Drupal/C3/Table-of-Fields-with-Views/Punjabi
From Script | Spoken-Tutorial
Time | Narration |
00:01 | Table of Fields with Views ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰੀਅਲ ਵਿੱਚ ਅਸੀ table of fields ਦੇ table ਬਣਾਉਣਾ ਸਿਖਾਂਗੇ। |
00:12 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ * Drupal 8 ਅਤੇ * Firefox ਵੈੱਬ ਬਰਾਊਜਰ |
00:23 | ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ। |
00:27 | ਹੁਣ ਅਸੀ ਸਿਖਾਂਗੇ ਕਿ fields ਦੇ Table ਕੀ ਹਨ। |
00:31 | ਮੰਨਿਆ ਕਿ, ਭਵਿੱਖ ਦੇ ਇਵੈਂਟਸ ਦੀ ਸੂਚੀ ਨੂੰ ਅਸੀ ਇਸ ਤਰ੍ਹਾਂ table ਵਿੱਚ ਦਿਖਾਉਣਾ ਚਾਹੁੰਦੇ ਹਾਂ। |
00:38 | ਇੱਥੇ, ਯੂਜਰ ਇਵੈਂਟਸ ਦੀ ਕੁੱਝ ਜਾਣਕਾਰੀ ਅਤੇ ਉਸ ਨਾਲ ਸਬੰਧਤ ਤਾਰੀਖਾਂ ਨੂੰ ਵੇਖ ਸਕਦਾ ਹੈ। |
00:45 | ਇੱਥੇ ਦਿਖਾਏ ਗਏ fields ਉੱਥੇ Events Content type ਵਿੱਚ ਹੈ। |
00:50 | ਇੱਥੇ, ਅਸੀ ਕੁੱਝ ਇਵੈਂਟਸ ਦੇ ਕੁੱਝ fields ਨੂੰ ਹੀ ਦਿਖਾਉਂਦੇ ਹਾਂ। |
00:55 | ਵਿਸ਼ੇਸ਼ ਤੌਰ ਤੇ, ਅਸੀ ਕੇਵਲ ਉਨ੍ਹਾਂ ਇਵੈਂਟਸ ਨੂੰ ਦਿਖਾਉਂਦੇ ਹਾਂ, ਜਿੰਨ੍ਹਾਂ ਦੀ ਤਾਰੀਖ ਮੌਜੂਦਾ ਸਮੇਂ ਤੋਂ ਬਾਅਦ ਆਉਂਦੀ ਹੈ। |
01:02 | ਹੋਰ ਪ੍ਰੋਗਰਾਮ ਵਿੱਚ ਇਸ ਤਰ੍ਹਾਂ ਦੇ ਕੰਟੇਂਟਸ ਦੀ ਚੁਣੀ ਹੋਈ ਸੂਚੀ ਨੂੰ Reports ਜਾਂ Query Results ਵੀ ਕਹਿੰਦੇ ਹਨ। |
01:11 | ਹੁਣ fields ਦੇ table ਲਈ view ਬਣਾਉਂਦੇ ਹਾਂ। |
01:16 | ਹੁਣ ਆਪਣੀ ਵੈੱਬਸਾਈਟ ਖੋਲੋ ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ। |
01:21 | Shortcuts ਉੱਤੇ ਜਾਓ, ਫਿਰ Views ਉੱਤੇ ਕਲਿਕ ਕਰੋ ਅਤੇ ਫਿਰ Add new view ਉੱਤੇ ਕਲਿਕ ਕਰੋ। |
01:28 | ਅਸੀ ਇਸਨੂੰ Upcoming Events ਨਾਮ ਦੇਵਾਂਗੇ। ਹੁਣ Content of type ਨੂੰ All ਤੋਂ Events ਵਿੱਚ ਬਦਲੋ। |
01:37 | ਅਸੀ ਇਸਨੂੰ ਕਿਸੇ ਵੀ Content type ਲਈ ਕਰ ਸਕਦੇ ਹਾਂ – Log entries, Files, Content revisions, Taxonomy terms, Users, Custom blocks ਆਦਿ । |
01:50 | ਹੁਣ ਦੇ ਲਈ, ਅਸੀ sorted by ਨੂੰ Newest first ਹੀ ਰੱਖਾਂਗੇ। |
01:55 | Create a page ਨੂੰ ਚੈਕ ਕਰੋ ਅਤੇ Display format ਵਿੱਚ Table of fields ਚੁਣੋ। |
02:03 | ਅਸੀ Items to display ਵਿੱਚ ਡਿਫਾਲਟ ਵੈਲਿਊ 10 ਹੀ ਰੱਖਾਂਗੇ। |
02:09 | ਹੁਣ, ਅਸੀ Use a pager ਅਤੇ Create a menu link ਉੱਤੇ ਚੈਕ ਕਰਾਂਗੇ। |
02:17 | Menu ਵਿੱਚ, ਅਸੀ Main navigation ਚੁਣਾਗੇ ਅਤੇ Link text ਵਿੱਚ Upcoming Events ਚੁਣਾਗੇ। |
02:28 | ਸਾਡੇ ਮੈਨਿਊਜ ਹੁਣ ਲਈ ਚੰਗੀ ਤਰ੍ਹਾਂ ਨਾਲ ਸੰਗਠਿਤ ਨਹੀਂ ਹਨ, ਲੇਕਿਨ ਅਸੀ ਜਲਦੀ ਹੀ ਉਸਨੂੰ ਕਰਾਂਗੇ। |
02:34 | Save and edit ਉੱਤੇ ਕਲਿਕ ਕਰੋ। |
02:37 | ਆਪਣੇ 5 ਸਵਾਲ ਵੇਖਦੇ ਹਾਂ। Display ਇੱਕ ਪੇਜ ਹੈ। |
02:42 | FORMAT ਇੱਕ table ਹੈl |
02:45 | FIELDS ਵਿੱਚ, ਸਾਡੇ ਕੋਲ Title ਹੈ। |
02:48 | FILTER CRITERIA ਵਿੱਚ, ਸਾਨੂੰ ਕੇਵਲ Upcoming events ਚਾਹੀਦਾ ਹੈ, ਸੋ ਸਾਨੂੰ ਉਨ੍ਹਾਂ ਨੂੰ ਬਦਲਨ ਦੀ ਜ਼ਰੂਰਤ ਹੈ। |
02:55 | SORT CRITERIA ਗਲਤ ਹੈ, ਕਿਉਂਕਿ ਸਾਨੂੰ ਇਸਨੂੰ Event date ਕ੍ਰਮ ਵਿੱਚ ਰੱਖਣਾ ਚਾਹੀਦਾ ਹੈ ਅਤੇ ਨਾ ਕਿ Published date ਵਿੱਚ। |
03:03 | ਸ਼ੁਰੂ ਕਰਨ ਲਈ Save ਉੱਤੇ ਕਲਿਕ ਕਰੋ। |
03:06 | ਇੱਥੇ ਵਿਚਕਾਰ ਵਿੱਚ, ਸਾਡੇ ਕੋਲ ਆਪਣਾ PAGE SETTINGS ਹੈ। |
03:10 | ਸਾਡੇ ਕੋਲ Path, Menu, Access Permission ਹੈ ਅਤੇ ਹੁਣ ਹਰ ਕੋਈ ਲੈਂਡਿਗ ਪੇਜ ਨੂੰ ਐਕਸੇਸ ਕਰੇਗਾ। |
03:20 | ਅਸੀ ਇੱਥੇ Add ਬਟਨ ਉੱਤੇ ਕਲਿਕ ਕਰਕੇ HEADER ਜਾਂ FOOTER ਜੋੜ ਸਕਦੇ ਹਾਂ। |
03:27 | ਅਸੀ ਇਹ ਜੋੜ ਸਕਦੇ ਹਾਂ ਕਿ ਕੀ ਕਰਨਾ ਹੈ ਜੇਕਰ ਇੱਥੇ ਕੋਈ ਨਤੀਜੇ ਨਹੀਂ ਹਨ। |
03:31 | ਅਸੀ ਇਹ ਵੀ ਨਿਰਧਾਰਤ ਕਰ ਸਕਦੇ ਹਾਂ ਕਿ page ਵਿੱਚ ਕਿੰਨੇ ਆਈਟਮਸ ਹਨ। |
03:36 | ਅਤੇ ਜੇਕਰ pager ਇੱਥੇ ਹੇਠਾਂ ਹੈ ਜਾਂ View ਦੇ ਤਲ ਉੱਤੇ Read More link ਦੇ ਨਾਲ ਨਹੀਂ ਹੈ। |
03:44 | ADVANCED ਟੈਬ ਵਿੱਚ ਇੱਥੇ ਹੋਰ ਵੀ ਚੀਜਾਂ ਹਨ ਜਿੰਨ੍ਹਾਂ ਨੂੰ ਅਸੀ ਇਸ ਟਿਊਟੋਰੀਅਲ ਵਿੱਚ ਨਹੀਂ ਕਰ ਰਹੇ ਹਾਂ। |
03:50 | ਅਸੀ ਪਹਿਲਾਂ ਹੀ Events ਅਤੇ User Groups ਨੂੰ ਕਨੈਕਟ ਕੀਤਾ ਹੈ। |
03:54 | ਸੋ, ਅਸੀ User Groups ਵਿਚੋਂ ਜਾਣਕਾਰੀ ਲੈ ਸਕਦੇ ਹਾਂ ਜੋ ਸਾਡਾ Events ਸਪੋਂਸਰ ਕਰ ਰਿਹਾ ਹੈ ਅਤੇ ਫਿਰ ਉਨ੍ਹਾਂ ਨੂੰ ਇਸ View ਵਿੱਚ ਰੱਖੋ। |
04:03 | ਇਹ RELATIONSHIPS ਅਤੇ CONTEXT ਦੀ ਵਰਤੋ ਕਰਕੇ ਹੁੰਦਾ ਹੈ, ਜਿਸਨੂੰ ਅਸੀਂ ਬਣਾਇਆ ਸੀ। |
04:10 | ਹੁਣ, ਅੱਗੇ ਵਧੋ ਅਤੇ fields ਨੂੰ ਜੋੜੋ, ਜਿਸਨੂੰ ਅਸੀ ਆਪਣੇ table ਵਿੱਚ ਚਾਹੁੰਦੇ ਹਾਂ। |
04:15 | Add ਉੱਤੇ ਕਲਿਕ ਕਰੋ ਅਤੇ Event Date field ਆਉਣ ਤੱਕ ਹੇਠਾਂ ਸਕਰੋਲ ਕਰੋ। |
04:21 | ਮੈਂ Content type name ਦੀ ਵਰਤੋ ਕਰਕੇ ਆਪਣੇ fields ਨੂੰ ਵੱਡੀ ਸਾਵਧਾਨੀ ਨਾਲ label ਕਰ ਦਿੱਤਾ ਹੈ। |
04:27 | ਸੋ, ਮੈਂ ਬਾਅਦ ਵਿੱਚ Views ਵਿੱਚ ਉਨ੍ਹਾਂ ਨੂੰ ਆਸਾਨੀ ਨਾਲ ਪਾ ਸਕਦਾ ਹਾਂ। |
04:32 | Event Date ਉੱਤੇ ਚੈਕ ਕਰੋ ਅਤੇ Apply ਉੱਤੇ ਕਲਿਕ ਕਰੋ। |
04:37 | ਇੱਥੇ, ਅਸੀ ਕੁੱਝ ਸੈਟਿੰਗਸ ਚੁਣਾਗੇ। |
04:41 | ਹੁਣ ਦੇ ਲਈ, Create a label ਅਤੇ Place a colon ਆਪਸ਼ੰਸ ਚੈਕਡ ਹਨ। |
04:47 | Date format ਨੂੰ ਡਿਫਾਲਟ ਹੀ ਰਹਿਣ ਦਿਓ, ਅਰਥਾਤ medium date |
04:53 | ਹੁਣ ਇਹਨਾਂ ਦੀ ਚਿੰਤਾ ਨਾ ਕਰੋ। |
04:57 | ਅਤੇ ਅਖੀਰ ਵਿੱਚ, Apply all displays ਬਟਨ ਉੱਤੇ ਕਲਿਕ ਕਰੋ। |
05:02 | ਸੋ ਹੁਣ ਸਾਡੇ ਕੋਲ 2 columns -TITLE ਅਤੇ EVENT DATE ਹਨ। |
05:08 | ਆਪਣੇ ਅਗਲੇ field ਨੂੰ ਜੋੜੋ। Add ਉੱਤੇ ਕਲਿਕ ਕਰੋ ਅਤੇ ਇਸ ਸਮੇਂ Event Logo ਉੱਤੇ ਜਾਣ ਤੱਕ ਹੇਠਾਂ ਸਕਰੋਲ ਕਰੋ। |
05:17 | ਇਸਨੂੰ ਚੁਣੋ ਅਤੇ Apply ਉੱਤੇ ਕਲਿਕ ਕਰੋ। |
05:21 | ਇਸ ਸਮੇਂ Create a label ਆਪਸ਼ਨ ਅਨਚੈਕ ਕਰੋ। |
05:25 | Thumbnail ਦੀ Image style ਚੁਣੋ। |
05:30 | ਫਿਰ Link image to ਡਰਾਪਡਾਉਨ ਵਿੱਚ, Content ਚੁਣੋ। |
05:36 | ਅਗਲੇ ਟਿਊਟੋਰੀਅਲ ਵਿੱਚ, ਇਸ layout ਲਈ ਅਸੀ ਨਵਾਂ Image style ਬਣਾਉਣਾ ਸਿਖਾਂਗੇ। ਲੇਕਿਨ ਹੁਣ ਲਈ ਅਸੀ Thumbnail ਚੁਣਾਗੇ। |
05:45 | Apply ਉੱਤੇ ਕਲਿਕ ਕਰੋ। ਹੁਣ ਸਾਨੂੰ preview ਵਿੱਚ thumbnails ਦਿਖਨਾ ਚਾਹੀਦਾ ਹੈ, ਜਿਸਨੂੰ devel ਨੇ ਹਰ ਇੱਕ Event ਲਈ ਤਿਆਰ ਕੀਤਾ ਹੈl |
05:55 | ਵਾਪਸ ਜਾਓ ਅਤੇ ਫਿਰ ਤੋਂ Add ਉੱਤੇ ਕਲਿਕ ਕਰੋ। ਇਸ ਸਮੇਂ ਹੇਠਾਂ ਸਕਰੋਲ ਕਰੋ ਅਤੇ ਇੱਕ ਤੋਂ ਜਿਆਦਾ field ਚੁਣੋ। |
06:04 | Event Topics ਅਤੇ Event Website ਚੁਣੋ। ਅਤੇ ਫਿਰ Apply all displays ਬਟਨ ਉੱਤੇ ਕਲਿਕ ਕਰੋ। |
06:13 | ਅਗਲੇ ਪੇਜ ਵਿੱਚ, ਸਭ ਕੁੱਝ ਇੰਜ ਹੀ ਰਹਿਣ ਦਿਓ ਅਤੇ Apply ਉੱਤੇ ਕਲਿਕ ਕਰੋ। |
06:18 | ਧਿਆਨ ਦਿਓ ਕਿ ਹੁਣ ਅਸੀ Views ਵਿੱਚ ਇੱਕ ਸਮੇਂ 2 fields ਸੈੱਟ ਕਰ ਸਕਦੇ ਹਾਂ ਅਤੇ ਹਰ ਇੱਕ ਦੀ ਖੁਦ ਦੀ Settings ਸਕਰੀਨ ਹੋਵੇਗੀ। |
06:27 | ਫਿਰ ਤੋਂ Apply all displays ਉੱਤੇ ਕਲਿਕ ਕਰੋ। |
06:32 | ਹੁਣ ਸਾਡੇ ਕੋਲ EVENT TOPICS ਅਤੇ EVENT WEBSITE ਹੈ। |
06:37 | ਸਾਡੇ ਕੋਲ ਆਪਣੀ title, date, topics ਅਤੇ website ਹੈ। Save ਉੱਤੇ ਕਲਿਕ ਕਰੋ। |
06:45 | ਆਪਣੇ ਕਾਰਜ ਨੂੰ ਲਗਾਤਾਰ ਸੇਵ ਕਰਨਾ ਇੱਕ ਚੰਗੀ ਆਦਤ ਹੈ। |
06:49 | ਵੇਖੋ ਸਾਡੀ Display ਇੱਕ Page ਹੈ। |
06:53 | ਸਾਡਾ FORMAT ਇੱਕ Table ਹੈ । |
06:56 | ਸਾਡੇ FIELDS ਸੈੱਟ ਹਨ। |
06:59 | FILTER CRITERIA ਅਤੇ SORT CRITERIA ਅਜੇ ਵੀ ਗਲਤ ਹਨ। |
07:04 | FILTER CRITERIA ਨੂੰ ਜੋੜਨ ਲਈ Add ਬਟਨ ਉੱਤੇ ਕਲਿਕ ਕਰੋ। |
07:08 | Event Date ਆਉਣ ਤੱਕ ਹੇਠਾਂ ਸਕਰੋਲ ਕਰੋ। ਫਿਰ, Event Date ਚੁਣੋਅਤੇ Apply ਉੱਤੇ ਕਲਿਕ ਕਰੋ। |
07:17 | ਇਹ ਸਕਰੀਨ ਕਾਫ਼ੀ ਮਹੱਤਵਪੂਰਣ ਹੈ। |
07:20 | Operator ਡਰਾਪਡਾਉਨ ਵਿੱਚ, ਅਸੀ Is greater than or equal to ਚੁਣਾਗੇ। |
07:26 | Value type ਵਿੱਚ, ਜੇਕਰ ਅਸੀ ਅੱਜ ਦੀ ਤਾਰੀਖ ਪਾਉਂਦੇ ਹਾਂ, ਤਾਂ ਇਹ ਅਸੁਵਿਧਾਜਨਕ ਹੋਵੇਗਾ। |
07:32 | ਸਾਨੂੰ ਹਰ ਇੱਕ ਦਿਨ ਨਵੀਂ ਤਾਰੀਖ ਪਾਉਣੀ ਹੋਵੇਗੀ। ਲੇਕਿਨ ਅਸੀ An offset of the current time...ਚੁਣ ਸਕਦੇ ਹਾਂ। |
07:40 | ਅਤੇ Value ਫਿਲਡ ਵਿੱਚ “now” ਟਾਈਪ ਕਰੋ। |
07:45 | ਇਸਦਾ ਮਤਲਬ ਹੈ ਕਿ, ਕੇਵਲ ਉਹ ਇਵੈਂਟਸ ਹੀ ਵਰਤਮਾਨ ਸਮੇਂ ਦੇ ਬਾਅਦ ਦਿਖਾਏ ਜਾਣਗੇ। |
07:51 | ਵਰਤਮਾਨ ਸਮੇਂ ਇਸਨੂੰ ਬਣਾਉਣ ਦਾ ਸਮਾਂ ਨਹੀਂ ਹੈ। ਇਹ ਸਮਾਂ ਹੈ ਜਦੋਂ ਯੂਜਰ ਇਸਨੂੰ ਵੇਖ ਰਿਹਾ ਹੋ। |
07:59 | ਸੋ, ਕੇਵਲ ਯੂਜਰ ਹੀ ਭਵਿੱਖ ਦੀਆਂ ਇਵੈਂਟਸ ਵੇਖ ਸਕਦਾ ਹੈ। |
08:03 | Apply ਉੱਤੇ ਕਲਿਕ ਕਰੋ। |
08:05 | ਜਿਵੇਂ ਕਿ ਅਸੀ ਵੇਖ ਸਕਦੇ ਹਾਂ, devel ਦੁਆਰਾ ਬਣਾਇਆ ਗਿਆ ਡੰਮੀ ਕੰਟੈਂਟ ਸਾਨੂੰ ਕੋਈ ਭਵਿੱਖ ਦੀ ਤਾਰੀਖ ਨਹੀਂ ਦੱਸਦਾ। |
08:13 | ਸੋ, ਸਾਡਾ View ਠੀਕ ਕਾਰਜ ਕਰ ਰਿਹਾ ਹੈ, ਇਹ ਯਕੀਨੀ ਕਰਨ ਦੇ ਲਈ, ਆਪਣੇ ਆਪ ਹੀ ਕੁੱਝ ਇਵੈਂਟਸ ਅਪਡੇਟ ਕਰਦੇ ਹਾਂ। |
08:20 | ਕੁੱਝ ਇਵੈਂਟਸ ਨੂੰ ਲੱਭੋ ਅਤੇ Event Date ਨੂੰ ਭਵਿੱਖ ਦੀ ਕਿਸੇ ਤਾਰੀਖ ਵਿੱਚ ਬਦਲੋ। |
08:25 | Content ਉੱਤੇ ਜਾਓ। Events Type, Filter ਕਰੋ। |
08:31 | ਕਿਸੇ ਵੀ ਇਵੈਂਟ ਨੂੰ ਚੁਣੋ ਅਤੇ Edit ਉੱਤੇ ਕਲਿਕ ਕਰੋ। ਫਿਰ ਤਾਰੀਖ ਨੂੰ ਭਵਿੱਖ ਦੀ ਤਾਰੀਖ ਵਿੱਚ ਬਦਲੋ। |
08:39 | Save ਉੱਤੇ ਕਲਿਕ ਕਰੋ। |
08:42 | ਟਿਊਟੋਰੀਅਲ ਨੂੰ ਰੋਕੋ ਅਤੇ ਲੱਗਭੱਗ 6 ਜਾਂ 7 ਇਵੈਂਟਸ update ਕਰੋ। |
08:49 | ਇਸਨੂੰ ਕਰਨ ਤੋਂ ਬਾਅਦ ਟਿਊਟੋਰੀਅਲ ਉੱਤੇ ਵਾਪਸ ਆਓ। |
08:53 | Shortcuts ਉੱਤੇ ਜਾਓ। Views ਉੱਤੇ ਕਲਿਕ ਕਰੋ। Upcoming Events ਖੋਜੋ। Edit ਉੱਤੇ ਕਲਿਕ ਕਰੋ। |
09:01 | ਅਸੀ ਹੁਣ view ਨੂੰ ਐਡਿਟ ਕਰਨ ਵਾਪਸ ਜਾਵਾਂਗੇ, ਜਿੱਥੇ ਅਸੀਂ ਉਹਨਾਂ ਨੂੰ ਛੱਡਿਆ ਸੀ। |
09:06 | ਪ੍ਰਿਵਿਊ ਦੇਖਣ ਲਈ ਹੇਠਾਂ ਸਕਰੋਲ ਕਰੋ। |
09:10 | ਅਸੀ ਹੁਣ greater than or equal to now ਦੇ ਨਾਲ ਆਪਣੀ Event Date ਦੀ ਠੀਕ ਫਿਲਟਰਿੰਗ ਕਰ ਰਹੇ ਹਾਂ। |
09:17 | ਫਿਰ ਅਸੀ SORT CRITERIA ਚੈਕ ਕਰਾਂਗੇ। |
09:22 | ਡਿਫਾਲਟ ਰੂਪ ਵਲੋਂ, Drupal ਘੱਟਦੇ ਕ੍ਰਮ ਵਿੱਚ ਲਿਖਾਈ ਦੀ ਤਾਰੀਖ ਦੁਆਰਾ ਕੰਟੇਂਟ ਨੂੰ ਸੋਰਟ ਕਰਦਾ ਹੈ। |
09:30 | Events ਦੇ ਲਈ, ਇਹ ਲਾਭਦਾਇਕ ਹੈ ਕਿ Event Date ਵੱਧਦੇ ਕ੍ਰਮ ਵਿੱਚ ਹੋਵੇ। |
09:37 | ਇਸਨੂੰ ਬਦਲਨ ਲਈ Authored on ਉੱਤੇ ਕਲਿਕ ਕਰੋ ਅਤੇ Remove ਉੱਤੇ ਕਲਿਕ ਕਰੋ। |
09:44 | Add ਉੱਤੇ ਕਲਿਕ ਕਰੋ ਅਤੇ ਫਿਰ ਤੋਂ Event Date ਮਿਲਣ ਤੱਕ ਹੇਠਾਂ ਸਕਰੋਲ ਕਰੋ। |
09:51 | Apply ਉੱਤੇ ਕਲਿਕ ਕਰੋ। |
09:53 | ਹੁਣ Order ਵਿੱਚ, Sort ascending ਚੁਣੋ। ਜੋ ਸਾਡੇ ਇਵੈਂਟਸ ਨੂੰ ਅੱਜ ਤੋਂ ਸੋਰਟ ਕਰਦਾ ਹੈ। |
10:03 | Apply ਉੱਤੇ ਕਲਿਕ ਕਰੋ। |
10:05 | ਹੁਣ ਅਸੀਂ ਆਪਣੇ Events ਨੂੰ ਅਪਡੇਟ ਕਰ ਦਿੱਤਾ ਹੈ ਅਤੇ ਠੀਕ ਤਰ੍ਹਾਂ ਨਾਲ Sort Criteria ਸੈੱਟ ਕਰ ਦਿੱਤਾ ਹੈ। |
10:11 | ਅਸੀ ਸੂਚੀ ਨੂੰ ਦੇਖਣ ਲਈ ਸਮਰੱਥਾਵਾਨ ਹੋਣੇ ਚਾਹੀਦੇ ਹਾਂ ਜੋ ਕਿ ਕੁੱਝ ਇਸ ਤਰ੍ਹਾਂ ਦਿਖਦੀ ਹੈ। |
10:16 | ਭਵਿੱਖ ਵਿੱਚ ਆਉਣ ਵਾਲੇ ਸਾਰੇ ਇਵੈਂਟਸ EVENT DATE ਕ੍ਰਮ ਵਿੱਚ ਸੂਚੀਬੱਧ ਹਨ। |
10:23 | ਅੱਗੇ ਵਧਣ ਤੋਂ ਪਹਿਲਾਂ ਯਕੀਨੀ ਕਰ ਲਵੋ ਕਿ ਤੁਸੀਂ Save ਉੱਤੇ ਕਲਿਕ ਕਰ ਦਿੱਤਾ ਹੈ। |
10:27 | ਸੋ, ਇੱਥੇ ਇੱਕ ਹੋਰ ਗੱਲ ਹੈ ਕਿ ਅਸੀ ਇਸ ਵਿਸ਼ੇਸ਼ View ਦੇ ਨਾਲ ਕਾਰਜ ਕਰਨ ਜਾ ਰਹੇ ਹਾਂ। |
10:32 | TITLE ਅਤੇ Logo columns ਨੂੰ ਜੋੜੋ ਅਤੇ ਫਿਰ TITLE ਅਤੇ EVENT DATE ਨੂੰ ਸੋਰਟ ਕਰਨ ਲਾਇਕ ਬਣਾਓ। |
10:41 | ਜਦੋਂ ਅਸੀ ਇਹ ਕਰਦੇ ਹਾਂ, ਯੂਜਰ TITLE ਉੱਤੇ ਕਲਿਕ ਕਰ ਸਕਦਾ ਹੈ ਅਤੇ ਇਹ ਫੀਚਰ ਦੁਆਰਾ ਸੋਰਟ ਹੋਵੇਗਾ। |
10:48 | ਉੱਤੇ ਸਕਰੋਲ ਕਰੋ। FORMAT, Table ਉੱਤੇ ਜਾਓ ਅਤੇ ਇਸ ਤੋਂ ਬਾਅਦ, Settings ਉੱਤੇ ਕਲਿਕ ਕਰੋ। |
10:57 | Content Event Logo ਵਿੱਚ, COLUMN ਡਰਾਪਡਾਉਨ ਵਿਚੋਂ Title ਚੁਣੋ। |
11:03 | ਇੱਥੇ SEPARATOR ਦੇ ਲਈ, ਕੇਵਲ ਸਿੰਪਲ ਲਾਈਨ ਬ੍ਰੇਕ ਲਗਾਓ। |
11:08 | Title ਅਤੇ Event Date ਕਾਲਮਸ ਨੂੰ ਵੱਧਦੇ ਕ੍ਰਮ ਵਿੱਚ SORTABLE ਕਰੋ ਅਤੇ ਫਿਰ Apply ਉੱਤੇ ਕਲਿਕ ਕਰੋ। |
11:17 | ਸੋ ਹੁਣ ਸਾਡਾ Title ਅਤੇ logo ਸਮਾਨ ਕਾਲਮ ਵਿੱਚ ਹਨ ਅਤੇ ਦੋਨਾਂ TITLE ਅਤੇ EVENT DATE ਹੁਣ ਸੋਰਟੇਬਲ ਹਨ। |
11:26 | Title ਨੂੰ Event Name ਵਿੱਚ ਬਦਲੋ। |
11:31 | Title ਉੱਤੇ ਕਲਿਕ ਕਰੋ ਅਤੇ Label ਵਿੱਚ Title ਨੂੰ Event Name ਵਿੱਚ ਬਦਲੋ। ਫਿਰ Apply ਉੱਤੇ ਕਲਿਕ ਕਰੋ । |
11:40 | ਪ੍ਰਿਵਿਊ ਏਰੀਆ ਵਿੱਚ ਸਕਰੋਲ ਕਰੋ। ਸਾਡੇ Event Name ਅਤੇ logo ਅਤੇ date ਸਾਰੇ ਸੈੱਟ ਹਨ। |
11:48 | ਬਾਅਦ ਦੇ ਟਿਊਟੋਰੀਅਲ ਵਿੱਚ ਅਸੀ ਆਪਣੇ ਲੋਗੋ ਨੂੰ ਬਿਹਤਰ ਬਣਾਉਣ ਲਈ ਇਸਦੇ ਸਾਈਜ ਨੂੰ ਬਦਲਨਾ ਸਿਖਾਂਗੇ। |
11:55 | ਹੁਣ ਲਈ Save ਉੱਤੇ ਕਲਿਕ ਕਰੋ ਅਤੇ ਆਪਣੇ View ਨੂੰ ਟੈਸਟ ਕਰੋ। |
11:59 | Homepage ਉੱਤੇ ਜਾਣ ਲਈ Back to site ਉੱਤੇ ਕਲਿਕ ਕਰੋ। |
12:03 | Upcoming Events ਉੱਤੇ ਕਲਿਕ ਕਰੋ। |
12:06 | ਤੁਹਾਨੂੰ table ਭਵਿੱਖ ਵਿੱਚ ਆਉਣ ਵਾਲੀਆਂ ਇਵੈਂਟਸ ਦੇ ਨਾਲ ਵਿਵਸਥਿਤ ਦਿਖਨਾ ਚਾਹੀਦਾ ਹੈ। |
12:13 | ਤੁਸੀ ਇਹ ਵੀ ਵੇਖ ਸਕਦੇ ਹੋ ਕਿ ਤੁਸੀ Event Name ਅਤੇ Event Date ਦੁਆਰਾ ਸੋਰਟ ਕਰ ਸਕਦੇ ਹੋ। |
12:20 | ਇਸ ਦੇ ਨਾਲ, ਅਸੀਂ ਆਪਣਾ ਪਹਿਲਾ Table View ਪੂਰਾ ਕੀਤਾ ਹੈ। |
12:24 | ਸੰਖੇਪ ਵਿੱਚ: |
12:26 | ਇਸ ਟਿਊਟੋਰੀਅਲ ਵਿੱਚ ਅਸੀਂ fields ਦੇ tables ਨੂੰ ਬਣਾਉਣ ਦੇ ਬਾਰੇ ਵਿੱਚ ਸਿੱਖਿਆ। |
12:41 | ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। |
12:51 | ਇਸ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ। |
12:58 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ। |
13:07 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
13:19 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ... |