Koha-Library-Management-System/C2/OPAC/Punjabi

From Script | Spoken-Tutorial
Revision as of 09:25, 24 February 2019 by Navdeep.dav (Talk | contribs)

Jump to: navigation, search
Time
Narration
00:01 How to use OPAC ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ Search ਦੀ ਵਰਤੋਂ ਕਰਕੇ item ਕਿਵੇਂ ਲੱਭਣੀ ਹੈ।
00:13 ਅਤੇ Advance Search ਦੀ ਵਰਤੋਂ ਕਰਕੇ item ਕਿਵੇਂ ਲੱਭਣੀ ਹੈ।
00:18 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ-

Ubuntu Linux OS 16.04

Koha version 16.05

00:32 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:38 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:44 ਅਤੇ ਤੁਹਾਨੂੰ Koha ‘ਤੇ ਕੰਮ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ।
00:49 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
00:56 ਸ਼ੁਰੂ ਕਰਨ ਦੇ ਲਈ, ਮੈਂ Microbiology ‘ਤੇ 2 ਹੋਰ ਕਿਤਾਬਾਂ ਜੋੜੀਆਂ ਹਨ।
01:02 ਪਹਿਲਾ ਲੇਖਕ Powar and Daginawala ਅਤੇ ਦੂਜਾ ਲੇਖਕ Heritage ਦੇ ਨਾਲ।
01:12 ਮੇਰੀ ਲਾਇਬ੍ਰੇਰੀ ਵਿੱਚ ਕੁੱਲ 3 ਕਿਤਾਬਾਂ ਹਨ।
01:17 ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਆਪਣੀ ਲਾਇਬ੍ਰੇਰੀ ਵਿੱਚ ਆਪਣੀ ਪਸੰਦ ਦੀਆਂ 2 ਹੋਰ ਕਿਤਾਬਾਂ ਜੋੜੋ ਜਿਵੇਂ ਕ‌ਿ ਪਹਿਲਾਂ ਦੇ ਟਿਊਟੋਰਿਅਲ ਵਿੱਚ ਸਮਝਾਇਆ ਗਿਆ ਹੈ।
01:27 ਆਪਣਾ Web Browser ਖੋਲੋ ਅਤੇ http://127.0.1.1 /8000 ਟਾਈਪ ਕਰੋ।
01:39 ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।
01:47 ਕ੍ਰਿਪਾ ਕਰਕੇ ਜੋ ਤੁਸੀਂ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਟਾਈਪ ਕਰੋ। ਹੁਣ, Enter ਦਬਾਓ।
01:54 ਹੋਮਪੇਜ਼ Welcome to Spoken Tutorial Library ਖੁੱਲਦਾ ਹੈ।
02:00 ਉੱਪਰ ਖੱਬੇ ਪਾਸੇ ਵੱਲ Search ਫੀਲਡ ਵਿੱਚ, Library catalog ਡਰਾਪ ਡਾਊਂਨ ਤੋਂ, ਅਸੀਂ ਹੇਠ ਦਿੱਤੇ ਓਪਸ਼ਨਸ ਦੁਆਰਾ ਸਰਚ ਕਰ ਸਕਦੇ ਹਾਂ:
02:09 Title, Author, Subject, ISBN, Series ਅਤੇ Call number
02:22 ਮੈਂ search ਫੀਲਡ ਵਿੱਚ, Microbiology ਟਾਈਪ ਕਰਾਂਗਾ। ਅਤੇ ਫੀਲਡ ਦੇ ਸੱਜੇ ਪਾਸੇ ਵੱਲ Go ‘ਤੇ ਕਲਿਕ ਕਰੋ।
02:33 ਸਾਰੇ Library items ਸ਼ਬਦ Microbiology, ਰਿਜਲਟਸ ਵਿੱਚ ਸੂਚੀਬੱਧ ਹਨ।
02:40 search word ਦੇ ਨਾਲ ਸੂਚੀਬੱਧ items ਨੂੰ ਯੂਜਰ ਦੀ ਪਸੰਦ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ।
02:47 ਅਜਿਹਾ ਕਰਨ ਦੇ ਲਈ, ਸੂਚੀ ਦੇ ਸੱਜੇ ਪਾਸੇ ਵੱਲ ਜਾਓ ਅਤੇ Relevance ਟੈਬ ‘ਤੇ ਕਲਿਕ ਕਰੋ।
02:54 ਡਰਾਪ- ਡਾਊਂਨ ਤੋਂ, ਮੈਂ Author (A- Z) ਚੁਣਾਂਗਾ।
03:00 ਤੁਸੀਂ ਆਪਣੀ ਲੋੜ ਦੇ ਅਨੁਸਾਰ ਕੋਈ ਹੋਰ ਸੰਬੰਧਿਤ ਓਪਸ਼ਨ ਚੁਨ ਸਕਦੇ ਹੋ।
03:06 Author (A- Z) ਚੁਣਨ ‘ਤੇ, Authors ਦੀ ਇੱਕ ਸੂਚੀ ਅੱਖਰਾਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ।
03:14 ਸੂਚੀਬੱਧ items ਦੇ ਸਿਰਲੇਖ ਦੇ ਹੇਠਾਂ ਵੇਖੋ। ਇੱਥੇ, ਅਸੀਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਉਸ ਵਿਸ਼ੇਸ਼ ਆਇਟਮ ਦੀ ਉਪਲਬਧਤਾ ਵੇਖ ਸਕਦੇ ਹਾਂ।
03:26 ਤਾਂ ਅਸੀਂ ਬਿਹਤਰ ਨਤੀਜਿਆਂ ਦੇ ਲਈ ਆਪਣੇ ਸਰਚ ਨੂੰ ਕਿਵੇਂ ਸੁਧਾਰ ਸਕਦੇ ਹਾਂ ?
03:31 ਅਸੀਂ ਖੱਬੇ ਵੱਲ Refine Your Search ਟੈਬ ‘ਤੇ ਕਲਿਕ ਕਰਕੇ ਅਜਿਹਾ ਕਰ ਸਕਦੇ ਹਾਂ।
03:39 ਫਿਰ ਹੇਠ ਦਿੱਤੇ ਸੈਕਸ਼ਨਸ ਦੇ ਅਧੀਨ ਵੱਖ – ਵੱਖ ਟੈਬ ‘ਤੇ ਜਾਓ:

Availability, Authors, Item Types ਅਤੇ Topics

03:52 ਹੁਣ, ਵੇਖਦੇ ਹਾਂ ਕਿ ਜੇਕਰ ਲੋੜੀਂਦੀ ਸਮੱਗਰੀ ਆਮ ਖੋਜ ਦੇ ਨਾਲ ਨਹੀਂ ਮਿਲਦੀ ਹੈ ਤਾਂ ਕੀ ਕਰਨਾ ਹੈ।
04:01 Search Catalog ਪੇਜ਼ ‘ਤੇ, Advanced Search ‘ਤੇ ਕਲਿਕ ਕਰੋ।
04:07 ਸਿਰਲੇਖ Search for ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।
04:13 ਮਲਟੀਪਲ ਡਰਾਪਡਾਊਂਨ ਓਪਸ਼ਨਸ ਦੀ ਵਰਤੋਂ ਕਰਕੇ, ਅਸੀਂ ਆਪਣੀ ਲੋੜੀਂਦੀ ਸਮੱਗਰੀ ਦੇ ਲਈ ਆਪਣੇ search ਨੂੰ ਸੋਧ ਸਕਦੇ ਹਾਂ।
04:21 ਖੱਬੇ ਪਾਸੇ ਦੇ ਪਹਿਲੇ ਡਰਾਪ- ਡਾਊਂਨ ਤੋਂ, ਉਪਯੁਕਤ ਓਪਸ਼ਨਸ ਦੀ ਚੋਣ ਕਰੋ ਜਿਵੇਂ ਕਿ:

Keyword, Subject, Title, Author, Publisher, Publisher Location, ISBN ਅਤੇ Barcode

04:40 ਮੈਂ Subject ਚੁਣਾਂਗਾ। ਅਤੇ ਸੱਜੇ ਵੱਲ ਦੇ ਫੀਲਡ ਵਿੱਚ, ਖੱਬੇ ਵੱਲ ਡਰਾਪ- ਡਾਊਂਨ ਤੋਂ ਚੁਣੇ ਹੋਏ ਓਪਸ਼ਨ ਦਾ ਵੇਰਵਾ ਟਾਈਪ ਕਰੋ।
04:51 ਮੈਂ ਇੱਥੇ Microbiology ਟਾਈਪ ਕਰਾਂਗਾ।
05:55 ਦੂੱਜੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Author ਵਿੱਚ Patel ਚੁਣਾਂਗਾ।
05:03 ਤੀਸਰੇ ਡਰਾਪ- ਡਾਊਂਨ ਓਪਸ਼ਨ ਦੀ ਵਰਤੋਂ ਕਰਕੇ, ਮੈਂ Publisher ਵਿੱਚ Pearson ਚੁਣਾਂਗਾ।
05:11 ਉਸੀ ਪੇਜ਼ ‘ਤੇ, ਸੈਕਸ਼ਨ Item Type ਵਿੱਚ ਹੋਰ ਓਪਸ਼ਨਸ ਵੇਖੋ-
05:18 Book, Reference ਅਤੇ Serial
05:23 ਓਪਸ਼ਨਸ ਦੀ ਪਾਲਣਾ ਕਰੋ - Publication date range, Language ਅਤੇ Sorting
05:34 ਤਾਂ, Item Type ਸੈਕਸ਼ਨ ਵਿੱਚ, ਮੈਂ Books ਦੇ ਲਈ ਰੇਡੀਓ ਬਟਨ ‘ਤੇ ਕਲਿਕ ਕਰਾਂਗਾ।
05:41 ਮੈਂ Publication date range ਖਾਲੀ ਛੱਡ ਦੇਵਾਂਗਾ।
05:46 Language ਵਿੱਚ, ਡਰਾਪ- ਡਾਊਂਨ ਤੋਂ English ਚੁਣੋ।
05:52 Sorting ਸੈਕਸ਼ਨ ਵਿੱਚ, Sort by ਵਿੱਚ, ਮੈਂ Author (A- Z) ਚੁਣਾਂਗਾ।
06:00 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Search ‘ਤੇ ਕਲਿਕ ਕਰੋ।
06:07 ਇਸ ਪੇਜ਼ ਵਿੱਚ ਹੇਠ ਲਿਖੀਆਂ ਸਾਰੀਆਂ items ਦੀ ਸੂਚੀ ਹੋਵੇਗੀ:

Subject ਵਿੱਚ Microbiology

06:16 Author ਵਿੱਚ Patel, Arvind H.
06:20 Publisher ਵਿੱਚ Pearson
06:23 ਹੁਣ, Advanced Search ਪੇਜ਼ ‘ਤੇ ਵਾਪਸ ਜਾਓ ਅਤੇ Search for ਸੈਕਸ਼ਨ ਦੇ ਹੇਠਾਂ More Options ਬਟਨ ‘ਤੇ ਕਲਿਕ ਕਰੋ।
06:36 ਅਜਿਹਾ ਕਰਨ ‘ਤੇ, Advanced search ਪੇਜ਼ ਦਾ ਲੇਆਉਟ ਬਦਲ ਜਾਂਦਾ ਹੈ।
06:42 ਇੱਕ ਵਾਰ ਫਿਰ, ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ Subject ਚੁਣਿਆ।
06:48 ਫਿਰ, ਮੈਂ Microbiology ਟਾਈਪ ਕਰਾਂਗਾ।
06:52 ਹੁਣ ਓਪਸ਼ਨਸ ਦੀ ਦੂਜੀ ਕਤਾਰ ‘ਤੇ ਆਓ।
06:56 ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ ਓਪਸ਼ਨ and ਨੂੰ ਇੰਜ ਹੀ ਰੱਖਦਾ ਹਾਂ।
07:03 ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।
07:08 ਫਿਰ ਇਸਦੇ ਸੱਜੇ ਵੱਲ, ਮੈਂ Patel ਟਾਈਪ ਕਰਾਂਗਾ।
07:13 ਇਸਦੇ ਬਾਅਦ, ਵਿਕਲਪਾਂ ਦੀ ਤੀਜੀ ਕਤਾਰ ‘ਤੇ ਆਓ। ਪਹਿਲਾਂ ਡਰਾਪ- ਡਾਊਂਨ ਵਿੱਚ, ਮੈਂ or ਓਪਸ਼ਨ ਚੁਣਾਂਗਾ।
07:22 ਅਤੇ ਸੱਜੇ ਵੱਲ ਡਰਾਪ- ਡਾਊਂਨ ਵਿੱਚ, ਮੈਂ Author ਚੁਣਾਂਗਾ।
07:28 ਫਿਰ ਇਸਦੇ ਸੱਜੇ ਵੱਲ, ਮੈਂ Heritage ਟਾਈਪ ਕਰਾਂਗਾ।
07:33 ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਹੇਠਾਂ search ਓਪਸ਼ਨ ਦੀ ਵਰਤੋਂ ਕਰਕੇ ਸਰਚ ਦਾ ਵਿਸਥਾਰ ਕਰ ਸਕਦੇ ਹੋ-

Item type ਸੈਕਸ਼ਨ ਜਾਂ ਬਾਕੀ ਓਪਸ਼ਨਸ।

07:45 ਸਾਰੇ ਵੇਰਵੇ ਭਰਨ ਦੇ ਬਾਅਦ, ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
07:52 ਇਸ ਤਰ੍ਹਾਂ ਨਾਲ ਅਸੀਂ ਲਾਇਬ੍ਰੇਰੀ ਵਿੱਚ OPAC ਦੀ ਵਰਤੋਂ ਕਰਕੇ ਆਇਟਮਸ ਨੂੰ ਸਰਚ ਕਰ ਸਕਦੇ ਹਾਂ।
07:58 ਇਸ ਟਿਊਟੋਰਿਅਲ ਵਿੱਚ ਤੁਸੀਂ ਸਿੱਖਿਆ ਕਿ ਯੂਜਰ ਆਸਾਨੀ ਨਾਲ ਲਾਇਬ੍ਰੇਰੀ ਆਇਟਮ ਕਿਵੇਂ ਸਰਚ ਕਰ ਸਕਦਾ ਹੈ।
08:05 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
08:08 ਸੰਖੇਪ ਵਿੱਚ

ਇਸ ਟਿਊਟੋਰਿਅਲ ਵਿੱਚ ਸਿੱਖਿਆ- Search ਦੀ ਵਰਤੋਂ ਕਰਕੇ ਆਇਟਮ ਲੱਭਣਾ

08:17 ਅਤੇ Advance Search ਦੀ ਵਰਤੋਂ ਕਰਕੇ ਆਉਟਮ ਲੱਭਣਾ
08:22 ਨਿਯਤ ਕੰਮ ਦੇ ਲਈ,

Biology ਕੀਵਰਡ ਦੀ ਵਰਤੋਂ ਕਰਕੇ, OPAC ਵਿੱਚ Journals ਦੀ ਸੂਚੀ ਸਰਚ ਕਰੋ।

08:30 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

08:37 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
08:47 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ।
08:51 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
09:03 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav