Java/C3/Java-Interfaces/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, Java Interfaces ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ, ਅਸੀਂ interface ਬਣਾਉਣਾ
00:10 Implementation classes ਬਣਾਉਣਾ ਅਤੇ Interface ਦੀ ਵਰਤੋਂ ਦੇ ਬਾਰੇ ਵਿੱਚ ਸਿੱਖਾਂਗੇ ।
00:16 ਇਸ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu ਊਬੰਟੁ 12.04”, “JDK 1.7” ਅਤੇ “Eclipse 4.3.1”
00:28 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:36 ਤੁਹਾਨੂੰ ਜਾਵਾ ਵਿੱਚ “sub classing” ਅਤੇ “Abstract classes” ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:42 ਜੇ ਨਹੀਂ ਹੈ ਤਾਂ, ਜਾਵਾ ਨਾਲ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਦਿਖਾਈ ਦੇ ਰਹੇ ਲਿੰਕ ‘ਤੇ ਜਾਓ ।
00:48 ਸਭ ਤੋਂ ਪਹਿਲਾਂ interface ਦੇ ਬਾਰੇ ਵਿੱਚ ਸਿੱਖਦੇ ਹਾਂ ।
00:52 ਇੰਟਰਫੇਸ ਵਿੱਚ “abstract” ਮੈਥਡਸ ਅਤੇ “static data members” ਦਾ ਸੈੱਟ ਸ਼ਾਮਿਲ ਹੁੰਦਾ ਹੈ ।
00:58 ਇਹ ਬਿਨ੍ਹਾਂ ਬਾਡੀ ਦੇ ਮੈਥਡਸ ਦੇ ਸੈੱਟ ਦੇ signatures ਨੂੰ ਪਰਿਭਾਸ਼ਿਤ ਕਰਦਾ ਹੈ ।
01:04 ਇਸਨੂੰ “interface” ਕੀਵਰਡ ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ ।
01:08 ਹੁਣ Eclipse ‘ਤੇ ਜਾਓ ਅਤੇ Interface Demo ਨਾਂ ਵਾਲਾ ਨਵਾਂ ਪ੍ਰੋਜੈਕਟ ਬਣਾਓ ।
01:15 ਇੱਥੇ, ਅਸੀਂ interfaces ਦੀ ਵਰਤੋਂ ਨੂੰ ਦਰਸਾਉਣ ਦੇ ਲਈ ਜ਼ਰੂਰੀ “classes” ਅਤੇ “interface” ਬਣਾਵਾਂਗੇ ।
01:24 src ਫੋਲਡਰ ‘ਤੇ ਰਾਈਟ-ਕਲਿਕ ਕਰੋ ਅਤੇ “New > Interface” ‘ਤੇ ਕਲਿਕ ਕਰੋ ।
01:30 ਨਾਮ Animal ਟਾਈਪ ਕਰੋ ਅਤੇ ਐਂਟਰ ਦਬਾਓ ।
01:34 ਨੋਟ ਕਰੋ ਕਿ interface ਕੀਵਰਡ ਦੀ ਵਰਤੋਂ ਇੰਟਰਫੇਸ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ ।
01:39 ਹੁਣ ਸਕਰੀਨ ‘ਤੇ ਡਿਸਪਲੇਅ ਕੋਡ ਨੂੰ ਟਾਈਪ ਕਰੋ ।
01:43 ਇੱਥੇ, ਇੰਟਰਫੇਸ ਦਾ ਨਾਮ Animal ਹੈ ।
01:46 ਇਸ ਵਿੱਚ ਤਿੰਨ ਐਬਸਟਰੈਕ ਮੈਥਡਸ “talk (), see ()” ਅਤੇ “move ()” ਸ਼ਾਮਿਲ ਹਨ ।
01:52 ਇੰਟਰਫੇਸ ਵਿੱਚ ਹਰ ਕਿਸਮ ਦੇ ਮੈਥਡਸ public ਅਤੇ abstract ਆਪਸ ਵਿੱਚ ਹਨ ।
01:59 ਇੱਕ ਇੰਟਰਫੇਸ ਵਿੱਚ constant variable ਡਿਕਲੇਰੇਸ਼ਨ ਵੀ ਸ਼ਾਮਿਲ ਹੋ ਸਕਦਾ ਹੈ ।
02:04 ਇੱਥੇ, ਕੰਟੈਂਟ ਸਟਰਿੰਗ ਵੈਲਿਊ Mammal ਵੈਰੀਏਬਲ type1 ਦੇ ਲਈ ਅਸਾਇਨ ਹੈ ।
02:12 ਅਤੇ Reptiles ਵੈਰੀਏਬਲ type2 ਦੇ ਲਈ ਅਸਾਇਨ ਹੈ ।
02:16 ਸਾਰੇ constant ਵੈਲਿਊਜ਼ ਇੱਕ ਇੰਟਰਫੇਸ ਵਿੱਚ ਪਰਿਭਾਸ਼ਿਤ ਹਨ, ਜੋ “public, static” ਅਤੇ “final” ਹੈ ।
02:25 ਅੱਗੇ, ਅਸੀਂ ਉਦਾਹਰਣ ਦੇ ਨਾਲ ਇੰਟਰਫੇਸ ਦੇ ਲਈ implementation ਕਲਾਸ ਦੇ ਬਾਰੇ ਵਿੱਚ ਸਿੱਖਦੇ ਹਾਂ ।
02:32 ਇੱਥੇ, Human ਕਲਾਸ ਹੈ ਜੋ Animal ਇੰਟਰਫੇਸ ਲਾਗੂ ਕਰਦਾ ਹੈ ।
02:38 ਇਸ ਲਈ: ਇਸ ਨੂੰ ਮੈਥਡਸ “talk (), see ()” ਅਤੇ “move ()” ਦੇ ਲਈ ਲਾਗੂ ਕਰਨਾ ਹੋਵੇਗਾ ।
02:45 ਕਲਾਸ ਵੀ ਕਈ ਇੰਟਰਫੇਸੇਸ ਨੂੰ ਲਾਗੂ ਕਰ ਸਕਦਾ ਹੈ ।
02:49 ਜਿਵੇਂ ਕਿ ਉਦਾਹਰਣ ਵਿੱਚ ਵਿਖਾਇਆ ਗਿਆ ਹੈ, Human ਕਲਾਸ ਦੋ ਇੰਟਰਫੇਸ “Animal” ਅਤੇ “Action” ਨੂੰ ਲਾਗੂ ਕਰਦਾ ਹੈ ।
02:57 ਨੋਟ ਕਰੋ ਕਿ ਸਿੰਟੈਕਸ ਵਿੱਚ ਵਰਤੇ ਗਏ “comma operator” ਨੂੰ ਵੱਖਰੇ ਇੰਟਰਫੇਸ ਦੀ ਪਹਿਚਾਣ ਕਰਨੀ ਹੈ ।
03:04 ਹੁਣ ਇਸ ਕਲਾਸ ਨੂੰ ਦੋਵੇ “Animal” ਅਤੇ “Action” ਇੰਟਰਫੇਸ ਵਿੱਚ ਸਾਰੇ abstract ਮੈਥਡਸ ਦੇ ਲਈ ਲਾਗੂ ਕਰਨਾ ਚਾਹੀਦਾ ਹੈ ।
03:13 ਫਿਗਰ ਇੱਥੇ ਲਾਗੂ ਕਰਨ ਦੇ ਸੰਬੰਧ ਨੂੰ ਦਰਸਾਉਂਦੇ ਹਨ ।
03:18 Animal ਕਲਾਸ ਇੱਕ ਇੰਟਰਫੇਸ ਹੈ ।
03:22 Human ਅਤੇ Snake ਕਲਾਸਾਂ ਦੋ implementation classes ਹਨ ।
03:28 Human ਕਲਾਸ “talk (), see ()” ਅਤੇ “move ()” ਮੈਥਡਸ ਲਈ 'ਆਪਣੇ ਫੈਸਲੇ ਦੇ ਲਈ ਵੱਖਰੇ ਤੌਰ' ਤੇ ਲਾਗੂ ਕਰਦਾ ਹੈ ।
03:36 ਅਤੇ Snake ਕਲਾਸ talk (), see () ਅਤੇ move () ਮੈਥਡਸ ਲਈ ਆਪਣਾ ਵੱਖਰਾ ਪ੍ਰਭਾਵ ਲਾਗੂ ਕਰਦਾ ਹੈ ।
03:45 ਹੁਣ ਸੈਂਪਲ ਪ੍ਰੋਗਰਾਮ ਦੇ ਨਾਲ interfaces ਦੀ ਵਰਤੋਂ ਨੂੰ ਸਮਝਦੇ ਹਾਂ ।
03:50 default package ‘ਤੇ ਰਾਈਟ-ਕਲਿਕ ਕਰੋ ਅਤੇ Human ਨਾਂ ਵਾਲੀ ਕਲਾਸ ਬਣਾਓ ।
03:56 ਹੁਣ, ਇਸਨੂੰ Animal ਕਲਾਸ ਦਾ implementation class ਬਣਾਉਣ ਦੇ ਲਈ, ਟਾਈਪ ਕਰੋ implements Animal
04:04 ਹੁਣ, ਅਸੀਂ Eclipse IDE ਵਿੱਚ ਇੱਕ ਐਰਰ ਵੇਖ ਸਕਦੇ ਹਾਂ ।
04:09 ਇਹ ਐਰਰ ਸੰਕੇਤ ਕਰਦਾ ਹੈ ਕਿ ਸਾਨੂੰ Animal interface ਨੂੰ implementation ਲਾਗੂ ਕਰਨਾ ਚਾਹੀਦਾ ਹੈ ।
04:15 ਵੇਖੀਏ ਕਿ ਇਸ ਐਰਰ ਨੂੰ ਕਿਵੇਂ ਸੁਧਾਰੀਏ ।
04:19 ਹੁਣ “talk (), see ()” ਅਤੇ “move ()” ਮੈਥਡਸ ਪਰਿਭਾਸ਼ਿਤ ਕਰਦੇ ਹਾਂ ।
04:23 ਇਸ ਲਈ: ਟਾਈਪ ਕਰੋ “public void talk ()” ਕਰਲੀ ਬਰੈਕੇਟਸ ਵਿੱਚ ਟਾਈਪ ਕਰੋ System.out.println ਕੋਟਸ ਵਿੱਚ “I am a human and I belong to”
04:37 ਹੁਣ ਅਸੀਂ Animal ਇੰਟਰਫੇਸ ਵਿੱਚ ਐਲਾਨੇ “static, final variable type1” ਦੇ ਵੈਲਿਊ ਦੀ ਵਰਤੋਂ ਕਰ ਸਕਦੇ ਹਾਂ ।
04:45 ਇਸ ਲਈ: ਟਾਈਪ ਕਰੋ “+ Animal.type1 +” ਕੋਟਸ ਵਿੱਚ family ਸੈਮੀਕਾਲਨ ।
04:54 ਹੁਣ see () ਮੈਥਡ ਲਾਗੂ ਕਰਦੇ ਹਾਂ ।
04:57 ਇਸ ਲਈ: ਟਾਈਪ ਕਰੋ public void see () ਕਰਲੀ ਬਰੈਕੇਟਸ ਵਿੱਚ ਟਾਈਪ ਕਰੋ System.out.println ਕੋਟਸ ਵਿੱਚ “I can see all colors” ਸੈਮੀਕਾਲਨ ।
05:11 ਸਾਨੂੰ move () ਮੈਥਡ ਵੀ ਪਰਿਭਾਸ਼ਿਤ ਕਰਨਾ ਚਾਹੀਦਾ ਹੈ ।
05:14 ਇਸ ਲਈ: ਟਾਈਪ ਕਰੋ public void move () ਕਰਲੀ ਬਰੈਕੇਟਸ ਵਿੱਚ ਟਾਈਪ ਕਰੋ System.out.println ਕੋਟਸ ਵਿੱਚ “I move by walking” ਸੈਮੀਕਾਲਨ ।
05:29 ਨੋਟ ਕਰੋ, ਐਰਰ ਗਾਇਬ ਹੋ ਜਾਂਦੀ ਹੈ, ਇੱਕ ਵਾਰ ਸਾਰੇ ਮੈਥਡਸ ਇੰਪਲੀਮੈਂਟ ਹੁੰਦੇ ਹਨ ।
05:34 ਅੱਗੇ ਅਸੀਂ ਸਿੱਖਾਂਗੇ ਕਿ Snake ਕਲਾਸ ਕਿਵੇਂ ਪਰਿਭਾਸ਼ਿਤ ਕਰਨਾ ਹੈ ।
05:38 ਮੈਂ ਇਸਨੂੰ ਪਹਿਲਾਂ ਤੋਂ ਹੀ ਆਪਣੇ ਪ੍ਰੋਜੈਕਟ ਵਿੱਚ ਬਣਾਇਆ ਹੈ ।
05:42 ਕ੍ਰਿਪਾ ਕਰਕੇ ਆਪਣੇ ਪ੍ਰੋਜੈਕਟ ਵਿੱਚ snake ਕਲਾਸ ਬਣਾਓ ਅਤੇ ਸਕਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:49 ਹੁਣ ਕੋਡ ‘ਤੇ ਜਾਓ ।
05:52 ਅਸੀਂ ਵੇਖ ਸਕਦੇ ਹਾਂ ਕਿ “Animal interface” ਦੇ ਸਾਰੇ ਮੈਥਡਸ – “talk (), see ()” ਅਤੇ “move ()” ਇਸ ਕਲਾਸ ਵਿੱਚ ਲਾਗੂ ਹੁੰਦੇ ਹਨ ।
06:01 ਇੱਥੇ, talk () ਮੈਥਡ “I am a snake and I belong to” ਪ੍ਰਿੰਟ ਕਰਦਾ ਹੈ ।
06:07 ਫਿਰ, Animal.type2 ਦੀ ਵੈਲਿਊ ਪ੍ਰਿੰਟ ਹੁੰਦੀ ਹੈ ਅਤੇ ਫਿਰ family ਦੀ ।
06:13 ਇੱਥੇ, see () ਮੈਥਡ “I can see only in black and white” ਪ੍ਰਿੰਟ ਕਰਦਾ ਹੈ ।
06:19 move () ਮੈਥਡ “I move by crawling” ਪ੍ਰਿੰਟ ਕਰਦਾ ਹੈ ।
06:23 ਨੋਟ ਕਰੋ, Human ਕਲਾਸ ਦੇ “talk (), see ()” ਅਤੇ “move ()” ਮੈਥਡ ਦੇ ਆਪਣੇ ਆਪ ਲਾਗੂ ਹੁੰਦੇ ਹਨ ।
06:31 ਅਤੇ, Snake ਕਲਾਸ ਦੇ “talk (), see ()” ਅਤੇ “move ()” ਮੈਥਡਸ ਦੇ ਆਪਣੇ ਆਪ ਲਾਗੂ ਹੁੰਦੇ ਹਨ ।
06:39 ਹੁਣ, default package ‘ਤੇ ਰਾਈਟ-ਕਲਿਕ ਕਰੋ, “new > class” ‘ਤੇ ਕਲਿਕ ਕਰੋ ਅਤੇ ਫਿਰ Demo ਨਾਮ ਟਾਈਪ ਕਰੋ ।
06:47 ਇਸ ਕੇਸ ਵਿੱਚ, ਸਾਡੇ ਕੋਲ main ਮੈਥਡ ਹੈ ।
06:51 ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਦੇ ਲਈ “ctrl + space” ਦਬਾਓ ।
06:58 ਸਕਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
07:01 ਇਸ ਲਾਈਨ ਵਿੱਚ, ਅਸੀਂ Animal ਇੰਟਰਫੇਸ ਦੀ ਵਰਤੋਂ ਕਰਕੇ Human ਕਲਾਸ ਦੀ ਵਿਆਖਿਆ ਕਰਦੇ ਹਾਂ ।
07:07 ਇਹ “Animal h” equals “new Human ()” ਦੇ ਰੂਪ ਵਿੱਚ ਵਿਖਾਇਆ ਗਿਆ ਹੈ ।
07:14 ਹੁਣ ਅਸੀਂ ਇਸ “object” ਨੂੰ “h.talk (); h.see (); h.move ();” ਦੇ ਰੂਪ ਵਿੱਚ ਵਰਤੋਂ ਕਰਕੇ ਵੱਖਰੇ ਤਰੀਕਿਆਂ ਨੂੰ ਲਾਗੂ ਕਰ ਸਕਦੇ ਹਾਂ ।
07:26 ਫਿਰ, ਅਸੀਂ Animal ਇੰਟਰਫੇਸ ਦੀ ਵਰਤੋਂ ਕਰਕੇ Snake ਕਲਾਸ ਦੀ ਵਿਆਖਿਆ ਕਰਦੇ ਹਾਂ ।
07:31 ਹੁਣ ਅਸੀਂ ਇਸ object ਦੀ ਵਰਤੋਂ ਕਰਕੇ ਵੱਖਰੇ ਮੈਥਡਸ ਨੂੰ ਲਾਗੂ ਕਰ ਸਕਦੇ ਹਾਂ ਜਿਵੇਂ ਕਿ ਵਿਖਾਇਆ ਗਿਆ ਹੈ ।
07:38 ਹੁਣ, ਇਸ ਡੇਮੋ ਪ੍ਰੋਗਰਾਮ ਨੂੰ ਰਨ ਕਰਦੇ ਹਾਂ ।
07:41 ਇਸ ਲਈ: Demo ਕਲਾਸ ‘ਤੇ ਰਾਈਟ ਕਲਿਕ ਕਰੋ ਅਤੇ ਫਿਰ “Run as > Java Application” ਚੁਣੋ ।
07:48 ਹੁਣ ਅਸੀਂ ਆਉਟਪੁਟ ਵੇਖ ਸਕਦੇ ਹਾਂ ।
07:52 ਇਹ “human class object h” ਦੀ ਵਰਤੋਂ ਕਰਕੇ “talk (), see ()” ਅਤੇ “move ()” ਮੈਥਡਸ ਲਾਗੂ ਕਰਕੇ ਪ੍ਰਿੰਟ ਹੋਏ ਹਨ ।
08:00 ਇਹ Snake class object s ਦੀ ਵਰਤੋਂ ਕਰਕੇ “talk (), see ()” ਅਤੇ “move ()” ਮੈਥਡਸ ਲਾਗੂ ਕਰਕੇ ਪ੍ਰਿੰਟ ਹੋਏ ਹਨ ।
08:08 ਹੁਣ, interface ਅਤੇ abstract ਕਲਾਸ ਦੇ ਵਿੱਚ ਫ਼ਰਕ ਪਤਾ ਕਰਦੇ ਹਾਂ ।
08:14 ਇੰਟਰਫੇਸ ਵਿੱਚ ਸਾਰੇ ਮੈਥਡਸ abstract ਹੋਣੇ ਚਾਹੀਦੇ ਹਨ ।
08:18 ਇੰਟਰਫੇਸ ਵਿੱਚ, ਇੱਥੇ ਕੋਈ ਵੀ constructors, concrete ਮੈਥਡਸ ਨਹੀਂ ਹੋਣਾ ਚਾਹੀਦਾ ਹੈ ।
08:23 static ਮੈਥਡਸ ਅਤੇ main ਮੈਥਡਸ ਨਹੀਂ ਹੋਣਾ ਚਾਹੀਦਾ ਹੈ ।
08:28 ਪਰ ਇੱਕ abstract ਕਲਾਸ ਵਿੱਚ ਇਹ ਸਭ ਹੋ ਸਕਦਾ ਹੈ ।
08:32 ਇੰਟਰਫੇਸ ਵਿੱਚ ਵੈਰੀਏਬਲਸ “static” ਅਤੇ “final” ਹੋਣੇ ਚਾਹੀਦੇ ਹਨ ।
08:38 ਇੱਥੇ abstract ਕਲਾਸ ਲਈ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ।
08:43 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ । ਸੰਖੇਪ ਵਿੱਚ ।
08:48 ਇਸ ਟਿਊਟੋਰਿਅਲ ਵਿੱਚ, ਅਸੀਂ ਇੰਟਰਫੇਸ ਬਣਾਉਣਾ
08:53 implementation ਕਲਾਸ ਬਣਾਉਣਾ ਅਤੇ
08:56 ਇੰਟਰਫੇਸ ਦੀ ਵਰਤੋਂ ਦੇ ਬਾਰੇ ਵਿੱਚ ਸਿੱਖਿਆ ।
08:59 ਨਿਰਧਾਰਤ ਕੰਮ ਦੇ ਰੂਪ ਵਿੱਚ, Vehicle ਇੰਟਰਫੇਸ ਬਣਾਓ, ਜਿਸ ਵਿੱਚ “brake ()” ਅਤੇ “run ()” ਮੈਥਡਸ ਸ਼ਾਮਿਲ ਹੋਣ ।
09:07 ਇੱਕ ਅਤੇ Fuel ਇੰਟਰਫੇਸ ਬਣਾਓ, ਜਿਸ ਵਿੱਚ ਹੇਠ ਲਿਖੇ ਮੈਥਡਸ ਸ਼ਾਮਿਲ ਹੋਣ ।
“fill (String type, int quantity)”, “pay (int quantity, int price)” 
09:19 ਸਬਕਲਾਸ Car ਬਣਾਓ, ਜੋ ਦੋਵੇਂ ਇੰਟਰਫੇਸ Vehicle ਅਤੇ Fuel ਨੂੰ ਲਾਗੂ ਕਰੇ ।
09:26 ਇੱਥੇ, brake ਮੈਥਡ “Car Applies Power brake” ਪ੍ਰਿੰਟ ਕਰਨਾ ਚਾਹੀਦਾ ਹੈ ।
09:30 ਅਤੇ run ਮੈਥਡ “Car is running on 4 wheels” ਪ੍ਰਿੰਟ ਕਰਨਾ ਚਾਹੀਦਾ ਹੈ ।
09:35 ਇਸ ਤਰ੍ਹਾਂ fill () ਮੈਥਡ fuel ਫੀਲਡ ਦੇ ਟਾਈਪ ਅਤੇ ਕਵਾਲਿਟੀ ਪ੍ਰਿੰਟ ਕਰ ਸਕਦਾ ਹੈ ।
09:41 ਉਦਾਹਰਣ ਦੇ ਲਈ: 10 Litres of petrol.
09:44 pay () ਮੈਥਡ ਦਿੱਤੀ ਜਾਣ ਵਾਲੀ ਕੀਮਤ ਪ੍ਰਿੰਟ ਕਰਨ ਲਈ ਵਰਤੋਂ ਕੀਤਾ ਜਾ ਸਕਦਾ ਹੈ । ਉਦਾਹਰਣ ਲਈ Pay Rs.640
09:53 ਇੱਕ ਅਤੇ Bike ਸਬਕਲਾਸ ਬਣਾਓ, ਜਿਸ ਵਿੱਚ ਫਿਰ ਤੋਂ ਦੋਵੇਂ ਇੰਟਰਫੇਸ Vehicle ਅਤੇ Fuel ਨੂੰ ਲਾਗੂ ਕਰਦੇ ਹੋਣ ।
10:00 ਇੱਥੇ, brake ਮੈਥਡ “Bike Applies hand brake” ਪ੍ਰਿੰਟ ਕਰ ਸਕਦਾ ਹੈ ।
10:05 ਅਤੇ run ਮੈਥਡ “Bike is running on 2 wheels” ਪ੍ਰਿੰਟ ਕਰ ਸਕਦਾ ਹੈ ।
10:10 ਫਿਰ, fill () ਅਤੇ pay () ਮੈਥਡਸ ਲਾਗੂ ਕਰੋ ਜੋ ਪਹਿਲਾਂ ਸਮਝਾਏ ਗਏ ਸਨ ।
10:15 ਆਖ਼ਿਰਕਾਰ ਨਤੀਜਿਆਂ ਨੂੰ ਤਸਦੀਕੀ ਕਰਨ ਦੇ ਲਈ Demo class ਬਣਾਓ ਜਿਸ ਵਿੱਚ main ਮੈਥਡ ਸ਼ਾਮਿਲ ਹੋਵੇ ।
10:21 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇ ਲਈ, ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
10:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
10:38 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:41 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:48 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ
10:52 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
11:01 IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet