Koha-Library-Management-System/C2/Add-Budget-and-Allocate-Funds/Punjabi

From Script | Spoken-Tutorial
Jump to: navigation, search
“Time” “Narration”
00:01 Add a Budget and allocate Funds ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: Budget ਜੋੜਨਾ

duplicate Budget ਬਣਾਉਣਾ ਅਤੇ

Funds ਜਾਰੀ ਕਰਨਾ।

00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16 . 04

Koha version 16 . 05

00:33 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:39 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:45 ਤੁਹਾਦੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:49 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ।
00:56 ਹੁਣ ਸਿੱਖਦੇ ਹਾਂ ਕਿ Budget ਕਿਵੇਂ ਜੋੜਨਾ ਹੈ।
01:01 ਸ਼ੁਰੂ ਕਰਨ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ Budgets ਕੀ ਹਨ। Budgets ਦੀ ਵਰਤੋਂ Acquisitions ਨਾਲ ਸੰਬੰਧਿਤ accounting ਵੈਲਿਊਜ ਨੂੰ ਟ੍ਰੈਕ ਕਰਨ ਲਈ ਕੀਤੀ ਜਾਂਦੀ ਹੈ।
01:13 ਫੰਡ ਬਣਾਉਣ ਤੋਂ ਪਹਿਲਾਂ ਇੱਕ Budget ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ।
01:18 ਉਦਾਹਰਣ ਦੇ ਲਈ- ਵਰਤਮਾਨ ਸਾਲ 2017 ਦੇ ਲਈ Budget ਬਣਾਓ।
01:25 ਇਸਨੂੰ ਵੱਖ – ਵੱਖ ਖੇਤਰਾਂ ਦੇ ਲਈ Funds ਵਿੱਚ ਵੰਡੋ ਜਿਵੇਂ ਕਿ:

Books, Journals ਅਤੇ / ਜਾਂ Databases

01:38 ਕ੍ਰਿਪਾ ਕਰਕੇ ਧਿਆਨ ਦਿਓ- Budgets ਨੂੰ ਸ਼ੁਰੂ ਤੋਂ ਜਾਂ ਪਿਛਲੇ ਕਿਸੇ ਵੀ Budget ਨੂੰ ਡੁਪਲੀਕੇਟ ਕਰਕੇ
01:50 ਜਾਂ ਤੁਰੰਤ ਪਿਛਲੇ ਸਾਲ ਦੇ Budget ਨੂੰ ਡੁਪਲੀਕੇਟ ਕਰਕੇ ਜਾਂ ਪਿਛਲੇ ਸਾਲ ਦੇ Budget ਨੂੰ ਬੰਦ ਕਰਕੇ ਬਣਾਇਆ ਜਾ ਸਕਦਾ ਹੈ।
02:00 ਜਿਵੇਂ ਕਿ ਪਹਿਲਾਂ ਦੇ ਟਿਊਟੋਰਿਅਲਸ ਵਿੱਚ ਦੱਸਿਆ ਗਿਆ ਹੈ, Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਤੋਂ ਲਾਗਿਨ ਕਰੋ।
02:10 Koha Home ਪੇਜ਼ ਵਿੱਚ Acquisitions ‘ਤੇ ਕਲਿਕ ਕਰੋ।
02:16 ਖੱਬੇ ਕੋਨੇ ‘ਤੇ, Budgets ‘ਤੇ ਕਲਿਕ ਕਰੋ।
02:21 ਹੁਣ New budget ਟੈਬ ‘ਤੇ ਕਲਿਕ ਕਰੋ।
02:26 ਸਭ ਤੋਂ ਪਹਿਲਾਂ, ਸਾਨੂੰ ਇਸ Budget ਦੇ ਲਈ ਸਮੇਂ ਦੀ ਮਿਆਦ ਚੁਣਨੀ ਹੋਵੇਗੀ।
02:31 Budget ਨੂੰ ਇੱਕ Academic year, Fiscal year ਜਾਂ Quarter year ਦੇ ਲਈ ਬਣਾਇਆ ਜਾ ਸਕਦਾ ਹੈ।
02:39 ਮੈਂ Budget ਨੂੰ Fiscal year ਦੇ ਲਈ ਬਣਾਉਂਗਾ।
02:43 ਫਿਰ Start ਅਤੇ End dates ਚੁਣੋ।
02:48 ਮੈਂ

Start date:04 / 01 / 2016 (MM / DD / YYYY)

End date:03 / 31 / 2017 (MM / DD / YYYY) ਚੁਣਾਂਗਾ।

03:07 ਹੁਣ ਸਾਨੂੰ ਆਪਣੇ Budget ਦੇ ਲਈ ਵੇਰਵਾ ਦੇਣਾ ਹੋਵੇਗਾ।
03:11 ਇਸਤੋਂ ਸਾਨੂੰ ਬਾਅਦ ਵਿੱਚ ordering ਦੇ ਸਮੇਂ ਇਸਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ।
03:17 ਇੱਥੇ ਮੈਂ Spoken Tutorial Library 2016- 2017 Phase I ਟਾਈਪ ਕਰਾਂਗਾ।
03:26 Amount ਬਾਕਸ ਵਿੱਚ, ਸਾਨੂੰ ਵਿਸ਼ੇਸ਼ Budget ਦੇ ਲਈ ਰਕਮ ਦਰਜ ਕਰਨ ਦੀ ਲੋੜ ਹੈ।
03:32 ਇਹ ਉਹ ਰਕਮ ਹੈ ਜਿਸ ਨੂੰ ਅਸੀਂ Spoken Tutorial Library ਦੇ ਲਈ ਦਿੱਤੀ ਗਈ ਮਿਆਦ ਵਿੱਚ ਖਰਚ ਕਰਨ ਦੀ ਯੋਜਨਾ ਬਣਾ ਰਹੇ ਹਾਂ।
03:41 ਧਿਆਨ ਦਿਓ, ਇਹ field ਕੇਵਲ ਅੰਕ ਅਤੇ ਦਸ਼ਮਲਵ ਨੂੰ ਸਵੀਕਾਰ ਕਰਦਾ ਹੈ।
03:47 ਵਿਸ਼ੇਸ਼ ਕੈਰੇਕਟਰਸ ਅਤੇ ਸਿੰਬਲਸ ਦੀ ਆਗਿਆ ਨਹੀਂ ਹੈ।
03:51 Amount ਜਿਸ ਨੂੰ ਅਸੀਂ ਦਰਜ ਕਰਦੇ ਹਾਂ, ਉਸ ਲਾਇਬ੍ਰੇਰੀ ਦੇ ਲਈ ਮਨਜ਼ੂਰ Budget ਦੇ ਅਨੁਸਾਰ ਹੋਣਾ ਚਾਹੀਦਾ ਹੈ।
03:57 ਇੱਥੇ, ਮੈਂ Amount ਵਿੱਚ Rs.5, 00, 000 /- ਜੋੜ ਦੇਵਾਂਗਾ।
04:03 ਫਿਰ, Make a budget active ‘ਤੇ ਕਲਿਕ ਕਰੋ।
04:08 ਅਜਿਹਾ ਕਰਨ ‘ਤੇ, Acquisitions ਮਾਡਿਊਲ ਵਿੱਚ orders ਕਰਦੇ ਸਮੇਂ budget ਪ੍ਰਯੋਗ ਲਾਇਕ ਹੋ ਜਾਂਦਾ ਹੈ।
04:17 ਅਤੇ ਇਹ ਉਸ ਸਮੇਂ ਵੀ ਬਣਿਆ ਰਹਿੰਦਾ ਹੈ, ਭਲੇ ਹੀ order Budget End date ਦੇ ਬਾਅਦ ਦਿੱਤਾ ਗਿਆ ਹੋਵੇ।
04:24 ਇਸਤੋਂ ਸਾਨੂੰ ਪਿਛਲੇ ਸਾਲ ਦੇ ਬਜਟ ਵਿੱਚ ਦਿੱਤੇ ਗਏ ਆਰਡਰ ਰਿਕਾਰਡ ਕਰਨ ਦੀ ਵੀ ਆਗਿਆ ਮਿਲੇਗੀ।
04:31 ਅਗਲਾ, Lock budget ਲਈ ਚੈੱਕਬਾਕਸ ਹੈ।
04:35 ਜਿਸਦਾ ਮਤਲੱਬ ਹੈ Funds ਨੂੰ ਬਾਅਦ ਵਿੱਚ library staff ਦੁਆਰਾ ਸੋਧ ਕੇ ਨਹੀਂ ਕੀਤਾ ਜਾ ਸਕਦਾ ਹੈ।
04:41 ਮੈਂ ਇਸ ਚੈੱਕ - ਬਾਕਸ ਨੂੰ ਖਾਲੀ ਛੱਡ ਦੇਵਾਂਗਾ।
04:45 ਸਾਰੀਆਂ ਐਂਟਰੀਆਂ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Save ਬਟਨ ‘ਤੇ ਕਲਿਕ ਕਰੋ।
04:52 ਇੱਕ ਨਵਾਂ ਪੇਜ਼ Budgets administration ਖੁੱਲਦਾ ਹੈ।
04:57 ਇੱਥੇ, ਅਸੀਂ ਉਨ੍ਹਾਂ ਵੇਰਵਿਆਂ ਨੂੰ ਵੇਖ ਸਕਦੇ ਹਾਂ ਜੋ ਪਹਿਲਾਂ + New Budget page ਵਿੱਚ ਜੋੜੇ ਗਏ ਸਨ।
05:04 ਇਸ ਪੇਜ਼ ‘ਤੇ ਵਿਖਾਈ ਦੇਣ ਵਾਲੇ ਵੇਰਵਾ ਹੈ -
05:08 Budget name ਟੈਬ ਵਿੱਚ Description

Start date:

End date:

Total amount:

Actions:

05:19 ਅਸੀਂ ਲੋੜ ਮੁਤਾਬਿਕ ਕਿਸੇ ਵਿਸ਼ੇਸ਼ Budget ਨੂੰ ਐਡਿਟ, ਡਿਲੀਟ ਜਾਂ ਡੁਪਲੀਕੇਟ ਵੀ ਕਰ ਸਕਦੇ ਹਾਂ।
05:25 ਅਜਿਹਾ ਕਰਨ ਦੇ ਲਈ, Budget name ਦੇ ਸੱਜੇ ਪਾਸੇ ਵੱਲ Actions ‘ਤੇ ਕਲਿਕ ਕਰੋ।
05:33 ਡਰਾਪ- ਡਾਊਂਨ ਤੋਂ, ਕੋਈ ਵੀ ਓਪਸ਼ਨਸ ਚੁਣੋ।

Edit

Delete

Duplicate

Close ਜਾਂ

Add fund

05:44 ਹੁਣ ਸਿੱਖਦੇ ਹਾਂ ਕਿ Fiscal year ਦੇ ਲਈ ਫੰਡਸ ਨੂੰ ਜਾਰੀ ਕਿਵੇਂ ਕਰੀਏ।
05:49 ਉਸੀ ਟੇਬਲ ‘ਤੇ, ਵਿਸ਼ੇਸ਼ Budget Name ‘ਤੇ ਕਲਿਕ ਕਰੋ, ਜਿਸ ‘ਤੇ ਫੰਡ ਜਾਰੀ ਕੀਤਾ ਜਾਣਾ ਹੈ।
05:56 ਮੈਂ, Spoken Tutorial Library 2016- 2017 Phase I ‘ਤੇ ਕਲਿਕ ਕਰਾਂਗਾ।
06:05 ਇੱਕ ਨਵਾਂ ਪੇਜ਼ Funds for Spoken Tutorial Library 2016- 2017 Phase I, ਖੁੱਲਦਾ ਹੈ।
06:14 Funds for Spoken Tutorial Library 2016- 2017 Phase I’ ਦੇ ‘ਤੇ, New ‘ਤੇ ਕਲਿਕ ਕਰੋ।
06:26 ਡਰਾਪ- ਡਾਊਂਨ ਤੋਂ, New fund for Spoken Tutorial Library 2016- 2017 Phase I ਚੁਣੋ।
06:36 ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਵੇਰਵਾ ਭਰੋ ਜਿਵੇਂ ਕਿ:ਪਰਯੋਜਨਾ

Fund code:Books

Fund name:Books fund

06:47 Amount 25000 ਦਰਜ ਕਰੋ।

Warning at (%):10

06:55 Warning at (amount): ਦੇ ਲਈ, ਜਿਵੇਂ ਕਿ ਮੈਂ ਪਹਿਲਾਂ ਹੀ ਭਰ ਦਿੱਤਾ ਹੈ Warning at (%), ਮੈਂ ਇਸ ਫੀਲਡ ਨੂੰ ਛੱਡ ਦੇਵਾਂਗਾ।
07:02 ਮੈਂ Owner ਅਤੇ Users ਫੀਲਡਸ ਨੂੰ ਵੀ ਛੱਡ ਦੇਵਾਂਗਾ।
07:08 Library ਦੇ ਲਈ, ਡਰਾਪ- ਡਾਊਂਨ ਤੋਂ Spoken Tutorial Library ਚੁਣੋ।
07:14 ਮੈਂ Restrict access to: ਨੂੰ ਇੰਜ ਹੀ ਛੱਡ ਦੇਵਾਂਗਾ।
07:19 ਮੈਂ Statistic 1 done on ਅਤੇ Statistic 2 done on:ਨੂੰ ਖਾਲੀ ਛੱਡ ਦੇਵਾਂਗਾ।
07:27 ਸਾਰੇ ਵੇਰਵਾ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ, Submit ਬਟਨ ‘ਤੇ ਕਲਿਕ ਕਰੋ।
07:34 ਵਿਸ਼ੇਸ਼ ਲਾਇਬਰੇਰੀ ਨਾਲ ਸੰਬੰਧਿਤ ਸਾਰੇ Fund ਜਾਰੀ ਵੇਰਵਾ, ਹੁਣ ਇੱਕ ਸਾਰਣੀਬੱਧ ਰੂਪ ਵਿੱਚ ਜ਼ਾਹਰ ਹੁੰਦੇ ਹਨ।
07:42 ਖੱਬੇ ਕੋਨੇ ‘ਤੇ, Budgets ‘ਤੇ ਕਲਿਕ ਕਰੋ।
07:47 ਹੁਣ ਮੈਂ ਦਿਖਾਉਂਗਾ ਕਿ ਬਜਟ ਨੂੰ ਕਿਵੇਂ ਡੁਪਲੀਕੇਟ ਕਰਨਾ ਹੈ।
07:51 ਪਰ ਇਸ ਤੋਂ ਪਹਿਲਾਂ, ਸਾਨੂੰ ਪਹਿਲਾਂ ਸਿੱਖਣਾ ਹੋਵੇਗਾ ਕਿ ਸਾਨੂੰ ਬਜਟ ਨੂੰ ਡੁਪਲੀਕੇਟ ਕਿਉਂ ਕਰਨਾ ਚਾਹੀਦਾ ਹੈ।
07:57 ਮੰਨ ਲਓ ਕਿ ਬਜਟ ਦੀ ਰਕਮ ਅਤੇ Funds ਦੀ ਰਕਮ ਅਗਲੇ financial year ਦੇ ਲਈ ਸਮਾਨ ਹੈ।

ਉਸ ਹਾਲਤ ਵਿੱਚ, ਅਸੀਂ Budget ਨੂੰ ਡੁਪਲੀਕੇਟ ਕਰ ਸਕਦੇ ਹਾਂ।

08:08 ਇਹ ਜ਼ਿਆਦਾ ਸਮਾਂ ਅਤੇ ਕੋਸ਼ਿਸ਼ ਬਚਾਉਣ ਵਿੱਚ Library staff ਦੀ ਮਦਦ ਕਰੇਗਾ।
08:18 ਅਜਿਹਾ ਕਰਨ ਦੇ ਲਈ, Budget name ਦੇ ਸੱਜੇ ਪਾਸੇ ਵੱਲ Actions ‘ਤੇ ਕਲਿਕ ਕਰੋ।
08:22 ਅੱਗੇ ਵਧੋ ਅਤੇ Duplicate ‘ਤੇ ਕਲਿਕ ਕਰੋ।
08:26 ਇੱਕ ਨਵਾਂ ਪੇਜ਼ Duplicate Budget ਖੁੱਲਦਾ ਹੈ।
08:30 ਨਵੀਂ Start date ਅਤੇ End date ਦਰਜ ਕਰੋ। ਮੈਂ ਅਗਲੇ ਸਾਲ ਦੇ Budget ਦੇ ਲਈ ਤਾਰੀਖ ਦਰਜ ਕਰਾਂਗਾ।
08:39 Start date:04 / 01 / 2017 (MM / DD / YYYY)

End date:03 / 31 / 2018 (MM / DD / YYYY)

08:53 ਅਗਲਾ Description ਹੈ।
08:56 ਧਿਆਨ ਦਿਓ-

Description ਵੇਰਵਾ ਅਜਿਹਾ ਹੋਣਾ ਚਾਹੀਦਾ ਹੈ ਕਿ ਇਸਨੂੰ ਆਸਾਨੀ ਨਾਲ ਕਿਸੇ ਵਿਸ਼ੇਸ਼ Budget ਦੇ ਨਾਲ ਸਿਆਣਿਆ ਜਾ ਸਕੇ। ਡਿਫਾਲਟ ਤੌਰ ‘ਤੇ Koha, ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਨੂੰ ਦਿਖਾਉਂਦਾ ਹੈ।

09:10 ਪਰ ਮੈਂ ਇਸਦਾ ਨਾਮ ਬਦਲਕੇ Spoken Tutorial Library 2017- 2018, Phase II ਕਰ ਦੇਵਾਂਗਾ।

ਤੁਸੀਂ ਆਪਣੀ ਲਾਇਬਰੇਰੀ ਨਾਲ ਸੰਬੰਧਿਤ ਕੁੱਝ ਵੀ ਦਰਜ ਕਰ ਸਕਦੇ ਹੋ।

09:24 Change amounts by ਫੀਲਡ ਵਿੱਚ

ਪਿਛਲੇ ਸਾਲ ਦੇ Budget ਤੋਂ ਕੱਢੇ ਜਾਣ ਵਾਲੇ ਪ੍ਰਤਿਸ਼ਤ ਨੂੰ ਦਰਜ ਕਰੋ ਜਾਂ ਉਸੀ ਰਕਮ ਨੂੰ ਅੱਗੇ ਵਧਾਓ।

09:38 ਯਾਦ ਰੱਖੋ, 5, 00, 000 /- ਦੀ ਰਕਮ Spoken Tutorial Library ਦੇ ਲਈ ਮਨਜ਼ੂਰ ਕੀਤੀ ਗਈ ਸੀ।
09:45 ਇਸ ਲਈ, ਮੈਂ 1, 00, 000 / ਲੈਣ ਲਈ- 20 % (- 20 ਫ਼ੀਸਦੀ) ਦਰਜ ਕਰਾਂਗਾ।
09:54 ਅਗਲਾ ਫੀਲਡ If amounts changed, round to a multiple of:ਹੈ। ਮੈਂ ਇਸ ਫੀਲਡ ਨੂੰ ਖਾਲੀ ਛੱਡ ਦੇਵਾਂਗਾ।
10:03 ਅੱਗੇ ਵੱਧਦੇ ਹੋਏ, ਸਾਡੇ ਕੋਲ Mark the original Budget as inactive ਦੇ ਲਈ ਚੈੱਕਬਾਕਸ ਹੈ।
10:10 ਅਜਿਹਾ ਕਰਨ ‘ਤੇ, ਮੂਲ Budget ਦੀ ਹੁਣ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਫਿਰ, ਮੈਂ ਇਸ ਬਾਕਸ ਨੂੰ ਖਾਲੀ ਛੱਡ ਦੇਵਾਂਗਾ।
10:19 ਅਖੀਰ ਵਿੱਚ, Set all funds to zero ਚੈੱਕਬਾਕਸ ਹੈ।
10:25 ਇਸ ਬਾਕਸ ਨੂੰ ਚੈੱਕ ਕਰੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵੇਂ Budget ਦਾ Fund ਸਟਰਕਚਰ ਪਿਛਲੇ Budget ਦੇ ਰੂਪ ਵਿੱਚ ਹੋਵੇ।
10:32 ਪਰ ਕ੍ਰਿਪਾ ਕਰਕੇ ਧਿਆਨ ਦਿਓ- ਜਦੋਂ ਤੱਕ ਤੁਸੀਂ ਮੈਨਿਉਅਲ ਰੂਪ ਤੋਂ Fund ਵਿੱਚ ਰਕਮ ਦਰਜ ਨਹੀਂ ਕਰਦੇ ਹੋ, ਉਸ ਸਮੇਂ ਤੱਕ ਜਾਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਮੈਂ ਇਸਨੂੰ ਵੀ ਖਾਲੀ ਛੱਡ ਦੇਵਾਂਗਾ।
10:44 ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Save changes ‘ਤੇ ਕਲਿਕ ਕਰੋ।
10:52 ਡੁਪਲੀਕੇਟ ਬਜਟ Spoken Tutorial Library 2017- 2018 Phase II ਦੇ ਲਈ ਦਰਜ ਵੇਰਵਾ Budgets administration ਪੇਜ਼ ‘ਤੇ ਵਿਖਾਈ ਦਿੰਦਾ ਹੈ।
11:04 ਹੁਣ ਤੁਸੀਂ ਆਪਣੇ Koha Superlibrarian ਅਕਾਉਂਟ ਤੋਂ ਲਾਗ ਆਉਟ ਕਰ ਸਕਦੇ ਹੋ।
11:09 ਅਜਿਹਾ ਕਰਨ ਦੇ ਲਈ, ਸਭ ਤੋਂ ਪਹਿਲਾਂ ਸਭ ਤੋਂ ਉੱਪਰ ਸੱਜੇ ਕੋਨੇ ‘ਤੇ ਜਾਓ, Spoken Tutorial Library ‘ਤੇ ਕਲਿਕ ਕਰੋ।

ਫਿਰ, ਡਰਾਪ- ਡਾਊਂਨ ਤੋਂ Log out ਚੁਣੋ।

11:21 ਸੰਖੇਪ ਵਿੱਚ

ਇਸ ਟਿਊਟੋਰਿਅਲ ਵਿੱਚ ਅਸੀਂ Budget ਜੋੜਨਾ ਡਿਪਲੀਕੇਟ Budget ਬਣਾਉਣਾ ਅਤੇ Funds ਨਿਰਧਾਰਤ ਕਰਨਾ ਸਿੱਖਿਆ।

11:34 Budget ਲਈ ਨਿਯਤ ਕੰਮ ਦੇ ਲਈ

50 ਲੱਖ ਰੁਪਏ ਨੂੰ ਜਾਰੀ ਕਰਨ ਦੇ ਨਾਲ Financial year Budget ਦੇ ਨਾਲ ਇੱਕ ਨਵਾਂ Budget ਜੋੜੋ।

11:44 ਫੰਡ ਜਾਰੀ ਕਰਨ ਦੇ ਲਈ ਅਸਾਇਨਮੈਂਟ

Non- print material ਦੇ ਲਈ 20 ਲੱਖ ਫੰਡ ਜਾਰੀ ਕਰੋ।

11:53 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

11:53 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
12:09 ਕ੍ਰਿਪਾ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
12:13 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
12:25 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav