Firefox/C2/Firefox-interface-and-toolbars/Punjabi
From Script | Spoken-Tutorial
Revision as of 15:27, 3 April 2017 by PoojaMoolya (Talk | contribs)
Time | Narration |
00:00 | ਮੋਜਿਲਾ ਫਾਇਰਫੌਕ੍ਸ ਦੇ ਇੰਟਰਫੇਸ ਅਤੇ ਟੂਲਬਾਰਜ਼ ਬਾਰੇ ਸਪੋਕਨ ਟਿਊਟੋਰਿਅਲ ਵਿਚ ਆਪ ਦਾ ਸੁਆਗਤ ਹੈ |
00:05 | ਇਸ ਟਿਊਟੋਰਿਅਲ ਵਿਚ ਅਸੀ ਫਾਇਰਫੌਕ੍ਸ ਦੇ ਇੰਟਰਫੇਸ ਅਤੇ ਟੂਲਬਾਰਜ਼ ਬਾਰੇ ਜਾਣਕਾਰੀ ਲਵਾਂ ਗੇ |
00:11 | ਇਸ ਟਿਊਟੋਰਿਅਲ ਵਿਚ ਅਸੀ ਊਬੰਟੂ10.04 ਲਈ ਫਾਇਰਫੌਕ੍ਸ ਵਰਜ਼ਨ 7.0 ਦੀ ਵਰਤੋ ਕਰਾਂਗੇ |
00:19 | ਆਓ ਹੁਣ ਫਾਇਰਫੌਕ੍ਸ ਇੰਟਰਫੇਸ ਤੇ ਨਜ਼ਰ ਮਾਰਿਏ |
00:23 | ਫਾਇਰਫੌਕ੍ਸ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜੋ ਕਿਸੀ ਆਧੁਨਿਕ ਬ੍ਰਾਊਜ਼ਰ ਵਿਚ ਹੋਣੇ ਚਾਹੀਦੇ ਨੇਂ |
00:28 | ਮੋਜਿਲਾ ਫਾਇਰਫੌਕ੍ਸ ਦੀ ਬੇਹਤਰ ਵਰਤੋਂ ਲਈ ਇਸ ਦੀ ਵਿਸ਼ੇਸ਼ਤਾਂਵਾ ਦਾ ਜਾਨਕਾਰੀ ਲੈ ਲਵੋ |
00:34 | ਮੋਜਿਲਾ ਫਾਇਰਫੌਕ੍ਸ ਇੰਟਰਫੇਸ ਨੂੰ ਛੇ ਪ੍ਰਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ |
00:41 | ਮੇਨੂ ਬਾਰ(menu bar), ਨੇਵੀਗੇਸ਼ਨ ਟੂਲਬਾਰ(navigation toolbar), ਬੁੱਕ ਮਾਰ੍ਕਸ ਬਾਰ(bookmarks bar), ਸਾਇਡ ਬਾਰ(side bar), ਸਟੇੱਟਸ ਬਾਰ(status bar) ਅਤੇ ਕੌਨਟੈਂਟ ਏਰਿਆ(content area) |
00:53 | ਆਓ ਇਨਹਾ ਦੇ ਬਾਰੇ ਜਾਣੀਏ |
00:57 | ਫਾਇਲ ਮੀਨੂੰ ਤੇ ਕਲਿੱਕ ਕਰੋ, ਅਤੇ ਫੇਰ ਨਿਉ ਵਿੰਡੋ ਤੇ ਕਲਿੱਕ ਕਰੋ |
01:01 | ਇਕ ਨਵੀਂ ਵਿੰਡੋ ਖੁੱਲ ਜਾਂਦੀ ਹੈ |
01:05 | ਬ੍ਰਾਊਜ਼ਰ ਵਿਚ ਛੋਟੀ ਸਕ੍ਰਿਪਟ ਵੇਖੱਣ ਵਿਚ ਸਮਸਿੱਆ ਹੋਵੇ ਤਾਂ |
01:08 | ਵਿਉ – ਜ਼ੂਮ ਅਤੇ ਜ਼ੂਮਇਨ ਕਲਿੱਕ ਕਰਕੇ ਪੇਜ ਨੂੰ ਜ਼ੂਮ ਕਰ ਸਕਦੇ ਹਾਂ |
01:14 | ਜਾਂ ਤੁਸੀ ਕੰਟ੍ਰੋਲ ਅਤੇ ਪਲੱਸ ਕੀ ਵੀ ਦਬਾ ਸਕਦੇ ਹੋ |
01:18 | ਇਸ ਨਾਲ ਟੈਕਸਟ ਵੱਡਾ ਹੋ ਜਾਵੇਗਾ |
01:21 | ਮੋਜਿਲਾ ਫਾਇਰਫੌਕ੍ਸ ਦਾ ਵਰਜ਼ਨ ਜਾਣਨ ਲਈ ਹੈਲਪ ਫਾਇਰਫੌਕ੍ਸ ਅਤੇ ਆਬਾਉਟ ਫਾਇਰਫੌਕ੍ਸ ਨੂੰ ਕਲਿੱਕ ਕਰੋ |
01:27 | ਫਾਇਰਫੌਕ੍ਸ ਇਕ ਡਿਫਾਲਟ ਹੋਮਪੇਜ ਦਿਖਾਉਂਦਾ ਹੈ |
01:32 | ਆਪਣੀ ਪਸੰਦ ਦੇ ਵੈੱਬਪੇਜ ਨੂੰ ਹੋਮਪੇਜ ਬਨਾਉਣ ਲਈ, ਏਡਿਟ ਅਤੇ ਪ੍ਰੈਫਰੈਂਸਿਜ਼ ਤੇ ਕਲਿੱਕ ਕਰੋ |
01:39 | ਵਿੰਡੋਜ਼ ਵਰਤਣ ਵਾਲੇ ਟੂਲਜ਼ ਤੇ ਆਪਸ਼ਨਜ਼ ਕਲਿੱਕ ਕਰਨ |
01:40 | ਜੈਨਰਲ ਟੈਬ ਵਿਚ ਹੋਮ ਪੇਜ ਫੀਲਡ ਤੇ ਕਲਿੱਕ ਕਰੋ ਅਤੇ www.yahoo.com, ਜਾਂ ਆਪਣੀ ਪਸੰਦ ਦਾ ਵੈੱਬਪੇਜ ਟਾਈਪ ਕਰੋ |
01:52 | ਹੁਣ ਤੁਸੀ ਹੇਠਾਂ ਖੱਬੇ ਕੋਨੇ ਤੇ ਕਲੋਜ਼ ਬਟਨ ਤੇ ਕਲਿੱਕ ਕਰ ਕੇ ਫਾਇਰਫੌਕ੍ਸ ਪ੍ਰੈਫਰੈਂਸ ਵਿੰਡੋ ਬੰਦ ਕਰ ਸਕਦੇ ਹੋ |
02:00 | ਵੈੱਬ ਪੇਜ ਵਿੱਚ ਸ਼ਬਦ ਲੱਭਣ ਲਈ ਤੁਸੀ ਏਡਿਟ ਮੀਨੂੰ ਵਰਤ ਸਕਦੇ ਹੋ |
02:05 | ਐਡਰੈੱਸ ਬਾਰ ਵਿਚ ਟਾਈਪ ਕਰੋ www.google.com |
02:12 | ਏਡਿਟ ਅਤੇ ਫਾਇੰਡ ਤੇ ਕਲਿਕ ਕਰੋ |
02:14 | ਬ੍ਰਾਊਜ਼ਰ ਵਿੰਡੋਂ ਦੇ ਹੇਠਲੇ ਪਾਸੇ ਇਕ ਛੋਟੀ ਜਿਹੀ ਟੂਲਬਾਰ ਖੁੱਲ ਜਾਵੇਗੀ |
02:19 | ਟੈਕਸਟ ਬੌਕਸ ਵਿਚ ‘Gujarati’ (ਗੁਜਰਾਤੀ) ਸ਼ਬਦ ਟਾਈਪ ਕਰੋ |
02:23 | ਤੁਸੀ ਦੇਖੋਗੇ ਕਿ ਪੇਜ ਵਿਚ ‘Gujarati’ (ਗੁਜਰਾਤੀ) ਸ਼ਬਦ ਹਾਈਲਾਈਟ ਹੋ ਗਇਆ ਹੈ |
02:28 | ਲੰਬੇ ਟੈਕਸਟ ਵਾਲੇ ਵੈੱਬਪੇਜ ਵਿੱਚ ਸ਼ਬਦ ਖੋਜ ਕਰਨ ਲਈ ਇਹ ਫੰਕਸ਼ਨ ਕਾਫੀ ਉਪਯੋਗੀਹੈ |
02:33 | ਹੁਣ ਇਸ ਨੂੰ ਬੰਦ ਕਰੋ |
02:35 | ਆਪਨੇ ਨਾਮ ਦੇ ਅਨੁਰੂਪ, ਨੈਵੀਗੇਸ਼ਨ ਟੂਲ ਬਾਰ ਇੰਟਰਨੈੱਟ ਵਿੱਚ ਨੈਵੀਗੇਟ ਕਰਣ ਲਈ ਸਦਦ ਕਰਦੀ ਹੈ |
02:41 | ਨੇਵੀਗੇਸ਼ਨ ਬਾਰ ਇਕ ਵੱਡਾ ਜਿਹਾ ਟੈਕਸਟ ਬਾਕਸ ਹੈ, ਜਿੱਥੇ ਤੁਸੀ ਆਪਣੀ ਮਰਜ਼ੀ ਦੇ ਵੈੱਬਪੇਜ ਨੂੰ ਟਾਈਪ ਕਰਦੇ ਹੋ |
02:48 | ਇਸਨੂੰ ਯੂ ਆਰ ਏਲ (URL) ਬਾਰ ਜਾਂ ਐਡਰੈੱਸ ਬਾਰ ਕਿਹਾ ਜਾਉਂਦਾ ਹੈ |
02:52 | ਯੂ ਆਰ ਏਲ (URL) ਤੇ ਕਲਿੱਕ ਕਰੋ ਅਤੇ ਪਹਿਲਾਂ ਤੋਂ ਮੌਜੂਦ ਪਤੇ ਨੂੰ ਡਿਲੀਟ ਕਰੋ |
02:57 | ਹੁਣ www.google.com ਟਾਈਪ ਕਰੋ |
03:02 | ਐਂਟਰ ਕੀ ਦਬਾਓ, ਹੁਣ ਤੁਸੀ ਗੂਗਲ ਹੋਮਪੇਜ ਤੇ ਹੋਵੋਗੇ |
03:06 | ਬੈਕ ਐਰੋ(back arrow) ਆਇਕਨ ਤੇ ਕਲਿੱਕ ਕਰ ਕੇ ਤੁਸੀ ਵਾਪਸ ਉਸੇ ਪੇਜ ਤੇ ਚਲੇ ਜਾਵੋਗੇ, ਜਿੱਥੇ ਤੁਸੀ ਪਹਿਲਾਂ ਸੀ |
03:12 | ਵਾਪਸ ਗੂਗਲ ਹੋਮਪੇਜ ਤੇ ਜਾਉਣ ਲਈ ਫੌਰਵਰਡ ਐਰੋ (forward arrow) ਤੇ ਕਲਿੱਕ ਕਰੋ |
03:17 | ਯੂ ਆਰ ਏਲ (URL) ਬਾਰ ਦੇ ਸੱਜੇ ਪਾਸੇ ਇਕ ਘਰ ਵਰਗਾ ਆਇਕਨ ਹੈ |
03:22 | ਇਹ ਬਟਨ ਤੁਹਾਨੂੰ ਕਿਸੇ ਵੀ ਪੇਜ ਤੋਂ ਵਾਪਸ ਡਿਫਾਲਟ ਹੋਮਪੇਜ ਤੇ ਲੈ ਜਾਉਂਦਾ ਹੈ ਪਾਵੇ ਕਿਸੋ ਵੀ ਵੈੱਬਪੇਜ ਤੋ |
03:28 | ਸਰਚ ਇੰਜਣ ਅਤੇ ਕਿਸੇ ਖਾਸ ਸਾਈਟ ਤੋ ਬ੍ਰਾਊਸਿੰਗ ਕਰਦੇ ਹੋਏ ਇਹ ਫੰਕਸ਼ਨ ਉਪਯੋਗੀ ਸਾਬਿਤ ਹੁੰਦਾ ਹੈ |
03:34 | ਆਓ ਹੋਮਪੇਜ ਬਟਨ ਤੇ ਕਲਿੱਕ ਕਰੀਏ |
03:36 | ਯਾਦ ਹੈ, ਅਸੀ ਪਹਿਲਾਂ www.yahoo.com ਨੂੰ ਹੋਮਪੇਜ ਬਣਾਇਆ ਸੀ |
03:42 | ਇਸ ਲਈ ਹੋਮਪੇਜ ਬਟਨ ਤੇ ਕਲਿੱਕ ਕਰਨ ਤੇ ਅਸੀ ਯਾਹੂ ਹੋਮਪੇਜ ਤੇ ਆ ਜਾਂਦੇ ਹਾਂ |
03:49 | ਆਓ ਹੁਣ ਬੁੱਕਮਾਰਕਸ ਬਾਰ ਤੇ ਨਜ਼ਰ ਮਾਰਦੇ ਹਾਂ |
03:51 | ਬੁੱਕਮਾਰਕਸ ਤੁਹਾਨੂੰ ਉਨ੍ਹਾਂ ਪੇਜਾਂ ਤੇ ਜਾਣ ਵਿਚ ਮਦਦ ਕਰਦਾ ਹੈ ਜਿਨ੍ਹਾਂ ਤੇ ਤੁਸੀ ਅਕਸਰ ਜਾਂਦੇ ਹੋ |
03:57 | ਯੂ ਆਰ ਏਲ URL ਬਾਰ ਵਿਚ ਟਾਈਪ ਕਰੋ www.gmail.com |
04:03 | ਜਿਵੇਂ ਹੀ ਪੇਜ ਲੋਡ ਜੋ ਜਾਉਂਦਾ ਹੈ, URL ਬਾਰ ਦੇ ਸੱਜੇ ਪਾਸੇ ਸਟਾਰ ਦੇ ਚਿੰਨ੍ਹ ਤੇ ਕਲਿੱਕ ਕਰੋ |
04:10 | ਤੁਸੀ ਦੇਖੋਗੇ ਕਿ ਸਟਾਰ ਦਾ ਰੰਗ ਪੀਲਾ ਹੋ ਜਾਉਂਦਾ ਹੈ |
04:13 | ਸਟਾਰ ਤੇ ਦੋਬਾਰਾ ਕਲਿੱਕ ਕਰੋ, ਇਹ ਡਾਇਲੋਗ ਬੌਕਸ ਖੁੱਲੇਗਾ |
04:17 | ਫੋਲਡਰ ਦੇ ਡ੍ਰੌਪ ਡਾਊਨ ਮੀਨੂੰ ਵਿਚੋਂ ‘ਬੁੱਕਮਾਰਕਸ ਟੂਲਬਾਰ’ ਚੁਣੋ |
04:23 | ਦੇਖੋ, ਬੁੱਕਮਾਰਕਸ ਟੂਲ ਬਾਰ ਵਿਚ ਜੀਮੇਲ ਜੁੜ ਗਿਆ ਹੈ |
04:28 | ਯਾਹੂ ਹੋਮਪੇਜ ਤੇ ਜਾਣ ਲਈ ਹੋਮਪੇਜ ਆਇਕੌਨ ਤੇ ਕਲਿੱਕ ਕਰੋ |
04:33 | ਜੀਮੇਲ (Gmail) ਬੁੱਕਮਾਰਕ ਤੇ ਕਲਿੱਕ ਕਰੋ। ਇਹ ਤੁਹਾਨੂੰ ਜੀਮੇਲ ਲੌਗਿਨ ਪੇਜ ਤੇ ਲੈ ਜਾਵੇਗਾ |
04:39 | ਤੁਸੀ ਉਨ੍ਹਾਂ ਸਾਈਟਸ ਲਈ ਬੁੱਕਮਾਰਕਸ ਬਾਰ ਦਾ ਪ੍ਰਯੋਗ ਕਰ ਸਕਦੇ ਹੋ ਜਿਨ੍ਹਾਂ ਤੇ ਤੁਸੀ ਅਕਸਰ ਜਾਂਦੇ ਹੋ ਪਰ ਉਨ੍ਹਾਂ ਨੂੰ ਹੋਮ ਪੇਜ ਨਹੀਂ ਬਣਾਉਣਾ ਚਾਹੁੰਦੇ |
04:46 | ਅੱਗੇ ਹੁਣ ਅਸੀ ਸਾਇਡ ਬਾਰ ਵੱਲ ਚੱਲਦੇ ਹਾਂ |
04:49 | ਵਿਉ ਅਤੇ ਸਾਇਡ ਬਾਰ ਤੇ ਕਲਿਕ ਕਰੋ ਅਤੇ ਫਿਰ ਹਿਸਟਰੀ ਤੇ ਕਲਿੱਕ ਕਰੋ |
04:54 | ਹੁਣ ਤੁਸੀ ਦੇਖੋਗੇ ਕਿ ਖੱਬੇ ਪਾਸੇ ਵਾਲੀ ਬਾਰ ਤੇ 3 ਵਿਕਲਪ ਹਨ ਟੁਡੇ(today), ਯੈਸਟਰਡੇ (yesterday) ਅਤੇ ਓਲਡਰ ਦੈਨ 6 ਮੰਥਜ਼ (older than 6 months) |
05:02 | ਇਹ ਵਿਕਲਪ ਇਸ ਕਮਪਯੂਟਰ ਤੇ ਫਾਇਰਫੌਕ੍ਸ ਦੀ ਵਰਤੋਂ ਦੇ ਸਮੇਂ ਤੇ ਆਧਾਰਿਤ ਹਨ |
05:09 | ਮੀਨੂੰ ਖੋਲਣ ਲਈ ਟੂਡੇ (Today) ਆਇਕਨ ਦੇ ਸਾਹਮਣੇ ਪਲਸ ਵਾਲੇ ਚਿੰਨ੍ਹ ਤੇ ਕਲਿੱਕ ਕਰੋ |
05:15 | ਗੂਗਲ ਹੋਮਪੇਜ ਤੇ ਵਾਪਸ ਜਾਣ ਲਈ ਗੂਗਲ ਲਿੰਕ ਚੁਣੋ |
05:19 | ਦੇਖੋ ਪਹਿਲਾਂ ਵਾਲੀ ਸਾਈਟ ਤੇ ਵਾਪਸ ਜਾਣਾ ਕਿੰਨਾ ਆਸਾਨ ਹੈ |
05:25 | ਸਾਇਡਬਾਰ ਦਾ ਆਪਣਾ ਸਰਚ ਫੰਕਸ਼ਨ ਵੀ ਹੈ |
05:29 | ਤੁਸੀ ਜਿਹੜੀ ਸਾਈਟ ਲੱਭਣਾ ਚਾਹੁੰਦੇ ਹੋ ਉਸਦਾ ਨਾਮ ਸਰ੍ਚ ਬੌਕਸ(search box) ਵਿਚ ਟਾਈਪ ਕਰ ਸਕਦੇ ਹੋ |
05:34 | ਇਹ ਇਸ ਨੂੰ ਲੱਭਣ ਲਈ ਤੁਹਾਡੀ ਹਿਸਟਰੀ ਵਿਚੋਂ ਖੋਜ ਕਰੇਗਾ |
05:37 | ਸਰ੍ਚ ਬੌਕਸ ਵਿਚ ਗੂਗਲ ਟਾਈਪ ਕਰੋ |
05:39 | ਸਭ ਤੋਂ ਪਹਿਲੇ ਨਤੀਜੇ ਦੇ ਰੂਪ ਵਿਚ ਗੂਗਲ ਆ ਜਾਉਂਦਾ ਹੈ |
05:43 | ਤੁਸੀ ਸਾਇਡਬਾਰ ਦੇ ਉਪਰਲੇ ਸੱਜੇ ਕੋਨੇ ਤੇ ਬਣੇ ਛੋਟੇ ਜਿਹੇ ਏਕਸ ‘ਤੇ ਕਲਿੱਕ ਕਰ ਕੇ ਸਾਈਡਬਾਰ ਹਟਾ ਸਕਦੇ ਹੋ |
05:51 | ਆਓ, ਹੁਣ ਦੇਖਦੇ ਹਾਂ ਕਿ ਸਟੇਟਸ ਬਾਰ ਕੀ ਕਰਦੀ ਹੈ |
05:55 | ਬ੍ਰਾਊਜ਼ਰ ਵਿੰਡੋ ਦੇ ਥੱਲੇ ਵਾਲੇ ਹਿੱਸੇ ਵਿਚ ਸਟੇਟਸ ਬਾਰ ਹੈ ਜੋ ਤੁਹਾਡੀ ਲੋਡ ਹੋ ਰਹੀ ਸਾਇਟ ਦਾ ਸਟੇਟਸ ਦੱਸਦੀ ਹੈ |
06:02 | ਯੂ ਆਰ ਏਲ (URL) ਬਾਰ ਤੇ ਜਾਕੇ www.wired.com ਟਾਈਪ ਕਰੋ ਅਤੇ ਐਂਟਰ ਕੀ ਦਬਾਓ |
06:10 | ਜਲਦੀ ਨਾਲ ਸਟੇਟਸ ਬਾਰ ਤੇ ਦੇਖੋ, ਇਹ ਤੁਹਾਡੇ ਲੋਡ ਹੋ ਰਹੇ ਵੈੱਬਪੇਜ ਦਾ ਸਟੇਟਸ ਦਿਖਾਉਂਦਾ ਹੈ |
06:16 | ਸਟੇਟਸ ਬਾਰ ਤੋਂ ਕਿਸੇ ਸਾਈਟ ਦੇ ਨਾ ਖੁੱਲਣ ਦੇ ਕਾਰਨ ਅਤੇ ਸਾਈਟ ਖੁੱਲਣ ਵਿਚ ਲੱਗਣ ਵਾਲੇ ਸਮੇਂ ਬਾਰੇ ਪਤਾ ਲੱਗ ਸਕਦਾ ਹੈ |
06:25 | ਅਖੀਰ ਵਿਚ ਕਨਟੇਂਟ ਏਰਿਆ ਵੱਲ ਦੇਖੋ |
06:28 | ਇੱਥੇ ਤੁਹਾਡੇ ਵੈੱਬਪੇਜ ਦਾ ਕੰਨਟੈਂਟ ਨਜ਼ਰ ਆਉਂਦਾ ਹੈ |
06:33 | ਇੱਥੇ ਇਹ ਟਿਊਟੋਰਿਅਲ ਸਮਾਪਤ ਹੁੰਦਾ ਹੈ |
06:35 | ਇਸ ਟਿਊਟੋਰਿਅਲ ਵਿਚ ਅਸੀ ਫਾਇਰਫੌਕ੍ਸ ਇੰਟਰਫੇਸ ਅਤੇ ਟੂਲਬਾਰਜ਼ ਬਾਰੇ ਸਿੱਖਿਆ |
06:43 | ਇਸ ਕੰਪ੍ਰੀਹੈਨਸ਼ਨ ਅਸਾਈਨਮੈਂਟ ਨੂੰ ਟ੍ਰਾਈ ਕਰੋ |
06:46 | ਆਪਣਾ ਹੋਮ ਪੇਜ ਬਲਦ ਕੇ ‘www.spoken-tutorial.org’ ਕਰੋ ਅਤੇ ਇਸ ਤੇ ਜਾਓ |
06:54 | ਫਿਰ ਬ੍ਰਾਊਜ਼ਰ ਦਾ ਹਿਸਟਰੀ ਫੰਕਸ਼ਨ ਵਰਤ ਕੇ ਯਾਹੂ ਵੈੱਬਸਾਈਟ ਤੇ ਜਾਓ |
07:00 | http://spoken-tutorial.org/What_is_a_Spoken_Tutorial ਤੇ ਉਪਲੱਬਧ ਵੀਡੀਓ ਦੇਖੋ |
07:05 | ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰਾਸ਼ ਦਸਦਾ ਹੈ |
07:07 | ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ |
07:12 | ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਕੇ ਵਰਕਸ਼ਾਪਸ ਕਰਾਉਦੀ ਹੈ। |
07:17 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
07:21 | ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org |
07:27 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
07:31 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। |
07:39 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro. |
07:50 | ਇਹ ਟਿਊਟੋਰਿਅਲ ਦੇਸੀ ਕਰਿਉ ਸੌਲਯੂਸ਼ਨਜ਼ ਵੱਲੋਂ ਤਿਆਰ ਕੀਤਾ ਗਿਆ ਮੈਂ ਕਿਰਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ
ਸਾਡੇ ਨਾਲ ਜੁੜਨ ਲਈ ਧੰਨਵਾਦ |