ਪਹਿਲਾ ਫ਼ੀਲਡ ਪ੍ਰਿੰਟ ਹੁੰਦਾ ਹੈ । ਕੀ ਕਾਰਨ ਹੈ ?
06:16 ਹਰੇਕ ਰੋ ਦੇ ਲਈ “awk” ਪਹਿਲੇ ਫ਼ੀਲਡ ਵਿੱਚ ਵੈਲਿਊ ਪ੍ਰਿੰਟ ਕਰਦਾ ਹੈ, ਕਿਉਂਕਿ “variable f” ਦੀ ਵੈਲਿਊ “1” ਤੋਂ ਇਨੀਸ਼ਿਲਾਇਜ ਕੀਤੀ ਜਾਂਦੀ ਹੈ ਫਿਰ “condition” ਦੀ ਜਾਂਚ ਕੀਤੀ ਜਾਂਦੀ ਹੈ ।
06:28 ਹਾਲਾਂਕਿ “loop counter i” ਦੀ ਵੈਲਿਊ 4 ਹੈ, ਤਾਂ “condition” “false” ਹੈ । ਇਸ ਲਈ “loop” ਉਸ ਰਿਕਾਰਡ ਦੇ ਲਈ ਉਥੇ ਹੀ ਖ਼ਤਮ ਹੋ ਜਾਂਦਾ ਹੈ ।
06:39 ਇਹ “loop” “awkdemo.txt” ਫਾਇਲ ਵਿੱਚ ਸਾਰੇ ਰਿਕਾਰਡਸ ਦੇ ਲਈ ਦੁਬਾਰਾ ਦਿਖਾਇਆ ਜਾਵੇਗਾ ।
06:44 ਜਿਸਦਾ ਮਤਲੱਬ ਹੈ ਹਰੇਕ ਰਿਕਾਰਡ ਦੇ ਲਈ ਪਹਿਲਾ ਫ਼ੀਲਡ ਪ੍ਰਿੰਟ ਹੋਵੇਗਾ ।
06:49 ਸਾਨੂੰ ਹਰੇਕ ਰਿਕਾਰਡ ਦੇ ਲਈ ਘੱਟ ਤੋਂ ਘੱਟ ਇੱਕ ਵਾਰ ਆਉਟਪੁਟ ਪ੍ਰਾਪਤ ਹੋ ਰਹੀ ਹੈ ।
06:53 ਕਿਸੇ ਹੋਰ “condition” ਦੇ ਬਾਵਜੂਦ ਘੱਟ - ਤੋਂ - ਘੱਟ ਇੱਕ ਵਾਰ ਚੱਲਣ ਵਾਲੇ ਕੰਮ ਦੇ ਲਈ “do - while loop” ਦੀ ਵਰਤੋਂ ਕਰੋ ।
07:01 ਅਸੀਂ ਇਹ “for loop” ਦੇ ਨਾਲ ਵੀ ਕਰ ਸਕਦੇ ਹਾਂ ।
07:05 for loop ਲਈ ਸਿੰਟੈਕਸ ਇੱਥੇ ਵੇਖਿਆ ਜਾ ਸਕਦਾ ਹੈ ।
07:09 “for statement” “initialization” ਚੱਲਣ ਦੇ ਬਾਅਦ ਸ਼ੁਰੂ ਹੁੰਦਾ ਹੈ ।
07:14 ਫਿਰ ਜਦੋਂ ਤੱਕ “condition” ਟਰੂ ਹੈ, ਉਸ ਸਮੇਂ ਤੱਕ ਉਹ ਵਾਰ - ਵਾਰ “statements” ਨੂੰ ਚਲਾਉਂਦਾ ਹੈ ਅਤੇ ਫਿਰ ਵਾਧਾ ਕਰਦਾ ਹੈ ।
07:23 “C” ਜਾਂ “C + +” ਵਰਗੀਆਂ ਭਾਸ਼ਾਵਾਂ ਦੇ ਨਾਲ ਤੁਹਾਨੂੰ ਜਾਣੂ ਸਮਝ ਕੇ ਮੈਂ ਸਿੰਟੈਕਸ ਨੂੰ ਵਿਸਥਾਰ ਵਿੱਚ ਨਹੀਂ ਸਮਝਾ ਰਿਹਾ ਹਾਂ ।
07:30 ਇਸ “condition” ਦੇ ਲਈ “for loop” ਇਸ ਤਰ੍ਹਾਂ ਦਿਸਦਾ ਹੈ ।
07:35 ਇੱਥੇ “initialization, condition” ਦੀ ਜਾਂਚ ਅਤੇ ਵੈਰੀਏਬਲ ਵਾਧੇ ਸਮਾਨ ਲਾਈਨ ਵਿੱਚ ਹੁੰਦੇ ਹਨ ।
07:43 ਆਪਣੇ ਆਪ ਇਸਦਾ ਅਭਿਆਸ ਕਰੋ ।
07:46 ਇੱਥੇ ਕੁੱਝ ਹੋਰ “looping constructs” ਹਨ ।

“Break”, “continue”, “exit”

07:53 ਅਸੀਂ ਇਹਨਾਂ ‘ਤੇ ਕੁੱਝ ਸੰਬੰਧਿਤ ਉਦਾਹਰਣਾਂ ਅੱਗੇ ਦੇ ਟਿਊਟੋਰਿਅਲਸ ਵਿੱਚ ਵੇਖਾਂਗੇ ।
07:58 ਸਾਡੇ ਕੋਲ ਸਾਡੀ ਫਾਇਲ ਵਿੱਚ ਸਿੰਗਲ ਅਤੇ ਮਲਟੀਲਾਇਨ “comments” ਹੋ ਸਕਦੇ ਹਨ ।
08:03 ਇੱਥੇ ਧਿਆਨ ਦਿਓ ਕਿ ਸਿੰਗਲ ਲਾਈਨ “comments” ਸਿੰਗਲ “hash” (#) ਸਿੰਬਲ ਦੇ ਨਾਲ ਘੋਸ਼ਿਤ ਹੁੰਦੇ ਹਨ ।
08:10 ਮਲਟੀਲਾਇਨ “comments” ਡਬਲ “hash” (##) ਸਿੰਬਲ ਦੀ ਮਦਦ ਨਾਲ ਘੋਸ਼ਿਤ ਹੁੰਦੇ ਹਨ ।
08:16 ਹੁਣ, ਆਉਟਪੁਟ ਵਿੱਚ ਇਹਨਾਂ “comments” ਨੂੰ ਜਾਂਚਣ ਅਤੇ ਪ੍ਰਿੰਟ ਕਰਨ ਦਾ ਕੋਈ ਮਤਲੱਬ ਨਹੀਂ ਹੈ ।
08:22 ਸਾਨੂੰ “hash” (##) ਸਿੰਬਲ ਨਾਲ ਸ਼ੁਰੂਆਤ ਹੋਣ ਵਾਲੀ ਲਾਈਨ ਨੂੰ ਛੱਡਣਾ ਹੋਵੇਗਾ ।

ਅਸੀਂ ਇਹ ਕਿਵੇਂ ਕਰ ਸਕਦੇ ਹਾਂ ?

08:28 8000 ਰੁਪਏ ਤੋਂ ਜ਼ਿਆਦਾ ਪਾਉਣ ਵਾਲਿਆਂ ਦੇ ਲਈ ਸਟਾਇਪੇਂਡ ਵਿੱਚ 50 % ਵਾਧਾ ਦੇਣ ਦੇ ਮਾਮਲੇ ਨੂੰ ਯਾਦ ਕਰੋ ।
08:36 ਅਸੀਂ “comments” ਨੂੰ ਛੱਡਣ ਦੇ ਲਈ ਉਸੀ ਉਦਾਹਰਣ ਦੀ ਵਰਤੋਂ ਕਰਾਂਗੇ ।
08:40 ਮੈਂ ਇਸ ਨੂੰ ਚਲਾਉਣ ਦੇ ਲਈ “next.awk” ਨਾਮ ਵਾਲੀ ਫਾਇਲ ਬਣਾਈ ਹੈ ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ।
08:47 ਹੁਣ, ਇਸ ਕਮਾਂਡ ਦਾ ਮਤਲੱਬ ਕੀ ਹੈ ?
08:50 “awk” ਪੈਟਰਨ ਦੇ ਲਈ ਲੱਭੇਗਾ, ਜਿਸਦੀ ਹਰੇਕ ਲਾਈਨ ਦੀ ਸ਼ੁਰੂਆਤ ਵਿੱਚ “caret sign hash symbol (^#)” ਹੋਵੇਗਾ ।
08:57 ਜੇਕਰ ਪੈਟਰਨ ਮਿਲਦਾ ਹੈ, ਤਾਂ ਕੀਵਰਡ “next” “awk” ਨੂੰ ਤੁਰੰਤ ਵਰਤਮਾਨ ਲਾਈਨ ਨੂੰ ਛੱਡਣ ਲਈ ਕਹਿੰਦਾ ਹੈ ।
09:04 ਫਿਰ “awk” ਫਾਇਲ ਵਿੱਚ ਅਗਲੀ ਲਾਈਨ ਤੋਂ ਪ੍ਰੋਸੈਸਿੰਗ ਸ਼ੁਰੂ ਕਰ ਦੇਵੇਗਾ । ਇਹ ਪ੍ਰੋਸੈਸਿੰਗ ਦਾ ਸਮਾਂ ਬਚਾਏਗਾ ।
09:12 ਟਰਮੀਨਲ ‘ਤੇ ਜਾਓ ਅਤੇ ਇੱਥੇ ਦਿਖਾਏ ਗਏ ਅਨੁਸਾਰ ਕਮਾਂਡ ਟਾਈਪ ਕਰੋ ਅਤੇ ਐਂਟਰ ਦਬਾਓ ।
09:20 ਸਾਨੂੰ ਬਿਨਾਂ ਕਿਸੇ “comments” ਦੇ ਆਉਟਪੁਟ ਮਿਲਦੀ ਹੈ ।
09:24 ਮੰਨ ਲਓ, ਸਾਡੇ ਕੋਲ ਵਿਦਿਆਰਥੀਆਂ ਦੇ ਰਿਕਾਰਡ ਸਮਾਨ ਫਾਰਮੈਟ ਵਿੱਚ ਕਈ ਫਾਇਲਸ ਵਿੱਚ ਹਨ । ਜਿਵੇਂ “awkdemo_mod.txt” ਅਤੇ “awkdemo2.txt”
09:37 ਵੇਖੋ, ਇਹ ਸਾਡੀ ਪਿਛਲੀ ਫਾਇਲ ਦੇ ਸਮਾਨ ਹੈ ।
09:41 ਇਸ ਵਿੱਚ “hash” ਸਿੰਬਲ ਦੇ ਅੱਗੇ ਹੋਣ ਦੇ ਨਾਲ “comments” ਵੀ ਹਨ ।
09:45 ਅਤੇ ਇਸ ਵਿੱਚ ਅਖੀਰ ਵਿੱਚ ਡਬਲ “hash # #” ਸਿੰਬਲ ਦੇ ਨਾਲ ਕਾਫ਼ੀ ਟੈਕਸਟ ਹਨ ।
09:50 ਇਸ ਲਈ: ਸਾਡਾ ਡਾਟਾ ਦੋ ਵੱਖ –ਵੱਖ ਫਾਇਲਸ ਵਿੱਚ ਹੈ ।

“awk” ਨੂੰ ਸਾਰੇ ਵਿਦਿਆਰਥੀਆਂ ਨੂੰ ਇੱਕ ਵਾਧਾ ਦੇਣ ਦੇ ਲਈ ਦੋਵੇਂ ਫਾਇਲਸ ਨੂੰ ਪ੍ਰੋਸੈਸ ਕਰਨਾ ਚਾਹੀਦਾ ਹੈ ।

09:59 ਇੱਕ ਵਾਰ ਜਦੋਂ ਅਸੀਂ ਪਹਿਲੀ ਫਾਇਲ ਦੇ ਡਬਲ “hash” (# #) ਸਿੰਬਲ ‘ਤੇ ਪਹੁੰਚ ਜਾਂਦੇ ਹਾਂ, ਤਾਂ “awk” ਨੂੰ ਉਸ ਫਾਇਲ ਨੂੰ ਪੂਰੀ ਤਰ੍ਹਾਂ ਨਾਲ ਪ੍ਰੋਸੈਸ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ।
10:06 ਤਾਂ ਇਸਨੂੰ ਅਗਲੀ ਫਾਇਲ ਤੋਂ ਚੱਲਣਾ ਸ਼ੁਰੂ ਕਰਨਾ ਹੋਵੇਗਾ ।

ਇਹ ਪ੍ਰੋਸੈਸ ਦਾ ਸਮਾਂ ਬਚਾਏਗਾ ।

10:13 ਇੱਥੇ ਦਿਖਾਏ ਗਏ ਅਨੁਸਾਰ “next.awk” ਨੂੰ ਸੋਧ ਕੇ ਕਰੋ ।
10:17 ਮੈਂ “begin statement” ਦੇ ਹੇਠਾਂ “dollar zero tilde slash caret symbol double hash slash braces ਵਿੱਚ nextfile semicolon” ਜੋੜਿਆ ਹੈ ।
10:29 ਇਹ ਹਰੇਕ ਲਾਈਨ ਦੀ ਸ਼ੁਰੂਆਤ ਵਿੱਚ ਡਬਲ hash # ਸਿੰਬਲ ਲੱਭੇਗਾ ।
10:34 ਜੇਕਰ ਮਿਲਦਾ ਹੈ, ਤਾਂ “awk” ਅਗਲੀ ਫਾਇਲ ਨੂੰ ਪ੍ਰੋਸੈਸ ਕਰਨ ਲਈ ਵਰਤਮਾਨ ਫਾਇਲ ਨੂੰ ਛੱਡਦਾ ਹੈ ।
10:39 ਇਸ ਫਾਇਲ ਨੂੰ ਸੇਵ ਕਰੋ ।
10:41 ਟਰਮੀਨਲ ‘ਤੇ ਜਾਓ ਅਤੇ ਹੇਠਾਂ ਦਿੱਤੀ ਕਮਾਂਡ ਨੂੰ ਟਾਈਪ ਕਰੋ । ਐਂਟਰ ਦਬਾਓ ।
10:48 ਵੇਖੋ, ਸਾਨੂੰ ਦੋਵੇਂ ਫਾਇਲਸ ਤੋਂ ਆਉਟਪੁਟ ਪ੍ਰਾਪਤ ਹੋ ਰਹੀ ਹੈ ।
10:53 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਸੰਖੇਪ ਵਿੱਚ ।
10:58 ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “while”, “do… while”, “for”, “next”, “nextfile” ਦੇ ਬਾਰੇ ਵਿੱਚ ਸਿੱਖਿਆ ।
11:06 ਨਿਰਧਾਰਤ ਕੰਮ ਦੇ ਰੂਪ ਵਿੱਚ, “awkdemo2.txt” ਦੇ ਵਿਦਿਆਰਥੀਆਂ ਦੇ ਰਿਕਾਰਡਸ ਲਈ ਕੇਵਲ ਸਮ ਫ਼ੀਲਡਸ ਪ੍ਰਿੰਟ ਕਰੋ (ਯਾਨੀਕਿ ਫ਼ੀਲਡ 2, ਫ਼ੀਲਡ 4 ਆਦਿ) ਭਾਵੇਂ ਇੱਥੇ ਇਨਪੁਟ ਫਾਇਲ ਵਿੱਚ ਕਿੰਨੇ ਵੀ ਫ਼ੀਲਡਸ ਹੋਣ ।
11:22 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
11:30 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:43 ਕੀ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡੇ ਕੋਲ ਕੋਈ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ ।
11:49 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
12:01 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav