Inkscape/C4/Trace-bitmaps-in-Inkscape/Punjabi

From Script | Spoken-Tutorial
Revision as of 21:12, 4 April 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:02 ‘Inkscape’ ਦੀ ਵਰਤੋਂ ਕਰਕੇ ‘Trace bitmap in Inkscape’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਾਂਗੇ: ਰੈਸਟਰ ਅਤੇ ਵੈਕਟਰ ਇਮੇਜ਼ ਦੇ ਵਿੱਚ ਅੰਤਰ ਵੱਖ-ਵੱਖ ਰੈਸਟਰ ਅਤੇ ਵੈਕਟਰ ਫਾਰਮੈਟਸ ਰੈਸਟਰ ਇਮੇਜ਼ ਨੂੰ ਵੈਕਟਰ ਵਿੱਚ ਬਦਲਣਾ
00:20 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਲਿਨਕਸ 12.04 OS, Inkscape ਵਰਜ਼ਨ 0.91
00:29 ਇਸ ਟਿਊਟੋਰਿਅਲ ਵਿੱਚ ਉਦਾਹਰਣ ਦੇ ਰੂਪ ਵਿੱਚ ਵਰਤੀਆਂ ਹੋਈਆਂ ਇਮੇਜੇਸ ‘Code Files’ ਲਿੰਕ ਵਿੱਚ ਦਿੱਤੀ ਗਈਆਂ ਹਨ ।
00:36 ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਪਣੀ ਮਸ਼ੀਨ ‘ਤੇ ਇਮੇਜੇਸ ਡਾਊਂਨਲੋਡ ਕਰੋ ।
00:42 ਇੱਥੇ ਮੇਰੇ ‘ਡੈਸਕਟਾਪ’ ‘ਤੇ 2 ਇਮੇਜੇਸ ਹਨ ।
00:45 ‘Linux.png’ ਰੈਸਟਰ ਇਮੇਜ਼ ਹੈ ਅਤੇ ‘Linux.pdf’ ਵੈਕਟਰ ਇਮੇਜ਼ ਹੈ ।
00:51 ਹੁਣ ਮੈਂ ਇਨ੍ਹਾਂ ਨੂੰ ਖੋਲ੍ਹਦਾ ਹਾਂ ।
00:53 ਦੋਵੇਂ ਇਮੇਜੇਸ ਇੱਕੋ ਜਿਹੀਆਂ ਦਿਖ ਸਕਦੀਆਂ ਹਨ । ਅਸੀਂ ਕੇਵਲ ਇਮੇਜ਼ ਵਿੱਚ ਜੂਮ ਕਰਕੇ ਅੰਤਰ ਪਤਾ ਕਰਾਂਗੇ । ਹੁਣ ਇਹ ਕਰਦੇ ਹਾਂ ।
01:02 ਹੁਣ ਪਹਿਲੀ ਇਮੇਜ਼ ਪਿਕਸਲ ਦੀ ਬਣੀ ਲੱਗਦੀ ਹੈ ਕਿਉਂਕਿ ਇੱਕ ਰੈਸਟਰ ਇਮੇਜ਼ ਪਿਕਸੇਲਸ ਤੋਂ ਬਣਦੀ ਹੈ ।
01:09 ਪਰ ਦੂਜੀ ਇਮੇਜ਼ ਵਿੱਚ ਪਿਕਸਲ ਨਹੀਂ ਹਨ ਕਿਉਂਕਿ ਇੱਕ ਵੈਕਟਰ ਇਮੇਜ਼ ਪਾਥ ਤੋਂ ਬਣਦੀ ਹੈ ।
01:15 ਕੁੱਝ ਰੈਸਟਰ ਇਮੇਜ਼ ਫਾਰਮੈਟਸ ਹੇਠ ਦਿੱਤੇ ਹਨ: JPEG PNG TIFF GIF BMP ਆਦਿ ।
01:27 ਕੁੱਝ ਵੈਕਟਰ ਇਮੇਜ਼ ਫਾਰਮੈਟਸ ਹੇਠ ਦਿੱਤੇ ਹਨ: SVG AI CGM ਆਦਿ ।
01:34 ਫਾਰਮੈਟਸ ਜੋ ਵੈਕਟਰ ਅਤੇ ਰੈਸਟਰ ਦੋਵੇਂ ਹੋ ਸਕਦੇ ਹਨ ਹੇਠ ਦਿੱਤੇ ਹਨ । PDF EPS SWF
01:43 ਹੁਣ ਸਿੱਖਦੇ ਹਾਂ ਕਿ ਇਸ ਰੈਸਟਰ ਇਮੇਜ਼ ਨੂੰ ਵੈਕਟਰ ਵਿੱਚ ਕਿਵੇਂ ਬਦਲਦੇ ਹਨ ।
01:47 ‘Inkscape’ ਖੋਲੋ । ਹੁਣ ਅਸੀਂ ਰੈਸਟਰ ਇਮੇਜ਼ ਇੰਪੋਰਟ ਕਰਾਂਗੇ ।
01:52 ‘File’ ‘ਤੇ ਜਾਓ ਅਤੇ ‘Import’ ‘ਤੇ ਕਲਿਕ ਕਰੋ ।
01:57 ਹੁਣ ‘Path menu’ ‘ਤੇ ਜਾਓ ਅਤੇ ‘Trace Bitmap’ ‘ਤੇ ਕਲਿਕ ਕਰੋ ।
02:02 ਇੱਕ ਡਾਇਲਾਗ ਬਾਕਸ ਖੁੱਲਦਾ ਹੈ । ‘Mode’ ਟੈਬ ਵਿੱਚ ਅਸੀਂ ਵੱਖ-ਵੱਖ ਵਿਕਲਪ ਵੇਖ ਸਕਦੇ ਹਾਂ ।
02:08 ਯਕੀਨੀ ਬਣਾਓ ਕਿ ਇਮੇਜ਼ ਚੁਣੀ ਗਈ ਹੈ । ਡਿਫਾਲਟ ਰੂਪ ਵਿੱਚ ‘Brightness cutoff’ ਵਿਕਲਪ ਚੁਣਿਆ ਗਿਆ ਹੈ ।
02:14 Preview ਵਿੱਚ, ਤਬਦੀਲੀਆਂ ਨੂੰ ਦੇਖਣ ਲਈ ‘Live Preview’ ਵਿਕਲਪ ਚੈੱਕ ਕਰੋ ।
02:20 ਜਿਵੇਂ ਕਿ ਤੁਸੀਂ ‘Preview’ ਵਿੰਡੋ ਵਿੱਚ ਵੇਖ ਸਕਦੇ ਹੋ ‘Brightness steps’ ਤੋਂ ਤੁਸੀਂ ਬਰਾਈਟਨੈਸ ਵਿੱਚ ਅੰਤਰ ਕਰ ਸਕਦੇ ਹੋ ।
02:26 ਹੁਣ ਦੂਜੇ ਵਿਕਲਪ ‘ਤੇ ਕਲਿਕ ਕਰੋ ਜੋ ਕਿ ‘Edge detection’ ਹੈ ।
02:31 ਜਿਵੇਂ ਕਿ ਨਾਮ ਦਿਖਾਉਂਦਾ ਹੈ ਇਹ ਕੇਵਲ ਐਜੇਸ ਮਤਲਬ ਕੋਰ ਲੱਭਦਾ ਹੈ ।
02:35 ‘Color quantization’ ਘੱਟ ਕੀਤੇ ਹੋਏ ਰੰਗਾਂ ਦੀ ਬਾਉਂਡਰੀ ਦੇ ਚਾਰੇ ਪਾਸੇ ਵੱਲ ਟਰੇਸਿੰਗ ਕਰਦਾ ਹੈ ।
02:41 ‘Invert image’ ਬਿਟਮੈਪ ਦੇ ਰੰਗਾਂ ਨੂੰ ਉਲਟਾ ਕਰੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਉਲਟੀ ਹੋਈ ਇਮੇਜ਼ ਬਿਹਤਰ ਹੈ ।
02:47 ਮੈਂ ‘Invert image’ ਨੂੰ ਅਨਚੈੱਕ ਕਰਾਂਗਾ ।
02:51 ‘Multiple scans’ ਮਲਟੀਪਲ ਰੰਗਾਂ ਲਈ ਚੰਗਾ ਹੈ ।
02:54 ‘Brightness steps’ ਬਰਾਈਟਨੈਸ ਵਿੱਚ ਅੰਤਰ ਨਿਰਧਾਰਤ ਕਰਦਾ ਹੈ ।
02:58 ‘Colors’ ਦੱਸੇ ਗਏ ਰੰਗਾਂ ਦੀ ਮਾਤਰਾ ਨਿਰਧਾਰਤ ਕਰਦਾ ਹੈ ।
03:01 ‘Grays’, ‘Colors’ ਦੇ ਸਮਾਨ ਹੈ ਪਰ ਕੇਵਲ ਗਰੇਸਕੇਲ ਰੰਗਾਂ ਨੂੰ ਨਿਰਧਾਰਤ ਕਰਦਾ ਹੈ । ‘Smooth’ ਵਿਕਲਪ ਨੂੰ ਅਨਚੈੱਕ ਕਰੋ, ਹਾਲਾਂਕਿ ਇਹ ਕੋਰ ‘ਤੇ ਜ਼ਿਆਦਾ ਚੀਕਣੀਆਂ ਲਾਈਨਾਂ ਬਣਾਉਂਦਾ ਹੈ ।
03:13 ਹੁਣ ਅਸੀਂ ਸਾਰੇ ਟ੍ਰੇਸਿੰਗ ਵਿਕਲਪ ਵੇਖ ਲਏ ਹਨ । ਤੁਸੀਂ ਆਪਣੀ ਲੋੜ ਦੇ ਅਨੁਸਾਰ ਇਹਨਾਂ ਵਿਚੋਂ ਕੋਈ ਵੀ ਚੁਣ ਸਕਦੇ ਹੋ ।
03:20 ਮੈਂ ਇਸ ‘ਤੇ ਕਲਿਕ ਕਰਕੇ ‘Colors’ ਵਿਕਲਪ ਚੁਣਾਂਗਾ ।
03:24 ਹੁਣ OK ‘ਤੇ ਕਲਿਕ ਕਰੋ ਅਤੇ ਡਾਇਲਾਗ ਬਾਕਸ ਬੰਦ ਕਰੋ ।
03:28 ਟਰੇਸ ਕੀਤੀ ਹੋਈ ਇਮੇਜ਼ ਮੂਲ ਇਮੇਜ਼ ਦੇ ਉੱਪਰ ਬਣਦੀ ਹੈ ।
03:33 ਦੋਵੇਂ ਇਮੇਜੇਸ ਦੇਖਣ ਦੇ ਲਈ, ਕਲਿਕ ਕਰੋ ਅਤੇ ਇਮੇਜ਼ ਨੂੰ ਇੱਕ ਪਾਸੇ ਲੈ ਜਾਓ ।
03:38 ਇਮੇਜ਼ ਹੁਣ ਵੈਕਟਰ ਵਿੱਚ ਬਦਲ ਗਈ ਹੈ । ਇਮੇਜੇਸ ਵਿੱਚ ਜੂਮ ਕਰੋ ।
03:43 ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਪਹਿਲੀ ਇਮੇਜ਼ ਪਿਕਸੇਲ ਵਾਲੀ ਹੋ ਜਾਂਦੀ ਹੈ । ਹਾਲਾਂਕਿ ਦੂਜੀ ਪਿਕਸਲ ਵਾਲੀ ਨਹੀਂ ਹੁੰਦੀ ਹੈ ।
03:50 ਅਤੇ ਅਸੀਂ ਪਾਥ ਨੂੰ ਵੀ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ ।
03:56 ਹੁਣ ਮੂਲ ਇਮੇਜ਼ ਨੂੰ ਡਿਲੀਟ ਕਰੋ ।
03:58 ਇਮੇਜ਼ ‘ਤੇ ਜਾਓ । ‘Path’ ‘ਤੇ ਜਾਓ । ‘Break Apart’ ‘ਤੇ ਕਲਿਕ ਕਰੋ ।
04:03 ਹੁਣ ਇਮੇਜ਼ ‘ਤੇ ਡਬਲ ਕਲਿਕ ਕਰੋ । ਇੱਕ ਇਮੇਜ਼ ਦੇ ਉੱਪਰ ਇਮੇਜੇਸ ਦਾ ਸਟੈਕ ਮਤਲਬ ਕਿ ਢੇਰ ਬਣ ਜਾਂਦਾ ਹੈ ।
04:10 ਇਸ ਨੂੰ ਦੇਖਣ ਦੇ ਲਈ ਉਨ੍ਹਾਂ ‘ਤੇ ਕਲਿਕ ਕਰੋ ਅਤੇ ਇੱਕ ਪਾਸੇ ਲਾਓ ।
04:13 ਅੱਗੇ ਸਿੱਖਦੇ ਹਾਂ ਕਿ ਵੈਕਟਰ ਇਮੇਜੇਸ ਨੂੰ ਐਡਿਟ ਕਿਵੇਂ ਕਰਦੇ ਹਨ । ਮੈਂ ਕਾਲੀ ਇਮੇਜ਼ ਨੂੰ ਐਡਿਟ ਕਰਾਂਗਾ ।
04:19 ਇਸ ਲਈ ਹੋਰ ਇਮੇਜੇਸ ਨੂੰ ਡਿਲੀਟ ਕਰੋ ।
04:23 ਯਕੀਨੀ ਬਣਾਓ ਕਿ ਇਮੇਜ਼ ਚੁਣੀ ਗਈ ਹੈ ।
04:26 ‘Path’ ‘ਤੇ ਜਾਓ । ‘Break Apart’ ‘ਤੇ ਕਲਿਕ ਕਰੋ ।
04:29 ‘Fill and Stroke’ ਵਿੱਚ ‘opacity’ ਨੂੰ ਘਟਾਕੇ 50 ਕਰੋ । ਹੁਣ ਤੁਸੀਂ ਭਾਗਾਂ ਨੂੰ ਸਪੱਸ਼ਟ ਰੂਪ ਨਾਲ ਵੇਖ ਸਕਦੇ ਹੋ ।
04:37 ਹੁਣ ਇਮੇਜ਼ ਦੇ ਰੰਗਾਂ ਨੂੰ ਬਦਲਦੇ ਹਾਂ ।
04:40 ਤੁਸੀਂ ਆਪਣੀ ਕਲਪਨਾ ਦੇ ਅਨੁਸਾਰ ਰੰਗਾਂ ਨੂੰ ਬਦਲ ਸਕਦੇ ਹੋ ।
04:44 ਹੁਣ ਸਾਰੇ ਭਾਗਾਂ ਨੂੰ ਚੁਣੋ ਅਤੇ opacity ਨੂੰ ਵਧਾਕੇ 100 ਕਰੋ ।
04:51 ਉਨ੍ਹਾਂ ਦਾ ਇਕੱਠਾ ਸਮੂਹ ਬਣਾਉਣ ਦੇ ਲਈ Ctrl + G ਦਬਾਓ ।
04:55 ਹੁਣ ਅਸੀਂ ਕੁੱਝ ਹੇਅਰ - ਸਟਾਇਲ ਜੋੜਦੇ ਹਾਂ । ਇਹ ਕਰਨ ਦੇ ਲਈ ਇਮੇਜ਼ ਚੁਣੋ ਅਤੇ Nodes ਟੂਲ ‘ਤੇ ਕਲਿਕ ਕਰੋ ।
05:02 ਸਿਖਰ ‘ਤੇ ਨੋਡਸ ਜੋੜਦੇ ਹਾਂ । ਹੁਣ ਦਿਖਾਈ ਦੇ ਰਹੇ ਦੀ ਤਰ੍ਹਾਂ ਨੋਡਸ ਨੂੰ ਥੋੜ੍ਹਾ ਉੱਪਰ ਲਾਓ ।
05:09 ਇਮੇਜ਼ ਨੂੰ ਰੈਸਟਰ ਅਤੇ ਵੈਕਟਰ ਦੋਵੇਂ ਫਾਰਮੈਟਸ ਵਿੱਚ ਸੇਵ ਕਰੋ ।
05:13 ਪਹਿਲਾਂ ਇਸਨੂੰ ਰੈਸਟਰ ਦੀ ਤਰ੍ਹਾਂ ਮਤਲਬ ਕਿ ‘PNG’ ਫਾਰਮੈਟ ਵਿੱਚ ਸੇਵ ਕਰੋ । ‘File’ ‘ਤੇ ਜਾਓ ਅਤੇ ਫਿਰ ‘Save As’ ‘ਤੇ ਕਲਿਕ ਕਰੋ ।
05:21 ਨਾਮ ਬਦਲਕੇ ‘Image – raster’ ਕਰੋ । ‘Save’ ‘ਤੇ ਕਲਿਕ ਕਰੋ ।
05:29 ਅੱਗੇ ਇਮੇਜ਼ ਨੂੰ ਵੈਕਟਰ ਦੀ ਤਰ੍ਹਾਂ ਮਤਲਬ ਕਿ ‘PDF’ ਫਾਰਮੈਟ ਵਿੱਚ ਸੇਵ ਕਰਦੇ ਹਾਂ ।
05:34 ਇੱਕ ਵਾਰ ਫਿਰ ‘File’ ‘ਤੇ ਜਾਓ ਅਤੇ ‘Save As’ ‘ਤੇ ਕਲਿਕ ਕਰੋ ।
05:39 ਐਕਸਟੇਂਸ਼ਨ ਨੂੰ ਬਦਲਕੇ ‘PDF’ ਕਰੋ । ਨਾਮ ਬਦਲਕੇ ‘Image – vector’ ਕਰੋ ਅਤੇ ‘Save’ ‘ਤੇ ਕਲਿਕ ਕਰੋ ।
05:48 ਹੁਣ ਡੈਸਕਟਾਪ ‘ਤੇ ਜਾਓ ਅਤੇ ਦੋਵੇਂ ਇਮੇਜੇਸ ਨੂੰ ਚੈੱਕ ਕਰੋ ।
05:53 ਤੁਸੀਂ ਸਪੱਸ਼ਟ ਰੂਪ ਨਾਲ ਦੋਵੇਂ ਇਮੇਜੇਸ ਦੇ ਵਿੱਚ ਅੰਤਰ ਵੇਖ ਸਕਦੇ ਹੋ ।
05:58 ਇਸ ਟਿਊਟੋਰਿਅਲ ਵਿੱਚ ਐਨਾਂ ਹੀ । ਇਸ ਦਾ ਸਾਰ ਕਰਦੇ ਹਾਂ ।
06:01 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ: ਰੈਸਟਰ ਅਤੇ ਵੈਕਟਰ ਇਮੇਜ਼ ਦੇ ਮੱਧ ਵਿੱਚ ਅੰਤਰ ਵੱਖ-ਵੱਖ ਰੈਸਟਰ ਅਤੇ ਵੈਕਟਰ ਫਾਰਮੈਟਸ ਰੈਸਟਰ ਇਮੇਜ਼ ਨੂੰ ਵੈਕਟਰ ਵਿੱਚ ਬਦਲਣਾ
06:12 ਇੱਕ ਨਿਰਧਾਰਤ ਕੰਮ ਵਿੱਚ ਆਪਣੀ ਕੋਡ ਫਾਇਲਸ ਲਿੰਕ ਵਿੱਚ ਦਿੱਤੀ ਹੋਈ ਟ੍ਰੇਨ ਦੀ ਇਮੇਜ਼ ਨੂੰ ਚੁਣੋ ਅਤੇ ਇਸਨੂੰ ਗ੍ਰੇਅ ਰੰਗ ਵਾਲੇ ਵੈਕਟਰ ਵਿੱਚ ਬਦਲੋ ।
06:20 ਤੁਹਾਡਾ ਕੰਮ ਇਸ ਤਰ੍ਹਾਂ ਨਾਲ ਦਿੱਸਣਾ ਚਾਹੀਦਾ ਹੈ ।
06:23 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ ।
06:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
06:38 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
06:41 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
06:51 ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav