Firefox/C2/Firefox-interface-and-toolbars/Punjabi

From Script | Spoken-Tutorial
Jump to: navigation, search
Time Narration
00:00 ਮੋਜਿਲਾ ਫਾਇਰਫੌਕ੍ਸ ਦੇ ਇੰਟਰਫੇਸ ਅਤੇ ਟੂਲਬਾਰਜ਼ ਬਾਰੇ ਸਪੋਕਨ ਟਿਊਟੋਰਿਅਲ ਵਿਚ ਆਪ ਦਾ ਸੁਆਗਤ ਹੈ
00:05 ਇਸ ਟਿਊਟੋਰਿਅਲ ਵਿਚ ਅਸੀ ਫਾਇਰਫੌਕ੍ਸ ਦੇ ਇੰਟਰਫੇਸ ਅਤੇ ਟੂਲਬਾਰਜ਼ ਬਾਰੇ ਜਾਣਕਾਰੀ ਲਵਾਂ ਗੇ
00:11 ਇਸ ਟਿਊਟੋਰਿਅਲ ਵਿਚ ਅਸੀ ਊਬੰਟੂ10.04 ਲਈ ਫਾਇਰਫੌਕ੍ਸ ਵਰਜ਼ਨ 7.0 ਦੀ ਵਰਤੋ ਕਰਾਂਗੇ
00:19 ਆਓ ਹੁਣ ਫਾਇਰਫੌਕ੍ਸ ਇੰਟਰਫੇਸ ਤੇ ਨਜ਼ਰ ਮਾਰਿਏ
00:23 ਫਾਇਰਫੌਕ੍ਸ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜੋ ਕਿਸੀ ਆਧੁਨਿਕ ਬ੍ਰਾਊਜ਼ਰ ਵਿਚ ਹੋਣੇ ਚਾਹੀਦੇ ਨੇਂ
00:28 ਮੋਜਿਲਾ ਫਾਇਰਫੌਕ੍ਸ ਦੀ ਬੇਹਤਰ ਵਰਤੋਂ ਲਈ ਇਸ ਦੀ ਵਿਸ਼ੇਸ਼ਤਾਂਵਾ ਦਾ ਜਾਨਕਾਰੀ ਲੈ ਲਵੋ
00:34 ਮੋਜਿਲਾ ਫਾਇਰਫੌਕ੍ਸ ਇੰਟਰਫੇਸ ਨੂੰ ਛੇ ਪ੍ਰਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ
00:41 ਮੇਨੂ ਬਾਰ(menu bar), ਨੇਵੀਗੇਸ਼ਨ ਟੂਲਬਾਰ(navigation toolbar), ਬੁੱਕ ਮਾਰ੍ਕਸ ਬਾਰ(bookmarks bar), ਸਾਇਡ ਬਾਰ(side bar), ਸਟੇੱਟਸ ਬਾਰ(status bar) ਅਤੇ ਕੌਨਟੈਂਟ ਏਰਿਆ(content area)
00:53 ਆਓ ਇਨਹਾ ਦੇ ਬਾਰੇ ਜਾਣੀਏ
00:57 ਫਾਇਲ ਮੀਨੂੰ ਤੇ ਕਲਿੱਕ ਕਰੋ, ਅਤੇ ਫੇਰ ਨਿਉ ਵਿੰਡੋ ਤੇ ਕਲਿੱਕ ਕਰੋ
01:01 ਇਕ ਨਵੀਂ ਵਿੰਡੋ ਖੁੱਲ ਜਾਂਦੀ ਹੈ
01:05 ਬ੍ਰਾਊਜ਼ਰ ਵਿਚ ਛੋਟੀ ਸਕ੍ਰਿਪਟ ਵੇਖੱਣ ਵਿਚ ਸਮਸਿੱਆ ਹੋਵੇ ਤਾਂ
01:08 ਵਿਉ – ਜ਼ੂਮ ਅਤੇ ਜ਼ੂਮਇਨ ਕਲਿੱਕ ਕਰਕੇ ਪੇਜ ਨੂੰ ਜ਼ੂਮ ਕਰ ਸਕਦੇ ਹਾਂ
01:14 ਜਾਂ ਤੁਸੀ ਕੰਟ੍ਰੋਲ ਅਤੇ ਪਲੱਸ ਕੀ ਵੀ ਦਬਾ ਸਕਦੇ ਹੋ
01:18 ਇਸ ਨਾਲ ਟੈਕਸਟ ਵੱਡਾ ਹੋ ਜਾਵੇਗਾ
01:21 ਮੋਜਿਲਾ ਫਾਇਰਫੌਕ੍ਸ ਦਾ ਵਰਜ਼ਨ ਜਾਣਨ ਲਈ ਹੈਲਪ ਫਾਇਰਫੌਕ੍ਸ ਅਤੇ ਆਬਾਉਟ ਫਾਇਰਫੌਕ੍ਸ ਨੂੰ ਕਲਿੱਕ ਕਰੋ
01:27 ਫਾਇਰਫੌਕ੍ਸ ਇਕ ਡਿਫਾਲਟ ਹੋਮਪੇਜ ਦਿਖਾਉਂਦਾ ਹੈ
01:32 ਆਪਣੀ ਪਸੰਦ ਦੇ ਵੈੱਬਪੇਜ ਨੂੰ ਹੋਮਪੇਜ ਬਨਾਉਣ ਲਈ, ਏਡਿਟ ਅਤੇ ਪ੍ਰੈਫਰੈਂਸਿਜ਼ ਤੇ ਕਲਿੱਕ ਕਰੋ
01:39 ਵਿੰਡੋਜ਼ ਵਰਤਣ ਵਾਲੇ ਟੂਲਜ਼ ਤੇ ਆਪਸ਼ਨਜ਼ ਕਲਿੱਕ ਕਰਨ
01:40 ਜੈਨਰਲ ਟੈਬ ਵਿਚ ਹੋਮ ਪੇਜ ਫੀਲਡ ਤੇ ਕਲਿੱਕ ਕਰੋ ਅਤੇ www.yahoo.com, ਜਾਂ ਆਪਣੀ ਪਸੰਦ ਦਾ ਵੈੱਬਪੇਜ ਟਾਈਪ ਕਰੋ
01:52 ਹੁਣ ਤੁਸੀ ਹੇਠਾਂ ਖੱਬੇ ਕੋਨੇ ਤੇ ਕਲੋਜ਼ ਬਟਨ ਤੇ ਕਲਿੱਕ ਕਰ ਕੇ ਫਾਇਰਫੌਕ੍ਸ ਪ੍ਰੈਫਰੈਂਸ ਵਿੰਡੋ ਬੰਦ ਕਰ ਸਕਦੇ ਹੋ
02:00 ਵੈੱਬ ਪੇਜ ਵਿੱਚ ਸ਼ਬਦ ਲੱਭਣ ਲਈ ਤੁਸੀ ਏਡਿਟ ਮੀਨੂੰ ਵਰਤ ਸਕਦੇ ਹੋ
02:05 ਐਡਰੈੱਸ ਬਾਰ ਵਿਚ ਟਾਈਪ ਕਰੋ www.google.com
02:12 ਏਡਿਟ ਅਤੇ ਫਾਇੰਡ ਤੇ ਕਲਿਕ ਕਰੋ
02:14 ਬ੍ਰਾਊਜ਼ਰ ਵਿੰਡੋਂ ਦੇ ਹੇਠਲੇ ਪਾਸੇ ਇਕ ਛੋਟੀ ਜਿਹੀ ਟੂਲਬਾਰ ਖੁੱਲ ਜਾਵੇਗੀ
02:19 ਟੈਕਸਟ ਬੌਕਸ ਵਿਚ ‘Gujarati’ (ਗੁਜਰਾਤੀ) ਸ਼ਬਦ ਟਾਈਪ ਕਰੋ
02:23 ਤੁਸੀ ਦੇਖੋਗੇ ਕਿ ਪੇਜ ਵਿਚ ‘Gujarati’ (ਗੁਜਰਾਤੀ) ਸ਼ਬਦ ਹਾਈਲਾਈਟ ਹੋ ਗਇਆ ਹੈ
02:28 ਲੰਬੇ ਟੈਕਸਟ ਵਾਲੇ ਵੈੱਬਪੇਜ ਵਿੱਚ ਸ਼ਬਦ ਖੋਜ ਕਰਨ ਲਈ ਇਹ ਫੰਕਸ਼ਨ ਕਾਫੀ ਉਪਯੋਗੀਹੈ
02:33 ਹੁਣ ਇਸ ਨੂੰ ਬੰਦ ਕਰੋ
02:35 ਆਪਨੇ ਨਾਮ ਦੇ ਅਨੁਰੂਪ, ਨੈਵੀਗੇਸ਼ਨ ਟੂਲ ਬਾਰ ਇੰਟਰਨੈੱਟ ਵਿੱਚ ਨੈਵੀਗੇਟ ਕਰਣ ਲਈ ਸਦਦ ਕਰਦੀ ਹੈ
02:41 ਨੇਵੀਗੇਸ਼ਨ ਬਾਰ ਇਕ ਵੱਡਾ ਜਿਹਾ ਟੈਕਸਟ ਬਾਕਸ ਹੈ, ਜਿੱਥੇ ਤੁਸੀ ਆਪਣੀ ਮਰਜ਼ੀ ਦੇ ਵੈੱਬਪੇਜ ਨੂੰ ਟਾਈਪ ਕਰਦੇ ਹੋ
02:48 ਇਸਨੂੰ ਯੂ ਆਰ ਏਲ (URL) ਬਾਰ ਜਾਂ ਐਡਰੈੱਸ ਬਾਰ ਕਿਹਾ ਜਾਉਂਦਾ ਹੈ
02:52 ਯੂ ਆਰ ਏਲ (URL) ਤੇ ਕਲਿੱਕ ਕਰੋ ਅਤੇ ਪਹਿਲਾਂ ਤੋਂ ਮੌਜੂਦ ਪਤੇ ਨੂੰ ਡਿਲੀਟ ਕਰੋ
02:57 ਹੁਣ www.google.com ਟਾਈਪ ਕਰੋ
03:02 ਐਂਟਰ ਕੀ ਦਬਾਓ, ਹੁਣ ਤੁਸੀ ਗੂਗਲ ਹੋਮਪੇਜ ਤੇ ਹੋਵੋਗੇ
03:06 ਬੈਕ ਐਰੋ(back arrow) ਆਇਕਨ ਤੇ ਕਲਿੱਕ ਕਰ ਕੇ ਤੁਸੀ ਵਾਪਸ ਉਸੇ ਪੇਜ ਤੇ ਚਲੇ ਜਾਵੋਗੇ, ਜਿੱਥੇ ਤੁਸੀ ਪਹਿਲਾਂ ਸੀ
03:12 ਵਾਪਸ ਗੂਗਲ ਹੋਮਪੇਜ ਤੇ ਜਾਉਣ ਲਈ ਫੌਰਵਰਡ ਐਰੋ (forward arrow) ਤੇ ਕਲਿੱਕ ਕਰੋ
03:17 ਯੂ ਆਰ ਏਲ (URL) ਬਾਰ ਦੇ ਸੱਜੇ ਪਾਸੇ ਇਕ ਘਰ ਵਰਗਾ ਆਇਕਨ ਹੈ
03:22 ਇਹ ਬਟਨ ਤੁਹਾਨੂੰ ਕਿਸੇ ਵੀ ਪੇਜ ਤੋਂ ਵਾਪਸ ਡਿਫਾਲਟ ਹੋਮਪੇਜ ਤੇ ਲੈ ਜਾਉਂਦਾ ਹੈ ਪਾਵੇ ਕਿਸੋ ਵੀ ਵੈੱਬਪੇਜ ਤੋ
03:28 ਸਰਚ ਇੰਜਣ ਅਤੇ ਕਿਸੇ ਖਾਸ ਸਾਈਟ ਤੋ ਬ੍ਰਾਊਸਿੰਗ ਕਰਦੇ ਹੋਏ ਇਹ ਫੰਕਸ਼ਨ ਉਪਯੋਗੀ ਸਾਬਿਤ ਹੁੰਦਾ ਹੈ
03:34 ਆਓ ਹੋਮਪੇਜ ਬਟਨ ਤੇ ਕਲਿੱਕ ਕਰੀਏ
03:36 ਯਾਦ ਹੈ, ਅਸੀ ਪਹਿਲਾਂ www.yahoo.com ਨੂੰ ਹੋਮਪੇਜ ਬਣਾਇਆ ਸੀ
03:42 ਇਸ ਲਈ ਹੋਮਪੇਜ ਬਟਨ ਤੇ ਕਲਿੱਕ ਕਰਨ ਤੇ ਅਸੀ ਯਾਹੂ ਹੋਮਪੇਜ ਤੇ ਆ ਜਾਂਦੇ ਹਾਂ
03:49 ਆਓ ਹੁਣ ਬੁੱਕਮਾਰਕਸ ਬਾਰ ਤੇ ਨਜ਼ਰ ਮਾਰਦੇ ਹਾਂ
03:51 ਬੁੱਕਮਾਰਕਸ ਤੁਹਾਨੂੰ ਉਨ੍ਹਾਂ ਪੇਜਾਂ ਤੇ ਜਾਣ ਵਿਚ ਮਦਦ ਕਰਦਾ ਹੈ ਜਿਨ੍ਹਾਂ ਤੇ ਤੁਸੀ ਅਕਸਰ ਜਾਂਦੇ ਹੋ
03:57 ਯੂ ਆਰ ਏਲ URL ਬਾਰ ਵਿਚ ਟਾਈਪ ਕਰੋ www.gmail.com
04:03 ਜਿਵੇਂ ਹੀ ਪੇਜ ਲੋਡ ਜੋ ਜਾਉਂਦਾ ਹੈ, URL ਬਾਰ ਦੇ ਸੱਜੇ ਪਾਸੇ ਸਟਾਰ ਦੇ ਚਿੰਨ੍ਹ ਤੇ ਕਲਿੱਕ ਕਰੋ
04:10 ਤੁਸੀ ਦੇਖੋਗੇ ਕਿ ਸਟਾਰ ਦਾ ਰੰਗ ਪੀਲਾ ਹੋ ਜਾਉਂਦਾ ਹੈ
04:13 ਸਟਾਰ ਤੇ ਦੋਬਾਰਾ ਕਲਿੱਕ ਕਰੋ, ਇਹ ਡਾਇਲੋਗ ਬੌਕਸ ਖੁੱਲੇਗਾ
04:17 ਫੋਲਡਰ ਦੇ ਡ੍ਰੌਪ ਡਾਊਨ ਮੀਨੂੰ ਵਿਚੋਂ ‘ਬੁੱਕਮਾਰਕਸ ਟੂਲਬਾਰ’ ਚੁਣੋ
04:23 ਦੇਖੋ, ਬੁੱਕਮਾਰਕਸ ਟੂਲ ਬਾਰ ਵਿਚ ਜੀਮੇਲ ਜੁੜ ਗਿਆ ਹੈ
04:28 ਯਾਹੂ ਹੋਮਪੇਜ ਤੇ ਜਾਣ ਲਈ ਹੋਮਪੇਜ ਆਇਕੌਨ ਤੇ ਕਲਿੱਕ ਕਰੋ
04:33 ਜੀਮੇਲ (Gmail) ਬੁੱਕਮਾਰਕ ਤੇ ਕਲਿੱਕ ਕਰੋ। ਇਹ ਤੁਹਾਨੂੰ ਜੀਮੇਲ ਲੌਗਿਨ ਪੇਜ ਤੇ ਲੈ ਜਾਵੇਗਾ
04:39 ਤੁਸੀ ਉਨ੍ਹਾਂ ਸਾਈਟਸ ਲਈ ਬੁੱਕਮਾਰਕਸ ਬਾਰ ਦਾ ਪ੍ਰਯੋਗ ਕਰ ਸਕਦੇ ਹੋ ਜਿਨ੍ਹਾਂ ਤੇ ਤੁਸੀ ਅਕਸਰ ਜਾਂਦੇ ਹੋ ਪਰ ਉਨ੍ਹਾਂ ਨੂੰ ਹੋਮ ਪੇਜ ਨਹੀਂ ਬਣਾਉਣਾ ਚਾਹੁੰਦੇ
04:46 ਅੱਗੇ ਹੁਣ ਅਸੀ ਸਾਇਡ ਬਾਰ ਵੱਲ ਚੱਲਦੇ ਹਾਂ
04:49 ਵਿਉ ਅਤੇ ਸਾਇਡ ਬਾਰ ਤੇ ਕਲਿਕ ਕਰੋ ਅਤੇ ਫਿਰ ਹਿਸਟਰੀ ਤੇ ਕਲਿੱਕ ਕਰੋ
04:54 ਹੁਣ ਤੁਸੀ ਦੇਖੋਗੇ ਕਿ ਖੱਬੇ ਪਾਸੇ ਵਾਲੀ ਬਾਰ ਤੇ 3 ਵਿਕਲਪ ਹਨ ਟੁਡੇ(today), ਯੈਸਟਰਡੇ (yesterday) ਅਤੇ ਓਲਡਰ ਦੈਨ 6 ਮੰਥਜ਼ (older than 6 months)
05:02 ਇਹ ਵਿਕਲਪ ਇਸ ਕਮਪਯੂਟਰ ਤੇ ਫਾਇਰਫੌਕ੍ਸ ਦੀ ਵਰਤੋਂ ਦੇ ਸਮੇਂ ਤੇ ਆਧਾਰਿਤ ਹਨ
05:09 ਮੀਨੂੰ ਖੋਲਣ ਲਈ ਟੂਡੇ (Today) ਆਇਕਨ ਦੇ ਸਾਹਮਣੇ ਪਲਸ ਵਾਲੇ ਚਿੰਨ੍ਹ ਤੇ ਕਲਿੱਕ ਕਰੋ
05:15 ਗੂਗਲ ਹੋਮਪੇਜ ਤੇ ਵਾਪਸ ਜਾਣ ਲਈ ਗੂਗਲ ਲਿੰਕ ਚੁਣੋ
05:19 ਦੇਖੋ ਪਹਿਲਾਂ ਵਾਲੀ ਸਾਈਟ ਤੇ ਵਾਪਸ ਜਾਣਾ ਕਿੰਨਾ ਆਸਾਨ ਹੈ
05:25 ਸਾਇਡਬਾਰ ਦਾ ਆਪਣਾ ਸਰਚ ਫੰਕਸ਼ਨ ਵੀ ਹੈ
05:29 ਤੁਸੀ ਜਿਹੜੀ ਸਾਈਟ ਲੱਭਣਾ ਚਾਹੁੰਦੇ ਹੋ ਉਸਦਾ ਨਾਮ ਸਰ੍ਚ ਬੌਕਸ(search box) ਵਿਚ ਟਾਈਪ ਕਰ ਸਕਦੇ ਹੋ
05:34 ਇਹ ਇਸ ਨੂੰ ਲੱਭਣ ਲਈ ਤੁਹਾਡੀ ਹਿਸਟਰੀ ਵਿਚੋਂ ਖੋਜ ਕਰੇਗਾ
05:37 ਸਰ੍ਚ ਬੌਕਸ ਵਿਚ ਗੂਗਲ ਟਾਈਪ ਕਰੋ
05:39 ਸਭ ਤੋਂ ਪਹਿਲੇ ਨਤੀਜੇ ਦੇ ਰੂਪ ਵਿਚ ਗੂਗਲ ਆ ਜਾਉਂਦਾ ਹੈ
05:43 ਤੁਸੀ ਸਾਇਡਬਾਰ ਦੇ ਉਪਰਲੇ ਸੱਜੇ ਕੋਨੇ ਤੇ ਬਣੇ ਛੋਟੇ ਜਿਹੇ ਏਕਸ ‘ਤੇ ਕਲਿੱਕ ਕਰ ਕੇ ਸਾਈਡਬਾਰ ਹਟਾ ਸਕਦੇ ਹੋ
05:51 ਆਓ, ਹੁਣ ਦੇਖਦੇ ਹਾਂ ਕਿ ਸਟੇਟਸ ਬਾਰ ਕੀ ਕਰਦੀ ਹੈ
05:55 ਬ੍ਰਾਊਜ਼ਰ ਵਿੰਡੋ ਦੇ ਥੱਲੇ ਵਾਲੇ ਹਿੱਸੇ ਵਿਚ ਸਟੇਟਸ ਬਾਰ ਹੈ ਜੋ ਤੁਹਾਡੀ ਲੋਡ ਹੋ ਰਹੀ ਸਾਇਟ ਦਾ ਸਟੇਟਸ ਦੱਸਦੀ ਹੈ
06:02 ਯੂ ਆਰ ਏਲ (URL) ਬਾਰ ਤੇ ਜਾਕੇ www.wired.com ਟਾਈਪ ਕਰੋ ਅਤੇ ਐਂਟਰ ਕੀ ਦਬਾਓ
06:10 ਜਲਦੀ ਨਾਲ ਸਟੇਟਸ ਬਾਰ ਤੇ ਦੇਖੋ, ਇਹ ਤੁਹਾਡੇ ਲੋਡ ਹੋ ਰਹੇ ਵੈੱਬਪੇਜ ਦਾ ਸਟੇਟਸ ਦਿਖਾਉਂਦਾ ਹੈ
06:16 ਸਟੇਟਸ ਬਾਰ ਤੋਂ ਕਿਸੇ ਸਾਈਟ ਦੇ ਨਾ ਖੁੱਲਣ ਦੇ ਕਾਰਨ ਅਤੇ ਸਾਈਟ ਖੁੱਲਣ ਵਿਚ ਲੱਗਣ ਵਾਲੇ ਸਮੇਂ ਬਾਰੇ ਪਤਾ ਲੱਗ ਸਕਦਾ ਹੈ
06:25 ਅਖੀਰ ਵਿਚ ਕਨਟੇਂਟ ਏਰਿਆ ਵੱਲ ਦੇਖੋ
06:28 ਇੱਥੇ ਤੁਹਾਡੇ ਵੈੱਬਪੇਜ ਦਾ ਕੰਨਟੈਂਟ ਨਜ਼ਰ ਆਉਂਦਾ ਹੈ
06:33 ਇੱਥੇ ਇਹ ਟਿਊਟੋਰਿਅਲ ਸਮਾਪਤ ਹੁੰਦਾ ਹੈ
06:35 ਇਸ ਟਿਊਟੋਰਿਅਲ ਵਿਚ ਅਸੀ ਫਾਇਰਫੌਕ੍ਸ ਇੰਟਰਫੇਸ ਅਤੇ ਟੂਲਬਾਰਜ਼ ਬਾਰੇ ਸਿੱਖਿਆ
06:43 ਇਸ ਕੰਪ੍ਰੀਹੈਨਸ਼ਨ ਅਸਾਈਨਮੈਂਟ ਨੂੰ ਟ੍ਰਾਈ ਕਰੋ
06:46 ਆਪਣਾ ਹੋਮ ਪੇਜ ਬਲਦ ਕੇ ‘www.spoken-tutorial.org’ ਕਰੋ ਅਤੇ ਇਸ ਤੇ ਜਾਓ
06:54 ਫਿਰ ਬ੍ਰਾਊਜ਼ਰ ਦਾ ਹਿਸਟਰੀ ਫੰਕਸ਼ਨ ਵਰਤ ਕੇ ਯਾਹੂ ਵੈੱਬਸਾਈਟ ਤੇ ਜਾਓ
07:00 http://spoken-tutorial.org/What_is_a_Spoken_Tutorial ਤੇ ਉਪਲੱਬਧ ਵੀਡੀਓ ਦੇਖੋ
07:05 ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰਾਸ਼ ਦਸਦਾ ਹੈ
07:07 ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ
07:12 ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਕੇ ਵਰਕਸ਼ਾਪਸ ਕਰਾਉਦੀ ਹੈ।
07:17 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
07:21 ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org
07:27 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:31 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
07:39 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro.
07:50 ਇਹ ਟਿਊਟੋਰਿਅਲ ਦੇਸੀ ਕਰਿਉ ਸੌਲਯੂਸ਼ਨਜ਼ ਵੱਲੋਂ ਤਿਆਰ ਕੀਤਾ ਗਿਆ ਮੈਂ ਕਿਰਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ

ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble