Ruby/C3/Object-Oriented-Programming-Methods/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, ‘Ruby’ ਵਿੱਚ ‘Object Oriented Programming – Methods’ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਤੁਸੀਂ ਹੇਠ ਲਿਖੇ ਨੂੰ ਕਰਨਾ ਸਿੱਖੋਗੇ:
00:09 ‘ਇੰਸਟੈਂਸ ਮੈਥਡਸ (instance methods)‘
00:11 ‘ਕਲਾਸ ਮੈਥਡਸ (class methods)’
00:14 ‘ਐਕਸੈੱਸਰ ਮੈਥਡਸ (accessor methods)’
00:15 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੁ ਵਰਜ਼ਨ 12.04
00:19 Ruby1.9.3
00:22 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ ।
00:27 ਤੁਹਾਨੂੰ ‘ਲਿਨਕਸ’ ਕਮਾਂਡਸ, ‘ਟਰਮੀਨਲ’ ਅਤੇ ‘ਟੈਕਸਟ – ਐਡੀਟਰ’ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ।
00:31 ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ ।
00:36 ਸ਼ੁਰੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਅਸੀਂ ttt ਡਾਇਰੈਕਟਰੀ ਪਹਿਲਾਂ ਬਣਾਈ ਸੀ ।
00:41 ਹੁਣ ਉਸ ਡਾਇਰੈਕਟਰੀ ‘ਤੇ ਜਾਂਦੇ ਹਾਂ ।
00:44 ਫਿਰ ‘ruby – tutorial’ ‘ਤੇ
00:47 ਇਸ ਵਿੱਚ ‘oop – methods’ ਅਤੇ cd ਨਾਂ ਵਾਲੀਆਂ ਡਾਇਰੈਕਟਰੀਆਂ ਬਣਾਓ ।
00:54 ‘ਇੰਸਟੈਂਸ ਮੈਥਡਸ’ ਕੀ ਹੈ ?
00:56 ‘ਇੰਸਟੈਂਸ ਮੈਥਡਸ’ ਉਹ ‘ਮੈਥਡਸ’ ਹਨ ਜੋ ਉਸ ਕਲਾਸ ਦੇ ਸਾਰੇ ਇੰਸਟੈਂਸ ਲਈ ਉਪਲੱਬਧ ਹੁੰਦੇ ਹਨ ।
01:03 ਪਿਛਲੇ ਵਿੱਚ ਅਸੀਂ ਸਿੱਖਿਆ ਸੀ ਕਿ ਇੱਕ ‘ਕਲਾਸ’ ਦਾ ‘ਆਬਜੈਕਟ’ ਜਾਂ ‘ਇੰਸਟੈਂਸ’ ਕਿਵੇਂ ਬਣਾਉਂਦੇ ਹਨ ।
01:09 ਮੁੱਢਲੇ ਪੱਧਰ ਦੇ ‘Ruby’ ਟਿਊਟੋਰਿਅਲਸ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ gedit ਵਿੱਚ ਇੱਕ ਫਾਇਲ ਬਣਾਓ ।
01:14 ਇਸ ਨੂੰ ‘instance_methods.rb’ ਨਾਮ ਦਿਓ ।
01:19 ਮੇਰੇ ਕੋਲ ‘ਇੰਸਟੈਂਸ ਮੈਥਡਸ’ ਨੂੰ ਲਾਗੂ ਕਰਨ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
01:24 ਤੁਸੀਂ ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰ ਸਕਦੇ ਹੋ ।
01:29 ਮੈਂ ਇਸ ਉਦਾਹਰਣ ਵਿੱਚ ‘Product’ ਨਾਂ ਵਾਲੀ ਇੱਕ ਕਲਾਸ ਪਰਿਭਾਸ਼ਿਤ ਕੀਤੀ ਹੈ ।
01:33 ਮੈਂ ਇੰਸਟੈਂਸ ਵੈਰੀਏਬਲਸ ‘name’ ਅਤੇ ‘price’ ਨੂੰ ਇਨਿਸ਼ਿਅਲਾਇਜ ਕਰਨ ਦੇ ਲਈ ਇੱਕ ‘ਇਨਿਸ਼ਿਅਲਾਇਜ ਮੈਥਡ’ ਕਾਲ ਕੀਤਾ ਹੈ ।
01:41 ਮੈਂ ‘name’ ਅਤੇ ‘price’ ਨਾਂ ਵਾਲਾ ‘ਇੰਸਟੈਂਸ ਮੈਥਡਸ’ ਨੂੰ ਵੀ ਪਰਿਭਾਸ਼ਿਤ ਕੀਤਾ ਹੈ ।
01:47 ਉਨ੍ਹਾਂ ਵਿਚੋਂ ਹਰੇਕ ‘ਇੰਸਟੈਂਸ ਵੈਰੀਏਬਲ ਕ੍ਰਮਵਾਰ ‘name’ ਅਤੇ ‘price’ ਰਿਟਰਨ ਕਰਦੇ ਹਨ ।
01:54 ‘ਇੰਸਟੈਂਸ ਮੈਥਡਸ’ ਆਮ ‘ਮੈਥਡਸ’ ਦੀ ਤਰ੍ਹਾਂ ਹੀ ਪਰਿਭਾਸ਼ਿਤ ਹੁੰਦੇ ਹਨ ।
01:58 ਪਿਛਲੇ ਵਿੱਚ ਅਸੀਂ ਸਿੱਖਿਆ ਸੀ ਕਿ ‘Ruby’ ਵਿੱਚ ‘ਮੈਥਡਸ’ ਕਿਵੇਂ ਬਣਾਉਂਦੇ ਹਨ ।
02:02 ਛੇਤੀ ਹੀ, ਅਸੀਂ ਵੇਖਾਂਗੇ ਕਿ ਇਹ ‘ਮੈਥਡਸ’ ਸਾਰੇ ‘ਇੰਸਟੈਂਸੇਸ’ ਦੇ ਲਈ ਕਿਵੇਂ ਉਪਲੱਬਧ ਹੋਣਗੇ ।
02:07 ਹੁਣ ਜੋ ਲਾਜਿਕ ਸਾਡੇ ਕੋਲ ਹੈ ਉਸ ਦੀ ਵਰਤੋਂ ਕਰਦੇ ਹਾਂ ।
02:11 ਇੱਥੇ, ਮੈਂ ਇੱਕ ‘Product’ ‘ਆਬਜੈਕਟ’ ਨੂੰ ਇਨਿਸ਼ਿਅਲਾਇਜ ਕੀਤਾ ਹੈ ਅਤੇ ਇਸਨੂੰ ‘product_object_1’ ਨਾਮ ਦਿੱਤਾ ਹੈ ।
02:18 ਮੈਂ ਇਸਨੂੰ ‘name value’ ਅਤੇ ‘price value’ ਦੇ ਨਾਲ ਇਨਿਸ਼ਿਅਲਾਇਜ ਕੀਤਾ ਹੈ ।
02:24 ‘ਇਨਿਸ਼ਿਅਲਾਇਜਰ ਬਲਾਕ’ ‘ਇੰਸਟੈਂਸ ਵੈਰੀਏਬਲਸ’ ‘@name’ ਅਤੇ ‘@price’ ਨੂੰ ਵੈਲਿਊਜ਼ ਪਾਸ ਕਰਦਾ ਹੈ ।
02:31 ਹੁਣ ਇਹ ‘ਪ੍ਰੋਡਕਟ ਇੰਸਟੈਂਸ’ ਜਾਂ ‘ਆਬਜੈਕਟ’ ‘ਇੰਸਟੈਂਸ ਮੈਥਡਸ’ ‘name’ ਅਤੇ ‘price’ ਦੀ ਵਰਤੋਂ ਕਰ ਸਕਦਾ ਹੈ ।
02:37 ਇਸ ‘ਮੈਥਡਸ’ ਨੂੰ ਕਾਲ ਕਰਨ ‘ਤੇ, ਸਾਨੂੰ ‘ਇੰਸਟੈਂਸ ਵੈਰੀਏਬਲਸ’ ਵਿੱਚ ਇੱਕਠੀ ਹੋਈ ਵੈਲਿਊਜ਼ ਪ੍ਰਾਪਤ ਹੁੰਦੀ ਹੈ ।
02:43 ਹੁਣ ਇਸ ਕੋਡ ਨੂੰ ਚਲਾਉਂਦੇ ਹਾਂ ।
02:46 ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ: ‘ruby instance_methods.rb’ ਅਤੇ ਆਉਟਪੁਟ ਦੇਖਣ ਦੇ ਲਈ ਐਂਟਰ ਦਬਾਓ ।
02:56 ਤੁਸੀਂ ਵੇਖੋਗੇ ਕਿ ਤੁਸੀਂ ਜਿਨ੍ਹਾਂ ਵੈਲਿਊਜ਼ ਤੋਂ ਆਬਜੈਕਟ ਨੂੰ ਇਨਿਸ਼ਿਅਲਾਇਜ ਕੀਤਾ ਹੈ ਇਹ ਉਨ੍ਹਾਂ ਨੂੰ ਪ੍ਰਿੰਟ ਕਰੇਗਾ ।
03:02 ਕਹਿਣ ਦੇ ਲਈ laptop ਅਤੇ 35, 000
03:07 ਅੱਗੇ, ਇੱਕ ਹੋਰ ਇੰਸਟੈਂਸ ਜਾਂ ਆਬਜੈਕਟ ਨੂੰ ਇਨਿਸ਼ਿਅਲਾਇਜ ਕਰੋ ।
03:12 ਹੁਣ ਇਸ ਆਬਜੈਕਟ ਨੂੰ ‘product_object_2’ ਨਾਮ ਦਿੰਦੇ ਹਾਂ ।
03:18 ਇਸ ਵਾਰ, ‘name’ ਅਤੇ ‘price’ ਨੂੰ ਵੈਲਿਊਜ਼ ਦਾ ਇੱਕ ਹੋਰ ਸੈੱਟ ਦਿੰਦੇ ਹਾਂ ।
03:23 ਹੁਣ ਇਸ ‘ਆਬਜੈਕਟ’ ਲਈ ‘ਇੰਸਟੈਂਸ ਮੈਥਡਸ’ ‘name’ ਅਤੇ ‘price’ ਕਾਲ ਕਰਦੇ ਹਾਂ ।
03:35 ਅੱਗੇ ‘ਟਰਮੀਨਲ’ ‘ਤੇ ਵਾਪਸ ਜਾਂਦੇ ਹਾਂ ਅਤੇ ਪਹਿਲਾਂ ਦੀ ਤਰ੍ਹਾਂ ਕੋਡ ਚਲਾਉਂਦੇ ਹਾਂ ।
03:41 ਤੁਸੀਂ ਦੇਖੋਗੇ ਕਿ ਇਹ ਸਫਲਤਾਪੂਰਵਕ ਨਾਲ ਚੱਲਦਾ ਹੈ ਅਤੇ ਇਹ ਨਵੀਂ ਵੈਲਿਊਜ਼ ਨੂੰ ਪ੍ਰਿੰਟ ਕਰਦਾ ਹੈ ।
03:48 ਇਹ ਸਾਬਤ ਕਰਦਾ ਹੈ ਕਿ ‘ਇੰਸਟੈਂਸ ਮੈਥਡਸ’ ਉਸ ‘ਕਲਾਸ Product’ ਦੇ ਸਾਰੇ ‘ਆਬਜੈਕਟਸ’ ਦੇ ਲਈ ਉਪਲੱਬਧ ਹਨ ।
03:55 ਹੁਣ ਤੁਸੀਂ ਆਪਣੇ ਆਪ ਇੰਸਟੈਂਸ ਮੈਥਡਸ ਲਿਖਣ ਵਿੱਚ ਸਮਰੱਥ ਹੋ ਗਏ ਹੋਵੋਗੇ ।
03:59 ਅੱਗੇ, ਵੇਖਦੇ ਹਾਂ ਕਿ ‘ਕਲਾਸ ਮੈਥਡਸ’ ਕੀ ਹੁੰਦੇ ਹਨ
04:04 ‘ਕਲਾਸ ਮੈਥਡਸ’ ਕੇਵਲ ‘ਕਲਾਸ’ ਦੇ ਲਈ ਉਪਲੱਬਧ ‘ਮੈਥਡਸ’ ਹੁੰਦੇ ਹਨ ।
04:09 ਇਹ ‘ਮੈਥਡਸ’ ‘ਕਲਾਸ’ ਦੇ ‘ਇੰਸਟੈਂਸ’ ਦੇ ਲਈ ਉਪਲੱਬਧ ਨਹੀਂ ਹੁੰਦੇ ਹਨ ।
04:14 ਤੁਸੀਂ ਵੱਖਰੇ ਤਰੀਕੇ ਨਾਲ ‘ਕਲਾਸ ਮੈਥਡਸ’ ਨੂੰ ਪਰਿਭਾਸ਼ਿਤ ਕਰ ਸਕਦੇ ਹੋ ।
04:16 ਹੁਣ ਇੱਕ ਉਦਾਹਰਣ ਵੇਖਦੇ ਹਾਂ ।
04:18 ਮੁੱਢਲੇ ਪੱਧਰ ਦੇ ‘Ruby’ ਟਿਊਟੋਰਿਅਲਸ ਵਿੱਚ ਦਰਸਾਏ ਗਏ ਦੀ ਤਰ੍ਹਾਂ ‘gedit’ ਵਿੱਚ ਇੱਕ ਨਵੀਂ ਫਾਇਲ ਬਣਾਓ ।
04:24 ਇਸਨੂੰ ‘class_methods.rb’ ਨਾਮ ਦਿਓ ।
04:28 ਮੇਰੇ ਕੋਲ ‘ਕਲਾਸ ਮੈਥਡਸ’ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
04:32 ਤੁਸੀਂ ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰ ਸਕਦੇ ਹੋ ।
04:36 ਮੈਂ ਪਹਿਲਾਂ ਦੀ ਤਰ੍ਹਾਂ ਇੱਕ ‘Product class’ ਪਰਿਭਾਸ਼ਿਤ ਕੀਤਾ ਹੈ ।
04:40 ਮੈਂ ਪਹਿਲਾਂ ਦੀ ਤਰ੍ਹਾਂ ਇੱਕ ‘initializer’ ਵੀ ਕਾਲ ਕੀਤਾ ਹੈ ।
04:44 ਹਾਂਲਾਕਿ, ਇਸ ਸਮੇਂ ਮੈਂ ‘description’ ਨਾਮ ਵਾਲਾ ਇੱਕ ਹੋਰ ‘argument’ ਜੋੜਿਆ ਹੈ ।
04:48 ਮੈਂ ਪਹਿਲਾਂ ਦੀ ਤਰ੍ਹਾਂ ‘instance variables’ ਦੇ ਉੱਲਟ ਵੈਲਿਊਜ਼ ਨੂੰ ਰੱਖਣ ਦੇ ਲਈ ‘ਕਲਾਸ ਵੈਰੀਏਬਲਸ’ ਦੀ ਵਰਤੋਂ ਕਰ ਰਿਹਾ ਹਾਂ ।
04:55 ਇਹ ‘ਕਲਾਸ’ ਤੁਹਾਨੂੰ ਤਿੰਨ ਵੱਖਰੇ ਤਰੀਕੇ ਦਿਖਾਵੇਗੀ ਜਿਸਦੇ ਨਾਲ ਕੋਈ ਵਿਅਕਤੀ ਕਲਾਸ ਮੈਥਡਸ ਨੂੰ ਪਰਿਭਾਸ਼ਿਤ ਕਰ ਸਕੇ ।
05:01 ‘name’ ਦੇ ਲਈ ਐਲਾਨ ‘ਕਲਾਸ ਮੈਥਡ ਨੂੰ ਚੈੱਕ ਕਰੋ ।
05:06 ਇੱਥੇ ਇਹ ‘ਕਲਾਸ ਨੇਮ’ ‘Product’ ਦੀ ਵਰਤੋਂ ਕਰਕੇ ਪਰਿਭਾਸ਼ਿਤ ਹੁੰਦਾ ਹੈ ।
05:10 ਫਿਰ, ਦੂਜੇ ‘ਕਲਾਸ ਮੈਥਡਸ’ ਦੇ ਐਲਾਨ ਨੂੰ ਚੈੱਕ ਕਰੋ ।
05:14 ਇੱਥੇ ਮੈਂ ‘self ਕੀਵਰਡ’ ਦੀ ਵਰਤੋਂ ਕੀਤੀ ਹੈ ।
05:18 ਅੱਗੇ, ਤੀਸਰਾ ਤਰੀਕਾ ਚੈੱਕ ਕਰੋ ਜਿਸਦੇ ਨਾਲ ਤੁਸੀਂ ‘ਕਲਾਸ ਮੈਥਡਸ’ ਪਰਿਭਾਸ਼ਿਤ ਕਰ ਸਕੋ ।
05:23 ਹੁਣ ਇਸ ‘ਕਲਾਸ ਮੈਥਡਸ’ ਨੂੰ ਲਾਗੂ ਕਰਦੇ ਹਾਂ ।
05:27 ਹੁਣ ਸਭ ਤੋਂ ਪਹਿਲਾਂ, ਪਹਿਲਾਂ ਦੀ ਤਰ੍ਹਾਂ ‘Product’ ਦਾ ‘ਆਬਜੈਕਟ’ ਇਨਿਸ਼ਿਅਲਾਇਜ ਕਰਦੇ ਹਾਂ ।
05:32 ਇਸ ਸਮੇਂ ਅਸੀਂ ‘description’ ਦੇ ਲਈ ਵੀ ਇੱਕ ਵੈਲਿਊ ਦੇ ਰਹੇ ਹਾਂ ।
05:37 ਹੁਣ ਇੱਥੇ ਦਰਸਾਏ ਗਏ ਦੀ ਤਰ੍ਹਾਂ ‘ਕਲਾਸ ਮੈਥਡਸ’ ਨੂੰ ਕਾਲ ਕਰਦੇ ਹਾਂ ।
05:42 ਹੁਣ ਕੋਡ ਨੂੰ ਚਲਾਉਂਦੇ ਹਾਂ ਅਤੇ ਆਉਟਪੁਟ ਨੂੰ ਚੈੱਕ ਕਰਦੇ ਹਾਂ ।
05:47 ਟਰਮੀਨਲ ‘ਤੇ ਜਾਓ ਅਤੇ ਪਹਿਲਾਂ ਦੀ ਤਰ੍ਹਾਂ ਕੋਡ ਨੂੰ ਚਲਾਓ ।
05:54 ਤੁਸੀਂ ਵੇਖੋਗੇ ਕਿ ਇਹ ‘name, price’ ਅਤੇ ‘description’ ਦੇ ਲਈ ਵੈਲਿਊਜ਼ ਪ੍ਰਿੰਟ ਕਰੇਗਾ ।
05:59 ਹੁਣ ਤੁਸੀਂ ਆਪਣੇ ਆਪ ‘class methods’ ਲਿਖਣ ਦੇ ਲਈ ਸਮਰੱਥ ਹੋ ਗਏ ਹੋਵੋਗੇ ।
06:03 ਅੱਗੇ ਅਸੀਂ ਵੇਖਾਂਗੇ ਕਿ ‘accessor methods’ ਕੀ ਹੁੰਦੇ ਹਨ
06:07 ‘Ruby’ ‘ਕਲਾਸੇਸ’ ਵਿੱਚ ਪਰਿਭਾਸ਼ਿਤ ਡਾਟਾ ਨੂੰ ਐਕਸੈੱਸ ਕਰਨ ਦੇ ਲਈ ‘accessor methods’ ਦੀ ਵਰਤੋਂ ਕਰਦਾ ਹੈ ।
06:13 ‘Accessor methods’ ‘setter methods’ ਅਤੇ ‘getter methods’ ਤੋਂ ਬਣਦਾ ਹੈ ।
06:18 ‘Setter methods’ ਵੈਲਿਊਜ਼ ਨੂੰ ਸੈੱਟ ਕਰਦਾ ਹੈ ।
06:22 ‘Getter methods’ ਉਨ੍ਹਾਂ ਵੈਲਿਊਜ਼ ਨੂੰ ਪ੍ਰਾਪਤ ਕਰਦਾ ਹੈ ।
06:24 ‘Ruby’ ਇਸ ‘ਮੈਥਡਸ’ ਨੂੰ ਐਲਾਨ ਕਰਨ ਦੇ ਲਈ ਸ਼ਬਦ ‘attr_accessor’ ਦੀ ਵਰਤੋਂ ਕਰਦਾ ਹੈ ।
06:31 ਹੁਣ ‘accessor methods’ ਦੀ ਇੱਕ ਉਦਾਹਰਣ ਵੇਖਦੇ ਹਾਂ ।
06:35 ਮੁੱਢਲੇ ਪੱਧਰ ਦੇ ‘Ruby’ ਟਿਊਟੋਰਿਅਲਸ ਵਿੱਚ ਦਰਸਾਏ ਗਏ ਦੀ ਤਰ੍ਹਾਂ gedit ਵਿੱਚ ਇੱਕ ਨਵੀਂ ਫਾਇਲ ਬਣਾਓ ।
06:39 ਇਸਨੂੰ accessor_methods.rb ਨਾਮ ਦਿਓ ।
06:43 ਮੇਰੇ ਕੋਲ accessor methods ਨੂੰ ਲਾਗੂ ਕਰਨ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
06:47 ਤੁਸੀਂ ਇਸ ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰ ਸਕਦੇ ਹੋ ।
06:52 ਇਸ ਉਦਾਹਰਣ ਵਿੱਚ ਮੈਂ Product ਨਾਮਕ ਇੱਕ ਕਲਾਸ ਪਰਿਭਾਸ਼ਿਤ ਕੀਤੀ ਹੈ ।
06:56 ਮੈਂ name ਅਤੇ price ਦੇ ਲਈ attr_accessor ਐਲਾਨ ਕੀਤਾ ਹੈ ।
07:01 ਇਸ ਮੈਥਡਸ ਦੀ ਵਰਤੋਂ ਕਰਨ ਦੇ ਲਈ ਬਸ ਐਨਾ ਹੀ ਕਰਨ ਦੀ ਲੋੜ ਹੁੰਦੀ ਹੈ ।
07:05 ਹੁਣ ਇਸਨੂੰ ਲਾਗੂ ਕਰਦੇ ਹਾਂ ।
07:07 ਮੈਂ ਇੱਕ ‘Product ਆਬਜੈਕਟ’ ਇਨਿਸ਼ਿਅਲਾਇਜ ਕੀਤਾ ਹੈ ।
07:10 ਫਿਰ, ਮੈਂ ‘Product ਆਬਜੈਕਟ’ ਦੇ ‘name’ ਅਤੇ ‘price’ ਸੈੱਟ ਕੀਤੇ ਹਨ ।
07:14 ਇਹ ਇਸ ਲਈ ਸੰਭਵ ਹੈ ਕਿਉਂਕਿ ਡਿਫਾਲਟ ਰੂਪ ਤੋਂ, ‘attr_declaration’ ਵੈਲਿਊਜ਼ ਸੈੱਟ ਕਰਨ ਦੇ ਲਈ ਮੈਥਡਸ ਬਣਾਉਂਦਾ ਹੈ ।
07:22 ਫਿਰ ਮੈਂ ‘name’ ਅਤੇ ‘price’ ਦੇ ਲਈ ‘getter ਮੈਥਡਸ’ ਦੀ ਵਰਤੋਂ ਕਰਕੇ ਵੈਲਿਊਜ਼ ਪ੍ਰਿੰਟ ਕਰਨ ਦੀ ਕੋਸ਼ਿਸ਼ ਕੀਤੀ ਹੈ ।
07:28 ਇਸ ‘getter ਮੈਥਡਸ’ ਦਾ ਵੀ ‘attr_accessor’ਦੇ ਐਲਾਨ ਦਾ ਨਿਰਮਾਣ ਕੀਤਾ ਗਿਆ ਸੀ ।
07:35 ਹੁਣ ਪਹਿਲਾਂ ਦੀ ਤਰ੍ਹਾਂ ਕੋਡ ਚਲਾਉਂਦੇ ਹਾਂ ।
07:40 ਤੁਸੀਂ ਵੇਖੋਗੇ ਕਿ ਜੋ ਵੈਲਿਊਜ਼ ਸੈੱਟ ਕੀਤੀਆਂ ਗਈਆਂ ਸਨ ਇਹ ਉਨ੍ਹਾਂ ਨੂੰ ਪ੍ਰਿੰਟ ਕਰਦਾ ਹੈ ।
07:44 ਹੁਣ ਤੋਂ, ਤੁਸੀਂ ਆਪਣੇ ਆਪ ‘accessor methods’ ਲਿਖਣ ਵਿੱਚ ਸਮਰੱਥ ਹੋ ਗਏ ਹੋਵੋਗੇ ।
07:50 ਇੱਕ ਚੀਜ਼ ਜੋ ਧਿਆਨ ਦੇਣ ਦੀ ਹੈ ਕਿ ਡਿਫਾਲਟ ਰੂਪ ਤੋਂ ‘accessor methods’ ਇੰਸਟੈਂਸ ਮੈਥਡਸ ਹੁੰਦੇ ਹਨ ।
07:55 ਇਸ ਲਈ ਇਹ ‘ਕਲਾਸ Product’ ਦੇ ਵੱਖਰੇ ਇੰਸਟੈਂਸੇਸ ਨਾਲ ਐਕਸੈੱਸ ਕੀਤੇ ਜਾ ਸਕਦੇ ਹਨ ।
08:00 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: ਇੰਸਟੈਂਸ ਮੈਥਡਸ, ਕਲਾਸ ਮੈਥਡਸ ਅਤੇ ਐਕਸੈੱਸਰ ਮੈਥਡਸ ਦੇ ਬਾਰੇ ਵਿੱਚ ।
08:06 ਇੱਕ ਨਿਰਧਾਰਤ ਕੰਮ ਵਿੱਚ: ‘Temperature’ ਨਾਮ ਵਾਲੀ ਇੱਕ ਕਲਾਸ ਪਰਿਭਾਸ਼ਿਤ ਕਰੋ ।
08:10 ‘Ruby ਦਾ ਐਕਸੈੱਸਰ ਮੈਥਡ’ ਸਿੰਟੇਕਸ ਦੀ ਵਰਤੋਂ ਕਰਕੇ ਇੱਕ ‘ਇੰਸਟੈਂਸ ਮੈਥਡ’ ਲਿਖੋ ।
08:15 ਇਸ ਮੈਥਡ ਨੂੰ ਦਿੱਤੇ ਹੋਏ ‘Fahrenheit’ ਦੇ ਲਈ ‘Celsius’ ਦੀ ਗਿਣਤੀ ਕਰਨੀ ਚਾਹੀਦੀ ਹੈ ।
08:20 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
08:23 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
08:26 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
08:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
08:31 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
08:34 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
08:38 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:44 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
08:48 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:55 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ spoken hyphen tutorial dot org slash NMEICT hyphen Intro ‘ਤੇ ਉਪਲੱਬਧ ਹੈ ।
09:03 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav