Linux/C2/Installing-Software-16.04/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ, “Installing Software” in “Ubuntu Linux 16.04 Operating System” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:10 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ “Ubuntu Linux 16.04 Operating System” ਵਿੱਚ “Terminal”,
00:21 “Synaptic Package Manager” ਅਤੇ “Ubuntu Software Center” ਦੇ ਮਾਧਿਅਮ ਨਾਲ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ।
00:27 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04 Operating System”
00:34 ਇਸ ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ ਤੁਹਾਡਾ ਇੰਟਰਨੈੱਟ ਨਾਲ ਜੁੜਨਾ ਲਾਜ਼ਮੀ ਹੈ।
00:39 ਤੁਸੀਂ “System Administrator” ਹੋਣੇ ਚਾਹੀਦੇ ਹੋ ਜਾਂ ਸਾਫਟਵੇਅਰ ਇੰਸਟਾਲ ਕਰਨ ਦੇ ਲਈ ਤੁਹਾਡੇ ਕੋਲ “Administrator rights” ਹੋਣੇ ਚਾਹੀਦੇ ਹਨ।
00:46 “Synaptic Package Manager” “a p t” ਦੇ ਲਈ ਗ੍ਰਾਫਿਕਲ ਪ੍ਰੋਗਰਾਮ ਹੈ।
00:51 ਇਹ “apt - get command line” ਯੂਟੀਲਿਟੀ ਦੇ ਲਈ “GUI” ਹੈ।
00:57 ਡਿਫਾਲਟ ਤੌਰ ‘ਤੇ “Synaptic Package Manager” “Ubuntu Linux 16.04” ਵਿੱਚ ਪਹਿਲਾਂ ਤੋਂ ਇੰਸਟਾਲ ਨਹੀਂ ਰਹੇਗਾ।
01:05 ਹੁਣ ਸਿੱਖਦੇ ਹਾਂ ਕਿ “terminal” ਦੁਆਰਾ ਇਸ ਨੂੰ ਕਿਵੇਂ ਇੰਸਟਾਲ ਕਰੀਏ।
01:10 ਆਪਣੇ ਕੀਬੋਰਡ ‘ਤੇ “Ctrl, Alt” ਅਤੇ “T” ਕੀਜ ਇਕੱਠੇ ਦੱਬ ਕੇ “terminal” ਖੋਲੋ।
01:18 ਹੁਣ “terminal” ਵਿੱਚ ਟਾਈਪ ਕਰੋ “sudo space a p t hyphen get space install space s y n a p” ਅਤੇ ਟੈਬ ਕੀ ਦਬਾਓ।
01:34 ਇਹ “s y n a p” ਤੋਂ ਸ਼ੁਰੂ ਸਾਫਟਵੇਅਰ ਦੀ ਸੂਚੀ ਦਰਸਾਏਗਾ।
01:40 ਹੁਣ “synaptic” ਸ਼ਬਦ ਪੂਰਾ ਕਰੋ ਅਤੇ ਐਂਟਰ ਦਬਾਓ।
01:46 ਤੁਹਾਨੂੰ ਆਪਣਾ “administrator password” ਦਰਜ ਕਰਨ ਲਈ ਕਿਹਾ ਜਾਵੇਗਾ।
01:51 Enter your ਆਪਣਾ “admin password” ਦਰਜ ਕਰੋ।
01:54 “terminal” ਵਿੱਚ “password” ਟਾਈਪ ਕਰਦੇ ਸਮੇਂ ਇਹ ਸਾਨੂੰ ਵਿਖਾਈ ਨਹੀਂ ਦਿੰਦਾ ਹੈ। ਇਸ ਲਈ: ਧਿਆਨਪੂਰਵਕ ਟਾਈਪ ਕਰੋ।
02:02 ਐਂਟਰ ਦਬਾਓ।
02:04 ਹੁਣ “terminal” ਇੰਸਟਾਲ ਕੀਤੇ ਜਾਣ ਵਾਲੇ “packages” ਦੀ ਸੂਚੀ ਦਿਖਾਉਂਦਾ ਹੈ।
02:09 ਅਤੇ ਡਾਊਂਨਲੋਡ ਕੀਤੀਆਂ ਜਾਣ ਵਾਲੀਆਂ ਫਾਇਲਸ ਦੇ ਸਾਇਜ ਅਤੇ ਇੰਸਟਾਲੇਸ਼ਨ ਦੇ ਬਾਅਦ ਡਿਸਕ ਸਪੇਸ ਦੇ ਬਾਰੇ ਵਿੱਚ ਜਾਣਕਾਰੀ ਦਿਖਾਉਂਦਾ ਹੈ।
02:17 ਇਸ ਦੀ ਪੁਸ਼ਟੀ ਲਈ Y ਦਬਾਓ।
02:19 ਐਂਟਰ ਦਬਾਓ।
02:22 ਹੁਣ ਇੰਸਟਾਲੇਸ਼ਨ ਸ਼ੁਰੂ ਹੋ ਗਈ ਹੈ। ਤੁਹਾਡੀ ਇੰਟਰਨੈੱਟ ਦੀ ਰਫ਼ਤਾਰ ਦੇ ਆਧਾਰ ‘ਤੇ ਇਹ ਪੂਰਾ ਹੋਣ ਵਿੱਚ ਥੋੜ੍ਹਾ ਸਮਾਂ ਲੈ ਸਕਦਾ ਹੈ।
02:31 ਹੁਣ ਅਸੀਂ “Synaptic Package Manager” ਸਫਲਤਾਪੂਰਵਕ ਇੰਸਟਾਲੇਸ਼ਨ ਕਰ ਦਿੱਤੀ ਹੈ।
02:36 “terminal” ਬੰਦ ਕਰੋ।
02:39 ਇੰਸਟਾਲ ਦੀ ਪੁਸ਼ਟੀ ਕਰਨ ਦੇ ਲਈ, “Dash home” ‘ਤੇ ਜਾਓ। “search bar” ਵਿੱਚ “synaptic” ਟਾਈਪ ਕਰੋ।
02:46 ਅਸੀਂ ਸਰਚ ਰਿਜਲਟ ਵਿੱਚ “Synaptic Package Manager” ਆਇਕਨ ਵੇਖ ਸਕਦੇ ਹਾਂ।
02:51 ਹੁਣ ਸਿੱਖਦੇ ਹਾਂ ਕਿ “Synaptic Package Manager” ਦੀ ਵਰਤੋਂ ਕਰਕੇ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ।
02:57 “Synaptic Package Manager” ਆਇਕਨ ‘ਤੇ ਕਲਿਕ ਕਰੋ।
03:01 ਇੱਕ authentication ਡਾਇਲਾਗ ਬਾਕਸ ਵਿਖਾਈ ਦਿੰਦਾ ਹੈ ਜੋ “password” ਦੇ ਲਈ ਕਹਿੰਦਾ ਹੈ।
03:06 “admin password” ਟਾਈਪ ਕਰੋ ਅਤੇ ਐਂਟਰ ਦਬਾਓ।
03:10 ਜਦੋਂ ਅਸੀਂ ਪਹਿਲੀ ਵਾਰ “Synaptic Package Manager” ਦੀ ਵਰਤੋਂ ਕਰਦੇ ਹਾਂ, ਤਾਂ ਇੱਕ introduction ਡਾਇਲਾਗ ਬਾਕਸ ਦਿਖਾਈ ਦਿੰਦਾ ਹੈ।
03:17 ਇਸ ਡਾਇਲਾਗ ਬਾਕਸ ਵਿੱਚ ਜਾਣਕਾਰੀ ਹੈ ਕਿ “Synaptic Package Manager” ਦੀ ਵਰਤੋਂ ਕਿਵੇਂ ਕਰੀਏ।
03:23 ਡਾਇਲਾਗ ਬਾਕਸ ਬੰਦ ਕਰਨ ਦੇ ਲਈ “Close” ਬਟਨ ‘ਤੇ ਕਲਿਕ ਕਰੋ
03:27 “Synaptic” “Package Manager” ਵਿੱਚ “Proxy” ਅਤੇ “Repository” ਕੰਫਿਗਰ ਕਰੋ।
03:33 ਸਾਨੂੰ ਇਸ ਨੂੰ “application” ਜਾਂ “package” ਇੰਸਟਾਲ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ।
03:38 “Settings” ‘ਤੇ ਜਾਓ ਅਤੇ “Preferences” ‘ਤੇ ਕਲਿਕ ਕਰੋ।
03:42 ਇੱਥੇ “Preferences” ਵਿੰਡੋ ਵਿੱਚ ਕਈ ਟੈਬਸ ਹਨ, ਜੋ ਸਕਰੀਨ ‘ਤੇ ਵਿਖਾਈ ਦਿੰਦੇ ਹਨ।
03:48 “Proxy settings” ਕੰਫਿਗਰ ਕਰਨ ਦੇ ਲਈ “Network” ‘ਤੇ ਕਲਿਕ ਕਰੋ।
03:52 ਇੱਥੇ “Proxy Server” ਵਿੱਚ ਦੋ ਓਪਸ਼ਨਸ ਹਨ– “Direct Connection” ਅਤੇ “Manual Proxy”
04:00 ਮੈਂ “Direct Connection” ਦੀ ਵਰਤੋਂ ਕਰ ਰਿਹਾ ਹਾਂ।

ਤੁਸੀਂ ਆਪਣੀ ਪਸੰਦ ਦਾ ਓਪਸ਼ਨ ਚੁਣ ਸਕਦੇ ਹੋ।

04:06 ਵਿੰਡੋ ਬੰਦ ਕਰਨ ਦੇ ਲਈ “OK” ਬਟਨ ‘ਤੇ ਕਲਿਕ ਕਰੋ।
04:11 ਹੁਣ ਫਿਰ ਤੋਂ “Setting” ‘ਤੇ ਜਾਓ ਅਤੇ “Repositories” ‘ਤੇ ਕਲਿਕ ਕਰੋ।
04:16 “Software & Updates” ਵਿੰਡੋ ਸਕਰੀਨ ‘ਤੇ ਦਿਖਾਈ ਦਿੰਦਾ ਹੈ।
04:20 ਇੱਥੇ “Ubuntu software” ਡਾਊਂਨਲੋਡ ਕਰਨ ਲਈ ਕਈ ਸੋਰਸ ਹਨ।
04:24 ਡਰਾਪ ਡਾਊਂਨ ਮੇਨਿਊ ਤੋਂ “Download” ‘ਤੇ ਕਲਿਕ ਕਰੋ ਅਤੇ “repositories” ਦੀ ਸੂਚੀ ਦੇਖਣ ਦੇ ਲਈ ਮਾਊਸ ਬਟਨ ਫੜ ਕੇ ਰੱਖੋ।
04:31 “Other” ਦੁਨੀਆ ਭਰ ਦੇ “servers” ਦੀ ਸੂਚੀ ਦਰਸਾਉਂਦਾ ਹੈ।
04:36 ਵਿੰਡੋ ਨੂੰ ਬੰਦ ਕਰਨ ਦੇ ਲਈ, ਹੇਠਾਂ “Cancel” ਬਟਨ ‘ਤੇ ਕਲਿਕ ਕਰੋ।
04:41 ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ਮੈਂ “Server for India” ਦੀ ਵਰਤੋਂ ਕਰ ਰਿਹਾ ਹਾਂ।
04:45 “Software” “Sources” ਵਿੰਡੋ ਨੂੰ ਬੰਦ ਕਰਨ ਦੇ ਲਈ “Close” ਬਟਨ ‘ਤੇ ਕਲਿਕ ਕਰੋ।
04:50 ਜੇਕਰ ਤੁਸੀਂ ਪਹਿਲੀ ਵਾਰ “Synaptic Package Manager” ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ “packages” ਫਿਰ ਤੋਂ ਲੋਡ ਕਰਨ ਦੀ ਲੋੜ ਹੈ।
04:57 ਅਜਿਹਾ ਕਰਨ ਦੇ ਲਈ, ਟੂਲਬਾਰ ਵਿੱਚ “Reload” ਬਟਨ ‘ਤੇ ਕਲਿਕ ਕਰੋ।
05:02 ਇਹ ਕੁੱਝ ਸੈਕਿੰਡਸ ਲੈ ਸਕਦਾ ਹੈ।
05:05 ਇੱਥੇ ਵੇਖੋ। ਅਸੀਂ ਵੇਖਦੇ ਹਾਂ ਕਿ “packages” ਇੰਟਰਨੈੱਟ ਦੇ ਮਾਧਿਅਮ ਨਾਲ ਤਬਦੀਲ ਕੀਤੇ ਜਾ ਰਹੇ ਹਨ ਅਤੇ ਅਪਡੇਟ ਹੋ ਰਹੇ ਹਨ।
05:13 ਇੱਕ ਉਦਾਹਰਣ ਦੇ ਰੂਪ ਵਿੱਚ ਮੈਂ “VLC player” ਇੰਸਟਾਲ ਕਰਾਂਗਾ।
05:18 “Search field” ਫੀਲਡ ‘ਤੇ ਜਾਓ, ਜੋ ਟੂਲਬਾਰ ‘ਤੇ ਮੌਜੂਦ ਹੈ।
05:23 “Search” ਡਾਇਲਾਗ ਬਾਕਸ ਵਿੱਚ ਟਾਈਪ ਕਰੋ “vlc” ਅਤੇ ਫਿਰ “Search” ਬਟਨ ‘ਤੇ ਕਲਿਕ ਕਰੋ।
05:29 ਇੱਥੇ ਅਸੀਂ ਸਾਰੇ “VLC packages” ਵੇਖ ਸਕਦੇ ਹਾਂ ਜੋ ਸੂਚੀਬੱਧ ਹਨ।
05:34 “VLC packages” ਚੁਣਨ ਦੇ ਲਈ, ਚੈਕਬਾਕਸ ‘ਤੇ ਰਾਈਟ - ਕਲਿਕ ਕਰੋ। ਅਤੇ ਫਿਰ ਦਿਖਾਏ ਗਏ ਮੇਨਿਊ ਤੋਂ “Mark for installation” ਓਪਸ਼ਨ ਚੁਣੋ।
05:45 “repository packages” ਦੀ ਪੂਰੀ ਸੂਚੀ ਦਰਸਾਉਂਦੇ ਹੋਏ ਇੱਕ ਡਾਇਲਾਗ ਬਾਕਸ ਦਿਖਾਈ ਦਿੰਦਾ ਹੈ।
05:51 ਸਾਰੇ “dependencies packages” ਆਪਣੇ ਆਪ ਹੀ ਮਾਰਕ ਕਰਨ ਦੇ ਲਈ “Mark” ਬਟਨ ‘ਤੇ ਕਲਿਕ ਕਰੋ।
05:57 ਟੂਲਬਾਰ ‘ਤੇ ਜਾਓ ਅਤੇ “Apply” ਬਟਨ ‘ਤੇ ਕਲਿਕ ਕਰੋ।
06:01 ਇੰਸਟਾਲ ਕੀਤੇ ਜਾਣ ਵਾਲੇ “packages” ਦਾ ਵੇਰਵਾ ਦਿਖਾਉਂਦੇ ਹੋਏ “Summary” ਵਿੰਡੋ ਦਿਖਾਈ ਦਿੰਦੀ ਹੈ।
06:07 ਇੰਸਟਾਲੇਸ਼ਨ ਸ਼ੁਰੂ ਕਰਨ ਦੇ ਲਈ ਹੇਠਾਂ “Apply” ਬਟਨ ‘ਤੇ ਕਲਿਕ ਕਰੋ।
06:12 ਇੰਸਟਾਲੇਸ਼ਨ ਦੀ ਪਰਿਕ੍ਰੀਆ ਥੋੜ੍ਹਾ ਸਮਾਂ ਲਵੇਗੀ।
06:16 ਇਹ ਇੰਸਟਾਲ ਕੀਤੇ ਜਾਣ ਵਾਲੇ “packages” ਦੇ ਸਾਇਜ ਅਤੇ ਗਿਣਤੀ ‘ਤੇ ਨਿਰਭਰ ਹੈ।
06:21 “Applying Changes” ਵਿੰਡੋ ਬੰਦ ਹੋ ਜਾਵੇਗੀ। ਜਿਵੇਂ ਹੀ ਇੰਸਟਾਲੇਸ਼ਨ ਪੂਰੀ ਹੋਵੇਗੀ।
06:27 “Synaptic Package Manager” ਵਿੰਡੋ ਬੰਦ ਕਰੋ।
06:31 ਹੁਣ, ਤਸਦੀਕ ਕਰੋ ਕਿ ਕੀ “VLC player” ਸਫਲਤਾਪੂਰਵਕ ਇੰਸਟਾਲ ਹੋ ਗਿਆ ਹੈ।
06:37 “Dash home” ‘ਤੇ ਜਾਓ।
06:39 “search bar” ਵਿੱਚ ਟਾਈਪ ਕਰੋ “vlc”.
06:42 ਅਸੀਂ ਦਿਖਾਈ ਦੇ ਰਹੀ ਸੂਚੀ ਵਿੱਚ “VLC” ਆਇਕਨ ਵੇਖ ਸਕਦੇ ਹਾਂ। ਇਸ ਨੂੰ ਖੋਲ੍ਹਣ ਦੇ ਲਈ ਇਸ ‘ਤੇ ਕਲਿਕ ਕਰੋ।
06:49 ਇਸ ਤਰ੍ਹਾਂ, ਅਸੀਂ “Synaptic Package Manager” ਦੀ ਵਰਤੋਂ ਕਰਕੇ ਹੋਰ ਐਪਲੀਕੇਸ਼ਨਸ ਇੰਸਟਾਲ ਕਰ ਸਕਦੇ ਹਾਂ।
06:56 ਅੱਗੇ ਅਸੀਂ ਸਿੱਖਾਂਗੇ ਕਿ “Ubuntu Software Center” ਦੇ ਮਾਧਿਅਮ ਨਾਲ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ।
07:02 “Ubuntu Software Center” ਇੱਕ ਐਪਲੀਕੇਸ਼ਨ ਹੈ, ਜੋ ਸਾਨੂੰ “Ubuntu Linux OS” ‘ਤੇ ਸਾਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ।
07:10 ਤੁਸੀਂ ਇਸ ਦੀ ਵਰਤੋਂ ਸਾਫਟਵੇਅਰ ਨੂੰ ਲੱਭਣ, ਡਾਊਂਨਲੋਡ, ਇੰਸਟਾਲੇਸ਼ਨ, ਅਪਡੇਟ ਜਾਂ ਇੰਸਟਾਲੇਸ਼ਨ ਰੱਦ ਕਰਨ ਦੇ ਲਈ ਕਰ ਸਕਦੇ ਹੋ।
07:17 ਇਹ ਤੁਹਾਨੂੰ ਵਰਤੋਂ ਕਰਨ ਤੋਂ ਪਹਿਲਾਂ ਹੀ “software” ਦੇ ਬਾਰੇ ਵਿੱਚ ਜਾਣਕਾਰੀ ਵੀ ਦਿੰਦਾ ਹੈ।
07:23 “Ubuntu Software Center” ਖੋਲ੍ਹਣ ਦੇ ਲਈ, “launcher” ‘ਤੇ ਜਾਓ।
07:27 ਆਇਕਨ “Ubuntu Software” ‘ਤੇ ਕਲਿਕ ਕਰੋ।
07:31 “Ubuntu Software Centre” ਵਿੰਡੋ ਦਿਖਾਈ ਦਿੰਦੀ ਹੈ।
07:35 At the top, we can see 3 tabs – “All, Installed” and “Updates”

ਉੱਪਰ ਤੁਸੀਂ 3 ਟੈਬਸ ਵੇਖ ਸਕਦੇ ਹੋ “All, Installed” ਅਤੇ “Updates”

07:42 “All” ਟੈਬ ‘ਤੇ ਕਲਿਕ ਕਰੋ।
07:44 ਅਸੀਂ ਉੱਪਰ “search bar” ਵੇਖ ਸਕਦੇ ਹਾਂ।
07:47 ਇਹ ਸਾਨੂੰ ਉਪਲੱਬਧ software ਨੂੰ ਲੱਭਣ ਵਿੱਚ ਮਦਦ ਕਰੇਗੀ।
07:51 ਹੁਣ “software Inkscape” ਇੰਸਟਾਲ ਕਰਦੇ ਹਾਂ।
07:55 “search bar” ਵਿੱਚ ਟਾਈਪ ਕਰੋ “inkscape”.
07:59 “Inkscape” ਦੇ ਬਾਰੇ ਵਿੱਚ ਸੰਖੇਪ ਜਾਣਕਾਰੀ ਦਿਖਾਈ ਦਿੰਦੀ ਹੈ।
08:03 ਹੁਣ ਸੱਜੇ ਕੋਨੇ ‘ਤੇ “Install” ਬਟਨ ‘ਤੇ ਕਲਿਕ ਕਰੋ।
08:07 “Authentication” ਡਾਇਲਾਗ ਬਾਕਸ ਵਿਖਾਈ ਦਿੰਦਾ ਹੈ।
08:10 ਆਪਣਾ “admin password” ਦਰਜ ਕਰੋ ਅਤੇ ਫਿਰ “Authenticate” ਬਟਨ ‘ਤੇ ਕਲਿਕ ਕਰੋ।
08:16 ਪ੍ਰੋਗਰੈਸ ਬਾਰ ਦਰਸਾਉਂਦੀ ਹੈ ਕਿ “Inkscape” ਇੰਸਟਾਲੇਸ਼ਨ ਹੋ ਰਹੀ ਹੈ।
08:21 ਇੰਸਟਾਲ “packages” ਦੀ ਗਿਣਤੀ ਅਤੇ ਸਾਇਜ ਦੇ ਆਧਾਰ ‘ਤੇ ਕੁੱਝ ਸਮਾਂ ਲੈ ਸਕਦਾ ਹੈ।
08:28 ‘ਤੇ “Installed” ਟੈਬ ਵਿੱਚ ਵੀ ਪ੍ਰੋਗਰੈਸ ਵਿਖਾਇਆ ਗਿਆ ਹੈ। ਇਸ ‘ਤੇ ਕਲਿਕ ਕਰੋ।
08:35 ਤੁਸੀਂ ਕਿਸੇ ਵੀ ਇੰਸਟਾਲੇਸ਼ਨ ਦੇ ਦੌਰਾਨ ਹੋਰ ਐਪਲੀਕੇਸ਼ਨ ਐਕਸੈਸ ਕਰ ਸਕਦੇ ਹੋ।
08:41 “Inkscape” ਸ਼ਬਦ ‘ਤੇ ਕਲਿਕ ਕਰੋ।
08:44 ਇਹ “Inkscape” ਦੇ ਬਾਰੇ ਵਿੱਚ ਜਾਣਕਾਰੀ ਦਿਖਾਵੇਗਾ।
08:48 “Inkscape” ਇੰਸਟਾਲ ਹੋਣ ਦੇ ਬਾਅਦ ਅਸੀਂ ਇਸਦੇ ਅੱਗੇ “Remove” ਅਤੇ “Launch” ਦੋ ਬਟਨਸ ਵੇਖ ਸਕਦੇ ਹਾਂ।
08:55 ਜੇਕਰ ਤੁਸੀਂ ਸਾਫਟਵੇਅਰ ਦੇ ਇੰਸਟਾਲੇਸ਼ਨ ਨੂੰ ਰੱਦ ਕਰਨਾ ਚਾਹੁੰਦੇ ਹੋ, ਤਾਂ ਕੇਵਲ “Remove” ਬਟਨ ‘ਤੇ ਕਲਿਕ ਕਰੋ।
09:00 ਐਪਲੀਕੇਸ਼ਨ ਨੂੰ ਲਾਂਚ ਕਰਨ ਦੇ ਲਈ, Launch ਬਟਨ ‘ਤੇ ਕਲਿਕ ਕਰੋ। ਮੈਂ ਇਸ ‘ਤੇ ਕਲਿਕ ਕਰਦਾ ਹਾਂ।
09:06 “Inkscape” ਐਪਲੀਕੇਸ਼ਨ ਨੂੰ ਲਾਂਚ ਕਰੇਗਾ।
09:10 “Ubuntu Software Center” ‘ਤੇ ਵਾਪਸ ਜਾਓ। ਸਭ ਤੋਂ ਉੱਪਰ back arrow ਬਟਨ ‘ਤੇ ਕਲਿਕ ਕਰੋ ਅਤੇ ਮੁੱਖ ਸਕਰੀਨ ‘ਤੇ ਆਓ।
09:18 “Updates” ‘ਤੇ ਕਲਿਕ ਕਰੋ।
09:21 ਅਸੀਂ ਵੇਖ ਸਕਦੇ ਹਾਂ ਕਿ ਇਹ ਦਰਸਾਉਂਦਾ ਹੈ “Software is up to date”
09:25 ਉੱਪਰ ਖੱਬੇ ਵੱਲ “refresh” ਆਇਕਨ ‘ਤੇ ਕਲਿਕ ਕਰੋ।

ਇਹ ਕਿਸੇ ਵੀ ਨਵੇਂ ਅਪਡੇਟ ਦੇ ਲਈ ਜਾਂਚ ਕਰੇਗਾ।

09:31 ਹੁਣ ਸਾਨੂੰ ਇੱਕ “OS updates” ਮਿਲਿਆ।
09:34 ਵੇਰਵਾ ਦੇਖਣ ਦੇ ਲਈ ਇਸ ‘ਤੇ ਕਲਿਕ ਕਰੋ। ਮੈਂ ਇਸ ਨੂੰ ਬੰਦ ਕਰਦਾ ਹਾਂ।
09:39 ਜੇਕਰ ਤੁਸੀਂ ਇਸ ਅਪਡੇਟ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ “Install” ਬਟਨ ‘ਤੇ ਕਲਿਕ ਕਰੋ। ਨਹੀਂ ਤਾਂ ਇਸ ਨੂੰ ਛੱਡ ਦਿਓ।
09:46 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ...
09:52 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ “Ubuntu Linux 16.04 Operating System” ਵਿੱਚ “Terminal”
10:02 “Synaptic Package Manager” ਅਤੇ “Ubuntu Software Center” ਦੇ ਮਾਧਿਅਮ ਨਾਲ ਸਾਫਟਵੇਅਰ ਕਿਵੇਂ ਇੰਸਟਾਲ ਕਰੀਏ।
10:07 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
10:15 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
10:24 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
10:28 ਕ੍ਰਿਪਾ ਕਰਕੇ ਆਪਣੀ ਸਮੇਂ ਬੱਧ ਕਵੇਰੀ ਇਸ ਫੋਰਮ ਵਿੱਚ ਪੋਸਟ ਕਰੋ।
10:32 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
10:44 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav, PoojaMoolya