Inkscape/C2/Text-tool-features/Punjabi

From Script | Spoken-Tutorial
Jump to: navigation, search
Time Narration
00:01 Inkscape ਦੀ ਵਰਤੋ ਕਰਕੇ Text tool features ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ:
00:09 Manual kerning, Spell checking
00:12 Super - script, Sub - script
00:15 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ:
00:17 ਊਬੰਟੁ ਲਿਨਕਸ 12.04 OS
00:20 Inkscape ਵਰਜਨ 0.48.4
00:24 ਮੈਂ ਇਸ ਟਿਊਟੋਰਿਅਲ ਨੂੰ ਵੱਧ ਤੋਂ ਵੱਧ ਰੈਜੋਲਿਊਸ਼ਨ ਮੋਡ ਵਿੱਚ ਰਿਕਾਰਡ ਕਰਾਂਗਾ। ਇਹ ਸਾਰੇ ਟੂਲਸ ਨੂੰ ਥਾਂ ਦੇਵੇਗਾ ਜੋ ਦਿਖਾਏ ਜਾਣਗੇ।
00:33 Inkscape ਖੋਲੋ।
00:35 ਇਸ ਲੜੀ ਵਿੱਚ ਪਹਿਲਾਂ, ਅਸੀਂ Text ਟੂਲ ਦੀ ਵਰਤੋ ਕਰਕੇ ਟੈਕਸਟ ਨੂੰ ਫਾਰਮੇਟ ਕਰਨਾ ਅਤੇ ਬਣਾਉਣਾ ਸਿੱਖਿਆ।
00:40 ਹੁਣ, ਅਸੀ Text ਟੂਲ ਦੀਆਂ ਕੁੱਝ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਿਖਾਂਗੇ। ਇਸ ਉੱਤੇ ਕਲਿਕ ਕਰੋ।
00:45 Manual kerning ਦੇ ਨਾਲ ਸ਼ੁਰੂ ਕਰਦੇ ਹਾਂ।
00:48 Horizontal kerning, Vertical shift ਅਤੇ Character rotation ਨੂੰ manual kerns ਕਹਿੰਦੇ ਹਨ।
00:54 Spoken ਸ਼ਬਦ ਟਾਈਪ ਕਰੋ।
00:58 ਅੱਖਰ S ਦੇ ਬਾਅਦ ਕਰਸਰ ਰੱਖੋ।
01:01 Horizontal kerning ਚੁਣੇ ਹੋਏ ਅੱਖਰ ਤੋਂ ਬਾਅਦ ਸਪੇਸ ਜੋੜਦਾ ਹੈ।
01:05 ਅੱਖਰ S ਅਤੇ p ਦੇ ਵਿਚਕਾਰ ਸਪੇਸ ਨੂੰ ਘਟਾਉਣ ਅਤੇ ਵਧਾਉਣ ਲਈ ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ।
01:13 ਧਿਆਨ ਦਿਓ ਕਿ ਸਪੇਸ ਕੇਵਲ ਅੱਖਰ S ਅਤੇ p ਦੇ ਵਿਚਕਾਰ ਵਿਖਾਈ ਦਿੰਦੀ ਹੈ।
01:19 ਮੈਂ Horizontal kerning ਪੈਰਾਮੀਟਰ 3 ਰੱਖਦਾ ਹਾਂ।
01:24 ਅਗਲਾ ਆਇਕਨ ਹੈ Vertical shift, ਜੋ ਕਿ ਚੁਣੇ ਹੋਏ ਅੱਖਰ ਤੋਂ ਬਾਅਦ ਅੱਖਰਾਂ ਨੂੰ ਅੱਪ ਅਤੇ ਡਾਊਨ ਮੂਵ ਕਰਦਾ ਹੈ।
01:30 ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ।
01:34 ਵੇਖੋ ਕਿ ਕਰਸਰ ਤੋਂ ਬਾਅਦ ਦੇ ਅੱਖਰ ਉੱਤੇ ਅਤੇ ਹੇਠਾਂ ਮੂਵ ਹੋ ਗਏ ਹਨ।
01:39 ਇਸ ਪੈਰਾਮੀਟਰ ਨੂੰ 15 ਕਰੋ।
01:42 ਅੱਗੇ, ਅਸੀ Character rotation ਦੀ ਵਰਤੋ ਕਰਕੇ ਆਪਣੇ ਅੱਖਰਾਂ ਨੂੰ ਰੋਟੇਟ ਕਰਾਂਗੇ।
01:47 ਇਹ ਆਇਕਨ ਕੇਵਲ ਇੱਕ ਹੀ ਅੱਖਰ ਨੂੰ ਰੋਟੇਟ ਕਰਦਾ ਹੈ ਜੋ ਕਰਸਰ ਤੋਂ ਬਾਅਦ ਸੱਜੇ ਵੱਲ ਹੈ।
01:51 ਸੋ ਅੱਖਰ e ਤੋਂ ਪਹਿਲਾਂ ਕਰਸਰ ਰੱਖੋ।
01:55 Character rotation ਦੇ ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ ਅਤੇ ਵੇਖੋ ਕਿ ਅੱਖਰ e ਰੋਟੇਟ ਹੁੰਦਾ ਹੈ।
02:02 ਇੱਕ ਤੋਂ ਜਿਆਦਾ ਅੱਖਰ ਉੱਤੇ kerns ਲਾਗੂ ਕਰਨ ਦੇ ਲਈ, ਪਹਿਲਾਂ ਅੱਖਰਾਂ ਨੂੰ ਚੁਣੋ, ਫਿਰ ਵੈਲਿਊਜ ਦਿਓ।
02:09 ਮੈਂ ਅੱਖਰ p ਅਤੇ o ਚੁਣਦਾ ਹਾਂ ਅਤੇ Horizontal kerning ਪੈਰਾਮੀਟਰ 5 ਦਿੰਦਾ ਹਾਂ।
02:17 Vertical shift ਪੈਰਾਮੀਟਰ 10 ਅਤੇ
02:21 Character rotation ਪੈਰਾਮੀਟਰ 20 ਦਿੰਦਾ ਹਾਂ।
02:24 ਬਦਲਾਵਾਂ ਨੂੰ ਵੇਖੋ।
02:26 kerns ਨੂੰ ਹਟਾਉਣ ਦੇ ਲਈ, Text ਮੈਨਿਊ ਉੱਤੇ ਜਾਓ।
02:29 Remove Manual Kerns ਉੱਤੇ ਕਲਿਕ ਕਰੋ।
02:32 Manual Kerns ਦੀ ਵਰਤੋ ਕੇਵਲ ਰੈਗੂਲਰ ਟੈਕਸਟ ਵਿੱਚ ਕੀਤੀ ਜਾਂਦੀ ਹੈ।
02:35 Flowed ਟੈਕਸਟ ਵਿੱਚ, ਇਹ ਆਪਸ਼ੰਸ ਅਯੋਗ ਹੋਣਗੇ।
02:39 ਜਾਂਚ ਕਰਨ ਦੇ ਲਈ, ਇੱਕ ਟੈਕਸਟ ਬਾਕਸ ਬਣਾਓ।
02:43 ਵੇਖੋ ਕਿ Manual kerns ਆਪਸ਼ੰਸ ਹੁਣ ਅਯੋਗ ਹੋ ਗਏ ਹਨ।
02:47 ਇਸ ਪ੍ਰਕਿਰਿਆ ਨੂੰ ਅੰਡੂ ਕਰਨ ਲਈ Ctrl+Z ਦਬਾਵਾਂ।
02:51 ਫਿਰ ਅਸੀ Spell check ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਿਖਾਂਗੇ।
02:54 Spell check ਵਿਸ਼ੇਸ਼ਤਾ ਨੂੰ ਸਮਝਾਉਣ ਦੇ ਲਈ, ਮੈਂ ਲਿਬਰੇ ਆਫਿਸ ਰਾਇਟਰ ਵਿਚੋਂ ਟੈਕਸਟ ਕਾਪੀ ਕਰਾਂਗਾ, ਜਿਸਨੂੰ ਮੈਂ ਪਹਿਲਾਂ ਹੀ ਸੇਵ ਕੀਤਾ ਹੈ।
03:01 ਪੂਰੇ ਟੈਕਸਟ ਨੂੰ ਚੁਣਨ ਲਈ Ctrl+A ਦਬਾਓ, ਫਿਰ ਇਸਨੂੰ ਕਾਪੀ ਕਰਨ ਲਈ Ctrl+C ਦਬਾਓ।
03:08 ਹੁਣ Inkscape ਉੱਤੇ ਆਓ।
03:10 canvas ਉੱਤੇ ਕਲਿਕ ਕਰੋ ਅਤੇ ਟੈਕਸਟ ਨੂੰ ਪੇਸਟ ਕਰਨ ਲਈ Ctrl+V ਦਬਾਓ।
03:15 Text menu ਉੱਤੇ ਜਾਓ ਅਤੇ Check Spelling ਆਪਸ਼ਨ ਉੱਤੇ ਕਲਿਕ ਕਰੋ।
03:19 ਇੱਕ ਨਵਾਂ ਡਾਇਲਾਗ ਬਾਕਸ ਦਿਖਾਇਆ ਹੋਇਆ ਹੈ।
03:22 ਪੂਰਾ ਟੈਕਸਟ ਚੈੱਕ ਕੀਤਾ ਜਾਂਦਾ ਹੈ ਭਾਵੇਂ ਇਹ ਚੁਣਿਆ ਹੈ ਜਾਂ ਨਹੀਂ।
03:27 ਜਦੋਂ ਇੱਕ ਸ਼ੱਕੀ ਸ਼ਬਦ ਮਿਲਦਾ ਹੈ, ਤਾਂ ਇਹ ਲਾਲ ਬਾਕਸ ਦੇ ਨਾਲ ਹਾਈਲਾਇਟ ਹੋਵੇਗਾ ਅਤੇ ਕਰਸਰ ਟੈਕਸਟ ਤੋਂ ਪਹਿਲਾਂ ਸਥਿਤ ਹੋਵੇਗਾ।
03:33 ਸ਼ਬਦ http ਲਈ ਸੁਝਾਵਾਂ ਦੀ ਸੂਚੀ ਦਿਖਾਈ ਹੋਈ ਹੈ।
03:37 ਕਿਉਂਕਿ ਸਪੈਲਿੰਗ ਠੀਕ ਹੈ ਅਸੀ ਇਸ ਸ਼ਬਦ ਨੂੰ ਡਿਕਸ਼ਨਰੀ ਵਿੱਚ ਜੋੜਾਂਗੇ।
03:41 ਅਜਿਹਾ ਕਰਨ ਲਈ Add to Dictionary ਬਟਨ ਉੱਤੇ ਕਲਿਕ ਕਰੋ।
03:45 ਇਸਦੇ ਕਾਰਨ ਹਮੇਸ਼ਾ spell checker ਠੀਕ ਸਪੈਲਿੰਗ ਵਾਲੇ ਸ਼ਬਦ ਸਵੀਕਾਰ ਕਰੇਗਾ।
03:50 ਫਿਰ ਸ਼ਬਦ “tutoiral” ਹਾਈਲਾਇਟ ਹੁੰਦਾ ਹੈ।
03:53 ਕਿਉਂਕਿ ਸਪੈਲਿੰਗ ਗਲਤ ਹੈ, ਸੁਝਾਅ ਸੂਚੀ ਵਿਚੋਂ ਠੀਕ ਸ਼ਬਦ ਚੁਣੋ, ਜੋ ਕਿ “tutorial” ਹੈ।
03:59 ਹੁਣ Accept ਬਟਨ ਉੱਤੇ ਕਲਿਕ ਕਰੋ।
04:02 ਜੇਕਰ ਤੁਸੀ Ignore ਉੱਤੇ ਕਲਿਕ ਕਰਦੇ ਹੋ, ਤਾਂ ਡਾਕਿਊਮੇਂਟ ਵਿੱਚ ਸਮਾਨ ਸਪੈਲਿੰਗ ਵਾਲੇ ਸਾਰੇ ਸ਼ਬਦਾਂ ਨੂੰ ਅਣਡਿੱਠਾ ਕੀਤਾ ਜਾਵੇਗਾ।
04:08 ਜੇਕਰ ਤੁਸੀ Ignore once ਉੱਤੇ ਕਲਿਕ ਕਰਦੇ ਹੋ, ਤਾਂ ਸ਼ਬਦ ਕੇਵਲ ਇੱਕ ਵਾਰ ਅਣਡਿੱਠਾ ਹੋਵੇਗਾ ਅਰਥਾਤ ਕੇਵਲ ਪਹਿਲੀ ਵਾਰ।
04:14 ਜੇਕਰ ਤੁਸੀ ਸਪੈੱਲ-ਚੈਕਿੰਗ ਪ੍ਰਕਿਰਿਆ ਨੂੰ ਰੋਕਨਾ ਚਾਹੁੰਦੇ ਹੋ Stop ਉੱਤੇ ਕਲਿਕ ਕਰੋ।
04:18 ਅਸੀ Start ਬਟਨ ਉੱਤੇ ਕਲਿਕ ਕਰਕੇ ਪ੍ਰਕਿਰਿਆ ਨੂੰ ਫੇਰ ਸ਼ੁਰੂ ਕਰ ਸਕਦੇ ਹਾਂ।
04:22 ਸਪੈੱਲ-ਚੈਕਿੰਗ ਊਪਰ ਸੱਜੇ ਪਾਸੇ ਵੱਲ ਦੇ ਟੈਕਸਟ ਤੋਂ ਅਤੇ canvas ਉੱਤੇ ਹੇਠਾਂ ਤੋਂ ਸ਼ੁਰੂ ਹੋਵੇਗਾ।
04:27 ਹੁਣ ਇਸ ਡਾਇਲਾਗ ਬਾਕਸ ਨੂੰ ਬੰਦ ਕਰੋ ਅਤੇ ਇਸ ਟੈਕਸਟ ਨੂੰ ਪਾਸੇ ਰੱਖੋ।
04:32 ਫਿਰ, ਅਸੀ Superscript ਔ Subscript ਲਿਖਣਾ ਸਿਖਾਂਗੇ।
04:36 ਗਣਿਤੀਏ ਫਾਰਮੂਲਾ ਟਾਈਪ ਕਰੋ (a+b)2 = a2 + b2 + 2ab (a+b ਸਾਰੇ ਦਾ square a sqaure plus b square plus 2ab ਦੇ ਬਰਾਬਰ ਹੈ)
04:44 ਅਸੀਂ ਤਿੰਨ ਸਥਾਨਾਂ ਉੱਤੇ square ਦੇ ਰੂਪ ਵਿੱਚ ਨੰਬਰ 2 ਨੂੰ ਬਦਲਣਾ ਹੈ।
04:48 ਪਹਿਲਾਂ 2 ਨੂੰ ਚੁਣੋ। Tool controls ਬਾਰ ਉੱਤੇ ਜਾਓ। Toggle Superscript ਆਇਕਨ ਉੱਤੇ ਕਲਿਕ ਕਰੋ।
04:56 ਇਸ ਤਰ੍ਹਾਂ, ਬਾਕੀ 2 ਨੂੰ ਬਦਲੋ।
04:59 ਅੱਗੇ, ਅਸੀ subscript ਦੀ ਵਰਤੋ ਕਰਕੇ ਰਸਾਇਣਕ ਫਾਰਮੂਲਾ ਲਿਖਾਂਗੇ।
05:04 ਸੋ ਟਾਈਪ ਕਰੋ, H2SO4
05:07 ਇੱਥੇ 2 ਅਤੇ 4 subscripts ਦੇ ਰੂਪ ਵਿੱਚ ਲਿਖਣਾ ਚਾਹੀਦਾ ਹੈ।
05:11 ਪਹਿਲਾਂ 2 ਚੁਣੋ। Tool controls ਬਾਰ ਉੱਤੇ ਜਾਓ ਅਤੇ Toggle Subscript ਆਇਕਨ ਉੱਤੇ ਕਲਿਕ ਕਰੋ।
05:17 ਇਸ ਤਰੀਕੇ ਨਾਲ 4 ਨੂੰ ਬਦਲੋ।
05:19 ਸੰਖੇਪ ਵਿੱਚ,
05:21 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
05:24 Manual kerning, Spell checking
05:26 Super - script, Sub - script
05:29 ਇੱਥੇ ਤੁਹਾਡੇ ਲਈ 2 ਅਸਾਈਨਮੈਂਟਸ ਹਨ।
05:31 ਟੈਕਸਟ How are you ਲਿਖੋ ਅਤੇ ਫੌਂਟ ਸਾਇਜ 75 ਵਿੱਚ ਬਦਲੋ।
05:36 ਕਰਸਰ ਨੂੰ w ਤੋਂ ਬਾਅਦ ਰੱਖੋ ਅਤੇ Horizontal kerning ਪੈਰਾਮੀਟਰ ਨੂੰ -20 ਵਿੱਚ ਬਦਲੋ।
05:42 ਸ਼ਬਦ “are” ਚੁਣੋ। Vertical shift ਪੈਰਾਮੀਟਰ 40 ਵਿੱਚ ਬਦਲੋ।
05:47 ਸ਼ਬਦ “you” ਚੁਣੋ। Character rotation ਪੈਰਾਮੀਟਰ -30 ਵਿੱਚ ਬਦਲੋ।
05:52 Sub-script ਅਤੇ Super-script ਆਪਸ਼ੰਸ ਦੀ ਵਰਤੋ ਕਰਕੇ ਹੇਠਾਂ ਲਿਖੇ ਫਾਰਮੂਲਾ ਲਿਖੋ।
05:57 Silver sulfate -Ag₂SO₄ .
06:00 a2−b2 = (a−b) (a+b)
06:06 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ।
06:09 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ।
06:15 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
06:22 ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ।
06:24 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
06:30 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈl
06:34 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
06:36 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈl ਆਈ.ਆਈ.ਟੀ ਬੌਂਬੇ ਦੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।

Contributors and Content Editors

Harmeet, PoojaMoolya