Java/C2/Array-Operations/Punjabi
From Script | Spoken-Tutorial
Revision as of 10:42, 5 April 2017 by PoojaMoolya (Talk | contribs)
Time | Narration |
---|---|
00:02 | ਜਾਵਾ ਵਿੱਚ Array ਆਪਰੇਸ਼ੰਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ । |
00:09 | ਕਲਾਸ arrays ਨੂੰ ਕਿਵੇਂ ਇੰਪੋਰਟ ਕਰੀਏ ਅਤੇ |
00:12 | arrays ਉੱਤੇ ਬੇਸਿਕ ਓਪਰੇਸ਼ਨ ਕਿਵੇਂ ਕਰੀਏ। |
00:15 | ਇਸ ਟਿਊਟੋਰਿਲ ਵਿੱਚ ਅਸੀ ਵਰਤੋ ਕਰ ਰਹੇ ਹਾਂ ,
Ubuntu 11 . 10 , JDK 1 . 6 ਅਤੇ Eclipse 3 . 7 . 0 |
00:25 | ਇਸ ਟਿਊਟੋਰਿਲ ਲਈ ਤੁਹਾਨੂੰ ਜਾਵਾ ਵਿੱਚ arrays ਦਾ ਗਿਆਨ ਹੋਣਾ ਚਾਹੀਦਾ ਹੈ । |
00:30 | ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵੇਬਸਾਈਟ ਉੱਤੇ ਜਾਓ । http: / / spoken - tutorial . org |
00:35 | array ਆਪਰੇਸ਼ੰਸ ਲਈ ਮੇਥਡਸ ਕਲਾਸ ਵਿੱਚ ਉਪਲੱਬਧ ਹੁੰਦੇ ਹਨ , ਜਿਸਨੂੰ Arrays ਕਹਿੰਦੇ ਹਨ । |
00:40 | ਉਨ੍ਹਾਂ ਨੂੰ ਏਕਸੇਸ ਕਰਨ ਦੇ ਲਈ , ਸਾਨੂੰ ਕਲਾਸ ਨੂੰ ਇੰਪੋਰਟ ਕਰਨ ਦੀ ਲੋੜ ਹੁੰਦੀ ਹੈ । |
00:43 | ਇਹ ਸਟੇਟਮੇਂਟ import java . util . Arrays ਸੇਮੀਕਾਲਨ ਦੇ ਦੁਆਰਾ ਪੂਰਾ ਹੁੰਦਾ ਹੈ । |
00:50 | ਅਸੀ ਮੇਥਡ ਨੂੰ ਕਲਾਸ ਵਿਚੋਂ ਏਕਸੇਸ ਕਰ ਸੱਕਦੇ ਹਾਂ । |
00:52 | ਅਸੀ ਇਸਨੂੰ ਡਾਟ ਅਤੇ ਮੇਥਡ ਨਾਮ ਨੂੰ ਜੋੜਕੇ ਕਰਦੇ ਹਾਂ । |
00:56 | ਇਸਲਈ Arrays dot toString ਦਾ ਅਰਥ toString ਮੇਥਡ Arrays ਕਲਾਸ ਵਿਚੋ ਹੈ । |
01:05 | ਹੁਣ ਇਕਲਿਪਸ ਉੱਤੇ ਜਾਓ । |
01:08 | ਅਸੀਂ ਪਹਿਲਾਂ ਹੀ ਕਲਾਸ ArraysDemo ਬਣਾ ਦਿੱਤਾ ਹੈ । |
01:13 | ਹੁਣ ਕਲਾਸ Arrays ਨੂੰ ਇੰਪੋਰਟ ਕਰੋ । |
01:16 | Import ਸਟੇਟਮੇਂਟ ਨੂੰ ਕਲਾਸ ਦੀ ਪਰਿਭਾਸ਼ਾ ਤੋ ਪਹਿਲਾਂ ਲਿਖਿਆ ਜਾਂਦਾ ਹੈ । |
01:22 | ਇਸਲਈ public class ਤੋ ਪਹਿਲਾਂ ਟਾਈਪ ਕਰੋ , |
01:26 | import java . util . Arrays ਸੇਮੀਕਾਲਨ । |
01:46 | ਇਹ ਸਟੇਟਮੇਂਟ ਦਰਸਾਉਂਦਾ ਹੈ ਕਿ ਜਾਵਾ ਵਿੱਚ util ਨਾਮ ਦਾ ਪੈਕੇਜ ਹੈ , ਜਿਸ ਵਿਚ ਕਲਾਸ Arrays ਹੈ ਅਤੇ ਇਸਨੂੰ ਇਮ੍ਪੋਰਟ ਕੀਤਾ ਜਾਣਾ ਹੈ । |
01:59 | ਹੁਣ ਇੱਕ array ਨੂੰ ਜੋੜੋ । |
02:01 | main ਫੰਕਸ਼ਨ ਵਿੱਚ ਟਾਈਪ ਕਰੋ |
02:03 | int marks ਸਕਵੇਰ ਬਰੈਕੇਟਸ ਖੋਲੋ ਅਤੇ ਬੰਦ ਕਰੋ equal to ਬਰੈਕੇਟਸ ਵਿੱਚ 2 , 7 , 5 , 4 , 8 |
02:20 | ਹੁਣ array ਦੀ ਸਟਰਿੰਗ ਦਰਸਾਉਣ ਲਈ ਅਤੇ ਇਸਨੂੰ ਪ੍ਰਿੰਟ ਕਰਨ ਲਈ ਅਸੀ arrays ਕਲਾਸ ਵਿੱਚ ਉਪਲੱਬਧ ਮੇਥਡ ਦੀ ਵਰਤੋ ਕਰਾਂਗੇ । |
02:28 | ਹੁਣ ਟਾਈਪ ਕਰੋ String mStr equal to Arrays dot toString ਪੈਰੇਂਥੇਸਿਸ, ਪੈਰੇਂਥੇਸਿਸ ਵਿੱਚ ਅਸੀ array ਦਾ ਨਾਮ ਦੇਵਾਂਗੇ ਜੋ ਹੈ marks |
02:50 | ਹੁਣ ਇਹ toString ਮੇਥਡ , array ਦੇ ਸਟਰਿੰਗ ਦਾ ਵਰਣਨ ਕਰੇਗਾ । |
02:56 | ਅਸੀ ਅੰਕ ਪ੍ਰਿੰਟ ਕਰਾਂਗੇ । |
02:58 | ਹੁਣ ਟਾਈਪ ਕਰੋ System dot out dot println ਪੈਰੇਂਥੇਸਿਸ ਵਿੱਚ ਟਾਈਪ ਕਰੋ mStr |
03:12 | ਹੁਣ ਆਉਟਪੁਟ ਵੇਖੋ , ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ । |
03:18 | ਜਿਵੇਕਿ ਅਸੀ ਆਉਟਪੁਟ ਵਿੱਚ ਵੇਖ ਸੱਕਦੇ ਹਾਂ , toString ਮੇਥਡ ਨੇ array ਦੇ ਸਟਰਿੰਗ ਦਾ ਵਰਣਨ ਕੀਤਾ ਹੈ । |
03:26 | ਹੁਣ ਅਸੀਂ array ਦੇ ਏਲਿਮੇਂਟਸ ਨੂੰ ਸ਼ਰੇਣੀਕਰਣ ਵਿੱਚ ਵੇਖਦੇ ਹਾਂ । |
03:31 | ਹੁਣ ਲਾਇਨ Arrays dot toString ਤੋ ਪਹਿਲਾਂ ਟਾਈਪ ਕਰੋ Arrays dot sort ਪੈਰੇਂਥੇਸਿਸ ਵਿੱਚ array ਦਾ ਨਾਮ ਜੋ ਹੈ marks |
03:46 | ਹੁਣ Arrays ਕਲਾਸ ਵਿੱਚ sort ਮੇਥਡ , ਇਸ ਵਿੱਚ ਕਾਲ ਕੀਤੇ ਗਏ array ਦੇ ਏਲਿਮੇਂਟਸ ਨੂੰ ਸ਼ਰੇਣੀਬੱਧ ਕਰਦਾ ਹੈ । |
03:53 | ਹੁਣ ਅਸੀ array marks ਨੂੰ ਸ਼ਰੇਣੀਬੱਧ ਕਰ ਰਹੇ ਹਾਂ ਅਤੇ ਫਿਰ ਇਸਦੇ string ਏਲਿਮੇਂਟ ਨੂੰ ਪ੍ਰਿੰਟ ਕਰਾਂਗੇ । |
04:04 | ਆਉਟੁਪਟ ਵੇਖੋ । ਸੇਵ ਅਤੇ ਰਨ ਕਰੋ । |
04:11 | ਅਸੀ ਆਉਟਪੁਟ ਵਿੱਚ ਵੇਖ ਸੱਕਦੇ ਹਾਂ , sort ਮੇਥਡ array ਨੂੰ ਵਧਦੇ ਕ੍ਰਮ ਵਿੱਚ ਸ਼ਰੇਣੀਬੱਧ ਕਰਦਾ ਹੈ । |
04:19 | ਧਿਆਨ ਦਿਓ ਕਿ sort ਮੇਥਡ ਆਪ array ਬਦਲਦਾ ਹੈ । |
04:22 | ਇਸ ਪ੍ਰਕਾਰ ਦੇ ਸ਼ਰੇਣੀਕਰਣ ਨੂੰ inplace sorting ਕਹਿੰਦੇ ਹਨ । |
04:26 | ਇਸਦਾ ਅਰਥ ਹੈ ਕਿ array ਜਿਸ ਵਿੱਚ ਏਲਿਮੇਂਟਸ ਸ਼ਾਮਲ ਹੁੰਦੇ ਹਨ , ਉਹ ਸ਼ਰੇਣੀਕਰਣ ਦੇ ਨਤੀਜੇ ਵਜੋ ਬਦਲਦਾ ਹੈ । |
04:33 | ਅਗਲਾ ਮੇਥਡ , ਅਸੀ fill ਦੇਖਣ ਜਾ ਰਹੇ ਹਾਂ । |
04:38 | fill ਮੇਥਡ ਦੋ ਆਰਗੁਮੇਂਟਸ ਲੈਂਦਾ ਹੈ । |
04:43 | ਸ਼ਰੇਣੀਕਰਣ ਲਾਇਨ ਨੂੰ ਹਟਾਓ ਅਤੇ |
04:50 | ਟਾਈਪ ਕਰੋ Arrays dot fill ਬਰੈਕੇਟਸ ਵਿੱਚ array ਦਾ ਨਾਮ , ਜੋ marks ਹੈ । |
05:05 | ਇਹ ਸਾਡਾ ਪਹਿਲਾ ਆਰਗੁਮੇਂਟਸ ਹੈ ਅਤੇ ਦੂਜੀ ਵੈਲਿਊ ਜੋ array ਵਿੱਚ ਲੱਗੇਗੀ , ਅਸੀ ਇਸਨੂੰ 6 ਦਿੰਦੇ ਹਾਂ ਅਤੇ ਸੇਮੀਕਾਲਨ ।ਸੇਵ ਅਤੇ ਰਨ ਕਰੋ । |
05:24 | ਜਿਵੇ ਕਿ ਅਸੀ ਵੇਖ ਸੱਕਦੇ ਹਾਂ , ਨਾਮ ਦੇ ਅਨੁਸਾਰ fill ਮੇਥਡ ਦਿੱਤੇ ਗਏ ਆਰਗੁਮੇਂਟ ਦੇ ਨਾਲ , ਜੋ 6 ਹੈ , array ਭਰਦਾ ਹੈ । |
05:32 | ਅਸੀ ਅਗਲਾ ਮੇਥਡ copyOf ਦੇਖਣ ਜਾ ਰਹੇ ਹਾਂ । |
05:37 | ਅਸੀ array marks ਦੇ ਸਾਰੇ ਏਲਿਮੇਂਟਸ ਨੂੰ array marksCopy ਵਿੱਚ ਕਾਪੀ ਕਰਨ ਜਾ ਰਹੇ ਹਾਂ । |
05:44 | ਹੁਣ arrays dot fill ਨੂੰ ਹਟਾਓ । |
05:48 | ਅਤੇ ਟਾਈਪ ਕਰੋ int marksCopy [ ] ; |
05:59 | ਅਗਲੀ ਲਾਇਨ ਟਾਈਪ ਕਰੋ marksCopy = arrays . copyOf ( marks , 5 ) ; |
06:25 | ਇਹ ਮੇਥਡ ਦੋ ਆਰਗੁਮੇਂਟਸ ਲੈਂਦਾ ਹੈ । |
06:29 | ਪਹਿਲਾ ਆਰਗੁਮੇਂਟ array ਦਾ ਨਾਮ ਹੈ , ਜਿਸਦੇ ਨਾਲ ਤੁਸੀ ਏਲਿਮੇਂਟਸ ਕਾਪੀ ਕਰਨਾ ਚਾਹੁੰਦੇ ਹੋ , ਜੋ marks ਹੈ । |
06:39 | ਦੂਜਾ ਏਲਿਮੇਂਟ ਦੀ ਗਿਣਤੀ ਹੈ , ਇੱਥੇ ਅਸੀ 5 ਕਾਪੀ ਕਰਾਂਗੇ । |
06:47 | ਫਿਰ arrays dot tostring ਵਿੱਚ marks ਨੂੰ marks copy ਵਿੱਚ ਬਦਲੋ । |
06:55 | ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ । |
07:01 | ਅਸੀ ਵੇਖਦੇ ਹਾਂ ਕਿ array marks ਦੇ ਏਲਿਮੇਂਟਸ array marksCopy ਵਿੱਚ ਕਾਪੀ ਹੋ ਜਾਂਦੇ ਹਨ । |
07:10 | ਵੇਖਦੇ ਹਾਂ ਕਿ ਜੇਕਰ ਅਸੀ ਏਲਿਮੇਂਟਸ ਵਿਚੋ ਕਾਪੀ ਸੰਖਿਆਵਾਂ ਨੂੰ ਬਦਲੀਏ , ਤਾਂ ਕੀ ਹੁੰਦਾ ਹੈ । |
07:15 | 5 ਨੂੰ 3 ਵਿੱਚ ਬਦਲੋ । |
07:19 | ਸੇਵ ਅਤੇ ਰਨ ਕਰੋ । |
07:24 | ਅਸੀ ਵੇਖ ਸੱਕਦੇ ਹਾਂ , ਕਿ ਕੇਵਲ ਪਹਿਲੇ ਤਿੰਨ ਏਲਿਮੇਂਟਸ ਕਾਪੀ ਹੁੰਦੇ ਹਨ । |
07:31 | ਵੇਖਦੇ ਹਾਂ ਕਿ ਕੀ ਹੁੰਦਾ ਹੈ , ਜੇਕਰ ਕਾਪੀ ਹੋਣ ਵਾਲੇ ਏਲਿਮੇਂਟਸ ਦੀ ਗਿਣਤੀ array ਦੇ ਸਾਰੇ ਏਲਿਮੇਂਟਸ ਦੀ ਗਿਣਤੀ ਤੋ ਜਿਆਦਾ ਹੈ । |
07:39 | ਹੁਣ 3 ਨੂੰ 8 ਵਿਚ ਬਦਲੋ । |
07:44 | ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ । |
07:48 | ਅਸੀ ਵੇਖ ਸੱਕਦੇ ਹਾਂ , ਏਕ੍ਸਟ੍ਰਾ ਏਲਿਮੇਂਟਸ ਡਿਫਾਲਟ ਵੈਲਿਊ ਵਿਚ ਸੇਟ ਹੋ ਗਏ ਹਨ , ਜੋ 0 ਹੈ । |
07:54 | ਅੱਗੇ ਅਸੀ ਵੇਖਾਂਗੇ ਕਿ ਵੈਲਿਊਜ ਦੀ ਰੇੰਜ ਨੂੰ ਕਿਵੇਂ ਕਾਪੀ ਕਰੀਏ । |
07:58 | ਹੁਣ copyOf ਨੂੰ copyOfRange ਵਿਚ ਅਤੇ 8 ਨੂੰ 1, 4 ਵਿਚ ਬਦਲੋ। |
08:15 | ਇਹ ਮੇਥਡ ਸਾਰੇ ਏਲਿਮੇਂਟਸ ਨੂੰ ਸ਼ੁਰੁਵਾਤੀ ਇੰਡੇਕਸ 1 ਅਤੇ ਇੰਡੇਕਸ 3 ਤੱਕ ਕਾਪੀ ਕਰਦਾ ਹੈ । |
08:27 | ਸੇਵ ਅਤੇ ਰਨ ਕਰੋ । |
08:31 | ਅਸੀ ਵੇਖ ਸੱਕਦੇ ਹਾਂ , ਕਿ ਏਲਿਮੇਂਟਸ ਇੰਡੇਕਸ 1 ਤੋ 3 ਤੱਕ ਕਾਪੀ ਹੋ ਗਏ ਹਨ । |
08:39 | ਧਿਆਨ ਦਿਓ ਕਿ ਅਸੀਂ 1, 4 ਆਪਣੇ ਆਰਗੁਮੇਂਟਸ ਦੇ ਰੂਪ ਵਿੱਚ ਦਿੱਤਾ ਹੈ । |
08:47 | ਪ੍ਰੰਤੂ ਫਿਰ ਵੀ ਇੰਡੇਕਸ 4 ਦਾ ਏਲਿਮੇਂਟ ਕਾਪੀ ਨਹੀਂ ਹੁੰਦਾ ਹੈ । |
08:50 | ਕੇਵਲ ਇੰਡੇਕਸ 3 ਤੱਕ ਏਲਿਮੇਂਟਸ ਕਾਪੀ ਹੁੰਦੇ ਹਨ । ਦਿੱਤੀ ਗਈ ਰੇਂਜ ਤੋ ਇੱਕ ਇੰਡੇਕਸ ਪਹਿਲਾਂ ਰੁਕਦਾ ਹੈ । |
09:01 | ਹੁਣ ਇਹ ਬੇਹੇਵੀਅਰ ਪੱਕਾ ਕਰਦਾ ਹੈ ਕਿ ਰੇਂਜੇਸ ਦੀ ਲਗਾਤਾਰ ਬਣੀ ਹੋਈ ਹੈ । |
09:07 | ( 0 , 4 ) ਦਾ ਭਾਵ ਹੈ ਇੰਡੇਕਸ 0 ਤੋ ਇੰਡੇਕਸ 3 ਤੱਕ । |
09:12 | ਕੀ ( 4 , 6 ) ਦਾ ਭਾਵ ਇੰਡੇਕਸ 4 ਤੋ 5 ਤੱਕ ਹੈ । |
09:17 | ਇਹ ਇਸ ਪ੍ਰਕਾਰ ਕੰਮ ਕਰਦਾ ਹੈ ਜੇਕਰ ( 0 , 4 ) + ( 4 , 6 ) = ( 0 , 5 ) |
09:26 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
09:31 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ |
09:33 | ਕਲਾਸ Arrays ਕਿਵੇਂ ਇੰਪੋਰਟ ਕਰੀਏ । |
09:36 | array ਆਪਰੇਸ਼ੰਸ ਕਿਵੇਂ ਕੰਮ ਨਾਲ ਸੰਬੰਧਿਤ ਕਰੀਏ , ਜਿਵੇਂ to strings , sort , copy , fill . |
09:44 | ਅਸਾਇਨਮੈਂਟ ਦੇ ਰੂਪ ਵਿੱਚ |
09:46 | Arrays . equals ਮੇਥਡ ਦੇ ਬਾਰੇ ਵਿੱਚ ਪੜੋ ਅਤੇ ਪਤਾ ਕਰੋ ਕਿ ਇਹ ਕੀ ਕਰਦਾ ਹੈ । |
09:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ , |
09:55 | ਇਸ ਲਿੰਕ ਉੱਤੇ ਉਪਲੱਬਧ ਵਿਡੇਓ ਵੇਖੋ [ http: / / spoken - tutorial . org / What_is_a_Spoken_Tutorial ] |
10:02 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ । |
10:05 | ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ । |
10:09 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
10:16 | ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ । |
10:22 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
10:31 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro |
10:39 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
10:43 | ਧੰਨਵਾਦ |