Inkscape/C4/Trace-bitmaps-in-Inkscape/Punjabi
From Script | Spoken-Tutorial
Revision as of 21:12, 4 April 2018 by Navdeep.dav (Talk | contribs)
“Time” | “Narration” | |
00:02 | ‘Inkscape’ ਦੀ ਵਰਤੋਂ ਕਰਕੇ ‘Trace bitmap in Inkscape’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਾਂਗੇ: ਰੈਸਟਰ ਅਤੇ ਵੈਕਟਰ ਇਮੇਜ਼ ਦੇ ਵਿੱਚ ਅੰਤਰ ਵੱਖ-ਵੱਖ ਰੈਸਟਰ ਅਤੇ ਵੈਕਟਰ ਫਾਰਮੈਟਸ ਰੈਸਟਰ ਇਮੇਜ਼ ਨੂੰ ਵੈਕਟਰ ਵਿੱਚ ਬਦਲਣਾ | |
00:20 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਲਿਨਕਸ 12.04 OS, Inkscape ਵਰਜ਼ਨ 0.91 | |
00:29 | ਇਸ ਟਿਊਟੋਰਿਅਲ ਵਿੱਚ ਉਦਾਹਰਣ ਦੇ ਰੂਪ ਵਿੱਚ ਵਰਤੀਆਂ ਹੋਈਆਂ ਇਮੇਜੇਸ ‘Code Files’ ਲਿੰਕ ਵਿੱਚ ਦਿੱਤੀ ਗਈਆਂ ਹਨ । | |
00:36 | ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਪਣੀ ਮਸ਼ੀਨ ‘ਤੇ ਇਮੇਜੇਸ ਡਾਊਂਨਲੋਡ ਕਰੋ । | |
00:42 | ਇੱਥੇ ਮੇਰੇ ‘ਡੈਸਕਟਾਪ’ ‘ਤੇ 2 ਇਮੇਜੇਸ ਹਨ । | |
00:45 | ‘Linux.png’ ਰੈਸਟਰ ਇਮੇਜ਼ ਹੈ ਅਤੇ ‘Linux.pdf’ ਵੈਕਟਰ ਇਮੇਜ਼ ਹੈ । | |
00:51 | ਹੁਣ ਮੈਂ ਇਨ੍ਹਾਂ ਨੂੰ ਖੋਲ੍ਹਦਾ ਹਾਂ । | |
00:53 | ਦੋਵੇਂ ਇਮੇਜੇਸ ਇੱਕੋ ਜਿਹੀਆਂ ਦਿਖ ਸਕਦੀਆਂ ਹਨ । ਅਸੀਂ ਕੇਵਲ ਇਮੇਜ਼ ਵਿੱਚ ਜੂਮ ਕਰਕੇ ਅੰਤਰ ਪਤਾ ਕਰਾਂਗੇ । ਹੁਣ ਇਹ ਕਰਦੇ ਹਾਂ । | |
01:02 | ਹੁਣ ਪਹਿਲੀ ਇਮੇਜ਼ ਪਿਕਸਲ ਦੀ ਬਣੀ ਲੱਗਦੀ ਹੈ ਕਿਉਂਕਿ ਇੱਕ ਰੈਸਟਰ ਇਮੇਜ਼ ਪਿਕਸੇਲਸ ਤੋਂ ਬਣਦੀ ਹੈ । | |
01:09 | ਪਰ ਦੂਜੀ ਇਮੇਜ਼ ਵਿੱਚ ਪਿਕਸਲ ਨਹੀਂ ਹਨ ਕਿਉਂਕਿ ਇੱਕ ਵੈਕਟਰ ਇਮੇਜ਼ ਪਾਥ ਤੋਂ ਬਣਦੀ ਹੈ । | |
01:15 | ਕੁੱਝ ਰੈਸਟਰ ਇਮੇਜ਼ ਫਾਰਮੈਟਸ ਹੇਠ ਦਿੱਤੇ ਹਨ: JPEG PNG TIFF GIF BMP ਆਦਿ । | |
01:27 | ਕੁੱਝ ਵੈਕਟਰ ਇਮੇਜ਼ ਫਾਰਮੈਟਸ ਹੇਠ ਦਿੱਤੇ ਹਨ: SVG AI CGM ਆਦਿ । | |
01:34 | ਫਾਰਮੈਟਸ ਜੋ ਵੈਕਟਰ ਅਤੇ ਰੈਸਟਰ ਦੋਵੇਂ ਹੋ ਸਕਦੇ ਹਨ ਹੇਠ ਦਿੱਤੇ ਹਨ । PDF EPS SWF | |
01:43 | ਹੁਣ ਸਿੱਖਦੇ ਹਾਂ ਕਿ ਇਸ ਰੈਸਟਰ ਇਮੇਜ਼ ਨੂੰ ਵੈਕਟਰ ਵਿੱਚ ਕਿਵੇਂ ਬਦਲਦੇ ਹਨ । | |
01:47 | ‘Inkscape’ ਖੋਲੋ । ਹੁਣ ਅਸੀਂ ਰੈਸਟਰ ਇਮੇਜ਼ ਇੰਪੋਰਟ ਕਰਾਂਗੇ । | |
01:52 | ‘File’ ‘ਤੇ ਜਾਓ ਅਤੇ ‘Import’ ‘ਤੇ ਕਲਿਕ ਕਰੋ । | |
01:57 | ਹੁਣ ‘Path menu’ ‘ਤੇ ਜਾਓ ਅਤੇ ‘Trace Bitmap’ ‘ਤੇ ਕਲਿਕ ਕਰੋ । | |
02:02 | ਇੱਕ ਡਾਇਲਾਗ ਬਾਕਸ ਖੁੱਲਦਾ ਹੈ । ‘Mode’ ਟੈਬ ਵਿੱਚ ਅਸੀਂ ਵੱਖ-ਵੱਖ ਵਿਕਲਪ ਵੇਖ ਸਕਦੇ ਹਾਂ । | |
02:08 | ਯਕੀਨੀ ਬਣਾਓ ਕਿ ਇਮੇਜ਼ ਚੁਣੀ ਗਈ ਹੈ । ਡਿਫਾਲਟ ਰੂਪ ਵਿੱਚ ‘Brightness cutoff’ ਵਿਕਲਪ ਚੁਣਿਆ ਗਿਆ ਹੈ । | |
02:14 | Preview ਵਿੱਚ, ਤਬਦੀਲੀਆਂ ਨੂੰ ਦੇਖਣ ਲਈ ‘Live Preview’ ਵਿਕਲਪ ਚੈੱਕ ਕਰੋ । | |
02:20 | ਜਿਵੇਂ ਕਿ ਤੁਸੀਂ ‘Preview’ ਵਿੰਡੋ ਵਿੱਚ ਵੇਖ ਸਕਦੇ ਹੋ ‘Brightness steps’ ਤੋਂ ਤੁਸੀਂ ਬਰਾਈਟਨੈਸ ਵਿੱਚ ਅੰਤਰ ਕਰ ਸਕਦੇ ਹੋ । | |
02:26 | ਹੁਣ ਦੂਜੇ ਵਿਕਲਪ ‘ਤੇ ਕਲਿਕ ਕਰੋ ਜੋ ਕਿ ‘Edge detection’ ਹੈ । | |
02:31 | ਜਿਵੇਂ ਕਿ ਨਾਮ ਦਿਖਾਉਂਦਾ ਹੈ ਇਹ ਕੇਵਲ ਐਜੇਸ ਮਤਲਬ ਕੋਰ ਲੱਭਦਾ ਹੈ । | |
02:35 | ‘Color quantization’ ਘੱਟ ਕੀਤੇ ਹੋਏ ਰੰਗਾਂ ਦੀ ਬਾਉਂਡਰੀ ਦੇ ਚਾਰੇ ਪਾਸੇ ਵੱਲ ਟਰੇਸਿੰਗ ਕਰਦਾ ਹੈ । | |
02:41 | ‘Invert image’ ਬਿਟਮੈਪ ਦੇ ਰੰਗਾਂ ਨੂੰ ਉਲਟਾ ਕਰੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਉਲਟੀ ਹੋਈ ਇਮੇਜ਼ ਬਿਹਤਰ ਹੈ । | |
02:47 | ਮੈਂ ‘Invert image’ ਨੂੰ ਅਨਚੈੱਕ ਕਰਾਂਗਾ । | |
02:51 | ‘Multiple scans’ ਮਲਟੀਪਲ ਰੰਗਾਂ ਲਈ ਚੰਗਾ ਹੈ । | |
02:54 | ‘Brightness steps’ ਬਰਾਈਟਨੈਸ ਵਿੱਚ ਅੰਤਰ ਨਿਰਧਾਰਤ ਕਰਦਾ ਹੈ । | |
02:58 | ‘Colors’ ਦੱਸੇ ਗਏ ਰੰਗਾਂ ਦੀ ਮਾਤਰਾ ਨਿਰਧਾਰਤ ਕਰਦਾ ਹੈ । | |
03:01 | ‘Grays’, ‘Colors’ ਦੇ ਸਮਾਨ ਹੈ ਪਰ ਕੇਵਲ ਗਰੇਸਕੇਲ ਰੰਗਾਂ ਨੂੰ ਨਿਰਧਾਰਤ ਕਰਦਾ ਹੈ । ‘Smooth’ ਵਿਕਲਪ ਨੂੰ ਅਨਚੈੱਕ ਕਰੋ, ਹਾਲਾਂਕਿ ਇਹ ਕੋਰ ‘ਤੇ ਜ਼ਿਆਦਾ ਚੀਕਣੀਆਂ ਲਾਈਨਾਂ ਬਣਾਉਂਦਾ ਹੈ । | |
03:13 | ਹੁਣ ਅਸੀਂ ਸਾਰੇ ਟ੍ਰੇਸਿੰਗ ਵਿਕਲਪ ਵੇਖ ਲਏ ਹਨ । ਤੁਸੀਂ ਆਪਣੀ ਲੋੜ ਦੇ ਅਨੁਸਾਰ ਇਹਨਾਂ ਵਿਚੋਂ ਕੋਈ ਵੀ ਚੁਣ ਸਕਦੇ ਹੋ । | |
03:20 | ਮੈਂ ਇਸ ‘ਤੇ ਕਲਿਕ ਕਰਕੇ ‘Colors’ ਵਿਕਲਪ ਚੁਣਾਂਗਾ । | |
03:24 | ਹੁਣ OK ‘ਤੇ ਕਲਿਕ ਕਰੋ ਅਤੇ ਡਾਇਲਾਗ ਬਾਕਸ ਬੰਦ ਕਰੋ । | |
03:28 | ਟਰੇਸ ਕੀਤੀ ਹੋਈ ਇਮੇਜ਼ ਮੂਲ ਇਮੇਜ਼ ਦੇ ਉੱਪਰ ਬਣਦੀ ਹੈ । | |
03:33 | ਦੋਵੇਂ ਇਮੇਜੇਸ ਦੇਖਣ ਦੇ ਲਈ, ਕਲਿਕ ਕਰੋ ਅਤੇ ਇਮੇਜ਼ ਨੂੰ ਇੱਕ ਪਾਸੇ ਲੈ ਜਾਓ । | |
03:38 | ਇਮੇਜ਼ ਹੁਣ ਵੈਕਟਰ ਵਿੱਚ ਬਦਲ ਗਈ ਹੈ । ਇਮੇਜੇਸ ਵਿੱਚ ਜੂਮ ਕਰੋ । | |
03:43 | ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਪਹਿਲੀ ਇਮੇਜ਼ ਪਿਕਸੇਲ ਵਾਲੀ ਹੋ ਜਾਂਦੀ ਹੈ । ਹਾਲਾਂਕਿ ਦੂਜੀ ਪਿਕਸਲ ਵਾਲੀ ਨਹੀਂ ਹੁੰਦੀ ਹੈ । | |
03:50 | ਅਤੇ ਅਸੀਂ ਪਾਥ ਨੂੰ ਵੀ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ । | |
03:56 | ਹੁਣ ਮੂਲ ਇਮੇਜ਼ ਨੂੰ ਡਿਲੀਟ ਕਰੋ । | |
03:58 | ਇਮੇਜ਼ ‘ਤੇ ਜਾਓ । ‘Path’ ‘ਤੇ ਜਾਓ । ‘Break Apart’ ‘ਤੇ ਕਲਿਕ ਕਰੋ । | |
04:03 | ਹੁਣ ਇਮੇਜ਼ ‘ਤੇ ਡਬਲ ਕਲਿਕ ਕਰੋ । ਇੱਕ ਇਮੇਜ਼ ਦੇ ਉੱਪਰ ਇਮੇਜੇਸ ਦਾ ਸਟੈਕ ਮਤਲਬ ਕਿ ਢੇਰ ਬਣ ਜਾਂਦਾ ਹੈ । | |
04:10 | ਇਸ ਨੂੰ ਦੇਖਣ ਦੇ ਲਈ ਉਨ੍ਹਾਂ ‘ਤੇ ਕਲਿਕ ਕਰੋ ਅਤੇ ਇੱਕ ਪਾਸੇ ਲਾਓ । | |
04:13 | ਅੱਗੇ ਸਿੱਖਦੇ ਹਾਂ ਕਿ ਵੈਕਟਰ ਇਮੇਜੇਸ ਨੂੰ ਐਡਿਟ ਕਿਵੇਂ ਕਰਦੇ ਹਨ । ਮੈਂ ਕਾਲੀ ਇਮੇਜ਼ ਨੂੰ ਐਡਿਟ ਕਰਾਂਗਾ । | |
04:19 | ਇਸ ਲਈ ਹੋਰ ਇਮੇਜੇਸ ਨੂੰ ਡਿਲੀਟ ਕਰੋ । | |
04:23 | ਯਕੀਨੀ ਬਣਾਓ ਕਿ ਇਮੇਜ਼ ਚੁਣੀ ਗਈ ਹੈ । | |
04:26 | ‘Path’ ‘ਤੇ ਜਾਓ । ‘Break Apart’ ‘ਤੇ ਕਲਿਕ ਕਰੋ । | |
04:29 | ‘Fill and Stroke’ ਵਿੱਚ ‘opacity’ ਨੂੰ ਘਟਾਕੇ 50 ਕਰੋ । ਹੁਣ ਤੁਸੀਂ ਭਾਗਾਂ ਨੂੰ ਸਪੱਸ਼ਟ ਰੂਪ ਨਾਲ ਵੇਖ ਸਕਦੇ ਹੋ । | |
04:37 | ਹੁਣ ਇਮੇਜ਼ ਦੇ ਰੰਗਾਂ ਨੂੰ ਬਦਲਦੇ ਹਾਂ । | |
04:40 | ਤੁਸੀਂ ਆਪਣੀ ਕਲਪਨਾ ਦੇ ਅਨੁਸਾਰ ਰੰਗਾਂ ਨੂੰ ਬਦਲ ਸਕਦੇ ਹੋ । | |
04:44 | ਹੁਣ ਸਾਰੇ ਭਾਗਾਂ ਨੂੰ ਚੁਣੋ ਅਤੇ opacity ਨੂੰ ਵਧਾਕੇ 100 ਕਰੋ । | |
04:51 | ਉਨ੍ਹਾਂ ਦਾ ਇਕੱਠਾ ਸਮੂਹ ਬਣਾਉਣ ਦੇ ਲਈ Ctrl + G ਦਬਾਓ । | |
04:55 | ਹੁਣ ਅਸੀਂ ਕੁੱਝ ਹੇਅਰ - ਸਟਾਇਲ ਜੋੜਦੇ ਹਾਂ । ਇਹ ਕਰਨ ਦੇ ਲਈ ਇਮੇਜ਼ ਚੁਣੋ ਅਤੇ Nodes ਟੂਲ ‘ਤੇ ਕਲਿਕ ਕਰੋ । | |
05:02 | ਸਿਖਰ ‘ਤੇ ਨੋਡਸ ਜੋੜਦੇ ਹਾਂ । ਹੁਣ ਦਿਖਾਈ ਦੇ ਰਹੇ ਦੀ ਤਰ੍ਹਾਂ ਨੋਡਸ ਨੂੰ ਥੋੜ੍ਹਾ ਉੱਪਰ ਲਾਓ । | |
05:09 | ਇਮੇਜ਼ ਨੂੰ ਰੈਸਟਰ ਅਤੇ ਵੈਕਟਰ ਦੋਵੇਂ ਫਾਰਮੈਟਸ ਵਿੱਚ ਸੇਵ ਕਰੋ । | |
05:13 | ਪਹਿਲਾਂ ਇਸਨੂੰ ਰੈਸਟਰ ਦੀ ਤਰ੍ਹਾਂ ਮਤਲਬ ਕਿ ‘PNG’ ਫਾਰਮੈਟ ਵਿੱਚ ਸੇਵ ਕਰੋ । ‘File’ ‘ਤੇ ਜਾਓ ਅਤੇ ਫਿਰ ‘Save As’ ‘ਤੇ ਕਲਿਕ ਕਰੋ । | |
05:21 | ਨਾਮ ਬਦਲਕੇ ‘Image – raster’ ਕਰੋ । ‘Save’ ‘ਤੇ ਕਲਿਕ ਕਰੋ । | |
05:29 | ਅੱਗੇ ਇਮੇਜ਼ ਨੂੰ ਵੈਕਟਰ ਦੀ ਤਰ੍ਹਾਂ ਮਤਲਬ ਕਿ ‘PDF’ ਫਾਰਮੈਟ ਵਿੱਚ ਸੇਵ ਕਰਦੇ ਹਾਂ । | |
05:34 | ਇੱਕ ਵਾਰ ਫਿਰ ‘File’ ‘ਤੇ ਜਾਓ ਅਤੇ ‘Save As’ ‘ਤੇ ਕਲਿਕ ਕਰੋ । | |
05:39 | ਐਕਸਟੇਂਸ਼ਨ ਨੂੰ ਬਦਲਕੇ ‘PDF’ ਕਰੋ । ਨਾਮ ਬਦਲਕੇ ‘Image – vector’ ਕਰੋ ਅਤੇ ‘Save’ ‘ਤੇ ਕਲਿਕ ਕਰੋ । | |
05:48 | ਹੁਣ ਡੈਸਕਟਾਪ ‘ਤੇ ਜਾਓ ਅਤੇ ਦੋਵੇਂ ਇਮੇਜੇਸ ਨੂੰ ਚੈੱਕ ਕਰੋ । | |
05:53 | ਤੁਸੀਂ ਸਪੱਸ਼ਟ ਰੂਪ ਨਾਲ ਦੋਵੇਂ ਇਮੇਜੇਸ ਦੇ ਵਿੱਚ ਅੰਤਰ ਵੇਖ ਸਕਦੇ ਹੋ । | |
05:58 | ਇਸ ਟਿਊਟੋਰਿਅਲ ਵਿੱਚ ਐਨਾਂ ਹੀ । ਇਸ ਦਾ ਸਾਰ ਕਰਦੇ ਹਾਂ । | |
06:01 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ: ਰੈਸਟਰ ਅਤੇ ਵੈਕਟਰ ਇਮੇਜ਼ ਦੇ ਮੱਧ ਵਿੱਚ ਅੰਤਰ ਵੱਖ-ਵੱਖ ਰੈਸਟਰ ਅਤੇ ਵੈਕਟਰ ਫਾਰਮੈਟਸ ਰੈਸਟਰ ਇਮੇਜ਼ ਨੂੰ ਵੈਕਟਰ ਵਿੱਚ ਬਦਲਣਾ | |
06:12 | ਇੱਕ ਨਿਰਧਾਰਤ ਕੰਮ ਵਿੱਚ ਆਪਣੀ ਕੋਡ ਫਾਇਲਸ ਲਿੰਕ ਵਿੱਚ ਦਿੱਤੀ ਹੋਈ ਟ੍ਰੇਨ ਦੀ ਇਮੇਜ਼ ਨੂੰ ਚੁਣੋ ਅਤੇ ਇਸਨੂੰ ਗ੍ਰੇਅ ਰੰਗ ਵਾਲੇ ਵੈਕਟਰ ਵਿੱਚ ਬਦਲੋ । | |
06:20 | ਤੁਹਾਡਾ ਕੰਮ ਇਸ ਤਰ੍ਹਾਂ ਨਾਲ ਦਿੱਸਣਾ ਚਾਹੀਦਾ ਹੈ । | |
06:23 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ । | |
06:30 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
06:38 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
06:41 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । | |
06:51 | ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |