Koha-Library-Management-System/C2/Add-Budget-and-Allocate-Funds/Punjabi
“Time” | “Narration” | |
00:01 | Add a Budget and allocate Funds ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: Budget ਜੋੜਨਾ
duplicate Budget ਬਣਾਉਣਾ ਅਤੇ Funds ਜਾਰੀ ਕਰਨਾ। | |
00:19 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16 . 04 Koha version 16 . 05 | |
00:33 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | |
00:39 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | |
00:45 | ਤੁਹਾਦੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | |
00:49 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ। | |
00:56 | ਹੁਣ ਸਿੱਖਦੇ ਹਾਂ ਕਿ Budget ਕਿਵੇਂ ਜੋੜਨਾ ਹੈ। | |
01:01 | ਸ਼ੁਰੂ ਕਰਨ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ Budgets ਕੀ ਹਨ। Budgets ਦੀ ਵਰਤੋਂ Acquisitions ਨਾਲ ਸੰਬੰਧਿਤ accounting ਵੈਲਿਊਜ ਨੂੰ ਟ੍ਰੈਕ ਕਰਨ ਲਈ ਕੀਤੀ ਜਾਂਦੀ ਹੈ। | |
01:13 | ਫੰਡ ਬਣਾਉਣ ਤੋਂ ਪਹਿਲਾਂ ਇੱਕ Budget ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ। | |
01:18 | ਉਦਾਹਰਣ ਦੇ ਲਈ- ਵਰਤਮਾਨ ਸਾਲ 2017 ਦੇ ਲਈ Budget ਬਣਾਓ। | |
01:25 | ਇਸਨੂੰ ਵੱਖ – ਵੱਖ ਖੇਤਰਾਂ ਦੇ ਲਈ Funds ਵਿੱਚ ਵੰਡੋ ਜਿਵੇਂ ਕਿ:
Books, Journals ਅਤੇ / ਜਾਂ Databases | |
01:38 | ਕ੍ਰਿਪਾ ਕਰਕੇ ਧਿਆਨ ਦਿਓ- Budgets ਨੂੰ ਸ਼ੁਰੂ ਤੋਂ ਜਾਂ ਪਿਛਲੇ ਕਿਸੇ ਵੀ Budget ਨੂੰ ਡੁਪਲੀਕੇਟ ਕਰਕੇ | |
01:50 | ਜਾਂ ਤੁਰੰਤ ਪਿਛਲੇ ਸਾਲ ਦੇ Budget ਨੂੰ ਡੁਪਲੀਕੇਟ ਕਰਕੇ ਜਾਂ ਪਿਛਲੇ ਸਾਲ ਦੇ Budget ਨੂੰ ਬੰਦ ਕਰਕੇ ਬਣਾਇਆ ਜਾ ਸਕਦਾ ਹੈ। | |
02:00 | ਜਿਵੇਂ ਕਿ ਪਹਿਲਾਂ ਦੇ ਟਿਊਟੋਰਿਅਲਸ ਵਿੱਚ ਦੱਸਿਆ ਗਿਆ ਹੈ, Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਤੋਂ ਲਾਗਿਨ ਕਰੋ। | |
02:10 | Koha Home ਪੇਜ਼ ਵਿੱਚ Acquisitions ‘ਤੇ ਕਲਿਕ ਕਰੋ। | |
02:16 | ਖੱਬੇ ਕੋਨੇ ‘ਤੇ, Budgets ‘ਤੇ ਕਲਿਕ ਕਰੋ। | |
02:21 | ਹੁਣ New budget ਟੈਬ ‘ਤੇ ਕਲਿਕ ਕਰੋ। | |
02:26 | ਸਭ ਤੋਂ ਪਹਿਲਾਂ, ਸਾਨੂੰ ਇਸ Budget ਦੇ ਲਈ ਸਮੇਂ ਦੀ ਮਿਆਦ ਚੁਣਨੀ ਹੋਵੇਗੀ। | |
02:31 | Budget ਨੂੰ ਇੱਕ Academic year, Fiscal year ਜਾਂ Quarter year ਦੇ ਲਈ ਬਣਾਇਆ ਜਾ ਸਕਦਾ ਹੈ। | |
02:39 | ਮੈਂ Budget ਨੂੰ Fiscal year ਦੇ ਲਈ ਬਣਾਉਂਗਾ। | |
02:43 | ਫਿਰ Start ਅਤੇ End dates ਚੁਣੋ। | |
02:48 | ਮੈਂ
Start date:04 / 01 / 2016 (MM / DD / YYYY) End date:03 / 31 / 2017 (MM / DD / YYYY) ਚੁਣਾਂਗਾ। | |
03:07 | ਹੁਣ ਸਾਨੂੰ ਆਪਣੇ Budget ਦੇ ਲਈ ਵੇਰਵਾ ਦੇਣਾ ਹੋਵੇਗਾ। | |
03:11 | ਇਸਤੋਂ ਸਾਨੂੰ ਬਾਅਦ ਵਿੱਚ ordering ਦੇ ਸਮੇਂ ਇਸਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ। | |
03:17 | ਇੱਥੇ ਮੈਂ Spoken Tutorial Library 2016- 2017 Phase I ਟਾਈਪ ਕਰਾਂਗਾ। | |
03:26 | Amount ਬਾਕਸ ਵਿੱਚ, ਸਾਨੂੰ ਵਿਸ਼ੇਸ਼ Budget ਦੇ ਲਈ ਰਕਮ ਦਰਜ ਕਰਨ ਦੀ ਲੋੜ ਹੈ। | |
03:32 | ਇਹ ਉਹ ਰਕਮ ਹੈ ਜਿਸ ਨੂੰ ਅਸੀਂ Spoken Tutorial Library ਦੇ ਲਈ ਦਿੱਤੀ ਗਈ ਮਿਆਦ ਵਿੱਚ ਖਰਚ ਕਰਨ ਦੀ ਯੋਜਨਾ ਬਣਾ ਰਹੇ ਹਾਂ। | |
03:41 | ਧਿਆਨ ਦਿਓ, ਇਹ field ਕੇਵਲ ਅੰਕ ਅਤੇ ਦਸ਼ਮਲਵ ਨੂੰ ਸਵੀਕਾਰ ਕਰਦਾ ਹੈ। | |
03:47 | ਵਿਸ਼ੇਸ਼ ਕੈਰੇਕਟਰਸ ਅਤੇ ਸਿੰਬਲਸ ਦੀ ਆਗਿਆ ਨਹੀਂ ਹੈ। | |
03:51 | Amount ਜਿਸ ਨੂੰ ਅਸੀਂ ਦਰਜ ਕਰਦੇ ਹਾਂ, ਉਸ ਲਾਇਬ੍ਰੇਰੀ ਦੇ ਲਈ ਮਨਜ਼ੂਰ Budget ਦੇ ਅਨੁਸਾਰ ਹੋਣਾ ਚਾਹੀਦਾ ਹੈ। | |
03:57 | ਇੱਥੇ, ਮੈਂ Amount ਵਿੱਚ Rs.5, 00, 000 /- ਜੋੜ ਦੇਵਾਂਗਾ। | |
04:03 | ਫਿਰ, Make a budget active ‘ਤੇ ਕਲਿਕ ਕਰੋ। | |
04:08 | ਅਜਿਹਾ ਕਰਨ ‘ਤੇ, Acquisitions ਮਾਡਿਊਲ ਵਿੱਚ orders ਕਰਦੇ ਸਮੇਂ budget ਪ੍ਰਯੋਗ ਲਾਇਕ ਹੋ ਜਾਂਦਾ ਹੈ। | |
04:17 | ਅਤੇ ਇਹ ਉਸ ਸਮੇਂ ਵੀ ਬਣਿਆ ਰਹਿੰਦਾ ਹੈ, ਭਲੇ ਹੀ order Budget End date ਦੇ ਬਾਅਦ ਦਿੱਤਾ ਗਿਆ ਹੋਵੇ। | |
04:24 | ਇਸਤੋਂ ਸਾਨੂੰ ਪਿਛਲੇ ਸਾਲ ਦੇ ਬਜਟ ਵਿੱਚ ਦਿੱਤੇ ਗਏ ਆਰਡਰ ਰਿਕਾਰਡ ਕਰਨ ਦੀ ਵੀ ਆਗਿਆ ਮਿਲੇਗੀ। | |
04:31 | ਅਗਲਾ, Lock budget ਲਈ ਚੈੱਕਬਾਕਸ ਹੈ। | |
04:35 | ਜਿਸਦਾ ਮਤਲੱਬ ਹੈ Funds ਨੂੰ ਬਾਅਦ ਵਿੱਚ library staff ਦੁਆਰਾ ਸੋਧ ਕੇ ਨਹੀਂ ਕੀਤਾ ਜਾ ਸਕਦਾ ਹੈ। | |
04:41 | ਮੈਂ ਇਸ ਚੈੱਕ - ਬਾਕਸ ਨੂੰ ਖਾਲੀ ਛੱਡ ਦੇਵਾਂਗਾ। | |
04:45 | ਸਾਰੀਆਂ ਐਂਟਰੀਆਂ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Save ਬਟਨ ‘ਤੇ ਕਲਿਕ ਕਰੋ। | |
04:52 | ਇੱਕ ਨਵਾਂ ਪੇਜ਼ Budgets administration ਖੁੱਲਦਾ ਹੈ। | |
04:57 | ਇੱਥੇ, ਅਸੀਂ ਉਨ੍ਹਾਂ ਵੇਰਵਿਆਂ ਨੂੰ ਵੇਖ ਸਕਦੇ ਹਾਂ ਜੋ ਪਹਿਲਾਂ + New Budget page ਵਿੱਚ ਜੋੜੇ ਗਏ ਸਨ। | |
05:04 | ਇਸ ਪੇਜ਼ ‘ਤੇ ਵਿਖਾਈ ਦੇਣ ਵਾਲੇ ਵੇਰਵਾ ਹੈ - | |
05:08 | Budget name ਟੈਬ ਵਿੱਚ Description
Start date: End date: Total amount: Actions: | |
05:19 | ਅਸੀਂ ਲੋੜ ਮੁਤਾਬਿਕ ਕਿਸੇ ਵਿਸ਼ੇਸ਼ Budget ਨੂੰ ਐਡਿਟ, ਡਿਲੀਟ ਜਾਂ ਡੁਪਲੀਕੇਟ ਵੀ ਕਰ ਸਕਦੇ ਹਾਂ। | |
05:25 | ਅਜਿਹਾ ਕਰਨ ਦੇ ਲਈ, Budget name ਦੇ ਸੱਜੇ ਪਾਸੇ ਵੱਲ Actions ‘ਤੇ ਕਲਿਕ ਕਰੋ। | |
05:33 | ਡਰਾਪ- ਡਾਊਂਨ ਤੋਂ, ਕੋਈ ਵੀ ਓਪਸ਼ਨਸ ਚੁਣੋ।
Edit Delete Duplicate Close ਜਾਂ Add fund | |
05:44 | ਹੁਣ ਸਿੱਖਦੇ ਹਾਂ ਕਿ Fiscal year ਦੇ ਲਈ ਫੰਡਸ ਨੂੰ ਜਾਰੀ ਕਿਵੇਂ ਕਰੀਏ। | |
05:49 | ਉਸੀ ਟੇਬਲ ‘ਤੇ, ਵਿਸ਼ੇਸ਼ Budget Name ‘ਤੇ ਕਲਿਕ ਕਰੋ, ਜਿਸ ‘ਤੇ ਫੰਡ ਜਾਰੀ ਕੀਤਾ ਜਾਣਾ ਹੈ। | |
05:56 | ਮੈਂ, Spoken Tutorial Library 2016- 2017 Phase I ‘ਤੇ ਕਲਿਕ ਕਰਾਂਗਾ। | |
06:05 | ਇੱਕ ਨਵਾਂ ਪੇਜ਼ Funds for Spoken Tutorial Library 2016- 2017 Phase I, ਖੁੱਲਦਾ ਹੈ। | |
06:14 | Funds for Spoken Tutorial Library 2016- 2017 Phase I’ ਦੇ ‘ਤੇ, New ‘ਤੇ ਕਲਿਕ ਕਰੋ। | |
06:26 | ਡਰਾਪ- ਡਾਊਂਨ ਤੋਂ, New fund for Spoken Tutorial Library 2016- 2017 Phase I ਚੁਣੋ। | |
06:36 | ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਵੇਰਵਾ ਭਰੋ ਜਿਵੇਂ ਕਿ:ਪਰਯੋਜਨਾ
Fund code:Books Fund name:Books fund | |
06:47 | Amount 25000 ਦਰਜ ਕਰੋ।
Warning at (%):10 | |
06:55 | Warning at (amount): ਦੇ ਲਈ, ਜਿਵੇਂ ਕਿ ਮੈਂ ਪਹਿਲਾਂ ਹੀ ਭਰ ਦਿੱਤਾ ਹੈ Warning at (%), ਮੈਂ ਇਸ ਫੀਲਡ ਨੂੰ ਛੱਡ ਦੇਵਾਂਗਾ। | |
07:02 | ਮੈਂ Owner ਅਤੇ Users ਫੀਲਡਸ ਨੂੰ ਵੀ ਛੱਡ ਦੇਵਾਂਗਾ। | |
07:08 | Library ਦੇ ਲਈ, ਡਰਾਪ- ਡਾਊਂਨ ਤੋਂ Spoken Tutorial Library ਚੁਣੋ। | |
07:14 | ਮੈਂ Restrict access to: ਨੂੰ ਇੰਜ ਹੀ ਛੱਡ ਦੇਵਾਂਗਾ। | |
07:19 | ਮੈਂ Statistic 1 done on ਅਤੇ Statistic 2 done on:ਨੂੰ ਖਾਲੀ ਛੱਡ ਦੇਵਾਂਗਾ। | |
07:27 | ਸਾਰੇ ਵੇਰਵਾ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ, Submit ਬਟਨ ‘ਤੇ ਕਲਿਕ ਕਰੋ। | |
07:34 | ਵਿਸ਼ੇਸ਼ ਲਾਇਬਰੇਰੀ ਨਾਲ ਸੰਬੰਧਿਤ ਸਾਰੇ Fund ਜਾਰੀ ਵੇਰਵਾ, ਹੁਣ ਇੱਕ ਸਾਰਣੀਬੱਧ ਰੂਪ ਵਿੱਚ ਜ਼ਾਹਰ ਹੁੰਦੇ ਹਨ। | |
07:42 | ਖੱਬੇ ਕੋਨੇ ‘ਤੇ, Budgets ‘ਤੇ ਕਲਿਕ ਕਰੋ। | |
07:47 | ਹੁਣ ਮੈਂ ਦਿਖਾਉਂਗਾ ਕਿ ਬਜਟ ਨੂੰ ਕਿਵੇਂ ਡੁਪਲੀਕੇਟ ਕਰਨਾ ਹੈ। | |
07:51 | ਪਰ ਇਸ ਤੋਂ ਪਹਿਲਾਂ, ਸਾਨੂੰ ਪਹਿਲਾਂ ਸਿੱਖਣਾ ਹੋਵੇਗਾ ਕਿ ਸਾਨੂੰ ਬਜਟ ਨੂੰ ਡੁਪਲੀਕੇਟ ਕਿਉਂ ਕਰਨਾ ਚਾਹੀਦਾ ਹੈ। | |
07:57 | ਮੰਨ ਲਓ ਕਿ ਬਜਟ ਦੀ ਰਕਮ ਅਤੇ Funds ਦੀ ਰਕਮ ਅਗਲੇ financial year ਦੇ ਲਈ ਸਮਾਨ ਹੈ।
ਉਸ ਹਾਲਤ ਵਿੱਚ, ਅਸੀਂ Budget ਨੂੰ ਡੁਪਲੀਕੇਟ ਕਰ ਸਕਦੇ ਹਾਂ। | |
08:08 | ਇਹ ਜ਼ਿਆਦਾ ਸਮਾਂ ਅਤੇ ਕੋਸ਼ਿਸ਼ ਬਚਾਉਣ ਵਿੱਚ Library staff ਦੀ ਮਦਦ ਕਰੇਗਾ। | |
08:18 | ਅਜਿਹਾ ਕਰਨ ਦੇ ਲਈ, Budget name ਦੇ ਸੱਜੇ ਪਾਸੇ ਵੱਲ Actions ‘ਤੇ ਕਲਿਕ ਕਰੋ। | |
08:22 | ਅੱਗੇ ਵਧੋ ਅਤੇ Duplicate ‘ਤੇ ਕਲਿਕ ਕਰੋ। | |
08:26 | ਇੱਕ ਨਵਾਂ ਪੇਜ਼ Duplicate Budget ਖੁੱਲਦਾ ਹੈ। | |
08:30 | ਨਵੀਂ Start date ਅਤੇ End date ਦਰਜ ਕਰੋ। ਮੈਂ ਅਗਲੇ ਸਾਲ ਦੇ Budget ਦੇ ਲਈ ਤਾਰੀਖ ਦਰਜ ਕਰਾਂਗਾ। | |
08:39 | Start date:04 / 01 / 2017 (MM / DD / YYYY)
End date:03 / 31 / 2018 (MM / DD / YYYY) | |
08:53 | ਅਗਲਾ Description ਹੈ। | |
08:56 | ਧਿਆਨ ਦਿਓ-
Description ਵੇਰਵਾ ਅਜਿਹਾ ਹੋਣਾ ਚਾਹੀਦਾ ਹੈ ਕਿ ਇਸਨੂੰ ਆਸਾਨੀ ਨਾਲ ਕਿਸੇ ਵਿਸ਼ੇਸ਼ Budget ਦੇ ਨਾਲ ਸਿਆਣਿਆ ਜਾ ਸਕੇ। ਡਿਫਾਲਟ ਤੌਰ ‘ਤੇ Koha, ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਨੂੰ ਦਿਖਾਉਂਦਾ ਹੈ। | |
09:10 | ਪਰ ਮੈਂ ਇਸਦਾ ਨਾਮ ਬਦਲਕੇ Spoken Tutorial Library 2017- 2018, Phase II ਕਰ ਦੇਵਾਂਗਾ।
ਤੁਸੀਂ ਆਪਣੀ ਲਾਇਬਰੇਰੀ ਨਾਲ ਸੰਬੰਧਿਤ ਕੁੱਝ ਵੀ ਦਰਜ ਕਰ ਸਕਦੇ ਹੋ। | |
09:24 | Change amounts by ਫੀਲਡ ਵਿੱਚ
ਪਿਛਲੇ ਸਾਲ ਦੇ Budget ਤੋਂ ਕੱਢੇ ਜਾਣ ਵਾਲੇ ਪ੍ਰਤਿਸ਼ਤ ਨੂੰ ਦਰਜ ਕਰੋ ਜਾਂ ਉਸੀ ਰਕਮ ਨੂੰ ਅੱਗੇ ਵਧਾਓ। | |
09:38 | ਯਾਦ ਰੱਖੋ, 5, 00, 000 /- ਦੀ ਰਕਮ Spoken Tutorial Library ਦੇ ਲਈ ਮਨਜ਼ੂਰ ਕੀਤੀ ਗਈ ਸੀ। | |
09:45 | ਇਸ ਲਈ, ਮੈਂ 1, 00, 000 / ਲੈਣ ਲਈ- 20 % (- 20 ਫ਼ੀਸਦੀ) ਦਰਜ ਕਰਾਂਗਾ। | |
09:54 | ਅਗਲਾ ਫੀਲਡ If amounts changed, round to a multiple of:ਹੈ। ਮੈਂ ਇਸ ਫੀਲਡ ਨੂੰ ਖਾਲੀ ਛੱਡ ਦੇਵਾਂਗਾ। | |
10:03 | ਅੱਗੇ ਵੱਧਦੇ ਹੋਏ, ਸਾਡੇ ਕੋਲ Mark the original Budget as inactive ਦੇ ਲਈ ਚੈੱਕਬਾਕਸ ਹੈ। | |
10:10 | ਅਜਿਹਾ ਕਰਨ ‘ਤੇ, ਮੂਲ Budget ਦੀ ਹੁਣ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਫਿਰ, ਮੈਂ ਇਸ ਬਾਕਸ ਨੂੰ ਖਾਲੀ ਛੱਡ ਦੇਵਾਂਗਾ। | |
10:19 | ਅਖੀਰ ਵਿੱਚ, Set all funds to zero ਚੈੱਕਬਾਕਸ ਹੈ। | |
10:25 | ਇਸ ਬਾਕਸ ਨੂੰ ਚੈੱਕ ਕਰੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵੇਂ Budget ਦਾ Fund ਸਟਰਕਚਰ ਪਿਛਲੇ Budget ਦੇ ਰੂਪ ਵਿੱਚ ਹੋਵੇ। | |
10:32 | ਪਰ ਕ੍ਰਿਪਾ ਕਰਕੇ ਧਿਆਨ ਦਿਓ- ਜਦੋਂ ਤੱਕ ਤੁਸੀਂ ਮੈਨਿਉਅਲ ਰੂਪ ਤੋਂ Fund ਵਿੱਚ ਰਕਮ ਦਰਜ ਨਹੀਂ ਕਰਦੇ ਹੋ, ਉਸ ਸਮੇਂ ਤੱਕ ਜਾਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮੈਂ ਇਸਨੂੰ ਵੀ ਖਾਲੀ ਛੱਡ ਦੇਵਾਂਗਾ। | |
10:44 | ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Save changes ‘ਤੇ ਕਲਿਕ ਕਰੋ। | |
10:52 | ਡੁਪਲੀਕੇਟ ਬਜਟ Spoken Tutorial Library 2017- 2018 Phase II ਦੇ ਲਈ ਦਰਜ ਵੇਰਵਾ Budgets administration ਪੇਜ਼ ‘ਤੇ ਵਿਖਾਈ ਦਿੰਦਾ ਹੈ। | |
11:04 | ਹੁਣ ਤੁਸੀਂ ਆਪਣੇ Koha Superlibrarian ਅਕਾਉਂਟ ਤੋਂ ਲਾਗ ਆਉਟ ਕਰ ਸਕਦੇ ਹੋ। | |
11:09 | ਅਜਿਹਾ ਕਰਨ ਦੇ ਲਈ, ਸਭ ਤੋਂ ਪਹਿਲਾਂ ਸਭ ਤੋਂ ਉੱਪਰ ਸੱਜੇ ਕੋਨੇ ‘ਤੇ ਜਾਓ, Spoken Tutorial Library ‘ਤੇ ਕਲਿਕ ਕਰੋ।
ਫਿਰ, ਡਰਾਪ- ਡਾਊਂਨ ਤੋਂ Log out ਚੁਣੋ। | |
11:21 | ਸੰਖੇਪ ਵਿੱਚ
ਇਸ ਟਿਊਟੋਰਿਅਲ ਵਿੱਚ ਅਸੀਂ Budget ਜੋੜਨਾ ਡਿਪਲੀਕੇਟ Budget ਬਣਾਉਣਾ ਅਤੇ Funds ਨਿਰਧਾਰਤ ਕਰਨਾ ਸਿੱਖਿਆ। | |
11:34 | Budget ਲਈ ਨਿਯਤ ਕੰਮ ਦੇ ਲਈ
50 ਲੱਖ ਰੁਪਏ ਨੂੰ ਜਾਰੀ ਕਰਨ ਦੇ ਨਾਲ Financial year Budget ਦੇ ਨਾਲ ਇੱਕ ਨਵਾਂ Budget ਜੋੜੋ। | |
11:44 | ਫੰਡ ਜਾਰੀ ਕਰਨ ਦੇ ਲਈ ਅਸਾਇਨਮੈਂਟ
Non- print material ਦੇ ਲਈ 20 ਲੱਖ ਫੰਡ ਜਾਰੀ ਕਰੋ। | |
11:53 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
11:53 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
12:09 | ਕ੍ਰਿਪਾ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | |
12:13 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
12:25 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |