Java/C3/Java-Interfaces/Punjabi
From Script | Spoken-Tutorial
|
| |
00:01 | ਸਤਿ ਸ਼੍ਰੀ ਅਕਾਲ ਦੋਸਤੋ, Java Interfaces ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:05 | ਇਸ ਟਿਊਟੋਰਿਅਲ ਵਿੱਚ, ਅਸੀਂ interface ਬਣਾਉਣਾ | |
00:10 | Implementation classes ਬਣਾਉਣਾ ਅਤੇ Interface ਦੀ ਵਰਤੋਂ ਦੇ ਬਾਰੇ ਵਿੱਚ ਸਿੱਖਾਂਗੇ । | |
00:16 | ਇਸ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu ਊਬੰਟੁ 12.04”, “JDK 1.7” ਅਤੇ “Eclipse 4.3.1” | |
00:28 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:36 | ਤੁਹਾਨੂੰ ਜਾਵਾ ਵਿੱਚ “sub classing” ਅਤੇ “Abstract classes” ਦਾ ਗਿਆਨ ਵੀ ਹੋਣਾ ਚਾਹੀਦਾ ਹੈ । | |
00:42 | ਜੇ ਨਹੀਂ ਹੈ ਤਾਂ, ਜਾਵਾ ਨਾਲ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਦਿਖਾਈ ਦੇ ਰਹੇ ਲਿੰਕ ‘ਤੇ ਜਾਓ । | |
00:48 | ਸਭ ਤੋਂ ਪਹਿਲਾਂ interface ਦੇ ਬਾਰੇ ਵਿੱਚ ਸਿੱਖਦੇ ਹਾਂ । | |
00:52 | ਇੰਟਰਫੇਸ ਵਿੱਚ “abstract” ਮੈਥਡਸ ਅਤੇ “static data members” ਦਾ ਸੈੱਟ ਸ਼ਾਮਿਲ ਹੁੰਦਾ ਹੈ । | |
00:58 | ਇਹ ਬਿਨ੍ਹਾਂ ਬਾਡੀ ਦੇ ਮੈਥਡਸ ਦੇ ਸੈੱਟ ਦੇ signatures ਨੂੰ ਪਰਿਭਾਸ਼ਿਤ ਕਰਦਾ ਹੈ । | |
01:04 | ਇਸਨੂੰ “interface” ਕੀਵਰਡ ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ । | |
01:08 | ਹੁਣ Eclipse ‘ਤੇ ਜਾਓ ਅਤੇ Interface Demo ਨਾਂ ਵਾਲਾ ਨਵਾਂ ਪ੍ਰੋਜੈਕਟ ਬਣਾਓ । | |
01:15 | ਇੱਥੇ, ਅਸੀਂ interfaces ਦੀ ਵਰਤੋਂ ਨੂੰ ਦਰਸਾਉਣ ਦੇ ਲਈ ਜ਼ਰੂਰੀ “classes” ਅਤੇ “interface” ਬਣਾਵਾਂਗੇ । | |
01:24 | src ਫੋਲਡਰ ‘ਤੇ ਰਾਈਟ-ਕਲਿਕ ਕਰੋ ਅਤੇ “New > Interface” ‘ਤੇ ਕਲਿਕ ਕਰੋ । | |
01:30 | ਨਾਮ Animal ਟਾਈਪ ਕਰੋ ਅਤੇ ਐਂਟਰ ਦਬਾਓ । | |
01:34 | ਨੋਟ ਕਰੋ ਕਿ interface ਕੀਵਰਡ ਦੀ ਵਰਤੋਂ ਇੰਟਰਫੇਸ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ । | |
01:39 | ਹੁਣ ਸਕਰੀਨ ‘ਤੇ ਡਿਸਪਲੇਅ ਕੋਡ ਨੂੰ ਟਾਈਪ ਕਰੋ । | |
01:43 | ਇੱਥੇ, ਇੰਟਰਫੇਸ ਦਾ ਨਾਮ Animal ਹੈ । | |
01:46 | ਇਸ ਵਿੱਚ ਤਿੰਨ ਐਬਸਟਰੈਕ ਮੈਥਡਸ “talk (), see ()” ਅਤੇ “move ()” ਸ਼ਾਮਿਲ ਹਨ । | |
01:52 | ਇੰਟਰਫੇਸ ਵਿੱਚ ਹਰ ਕਿਸਮ ਦੇ ਮੈਥਡਸ public ਅਤੇ abstract ਆਪਸ ਵਿੱਚ ਹਨ । | |
01:59 | ਇੱਕ ਇੰਟਰਫੇਸ ਵਿੱਚ constant variable ਡਿਕਲੇਰੇਸ਼ਨ ਵੀ ਸ਼ਾਮਿਲ ਹੋ ਸਕਦਾ ਹੈ । | |
02:04 | ਇੱਥੇ, ਕੰਟੈਂਟ ਸਟਰਿੰਗ ਵੈਲਿਊ Mammal ਵੈਰੀਏਬਲ type1 ਦੇ ਲਈ ਅਸਾਇਨ ਹੈ । | |
02:12 | ਅਤੇ Reptiles ਵੈਰੀਏਬਲ type2 ਦੇ ਲਈ ਅਸਾਇਨ ਹੈ । | |
02:16 | ਸਾਰੇ constant ਵੈਲਿਊਜ਼ ਇੱਕ ਇੰਟਰਫੇਸ ਵਿੱਚ ਪਰਿਭਾਸ਼ਿਤ ਹਨ, ਜੋ “public, static” ਅਤੇ “final” ਹੈ । | |
02:25 | ਅੱਗੇ, ਅਸੀਂ ਉਦਾਹਰਣ ਦੇ ਨਾਲ ਇੰਟਰਫੇਸ ਦੇ ਲਈ implementation ਕਲਾਸ ਦੇ ਬਾਰੇ ਵਿੱਚ ਸਿੱਖਦੇ ਹਾਂ । | |
02:32 | ਇੱਥੇ, Human ਕਲਾਸ ਹੈ ਜੋ Animal ਇੰਟਰਫੇਸ ਲਾਗੂ ਕਰਦਾ ਹੈ । | |
02:38 | ਇਸ ਲਈ: ਇਸ ਨੂੰ ਮੈਥਡਸ “talk (), see ()” ਅਤੇ “move ()” ਦੇ ਲਈ ਲਾਗੂ ਕਰਨਾ ਹੋਵੇਗਾ । | |
02:45 | ਕਲਾਸ ਵੀ ਕਈ ਇੰਟਰਫੇਸੇਸ ਨੂੰ ਲਾਗੂ ਕਰ ਸਕਦਾ ਹੈ । | |
02:49 | ਜਿਵੇਂ ਕਿ ਉਦਾਹਰਣ ਵਿੱਚ ਵਿਖਾਇਆ ਗਿਆ ਹੈ, Human ਕਲਾਸ ਦੋ ਇੰਟਰਫੇਸ “Animal” ਅਤੇ “Action” ਨੂੰ ਲਾਗੂ ਕਰਦਾ ਹੈ । | |
02:57 | ਨੋਟ ਕਰੋ ਕਿ ਸਿੰਟੈਕਸ ਵਿੱਚ ਵਰਤੇ ਗਏ “comma operator” ਨੂੰ ਵੱਖਰੇ ਇੰਟਰਫੇਸ ਦੀ ਪਹਿਚਾਣ ਕਰਨੀ ਹੈ । | |
03:04 | ਹੁਣ ਇਸ ਕਲਾਸ ਨੂੰ ਦੋਵੇ “Animal” ਅਤੇ “Action” ਇੰਟਰਫੇਸ ਵਿੱਚ ਸਾਰੇ abstract ਮੈਥਡਸ ਦੇ ਲਈ ਲਾਗੂ ਕਰਨਾ ਚਾਹੀਦਾ ਹੈ । | |
03:13 | ਫਿਗਰ ਇੱਥੇ ਲਾਗੂ ਕਰਨ ਦੇ ਸੰਬੰਧ ਨੂੰ ਦਰਸਾਉਂਦੇ ਹਨ । | |
03:18 | Animal ਕਲਾਸ ਇੱਕ ਇੰਟਰਫੇਸ ਹੈ । | |
03:22 | Human ਅਤੇ Snake ਕਲਾਸਾਂ ਦੋ implementation classes ਹਨ । | |
03:28 | Human ਕਲਾਸ “talk (), see ()” ਅਤੇ “move ()” ਮੈਥਡਸ ਲਈ 'ਆਪਣੇ ਫੈਸਲੇ ਦੇ ਲਈ ਵੱਖਰੇ ਤੌਰ' ਤੇ ਲਾਗੂ ਕਰਦਾ ਹੈ । | |
03:36 | ਅਤੇ Snake ਕਲਾਸ talk (), see () ਅਤੇ move () ਮੈਥਡਸ ਲਈ ਆਪਣਾ ਵੱਖਰਾ ਪ੍ਰਭਾਵ ਲਾਗੂ ਕਰਦਾ ਹੈ । | |
03:45 | ਹੁਣ ਸੈਂਪਲ ਪ੍ਰੋਗਰਾਮ ਦੇ ਨਾਲ interfaces ਦੀ ਵਰਤੋਂ ਨੂੰ ਸਮਝਦੇ ਹਾਂ । | |
03:50 | default package ‘ਤੇ ਰਾਈਟ-ਕਲਿਕ ਕਰੋ ਅਤੇ Human ਨਾਂ ਵਾਲੀ ਕਲਾਸ ਬਣਾਓ । | |
03:56 | ਹੁਣ, ਇਸਨੂੰ Animal ਕਲਾਸ ਦਾ implementation class ਬਣਾਉਣ ਦੇ ਲਈ, ਟਾਈਪ ਕਰੋ implements Animal | |
04:04 | ਹੁਣ, ਅਸੀਂ Eclipse IDE ਵਿੱਚ ਇੱਕ ਐਰਰ ਵੇਖ ਸਕਦੇ ਹਾਂ । | |
04:09 | ਇਹ ਐਰਰ ਸੰਕੇਤ ਕਰਦਾ ਹੈ ਕਿ ਸਾਨੂੰ Animal interface ਨੂੰ implementation ਲਾਗੂ ਕਰਨਾ ਚਾਹੀਦਾ ਹੈ । | |
04:15 | ਵੇਖੀਏ ਕਿ ਇਸ ਐਰਰ ਨੂੰ ਕਿਵੇਂ ਸੁਧਾਰੀਏ । | |
04:19 | ਹੁਣ “talk (), see ()” ਅਤੇ “move ()” ਮੈਥਡਸ ਪਰਿਭਾਸ਼ਿਤ ਕਰਦੇ ਹਾਂ । | |
04:23 | ਇਸ ਲਈ: ਟਾਈਪ ਕਰੋ “public void talk ()” ਕਰਲੀ ਬਰੈਕੇਟਸ ਵਿੱਚ ਟਾਈਪ ਕਰੋ System.out.println ਕੋਟਸ ਵਿੱਚ “I am a human and I belong to” | |
04:37 | ਹੁਣ ਅਸੀਂ Animal ਇੰਟਰਫੇਸ ਵਿੱਚ ਐਲਾਨੇ “static, final variable type1” ਦੇ ਵੈਲਿਊ ਦੀ ਵਰਤੋਂ ਕਰ ਸਕਦੇ ਹਾਂ । | |
04:45 | ਇਸ ਲਈ: ਟਾਈਪ ਕਰੋ “+ Animal.type1 +” ਕੋਟਸ ਵਿੱਚ family ਸੈਮੀਕਾਲਨ । | |
04:54 | ਹੁਣ see () ਮੈਥਡ ਲਾਗੂ ਕਰਦੇ ਹਾਂ । | |
04:57 | ਇਸ ਲਈ: ਟਾਈਪ ਕਰੋ public void see () ਕਰਲੀ ਬਰੈਕੇਟਸ ਵਿੱਚ ਟਾਈਪ ਕਰੋ System.out.println ਕੋਟਸ ਵਿੱਚ “I can see all colors” ਸੈਮੀਕਾਲਨ । | |
05:11 | ਸਾਨੂੰ move () ਮੈਥਡ ਵੀ ਪਰਿਭਾਸ਼ਿਤ ਕਰਨਾ ਚਾਹੀਦਾ ਹੈ । | |
05:14 | ਇਸ ਲਈ: ਟਾਈਪ ਕਰੋ public void move () ਕਰਲੀ ਬਰੈਕੇਟਸ ਵਿੱਚ ਟਾਈਪ ਕਰੋ System.out.println ਕੋਟਸ ਵਿੱਚ “I move by walking” ਸੈਮੀਕਾਲਨ । | |
05:29 | ਨੋਟ ਕਰੋ, ਐਰਰ ਗਾਇਬ ਹੋ ਜਾਂਦੀ ਹੈ, ਇੱਕ ਵਾਰ ਸਾਰੇ ਮੈਥਡਸ ਇੰਪਲੀਮੈਂਟ ਹੁੰਦੇ ਹਨ । | |
05:34 | ਅੱਗੇ ਅਸੀਂ ਸਿੱਖਾਂਗੇ ਕਿ Snake ਕਲਾਸ ਕਿਵੇਂ ਪਰਿਭਾਸ਼ਿਤ ਕਰਨਾ ਹੈ । | |
05:38 | ਮੈਂ ਇਸਨੂੰ ਪਹਿਲਾਂ ਤੋਂ ਹੀ ਆਪਣੇ ਪ੍ਰੋਜੈਕਟ ਵਿੱਚ ਬਣਾਇਆ ਹੈ । | |
05:42 | ਕ੍ਰਿਪਾ ਕਰਕੇ ਆਪਣੇ ਪ੍ਰੋਜੈਕਟ ਵਿੱਚ snake ਕਲਾਸ ਬਣਾਓ ਅਤੇ ਸਕਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
05:49 | ਹੁਣ ਕੋਡ ‘ਤੇ ਜਾਓ । | |
05:52 | ਅਸੀਂ ਵੇਖ ਸਕਦੇ ਹਾਂ ਕਿ “Animal interface” ਦੇ ਸਾਰੇ ਮੈਥਡਸ – “talk (), see ()” ਅਤੇ “move ()” ਇਸ ਕਲਾਸ ਵਿੱਚ ਲਾਗੂ ਹੁੰਦੇ ਹਨ । | |
06:01 | ਇੱਥੇ, talk () ਮੈਥਡ “I am a snake and I belong to” ਪ੍ਰਿੰਟ ਕਰਦਾ ਹੈ । | |
06:07 | ਫਿਰ, Animal.type2 ਦੀ ਵੈਲਿਊ ਪ੍ਰਿੰਟ ਹੁੰਦੀ ਹੈ ਅਤੇ ਫਿਰ family ਦੀ । | |
06:13 | ਇੱਥੇ, see () ਮੈਥਡ “I can see only in black and white” ਪ੍ਰਿੰਟ ਕਰਦਾ ਹੈ । | |
06:19 | move () ਮੈਥਡ “I move by crawling” ਪ੍ਰਿੰਟ ਕਰਦਾ ਹੈ । | |
06:23 | ਨੋਟ ਕਰੋ, Human ਕਲਾਸ ਦੇ “talk (), see ()” ਅਤੇ “move ()” ਮੈਥਡ ਦੇ ਆਪਣੇ ਆਪ ਲਾਗੂ ਹੁੰਦੇ ਹਨ । | |
06:31 | ਅਤੇ, Snake ਕਲਾਸ ਦੇ “talk (), see ()” ਅਤੇ “move ()” ਮੈਥਡਸ ਦੇ ਆਪਣੇ ਆਪ ਲਾਗੂ ਹੁੰਦੇ ਹਨ । | |
06:39 | ਹੁਣ, default package ‘ਤੇ ਰਾਈਟ-ਕਲਿਕ ਕਰੋ, “new > class” ‘ਤੇ ਕਲਿਕ ਕਰੋ ਅਤੇ ਫਿਰ Demo ਨਾਮ ਟਾਈਪ ਕਰੋ । | |
06:47 | ਇਸ ਕੇਸ ਵਿੱਚ, ਸਾਡੇ ਕੋਲ main ਮੈਥਡ ਹੈ । | |
06:51 | ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਦੇ ਲਈ “ctrl + space” ਦਬਾਓ । | |
06:58 | ਸਕਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
07:01 | ਇਸ ਲਾਈਨ ਵਿੱਚ, ਅਸੀਂ Animal ਇੰਟਰਫੇਸ ਦੀ ਵਰਤੋਂ ਕਰਕੇ Human ਕਲਾਸ ਦੀ ਵਿਆਖਿਆ ਕਰਦੇ ਹਾਂ । | |
07:07 | ਇਹ “Animal h” equals “new Human ()” ਦੇ ਰੂਪ ਵਿੱਚ ਵਿਖਾਇਆ ਗਿਆ ਹੈ । | |
07:14 | ਹੁਣ ਅਸੀਂ ਇਸ “object” ਨੂੰ “h.talk (); h.see (); h.move ();” ਦੇ ਰੂਪ ਵਿੱਚ ਵਰਤੋਂ ਕਰਕੇ ਵੱਖਰੇ ਤਰੀਕਿਆਂ ਨੂੰ ਲਾਗੂ ਕਰ ਸਕਦੇ ਹਾਂ । | |
07:26 | ਫਿਰ, ਅਸੀਂ Animal ਇੰਟਰਫੇਸ ਦੀ ਵਰਤੋਂ ਕਰਕੇ Snake ਕਲਾਸ ਦੀ ਵਿਆਖਿਆ ਕਰਦੇ ਹਾਂ । | |
07:31 | ਹੁਣ ਅਸੀਂ ਇਸ object ਦੀ ਵਰਤੋਂ ਕਰਕੇ ਵੱਖਰੇ ਮੈਥਡਸ ਨੂੰ ਲਾਗੂ ਕਰ ਸਕਦੇ ਹਾਂ ਜਿਵੇਂ ਕਿ ਵਿਖਾਇਆ ਗਿਆ ਹੈ । | |
07:38 | ਹੁਣ, ਇਸ ਡੇਮੋ ਪ੍ਰੋਗਰਾਮ ਨੂੰ ਰਨ ਕਰਦੇ ਹਾਂ । | |
07:41 | ਇਸ ਲਈ: Demo ਕਲਾਸ ‘ਤੇ ਰਾਈਟ ਕਲਿਕ ਕਰੋ ਅਤੇ ਫਿਰ “Run as > Java Application” ਚੁਣੋ । | |
07:48 | ਹੁਣ ਅਸੀਂ ਆਉਟਪੁਟ ਵੇਖ ਸਕਦੇ ਹਾਂ । | |
07:52 | ਇਹ “human class object h” ਦੀ ਵਰਤੋਂ ਕਰਕੇ “talk (), see ()” ਅਤੇ “move ()” ਮੈਥਡਸ ਲਾਗੂ ਕਰਕੇ ਪ੍ਰਿੰਟ ਹੋਏ ਹਨ । | |
08:00 | ਇਹ Snake class object s ਦੀ ਵਰਤੋਂ ਕਰਕੇ “talk (), see ()” ਅਤੇ “move ()” ਮੈਥਡਸ ਲਾਗੂ ਕਰਕੇ ਪ੍ਰਿੰਟ ਹੋਏ ਹਨ । | |
08:08 | ਹੁਣ, interface ਅਤੇ abstract ਕਲਾਸ ਦੇ ਵਿੱਚ ਫ਼ਰਕ ਪਤਾ ਕਰਦੇ ਹਾਂ । | |
08:14 | ਇੰਟਰਫੇਸ ਵਿੱਚ ਸਾਰੇ ਮੈਥਡਸ abstract ਹੋਣੇ ਚਾਹੀਦੇ ਹਨ । | |
08:18 | ਇੰਟਰਫੇਸ ਵਿੱਚ, ਇੱਥੇ ਕੋਈ ਵੀ constructors, concrete ਮੈਥਡਸ ਨਹੀਂ ਹੋਣਾ ਚਾਹੀਦਾ ਹੈ । | |
08:23 | static ਮੈਥਡਸ ਅਤੇ main ਮੈਥਡਸ ਨਹੀਂ ਹੋਣਾ ਚਾਹੀਦਾ ਹੈ । | |
08:28 | ਪਰ ਇੱਕ abstract ਕਲਾਸ ਵਿੱਚ ਇਹ ਸਭ ਹੋ ਸਕਦਾ ਹੈ । | |
08:32 | ਇੰਟਰਫੇਸ ਵਿੱਚ ਵੈਰੀਏਬਲਸ “static” ਅਤੇ “final” ਹੋਣੇ ਚਾਹੀਦੇ ਹਨ । | |
08:38 | ਇੱਥੇ abstract ਕਲਾਸ ਲਈ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ । | |
08:43 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ । ਸੰਖੇਪ ਵਿੱਚ । | |
08:48 | ਇਸ ਟਿਊਟੋਰਿਅਲ ਵਿੱਚ, ਅਸੀਂ ਇੰਟਰਫੇਸ ਬਣਾਉਣਾ | |
08:53 | implementation ਕਲਾਸ ਬਣਾਉਣਾ ਅਤੇ | |
08:56 | ਇੰਟਰਫੇਸ ਦੀ ਵਰਤੋਂ ਦੇ ਬਾਰੇ ਵਿੱਚ ਸਿੱਖਿਆ । | |
08:59 | ਨਿਰਧਾਰਤ ਕੰਮ ਦੇ ਰੂਪ ਵਿੱਚ, Vehicle ਇੰਟਰਫੇਸ ਬਣਾਓ, ਜਿਸ ਵਿੱਚ “brake ()” ਅਤੇ “run ()” ਮੈਥਡਸ ਸ਼ਾਮਿਲ ਹੋਣ । | |
09:07 | ਇੱਕ ਅਤੇ Fuel ਇੰਟਰਫੇਸ ਬਣਾਓ, ਜਿਸ ਵਿੱਚ ਹੇਠ ਲਿਖੇ ਮੈਥਡਸ ਸ਼ਾਮਿਲ ਹੋਣ ।
“fill (String type, int quantity)”, “pay (int quantity, int price)” | |
09:19 | ਸਬਕਲਾਸ Car ਬਣਾਓ, ਜੋ ਦੋਵੇਂ ਇੰਟਰਫੇਸ Vehicle ਅਤੇ Fuel ਨੂੰ ਲਾਗੂ ਕਰੇ । | |
09:26 | ਇੱਥੇ, brake ਮੈਥਡ “Car Applies Power brake” ਪ੍ਰਿੰਟ ਕਰਨਾ ਚਾਹੀਦਾ ਹੈ । | |
09:30 | ਅਤੇ run ਮੈਥਡ “Car is running on 4 wheels” ਪ੍ਰਿੰਟ ਕਰਨਾ ਚਾਹੀਦਾ ਹੈ । | |
09:35 | ਇਸ ਤਰ੍ਹਾਂ fill () ਮੈਥਡ fuel ਫੀਲਡ ਦੇ ਟਾਈਪ ਅਤੇ ਕਵਾਲਿਟੀ ਪ੍ਰਿੰਟ ਕਰ ਸਕਦਾ ਹੈ । | |
09:41 | ਉਦਾਹਰਣ ਦੇ ਲਈ: 10 Litres of petrol. | |
09:44 | pay () ਮੈਥਡ ਦਿੱਤੀ ਜਾਣ ਵਾਲੀ ਕੀਮਤ ਪ੍ਰਿੰਟ ਕਰਨ ਲਈ ਵਰਤੋਂ ਕੀਤਾ ਜਾ ਸਕਦਾ ਹੈ । ਉਦਾਹਰਣ ਲਈ Pay Rs.640 | |
09:53 | ਇੱਕ ਅਤੇ Bike ਸਬਕਲਾਸ ਬਣਾਓ, ਜਿਸ ਵਿੱਚ ਫਿਰ ਤੋਂ ਦੋਵੇਂ ਇੰਟਰਫੇਸ Vehicle ਅਤੇ Fuel ਨੂੰ ਲਾਗੂ ਕਰਦੇ ਹੋਣ । | |
10:00 | ਇੱਥੇ, brake ਮੈਥਡ “Bike Applies hand brake” ਪ੍ਰਿੰਟ ਕਰ ਸਕਦਾ ਹੈ । | |
10:05 | ਅਤੇ run ਮੈਥਡ “Bike is running on 2 wheels” ਪ੍ਰਿੰਟ ਕਰ ਸਕਦਾ ਹੈ । | |
10:10 | ਫਿਰ, fill () ਅਤੇ pay () ਮੈਥਡਸ ਲਾਗੂ ਕਰੋ ਜੋ ਪਹਿਲਾਂ ਸਮਝਾਏ ਗਏ ਸਨ । | |
10:15 | ਆਖ਼ਿਰਕਾਰ ਨਤੀਜਿਆਂ ਨੂੰ ਤਸਦੀਕੀ ਕਰਨ ਦੇ ਲਈ Demo class ਬਣਾਓ ਜਿਸ ਵਿੱਚ main ਮੈਥਡ ਸ਼ਾਮਿਲ ਹੋਵੇ । | |
10:21 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇ ਲਈ, ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
10:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
10:38 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
10:41 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:48 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ | |
10:52 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । | |
11:01 | IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । | } |