Inkscape/C4/Special-effects-on-text/Punjabi
From Script | Spoken-Tutorial
Revision as of 21:10, 4 April 2018 by Navdeep.dav (Talk | contribs)
”Time” | “Narration” | |
00:01 | ‘Inkscape’ ਦੀ ਵਰਤੋਂ ਕਰਕੇ ‘Special Effects on Text’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਾਂਗੇ ਰੀਫਲੇਕਟੇਡ ਯਾਨੀ ਕਿ ਪ੍ਰਤੀਬਿੰਬਤ ਟੈਕਸਟ ਲੇਬਲਡ ਟੈਕਸਟ ਅਤੇ ਟੈਕਸਟ ਦਾ ਕੇਸ ਯਾਨੀ ਕਿ ਕਿਸਮਾਂ ਬਦਲਣਾ | |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਲਿਨਕਸ 12.04 OS | |
00:22 | ਇਸ ਲੜੀ ਵਿੱਚ ਪਿਛਲੇ ਸਾਰੇ ਟਿਊਟੋਰਿਅਲਸ 0.48.4 ਵਿੱਚ ਰਿਕਾਰਡ ਕੀਤੇ ਗਏ ਸਨ । | |
00:28 | ਇਸ ਟਿਊਟੋਰਿਅਲ ਤੋਂ ਮੈਂ 0.91 ਵਰਜ਼ਨ ਵਿੱਚ ਰਿਕਾਰਡ ਕਰਾਂਗਾ ਜੋ ਕਿ ਨਵਾਂ ਸਟੇਬਲ ਵਰਜ਼ਨ ਹੈ । | |
00:35 | ਹੁਣ ‘Inkscape’ ਖੋਲੋ । ਪਹਿਲਾਂ ਅਸੀਂ ਰੀਫਲੇਕਟੇਡ ਯਾਨੀ ਕਿ ਪ੍ਰਤੀਬਿੰਬਤ ਟੈਕਸਟ ਬਣਾਉਣਾ ਸਿੱਖਾਂਗੇ । | |
00:41 | ‘Text’ ਟੂਲ ਚੁਣੋ ਅਤੇ ਸ਼ਬਦ ‘SPOKEN’ ਟਾਈਪ ਕਰੋ । ਟੈਕਸਟ ਨੂੰ ‘bold’ ਕਰੋ । | |
00:49 | ਹੁਣ ਮੈਂ ਟੈਕਸਟ ਨੂੰ ਜੂਮ ਕਰਦਾ ਹਾਂ ਜਿਸਦੇ ਨਾਲ ਮੈਂ ਪ੍ਰਦਰਸ਼ਨ ਨੂੰ ਸਪੱਸ਼ਟ ਤੌਰ ਤੇ ਵੇਖ ਸਕਾਂ । | |
00:54 | ਹੁਣ ‘Object menu’ ‘ਤੇ ਜਾਓ ਅਤੇ ‘Fill and Stroke’ ਵਿਕਲਪ ਨੂੰ ਚੁਣੋ । | |
00:59 | ਫਿਰ ‘Fill’ ਟੈਬ ਵਿੱਚ ‘Linear gradient’ ‘ਤੇ ਕਲਿਕ ਕਰੋ । | |
01:03 | ਹੁਣ ਦਿਖਾਈ ਦੇ ਰਹੇ ਦੀ ਤਰ੍ਹਾਂ ਗਰੇਡੀਐਂਟ ‘handles’ ‘ਤੇ ਕਲਿਕ ਕਰੋ ਅਤੇ ਗਰੇਡੀਐਂਟ ਰੰਗਾਂ ਨੂੰ ਬਦਲਕੇ ਲਾਲ ਅਤੇ ਨੀਲਾ ਕਰੋ । | |
01:12 | ਗਰੇਡੀਐਂਟ ਨੂੰ ਵਰਟੀਕਲ ਰੂਪ ਨਾਲ ਅਲਾਇਨ ਕਰੋ । ਇਸ ਲਈ ਹੁਣ ਸਕਰੀਨ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਗਰੇਡੀਐਂਟ ਉੱਪਰ ਤੋਂ ਲਾਲ ਅਤੇ ਹੇਠਾਂ ਤੋਂ ਨੀਲਾ ਹੋਣਾ ਚਾਹੀਦਾ ਹੈ । | |
01:21 | ‘Selector tool’ ‘ਤੇ ਕਲਿਕ ਕਰੋ ਅਤੇ ਟੈਕਸਟ ਨੂੰ ਡੁਪਲੀਕੇਟ ਕਰਨ ਲਈ ‘Ctrl + D’ ਦਬਾਓ | |
01:27 | ਹੁਣ ਡੁਪਲੀਕੇਟ ਕੀਤੇ ਹੋਏ ਟੈਕਸਟ ਨੂੰ ਫਲਿਪ ਕਰਨ ਯਾਨੀ ਕਿ ਉਲਟਾ ਕਰਨ ਦੇ ਲਈ ਕੀਬੋਰਡ ‘ਤੇ V ਦਬਾਓ । | |
01:32 | ਉਲਟਾ ਕਰਨ ਦੇ ਲਈ ਅਸੀਂ ‘Tool controls bar’ ‘ਤੇ ਉਪਲੱਬਧ ਵਿਕਲਪ ਵੀ ਵਰਤ ਸਕਦੇ ਹਾਂ । | |
01:39 | ਹੁਣ ਅਸੀਂ ਡੁਪਲੀਕੇਟ ਕੀਤੇ ਹੋਏ ਟੈਕਸਟ ਨੂੰ ਮੂਲ ਟੈਕਸਟ ਦੇ ਹੇਠਾਂ ਲਾਵਾਂਗੇ ਜਿਸ ਦੇ ਨਾਲ ਕਿ ਇਹ ਮਿਰਰ ਇਮੇਜ ਦੀ ਤਰ੍ਹਾਂ ਦਿਖਾਈ ਦੇਵੇ । | |
01:46 | ਹੁਣ ‘Gradient tool’ ਚੁਣੋ ਅਤੇ ਹੇਠਾਂ ਵਾਲੇ ਗਰੇਡੀਐਂਟ ਹੈਂਡਲ ‘ਤੇ ਕਲਿਕ ਕਰੋ । | |
01:52 | ‘Fill and Stroke’ ਡਾਇਲਾਗ ਬਾਕਸ ‘ਤੇ ਕਲਿਕ ਕਰੋ । ਇੱਥੇ ਅਸੀਂ ‘Alpha’ ਵੈਲਿਊ ਨੂੰ ਬਦਲਕੇ 0 ਕਰਾਂਗੇ । | |
01:59 | ਅਸੀਂ ਹੇਠਾਂ ਵਾਲੇ ਹੈਂਡਲ ਨੂੰ ਵੀ ਥੋੜ੍ਹਾ ਜਿਹਾ ਉੱਪਰ ਦੀ ਦਿਸ਼ਾ ਵਿੱਚ ਲਾਵਾਂਗੇ । | |
02:05 | ‘Selector tool’ ‘ਤੇ ਕਲਿਕ ਕਰੋ । ਹੁਣ ‘Opacity’ ਨੂੰ ਘੱਟ ਕਰਕੇ 80 ਕਰੋ ਅਤੇ ਐਂਟਰ ਦਬਾਓ । | |
02:12 | ਸਾਡਾ ਪ੍ਰਤੀਬਿੰਬਿਤ ਟੈਕਸਟ ਹੁਣ ਪੂਰਾ ਹੋ ਗਿਆ ਹੈ । ਇਸਨੂੰ ਬਿਹਤਰ ਦੇਖਣ ਲਈ ਥੋੜ੍ਹਾ ਜਿਹਾ ਜੂਮ ਕਰੋ । | |
02:20 | ਅੱਗੇ ਅਸੀਂ ਲੇਬਲਡ ਟੈਕਸਟ ਬਣਾਉਣਾ ਸਿੱਖਾਂਗੇ । | |
02:23 | ਸਭ ਤੋਂ ਪਹਿਲਾਂ ਅਸੀਂ ਹਰੇ ਰੰਗ ਦਾ ਇੱਕ ਆਇਤ ਬਣਾਵਾਂਗੇ । ਹਾਲਾਂਕਿ Alpha ਵੈਲਿਊ ਜ਼ੀਰੋ ਹੈ, ਇਹ ਹੁਣੇ ਨਹੀ ਦਿੱਸਦਾ ਹੈ । | |
02:32 | ਇਸ ਨੂੰ 255 ਕਰੋ ਅਤੇ ਐਂਟਰ ਦਬਾਓ । | |
02:36 | ਹੁਣ ਆਇਤ ‘ਤੇ ਟੈਕਸਟ ‘SPOKEN TUTORIAL’ ਟਾਈਪ ਕਰੋ । | |
02:43 | ‘Selector’ ਟੂਲ ‘ਤੇ ਕਲਿਕ ਕਰੋ ਅਤੇ ਟੈਕਸਟ ਦੇ ਅਨੁਸਾਰ ਆਇਤ ਦਾ ਸਾਇਜ ਬਦਲੋ । | |
02:48 | ਅੱਗੇ ਟੈਕਸਟ ਚੁਣੋ । ਹੁਣ ਟੈਕਸਟ ਨੂੰ ਡੁਪਲੀਕੇਟ ਕਰਨ ਲਈ ‘Ctrl + D’ ਦਬਾਓ । | |
02:54 | ਡੁਪਲੀਕੇਟ ਟੈਕਸਟ ਮੂਲ ਟੈਕਸਟ ਦੇ ਬਿਲਕੁੱਲ ਉੱਪਰ ਹੈ । | |
02:58 | ਟੈਕਸਟ ਦਾ ਰੰਗ ਚਿੱਟਾ ਕਰੋ, ਫਿਰ ‘Path menu’ ‘ਤੇ ਜਾਓ ਅਤੇ ‘Object to path’ ਵਿਕਲਪ ‘ਤੇ ਕਲਿਕ ਕਰੋ । | |
03:07 | ਹੁਣ ‘Object menu’ ‘ਤੇ ਕਲਿਕ ਕਰੋ ਅਤੇ ਫਿਰ ‘Ungroup’ ਵਿਕਲਪ ‘ਤੇ ਕਲਿਕ ਕਰੋ । | |
03:12 | ਦੁਬਾਰਾ ‘Path menu’ ‘ਤੇ ਜਾਓ ਅਤੇ ‘Union’ ਵਿਕਲਪ ‘ਤੇ ਕਲਿਕ ਕਰੋ । | |
03:17 | ‘Tool controls bar’ ‘ਤੇ, ‘Lower selection one step’ ਆਇਕਨ ‘ਤੇ ਕਲਿਕ ਕਰੋ । | |
03:23 | ਇੱਕ ਵਾਰ ਫਿਰ ‘Path’ ਮੈਨਿਊ ‘ਤੇ ਜਾਓ ਅਤੇ ਇਸ ਸਮੇਂ ਅਸੀਂ ‘Linked offset’ ਵਿਕਲਪ ‘ਤੇ ਕਲਿਕ ਕਰਾਂਗੇ । | |
03:30 | ਉਸ ਹੈਂਡਲ ‘ਤੇ ਕਲਿਕ ਕਰੋ ਜੋ ਟੈਕਸਟ ‘ਤੇ ਦਿੱਸਦਾ ਹੈ ਅਤੇ ਆਉਟਲਾਇਨ ਨੂੰ ਵੱਡਾ ਕਰਨ ਦੇ ਲਈ ਇਸਨੂੰ ਖਿੱਚੋ । | |
03:37 | ‘Selector’ ਟੂਲ ‘ਤੇ ਕਲਿਕ ਕਰੋ । ਫਿਰ ਟੈਕਸਟ ‘ਤੇ ਕਲਿਕ ਕਰੋ ਅਤੇ ਇਸਨੂੰ ਹੇਠਾਂ ਲਾਓ । | |
03:43 | ਵੇਖੋ ਇੱਕ ਹੋਰ ਟੈਕਸਟ ਬਣਾਇਆ ਗਿਆ ਹੈ । ਟੈਕਸਟ ਚੁਣੋ ਅਤੇ ਇਸਨੂੰ ਡਿਲੀਟ ਕਰੋ । | |
03:49 | ਹੁਣ, ਆਉਟਲਾਇਨ ਭਾਗ ਨੂੰ ਚੁਣੋ ਅਤੇ ‘Nodes’ ਟੂਲ ‘ਤੇ ਕਲਿਕ ਕਰੋ । | |
03:53 | ‘Tool controls bar’ ‘ਤੇ, ‘Convert selected object to path’ ਟੂਲ ‘ਤੇ ਕਲਿਕ ਕਰੋ । | |
03:58 | ਹੁਣ ਤੁਸੀਂ ਆਉਟਲਾਇਨ ‘ਤੇ ਨੋਡਸ ਵੇਖ ਸਕਦੇ ਹੋ । ਇੱਥੇ ਦਿਖਾਈ ਦੇ ਰਹੇ ਤਰ੍ਹਾਂ, ਮੱਧ ਵਿੱਚ ਅਨਚਾਹੇ ਨੋਡਸ ਚੁਣੋ ਅਤੇ ਉਨ੍ਹਾਂ ਨੂੰ ਡਿਲੀਟ ਕਰੋ । | |
04:09 | ਦੁਬਾਰਾ ‘Selector’ ਟੂਲ ‘ਤੇ ਕਲਿਕ ਕਰੋ ਅਤੇ ਟੈਕਸਟ ਨੂੰ ਵਾਪਸ ਇਸਦੀ ਮੂਲ ਹਾਲਤ ਵਿੱਚ ਲਿਆਓ । | |
04:14 | ਟੈਕਸਟ ਦਾ ਰੰਗ ਬਦਲਕੇ ਹਰਾ ਕਰੋ । | |
04:18 | ਆਉਟਲਾਈਨ ਭਾਗ ਚੁਣੋ ਅਤੇ ਇਸਨੂੰ ਡੁਪਲੀਕੇਟ ਕਰਨ ਲਈ ‘Ctrl + D’ ਦਬਾਓ । ਇੱਕ ਵਾਰ ਫਿਰ ਯਾਦ ਰੱਖੋ ਕਿ ਡੁਪਲੀਕੇਟ ਆਉਟਲਾਈਨ ਮੂਲ ਦੇ ਠੀਕ ਉੱਪਰ ਹੈ । | |
04:28 | ਰੰਗ ਨੂੰ ਬਦਲਕੇ ਕਾਲ਼ਾ ਕਰੋ । | |
04:31 | ਫਿਰ ‘Tool controls bar’ ‘ਤੇ, ਤਿੰਨ ਵਾਰ ‘Lower selection one step’ ਆਇਕਨ ‘ਤੇ ਕਲਿਕ ਕਰੋ । | |
04:38 | ਅਖੀਰ ਵਿੱਚ ‘Fill and stroke’ ਡਾਇਲਾਗ ਬਾਕਸ ਵਿੱਚ ‘opacity’ ਨੂੰ ਘਟਾਕੇ 60 ਕਰੋ ਅਤੇ ‘blur’ ਨੂੰ ਵਧਾਕੇ 7 ਕਰੋ । | |
04:47 | ਇਹ ਕਰਨ ਦੇ ਬਾਅਦ ਅਸੀਂ ਲੇਬਲ ਲਈ ਹੇਂਗਰ ਬਣਾਵਾਂਗੇ । | |
04:50 | ਇਸ ਲਈ ‘Ellipse’ ਟੂਲ ‘ਤੇ ਕਲਿਕ ਕਰੋ । ਫਿਰ ‘Ctrl key’ ਦਬਾਓ ਅਤੇ ਆਇਤ ਦੇ ‘ਤੇ ਖੱਬੇ ਪਾਸੇ ਵੱਲ ਇੱਕ ਸਰਕਲ ਬਣਾਈਏ ਤਾਂਕਿ ਲੇਬਲ ‘ਤੇ ਇੱਕ ਛੇਦ ਬਣ ਜਾਵੇ । | |
05:00 | ਸਰਕਲ ਨੂੰ ਡੁਪਲੀਕੇਟ ਕਰਨ ਦੇ ਲਈ ‘Ctrl + D’ ਦਬਾਓ ਅਤੇ ਸਰਕਲ ਨੂੰ ਆਇਤ ਦੇ ਦੂੱਜੇ ਨੋਕ ‘ਤੇ ਲਾਓ । | |
05:06 | ਅੱਗੇ ‘Bezier tool’ ‘ਤੇ ਕਲਿਕ ਕਰੋ ਅਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਇੱਕ ਕਰਵੀ ਯਾਨੀ ਕਿ ਗੋਲਾਈਦਾਰ ਲਾਈਨ ਬਣਾਓ । | |
05:13 | ਬਣੀ ਹੋਈ ਲਾਈਨ ਇੱਕ ਹੇਂਗਰ ਦੀ ਤਰ੍ਹਾਂ ਦਿੱਸਣੀ ਚਾਹੀਦੀ ਹੈ । | |
05:16 | ‘Fill and stroke’ ਡਾਇਲਾਗ ਬਾਕਸ ‘ਤੇ ‘Stroke style’ ਵਿੱਚ ‘width’ ਨੂੰ ਬਦਲਕੇ 5 ਕਰੋ । | |
05:22 | ਹੁਣ ਸਾਡਾ ਲੇਬਲ ਕੀਤਾ ਹੋਇਆ ਟੈਕਸਟ ਤਿਆਰ ਹੈ । ਹੁਣ ਅਸੀਂ ਜੂਮ ਆਉਟ ਕਰਦੇ ਹਾਂ ਅਤੇ ਇਸਨੂੰ ਬਿਹਤਰ ਤਰ੍ਹਾਂ ਨਾਲ ਵੇਖਦੇ ਹਾਂ । | |
05:30 | ਅੱਗੇ ਸਿੱਖਦੇ ਹਾਂ ਕਿ Inkscape ਵਿੱਚ ਟੈਕਸਟ ਦੇ ਕੇਸ ਯਾਨੀ ਕਿ ਕਿਸਮਾਂ ਨੂੰ ਕਿਵੇਂ ਬਦਲਦੇ ਹਨ । | |
05:34 | ‘Text’ ਟੂਲ ‘ਤੇ ਕਲਿਕ ਕਰੋ ਅਤੇ ‘ਕੈਨਵਾਸ’ ‘ਤੇ ਐਲਫਾਬੇਟ ਟਾਈਪ ਕਰੋ । ਵੇਖੋ ਕਿ ਪੂਰਾ ਟੈਕਸਟ ਲੋਅਰ - ਕੇਸ ਯਾਨੀ ਕਿ ਛੋਟੇ ਅੱਖਰਾਂ ਵਿੱਚ ਹੈ । | |
05:43 | ਹੁਣ ‘Extensions’ ਮੈਨਿਊ ‘ਤੇ ਜਾਓ ਅਤੇ ‘Text’ ਨਾਂ ਵਾਲਾ ਵਿਕਲਪ ਅਤੇ ਫਿਰ ‘Change Case’ ‘ਤੇ ਕਲਿਕ ਕਰੋ । ਤੁਹਾਨੂੰ ਕੁੱਝ ਵਿਕਲਪ ਦਿਖਾਈ ਦੇਣਗੇ । | |
05:52 | ਹੁਣ ਮੈਂ ‘UPPERCASE’ ਵਿਕਲਪ ‘ਤੇ ਕਲਿਕ ਕਰਦਾ ਹਾਂ । ਵੇਖੋ ਕਿ ਐਲਫਾਬੇਟਸ ਦਾ ਕੇਸ ਅਪਰ - ਕੇਸ ਵਿੱਚ ਯਾਨੀ ਕਿ ਵੱਡੇ ਅੱਖਰਾਂ ਵਿੱਚ ਬਦਲ ਗਿਆ ਹੈ । | |
05:59 | ਦੁਬਾਰਾ ਟੈਕਸਟ ‘ਤੇ ਕਲਿਕ ਕਰੋ । ‘Extensions menu’ ‘ਤੇ, ਫਿਰ ‘Text’ ‘ਤੇ ਅਤੇ ਅਖੀਰ ਵਿੱਚ ‘Change Case’ ‘ਤੇ ਜਾਓ । | |
06:07 | ਇਸ ਸਮੇਂ ‘Random Case’ ਵਿਕਲਪ ਚੁਣੋ । ਟੈਕਸਟ ਦੇ ਕੇਸ ਵਿੱਚ ਬਦਲਾਅ ਨੂੰ ਵੇਖੋ । | |
06:13 | ਤੁਸੀਂ ਹੋਰ ਵਿਕਲਪਾਂ ਦੀ ਕੋਸ਼ਿਸ਼ ਆਪਣੇ ਆਪ ਕਰ ਸਕਦੇ ਹੋ । | |
06:16 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
06:19 | ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤਾ ਕਰਨਾ ਸਿੱਖਿਆ: ਪ੍ਰਤੀਬਿੰਬਤ (ਰਿਫਲੇਕਟੇਡ) ਟੈਕਸਟ ਲੇਬਲਡ ਟੈਕਸਟ ਅਤੇ ਟੈਕਸਟ ਦੇ ਕੇਸ ਨੂੰ ‘lowercase’ ਤੋਂ ‘uppercase’ ਅਤੇ ‘random – case’ ਵਿੱਚ ਬਦਲਣਾ | |
06:31 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । ਸਤ੍ਹਾ ‘ਤੇ ਪ੍ਰਤੀਬਿੰਬਤ ਟੈਕਸਟ ‘INKSCAPE’ ਬਣਾਓ । | |
06:37 | ਟੈਕਸਟ Inkscape ਲਿਖੋ ਅਤੇ ਟੈਕਸਟ ਦੇ ਕੇਸ ਨੂੰ Flip case ਵਿੱਚ ਬਦਲੋ । | |
06:42 | ਤੁਹਾਡਾ ਪੂਰਾ ਨਿਰਧਾਰਤ ਕੰਮ ਇਸ ਤਰ੍ਹਾਂ ਨਾਲ ਦਿੱਸਣ ਚਾਹੀਦਾ ਹੈ । | |
06:45 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ । | |
06:51 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
06:58 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
07:01 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
07:06 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । | |
07:10 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |