Inkscape/C4/Special-effects-on-text/Punjabi

From Script | Spoken-Tutorial
Jump to: navigation, search
”Time” “Narration”
00:01 ‘Inkscape’ ਦੀ ਵਰਤੋਂ ਕਰਕੇ ‘Special Effects on Text’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਬਣਾਉਣਾ ਸਿੱਖਾਂਗੇ ਰੀਫਲੇਕਟੇਡ ਯਾਨੀ ਕਿ ਪ੍ਰਤੀਬਿੰਬਤ ਟੈਕਸਟ ਲੇਬਲਡ ਟੈਕਸਟ ਅਤੇ ਟੈਕਸਟ ਦਾ ਕੇਸ ਯਾਨੀ ਕਿ ਕਿਸਮਾਂ ਬਦਲਣਾ
00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਲਿਨਕਸ 12.04 OS
00:22 ਇਸ ਲੜੀ ਵਿੱਚ ਪਿਛਲੇ ਸਾਰੇ ਟਿਊਟੋਰਿਅਲਸ 0.48.4 ਵਿੱਚ ਰਿਕਾਰਡ ਕੀਤੇ ਗਏ ਸਨ ।
00:28 ਇਸ ਟਿਊਟੋਰਿਅਲ ਤੋਂ ਮੈਂ 0.91 ਵਰਜ਼ਨ ਵਿੱਚ ਰਿਕਾਰਡ ਕਰਾਂਗਾ ਜੋ ਕਿ ਨਵਾਂ ਸਟੇਬਲ ਵਰਜ਼ਨ ਹੈ ।
00:35 ਹੁਣ ‘Inkscape’ ਖੋਲੋ । ਪਹਿਲਾਂ ਅਸੀਂ ਰੀਫਲੇਕਟੇਡ ਯਾਨੀ ਕਿ ਪ੍ਰਤੀਬਿੰਬਤ ਟੈਕਸਟ ਬਣਾਉਣਾ ਸਿੱਖਾਂਗੇ ।
00:41 ‘Text’ ਟੂਲ ਚੁਣੋ ਅਤੇ ਸ਼ਬਦ ‘SPOKEN’ ਟਾਈਪ ਕਰੋ । ਟੈਕਸਟ ਨੂੰ ‘bold’ ਕਰੋ ।
00:49 ਹੁਣ ਮੈਂ ਟੈਕਸਟ ਨੂੰ ਜੂਮ ਕਰਦਾ ਹਾਂ ਜਿਸਦੇ ਨਾਲ ਮੈਂ ਪ੍ਰਦਰਸ਼ਨ ਨੂੰ ਸਪੱਸ਼ਟ ਤੌਰ ਤੇ ਵੇਖ ਸਕਾਂ ।
00:54 ਹੁਣ ‘Object menu’ ‘ਤੇ ਜਾਓ ਅਤੇ ‘Fill and Stroke’ ਵਿਕਲਪ ਨੂੰ ਚੁਣੋ ।
00:59 ਫਿਰ ‘Fill’ ਟੈਬ ਵਿੱਚ ‘Linear gradient’ ‘ਤੇ ਕਲਿਕ ਕਰੋ ।
01:03 ਹੁਣ ਦਿਖਾਈ ਦੇ ਰਹੇ ਦੀ ਤਰ੍ਹਾਂ ਗਰੇਡੀਐਂਟ ‘handles’ ‘ਤੇ ਕਲਿਕ ਕਰੋ ਅਤੇ ਗਰੇਡੀਐਂਟ ਰੰਗਾਂ ਨੂੰ ਬਦਲਕੇ ਲਾਲ ਅਤੇ ਨੀਲਾ ਕਰੋ ।
01:12 ਗਰੇਡੀਐਂਟ ਨੂੰ ਵਰਟੀਕਲ ਰੂਪ ਨਾਲ ਅਲਾਇਨ ਕਰੋ । ਇਸ ਲਈ ਹੁਣ ਸਕਰੀਨ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਗਰੇਡੀਐਂਟ ਉੱਪਰ ਤੋਂ ਲਾਲ ਅਤੇ ਹੇਠਾਂ ਤੋਂ ਨੀਲਾ ਹੋਣਾ ਚਾਹੀਦਾ ਹੈ ।
01:21 ‘Selector tool’ ‘ਤੇ ਕਲਿਕ ਕਰੋ ਅਤੇ ਟੈਕਸਟ ਨੂੰ ਡੁਪਲੀਕੇਟ ਕਰਨ ਲਈ ‘Ctrl + D’ ਦਬਾਓ
01:27 ਹੁਣ ਡੁਪਲੀਕੇਟ ਕੀਤੇ ਹੋਏ ਟੈਕਸਟ ਨੂੰ ਫਲਿਪ ਕਰਨ ਯਾਨੀ ਕਿ ਉਲਟਾ ਕਰਨ ਦੇ ਲਈ ਕੀਬੋਰਡ ‘ਤੇ V ਦਬਾਓ ।
01:32 ਉਲਟਾ ਕਰਨ ਦੇ ਲਈ ਅਸੀਂ ‘Tool controls bar’ ‘ਤੇ ਉਪਲੱਬਧ ਵਿਕਲਪ ਵੀ ਵਰਤ ਸਕਦੇ ਹਾਂ ।
01:39 ਹੁਣ ਅਸੀਂ ਡੁਪਲੀਕੇਟ ਕੀਤੇ ਹੋਏ ਟੈਕਸਟ ਨੂੰ ਮੂਲ ਟੈਕਸਟ ਦੇ ਹੇਠਾਂ ਲਾਵਾਂਗੇ ਜਿਸ ਦੇ ਨਾਲ ਕਿ ਇਹ ਮਿਰਰ ਇਮੇਜ ਦੀ ਤਰ੍ਹਾਂ ਦਿਖਾਈ ਦੇਵੇ ।
01:46 ਹੁਣ ‘Gradient tool’ ਚੁਣੋ ਅਤੇ ਹੇਠਾਂ ਵਾਲੇ ਗਰੇਡੀਐਂਟ ਹੈਂਡਲ ‘ਤੇ ਕਲਿਕ ਕਰੋ ।
01:52 ‘Fill and Stroke’ ਡਾਇਲਾਗ ਬਾਕਸ ‘ਤੇ ਕਲਿਕ ਕਰੋ । ਇੱਥੇ ਅਸੀਂ ‘Alpha’ ਵੈਲਿਊ ਨੂੰ ਬਦਲਕੇ 0 ਕਰਾਂਗੇ ।
01:59 ਅਸੀਂ ਹੇਠਾਂ ਵਾਲੇ ਹੈਂਡਲ ਨੂੰ ਵੀ ਥੋੜ੍ਹਾ ਜਿਹਾ ਉੱਪਰ ਦੀ ਦਿਸ਼ਾ ਵਿੱਚ ਲਾਵਾਂਗੇ ।
02:05 ‘Selector tool’ ‘ਤੇ ਕਲਿਕ ਕਰੋ । ਹੁਣ ‘Opacity’ ਨੂੰ ਘੱਟ ਕਰਕੇ 80 ਕਰੋ ਅਤੇ ਐਂਟਰ ਦਬਾਓ ।
02:12 ਸਾਡਾ ਪ੍ਰਤੀਬਿੰਬਿਤ ਟੈਕਸਟ ਹੁਣ ਪੂਰਾ ਹੋ ਗਿਆ ਹੈ । ਇਸਨੂੰ ਬਿਹਤਰ ਦੇਖਣ ਲਈ ਥੋੜ੍ਹਾ ਜਿਹਾ ਜੂਮ ਕਰੋ ।
02:20 ਅੱਗੇ ਅਸੀਂ ਲੇਬਲਡ ਟੈਕਸਟ ਬਣਾਉਣਾ ਸਿੱਖਾਂਗੇ ।
02:23 ਸਭ ਤੋਂ ਪਹਿਲਾਂ ਅਸੀਂ ਹਰੇ ਰੰਗ ਦਾ ਇੱਕ ਆਇਤ ਬਣਾਵਾਂਗੇ । ਹਾਲਾਂਕਿ Alpha ਵੈਲਿਊ ਜ਼ੀਰੋ ਹੈ, ਇਹ ਹੁਣੇ ਨਹੀ ਦਿੱਸਦਾ ਹੈ ।
02:32 ਇਸ ਨੂੰ 255 ਕਰੋ ਅਤੇ ਐਂਟਰ ਦਬਾਓ ।
02:36 ਹੁਣ ਆਇਤ ‘ਤੇ ਟੈਕਸਟ ‘SPOKEN TUTORIAL’ ਟਾਈਪ ਕਰੋ ।
02:43 ‘Selector’ ਟੂਲ ‘ਤੇ ਕਲਿਕ ਕਰੋ ਅਤੇ ਟੈਕਸਟ ਦੇ ਅਨੁਸਾਰ ਆਇਤ ਦਾ ਸਾਇਜ ਬਦਲੋ ।
02:48 ਅੱਗੇ ਟੈਕਸਟ ਚੁਣੋ । ਹੁਣ ਟੈਕਸਟ ਨੂੰ ਡੁਪਲੀਕੇਟ ਕਰਨ ਲਈ ‘Ctrl + D’ ਦਬਾਓ ।
02:54 ਡੁਪਲੀਕੇਟ ਟੈਕਸਟ ਮੂਲ ਟੈਕਸਟ ਦੇ ਬਿਲਕੁੱਲ ਉੱਪਰ ਹੈ ।
02:58 ਟੈਕਸਟ ਦਾ ਰੰਗ ਚਿੱਟਾ ਕਰੋ, ਫਿਰ ‘Path menu’ ‘ਤੇ ਜਾਓ ਅਤੇ ‘Object to path’ ਵਿਕਲਪ ‘ਤੇ ਕਲਿਕ ਕਰੋ ।
03:07 ਹੁਣ ‘Object menu’ ‘ਤੇ ਕਲਿਕ ਕਰੋ ਅਤੇ ਫਿਰ ‘Ungroup’ ਵਿਕਲਪ ‘ਤੇ ਕਲਿਕ ਕਰੋ ।
03:12 ਦੁਬਾਰਾ ‘Path menu’ ‘ਤੇ ਜਾਓ ਅਤੇ ‘Union’ ਵਿਕਲਪ ‘ਤੇ ਕਲਿਕ ਕਰੋ ।
03:17 ‘Tool controls bar’ ‘ਤੇ, ‘Lower selection one step’ ਆਇਕਨ ‘ਤੇ ਕਲਿਕ ਕਰੋ ।
03:23 ਇੱਕ ਵਾਰ ਫਿਰ ‘Path’ ਮੈਨਿਊ ‘ਤੇ ਜਾਓ ਅਤੇ ਇਸ ਸਮੇਂ ਅਸੀਂ ‘Linked offset’ ਵਿਕਲਪ ‘ਤੇ ਕਲਿਕ ਕਰਾਂਗੇ ।
03:30 ਉਸ ਹੈਂਡਲ ‘ਤੇ ਕਲਿਕ ਕਰੋ ਜੋ ਟੈਕਸਟ ‘ਤੇ ਦਿੱਸਦਾ ਹੈ ਅਤੇ ਆਉਟਲਾਇਨ ਨੂੰ ਵੱਡਾ ਕਰਨ ਦੇ ਲਈ ਇਸਨੂੰ ਖਿੱਚੋ ।
03:37 ‘Selector’ ਟੂਲ ‘ਤੇ ਕਲਿਕ ਕਰੋ । ਫਿਰ ਟੈਕਸਟ ‘ਤੇ ਕਲਿਕ ਕਰੋ ਅਤੇ ਇਸਨੂੰ ਹੇਠਾਂ ਲਾਓ ।
03:43 ਵੇਖੋ ਇੱਕ ਹੋਰ ਟੈਕਸਟ ਬਣਾਇਆ ਗਿਆ ਹੈ । ਟੈਕਸਟ ਚੁਣੋ ਅਤੇ ਇਸਨੂੰ ਡਿਲੀਟ ਕਰੋ ।
03:49 ਹੁਣ, ਆਉਟਲਾਇਨ ਭਾਗ ਨੂੰ ਚੁਣੋ ਅਤੇ ‘Nodes’ ਟੂਲ ‘ਤੇ ਕਲਿਕ ਕਰੋ ।
03:53 ‘Tool controls bar’ ‘ਤੇ, ‘Convert selected object to path’ ਟੂਲ ‘ਤੇ ਕਲਿਕ ਕਰੋ ।
03:58 ਹੁਣ ਤੁਸੀਂ ਆਉਟਲਾਇਨ ‘ਤੇ ਨੋਡਸ ਵੇਖ ਸਕਦੇ ਹੋ । ਇੱਥੇ ਦਿਖਾਈ ਦੇ ਰਹੇ ਤਰ੍ਹਾਂ, ਮੱਧ ਵਿੱਚ ਅਨਚਾਹੇ ਨੋਡਸ ਚੁਣੋ ਅਤੇ ਉਨ੍ਹਾਂ ਨੂੰ ਡਿਲੀਟ ਕਰੋ ।
04:09 ਦੁਬਾਰਾ ‘Selector’ ਟੂਲ ‘ਤੇ ਕਲਿਕ ਕਰੋ ਅਤੇ ਟੈਕਸਟ ਨੂੰ ਵਾਪਸ ਇਸਦੀ ਮੂਲ ਹਾਲਤ ਵਿੱਚ ਲਿਆਓ ।
04:14 ਟੈਕਸਟ ਦਾ ਰੰਗ ਬਦਲਕੇ ਹਰਾ ਕਰੋ ।
04:18 ਆਉਟਲਾਈਨ ਭਾਗ ਚੁਣੋ ਅਤੇ ਇਸਨੂੰ ਡੁਪਲੀਕੇਟ ਕਰਨ ਲਈ ‘Ctrl + D’ ਦਬਾਓ । ਇੱਕ ਵਾਰ ਫਿਰ ਯਾਦ ਰੱਖੋ ਕਿ ਡੁਪਲੀਕੇਟ ਆਉਟਲਾਈਨ ਮੂਲ ਦੇ ਠੀਕ ਉੱਪਰ ਹੈ ।
04:28 ਰੰਗ ਨੂੰ ਬਦਲਕੇ ਕਾਲ਼ਾ ਕਰੋ ।
04:31 ਫਿਰ ‘Tool controls bar’ ‘ਤੇ, ਤਿੰਨ ਵਾਰ ‘Lower selection one step’ ਆਇਕਨ ‘ਤੇ ਕਲਿਕ ਕਰੋ ।
04:38 ਅਖੀਰ ਵਿੱਚ ‘Fill and stroke’ ਡਾਇਲਾਗ ਬਾਕਸ ਵਿੱਚ ‘opacity’ ਨੂੰ ਘਟਾਕੇ 60 ਕਰੋ ਅਤੇ ‘blur’ ਨੂੰ ਵਧਾਕੇ 7 ਕਰੋ ।
04:47 ਇਹ ਕਰਨ ਦੇ ਬਾਅਦ ਅਸੀਂ ਲੇਬਲ ਲਈ ਹੇਂਗਰ ਬਣਾਵਾਂਗੇ ।
04:50 ਇਸ ਲਈ ‘Ellipse’ ਟੂਲ ‘ਤੇ ਕਲਿਕ ਕਰੋ । ਫਿਰ ‘Ctrl key’ ਦਬਾਓ ਅਤੇ ਆਇਤ ਦੇ ‘ਤੇ ਖੱਬੇ ਪਾਸੇ ਵੱਲ ਇੱਕ ਸਰਕਲ ਬਣਾਈਏ ਤਾਂਕਿ ਲੇਬਲ ‘ਤੇ ਇੱਕ ਛੇਦ ਬਣ ਜਾਵੇ ।
05:00 ਸਰਕਲ ਨੂੰ ਡੁਪਲੀਕੇਟ ਕਰਨ ਦੇ ਲਈ ‘Ctrl + D’ ਦਬਾਓ ਅਤੇ ਸਰਕਲ ਨੂੰ ਆਇਤ ਦੇ ਦੂੱਜੇ ਨੋਕ ‘ਤੇ ਲਾਓ ।
05:06 ਅੱਗੇ ‘Bezier tool’ ‘ਤੇ ਕਲਿਕ ਕਰੋ ਅਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਇੱਕ ਕਰਵੀ ਯਾਨੀ ਕਿ ਗੋਲਾਈਦਾਰ ਲਾਈਨ ਬਣਾਓ ।
05:13 ਬਣੀ ਹੋਈ ਲਾਈਨ ਇੱਕ ਹੇਂਗਰ ਦੀ ਤਰ੍ਹਾਂ ਦਿੱਸਣੀ ਚਾਹੀਦੀ ਹੈ ।
05:16 ‘Fill and stroke’ ਡਾਇਲਾਗ ਬਾਕਸ ‘ਤੇ ‘Stroke style’ ਵਿੱਚ ‘width’ ਨੂੰ ਬਦਲਕੇ 5 ਕਰੋ ।
05:22 ਹੁਣ ਸਾਡਾ ਲੇਬਲ ਕੀਤਾ ਹੋਇਆ ਟੈਕਸਟ ਤਿਆਰ ਹੈ । ਹੁਣ ਅਸੀਂ ਜੂਮ ਆਉਟ ਕਰਦੇ ਹਾਂ ਅਤੇ ਇਸਨੂੰ ਬਿਹਤਰ ਤਰ੍ਹਾਂ ਨਾਲ ਵੇਖਦੇ ਹਾਂ ।
05:30 ਅੱਗੇ ਸਿੱਖਦੇ ਹਾਂ ਕਿ Inkscape ਵਿੱਚ ਟੈਕਸਟ ਦੇ ਕੇਸ ਯਾਨੀ ਕਿ ਕਿਸਮਾਂ ਨੂੰ ਕਿਵੇਂ ਬਦਲਦੇ ਹਨ ।
05:34 ‘Text’ ਟੂਲ ‘ਤੇ ਕਲਿਕ ਕਰੋ ਅਤੇ ‘ਕੈਨਵਾਸ’ ‘ਤੇ ਐਲਫਾਬੇਟ ਟਾਈਪ ਕਰੋ । ਵੇਖੋ ਕਿ ਪੂਰਾ ਟੈਕਸਟ ਲੋਅਰ - ਕੇਸ ਯਾਨੀ ਕਿ ਛੋਟੇ ਅੱਖਰਾਂ ਵਿੱਚ ਹੈ ।
05:43 ਹੁਣ ‘Extensions’ ਮੈਨਿਊ ‘ਤੇ ਜਾਓ ਅਤੇ ‘Text’ ਨਾਂ ਵਾਲਾ ਵਿਕਲਪ ਅਤੇ ਫਿਰ ‘Change Case’ ‘ਤੇ ਕਲਿਕ ਕਰੋ । ਤੁਹਾਨੂੰ ਕੁੱਝ ਵਿਕਲਪ ਦਿਖਾਈ ਦੇਣਗੇ ।
05:52 ਹੁਣ ਮੈਂ ‘UPPERCASE’ ਵਿਕਲਪ ‘ਤੇ ਕਲਿਕ ਕਰਦਾ ਹਾਂ । ਵੇਖੋ ਕਿ ਐਲਫਾਬੇਟਸ ਦਾ ਕੇਸ ਅਪਰ - ਕੇਸ ਵਿੱਚ ਯਾਨੀ ਕਿ ਵੱਡੇ ਅੱਖਰਾਂ ਵਿੱਚ ਬਦਲ ਗਿਆ ਹੈ ।
05:59 ਦੁਬਾਰਾ ਟੈਕਸਟ ‘ਤੇ ਕਲਿਕ ਕਰੋ । ‘Extensions menu’ ‘ਤੇ, ਫਿਰ ‘Text’ ‘ਤੇ ਅਤੇ ਅਖੀਰ ਵਿੱਚ ‘Change Case’ ‘ਤੇ ਜਾਓ ।
06:07 ਇਸ ਸਮੇਂ ‘Random Case’ ਵਿਕਲਪ ਚੁਣੋ । ਟੈਕਸਟ ਦੇ ਕੇਸ ਵਿੱਚ ਬਦਲਾਅ ਨੂੰ ਵੇਖੋ ।
06:13 ਤੁਸੀਂ ਹੋਰ ਵਿਕਲਪਾਂ ਦੀ ਕੋਸ਼ਿਸ਼ ਆਪਣੇ ਆਪ ਕਰ ਸਕਦੇ ਹੋ ।
06:16 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
06:19 ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤਾ ਕਰਨਾ ਸਿੱਖਿਆ: ਪ੍ਰਤੀਬਿੰਬਤ (ਰਿਫਲੇਕਟੇਡ) ਟੈਕਸਟ ਲੇਬਲਡ ਟੈਕਸਟ ਅਤੇ ਟੈਕਸਟ ਦੇ ਕੇਸ ਨੂੰ ‘lowercase’ ਤੋਂ ‘uppercase’ ਅਤੇ ‘random – case’ ਵਿੱਚ ਬਦਲਣਾ
06:31 ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । ਸਤ੍ਹਾ ‘ਤੇ ਪ੍ਰਤੀਬਿੰਬਤ ਟੈਕਸਟ ‘INKSCAPE’ ਬਣਾਓ ।
06:37 ਟੈਕਸਟ Inkscape ਲਿਖੋ ਅਤੇ ਟੈਕਸਟ ਦੇ ਕੇਸ ਨੂੰ Flip case ਵਿੱਚ ਬਦਲੋ ।
06:42 ਤੁਹਾਡਾ ਪੂਰਾ ਨਿਰਧਾਰਤ ਕੰਮ ਇਸ ਤਰ੍ਹਾਂ ਨਾਲ ਦਿੱਸਣ ਚਾਹੀਦਾ ਹੈ ।
06:45 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਵੇਖੋ ।
06:51 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
06:58 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
07:01 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:06 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
07:10 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav