Ubuntu-Linux-on-Virtual-Box/C2/Installing-VirtualBox-on-Ubuntu-Linux-OS/Punjabi

From Script | Spoken-Tutorial
Revision as of 11:32, 14 February 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 Installing VirtualBox on Ubuntu Linux OS. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:09 ਇਸ ਟਿਊਟੋਰਿਅਲ ਵਿੱਚ ਅਸੀਂ Ubuntu Linux 16.04 Operating System ‘ਤੇ VirtualBox ਇੰਸਟਾਲ ਕਰਨਾ ਸਿੱਖਾਂਗੇ।
00:18 ਇਹ ਟਿਊਟੋਰਿਅਲ Ubuntu Linux 16.04 OS
00:25 VirtualBox version 5.2
00:29 gedit text editor ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ।
00:32 ਹਾਲਾਂਕਿ, ਤੁਸੀਂ ਆਪਣੀ ਪਸੰਦ ਦੇ ਕਿਸੇ ਵੀ text editor ਦੀ ਵਰਤੋਂ ਕਰ ਸਕਦੇ ਹੋ।
00:37 ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ।
00:43 VirtualBox ਕੀ ਹੈ। VirtualBox Virtualization ਲਈ ਇੱਕ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਹੈ
00:50 ਇਹ ਸਾਨੂੰ base machine i.e.(host) ਵਿੱਚ ਕਈ OS ਇੰਸਟਾਲ ਕਰਨ ਅਤੇ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ।
00:57 base machine Windows, Linux ਜਾਂ MacOS ਹੋ ਸਕਦਾ ਹੈ।
01:03 VirtualBox ਵਿੱਚ OS ਇੰਸਟਾਲ ਕਰਨ ਦੇ ਲਈ, base machine ਵਿੱਚ ਹੇਠਾਂ ਲਿਖਿਆ ਕਾਂਫਿਗਰੇਸ਼ਨ ਹੋਣਾ ਚਾਹੀਦਾ ਹੈ।
01:11 i3 processor ਜਾਂ ਜ਼ਿਆਦਾ
01:14 Ram 4GB ਜਾਂ ਜ਼ਿਆਦਾ
01:17 Hard disk ਵਿੱਚ 50 GB ਫਰੀ ਸਪੇਸ ਜਾਂ ਜ਼ਿਆਦਾ ਅਤੇ
01:22 Virtualization BIOS ‘ਤੇ ਇਨੇਬਲ ਹੋਣਾ ਚਾਹੀਦਾ ਹੈ।
01:27 ਇਹ ਯਕੀਨੀ ਬਣਾਏਗਾ ਕਿ VirtualBox ਆਸਾਨੀ ਨਾਲ ਕੰਮ ਕਰੇਗਾ।
01:32 ਜੇਕਰ base machine Ubuntu Linux OS ਹੈ, ਤਾਂ ਇਹ ਹੇਠਾਂ ਲਿਖੇ ਵਰਜ਼ਨਸ ਵਿੱਚੋਂ ਕੋਈ ਇੱਕ ਹੋਣਾ ਚਾਹੀਦਾ ਹੈ:
01:40 Ubuntu Linux 14.04, Ubuntu Linux 16.04 ਜਾਂ Ubuntu Linux 18.04
01:50 ਚੱਲੋ ਇੰਸਟਾਲੇਸ਼ਨ ਸ਼ੁਰੂ ਕਰਦੇ ਹਾਂ।
01:53 ਇਸ ਟਿਊਟੋਰਿਅਲ ਵਿੱਚ ਵਰਤੋਂ ਕੀਤੀ ਗਈ ਕਮਾਂਡ, ਪਲੇਅਰ ਦੇ ਹੇਠਾਂ Code ਫਾਇਲ ਲਿੰਕ ਵਿੱਚ ਉਪਲੱਬਧ ਹਨ।
02:00 ਮੈਂ ਇਸ ਫਾਇਲ ਨੂੰ ਆਪਣੇ ਮਸ਼ੀਨ ‘ਤੇ gedit text editor ਵਿੱਚ ਖੋਲਿਆ ਹੈ।
02:05 ਅਤੇ ਮੈਂ ਪ੍ਰਦਰਸ਼ਨ ਦੇ ਦੌਰਾਨ commands ਦੀ ਕਾਪੀ ਬਣਾਉਣ ਲਈ ਇੱਕ ਹੀ ਫਾਇਲ ਦੀ ਵਰਤੋਂ ਕਰਾਂਗਾ।
02:11 ਮਹੱਤਵਪੂਰਣ ਨੋਟ: VirtualBox ਇੰਸਟਾਲ ਕਰਨ ਤੋਂ ਪਹਿਲਾਂ, ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੀ ਮਸ਼ੀਨ ‘ਤੇ Virtualization ਇਨੇਬਲ ਹੈ।
02:21 ਆਓ ਜੀ ਤਸਦੀਕ ਕਰੋ ਕਿ Virtualization ਇਨੇਬਲ ਹੈ ਕਿ ਨਹੀਂ।
02:26 ਆਪਣੇ ਕੀਬੋਰਡ ‘ਤੇ ਇੱਕੋ – ਸਮੇਂ Ctrl, Alt ਅਤੇ T ਕੁੰਜੀ ਦਬਾਕੇ ਟਰਮੀਨਲ ਖੋਲੋ।
02:35 ਇਸ ਕਮਾਂਡ ਨੂੰ ਕੋਡ ਫਾਇਲ ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ।

ਚਲਾਉਣ ਦੇ ਲਈ Enter ਦਬਾਓ।

02:43 ਜੇਕਰ ਆਉਟਪੁਟ ਵਿੱਚ vmx flagsਹੈ, ਤਾਂ Virtualization ਇਸ ਕੰਪਿਊਟਰ ‘ਤੇ ਇਨੇਬਲ ਹੈ।
02:50 ਜੇਕਰ ਇਹ ਇਨੇਬਲ ਨਹੀਂ ਹੈ, ਤਾਂ ਕ੍ਰਿਪਾ ਕਰਕੇ ਇਸਨੂੰ BIOS ਸੇਟਿੰਗਸ ਵਿੱਚ ਇਨੇਬਲ ਕਰੋ।
02:55 ਹਾਲਾਂਕਿ BIOS ਸੇਟਿੰਗਸ ਵੱਖ ਵੱਖ ਕੰਪਿਊਟਰ ਵਿੱਚ ਵੱਖ –ਵੱਖ ਹੁੰਦੀਆਂ ਹਨ, ਅਸੀਂ ਇਸਦਾ ਇੱਕ ਡੇਮੋ ਨਹੀਂ ਵਿਖਾ ਸਕਦੇ ਹਾਂ।
03:02 ਜੇਕਰ ਤੁਸੀਂ ਇੱਕ ਤਕਨੀਕੀ ਵਿਅਕਤੀ ਨਹੀਂ ਹੋ, ਤਾਂ ਕ੍ਰਿਪਾ ਕਰਕੇ ਇਸਨੂੰ System Administrator ਦੀ ਮਦਦ ਨਾਲ ਕਰੋ।
03:09 ਜੇਕਰ Virtualization ਓਪਸ਼ਨ BIOS ਵਿੱਚ ਉਪਲੱਬਧ ਨਹੀਂ ਹੈ, ਤਾਂ ਅਸੀਂ ਉਸ ਮਸ਼ੀਨ ਵਿੱਚ VirtualBox ਇੰਸਟਾਲ ਨਹੀਂ ਕਰ ਸਕਦੇ ਹਾਂ।
03:17 ਮੇਰੇ ਇਸ ਵਿੱਚ ਇਹ ਪਹਿਲਾਂ ਤੋਂ ਹੀ ਇਨੇਬਲ ਹੈ।
03:21 ਸਭ ਤੋਂ ਪਹਿਲਾਂ ਸਾਨੂੰ ਹੇਠ ਦਿੱਤੀ ਕਮਾਂਡ ਦੀ ਸਹਾਇਤਾ ਨਾਲ base machine ਅੱਪਡੇਟ ਕਰਨੀ ਹੈ।
03:27 ਇਸਦੇ ਲਈ, ਟਰਮੀਨਲ ‘ਤੇ sudo apt - get update ਟਾਈਪ ਕਰੋ।

Enter ਦਬਾਓ।

03:38 ਤੁਹਾਨੂੰ ਆਪਣੇ system password ਨੂੰ ਦਰਜ ਕਰਨ ਲਈ ਕਿਹਾ ਜਾ ਸਕਦਾ ਹੈ। ਪਾਸਵਰਡ ਟਾਈਪ ਕਰੋ ਅਤੇ Enter ਦਬਾਓ।
03:46 ਹੁਣ ਇਸ ਇੰਸਟਾਲੇਸ਼ਨ ਦੇ ਸਮੇਂ ਸੰਕੇਤ ਮਿਲਣ ‘ਤੇ system password ਟਾਈਪ ਕਰੋ ਅਤੇ Enter ਦਬਾਓ।
03:55 ਹੁਣ VirtualBox ਇੰਸਟਾਲ ਕਰਨਾ ਸਿੱਖਦੇ ਹਾਂ।

ਹੁਣ ਸਾਨੂੰ Ubuntu ਸੋਰਸ ਲਿਸਟ ਤੋਂ VirtualBox repository ਜੋੜਨਾ ਹੈ।

04:04 ਅਜਿਹਾ ਕਰਨ ਦੇ ਲਈ, ਇਸ command ਨੂੰ ਕਾਪੀ ਕਰੋ ਅਤੇ ਟਰਮੀਨਲ ‘ਤੇ ਪੇਸਟ ਕਰੋ।

ਫਿਰ Enter ਦਬਾਓ।

04:11 ਫਿਰ, ਸਾਨੂੰ apt ਸੋਰਸ ਵਿੱਚ VirtualBox repository key ਜੋੜਨਾ ਹੈ।
04:17 ਅਜਿਹਾ ਕਰਨ ਦੇ ਲਈ, ਇਸ ਦੋ commands ਨੂੰ ਇੱਕ - ਇੱਕ ਕਰਕੇ ਕਾਪੀ ਕਰੋ। ਉਨ੍ਹਾਂ ਨੂੰ terminal ‘ਤੇ ਪੇਸਟ ਕਰੋ। ਅਤੇ Enter ਦਬਾਓ।
04:32 ਹੁਣ ਸਾਨੂੰ repository list ਨੂੰ ਅੱਪਡੇਟ ਕਰਨਾ ਹੋਵੇਗਾ।
04:36 ਅਜਿਹਾ ਕਰਨ ਲਈ ਟਰਮੀਨਲ ‘ਤੇ sudo space apt - get space update ਟਾਈਪ ਕਰੋ।

ਫਿਰ Enter ਦਬਾਓ।

04:50 ਫਿਰ sudo space apt - get space install space virtualbox - 5.2 ਟਾਈਪ ਕਰੋ ਅਤੇ Enter ਦਬਾਓ।
05:04 terminal ਇੰਸਟਾਲ ਕਰਨ ਦੇ ਲਈ packages ਦੀ ਸੂਚੀ ਨੂੰ ਦਿਖਾਏਗਾ।
05:09 File size ਇੰਟਰਨੈੱਟ ਤੋਂ ਡਾਊਂਨਲੋਡ ਕੀਤਾ ਜਾਵੇਗਾ ਅਤੇ ਇੰਸਟਾਲੇਸ਼ਨ ਦੇ ਬਾਅਦ disk space ਦੀ ਵਰਤੋਂ ਹੋਵੇਗੀ।
05:17 ਜਦੋਂ ਪੁੱਛਿਆ ਜਾਵੇਗਾ - “Do you want to continue ? ”, ਤਾਂ Y ਟਾਈਪ ਕਰੋ ਅਤੇ Enter ਦਬਾਓ।
05:23 ਇੰਸਟਾਲੇਸ਼ਨ ਵਿੱਚ ਤੁਹਾਡੀ ਇੰਟਰਨੈੱਟ ਸਪੀਡ ਦੇ ਆਧਾਰ ‘ਤੇ ਕੁੱਝ ਸਮਾਂ ਲੱਗ ਸਕਦਾ ਹੈ।
05:31 ਇੰਸਟਾਲੇਸ਼ਨ ਹੁਣ ਪੂਰੀ ਹੋ ਗਈ ਹੈ।
05:34 ਹੁਣ Dash home ‘ਤੇ ਜਾਓ। search bar ਵਿੱਚ, Virtualbox ਟਾਈਪ ਕਰੋ।
05:42 ਹੁਣ Oracle VM VirtualBox icon ‘ਤੇ ਡਬਲ ਕਲਿਕ ਕਰੋ।
05:47 VirtualBox ਐਪਲੀਕੇਸ਼ਨ ਖੁੱਲਦੀ ਹੈ। ਇਹ ਸੰਕੇਤ ਕਰਦੀ ਹੈ ਕਿ ਇੰਸਟਾਲੇਸ਼ਨ ਸਫਲ ਹੈ।
05:54 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।

ਸੰਖੇਪ ਵਿੱਚ।

05:59 ਇਸ ਟਿਊਟੋਰਿਅਲ ਵਿੱਚ, ਅਸੀਂ Virtualization ਇਨੇਬਲ ਹੈ ਜਾਂ ਨਹੀਂ ਜਾਂਚਨਾ ਅਤੇ VirtualBox ਨੂੰ Ubuntu Linux 16.04 OS ਵਿੱਚ ਇੰਸਟਾਲੇਸ਼ਨ ਕਰਨਾ ਸਿੱਖਿਆ।
06:11 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

06:19 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
06:27 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
06:31 ਕ੍ਰਿਪਾ ਕਰਕੇ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
06:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
06:47 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Nancyvarkey, Navdeep.dav