Linux/C2/Installing-Software-16.04/Punjabi
From Script | Spoken-Tutorial
Revision as of 18:34, 12 July 2019 by Navdeep.dav (Talk | contribs)
Time | Narration |
00:01 | ਸਤਿ ਸ਼੍ਰੀ ਅਕਾਲ, “Installing Software” in “Ubuntu Linux 16.04 Operating System” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:10 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ “Ubuntu Linux 16.04 Operating System” ਵਿੱਚ “Terminal”, |
00:21 | “Synaptic Package Manager” ਅਤੇ “Ubuntu Software Center” ਦੇ ਮਾਧਿਅਮ ਨਾਲ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ। |
00:27 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04 Operating System” |
00:34 | ਇਸ ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ ਤੁਹਾਡਾ ਇੰਟਰਨੈੱਟ ਨਾਲ ਜੁੜਨਾ ਲਾਜ਼ਮੀ ਹੈ। |
00:39 | ਤੁਸੀਂ “System Administrator” ਹੋਣੇ ਚਾਹੀਦੇ ਹੋ ਜਾਂ ਸਾਫਟਵੇਅਰ ਇੰਸਟਾਲ ਕਰਨ ਦੇ ਲਈ ਤੁਹਾਡੇ ਕੋਲ “Administrator rights” ਹੋਣੇ ਚਾਹੀਦੇ ਹਨ। |
00:46 | “Synaptic Package Manager” “a p t” ਦੇ ਲਈ ਗ੍ਰਾਫਿਕਲ ਪ੍ਰੋਗਰਾਮ ਹੈ। |
00:51 | ਇਹ “apt - get command line” ਯੂਟੀਲਿਟੀ ਦੇ ਲਈ “GUI” ਹੈ। |
00:57 | ਡਿਫਾਲਟ ਤੌਰ ‘ਤੇ “Synaptic Package Manager” “Ubuntu Linux 16.04” ਵਿੱਚ ਪਹਿਲਾਂ ਤੋਂ ਇੰਸਟਾਲ ਨਹੀਂ ਰਹੇਗਾ। |
01:05 | ਹੁਣ ਸਿੱਖਦੇ ਹਾਂ ਕਿ “terminal” ਦੁਆਰਾ ਇਸ ਨੂੰ ਕਿਵੇਂ ਇੰਸਟਾਲ ਕਰੀਏ। |
01:10 | ਆਪਣੇ ਕੀਬੋਰਡ ‘ਤੇ “Ctrl, Alt” ਅਤੇ “T” ਕੀਜ ਇਕੱਠੇ ਦੱਬ ਕੇ “terminal” ਖੋਲੋ। |
01:18 | ਹੁਣ “terminal” ਵਿੱਚ ਟਾਈਪ ਕਰੋ “sudo space a p t hyphen get space install space s y n a p” ਅਤੇ ਟੈਬ ਕੀ ਦਬਾਓ। |
01:34 | ਇਹ “s y n a p” ਤੋਂ ਸ਼ੁਰੂ ਸਾਫਟਵੇਅਰ ਦੀ ਸੂਚੀ ਦਰਸਾਏਗਾ। |
01:40 | ਹੁਣ “synaptic” ਸ਼ਬਦ ਪੂਰਾ ਕਰੋ ਅਤੇ ਐਂਟਰ ਦਬਾਓ। |
01:46 | ਤੁਹਾਨੂੰ ਆਪਣਾ “administrator password” ਦਰਜ ਕਰਨ ਲਈ ਕਿਹਾ ਜਾਵੇਗਾ। |
01:51 | Enter your ਆਪਣਾ “admin password” ਦਰਜ ਕਰੋ। |
01:54 | “terminal” ਵਿੱਚ “password” ਟਾਈਪ ਕਰਦੇ ਸਮੇਂ ਇਹ ਸਾਨੂੰ ਵਿਖਾਈ ਨਹੀਂ ਦਿੰਦਾ ਹੈ। ਇਸ ਲਈ: ਧਿਆਨਪੂਰਵਕ ਟਾਈਪ ਕਰੋ। |
02:02 | ਐਂਟਰ ਦਬਾਓ। |
02:04 | ਹੁਣ “terminal” ਇੰਸਟਾਲ ਕੀਤੇ ਜਾਣ ਵਾਲੇ “packages” ਦੀ ਸੂਚੀ ਦਿਖਾਉਂਦਾ ਹੈ। |
02:09 | ਅਤੇ ਡਾਊਂਨਲੋਡ ਕੀਤੀਆਂ ਜਾਣ ਵਾਲੀਆਂ ਫਾਇਲਸ ਦੇ ਸਾਇਜ ਅਤੇ ਇੰਸਟਾਲੇਸ਼ਨ ਦੇ ਬਾਅਦ ਡਿਸਕ ਸਪੇਸ ਦੇ ਬਾਰੇ ਵਿੱਚ ਜਾਣਕਾਰੀ ਦਿਖਾਉਂਦਾ ਹੈ। |
02:17 | ਇਸ ਦੀ ਪੁਸ਼ਟੀ ਲਈ Y ਦਬਾਓ। |
02:19 | ਐਂਟਰ ਦਬਾਓ। |
02:22 | ਹੁਣ ਇੰਸਟਾਲੇਸ਼ਨ ਸ਼ੁਰੂ ਹੋ ਗਈ ਹੈ। ਤੁਹਾਡੀ ਇੰਟਰਨੈੱਟ ਦੀ ਰਫ਼ਤਾਰ ਦੇ ਆਧਾਰ ‘ਤੇ ਇਹ ਪੂਰਾ ਹੋਣ ਵਿੱਚ ਥੋੜ੍ਹਾ ਸਮਾਂ ਲੈ ਸਕਦਾ ਹੈ। |
02:31 | ਹੁਣ ਅਸੀਂ “Synaptic Package Manager” ਸਫਲਤਾਪੂਰਵਕ ਇੰਸਟਾਲੇਸ਼ਨ ਕਰ ਦਿੱਤੀ ਹੈ। |
02:36 | “terminal” ਬੰਦ ਕਰੋ। |
02:39 | ਇੰਸਟਾਲ ਦੀ ਪੁਸ਼ਟੀ ਕਰਨ ਦੇ ਲਈ, “Dash home” ‘ਤੇ ਜਾਓ। “search bar” ਵਿੱਚ “synaptic” ਟਾਈਪ ਕਰੋ। |
02:46 | ਅਸੀਂ ਸਰਚ ਰਿਜਲਟ ਵਿੱਚ “Synaptic Package Manager” ਆਇਕਨ ਵੇਖ ਸਕਦੇ ਹਾਂ। |
02:51 | ਹੁਣ ਸਿੱਖਦੇ ਹਾਂ ਕਿ “Synaptic Package Manager” ਦੀ ਵਰਤੋਂ ਕਰਕੇ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ। |
02:57 | “Synaptic Package Manager” ਆਇਕਨ ‘ਤੇ ਕਲਿਕ ਕਰੋ। |
03:01 | ਇੱਕ authentication ਡਾਇਲਾਗ ਬਾਕਸ ਵਿਖਾਈ ਦਿੰਦਾ ਹੈ ਜੋ “password” ਦੇ ਲਈ ਕਹਿੰਦਾ ਹੈ। |
03:06 | “admin password” ਟਾਈਪ ਕਰੋ ਅਤੇ ਐਂਟਰ ਦਬਾਓ। |
03:10 | ਜਦੋਂ ਅਸੀਂ ਪਹਿਲੀ ਵਾਰ “Synaptic Package Manager” ਦੀ ਵਰਤੋਂ ਕਰਦੇ ਹਾਂ, ਤਾਂ ਇੱਕ introduction ਡਾਇਲਾਗ ਬਾਕਸ ਦਿਖਾਈ ਦਿੰਦਾ ਹੈ। |
03:17 | ਇਸ ਡਾਇਲਾਗ ਬਾਕਸ ਵਿੱਚ ਜਾਣਕਾਰੀ ਹੈ ਕਿ “Synaptic Package Manager” ਦੀ ਵਰਤੋਂ ਕਿਵੇਂ ਕਰੀਏ। |
03:23 | ਡਾਇਲਾਗ ਬਾਕਸ ਬੰਦ ਕਰਨ ਦੇ ਲਈ “Close” ਬਟਨ ‘ਤੇ ਕਲਿਕ ਕਰੋ |
03:27 | “Synaptic” “Package Manager” ਵਿੱਚ “Proxy” ਅਤੇ “Repository” ਕੰਫਿਗਰ ਕਰੋ। |
03:33 | ਸਾਨੂੰ ਇਸ ਨੂੰ “application” ਜਾਂ “package” ਇੰਸਟਾਲ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ। |
03:38 | “Settings” ‘ਤੇ ਜਾਓ ਅਤੇ “Preferences” ‘ਤੇ ਕਲਿਕ ਕਰੋ। |
03:42 | ਇੱਥੇ “Preferences” ਵਿੰਡੋ ਵਿੱਚ ਕਈ ਟੈਬਸ ਹਨ, ਜੋ ਸਕਰੀਨ ‘ਤੇ ਵਿਖਾਈ ਦਿੰਦੇ ਹਨ। |
03:48 | “Proxy settings” ਕੰਫਿਗਰ ਕਰਨ ਦੇ ਲਈ “Network” ‘ਤੇ ਕਲਿਕ ਕਰੋ। |
03:52 | ਇੱਥੇ “Proxy Server” ਵਿੱਚ ਦੋ ਓਪਸ਼ਨਸ ਹਨ– “Direct Connection” ਅਤੇ “Manual Proxy” |
04:00 | ਮੈਂ “Direct Connection” ਦੀ ਵਰਤੋਂ ਕਰ ਰਿਹਾ ਹਾਂ।
ਤੁਸੀਂ ਆਪਣੀ ਪਸੰਦ ਦਾ ਓਪਸ਼ਨ ਚੁਣ ਸਕਦੇ ਹੋ। |
04:06 | ਵਿੰਡੋ ਬੰਦ ਕਰਨ ਦੇ ਲਈ “OK” ਬਟਨ ‘ਤੇ ਕਲਿਕ ਕਰੋ। |
04:11 | ਹੁਣ ਫਿਰ ਤੋਂ “Setting” ‘ਤੇ ਜਾਓ ਅਤੇ “Repositories” ‘ਤੇ ਕਲਿਕ ਕਰੋ। |
04:16 | “Software Sources” ਵਿੰਡੋ ਸਕਰੀਨ ‘ਤੇ ਦਿਖਾਈ ਦਿੰਦਾ ਹੈ। |
04:20 | ਇੱਥੇ “Ubuntu software” ਡਾਊਂਨਲੋਡ ਕਰਨ ਲਈ ਕਈ ਸੋਰਸ ਹਨ। |
04:24 | ਡਰਾਪ ਡਾਊਂਨ ਮੇਨਿਊ ਤੋਂ “Download” ‘ਤੇ ਕਲਿਕ ਕਰੋ ਅਤੇ “repositories” ਦੀ ਸੂਚੀ ਦੇਖਣ ਦੇ ਲਈ ਮਾਊਸ ਬਟਨ ਫੜ ਕੇ ਰੱਖੋ। |
04:31 | “Other” ਦੁਨੀਆ ਭਰ ਦੇ “servers” ਦੀ ਸੂਚੀ ਦਰਸਾਉਂਦਾ ਹੈ। |
04:36 | ਵਿੰਡੋ ਨੂੰ ਬੰਦ ਕਰਨ ਦੇ ਲਈ, ਹੇਠਾਂ “Cancel” ਬਟਨ ‘ਤੇ ਕਲਿਕ ਕਰੋ। |
04:41 | ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ਮੈਂ “Server for India” ਦੀ ਵਰਤੋਂ ਕਰ ਰਿਹਾ ਹਾਂ। |
04:45 | “Software” “Sources” ਵਿੰਡੋ ਨੂੰ ਬੰਦ ਕਰਨ ਦੇ ਲਈ “Close” ਬਟਨ ‘ਤੇ ਕਲਿਕ ਕਰੋ। |
04:50 | ਜੇਕਰ ਤੁਸੀਂ ਪਹਿਲੀ ਵਾਰ “Synaptic Package Manager” ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ “packages” ਫਿਰ ਤੋਂ ਲੋਡ ਕਰਨ ਦੀ ਲੋੜ ਹੈ। |
04:57 | ਅਜਿਹਾ ਕਰਨ ਦੇ ਲਈ, ਟੂਲਬਾਰ ਵਿੱਚ “Reload” ਬਟਨ ‘ਤੇ ਕਲਿਕ ਕਰੋ। |
05:02 | ਇਹ ਕੁੱਝ ਸੈਕਿੰਡਸ ਲੈ ਸਕਦਾ ਹੈ। |
05:05 | ਇੱਥੇ ਵੇਖੋ। ਅਸੀਂ ਵੇਖਦੇ ਹਾਂ ਕਿ “packages” ਇੰਟਰਨੈੱਟ ਦੇ ਮਾਧਿਅਮ ਨਾਲ ਤਬਦੀਲ ਕੀਤੇ ਜਾ ਰਹੇ ਹਨ ਅਤੇ ਅਪਡੇਟ ਹੋ ਰਹੇ ਹਨ। |
05:13 | ਇੱਕ ਉਦਾਹਰਣ ਦੇ ਰੂਪ ਵਿੱਚ ਮੈਂ “VLC player” ਇੰਸਟਾਲ ਕਰਾਂਗਾ। |
05:18 | “Search field” ਫੀਲਡ ‘ਤੇ ਜਾਓ, ਜੋ ਟੂਲਬਾਰ ‘ਤੇ ਮੌਜੂਦ ਹੈ। |
05:23 | “Search” ਡਾਇਲਾਗ ਬਾਕਸ ਵਿੱਚ ਟਾਈਪ ਕਰੋ “vlc” ਅਤੇ ਫਿਰ “Search” ਬਟਨ ‘ਤੇ ਕਲਿਕ ਕਰੋ। |
05:29 | ਇੱਥੇ ਅਸੀਂ ਸਾਰੇ “VLC packages” ਵੇਖ ਸਕਦੇ ਹਾਂ ਜੋ ਸੂਚੀਬੱਧ ਹਨ। |
05:34 | “VLC packages” ਚੁਣਨ ਦੇ ਲਈ, ਚੈਕਬਾਕਸ ‘ਤੇ ਰਾਈਟ - ਕਲਿਕ ਕਰੋ। ਅਤੇ ਫਿਰ ਦਿਖਾਏ ਗਏ ਮੇਨਿਊ ਤੋਂ “Mark for installation” ਓਪਸ਼ਨ ਚੁਣੋ। |
05:45 | “repository packages” ਦੀ ਪੂਰੀ ਸੂਚੀ ਦਰਸਾਉਂਦੇ ਹੋਏ ਇੱਕ ਡਾਇਲਾਗ ਬਾਕਸ ਦਿਖਾਈ ਦਿੰਦਾ ਹੈ। |
05:51 | ਸਾਰੇ “dependencies packages” ਆਪਣੇ ਆਪ ਹੀ ਮਾਰਕ ਕਰਨ ਦੇ ਲਈ “Mark” ਬਟਨ ‘ਤੇ ਕਲਿਕ ਕਰੋ। |
05:57 | ਟੂਲਬਾਰ ‘ਤੇ ਜਾਓ ਅਤੇ “Apply” ਬਟਨ ‘ਤੇ ਕਲਿਕ ਕਰੋ। |
06:01 | ਇੰਸਟਾਲ ਕੀਤੇ ਜਾਣ ਵਾਲੇ “packages” ਦਾ ਵੇਰਵਾ ਦਿਖਾਉਂਦੇ ਹੋਏ “Summary” ਵਿੰਡੋ ਦਿਖਾਈ ਦਿੰਦੀ ਹੈ। |
06:07 | ਇੰਸਟਾਲੇਸ਼ਨ ਸ਼ੁਰੂ ਕਰਨ ਦੇ ਲਈ ਹੇਠਾਂ “Apply” ਬਟਨ ‘ਤੇ ਕਲਿਕ ਕਰੋ। |
06:12 | ਇੰਸਟਾਲੇਸ਼ਨ ਦੀ ਪਰਿਕ੍ਰੀਆ ਥੋੜ੍ਹਾ ਸਮਾਂ ਲਵੇਗੀ। |
06:16 | ਇਹ ਇੰਸਟਾਲ ਕੀਤੇ ਜਾਣ ਵਾਲੇ “packages” ਦੇ ਸਾਇਜ ਅਤੇ ਗਿਣਤੀ ‘ਤੇ ਨਿਰਭਰ ਹੈ। |
06:21 | “Applying Changes” ਵਿੰਡੋ ਬੰਦ ਹੋ ਜਾਵੇਗੀ। ਜਿਵੇਂ ਹੀ ਇੰਸਟਾਲੇਸ਼ਨ ਪੂਰੀ ਹੋਵੇਗੀ। |
06:27 | “Synaptic Package Manager” ਵਿੰਡੋ ਬੰਦ ਕਰੋ। |
06:31 | ਹੁਣ, ਤਸਦੀਕ ਕਰੋ ਕਿ ਕੀ “VLC player” ਸਫਲਤਾਪੂਰਵਕ ਇੰਸਟਾਲ ਹੋ ਗਿਆ ਹੈ। |
06:37 | “Dash home” ‘ਤੇ ਜਾਓ। |
06:39 | “search bar” ਵਿੱਚ ਟਾਈਪ ਕਰੋ “vlc”. |
06:42 | ਅਸੀਂ ਦਿਖਾਈ ਦੇ ਰਹੀ ਸੂਚੀ ਵਿੱਚ “VLC” ਆਇਕਨ ਵੇਖ ਸਕਦੇ ਹਾਂ। ਇਸ ਨੂੰ ਖੋਲ੍ਹਣ ਦੇ ਲਈ ਇਸ ‘ਤੇ ਕਲਿਕ ਕਰੋ। |
06:49 | ਇਸ ਤਰ੍ਹਾਂ, ਅਸੀਂ “Synaptic Package Manager” ਦੀ ਵਰਤੋਂ ਕਰਕੇ ਹੋਰ ਐਪਲੀਕੇਸ਼ਨਸ ਇੰਸਟਾਲ ਕਰ ਸਕਦੇ ਹਾਂ। |
06:56 | ਅੱਗੇ ਅਸੀਂ ਸਿੱਖਾਂਗੇ ਕਿ “Ubuntu Software Center” ਦੇ ਮਾਧਿਅਮ ਨਾਲ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ। |
07:02 | “Ubuntu Software Center” ਇੱਕ ਐਪਲੀਕੇਸ਼ਨ ਹੈ, ਜੋ ਸਾਨੂੰ “Ubuntu Linux OS” ‘ਤੇ ਸਾਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ। |
07:10 | ਤੁਸੀਂ ਇਸ ਦੀ ਵਰਤੋਂ ਸਾਫਟਵੇਅਰ ਨੂੰ ਲੱਭਣ, ਡਾਊਂਨਲੋਡ, ਇੰਸਟਾਲੇਸ਼ਨ, ਅਪਡੇਟ ਜਾਂ ਇੰਸਟਾਲੇਸ਼ਨ ਰੱਦ ਕਰਨ ਦੇ ਲਈ ਕਰ ਸਕਦੇ ਹੋ। |
07:17 | ਇਹ ਤੁਹਾਨੂੰ ਵਰਤੋਂ ਕਰਨ ਤੋਂ ਪਹਿਲਾਂ ਹੀ “software” ਦੇ ਬਾਰੇ ਵਿੱਚ ਜਾਣਕਾਰੀ ਵੀ ਦਿੰਦਾ ਹੈ। |
07:23 | “Ubuntu Software Center” ਖੋਲ੍ਹਣ ਦੇ ਲਈ, “launcher” ‘ਤੇ ਜਾਓ। |
07:27 | ਆਇਕਨ “Ubuntu Software” ‘ਤੇ ਕਲਿਕ ਕਰੋ। |
07:31 | “Ubuntu Software Centre” ਵਿੰਡੋ ਦਿਖਾਈ ਦਿੰਦੀ ਹੈ। |
07:35 | At the top, we can see 3 tabs – “All, Installed” and “Updates”
ਉੱਪਰ ਤੁਸੀਂ 3 ਟੈਬਸ ਵੇਖ ਸਕਦੇ ਹੋ “All, Installed” ਅਤੇ “Updates” |
07:42 | “All” ਟੈਬ ‘ਤੇ ਕਲਿਕ ਕਰੋ। |
07:44 | ਅਸੀਂ ਉੱਪਰ “search bar” ਵੇਖ ਸਕਦੇ ਹਾਂ। |
07:47 | ਇਹ ਸਾਨੂੰ ਉਪਲੱਬਧ software ਨੂੰ ਲੱਭਣ ਵਿੱਚ ਮਦਦ ਕਰੇਗੀ। |
07:51 | ਹੁਣ “software Inkscape” ਇੰਸਟਾਲ ਕਰਦੇ ਹਾਂ। |
07:55 | “search bar” ਵਿੱਚ ਟਾਈਪ ਕਰੋ “inkscape”. |
07:59 | “Inkscape” ਦੇ ਬਾਰੇ ਵਿੱਚ ਸੰਖੇਪ ਜਾਣਕਾਰੀ ਦਿਖਾਈ ਦਿੰਦੀ ਹੈ। |
08:03 | ਹੁਣ ਸੱਜੇ ਕੋਨੇ ‘ਤੇ “Install” ਬਟਨ ‘ਤੇ ਕਲਿਕ ਕਰੋ। |
08:07 | “Authentication” ਡਾਇਲਾਗ ਬਾਕਸ ਵਿਖਾਈ ਦਿੰਦਾ ਹੈ। |
08:10 | ਆਪਣਾ “admin password” ਦਰਜ ਕਰੋ ਅਤੇ ਫਿਰ “Authenticate” ਬਟਨ ‘ਤੇ ਕਲਿਕ ਕਰੋ। |
08:16 | ਪ੍ਰੋਗਰੈਸ ਬਾਰ ਦਰਸਾਉਂਦੀ ਹੈ ਕਿ “Inkscape” ਇੰਸਟਾਲੇਸ਼ਨ ਹੋ ਰਹੀ ਹੈ। |
08:21 | ਇੰਸਟਾਲ “packages” ਦੀ ਗਿਣਤੀ ਅਤੇ ਸਾਇਜ ਦੇ ਆਧਾਰ ‘ਤੇ ਕੁੱਝ ਸਮਾਂ ਲੈ ਸਕਦਾ ਹੈ। |
08:28 | ‘ਤੇ “Installed” ਟੈਬ ਵਿੱਚ ਵੀ ਪ੍ਰੋਗਰੈਸ ਵਿਖਾਇਆ ਗਿਆ ਹੈ। ਇਸ ‘ਤੇ ਕਲਿਕ ਕਰੋ। |
08:35 | ਤੁਸੀਂ ਕਿਸੇ ਵੀ ਇੰਸਟਾਲੇਸ਼ਨ ਦੇ ਦੌਰਾਨ ਹੋਰ ਐਪਲੀਕੇਸ਼ਨ ਐਕਸੈਸ ਕਰ ਸਕਦੇ ਹੋ। |
08:41 | “Inkscape” ਸ਼ਬਦ ‘ਤੇ ਕਲਿਕ ਕਰੋ। |
08:44 | ਇਹ “Inkscape” ਦੇ ਬਾਰੇ ਵਿੱਚ ਜਾਣਕਾਰੀ ਦਿਖਾਵੇਗਾ। |
08:48 | “Inkscape” ਇੰਸਟਾਲ ਹੋਣ ਦੇ ਬਾਅਦ ਅਸੀਂ ਇਸਦੇ ਅੱਗੇ “Remove” ਅਤੇ “Launch” ਦੋ ਬਟਨਸ ਵੇਖ ਸਕਦੇ ਹਾਂ। |
08:55 | ਜੇਕਰ ਤੁਸੀਂ ਸਾਫਟਵੇਅਰ ਦੇ ਇੰਸਟਾਲੇਸ਼ਨ ਨੂੰ ਰੱਦ ਕਰਨਾ ਚਾਹੁੰਦੇ ਹੋ, ਤਾਂ ਕੇਵਲ “Remove” ਬਟਨ ‘ਤੇ ਕਲਿਕ ਕਰੋ। |
09:00 | ਐਪਲੀਕੇਸ਼ਨ ਨੂੰ ਲਾਂਚ ਕਰਨ ਦੇ ਲਈ, Launch ਬਟਨ ‘ਤੇ ਕਲਿਕ ਕਰੋ। ਮੈਂ ਇਸ ‘ਤੇ ਕਲਿਕ ਕਰਦਾ ਹਾਂ। |
09:06 | “Inkscape” ਐਪਲੀਕੇਸ਼ਨ ਨੂੰ ਲਾਂਚ ਕਰੇਗਾ। |
09:10 | “Ubuntu Software Center” ‘ਤੇ ਵਾਪਸ ਜਾਓ। ਸਭ ਤੋਂ ਉੱਪਰ back arrow ਬਟਨ ‘ਤੇ ਕਲਿਕ ਕਰੋ ਅਤੇ ਮੁੱਖ ਸਕਰੀਨ ‘ਤੇ ਆਓ। |
09:18 | “Updates” ‘ਤੇ ਕਲਿਕ ਕਰੋ। |
09:21 | ਅਸੀਂ ਵੇਖ ਸਕਦੇ ਹਾਂ ਕਿ ਇਹ ਦਰਸਾਉਂਦਾ ਹੈ “Software is up to date” |
09:25 | ਉੱਪਰ ਖੱਬੇ ਵੱਲ “refresh” ਆਇਕਨ ‘ਤੇ ਕਲਿਕ ਕਰੋ।
ਇਹ ਕਿਸੇ ਵੀ ਨਵੇਂ ਅਪਡੇਟ ਦੇ ਲਈ ਜਾਂਚ ਕਰੇਗਾ। |
09:31 | ਹੁਣ ਸਾਨੂੰ ਇੱਕ “OS updates” ਮਿਲਿਆ। |
09:34 | ਵੇਰਵਾ ਦੇਖਣ ਦੇ ਲਈ ਇਸ ‘ਤੇ ਕਲਿਕ ਕਰੋ। ਮੈਂ ਇਸ ਨੂੰ ਬੰਦ ਕਰਦਾ ਹਾਂ। |
09:39 | ਜੇਕਰ ਤੁਸੀਂ ਇਸ ਅਪਡੇਟ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ “Install” ਬਟਨ ‘ਤੇ ਕਲਿਕ ਕਰੋ। ਨਹੀਂ ਤਾਂ ਇਸ ਨੂੰ ਛੱਡ ਦਿਓ। |
09:46 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ... |
09:52 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ “Ubuntu Linux 16.04 Operating System” ਵਿੱਚ “Terminal” |
10:02 | “Synaptic Package Manager” ਅਤੇ “Ubuntu Software Center” ਦੇ ਮਾਧਿਅਮ ਨਾਲ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ। |
10:07 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
10:15 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। |
10:24 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
10:28 | ਕ੍ਰਿਪਾ ਕਰਕੇ ਆਪਣੀ ਸਮੇਂ ਬੱਧ ਕਵੇਰੀ ਇਸ ਫੋਰਮ ਵਿੱਚ ਪੋਸਟ ਕਰੋ। |
10:32 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
10:44 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |