Inkscape/C2/Text-tool-features/Punjabi
From Script | Spoken-Tutorial
Revision as of 12:51, 4 April 2017 by PoojaMoolya (Talk | contribs)
| Time | Narration |
| 00:01 | Inkscape ਦੀ ਵਰਤੋ ਕਰਕੇ Text tool features ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
| 00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ: |
| 00:09 | Manual kerning, Spell checking |
| 00:12 | Super - script, Sub - script |
| 00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ: |
| 00:17 | ਊਬੰਟੁ ਲਿਨਕਸ 12.04 OS |
| 00:20 | Inkscape ਵਰਜਨ 0.48.4 |
| 00:24 | ਮੈਂ ਇਸ ਟਿਊਟੋਰਿਅਲ ਨੂੰ ਵੱਧ ਤੋਂ ਵੱਧ ਰੈਜੋਲਿਊਸ਼ਨ ਮੋਡ ਵਿੱਚ ਰਿਕਾਰਡ ਕਰਾਂਗਾ। ਇਹ ਸਾਰੇ ਟੂਲਸ ਨੂੰ ਥਾਂ ਦੇਵੇਗਾ ਜੋ ਦਿਖਾਏ ਜਾਣਗੇ। |
| 00:33 | Inkscape ਖੋਲੋ। |
| 00:35 | ਇਸ ਲੜੀ ਵਿੱਚ ਪਹਿਲਾਂ, ਅਸੀਂ Text ਟੂਲ ਦੀ ਵਰਤੋ ਕਰਕੇ ਟੈਕਸਟ ਨੂੰ ਫਾਰਮੇਟ ਕਰਨਾ ਅਤੇ ਬਣਾਉਣਾ ਸਿੱਖਿਆ। |
| 00:40 | ਹੁਣ, ਅਸੀ Text ਟੂਲ ਦੀਆਂ ਕੁੱਝ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਿਖਾਂਗੇ। ਇਸ ਉੱਤੇ ਕਲਿਕ ਕਰੋ। |
| 00:45 | Manual kerning ਦੇ ਨਾਲ ਸ਼ੁਰੂ ਕਰਦੇ ਹਾਂ। |
| 00:48 | Horizontal kerning, Vertical shift ਅਤੇ Character rotation ਨੂੰ manual kerns ਕਹਿੰਦੇ ਹਨ। |
| 00:54 | Spoken ਸ਼ਬਦ ਟਾਈਪ ਕਰੋ। |
| 00:58 | ਅੱਖਰ S ਦੇ ਬਾਅਦ ਕਰਸਰ ਰੱਖੋ। |
| 01:01 | Horizontal kerning ਚੁਣੇ ਹੋਏ ਅੱਖਰ ਤੋਂ ਬਾਅਦ ਸਪੇਸ ਜੋੜਦਾ ਹੈ। |
| 01:05 | ਅੱਖਰ S ਅਤੇ p ਦੇ ਵਿਚਕਾਰ ਸਪੇਸ ਨੂੰ ਘਟਾਉਣ ਅਤੇ ਵਧਾਉਣ ਲਈ ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ। |
| 01:13 | ਧਿਆਨ ਦਿਓ ਕਿ ਸਪੇਸ ਕੇਵਲ ਅੱਖਰ S ਅਤੇ p ਦੇ ਵਿਚਕਾਰ ਵਿਖਾਈ ਦਿੰਦੀ ਹੈ। |
| 01:19 | ਮੈਂ Horizontal kerning ਪੈਰਾਮੀਟਰ 3 ਰੱਖਦਾ ਹਾਂ। |
| 01:24 | ਅਗਲਾ ਆਇਕਨ ਹੈ Vertical shift, ਜੋ ਕਿ ਚੁਣੇ ਹੋਏ ਅੱਖਰ ਤੋਂ ਬਾਅਦ ਅੱਖਰਾਂ ਨੂੰ ਅੱਪ ਅਤੇ ਡਾਊਨ ਮੂਵ ਕਰਦਾ ਹੈ। |
| 01:30 | ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ। |
| 01:34 | ਵੇਖੋ ਕਿ ਕਰਸਰ ਤੋਂ ਬਾਅਦ ਦੇ ਅੱਖਰ ਉੱਤੇ ਅਤੇ ਹੇਠਾਂ ਮੂਵ ਹੋ ਗਏ ਹਨ। |
| 01:39 | ਇਸ ਪੈਰਾਮੀਟਰ ਨੂੰ 15 ਕਰੋ। |
| 01:42 | ਅੱਗੇ, ਅਸੀ Character rotation ਦੀ ਵਰਤੋ ਕਰਕੇ ਆਪਣੇ ਅੱਖਰਾਂ ਨੂੰ ਰੋਟੇਟ ਕਰਾਂਗੇ। |
| 01:47 | ਇਹ ਆਇਕਨ ਕੇਵਲ ਇੱਕ ਹੀ ਅੱਖਰ ਨੂੰ ਰੋਟੇਟ ਕਰਦਾ ਹੈ ਜੋ ਕਰਸਰ ਤੋਂ ਬਾਅਦ ਸੱਜੇ ਵੱਲ ਹੈ। |
| 01:51 | ਸੋ ਅੱਖਰ e ਤੋਂ ਪਹਿਲਾਂ ਕਰਸਰ ਰੱਖੋ। |
| 01:55 | Character rotation ਦੇ ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ ਅਤੇ ਵੇਖੋ ਕਿ ਅੱਖਰ e ਰੋਟੇਟ ਹੁੰਦਾ ਹੈ। |
| 02:02 | ਇੱਕ ਤੋਂ ਜਿਆਦਾ ਅੱਖਰ ਉੱਤੇ kerns ਲਾਗੂ ਕਰਨ ਦੇ ਲਈ, ਪਹਿਲਾਂ ਅੱਖਰਾਂ ਨੂੰ ਚੁਣੋ, ਫਿਰ ਵੈਲਿਊਜ ਦਿਓ। |
| 02:09 | ਮੈਂ ਅੱਖਰ p ਅਤੇ o ਚੁਣਦਾ ਹਾਂ ਅਤੇ Horizontal kerning ਪੈਰਾਮੀਟਰ 5 ਦਿੰਦਾ ਹਾਂ। |
| 02:17 | Vertical shift ਪੈਰਾਮੀਟਰ 10 ਅਤੇ |
| 02:21 | Character rotation ਪੈਰਾਮੀਟਰ 20 ਦਿੰਦਾ ਹਾਂ। |
| 02:24 | ਬਦਲਾਵਾਂ ਨੂੰ ਵੇਖੋ। |
| 02:26 | kerns ਨੂੰ ਹਟਾਉਣ ਦੇ ਲਈ, Text ਮੈਨਿਊ ਉੱਤੇ ਜਾਓ। |
| 02:29 | Remove Manual Kerns ਉੱਤੇ ਕਲਿਕ ਕਰੋ। |
| 02:32 | Manual Kerns ਦੀ ਵਰਤੋ ਕੇਵਲ ਰੈਗੂਲਰ ਟੈਕਸਟ ਵਿੱਚ ਕੀਤੀ ਜਾਂਦੀ ਹੈ। |
| 02:35 | Flowed ਟੈਕਸਟ ਵਿੱਚ, ਇਹ ਆਪਸ਼ੰਸ ਅਯੋਗ ਹੋਣਗੇ। |
| 02:39 | ਜਾਂਚ ਕਰਨ ਦੇ ਲਈ, ਇੱਕ ਟੈਕਸਟ ਬਾਕਸ ਬਣਾਓ। |
| 02:43 | ਵੇਖੋ ਕਿ Manual kerns ਆਪਸ਼ੰਸ ਹੁਣ ਅਯੋਗ ਹੋ ਗਏ ਹਨ। |
| 02:47 | ਇਸ ਪ੍ਰਕਿਰਿਆ ਨੂੰ ਅੰਡੂ ਕਰਨ ਲਈ Ctrl+Z ਦਬਾਵਾਂ। |
| 02:51 | ਫਿਰ ਅਸੀ Spell check ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਿਖਾਂਗੇ। |
| 02:54 | Spell check ਵਿਸ਼ੇਸ਼ਤਾ ਨੂੰ ਸਮਝਾਉਣ ਦੇ ਲਈ, ਮੈਂ ਲਿਬਰੇ ਆਫਿਸ ਰਾਇਟਰ ਵਿਚੋਂ ਟੈਕਸਟ ਕਾਪੀ ਕਰਾਂਗਾ, ਜਿਸਨੂੰ ਮੈਂ ਪਹਿਲਾਂ ਹੀ ਸੇਵ ਕੀਤਾ ਹੈ। |
| 03:01 | ਪੂਰੇ ਟੈਕਸਟ ਨੂੰ ਚੁਣਨ ਲਈ Ctrl+A ਦਬਾਓ, ਫਿਰ ਇਸਨੂੰ ਕਾਪੀ ਕਰਨ ਲਈ Ctrl+C ਦਬਾਓ। |
| 03:08 | ਹੁਣ Inkscape ਉੱਤੇ ਆਓ। |
| 03:10 | canvas ਉੱਤੇ ਕਲਿਕ ਕਰੋ ਅਤੇ ਟੈਕਸਟ ਨੂੰ ਪੇਸਟ ਕਰਨ ਲਈ Ctrl+V ਦਬਾਓ। |
| 03:15 | Text menu ਉੱਤੇ ਜਾਓ ਅਤੇ Check Spelling ਆਪਸ਼ਨ ਉੱਤੇ ਕਲਿਕ ਕਰੋ। |
| 03:19 | ਇੱਕ ਨਵਾਂ ਡਾਇਲਾਗ ਬਾਕਸ ਦਿਖਾਇਆ ਹੋਇਆ ਹੈ। |
| 03:22 | ਪੂਰਾ ਟੈਕਸਟ ਚੈੱਕ ਕੀਤਾ ਜਾਂਦਾ ਹੈ ਭਾਵੇਂ ਇਹ ਚੁਣਿਆ ਹੈ ਜਾਂ ਨਹੀਂ। |
| 03:27 | ਜਦੋਂ ਇੱਕ ਸ਼ੱਕੀ ਸ਼ਬਦ ਮਿਲਦਾ ਹੈ, ਤਾਂ ਇਹ ਲਾਲ ਬਾਕਸ ਦੇ ਨਾਲ ਹਾਈਲਾਇਟ ਹੋਵੇਗਾ ਅਤੇ ਕਰਸਰ ਟੈਕਸਟ ਤੋਂ ਪਹਿਲਾਂ ਸਥਿਤ ਹੋਵੇਗਾ। |
| 03:33 | ਸ਼ਬਦ http ਲਈ ਸੁਝਾਵਾਂ ਦੀ ਸੂਚੀ ਦਿਖਾਈ ਹੋਈ ਹੈ। |
| 03:37 | ਕਿਉਂਕਿ ਸਪੈਲਿੰਗ ਠੀਕ ਹੈ ਅਸੀ ਇਸ ਸ਼ਬਦ ਨੂੰ ਡਿਕਸ਼ਨਰੀ ਵਿੱਚ ਜੋੜਾਂਗੇ। |
| 03:41 | ਅਜਿਹਾ ਕਰਨ ਲਈ Add to Dictionary ਬਟਨ ਉੱਤੇ ਕਲਿਕ ਕਰੋ। |
| 03:45 | ਇਸਦੇ ਕਾਰਨ ਹਮੇਸ਼ਾ spell checker ਠੀਕ ਸਪੈਲਿੰਗ ਵਾਲੇ ਸ਼ਬਦ ਸਵੀਕਾਰ ਕਰੇਗਾ। |
| 03:50 | ਫਿਰ ਸ਼ਬਦ “tutoiral” ਹਾਈਲਾਇਟ ਹੁੰਦਾ ਹੈ। |
| 03:53 | ਕਿਉਂਕਿ ਸਪੈਲਿੰਗ ਗਲਤ ਹੈ, ਸੁਝਾਅ ਸੂਚੀ ਵਿਚੋਂ ਠੀਕ ਸ਼ਬਦ ਚੁਣੋ, ਜੋ ਕਿ “tutorial” ਹੈ। |
| 03:59 | ਹੁਣ Accept ਬਟਨ ਉੱਤੇ ਕਲਿਕ ਕਰੋ। |
| 04:02 | ਜੇਕਰ ਤੁਸੀ Ignore ਉੱਤੇ ਕਲਿਕ ਕਰਦੇ ਹੋ, ਤਾਂ ਡਾਕਿਊਮੇਂਟ ਵਿੱਚ ਸਮਾਨ ਸਪੈਲਿੰਗ ਵਾਲੇ ਸਾਰੇ ਸ਼ਬਦਾਂ ਨੂੰ ਅਣਡਿੱਠਾ ਕੀਤਾ ਜਾਵੇਗਾ। |
| 04:08 | ਜੇਕਰ ਤੁਸੀ Ignore once ਉੱਤੇ ਕਲਿਕ ਕਰਦੇ ਹੋ, ਤਾਂ ਸ਼ਬਦ ਕੇਵਲ ਇੱਕ ਵਾਰ ਅਣਡਿੱਠਾ ਹੋਵੇਗਾ ਅਰਥਾਤ ਕੇਵਲ ਪਹਿਲੀ ਵਾਰ। |
| 04:14 | ਜੇਕਰ ਤੁਸੀ ਸਪੈੱਲ-ਚੈਕਿੰਗ ਪ੍ਰਕਿਰਿਆ ਨੂੰ ਰੋਕਨਾ ਚਾਹੁੰਦੇ ਹੋ Stop ਉੱਤੇ ਕਲਿਕ ਕਰੋ। |
| 04:18 | ਅਸੀ Start ਬਟਨ ਉੱਤੇ ਕਲਿਕ ਕਰਕੇ ਪ੍ਰਕਿਰਿਆ ਨੂੰ ਫੇਰ ਸ਼ੁਰੂ ਕਰ ਸਕਦੇ ਹਾਂ। |
| 04:22 | ਸਪੈੱਲ-ਚੈਕਿੰਗ ਊਪਰ ਸੱਜੇ ਪਾਸੇ ਵੱਲ ਦੇ ਟੈਕਸਟ ਤੋਂ ਅਤੇ canvas ਉੱਤੇ ਹੇਠਾਂ ਤੋਂ ਸ਼ੁਰੂ ਹੋਵੇਗਾ। |
| 04:27 | ਹੁਣ ਇਸ ਡਾਇਲਾਗ ਬਾਕਸ ਨੂੰ ਬੰਦ ਕਰੋ ਅਤੇ ਇਸ ਟੈਕਸਟ ਨੂੰ ਪਾਸੇ ਰੱਖੋ। |
| 04:32 | ਫਿਰ, ਅਸੀ Superscript ਔ Subscript ਲਿਖਣਾ ਸਿਖਾਂਗੇ। |
| 04:36 | ਗਣਿਤੀਏ ਫਾਰਮੂਲਾ ਟਾਈਪ ਕਰੋ (a+b)2 = a2 + b2 + 2ab (a+b ਸਾਰੇ ਦਾ square a sqaure plus b square plus 2ab ਦੇ ਬਰਾਬਰ ਹੈ) |
| 04:44 | ਅਸੀਂ ਤਿੰਨ ਸਥਾਨਾਂ ਉੱਤੇ square ਦੇ ਰੂਪ ਵਿੱਚ ਨੰਬਰ 2 ਨੂੰ ਬਦਲਣਾ ਹੈ। |
| 04:48 | ਪਹਿਲਾਂ 2 ਨੂੰ ਚੁਣੋ। Tool controls ਬਾਰ ਉੱਤੇ ਜਾਓ। Toggle Superscript ਆਇਕਨ ਉੱਤੇ ਕਲਿਕ ਕਰੋ। |
| 04:56 | ਇਸ ਤਰ੍ਹਾਂ, ਬਾਕੀ 2 ਨੂੰ ਬਦਲੋ। |
| 04:59 | ਅੱਗੇ, ਅਸੀ subscript ਦੀ ਵਰਤੋ ਕਰਕੇ ਰਸਾਇਣਕ ਫਾਰਮੂਲਾ ਲਿਖਾਂਗੇ। |
| 05:04 | ਸੋ ਟਾਈਪ ਕਰੋ, H2SO4 |
| 05:07 | ਇੱਥੇ 2 ਅਤੇ 4 subscripts ਦੇ ਰੂਪ ਵਿੱਚ ਲਿਖਣਾ ਚਾਹੀਦਾ ਹੈ। |
| 05:11 | ਪਹਿਲਾਂ 2 ਚੁਣੋ। Tool controls ਬਾਰ ਉੱਤੇ ਜਾਓ ਅਤੇ Toggle Subscript ਆਇਕਨ ਉੱਤੇ ਕਲਿਕ ਕਰੋ। |
| 05:17 | ਇਸ ਤਰੀਕੇ ਨਾਲ 4 ਨੂੰ ਬਦਲੋ। |
| 05:19 | ਸੰਖੇਪ ਵਿੱਚ, |
| 05:21 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: |
| 05:24 | Manual kerning, Spell checking |
| 05:26 | Super - script, Sub - script |
| 05:29 | ਇੱਥੇ ਤੁਹਾਡੇ ਲਈ 2 ਅਸਾਈਨਮੈਂਟਸ ਹਨ। |
| 05:31 | ਟੈਕਸਟ How are you ਲਿਖੋ ਅਤੇ ਫੌਂਟ ਸਾਇਜ 75 ਵਿੱਚ ਬਦਲੋ। |
| 05:36 | ਕਰਸਰ ਨੂੰ w ਤੋਂ ਬਾਅਦ ਰੱਖੋ ਅਤੇ Horizontal kerning ਪੈਰਾਮੀਟਰ ਨੂੰ -20 ਵਿੱਚ ਬਦਲੋ। |
| 05:42 | ਸ਼ਬਦ “are” ਚੁਣੋ। Vertical shift ਪੈਰਾਮੀਟਰ 40 ਵਿੱਚ ਬਦਲੋ। |
| 05:47 | ਸ਼ਬਦ “you” ਚੁਣੋ। Character rotation ਪੈਰਾਮੀਟਰ -30 ਵਿੱਚ ਬਦਲੋ। |
| 05:52 | Sub-script ਅਤੇ Super-script ਆਪਸ਼ੰਸ ਦੀ ਵਰਤੋ ਕਰਕੇ ਹੇਠਾਂ ਲਿਖੇ ਫਾਰਮੂਲਾ ਲਿਖੋ। |
| 05:57 | Silver sulfate -Ag₂SO₄ . |
| 06:00 | a2−b2 = (a−b) (a+b) |
| 06:06 | ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ। |
| 06:09 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
| 06:15 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। |
| 06:22 | ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ। |
| 06:24 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ। |
| 06:30 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈl |
| 06:34 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
| 06:36 | ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈl ਆਈ.ਆਈ.ਟੀ ਬੌਂਬੇ ਦੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ। |