Ruby/C3/Object-Oriented-Programming-Methods/Punjabi
From Script | Spoken-Tutorial
Revision as of 21:24, 16 February 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, ‘Ruby’ ਵਿੱਚ ‘Object Oriented Programming – Methods’ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਤੁਸੀਂ ਹੇਠ ਲਿਖੇ ਨੂੰ ਕਰਨਾ ਸਿੱਖੋਗੇ: | |
00:09 | ‘ਇੰਸਟੈਂਸ ਮੈਥਡਸ (instance methods)‘ | |
00:11 | ‘ਕਲਾਸ ਮੈਥਡਸ (class methods)’ | |
00:14 | ‘ਐਕਸੈੱਸਰ ਮੈਥਡਸ (accessor methods)’ | |
00:15 | ਇੱਥੇ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੁ ਵਰਜ਼ਨ 12.04 | |
00:19 | Ruby1.9.3 | |
00:22 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ । | |
00:27 | ਤੁਹਾਨੂੰ ‘ਲਿਨਕਸ’ ਕਮਾਂਡਸ, ‘ਟਰਮੀਨਲ’ ਅਤੇ ‘ਟੈਕਸਟ – ਐਡੀਟਰ’ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:31 | ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ । | |
00:36 | ਸ਼ੁਰੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਅਸੀਂ ttt ਡਾਇਰੈਕਟਰੀ ਪਹਿਲਾਂ ਬਣਾਈ ਸੀ । | |
00:41 | ਹੁਣ ਉਸ ਡਾਇਰੈਕਟਰੀ ‘ਤੇ ਜਾਂਦੇ ਹਾਂ । | |
00:44 | ਫਿਰ ‘ruby – tutorial’ ‘ਤੇ | |
00:47 | ਇਸ ਵਿੱਚ ‘oop – methods’ ਅਤੇ cd ਨਾਂ ਵਾਲੀਆਂ ਡਾਇਰੈਕਟਰੀਆਂ ਬਣਾਓ । | |
00:54 | ‘ਇੰਸਟੈਂਸ ਮੈਥਡਸ’ ਕੀ ਹੈ ? | |
00:56 | ‘ਇੰਸਟੈਂਸ ਮੈਥਡਸ’ ਉਹ ‘ਮੈਥਡਸ’ ਹਨ ਜੋ ਉਸ ਕਲਾਸ ਦੇ ਸਾਰੇ ਇੰਸਟੈਂਸ ਲਈ ਉਪਲੱਬਧ ਹੁੰਦੇ ਹਨ । | |
01:03 | ਪਿਛਲੇ ਵਿੱਚ ਅਸੀਂ ਸਿੱਖਿਆ ਸੀ ਕਿ ਇੱਕ ‘ਕਲਾਸ’ ਦਾ ‘ਆਬਜੈਕਟ’ ਜਾਂ ‘ਇੰਸਟੈਂਸ’ ਕਿਵੇਂ ਬਣਾਉਂਦੇ ਹਨ । | |
01:09 | ਮੁੱਢਲੇ ਪੱਧਰ ਦੇ ‘Ruby’ ਟਿਊਟੋਰਿਅਲਸ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ gedit ਵਿੱਚ ਇੱਕ ਫਾਇਲ ਬਣਾਓ । | |
01:14 | ਇਸ ਨੂੰ ‘instance_methods.rb’ ਨਾਮ ਦਿਓ । | |
01:19 | ਮੇਰੇ ਕੋਲ ‘ਇੰਸਟੈਂਸ ਮੈਥਡਸ’ ਨੂੰ ਲਾਗੂ ਕਰਨ ਦੀ ਇੱਕ ਕਾਰਜਕਾਰੀ ਉਦਾਹਰਣ ਹੈ । | |
01:24 | ਤੁਸੀਂ ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰ ਸਕਦੇ ਹੋ । | |
01:29 | ਮੈਂ ਇਸ ਉਦਾਹਰਣ ਵਿੱਚ ‘Product’ ਨਾਂ ਵਾਲੀ ਇੱਕ ਕਲਾਸ ਪਰਿਭਾਸ਼ਿਤ ਕੀਤੀ ਹੈ । | |
01:33 | ਮੈਂ ਇੰਸਟੈਂਸ ਵੈਰੀਏਬਲਸ ‘name’ ਅਤੇ ‘price’ ਨੂੰ ਇਨਿਸ਼ਿਅਲਾਇਜ ਕਰਨ ਦੇ ਲਈ ਇੱਕ ‘ਇਨਿਸ਼ਿਅਲਾਇਜ ਮੈਥਡ’ ਕਾਲ ਕੀਤਾ ਹੈ । | |
01:41 | ਮੈਂ ‘name’ ਅਤੇ ‘price’ ਨਾਂ ਵਾਲਾ ‘ਇੰਸਟੈਂਸ ਮੈਥਡਸ’ ਨੂੰ ਵੀ ਪਰਿਭਾਸ਼ਿਤ ਕੀਤਾ ਹੈ । | |
01:47 | ਉਨ੍ਹਾਂ ਵਿਚੋਂ ਹਰੇਕ ‘ਇੰਸਟੈਂਸ ਵੈਰੀਏਬਲ ਕ੍ਰਮਵਾਰ ‘name’ ਅਤੇ ‘price’ ਰਿਟਰਨ ਕਰਦੇ ਹਨ । | |
01:54 | ‘ਇੰਸਟੈਂਸ ਮੈਥਡਸ’ ਆਮ ‘ਮੈਥਡਸ’ ਦੀ ਤਰ੍ਹਾਂ ਹੀ ਪਰਿਭਾਸ਼ਿਤ ਹੁੰਦੇ ਹਨ । | |
01:58 | ਪਿਛਲੇ ਵਿੱਚ ਅਸੀਂ ਸਿੱਖਿਆ ਸੀ ਕਿ ‘Ruby’ ਵਿੱਚ ‘ਮੈਥਡਸ’ ਕਿਵੇਂ ਬਣਾਉਂਦੇ ਹਨ । | |
02:02 | ਛੇਤੀ ਹੀ, ਅਸੀਂ ਵੇਖਾਂਗੇ ਕਿ ਇਹ ‘ਮੈਥਡਸ’ ਸਾਰੇ ‘ਇੰਸਟੈਂਸੇਸ’ ਦੇ ਲਈ ਕਿਵੇਂ ਉਪਲੱਬਧ ਹੋਣਗੇ । | |
02:07 | ਹੁਣ ਜੋ ਲਾਜਿਕ ਸਾਡੇ ਕੋਲ ਹੈ ਉਸ ਦੀ ਵਰਤੋਂ ਕਰਦੇ ਹਾਂ । | |
02:11 | ਇੱਥੇ, ਮੈਂ ਇੱਕ ‘Product’ ‘ਆਬਜੈਕਟ’ ਨੂੰ ਇਨਿਸ਼ਿਅਲਾਇਜ ਕੀਤਾ ਹੈ ਅਤੇ ਇਸਨੂੰ ‘product_object_1’ ਨਾਮ ਦਿੱਤਾ ਹੈ । | |
02:18 | ਮੈਂ ਇਸਨੂੰ ‘name value’ ਅਤੇ ‘price value’ ਦੇ ਨਾਲ ਇਨਿਸ਼ਿਅਲਾਇਜ ਕੀਤਾ ਹੈ । | |
02:24 | ‘ਇਨਿਸ਼ਿਅਲਾਇਜਰ ਬਲਾਕ’ ‘ਇੰਸਟੈਂਸ ਵੈਰੀਏਬਲਸ’ ‘@name’ ਅਤੇ ‘@price’ ਨੂੰ ਵੈਲਿਊਜ਼ ਪਾਸ ਕਰਦਾ ਹੈ । | |
02:31 | ਹੁਣ ਇਹ ‘ਪ੍ਰੋਡਕਟ ਇੰਸਟੈਂਸ’ ਜਾਂ ‘ਆਬਜੈਕਟ’ ‘ਇੰਸਟੈਂਸ ਮੈਥਡਸ’ ‘name’ ਅਤੇ ‘price’ ਦੀ ਵਰਤੋਂ ਕਰ ਸਕਦਾ ਹੈ । | |
02:37 | ਇਸ ‘ਮੈਥਡਸ’ ਨੂੰ ਕਾਲ ਕਰਨ ‘ਤੇ, ਸਾਨੂੰ ‘ਇੰਸਟੈਂਸ ਵੈਰੀਏਬਲਸ’ ਵਿੱਚ ਇੱਕਠੀ ਹੋਈ ਵੈਲਿਊਜ਼ ਪ੍ਰਾਪਤ ਹੁੰਦੀ ਹੈ । | |
02:43 | ਹੁਣ ਇਸ ਕੋਡ ਨੂੰ ਚਲਾਉਂਦੇ ਹਾਂ । | |
02:46 | ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ: ‘ruby instance_methods.rb’ ਅਤੇ ਆਉਟਪੁਟ ਦੇਖਣ ਦੇ ਲਈ ਐਂਟਰ ਦਬਾਓ । | |
02:56 | ਤੁਸੀਂ ਵੇਖੋਗੇ ਕਿ ਤੁਸੀਂ ਜਿਨ੍ਹਾਂ ਵੈਲਿਊਜ਼ ਤੋਂ ਆਬਜੈਕਟ ਨੂੰ ਇਨਿਸ਼ਿਅਲਾਇਜ ਕੀਤਾ ਹੈ ਇਹ ਉਨ੍ਹਾਂ ਨੂੰ ਪ੍ਰਿੰਟ ਕਰੇਗਾ । | |
03:02 | ਕਹਿਣ ਦੇ ਲਈ laptop ਅਤੇ 35, 000 | |
03:07 | ਅੱਗੇ, ਇੱਕ ਹੋਰ ਇੰਸਟੈਂਸ ਜਾਂ ਆਬਜੈਕਟ ਨੂੰ ਇਨਿਸ਼ਿਅਲਾਇਜ ਕਰੋ । | |
03:12 | ਹੁਣ ਇਸ ਆਬਜੈਕਟ ਨੂੰ ‘product_object_2’ ਨਾਮ ਦਿੰਦੇ ਹਾਂ । | |
03:18 | ਇਸ ਵਾਰ, ‘name’ ਅਤੇ ‘price’ ਨੂੰ ਵੈਲਿਊਜ਼ ਦਾ ਇੱਕ ਹੋਰ ਸੈੱਟ ਦਿੰਦੇ ਹਾਂ । | |
03:23 | ਹੁਣ ਇਸ ‘ਆਬਜੈਕਟ’ ਲਈ ‘ਇੰਸਟੈਂਸ ਮੈਥਡਸ’ ‘name’ ਅਤੇ ‘price’ ਕਾਲ ਕਰਦੇ ਹਾਂ । | |
03:35 | ਅੱਗੇ ‘ਟਰਮੀਨਲ’ ‘ਤੇ ਵਾਪਸ ਜਾਂਦੇ ਹਾਂ ਅਤੇ ਪਹਿਲਾਂ ਦੀ ਤਰ੍ਹਾਂ ਕੋਡ ਚਲਾਉਂਦੇ ਹਾਂ । | |
03:41 | ਤੁਸੀਂ ਦੇਖੋਗੇ ਕਿ ਇਹ ਸਫਲਤਾਪੂਰਵਕ ਨਾਲ ਚੱਲਦਾ ਹੈ ਅਤੇ ਇਹ ਨਵੀਂ ਵੈਲਿਊਜ਼ ਨੂੰ ਪ੍ਰਿੰਟ ਕਰਦਾ ਹੈ । | |
03:48 | ਇਹ ਸਾਬਤ ਕਰਦਾ ਹੈ ਕਿ ‘ਇੰਸਟੈਂਸ ਮੈਥਡਸ’ ਉਸ ‘ਕਲਾਸ Product’ ਦੇ ਸਾਰੇ ‘ਆਬਜੈਕਟਸ’ ਦੇ ਲਈ ਉਪਲੱਬਧ ਹਨ । | |
03:55 | ਹੁਣ ਤੁਸੀਂ ਆਪਣੇ ਆਪ ਇੰਸਟੈਂਸ ਮੈਥਡਸ ਲਿਖਣ ਵਿੱਚ ਸਮਰੱਥ ਹੋ ਗਏ ਹੋਵੋਗੇ । | |
03:59 | ਅੱਗੇ, ਵੇਖਦੇ ਹਾਂ ਕਿ ‘ਕਲਾਸ ਮੈਥਡਸ’ ਕੀ ਹੁੰਦੇ ਹਨ | |
04:04 | ‘ਕਲਾਸ ਮੈਥਡਸ’ ਕੇਵਲ ‘ਕਲਾਸ’ ਦੇ ਲਈ ਉਪਲੱਬਧ ‘ਮੈਥਡਸ’ ਹੁੰਦੇ ਹਨ । | |
04:09 | ਇਹ ‘ਮੈਥਡਸ’ ‘ਕਲਾਸ’ ਦੇ ‘ਇੰਸਟੈਂਸ’ ਦੇ ਲਈ ਉਪਲੱਬਧ ਨਹੀਂ ਹੁੰਦੇ ਹਨ । | |
04:14 | ਤੁਸੀਂ ਵੱਖਰੇ ਤਰੀਕੇ ਨਾਲ ‘ਕਲਾਸ ਮੈਥਡਸ’ ਨੂੰ ਪਰਿਭਾਸ਼ਿਤ ਕਰ ਸਕਦੇ ਹੋ । | |
04:16 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
04:18 | ਮੁੱਢਲੇ ਪੱਧਰ ਦੇ ‘Ruby’ ਟਿਊਟੋਰਿਅਲਸ ਵਿੱਚ ਦਰਸਾਏ ਗਏ ਦੀ ਤਰ੍ਹਾਂ ‘gedit’ ਵਿੱਚ ਇੱਕ ਨਵੀਂ ਫਾਇਲ ਬਣਾਓ । | |
04:24 | ਇਸਨੂੰ ‘class_methods.rb’ ਨਾਮ ਦਿਓ । | |
04:28 | ਮੇਰੇ ਕੋਲ ‘ਕਲਾਸ ਮੈਥਡਸ’ ਦੀ ਇੱਕ ਕਾਰਜਕਾਰੀ ਉਦਾਹਰਣ ਹੈ । | |
04:32 | ਤੁਸੀਂ ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰ ਸਕਦੇ ਹੋ । | |
04:36 | ਮੈਂ ਪਹਿਲਾਂ ਦੀ ਤਰ੍ਹਾਂ ਇੱਕ ‘Product class’ ਪਰਿਭਾਸ਼ਿਤ ਕੀਤਾ ਹੈ । | |
04:40 | ਮੈਂ ਪਹਿਲਾਂ ਦੀ ਤਰ੍ਹਾਂ ਇੱਕ ‘initializer’ ਵੀ ਕਾਲ ਕੀਤਾ ਹੈ । | |
04:44 | ਹਾਂਲਾਕਿ, ਇਸ ਸਮੇਂ ਮੈਂ ‘description’ ਨਾਮ ਵਾਲਾ ਇੱਕ ਹੋਰ ‘argument’ ਜੋੜਿਆ ਹੈ । | |
04:48 | ਮੈਂ ਪਹਿਲਾਂ ਦੀ ਤਰ੍ਹਾਂ ‘instance variables’ ਦੇ ਉੱਲਟ ਵੈਲਿਊਜ਼ ਨੂੰ ਰੱਖਣ ਦੇ ਲਈ ‘ਕਲਾਸ ਵੈਰੀਏਬਲਸ’ ਦੀ ਵਰਤੋਂ ਕਰ ਰਿਹਾ ਹਾਂ । | |
04:55 | ਇਹ ‘ਕਲਾਸ’ ਤੁਹਾਨੂੰ ਤਿੰਨ ਵੱਖਰੇ ਤਰੀਕੇ ਦਿਖਾਵੇਗੀ ਜਿਸਦੇ ਨਾਲ ਕੋਈ ਵਿਅਕਤੀ ਕਲਾਸ ਮੈਥਡਸ ਨੂੰ ਪਰਿਭਾਸ਼ਿਤ ਕਰ ਸਕੇ । | |
05:01 | ‘name’ ਦੇ ਲਈ ਐਲਾਨ ‘ਕਲਾਸ ਮੈਥਡ ਨੂੰ ਚੈੱਕ ਕਰੋ । | |
05:06 | ਇੱਥੇ ਇਹ ‘ਕਲਾਸ ਨੇਮ’ ‘Product’ ਦੀ ਵਰਤੋਂ ਕਰਕੇ ਪਰਿਭਾਸ਼ਿਤ ਹੁੰਦਾ ਹੈ । | |
05:10 | ਫਿਰ, ਦੂਜੇ ‘ਕਲਾਸ ਮੈਥਡਸ’ ਦੇ ਐਲਾਨ ਨੂੰ ਚੈੱਕ ਕਰੋ । | |
05:14 | ਇੱਥੇ ਮੈਂ ‘self ਕੀਵਰਡ’ ਦੀ ਵਰਤੋਂ ਕੀਤੀ ਹੈ । | |
05:18 | ਅੱਗੇ, ਤੀਸਰਾ ਤਰੀਕਾ ਚੈੱਕ ਕਰੋ ਜਿਸਦੇ ਨਾਲ ਤੁਸੀਂ ‘ਕਲਾਸ ਮੈਥਡਸ’ ਪਰਿਭਾਸ਼ਿਤ ਕਰ ਸਕੋ । | |
05:23 | ਹੁਣ ਇਸ ‘ਕਲਾਸ ਮੈਥਡਸ’ ਨੂੰ ਲਾਗੂ ਕਰਦੇ ਹਾਂ । | |
05:27 | ਹੁਣ ਸਭ ਤੋਂ ਪਹਿਲਾਂ, ਪਹਿਲਾਂ ਦੀ ਤਰ੍ਹਾਂ ‘Product’ ਦਾ ‘ਆਬਜੈਕਟ’ ਇਨਿਸ਼ਿਅਲਾਇਜ ਕਰਦੇ ਹਾਂ । | |
05:32 | ਇਸ ਸਮੇਂ ਅਸੀਂ ‘description’ ਦੇ ਲਈ ਵੀ ਇੱਕ ਵੈਲਿਊ ਦੇ ਰਹੇ ਹਾਂ । | |
05:37 | ਹੁਣ ਇੱਥੇ ਦਰਸਾਏ ਗਏ ਦੀ ਤਰ੍ਹਾਂ ‘ਕਲਾਸ ਮੈਥਡਸ’ ਨੂੰ ਕਾਲ ਕਰਦੇ ਹਾਂ । | |
05:42 | ਹੁਣ ਕੋਡ ਨੂੰ ਚਲਾਉਂਦੇ ਹਾਂ ਅਤੇ ਆਉਟਪੁਟ ਨੂੰ ਚੈੱਕ ਕਰਦੇ ਹਾਂ । | |
05:47 | ਟਰਮੀਨਲ ‘ਤੇ ਜਾਓ ਅਤੇ ਪਹਿਲਾਂ ਦੀ ਤਰ੍ਹਾਂ ਕੋਡ ਨੂੰ ਚਲਾਓ । | |
05:54 | ਤੁਸੀਂ ਵੇਖੋਗੇ ਕਿ ਇਹ ‘name, price’ ਅਤੇ ‘description’ ਦੇ ਲਈ ਵੈਲਿਊਜ਼ ਪ੍ਰਿੰਟ ਕਰੇਗਾ । | |
05:59 | ਹੁਣ ਤੁਸੀਂ ਆਪਣੇ ਆਪ ‘class methods’ ਲਿਖਣ ਦੇ ਲਈ ਸਮਰੱਥ ਹੋ ਗਏ ਹੋਵੋਗੇ । | |
06:03 | ਅੱਗੇ ਅਸੀਂ ਵੇਖਾਂਗੇ ਕਿ ‘accessor methods’ ਕੀ ਹੁੰਦੇ ਹਨ | |
06:07 | ‘Ruby’ ‘ਕਲਾਸੇਸ’ ਵਿੱਚ ਪਰਿਭਾਸ਼ਿਤ ਡਾਟਾ ਨੂੰ ਐਕਸੈੱਸ ਕਰਨ ਦੇ ਲਈ ‘accessor methods’ ਦੀ ਵਰਤੋਂ ਕਰਦਾ ਹੈ । | |
06:13 | ‘Accessor methods’ ‘setter methods’ ਅਤੇ ‘getter methods’ ਤੋਂ ਬਣਦਾ ਹੈ । | |
06:18 | ‘Setter methods’ ਵੈਲਿਊਜ਼ ਨੂੰ ਸੈੱਟ ਕਰਦਾ ਹੈ । | |
06:22 | ‘Getter methods’ ਉਨ੍ਹਾਂ ਵੈਲਿਊਜ਼ ਨੂੰ ਪ੍ਰਾਪਤ ਕਰਦਾ ਹੈ । | |
06:24 | ‘Ruby’ ਇਸ ‘ਮੈਥਡਸ’ ਨੂੰ ਐਲਾਨ ਕਰਨ ਦੇ ਲਈ ਸ਼ਬਦ ‘attr_accessor’ ਦੀ ਵਰਤੋਂ ਕਰਦਾ ਹੈ । | |
06:31 | ਹੁਣ ‘accessor methods’ ਦੀ ਇੱਕ ਉਦਾਹਰਣ ਵੇਖਦੇ ਹਾਂ । | |
06:35 | ਮੁੱਢਲੇ ਪੱਧਰ ਦੇ ‘Ruby’ ਟਿਊਟੋਰਿਅਲਸ ਵਿੱਚ ਦਰਸਾਏ ਗਏ ਦੀ ਤਰ੍ਹਾਂ gedit ਵਿੱਚ ਇੱਕ ਨਵੀਂ ਫਾਇਲ ਬਣਾਓ । | |
06:39 | ਇਸਨੂੰ accessor_methods.rb ਨਾਮ ਦਿਓ । | |
06:43 | ਮੇਰੇ ਕੋਲ accessor methods ਨੂੰ ਲਾਗੂ ਕਰਨ ਦੀ ਇੱਕ ਕਾਰਜਕਾਰੀ ਉਦਾਹਰਣ ਹੈ । | |
06:47 | ਤੁਸੀਂ ਇਸ ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰ ਸਕਦੇ ਹੋ । | |
06:52 | ਇਸ ਉਦਾਹਰਣ ਵਿੱਚ ਮੈਂ Product ਨਾਮਕ ਇੱਕ ਕਲਾਸ ਪਰਿਭਾਸ਼ਿਤ ਕੀਤੀ ਹੈ । | |
06:56 | ਮੈਂ name ਅਤੇ price ਦੇ ਲਈ attr_accessor ਐਲਾਨ ਕੀਤਾ ਹੈ । | |
07:01 | ਇਸ ਮੈਥਡਸ ਦੀ ਵਰਤੋਂ ਕਰਨ ਦੇ ਲਈ ਬਸ ਐਨਾ ਹੀ ਕਰਨ ਦੀ ਲੋੜ ਹੁੰਦੀ ਹੈ । | |
07:05 | ਹੁਣ ਇਸਨੂੰ ਲਾਗੂ ਕਰਦੇ ਹਾਂ । | |
07:07 | ਮੈਂ ਇੱਕ ‘Product ਆਬਜੈਕਟ’ ਇਨਿਸ਼ਿਅਲਾਇਜ ਕੀਤਾ ਹੈ । | |
07:10 | ਫਿਰ, ਮੈਂ ‘Product ਆਬਜੈਕਟ’ ਦੇ ‘name’ ਅਤੇ ‘price’ ਸੈੱਟ ਕੀਤੇ ਹਨ । | |
07:14 | ਇਹ ਇਸ ਲਈ ਸੰਭਵ ਹੈ ਕਿਉਂਕਿ ਡਿਫਾਲਟ ਰੂਪ ਤੋਂ, ‘attr_declaration’ ਵੈਲਿਊਜ਼ ਸੈੱਟ ਕਰਨ ਦੇ ਲਈ ਮੈਥਡਸ ਬਣਾਉਂਦਾ ਹੈ । | |
07:22 | ਫਿਰ ਮੈਂ ‘name’ ਅਤੇ ‘price’ ਦੇ ਲਈ ‘getter ਮੈਥਡਸ’ ਦੀ ਵਰਤੋਂ ਕਰਕੇ ਵੈਲਿਊਜ਼ ਪ੍ਰਿੰਟ ਕਰਨ ਦੀ ਕੋਸ਼ਿਸ਼ ਕੀਤੀ ਹੈ । | |
07:28 | ਇਸ ‘getter ਮੈਥਡਸ’ ਦਾ ਵੀ ‘attr_accessor’ਦੇ ਐਲਾਨ ਦਾ ਨਿਰਮਾਣ ਕੀਤਾ ਗਿਆ ਸੀ । | |
07:35 | ਹੁਣ ਪਹਿਲਾਂ ਦੀ ਤਰ੍ਹਾਂ ਕੋਡ ਚਲਾਉਂਦੇ ਹਾਂ । | |
07:40 | ਤੁਸੀਂ ਵੇਖੋਗੇ ਕਿ ਜੋ ਵੈਲਿਊਜ਼ ਸੈੱਟ ਕੀਤੀਆਂ ਗਈਆਂ ਸਨ ਇਹ ਉਨ੍ਹਾਂ ਨੂੰ ਪ੍ਰਿੰਟ ਕਰਦਾ ਹੈ । | |
07:44 | ਹੁਣ ਤੋਂ, ਤੁਸੀਂ ਆਪਣੇ ਆਪ ‘accessor methods’ ਲਿਖਣ ਵਿੱਚ ਸਮਰੱਥ ਹੋ ਗਏ ਹੋਵੋਗੇ । | |
07:50 | ਇੱਕ ਚੀਜ਼ ਜੋ ਧਿਆਨ ਦੇਣ ਦੀ ਹੈ ਕਿ ਡਿਫਾਲਟ ਰੂਪ ਤੋਂ ‘accessor methods’ ਇੰਸਟੈਂਸ ਮੈਥਡਸ ਹੁੰਦੇ ਹਨ । | |
07:55 | ਇਸ ਲਈ ਇਹ ‘ਕਲਾਸ Product’ ਦੇ ਵੱਖਰੇ ਇੰਸਟੈਂਸੇਸ ਨਾਲ ਐਕਸੈੱਸ ਕੀਤੇ ਜਾ ਸਕਦੇ ਹਨ । | |
08:00 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: ਇੰਸਟੈਂਸ ਮੈਥਡਸ, ਕਲਾਸ ਮੈਥਡਸ ਅਤੇ ਐਕਸੈੱਸਰ ਮੈਥਡਸ ਦੇ ਬਾਰੇ ਵਿੱਚ । | |
08:06 | ਇੱਕ ਨਿਰਧਾਰਤ ਕੰਮ ਵਿੱਚ: ‘Temperature’ ਨਾਮ ਵਾਲੀ ਇੱਕ ਕਲਾਸ ਪਰਿਭਾਸ਼ਿਤ ਕਰੋ । | |
08:10 | ‘Ruby ਦਾ ਐਕਸੈੱਸਰ ਮੈਥਡ’ ਸਿੰਟੇਕਸ ਦੀ ਵਰਤੋਂ ਕਰਕੇ ਇੱਕ ‘ਇੰਸਟੈਂਸ ਮੈਥਡ’ ਲਿਖੋ । | |
08:15 | ਇਸ ਮੈਥਡ ਨੂੰ ਦਿੱਤੇ ਹੋਏ ‘Fahrenheit’ ਦੇ ਲਈ ‘Celsius’ ਦੀ ਗਿਣਤੀ ਕਰਨੀ ਚਾਹੀਦੀ ਹੈ । | |
08:20 | http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
08:23 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
08:26 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:30 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | |
08:31 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
08:34 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
08:38 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
08:44 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
08:48 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:55 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ spoken hyphen tutorial dot org slash NMEICT hyphen Intro ‘ਤੇ ਉਪਲੱਬਧ ਹੈ । | |
09:03 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |