OpenFOAM/C3/Flow-over-a-flat-plate/Punjabi
From Script | Spoken-Tutorial
Revision as of 10:41, 18 July 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, Flow over a flat plate using OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:
ਫਲੈਟ ਪਲੇਟ ਦੀ Geometry, meshing ਵਿੱਚ ਗਰਿਡ ਸਪੇਸਿੰਗ ਨੂੰ ਬਦਲਣਾ, ParaView ਵਿੱਚ ਪੋਸਟ ਪ੍ਰੋਸੈਸਿੰਗ ਨਤੀਜੇ ਅਤੇ Vector Plot ਦੀ ਵਰਤੋਂ ਕਰਕੇ ਦ੍ਰਿਸ਼ਟੀਗਤ ਕਰਨਾ | |
00:19 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ:
ਲਿਨਕਸ ਓਪਰੇਟਿੰਗ ਸਿਸਟਮ ਊਬੰਟੁ ਵਰਜ਼ਨ 12.04 OpenFOAM ਵਰਜ਼ਨ 2.1.1 ਅਤੇ ParaView ਵਰਜ਼ਨ 3.12.0 | |
00:30 | Flow over flat plate fluid mechanics ਵਿੱਚ ਇੱਕ ਮੁੱਢਲੀ ਸਮੱਸਿਆ ਹੈ । | |
00:35 | ਅਸੀਂ boundary layer ਦੇ ਵਿਕਾਸ ਨੂੰ ਵਿਖਾ ਸਕਦੇ ਹਾਂ । boundary layer ਬਾਡੀ ਦੇ ਉੱਪਰ ਇੱਕ ਬਹੁਤ ਪਤਲਾ ਖੇਤਰ ਹੈ । | |
00:41 | ਜਿੱਥੇ velocity (ਵੇਗ) 0.9 9 ਗੁਣਾ free stream velocity ਹੈ । | |
00:46 | ਇਹ flow over the flat plate ਦਾ ਚਿੱਤਰ ਹੈ । | |
00:49 | boundary conditions ਹੇਠਾਂ ਦਿੱਤੀਆਂ ਗਈਆਂ ਹਨ -
ਤੁਹਾਡੇ ਕੋਲ Inlet, Plate, Top - ਜੋ ਕਿ Farfield ਹੈ ਅਤੇ Outlet ਜੋ ਕਿ pressure outlet boundary ਹੈ । | |
01:00 | Free stream velocity U = 1 m / s ਹੈ ਅਤੇ ਅਸੀਂ ਇਸਨੂੰ Reynolds number (Re) = 100 ਦੇ ਲਈ ਹੱਲ ਕਰ ਰਹੇ ਹਾਂ । | |
01:08 | ਹੁਣ home ਫੋਲਡਰ ‘ਤੇ ਜਾਓ । home ਫੋਲਡਰ ਵਿੱਚ, OpenFoam ਫੋਲਡਰ ‘ਤੇ ਕਲਿਕ ਕਰੋ । | |
01:15 | ਫਿਰ run ਡਾਇਰੈਕਟਰੀ ‘ਤੇ ਜਾਓ । ਤੁਸੀਂ Tutorials ਵੇਖੋਗੇ । ਇਸ ‘ਤੇ ਕਲਿਕ ਕਰੋ । ਹੇਠਾਂ ਸਕਰੋਲ ਕਰੋ ਅਤੇ ਫਿਰ Incompressible ‘ਤੇ ਕਲਿਕ ਕਰੋ । ਹੇਠਾਂ ਸਕਰੋਲ ਕਰੋ । | |
01:27 | ਤੁਸੀਂ simpleFoam ਫੋਲਡਰ ਵੇਖੋਗੇ । ਇਸ ‘ਤੇ ਕਲਿਕ ਕਰੋ । ਇਹ solver ਸਾਡੇ ਕੇਸ ਨੂੰ ਠੀਕ ਕਰਦਾ ਹੈ । | |
01:34 | ਇਸ ਵਿੱਚ, flatplate ਨਾਂ ਵਾਲਾ ਫੋਲਡਰ ਬਣਾਓ । ਰਾਇਟ ਕਲਿਕ ਕਰੋ - flatplate ਨਾਂ ਵਾਲਾ ਫੋਲਡਰ ਬਣਾਓ । | |
01:44 | ਹੁਣ, pitzdaily ਕੇਸ ਖੋਲੋ । | |
01:47 | ਮੈਂ ਇਸ ਨੂੰ ਜੂਮ ਕਰਦਾ ਹਾਂ । 0, constant ਅਤੇ system ਤਿੰਨੇ ਫੋਲਡਰਸ ਨੂੰ ਕਾਪੀ ਕਰੋ । ਇਸ ਨੂੰ ਕਾਪੀ ਕਰੋ । | |
01:56 | ਹੁਣ ਇੱਕ ਪੱਧਰ ਤੱਕ ਪਿੱਛੇ ਜਾਓ । ਇਹਨਾਂ ਤਿੰਨਾਂ ਫੋਲਡਰਾਂ ਨੂੰ flatplate ਫੋਲਡਰ ਵਿੱਚ ਪੇਸਟ ਕਰੋ । | |
02:05 | Constant ਫੋਲਡਰ ਖੋਲੋ ਅਤੇ ਫਿਰ polyMesh ਫੋਲਡਰ ਖੋਲੋ । | |
02:10 | blockMeshDict ਫਾਇਲ ਵਿੱਚ geometry ਅਤੇ boundary condition ਨਾਮ ਤਬਦੀਲੀ ਕਰੋ । | |
02:15 | ਮੈਂ ਪਹਿਲਾਂ ਤੋਂ ਹੀ ਤਬਦੀਲੀ ਕਰ ਲਿਆ ਹੈ । blockMeshDict ਫਾਇਲ ਖੋਲੋ । ਹੇਠਾਂ ਸਕਰੋਲ ਕਰੋ । geometry ਮੀਟਰਸ ਵਿੱਚ ਹੈ । | |
02:25 | ਅਸੀਂ flatplate ਦੇ ਮਾਪ ਨੂੰ ਨਿਰਧਾਰਤ ਸੈੱਟ ਕੀਤਾ ਹੈ । | |
02:29 | ਅਸੀਂ simpleGrading ਵੇਖ ਸਕਦੇ ਹਾਂ । ਇਸਨੂੰ (1 3 1) ਰੱਖਿਆ ਜਾਂਦਾ ਹੈ, ਕਿਉਂਕਿ ਸਾਨੂੰ ਪਲੇਟ ਦੇ ਕੋਲ ਇੱਕ ਬਿਹਤਰ mesh ਦੀ ਲੋੜ ਹੁੰਦੀ ਹੈ । | |
02:35 | ਹੁਣ ਇਸਨੂੰ ਬੰਦ ਕਰੋ । ਦੋ ਪੱਧਰ ਤੱਕ ਪਿੱਛੇ ਜਾਓ । | |
02:41 | ਇਸ ਤਰ੍ਹਾਂ ਹੀ, 0 ਫੋਲਡਰ ਵਿੱਚ ਫਾਇਲਸ ਦੇ ਅੰਦਰ boundary condition ਨਾਮਾਂ ਵਿੱਚ ਤਬਦੀਲੀ ਕਰੋ । | |
02:48 | ਇਹ ਫਾਇਲਸ pressure, velocity ਅਤੇ wall ਫੰਕਸ਼ਨਸ ਹਨ । | |
02:54 | Wall ਫੰਕਸ਼ਨ ਦੀ ਵੈਲਿਊਜ ਦੀ ਗਿਣਤੀ ਕਰਨ ਦੇ ਲਈ, ਕ੍ਰਿਪਾ ਕਰਕੇ OpenFoam ਲੜੀ ਵਿੱਚ ਪਿਛਲੇ ਟਿਊਟੋਰਿਅਲ ਨੂੰ ਵੇਖੋ । ਹੁਣ ਇੱਕ ਪੱਧਰ ਤੱਕ ਪਿੱਛੇ ਜਾਓ । | |
03:03 | system ਫੋਲਡਰ ਨੂੰ ਡਿਫਾਲਟ ਰੱਖਿਆ ਜਾ ਸਕਦਾ ਹੈ । ਇਸਨੂੰ ਬੰਦ ਕਰੋ । | |
03:09 | ਹੁਣ ਟਰਮੀਨਲ ਵਿੰਡੋ ਖੋਲੋ । ਟਰਮੀਨਲ ਵਿੰਡੋ ਵਿੱਚ, ਟਾਈਪ ਕਰੋ run ਅਤੇ ਐਂਟਰ ਦਬਾਓ । | |
03:16 | ਟਾਈਪ ਕਰੋ cd space tutorials ਅਤੇ ਐਂਟਰ ਦਬਾਓ । | |
03:21 | ਟਾਈਪ ਕਰੋ cd incompressible ਐਂਟਰ ਦਬਾਓ । | |
03:25 | ਟਾਈਪ ਕਰੋ cd space simpleFoam ਐਂਟਰ ਦਬਾਓ । | |
03:31 | ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । | |
03:34 | ਅਸੀਂ flatplate ਫੋਲਡਰ ਵੇਖ ਸਕਦੇ ਹਾਂ । | |
03:37 | ਹੁਣ ਟਾਈਪ ਕਰੋ cd space flatplate ਅਤੇ ਐਂਟਰ ਦਬਾਓ । | |
03:42 | ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । | |
03:45 | ਤੁਸੀਂ 0, constant ਅਤੇ system ਤਿੰਨ ਫੋਲਡਰਸ ਵੇਖ ਸਕਦੇ ਹੋ । | |
03:49 | ਹੁਣ, ਅਸੀਂ geometry mesh ਕਰਾਂਗੇ । ਅਸੀਂ ਇਸ ਸਮੱਸਿਆ ਦੇ ਲਈ cou rse mesh ਦੀ ਵਰਤੋਂ ਕਰ ਰਹੇ ਹਾਂ । Meshing ਨੂੰ ਟਰਮੀਨਲ ਵਿੱਚ blockMesh ਟਾਈਪ ਕਰਕੇ ਪੂਰਾ ਕੀਤਾ ਜਾ ਸਕਦਾ ਹੈ । | |
03:58 | ਐਂਟਰ ਦਬਾਓ । Meshing ਪੂਰਾ ਹੋ ਗਿਆ ਹੈ । | |
04:01 | ਨੋਟ ਕਰੋ, ਜੇ blockMesh ਫਾਇਲ ਵਿੱਚ ਕੁੱਝ ਐਰਰ ਹਨ, ਤਾਂ ਇਹ ਟਰਮੀਨਲ ਵਿੰਡੋ ਵਿੱਚ ਦਿੱਸਦੀਆਂ ਹਨ । | |
04:07 | geometry ਦੇਖਣ ਦੇ ਲਈ, ਟਾਈਪ ਕਰੋ paraFoam, ਐਂਟਰ ਦਬਾਓ । | |
04:13 | ParaView ਵਿੰਡੋ ਖੁੱਲਣ ਦੇ ਬਾਅਦ, object inspector ਮੈਨਿਊ ਦੇ ਖੱਬੇ ਪਾਸੇ ਵੱਲ, Apply ‘ਤੇ ਕਲਿਕ ਕਰੋ । | |
04:21 | ਅਸੀਂ geometry ਵੇਖ ਸਕਦੇ ਹਾਂ । ParaView ਵਿੰਡੋ ਬੰਦ ਕਰੋ । ਸਲਾਇਡਸ ‘ਤੇ ਵਾਪਸ ਜਾਂਦੇ ਹਾਂ । | |
04:28 | Solver ਜਿਸ ਨੂੰ ਅਸੀਂ ਇੱਥੇ ਵਰਤੋਂ ਕਰ ਰਹੇ ਹਾਂ simpleFoam ਹੈ । simpleFoam in - compressible ਅਤੇ turbulentਫਲੋ ਲਈ steady state solver ਹੈ । | |
04:37 | ਹੁਣ ਮੈਂ, ਟਰਮੀਨਲ ਵਿੰਡੋ ‘ਤੇ ਵਾਪਸ ਜਾਂਦਾ ਹਾਂ । ਟਰਮੀਨਲ ਵਿੰਡੋ ਵਿੱਚ, ਟਾਈਪ ਕਰੋ simpleFoam ਅਤੇ ਐਂਟਰ ਦਬਾਓ । | |
04:45 | ਤੁਸੀਂ ਟਰਮੀਨਲ ਵਿੰਡੋ ਵਿੱਚ iterations ਰਨਿੰਗ ਵੇਖੋਗੇ । | |
04:51 | ਇੱਕ ਵਾਰ solving ਪੂਰਾ ਹੋਣ ਦੇ ਬਾਅਦ, ਨਤੀਜਾ ਦੇਖਣ ਦੇ ਲਈ paraFoam ਟਾਈਪ ਕਰੋ । | |
04:55 | Object Inspector ਮੈਨਿਊ ਦੇ ਖੱਬੇ ਪਾਸੇ ਵੱਲ, geometry ਦੇਖਣ ਦੇ ਲਈ Apply ‘ਤੇ ਕਲਿਕ ਕਰੋ । | |
05:01 | time step, regions ਅਤੇ fields ਲਈ Object Inspector ਮੈਨਿਊ ਦੇ properties ਪੈਨਲ ਨੂੰ ਹੇਠਾਂ ਸਕਰੋਲ ਕਰੋ । | |
05:08 | ਸਿਖਰ ਡਰਾਪ – ਡਾਊਂਨ ਮੈਨਿਊ ਤੋਂ contours ਦੇਖਣ ਦੇ ਲਈ, Active Variable Control ਮੈਨਿਊ ਵਿੱਚ, solid color ਨੂੰ ਕੈਪਿਟਲ U ਵਿੱਚ ਬਦਲੋ । | |
05:19 | ਤੁਸੀਂ velocity ਦੀ ਸ਼ੁਰੂਆਤ ਦੀ ਸਥਿਤੀ ਵੇਖ ਸਕਦੇ ਹੋ । | |
05:23 | ਹੁਣ ParaView ਵਿੰਡੋ ਦੇ ਸਿਖਰ ‘ਤੇ, ਤੁਸੀਂ VCR ਕੰਟਰੋਲ ਵੇਖੋਗੇ । | |
05:28 | Play ਬਟਨ ‘ਤੇ ਕਲਿਕ ਕਰੋ । | |
05:33 | ਤੁਸੀਂ ਤੱਥ ਅਨੁਸਾਰ ਫਲੈਟ ਪਲੇਟ ‘ਤੇ Pressure ਜਾਂ Velocity ਦੇ contour ਨੂੰ ਵੇਖੋਗੇ । | |
05:39 | ਇਹ velocity contour ਹੈ । Color legend ‘ਤੇ ਟੋਗਲ ਕਰੋ । | |
05:43 | ਅਜਿਹਾ ਕਰਨ ਦੇ ਲਈ, Active Variable Control ਮੈਨਿਊ ‘ਤੇ color legend ‘ਤੇ ਕਲਿਕ ਕਰੋ । | |
05:50 | Object inspector ਮੈਨਿਊ ਵਿੱਚ, Apply ‘ਤੇ ਕਲਿਕ ਕਰੋ । | |
05:53 | Object inspector ਮੈਨਿਊ ਵਿੱਚ, Display ‘ਤੇ ਕਲਿਕ ਕਰੋ । | |
05:57 | ਹੇਠਾਂ ਸਕਰੋਲ ਕਰੋ ਅਤੇ Rescale to data range ‘ਤੇ ਕਲਿਕ ਕਰੋ । | |
06:03 | Vector Plot ਨੂੰ ਵਿਖਾਉਣ ਦੇ ਲਈ, ਮੈਂ Color legend ਨੂੰ ਸ਼ਿਫਟ ਕਰਦਾ ਹਾਂ । Filters Menu > Common > Glyph ‘ਤੇ ਜਾਓ । | |
06:15 | Object Inspector ਮੈਨਿਊ ਵਿੱਚ Properties ‘ਤੇ ਜਾਓ । | |
06:20 | Object Inspector ਮੈਨਿਊ ਦੇ ਖੱਬੇ ਪਾਸੇ ਵੱਲ Apply ‘ਤੇ ਕਲਿਕ ਕਰੋ । | |
06:24 | ਤੁਸੀਂ ਹੇਠਾਂ vectors ਦੀ ਗਿਣਤੀ ਨੂੰ ਉਨ੍ਹਾਂ ਦੇ ਸਰੂਪ ਨੂੰ ਬਦਲਕੇ ਬਦਲ ਸਕਦੇ ਹੋ । | |
06:29 | ਇਸਦੇ ਇਲਾਵਾ, vectors ਦੇ ਸਰੂਪ ਨੂੰ Edit ਬਟਨ ‘ਤੇ ਕਲਿਕ ਕਰਕੇ ਬਦਲਿਆ ਜਾ ਸਕਦਾ ਹੈ । Set Scale Factor ਨੂੰ 0.1 ਵਿੱਚ ਬਦਲਿਆ ਜਾ ਸਕਦਾ ਹੈ । | |
06:41 | ਫਿਰ, Apply ਬਟਨ ‘ਤੇ ਕਲਿਕ ਕਰੋ । | |
06:44 | ਮੈਂ ਇਸਨੂੰ ਜੂਮ ਕਰਦਾ ਹਾਂ । | |
06:46 | ਅਜਿਹਾ ਕਰਨ ਦੇ ਲਈ, Active Variable Control ਮੈਨਿਊ ਵਿੱਚ, zoom To Box ਓਪਸ਼ਨ ‘ਤੇ ਕਲਿਕ ਕਰੋ । | |
06:52 | ਅਤੇ ਉਸ ਖੇਤਰ ਨੂੰ ਜੂਮ ਕਰੋ ਜਿਸ ਨੂੰ ਤੁਸੀਂ ਚਾਹੁੰਦੇ ਹੋ । | |
06:58 | ਅਸੀਂ plate ਦੇ ‘ਤੇ flow ਮੂਵ ਕਰਕੇ, vector plots ਦੀ parabolic ਅੰਤਰ ਨੂੰ ਵੇਖ ਸਕਦੇ ਹਾਂ । | |
07:04 | ਇਸਨੂੰ ਡਿਲੀਟ ਕਰੋ । ਹੁਣ vector plot ਡਿਲੀਟ ਕਰੋ । | |
07:09 | ਇਸਦੇ ਇਲਾਵਾ, ਅਸੀਂ ਵੇਖ ਸਕਦੇ ਹਾਂ ਕਿ 1 ਦੇ ਨਾਲ ਦਾ ਰੰਗ free stream velocity ਦੇ 0.9 9 ਗੁਣਾ velocity ਦੇ ਸਮਾਨ ਹੈ । | |
07:17 | ਤੁਸੀਂ plot over data line ਦੀ ਵਰਤੋਂ ਕਰਕੇ X ਅਤੇ Y ਐਕਸਿਸ ਦੇ ਨਾਲ velocity ਦੇ ਅੰਤਰ ਨੂੰ ਵੇਖ ਸਕਦੇ ਹੋ । | |
07:26 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿਚ ਆ ਗਏ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
flat plate geometry ਦਾ Geometry ਅਤੇ meshing ਅਤੇ ParaView ਵਿੱਚ ਵੈਕਟਰ ਪਲਾਟ ਕਰਨਾ । | |
07:37 | ਨਿਰਧਾਰਤ ਕੰਮ ਦੇ ਰੂਪ ਵਿੱਚ, flow over a flat plate ਦੀ ਇੱਕ geometry ਬਣਾਓ । plate ਦੇ ਨੇੜੇ grid spacing ਦੀ ਸੁਧਾਈ ਕਰੋ । | |
07:45 | ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial
ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
07:55 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
08:08 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:17 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro ਇਹ ਸਕਰਿਪਟ ਨਵਦੀਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |